Bible in 90 Days
135 ਯਹੋਵਾਹ ਦੀ ਉਸਤਤਿ ਕਰੋ।
ਯਹੋਵਾਹ ਦੇ ਨਾਮ ਦੀ ਉਸਤਤਿ ਕਰੋ!
ਯਹੋਵਾਹ ਦੇ ਸੇਵਕੋ, ਉਸਦੀ ਉਸਤਤਿ ਕਰੋ!
2 ਉਸਦੀ ਉਸਤਤਿ ਕਰੋ, ਤੁਸੀਂ ਲੋਕ ਜਿਹੜੇ ਯਹੋਵਾਹ ਦੇ ਮੰਦਰ ਵਿੱਚ,
ਸਾਡੇ ਪਰਮੇਸ਼ੁਰ ਦੇ ਮੰਦਰ ਦੇ ਵਰਾਂਡੇ ਵਿੱਚ ਖਲੋਤੇ ਹੋਏ ਹੋ।
3 ਯਹੋਵਾਹ ਦੀ ਉਸਤਤਿ ਕਰੋ, ਕਿਉਂ ਕਿ ਉਹ ਨੇਕ ਹੈ।
ਉਸ ਦੇ ਨਾਮ ਦੀ ਉਸਤਤਿ ਕਰੋ, ਕਿਉਂਕਿ ਇਹ ਖੁਸ਼ੀ ਭਰਿਆ ਹੈ।
4 ਯਹੋਵਾਹ ਨੇ ਯਾਕੂਬ ਨੂੰ ਚੁਣਿਆ ਹੈ।
ਇਸਰਾਏਲ ਪਰਮੇਸ਼ੁਰ ਦਾ ਹੈ।
5 ਮੈਂ ਜਾਣਦਾ ਯਹੋਵਾਹ ਮਹਾਨ ਹੈ!
ਸਾਡਾ ਮਾਲਕ ਸਾਰੇ ਦੇਵਤਿਆ ਨਾਲੋਂ ਵੱਧੇਰੇ ਮਹਾਨ ਹੈ।
6 ਯਹੋਵਾਹ ਕੋਈ ਵੀ ਗੱਲ ਕਰਦਾ ਹੈ, ਜੋ ਵੀ ਉਹ ਸਵਰਗ ਅਤੇ ਧਰਤੀ ਉੱਤੇ,
ਸਾਗਰਾਂ ਤੋਂ ਡੂੰਘੇ ਸਮੁੰਦਰਾ ਵਿੱਚ ਚਾਹੁੰਦਾ ਹੈ।
7 ਪਰਮੇਸ਼ੁਰ ਸਾਰੀ ਧਰਤੀ ਉੱਤੇ ਬੱਦਲਵਾਹੀ ਕਰਦਾ ਹੈ।
ਪਰਮੇਸ਼ੁਰ ਬਿਜਲੀ ਚਮਕਾਉਂਦਾ ਹੈ ਅਤੇ ਵਰੱਖਾ ਕਰਦਾ ਹੈ।
ਯਹੋਵਾਹ ਹਵਾ ਨੂੰ ਸਾਜਦਾ ਹੈ।
8 ਪਰਮੇਸ਼ੁਰ ਨੇ ਮਿਸਰ ਵਿੱਚ ਸਾਰੇ ਪਹਿਲੋਠੇ ਬੰਦਿਆ ਨੂੰ ਅਤੇ ਸਾਰੇ ਜਾਨਵਰਾਂ ਨੂੰ ਤਬਾਹ ਕਰ ਦਿੱਤਾ ਹੈ।
9 ਪਰਮੇਸ਼ੁਰ ਨੇ ਮਿਸਰ ਵਿੱਚ ਬਹੁਤ ਸਾਰੇ ਚਮਤਕਾਰ ਅਤੇ ਕਰਿਸ਼ਮੇ ਕੀਤੇ।
ਪਰਮੇਸ਼ੁਰ ਨੇ ਇਹ ਗੱਲਾਂ ਫ਼ਿਰਊਨ ਅਤੇ ਉਸ ਦੇ ਅਫ਼ਸਰਾਂ ਨਾਲ ਵਾਪਰਨ ਦਾ ਕਾਰਣ ਬਣਾਇਆ।
10 ਪਰਮੇਸ਼ੁਰ ਨੇ ਬਹੁਤ ਸਾਰੀਆਂ ਕੌਮਾਂ ਨੂੰ ਹਰਾ ਦਿੱਤਾ
ਪਰਮੇਸ਼ੁਰ ਨੇ ਸ਼ਕਤੀਸ਼ਾਲੀ ਰਾਜੇ ਮਾਰ ਦਿੱਤੇ।
11 ਪਰਮੇਸ਼ੁਰ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਹਰਾ ਦਿੱਤਾ,
ਪਰਮੇਸ਼ੁਰ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਹਰਾ ਦਿੱਤਾ,
ਪਰਮੇਸ਼ੁਰ ਨੇ ਕਨਾਨ ਦੀਆਂ ਸਾਰੀਆਂ ਕੌਮਾਂ ਨੂੰ ਹਰਾ ਦਿੱਤਾ।
12 ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਧਰਤੀ ਇਸਰਾਏਲ ਨੂੰ ਦੇ ਦਿੱਤੀ।
ਪਰਮੇਸ਼ੁਰ ਨੇ ਉਹ ਧਰਤੀ ਆਪਣੇ ਲੋਕਾਂ ਨੂੰ ਦੇ ਦਿੱਤੀ।
13 ਯਹੋਵਾਹ, ਤੁਹਾਡਾ ਨਾਮ ਸਦਾ ਲਈ ਰੌਸ਼ਨ ਰਹੇਗਾ।
ਯਹੋਵਾਹ ਲੋਕ ਤੁਹਾਨੂੰ ਸਦਾ-ਸਦਾ ਲਈ ਯਾਦ ਕਰਨਗੇ।
14 ਯਹੋਵਾਹ ਨੇ ਕੌਮਾ ਨੂੰ ਸਜ਼ਾ ਦਿੱਤੀ
ਪਰ ਯਹੋਵਾਹ ਆਪਣੇ ਨੌਕਰਾ ਲਈ ਦਯਾਵਾਨ ਸੀ।
15 ਪਰਾਈਆਂ ਕੌਮਾਂ ਦੇ ਲੋਕ ਸਿਰਫ਼ ਸੋਨੇ-ਚਾਂਦੀ ਦੇ ਦੇਵਤੇ ਹੀ ਸਨ,
ਉਨ੍ਹਾਂ ਦੇ ਦੇਵਤੇ ਬੰਦਿਆ ਦੇ ਬਣਾਏ ਹੋਏ ਸਿਰਫ਼ ਬੁੱਤ ਸਨ।
16 ਬੁੱਤਾਂ ਦੇ ਮੂੰਹ ਸਨ ਪਰ ਉਹ ਬੋਲ ਨਹੀਂ ਸੱਕਦੇ ਸਨ,
ਬੁੱਤਾਂ ਦੀਆਂ ਅੱਖਾਂ ਸਨ ਪਰ ਉਹ ਦੇਖ ਨਹੀਂ ਸੱਕਦੀਆਂ ਸਨ।
17 ਬੁੱਤਾਂ ਦੇ ਕੰਨ ਸਨ ਪਰ ਸੁਣ ਨਹੀਂ ਸੱਕਦੇ ਸਨ,
ਬੁੱਤਾਂ ਦੇ ਨੱਕ ਸਨ ਪਰ ਸੁੰਘ ਨਹੀਂ ਸੱਕਦੇ ਸਨ।
18 ਉਹ ਜਿਨ੍ਹਾਂ ਨੇ ਬੁੱਤ ਬਣਾਏ ਸਨ, ਉਹ ਉਨ੍ਹਾਂ ਜਿਹੇ ਹੀ ਹੋਣਗੇ।
ਕਿਉਂ? ਕਿਉਂਕਿ ਉਨ੍ਹਾਂ ਨੇ ਸਹਾਇਤਾ ਲਈ ਬੁੱਤਾ ਉੱਤੇ ਵਿਸ਼ਵਾਸ ਕੀਤਾ।
19 ਇਸਰਾਏਲ ਦੇ ਪਰਿਵਾਰ ਵਾਲਿਉ, ਯਹੋਵਾਹ ਨੂੰ ਅਸੀਸ ਦੇਵੋ!
ਹਾਰੂਨ ਦੇ ਪਰਿਵਾਰ ਵਾਲਿਉ, ਯਹੋਵਾਹ ਨੂੰ ਅਸੀਸ ਦੇਵੋ!
20 ਲੇਵੀ ਦੇ ਪਰਿਵਾਰ ਵਾਲਿਉ, ਯਹੋਵਾਹ ਨੂੰ ਅਸੀਸ ਦੇਵੋ!
ਯਹੋਵਾਹ ਦੇ ਚੇਲਿਉ, ਯਹੋਵਾਹ ਨੂੰ ਅਸੀਸ ਦੇਵੋ।
21 ਯਹੋਵਾਹ ਨੂੰ ਸੀਯੋਨ ਤੋਂ ਅਸੀਸ ਹੈ,
ਉਸ ਦੇ ਘਰ, ਯਰੂਸ਼ਲਮ ਤੋਂ
ਯਹੋਵਾਹ ਦੀ ਉਸਤਤਿ ਕਰੋ।
136 ਯਹੋਵਾਹ ਦੀ ਉਸਤਤਿ ਕਰੋ, ਕਿਉਂਕਿ ਉਹ ਭਲਾ ਹੈ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
2 ਦੇਵਤਿਆਂ ਦੇ ਪਰਮੇਸ਼ੁਰ ਦੀ ਉਸਤਤਿ ਕਰੋ
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
3 ਪ੍ਰਭੂਆਂ ਦੇ ਯਹੋਵਾਹ ਦੀ ਉਸਤਤਿ ਕਰੋ,
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
4 ਪਰਮੇਸ਼ੁਰ ਦੀ ਉਸਤਤਿ ਕਰੋ ਸਿਰਫ਼ ਉਹੀ ਹੈ ਜਿਹੜਾ ਚਮਤਕਾਰ ਕਰਦਾ ਹੈ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
5 ਪਰਮੇਸ਼ੁਰ ਦੀ ਉਸਤਤਿ ਕਰੋ।
ਉਹ ਜਿਸਨੇ ਅਕਾਸ਼ਾ ਨੂੰ ਸਾਜਣ ਲਈ ਸਿਆਣਪ ਵਰਤੀ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
6 ਪਰਮੇਸ਼ੁਰ ਨੇ ਸਮੁੰਦਰ ਉੱਤੇ ਧਰਤੀ ਖੁਸ਼ਕ ਰੱਖੀ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
7 ਪਰਮੇਸ਼ੁਰ ਨੇ ਮਹਾਨ ਰੌਸ਼ਨੀਆਂ ਸਾਜੀਆਂ
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
8 ਪਰਮੇਸ਼ੁਰ ਨੇ ਸੂਰਜ ਨੂੰ ਦਿਨ ਉੱਤੇ ਰਾਜ ਕਰਨ ਲਈ ਸਾਜਿਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
9 ਪਰਮੇਸ਼ੁਰ ਨੇ ਰਾਤ ਉੱਤੇ ਰਾਜ ਕਰਨ ਲਈ ਚੰਨ ਅਤੇ ਤਾਰਿਆਂ ਨੂੰ ਸਾਜਿਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
10 ਪਰਮੇਸ਼ੁਰ ਨੇ, ਮਿਸਰ ਵਿੱਚ ਪਹਿਲੋਠੇ ਬੰਦੇ ਅਤੇ ਜਾਨਵਰ ਮਾਰ ਦਿੱਤੇ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
11 ਪਰਮੇਸ਼ੁਰ ਇਸਰਾਏਲ ਨੂੰ ਮਿਸਰ ਤੋਂ ਬਾਹਰ ਲੈ ਗਿਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
12 ਪਰਮੇਸ਼ੁਰ ਨੇ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਦਰਸਾਈ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
13 ਪਰਮੇਸ਼ੁਰ ਨੇ ਲਾਲ ਸਾਗਰ ਨੂੰ ਦੋ ਹਿਸਿਆਂ ਵਿੱਚ ਚੀਰ ਦਿੱਤਾ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
14 ਫ਼ਿਰ ਪਰਮੇਸ਼ੁਰ ਨੇ ਇਸਰਾਏਲ ਦੀ ਅਗਵਾਈ ਸਮੁੰਦਰ ਵਿੱਚੋਂ ਦੀ ਕੀਤੀ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
15 ਪਰਮੇਸ਼ੁਰ ਨੇ ਫ਼ਿਰਊਨ ਅਤੇ ਉਸਦੀ ਫ਼ੌਜ ਨੂੰ ਲਾਲ ਸਾਗਰ ਵਿੱਚ ਡੋਬ ਦਿੱਤਾ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
16 ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਅਗਵਾਈ ਮਾਰੂਥਲ ਵਿੱਚ ਕੀਤੀ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
17 ਪਰਮੇਸ਼ੁਰ ਨੇ ਬਲਵਾਨ ਰਾਜਿਆਂ ਨੂੰ ਹਰਾਇਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
18 ਪਰਮੇਸ਼ੁਰ ਨੇ ਮਜ਼ਬੂਰ ਰਾਜਿਆਂ ਨੂੰ ਹਰਾਇਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
19 ਪਰਮੇਸ਼ੁਰ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਹਰਾਇਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
20 ਪਰਮੇਸ਼ੁਰ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਹਰਾਇਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
21 ਪਰਮੇਸ਼ੁਰ ਨੇ ਉਨ੍ਹਾਂ ਦੀ ਧਰਤੀ ਇਸਰਾਏਲ ਨੂੰ ਦੇ ਦਿੱਤੀ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
22 ਪਰਮੇਸ਼ੁਰ ਨੇ ਉਹ ਧਰਤੀ ਸੁਗਾਤ ਵਜੋਂ ਇਸਰਾਏਲ ਨੂੰ ਦੇ ਦਿੱਤੀ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
23 ਪਰਮੇਸ਼ੁਰ ਨੇ ਸਾਨੂੰ ਯਾਦ ਰੱਖਿਆ, ਜਦੋਂ ਅਸੀਂ ਹਾਰੇ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
24 ਪਰਮੇਸ਼ੁਰ ਨੇ ਸਾਨੂੰ ਸਾਡੇ ਦੁਸ਼ਮਣਾ ਤੋਂ ਬਚਾਇਆ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
25 ਪਰਮੇਸ਼ੁਰ ਹਰ ਬੰਦੇ ਨੂੰ ਭੋਜਨ ਦਿੰਦਾ ਹੈ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
26 ਸਵਰਗ ਦੇ ਪਰਮੇਸ਼ੁਰ ਦੀ ਉਸਤਤਿ ਕਰੋ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
137 ਅਸੀਂ ਬੇਬੀਲੋਨ ਦੇ ਦਰਵਾਜਿਆਂ ਦੇ ਕੰਢੇ ਬੈਠੇ ਸਾਂ
ਅਤੇ ਅਸੀਂ ਸੀਯੋਨ ਨੂੰ ਯਾਦ ਕਰਕੇ ਰੋਂਦੇ ਸਾਂ।
2 ਅਸੀਂ ਆਪਣੇ ਰਬਾਬ ਨੇੜੇ ਦੇ ਚਿਨਾਰ ਦੇ ਰੁੱਖਾਂ ਉੱਤੇ ਟੰਗ ਦਿੱਤੇ।
3 ਬੇਬੀਲੋਨ ਵਿੱਚ ਜਿਨ੍ਹਾਂ ਲੋਕਾਂ ਨੇ ਸਾਨੂੰ ਫ਼ੜਿਆ ਸੀ, ਸਾਨੂੰ ਗਾਉਣ ਲਈ ਆਖਿਆ।
ਉਨ੍ਹਾਂ ਨੇ ਸਾਨੂੰ ਖੁਸ਼ੀ ਭਰੇ ਗੀਤ ਗਾਉਣ ਲਈ ਆਖਿਆ।
ਉਨ੍ਹਾਂ ਨੇ ਸਾਨੂੰ ਸੀਯੋਨ ਬਾਰੇ ਗੀਤ ਗਾਉਣ ਲਈ ਆਖਿਆ।
4 ਪਰ ਅਸੀਂ ਬੇਗਾਨੇ ਦੇਸ਼ ਵਿੱਚ ਯਹੋਵਾਹ
ਦੇ ਗੀਤ ਨਹੀਂ ਗਾ ਸੱਕਦੇ।
5 ਹੇ ਯਰੂਸ਼ਲਮ, ਜੇ ਮੈਂ ਕਦੇ ਤੈਨੂੰ ਭੁੱਲ ਜਾਵਾਂ।
ਮੈਨੂੰ ਆਸ ਹੈ ਕਿ ਫ਼ਿਰ ਮੈਂ ਕਦੇ ਵੀ ਨਹੀਂ ਗੁਆਚਾਂਗਾ।
6 ਹੇ ਯਰੂਸ਼ਲਮ, ਜੇ ਮੈਂ ਕਦੀ ਤੈਨੂੰ ਭੁੱਲ ਜਾਵਾਂ,
ਮੈਨੂੰ ਫ਼ੇਰ ਕਦੀ ਵੀ ਗੀਤ ਨਾ ਗਾਉਣ ਦੇਵੀ।
7 ਮੈਂ ਇਕਰਾਰ ਕਰਦਾ ਹਾਂ ਯਰੂਸ਼ਲਮ ਹੀ ਸਦਾ
ਮੇਰੀ ਸਭ ਤੋਂ ਵੱਡੀ ਖੁਸ਼ੀ ਹੋਵੇਗੀ।
8 ਬੇਬੀਲੋਨ, ਤੂੰ ਤਬਾਹ ਹੋ ਜਾਵੇਗਾ,
ਉਸ ਬੰਦੇ ਨੂੰ ਅਸੀਸ ਦੇ, ਜਿਹੜਾ ਤੈਨੂੰ ਦੰਡ ਦਿੰਦਾ ਹੈ, ਜਿਸ ਦਾ ਤੂੰ ਅਧਿਕਾਰੀ ਹੈਂ।
ਉਸ ਬੰਦੇ ਨੂੰ ਅਸੀਸ ਦੇ ਜਿਹੜਾ ਤੈਨੂੰ ਦੁੱਖ ਦਿੰਦਾ ਹੈ।
ਜਿਵੇਂ ਤੂੰ ਸਾਨੂੰ ਦੁੱਖ ਦਿੰਦਾ ਹੈ।
9 ਉਸ ਬੰਦੇ ਨੂੰ ਅਸੀਸ ਦੇ ਜਿਹੜਾ ਤੇਰੇ ਬੱਚਿਆਂ ਨੂੰ ਫ਼ੜ ਲੈਂਦਾ ਹੈ।
ਅਤੇ ਉਨ੍ਹਾਂ ਨੂੰ ਚੱਟਾਨ ਉੱਤੇ ਪਟਕਾ ਮਾਰਦਾ ਹੈ।
ਦਾਊਦ ਦਾ ਇੱਕ ਗੀਤ।
138 ਹੇ ਪਰਮੇਸ਼ੁਰ, ਮੈਂ ਪੂਰੇ ਦਿਲ ਨਾਲ ਤੇਰੀ ਉਸਤਤਿ ਕਰਦਾ ਹਾਂ।
ਮੈਂ ਸਾਰੇ ਦੇਵਤਿਆ ਸਾਹਮਣੇ ਤੇਰੇ ਗੀਤ ਗਾਵਾਂਗਾ।
2 ਹੇ ਪਰਮੇਸ਼ੁਰ, ਮੈਂ ਤੇਰੇ ਪਵਿੱਤਰ ਮੰਦਰ ਨੂੰ ਸਿਜਦਾ ਕਰਦਾ ਹਾਂ।
ਮੈਂ ਤੇਰੇ ਨਾਮ ਦੀ, ਤੇਰੇ ਸੱਚੇ ਪਿਆਰ ਦੀ, ਅਤੇ ਤੇਰੀ ਵਫ਼ਾਦਾਰੀ ਦੀ ਉਸਤਤਿ ਕਰਦਾ ਹਾਂ।
ਤੂੰ ਆਪਣੇ ਸ਼ਬਦ ਦੀ ਸ਼ਕਤੀ ਲਈ ਮਸ਼ਹੂਰ ਹੈਂ ਹੁਣ ਤੂੰ ਇਸ ਨੂੰ ਹੋਰ ਵੀ ਮਹਾਨ ਬਣਾ ਦਿੱਤਾ ਹੈ।
3 ਹੇ ਪਰਮੇਸ਼ੁਰ, ਮੈਂ ਤੈਨੂੰ ਮਦਦ ਲਈ ਪੁਕਾਰਿਆ।
ਅਤੇ ਤੁਸੀਂ ਮੈਨੂੰ ਉੱਤਰ ਦਿੱਤਾ! ਤੁਸੀਂ ਮੈਨੂੰ ਸ਼ਕਤੀ ਦਿੱਤੀ।
4 ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੁਹਾਡੀ ਉਸਤਤਿ ਕਰਨਗੇ।
ਜਦੋਂ ਜੋ ਤੁਸੀਂ ਆਖੋਂਗੇ ਉਹ ਸੁਣਨਗੇ।
5 ਉਹ ਯਹੋਵਾਹ ਦੇ ਰਸਤੇ ਬਾਰੇ ਗਾਉਣਗੇ।
ਕਿਉਂਕਿ ਯਹੋਵਾਹ ਦੀ ਮਹਿਮਾ ਬਹੁਤ ਮਹਾਨ ਹੈ।
6 ਪਰਮੇਸ਼ੁਰ ਬਹੁਤ ਮਹੱਤਵਪੂਰਣ ਹੈ।
ਪਰ ਫ਼ੇਰ ਵੀ ਉਹ ਨਿਮਾਣੇ ਲੋਕਾਂ ਦੀ ਪਾਲਣਾ ਕਰਦਾ ਹੈ।
ਜੋ ਗੁਮਾਨੀ ਲੋਕ ਕਰਦੇ ਹਨ ਉਹ ਜਾਣਦਾ ਹੈ।
ਪਰ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ।
7 ਹੇ ਪਰਮੇਸ਼ੁਰ, ਜੇ ਮੈਂ ਮੁਸੀਬਤਾਂ ਵਿੱਚ ਹੋਵਾਂ ਤਾਂ ਮੈਨੂੰ ਜਿੰਦਾ ਰੱਖੀਂ।
ਜੋ ਮੇਰੇ ਦੁਸ਼ਮਣ ਮੇਰੇ ਉੱਤੇ ਕ੍ਰੋਧਵਾਨ ਹੋਣ ਤਾਂ ਮੈਨੂੰ ਉਨ੍ਹਾਂ ਕੋਲੋਂ ਬਚਾਈ।
8 ਯਹੋਵਾਹ, ਮੈਨੂੰ ਉਹ ਚੀਜ਼ਾਂ ਦੇਵੋ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ।
ਯਹੋਵਾਹ, ਤੁਹਾਡਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਯਹੋਵਾਹ, ਤੁਸੀਂ ਸਾਨੂੰ ਸਾਜਿਆ, ਇਸ ਲਈ ਸਾਨੂੰ ਨਾ ਛੱਡੋ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
139 ਯਹੋਵਾਹ, ਤੁਸੀਂ ਮੈਨੂੰ ਪਰੱਖਿਆ ਸੀ।
ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋ।
2 ਤੁਸੀਂ ਜਾਣਦੇ ਹੋ ਮੈਂ ਕਦੋਂ ਬੈਠਦਾ ਹਾਂ ਅਤੇ ਕਦੋਂ ਉੱਠਦਾ ਹਾਂ।
ਤੁਸੀਂ ਦੂਰੋ ਹੀ ਮੇਰੇ ਵਿੱਚਾਰ ਜਾਣਦੇ ਹੋ।
3 ਯਹੋਵਾਹ, ਤੁਸੀਂ ਮੈਨੂੰ ਜਾਣਦੇ ਹੋ ਮੈਂ ਕਿੱਥੇ ਜਾ ਰਿਹਾ ਹਾਂ।
ਅਤੇ ਮੈਂ ਕਦੋਂ ਲੇਟਿਆ ਹੁੰਦਾ ਹਾਂ।
ਤੁਸੀਂ ਸਭ ਕੁਝ ਜਾਣਦੇ ਹੋ ਜੋ ਮੈਂ ਕਰਦਾ ਹਾਂ।
4 ਯਹੋਵਾਹ, ਤੁਸੀਂ ਮੇਰੇ ਮੂੰਹ ਵਿੱਚੋਂ
ਸ਼ਬਦ ਨਿਕਲਣ ਤੋਂ ਵੀ ਪਹਿਲਾ ਚਾਰ-ਚੁਫ਼ੇਰੇ ਹੋ।
5 ਯਹੋਵਾਹ, ਤੁਸੀਂ ਮੇਰੇ ਚਾਰ-ਚੁਫ਼ੇਰੇ, ਸਾਹਮਣੇ ਅਤੇ ਮੇਰੇ ਪਿੱਛੇ ਹੋ।
ਤੁਸੀਂ ਹੌਲੀ ਜਿਹਾ ਆਪਣਾ ਹੱਥ ਮੇਰੇ ਉੱਤੇ ਰੱਖਦੇ ਹੋ।
6 ਮੈਂ ਹੈਰਾਨ ਹਾ ਕਿ ਤੁਸੀਂ ਕੀ ਕੁਝ ਜਾਣਦੇ ਹੋ।
ਮੇਰੇ ਲਈ ਇਸ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ।
7 ਤੁਹਾਡੀ ਆਤਮਾ ਹਰ ਥਾਂ ਹੁੰਦੀ ਹੈ ਜਿੱਥੇ ਵੀ ਮੈਂ ਜਾਂਦਾ ਹਾਂ।
ਯਹੋਵਾਹ, ਮੈਂ ਤੁਹਾਡੇ ਕੋਲੋਂ ਨਹੀਂ ਬਚ ਸੱਕਦਾ।
8 ਯਹੋਵਾਹ, ਜੇ ਮੈਂ ਸਵਰਗ ਵਿੱਚ ਜਾਂਦਾ ਹਾਂ ਤੁਸੀਂ ਉੱਥੇ ਹੁੰਦੇ ਹੋ।
ਜੇ ਮੈਂ ਹੇਠਾਂ ਮ੍ਰਿਤੂ ਲੋਕ ਵਿੱਚ ਜਾਂਦਾ ਹਾਂ, ਤੁਸੀਂ ਉੱਥੇ ਹੁੰਦੇ ਹੋ।
9 ਯਹੋਵਾਹ, ਜੇ ਮੈਂ ਪੂਰਬ ਵਿੱਚ ਜਾਂਦਾ ਹਾਂ, ਜਿੱਥੇ ਸੂਰਜ ਉੱਗਦਾ ਹੈ। ਤੁਸੀਂ ਉੱਥੇ ਹੁੰਦੇ ਹੋ।
ਜੇ ਮੈਂ ਸਮੁੰਦਰ ਵੱਲ ਪੱਛਮ ਵਿੱਚ ਜਾਂਦਾ ਹਾਂ ਤੁਸੀਂ ਉੱਥੇ ਹੁੰਦੇ ਹੋ।
10 ਉੱਥੇ ਵੀ ਤੁਹਾਡਾ ਸੱਜਾ ਹੱਥ ਮੈਨੂੰ ਫ਼ੜ ਲੈਂਦਾ ਹੈ।
ਅਤੇ ਤੁਸੀਂ ਹੱਥ ਰਾਹੀ ਮੇਰੀ ਅਗਵਾਈ ਕਰਦੇ ਹੋ।
11 ਯਹੋਵਾਹ, ਭਾਵੇਂ ਮੈਂ ਤੁਹਾਡੇ ਕੋਲੋਂ ਛੁਪਣ ਦੀ ਕੋਸ਼ਿਸ਼ ਕਰਾਂ ਅਤੇ ਆਖਾਂ,
“ਦਿਨ ਰਾਤ ਵਿੱਚ ਬਦਲ ਗਿਆ ਹੈ।
ਅਵੱਸ਼ ਹੀ ਹਨੇਰਾ ਮੈਨੂੰ ਛੁਪਾ ਲਵੇਗਾ।”
12 ਪਰ ਹਨੇਰਾ ਵੀ ਤੁਹਾਡੇ ਲਈ ਹਨੇਰਾ ਨਹੀਂ ਹੈ, ਯਹੋਵਾਹ।
ਰਾਤ ਤੁਹਾਡੇ ਲਈ ਦਿਨ ਵਾਂਗ ਹੀ ਚਮਕਦੀ ਹੈ।
13 ਤੁਸੀਂ ਮੇਰੇ ਅੰਗਾ ਨੂੰ ਇੱਕਸਾਥ ਬੁਣਿਆ ਅਤੇ ਮਾਸ ਨਾਲ ਢੱਕਿਆ
ਜਦੋਂ ਕਿ ਮੈਂ ਅਜੇ ਆਪਣੀ ਮਾਤਾ ਦੇ ਗਰਭ ਵਿੱਚ ਸਾਂ।
14 ਯਹੋਵਾਹ, ਮੈਂ ਤੁਹਾਡੀ ਉਸਤਤਿ ਕਰਦਾ ਹਾਂ!
ਤੁਸੀਂ ਮੈਨੂੰ ਅਜੀਬ ਢੰਗ ਨਾਲ ਬਣਾਇਆ।
ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਜੋ ਕੁਝ ਵੀ ਤੁਸੀਂ ਕੀਤਾ।
ਇਹ ਬਹੁਤ ਅਦਭੁਤ ਹੈ।
15 ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋ।
ਤੁਸੀਂ ਮੇਰੀਆਂ ਹੱਡੀਆਂ ਨੂੰ ਵੱਧਦਿਆਂ ਵੇਖਿਆ ਹੈ,
ਜਦੋਂ ਹਾਲੇ ਮੈਂ ਮਾਂ ਦੇ ਗਰਭ ਵਿੱਚ ਛੁਪਿਆ ਹੋਇਆ ਮੇਰਾ ਸ਼ਰੀਰ ਰੂਪ ਧਾਰ ਰਿਹਾ ਸੀ।
16 ਤੁਸੀਂ ਮੇਰੇ ਸ਼ਰੀਰ ਦੇ ਅੰਗਾ ਨੂੰ ਵੱਧਦਿਆਂ ਵੇਖਿਆ ਹੈ।
ਤੁਸੀਂ ਉਨ੍ਹਾਂ ਸਾਰਿਆ ਨੂੰ ਆਪਣੀ ਕਿਤਾਬ ਅੰਦਰ ਦਰਜ ਕਰ ਲਿਆ।
ਤੁਸੀਂ ਮੈਨੂੰ ਹਰ-ਰੋਜ਼ ਵੇਖਿਆ ਉਨ੍ਹਾਂ ਵਿੱਚੋਂ ਕੋਈ ਵੀ ਗੁੰਮ ਨਹੀਂ ਹੈ।
17 ਮੇਰੇ ਲਈ ਤੁਹਾਡੇ ਵਿੱਚਾਰ ਮਹੱਤਵਪੂਰਣ ਹਨ।
ਹੇ ਪਰਮੇਸ਼ੁਰ, ਤੁਸੀਂ ਇੰਨਾ ਜਾਣਦੇ ਹੋ!
18 ਜੇ ਕਿਤੇ ਮੈਂ ਉਨ੍ਹਾਂ ਦੀ ਗਿਣਤੀ ਕਰ ਸੱਕਦਾ।
ਉਹ ਸਾਰੇ ਰੇਤ ਦੇ ਕਣਾਂ ਨਾਲੋ ਵੀ ਵੱਧੇਰੇ ਹੁੰਦੇ।
19 ਹੇ ਪਰਮੇਸ਼ੁਰ, ਬਦ ਲੋਕਾਂ ਨੂੰ ਮਾਰ ਮੁਕਾਉ।
ਉਨ੍ਹਾਂ ਕਾਤਿਲਾਂ ਨੂੰ ਮੇਰੇ ਕੋਲੋਂ ਦੂਰ ਲੈ ਜਾਵੋ।
20 ਉਹ ਬਦ ਲੋਕ ਤੁਹਾਡੇ ਬਾਰੇ ਮੰਦਾ ਬੋਲਦੇ ਹਨ।
ਉਹ ਤੁਹਾਡੇ ਨਾਮ ਬਾਰੇ ਮੰਦਾ ਬੋਲਦੇ ਹਨ।
21 ਯਹੋਵਾਹ, ਮੈਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹਾਂ ਜੋ ਤੁਹਾਨੂੰ ਨਫ਼ਰਤ ਕਰਦੇ ਹਨ।
ਮੈਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹਾਂ ਜਿਹੜੇ ਤੁਹਾਡੇ ਖਿਲਾਫ਼ ਹੋ ਜਾਂਦੇ ਹਨ।
22 ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਫ਼ਰਤ ਕਰਦਾ ਹਾਂ।
ਤੁਹਾਡੇ ਦੁਸ਼ਮਣ ਮੇਰੇ ਵੀ ਦੁਸ਼ਮਣ ਹਨ।
23 ਯਹੋਵਾਹ, ਮੇਰੇ ਵੱਲ ਵੇਖੋ ਅਤੇ ਮੇਰੇ ਦਿਲ ਦੀਆਂ ਬੁੱਝ ਲਵੋ।
ਮੇਰੀ ਪਰੱਖ ਕਰੋ ਅਤੇ ਮੇਰੇ ਵਿੱਚਾਰ ਜਾਣ ਲਵੋ।
24 ਵੇਖੋ ਕਿਤੇ ਮੇਰੇ ਵਿੱਚਾਰ ਬੁਰੇ ਤਾਂ ਨਹੀਂ ਹਨ।
ਅਤੇ ਮੇਰੀ ਰਾਹਨੁਮਾਈ ਉਸ ਰਾਹ ਉੱਤੇ ਕਰੋ ਜਿਹੜਾ ਸਦੀਵੀ ਹੈ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
140 ਯਹੋਵਾਹ, ਮੈਨੂੰ ਮੰਦੇ ਲੋਕਾਂ ਪਾਸੋਂ ਬਚਾਉ।
ਜ਼ਾਲਮ ਲੋਕਾਂ ਤੋਂ ਮੇਰੀ ਰੱਖਿਆ ਕਰੋ।
2 ਉਹ ਲੋਕ ਮੰਦੀਆਂ ਯੋਜਨਾਵਾਂ ਬਨਾਉਂਦੇ ਹਨ।
ਉਹ ਲੋਕ ਹਰ ਵੇਲੇ ਲੜਾਈਆਂ ਛੇੜਦੇ ਹਨ।
3 ਉਨ੍ਹਾਂ ਦੀਆਂ ਜੀਭਾਂ ਜ਼ਹਿਰੀਲੇ ਸੱਪਾਂ ਵਰਗੀਆਂ ਹਨ।
ਇਵੇਂ ਹੈ ਜਿਵੇਂ ਉਨ੍ਹਾਂ ਦੀ ਜੀਭ ਹੇਠਾਂ ਸੱਪ ਦਾ ਜ਼ਹਿਰ ਛੁਪਿਆ ਹੋਵੇ।
4 ਯਹੋਵਾਹ, ਮੈਨੂੰ ਬਦ ਲੋਕਾਂ ਤੋਂ ਬਚਾਉ।
ਜ਼ਾਲਮ ਲੋਕਾਂ ਤੋਂ ਮੇਰੀ ਰੱਖਿਆ ਕਰੋ।
ਉਹ ਲੋਕ ਮੇਰਾ ਪਿੱਛਾ ਕਰਦੇ ਹਨ ਅਤੇ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦੇ ਹਨ।
5 ਉਹ ਗੁਮਾਨੀ ਲੋਕ ਮੇਰੇ ਲਈ ਫ਼ੰਦੇ ਲਾਉਂਦੇ ਹਨ।
ਉਹ ਮੈਨੂੰ ਫ਼ੜਨ ਲਈ ਜਾਲ ਲਾਉਂਦੇ ਹਨ।
ਉਹ ਮੇਰੇ ਰਾਹ ਵਿੱਚ ਫ਼ੰਦਾ ਲਾਉਂਦੇ ਹਨ।
6 ਯਹੋਵਾਹ, ਤੁਸੀਂ ਮੇਰੇ ਪਰਮੇਸ਼ੁਰ ਹੋ।
ਯਹੋਵਾਹ ਮੇਰੀ ਪ੍ਰਾਰਥਨਾ ਸੁਣੋ।
7 ਯਹੋਵਾਹ, ਤੁਸੀਂ ਮੇਰੇ ਸ਼ਕਤੀਸ਼ਾਲੀ ਮਾਲਕ ਹੋ।
ਤੁਸੀਂ ਮੇਰੇ ਮੁਕਤੀਦਾਤਾ ਹੋ।
ਤੁਸੀਂ ਯੁੱਧ ਵਿੱਚ ਮੇਰੇ ਸਿਰ ਦੀ ਰੱਖਿਆ ਕਰ ਰਹੇ ਟੋਪ ਵਾਂਗ ਹੋ।
8 ਯਹੋਵਾਹ, ਉਹ ਲੋਕ ਬਦ ਹਨ।
ਉਨ੍ਹਾਂ ਨੂੰ ਉਹ ਨਾ ਦਿਉ ਜੋ ਉਹ ਮੰਗਦੇ ਹਨ।
ਉਨ੍ਹਾਂ ਦੀਆਂ ਯੋਜਨਾਵਾਂ ਸਫ਼ਲ ਨਾ ਹੋਣ ਦਿਉ।
9 ਯਹੋਵਾਹ, ਮੇਰੇ ਦੁਸ਼ਮਣਾ ਨੂੰ ਨਾ ਜਿੱਤਣ ਦਿਉ।
ਉਹ ਲੋਕ ਮੰਦੀਆਂ ਗੱਲਾਂ ਦੀਆਂ ਯੋਜਨਾਵਾਂ ਬਣਾਉਂਦੇ ਹਨ, ਪਰ ਕੁਝ ਅਜਿਹਾ ਕਰੋ ਕਿ ਮੰਦੀਆਂ ਗੱਲਾਂ ਉਨ੍ਹਾਂ ਨਾਲ ਹੀ ਵਾਪਰਨ।
10 ਉਨ੍ਹਾਂ ਦੇ ਸਿਰਾਂ ਉੱਤੇ ਭੱਖਦੇ ਕੋਲੇ ਵਰਸਾਉ।
ਮੇਰੇ ਦੁਸ਼ਮਣਾਂ ਨੂੰ ਅੱਗ ਵਿੱਚ ਸੁੱਟ ਦਿਉ।
ਉਨ੍ਹਾਂ ਨੂੰ ਖਾਈ (ਕਬਰ) ਵਿੱਚ ਸੁੱਟ ਦਿਉ ਜਿੱਥੇ ਉਹ ਕਦੇ ਵੀ ਨਾ ਨਿਕਲ ਸੱਕਣ।
11 ਯਹੋਵਾਹ, ਉਨ੍ਹਾਂ ਝੂਠਿਆ ਨੂੰ ਨਾ ਜਿਉਣ ਦਿਉ।
ਉਨ੍ਹਾਂ ਮੰਦੇ ਲੋਕਾਂ ਨਾਲ ਮੰਦੀਆਂ ਗੱਲਾਂ ਵਾਪਰਨ ਦਿਉ।
12 ਮੈਂ ਜਾਣਦਾ ਹਾਂ ਕਿ ਯਹੋਵਾਹ ਨਿਰਪੱਖ ਹੋਕੇ ਗਰੀਬ ਲੋਕਾਂ ਬਾਰੇ ਨਿਆਂ ਕਰੇਗਾ।
ਪਰਮੇਸ਼ੁਰ ਬੇਸਹਾਰਿਆਂ ਦੀ ਮਦਦ ਕਰੇਗਾ।
13 ਨੇਕ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨਗੇ, ਯਹੋਵਾਹ।
ਨੇਕ ਲੋਕ ਤੁਹਾਡੀ ਉਪਾਸਨਾ ਕਰਨਗੇ।
ਦਾਊਦ ਦਾ ਇੱਕ ਉਸਤਤਿ ਗੀਤ।
141 ਯਹੋਵਾਹ, ਮੈਂ ਤੁਹਾਨੂੰ ਮਦਦ ਲਈ ਪੁਕਾਰਦਾ ਹਾਂ।
ਮੈਨੂੰ ਸੁਣੋ ਜਦੋਂ ਮੈਂ ਤੁਹਾਨੂੰ ਪ੍ਰਾਰਥਨਾ ਕਰ ਰਿਹਾ ਹੋਵਾ।
ਛੇਤੀ ਕਰੋ ਅਤੇ ਮੇਰੀ ਮਦਦ ਕਰੋ।
2 ਯਹੋਵਾਹ, ਮੇਰੀ ਪ੍ਰਾਰਥਨਾ ਮੰਨ ਲਵੋ।
ਇਹ ਬਲਦੀ ਹੋਈ ਧੂਫ਼ ਦੀ ਸੁਗਾਤ ਵਾਂਗ ਹੋਵੇ।
ਇਹ ਸ਼ਾਮ ਵੇਲੇ ਦੀ ਬਲੀ ਵਾਂਗ ਹੋਵੇ।
3 ਯਹੋਵਾਹ, ਉਨ੍ਹਾਂ ਚੀਜ਼ਾਂ ਨੂੰ ਵੱਸ ਵਿੱਚ ਕਰਨ ਲਈ ਮੇਰੀ ਮਦਦ ਕਰੋ, ਜਿਨ੍ਹਾਂ ਬਾਰੇ ਮੈਂ ਆਖਦਾ ਹਾਂ।
ਜੋ ਮੈਂ ਆਖਾ ਮੇਰੀ ਨਿਗਰਾਨੀ ਰੱਖਣ ਵਿੱਚ ਮਦਦ ਕਰੋ।
4 ਮੈਨੂੰ ਮੰਦੇ ਅਮਲ ਕਰਨ ਦੀ ਇੱਛਾ ਨਾ ਕਰਨ ਦਿਉ।
ਮੈਨੂੰ ਉਹ ਚੀਜ਼ਾਂ ਸਾਂਝੀਆਂ ਨਾ ਕਰਨ ਦੇਵੋ
ਜਿਹੜੀਆਂ ਉਹ ਦੁਸ਼ਟ ਲੋਕ ਕਰ ਰਹੇ ਹਨ।
5 ਇੱਕ ਚੰਗਾ ਬੰਦਾ ਮੈਨੂੰ ਸੁਧਾਰ ਸੱਕਦਾ ਹੈ।
ਇਹ ਕਰਨਾ ਉਸਦੀ ਕਿੰਨੀ ਮਿਹਰਬਾਨੀ ਹੋਵੇਗੀ।
ਤੁਹਾਡੇ ਚੇਲੇ ਮੇਰੀ ਪੜਚੋਲ ਕਰ ਸੱਕਦੇ ਹਨ।
ਉਨ੍ਹਾਂ ਲਈ ਉਹ ਕਰਨ ਵਾਲੀ ਚੰਗੀ ਗੱਲ ਹੋਵੇਗੀ।
ਮੈਂ ਉਸ ਨੂੰ ਪ੍ਰਵਾਨ ਕਰ ਲਵਾਂਗਾ।
ਪਰ ਮੈਂ ਹਮੇਸ਼ਾ ਉਨ੍ਹਾਂ ਮੰਦੇ ਲੋਕਾਂ ਲਈ ਪ੍ਰਾਰਥਨਾ ਕਰਾਂਗਾ ਜੋ ਦੁਸ਼ਟ ਕਾਰੇ ਕਰਦੇ ਹਨ।
6 ਉਨ੍ਹਾਂ ਦੇ ਹਾਕਮ ਦੰਡਿਤ ਹੋਣ।
ਫ਼ਿਰ ਲੋਕ ਜਾਣ ਲੈਣਗੇ ਕਿ ਮੈਂ ਸੱਚ ਬੋਲਿਆ ਸੀ।
7 ਲੋਕੀ ਖੁਦਾਈ ਕਰਦੇ ਹਨ ਅਤੇ ਧਰਤੀ ਉੱਤੇ ਹੱਲ ਚਲਾਉਂਦੇ ਹਨ।
ਅਤੇ ਆਲੇ-ਦੁਆਲੇ ਮਿੱਟੀ ਉਡਾਉਂਦੇ ਹਨ।
ਇਸੇ ਤਰ੍ਹਾਂ ਸਾਡੀਆਂ ਹੱਡੀਆਂ ਉਨ੍ਹਾਂ ਦੀ ਕਬਰ ਵਿੱਚ ਖਿੰਡ ਜਾਣਗੀਆਂ।
8 ਯਹੋਵਾਹ, ਮੇਰੇ ਮਾਲਕ, ਮੈਂ ਤੁਹਾਡੇ ਵੱਲ ਮਦਦ ਲਈ ਤੱਕਦਾ ਹਾਂ।
ਮੈਨੂੰ ਤੁਹਾਡੇ ਉੱਤੇ ਵਿਸ਼ਵਾਸ ਹੈ, ਕਿਰਪਾ ਕਰਕੇ ਮੈਨੂੰ ਨਾ ਮਰਨ ਦੇਵੋ।
9 ਮੰਦੇ ਲੋਕਾਂ ਨੇ ਮੇਰੇ ਬਾਰੇ ਫ਼ੰਦੇ ਲਾਏ ਹੋਏ ਹਨ!
ਮੈਨੂੰ ਉਨ੍ਹਾਂ ਦੇ ਫ਼ੰਦਿਆਂ ਵਿੱਚ ਨਾ ਫ਼ਸਣ ਦਿਉ। ਉਨ੍ਹਾਂ ਨੂੰ ਮੈਨੂੰ ਨਾ ਫ਼ਸਾਉਣ ਦਿਉ।
10 ਬਦਚਲਣੇ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਹੀ ਜਾਲਾਂ ਅੰਦਰ ਫ਼ਸਣ ਦਿਉ।
ਜਦ ਕਿ ਮੈਂ ਬਿਨਾ ਖਤਰੇ ਤੋਂ ਨਿਕਲ ਜਾਵਾਂ।
ਦਾਊਦ ਦਾ ਇੱਕ ਭੱਗਤੀ ਗੀਤ। ਇਹ ਉਸ ਵੇਲੇ ਦੀ ਪ੍ਰਾਰਥਨਾ ਹੈ ਜਦੋਂ ਉਹ ਗੁਫ਼ਾ ਵਿੱਚ ਸੀ।
142 ਮੈਂ ਮਦਦ ਵਾਸਤੇ ਯਹੋਵਾਹ ਨੂੰ ਪੁਕਾਰਾਂਗਾ।
ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ।
2 ਮੈਂ ਯਹੋਵਾਹ ਨੂੰ ਆਪਣੀਆਂ ਸੰਮਸਿਆਵਾਂ ਬਾਰੇ ਦੱਸਾਂਗਾ।
ਮੈਂ ਯਹੋਵਾਹ ਨੂੰ ਆਪਣੀਆਂ ਮੁਸੀਬਤਾਂ ਬਾਰੇ ਦੱਸਾਂਗਾ।
3 ਮੇਰੇ ਦੁਸ਼ਮਣਾ ਨੇ ਮੇਰੇ ਲਈ ਫ਼ੰਦਾ ਲਾਇਆ ਹੈ।
ਮੈਂ ਹਥਿਆਰ ਛੱਡਣ ਲਈ ਤਿਆਰ ਹਾਂ।
ਪਰ ਯਹੋਵਾਹ ਜਾਣਦਾ ਹੈ ਕਿ ਮੇਰੇ ਨਾਲ ਕੀ ਵਾਪਰ ਰਿਹਾ ਹੈ।
4 ਮੈਂ ਚਾਰ-ਚੁਫ਼ੇਰੇ ਵੇਖਦਾ ਹਾਂ
ਅਤੇ ਮੈਨੂੰ ਕੋਈ ਵੀ ਦੋਸਤ ਨਜ਼ਰ ਨਹੀਂ ਆਉਂਦਾ।
ਮੇਰੇ ਲਈ ਭੱਜਣ ਲਈ ਕੋਈ ਵੀ ਥਾਂ ਨਹੀਂ ਹੈ।
ਕੋਈ ਵੀ ਬੰਦਾ ਮੈਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ।
5 ਇਸ ਲਈ ਮੈਂ ਰੋ-ਰੋ ਕੇ ਯਹੋਵਾਹ ਅੱਗੇ ਮਦਦ ਲਈ ਪ੍ਰਾਰਥਨਾ ਕਰਦਾ ਹਾਂ।
“ਯਹੋਵਾਹ ਤੁਸੀਂ ਮੇਰਾ ਸੁਰੱਖਿਅਤ ਟਿਕਾਣਾ ਹੋ।
ਯਹੋਵਾਹ, ਤੁਸੀਂ ਮੈਨੂੰ ਜਿਉਂਦਾ ਰਹਿਣ ਦੇ ਸੱਕਦੇ ਹੋ।”
6 ਯਹੋਵਾਹ, ਮੇਰੀ ਪ੍ਰਾਰਥਨਾ ਕਰੋ।
ਮੈਨੂੰ ਤੁਹਾਡੀ ਬਹੁਤ ਲੋੜ ਹੈ।
ਮੈਨੂੰ ਲੋਕਾਂ ਕੋਲੋ ਬਚਾਉ ਜਿਹੜੇ ਮੇਰਾ ਪਿੱਛਾ ਕਰ ਰਹੇ ਹਨ।
ਉਹ ਲੋਕ ਮੇਰੇ ਕੋਲੋਂ ਤਾਕਤਵਰ ਹਨ।
7 ਇਸ ਫ਼ੰਦੇ ਵਿੱਚੋਂ ਨਿਕਲਣ ਲਈ ਮੇਰੀ ਮਦਦ ਕਰੋ।
ਤਾਂ ਜੋ ਮੈਂ ਤੁਹਾਡੇ ਨਾਮ ਦੀ ਉਸਤਤਿ ਕਰਾਂ।
ਅਤੇ ਚੰਗੇ ਲੋਕ ਮੇਰੇ ਨਾਲ ਜਸ਼ਨ ਮਨਾਉਣਗੇ,
ਕਿਉਂ ਕਿ ਤੁਸੀਂ ਮੇਰਾ ਧਿਆਨ ਰੱਖਿਆ।
ਦਾਊਦ ਦਾ ਇੱਕ ਉਸਤਤਿ ਗੀਤ।
143 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
ਮੇਰੀ ਪ੍ਰਾਰਥਨਾ ਕੰਨ ਲਾਕੇ ਸੁਣੋ।
ਅਤੇ ਫ਼ੇਰ ਮੇਰੀ ਪ੍ਰਾਰਥਨਾ ਮੰਨ ਲਵੋ।
ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਨੇਕ ਅਤੇ ਵਫ਼ਾਦਾਰ ਹੋ।
2 ਮੇਰੇ, ਆਪਣੇ ਸੇਵਕ ਬਾਰੇ ਨਿਆਂ ਨਾ ਕਰੋ।
ਮੇਰੀ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੇ ਵੀ ਮੇਰਾ ਨਿਆਂ ਬੇਗੁਨਾਹ ਵਾਂਗ ਨਹੀਂ ਹੋਵੇਗਾ।
3 ਪਰ ਮੇਰੇ ਦੁਸ਼ਮਣ ਮੇਰਾ ਪਿੱਛਾ ਕਰ ਰਹੇ ਹਨ।
ਉਨ੍ਹਾਂ ਨੇ ਮੇਰੇ ਜੀਵਨ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ।
ਉਹ ਮੈਨੂੰ ਹਨੇਰੀ ਕਬਰ ਅੰਦਰ ਉਨ੍ਹਾਂ ਲੋਕਾਂ ਵਾਂਗ ਧੱਕ ਰਹੇ ਹਨ,
ਜਿਹੜੇ ਬਹੁਤ ਪਹਿਲਾਂ ਮਰ ਗਏ ਸਨ।
4 ਮੈਂ ਹਥਿਆਰ ਛੱਡਣ ਲਈ ਤਿਆਰ ਹਾਂ।
ਮੈਂ ਆਪਣਾ ਹੌਂਸਲਾ ਗੁਆ ਰਿਹਾ ਹਾਂ।
5 ਪਰ ਮੈਂ ਉਹ ਗੱਲਾਂ ਯਾਦ ਕਰਦਾ ਹਾਂ, ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ।
ਮੈਂ ਉਨ੍ਹਾਂ ਬਹੁਤ ਸਾਰੀਆਂ ਗੱਲਾਂ ਬਾਰੇ ਸੋਚ ਰਿਹਾ ਹਾਂ ਜਿਹੜੀਆਂ ਤੁਸਾਂ ਕੀਤੀਆਂ ਸਨ।
ਮੈਂ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੀਆਂ ਤੁਸਾਂ ਆਪਣੀ ਮਹਾਨ ਸ਼ਕਤੀ ਨਾਲ ਕੀਤੀਆਂ ਸਨ!
6 ਯਹੋਵਾਹ, ਮੈਂ ਹੱਥ ਉਤਾਂਹ ਚੁੱਕਦਾ ਹਾਂ ਅਤੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
ਮੈਂ ਤੁਹਾਡੀ ਮਦਦ ਲਈ ਇੰਤਜ਼ਾਰ ਕਰ ਰਿਹਾ ਹਾਂ।
ਜਿਵੇਂ ਖੁਸ਼ਕ ਧਰਤੀ ਵਰੱਖਾ ਦਾ ਇੰਤਜ਼ਾਰ ਕਰਦੀ ਹੈ।
7 ਛੇਤੀ ਕਰੋ, ਯਹੋਵਾਹ, ਤੁਸੀਂ ਮੈਨੂੰ ਉੱਤਰ ਦੇਵੋ।
ਮੈਂ ਆਪਣਾ ਹੌਂਸਲਾ ਗੁਆ ਚੁੱਕਿਆ ਹਾਂ।
ਮੈਥੋਂ ਨਾ ਮੁੜੋ।
ਮੈਨੂੰ ਮਰਨ ਨਾ ਦਿਉ ਅਤੇ ਕਬਰ ਵਿੱਚ ਪਏ ਇੱਕ ਮੁਰਦੇ ਵਾਂਗ ਨਾ ਹੋਣ ਦਿਉ।
8 ਹੇ ਪਰਮੇਸ਼ੁਰ, ਤੜਕੇ, ਮੈਨੂੰ ਆਪਣਾ ਸੱਚਾ ਪਿਆਰ ਦਰਸਾ।
ਮੈਂ ਤੇਰੇ ਵਿੱਚ ਯਕੀਨ ਰੱਖਾਂਗਾ।
ਮੈਨੂੰ ਉਹ ਗੱਲਾਂ ਦਰਸਾ ਜੋ ਮੈਨੂੰ ਕਰਨੀਆਂ ਚਾਹੀਦੀਆਂ ਹਨ।
ਮੈਂ ਆਪਣੀ ਜ਼ਿੰਦਗੀ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ।
9 ਯਹੋਵਾਹ, ਮੈਂ ਤੁਹਾਡੇ ਕੋਲ ਸੁਰੱਖਿਆ ਲਈ ਆਇਆ ਹਾਂ,
ਮੈਨੂੰ ਮੇਰੇ ਦੁਸ਼ਮਣਾ ਕੋਲੋਂ ਬਚਾਉ।
10 ਜੋ ਕੁਝ ਤੁਸੀਂ ਮੇਰੇ ਪਾਸੋਂ ਕਰਵਾਉਣਾ ਚਾਹੁੰਦੇ ਹੋ, ਮੈਨੂੰ ਦਰਸਾਉ।
ਤੁਸੀਂ ਮੇਰੇ ਪਰਮੇਸ਼ੁਰ ਹੋ।
11 ਯਹੋਵਾਹ, ਮੈਨੂੰ ਜਿਉਣ ਦਿਉ।
ਤਾਂ ਜੋ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨ।
ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਸ਼ੁਭ ਹੋ
ਅਤੇ ਮੈਨੂੰ ਮੇਰੇ ਦੁਸ਼ਮਣਾ ਕੋਲੋਂ ਬਚਾਉ।
12 ਯਹੋਵਾਹ, ਮੈਨੂੰ ਆਪਣਾ ਪਿਆਰ ਦਰਸਾਉ।
ਅਤੇ ਮੇਰੇ ਦੁਸ਼ਮਣਾ ਨੂੰ ਹਰਾ ਦਿਉ,
ਜਿਹੜੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ।
ਕਿਉਂ? ਕਿਉਂਕਿ ਮੈਂ ਤੁਹਾਡਾ ਸੇਵਕ ਹਾਂ।
ਦਾਊਦ ਦਾ ਇੱਕ ਗੀਤ।
144 ਯਹੋਵਾਹ ਮੇਰੀ ਚੱਟਾਨ ਹੈ,
ਯਹੋਵਾਹ ਨੂੰ ਅਸੀਸ ਦਿਉ।
ਯਹੋਵਾਹ ਮੈਨੂੰ ਯੁੱਧ ਲਈ ਤਿਆਰ ਕਰਦਾ ਹੈ।
ਯਹੋਵਾਹ ਲੜਾਈ ਲਈ ਮੈਨੂੰ ਸਿਖਲਾਈ ਦਿੰਦਾ ਹੈ।
2 ਯਹੋਵਾਹ ਮੈਨੂੰ ਪਿਆਰ ਕਰਦਾ ਹੈ ਅਤੇ ਮੇਰੀ ਰੱਖਿਆ ਕਰਦਾ ਹੈ।
ਯਹੋਵਾਹ ਹੀ ਉੱਚੇ ਪਹਾੜਾ ਵਿੱਚ ਮੇਰਾ ਸੁਰੱਖਿਅਤ ਸਥਾਨ ਹੈ।
ਯਹੋਵਾਹ ਮੈਨੂੰ ਬਚਾਉਂਦਾ ਹੈ।
ਯਹੋਵਾਹ ਮੇਰੀ ਢਾਲ ਹੈ।
ਮੈਨੂੰ ਉਸ ਉੱਤੇ ਵਿਸ਼ਵਾਸ ਹੈ।
ਆਪਣੇ ਉੱਤੇ ਰਾਜ ਕਰਨ ਵਿੱਚ ਯਹੋਵਾਹ ਮੇਰੀ ਮਦਦ ਕਰਦਾ ਹੈ।
3 ਯਹੋਵਾਹ, ਲੋਕੀ ਤੁਹਾਡੇ ਲਈ ਮਹੱਤਵਪੂਰਣ ਕਿਉਂ ਹਨ?
ਤੁਸੀਂ ਸਾਡੇ ਵੱਲ ਧਿਆਨ ਵੀ ਕਿਉਂ ਦਿੰਦੇ ਹੋ?
4 ਇੱਕ ਬੰਦੇ ਦਾ ਜੀਵਨ ਹਵਾ ਦੇ ਬੁੱਲੇ ਵਰਗਾ ਹੈ।
ਇੱਕ ਬੰਦੇ ਦਾ ਜੀਵਨ ਲੰਘਦੇ ਪਰਛਾਵੇਂ ਵਰਗਾ ਹੈ।
5 ਯਹੋਵਾਹ, ਆਕਾਸ਼ ਨੂੰ ਚੀਰ ਸੁੱਟੋ ਅਤੇ ਹੇਠਾ ਆਉ।
ਪਹਾੜਾਂ ਨੂੰ ਛੂਹ ਲਵੋ ਅਤੇ ਉਨ੍ਹਾਂ ਵਿੱਚੋਂ ਧੂੰਆਂ ਉੱਠਣ ਲੱਗੇਗਾ।
6 ਯਹੋਵਾਹ, ਬਿਜਲੀ ਭੇਜੋ ਅਤੇ ਮੇਰੇ ਦੁਸ਼ਮਣਾ ਨੂੰ ਭਜਾ ਦਿਉ।
ਆਪਣੇ “ਤੀਰ” ਛੱਡੋ ਅਤੇ ਉਨ੍ਹਾਂ ਨੂੰ ਭਜਾ ਦਿਉ।
7 ਯਹੋਵਾਹ, ਸਵਰਗ ’ਚੋਂ ਹੇਠਾ ਆਵੋ ਅਤੇ ਮੈਨੂੰ ਬਚਾ ਲਵੋ!
ਮੈਨੂੰ ਦੁਸ਼ਮਣਾ ਦੇ ਸਮੁੰਦਰ ਵਿੱਚ ਨਾ ਡੁੱਬਣ ਦੇਵੋ।
ਮੈਨੂੰ ਉਨ੍ਹਾਂ ਪਰਦੇਸੀਆ ਕੋਲੋਂ ਬਚਾਉ।
8 ਇਹ ਦੁਸ਼ਮਣ ਝੂਠੇ ਹਨ।
ਉਹ ਗੱਲਾਂ ਆਖਦੇ ਹਨ ਜਿਹੜੀਆਂ ਸੱਚ ਨਹੀਂ ਹਨ।
9 ਯਹੋਵਾਹ, ਮੈਂ ਤੁਹਾਡੇ ਕਰਿਸ਼ਮਿਆ ਬਾਰੇ ਇੱਕ ਨਵਾ ਗੀਤ ਗਾਵਾਂਗਾ।
ਮੈਂ ਤੁਹਾਡੀ ਉਸਤਤਿ ਕਰਾਂਗਾ ਅਤੇ ਦਸ ਤਾਰਾਂ ਵਾਲੀ ਸਾਰੰਗੀ ਵਜਾਵਾਂਗਾ।
10 ਯਹੋਵਾਹ ਰਾਜਿਆ ਦੀ ਮਦਦ ਉਨ੍ਹਾਂ ਦੀਆਂ ਲੜਾਈਆਂ ਜਿੱਤਣ ਵਿੱਚ ਕਰਦਾ ਹੈ।
ਯਹੋਵਾਹ ਨੇ ਆਪਣੇ ਸੇਵਕ ਦਾਊਦ ਨੂੰ ਉਸ ਦੇ ਦੁਸ਼ਮਣਾ ਦੀਆਂ ਤਲਵਾਰਾਂ ਕੋਲੋਂ ਬਚਾਇਆ।
11 ਮੈਨੂੰ ਇਨ੍ਹਾਂ ਵਿਦੇਸ਼ੀਆ ਕੋਲੋਂ ਬਚਾਉ।
ਇਹ ਦੁਸ਼ਮਣ ਝੂਠੇ ਹਨ।
ਉਹ ਉਹੀ ਗੱਲਾਂ ਕਰਦੇ ਹਨ ਜਿਹੜੀਆਂ ਸੱਚ ਨਹੀਂ ਹਨ।
12 ਸਾਡੇ ਜਵਾਨ ਪੁੱਤਰ ਮਜ਼ਬੂਤ ਰੱਖਾਂ ਵਰਗੇ ਹਨ।
ਸਾਡੀਆਂ ਧੀਆਂ ਮਹਿਲਾਂ ਦੀਆਂ ਖੂਬਸੂਰਤ ਸਜਾਵਟ ਵਰਗੀਆਂ ਹਨ।
13 ਸਾਡੇ ਅਨਾਜ ਦੇ ਕੋਠੇ ਸਭ ਤਰ੍ਹਾਂ ਦੀਆਂ ਫ਼ਸਲਾਂ ਨਾਲ ਭਰੇ ਹੋਏ ਹਨ।
ਸਾਡੇ ਖੇਤਾਂ ਵਿੱਚ ਹਜ਼ਾਰਾਂ ਹੀ ਭੇਡਾਂ ਹਨ।
14 ਸਾਡੇ ਫ਼ੌਜੀ ਸੁਰੱਖਿਅਤ ਹਨ ਕੋਈ ਵੀ ਦੁਸ਼ਮਣ
ਅੰਦਰ ਆਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ।
ਅਸੀਂ ਲੜਨ ਲਈ ਨਹੀਂ ਜਾ ਰਹੇ ਹਾਂ
ਸਾਡੀਆਂ ਗਲੀਆਂ ਵਿੱਚ ਲੋਕ ਨਹੀਂ ਚੀਖ ਰਹੇ ਹਨ।
15 ਇਸੇ ਤਰ੍ਹਾਂ, ਦੇ ਵੇਲਿਆਂ ਵਿੱਚ ਲੋਕ ਬਹੁਤ ਹੀ ਖੁਸ਼ ਹੁੰਦੇ ਹਨ
ਜੇ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੋਵੇ ਲੋਕ ਬਹੁਤ ਹੀ ਖੁਸ਼ ਹੁੰਦੇ ਹਨ।
ਦਾਊਦ ਦਾ ਇੱਕ ਗੀਤ।
145 ਮੈਂ ਤੁਹਾਡੀ ਉਸਤਤਿ ਕਰਦਾ ਹਾਂ। ਮੇਰੇ ਪਰਮੇਸ਼ੁਰ ਅਤੇ ਰਾਜੇ,
ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਨੂੰ ਅਸੀਸ ਦਿੰਦਾ ਹਾਂ।
2 ਮੈਂ ਹਰ-ਰੋਜ਼ ਤੁਹਾਡੀ ਉਸਤਤਿ ਕਰਦਾ ਹਾਂ,
ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਦੀ ਉਸਤਤਿ ਕਰਦਾ ਹਾਂ।
3 ਯਹੋਵਾਹ ਮਹਾਨ ਹੈ।
ਲੋਕ ਉਸਦੀ ਉਸਤਤਿ ਬਹੁਤ ਕਰਦੇ ਹਨ।
ਅਸੀਂ ਉਸ ਦੇ ਸਾਰੇ ਮਹਾਨ ਕਾਰਜਾਂ ਨੂੰ ਨਹੀਂ ਗਿਣ ਸੱਕਦੇ।
4 ਯਹੋਵਾਹ, ਲੋਕ ਸਦਾ-ਸਦਾ ਲਈ ਤੁਹਾਡੇ ਕਾਰਜਾਂ ਲਈ ਤੁਹਾਡੀ ਉਸਤਤਿ ਕਰਨਗੇ।
ਉਹ ਤੁਹਾਡੇ ਮਹਾਨ ਕਾਰਜਾ ਬਾਰੇ ਦੱਸਣਗੇ।
5 ਤੁਹਾਡੀ ਸ਼ਾਨੋ-ਸ਼ੌਕਤ ਬਹੁਤ ਅਦਭੁਤ ਹੈ।
ਮੈਂ ਤੁਹਾਡੇ ਚਮਤਕਾਰਾਂ ਬਾਰੇ ਦੱਸਾਂਗਾ।
6 ਯਹੋਵਾਹ, ਲੋਕ ਤੁਹਾਡੇ ਅਦਭੁਤ ਕਾਰਿਆਂ ਬਾਰੇ ਦੱਸਣਗੇ।
ਮੈਂ ਤੁਹਾਡੇ ਮਹਾਨ ਕਾਰਜਾਂ ਬਾਰੇ ਦੱਸਾਂਗਾ।
7 ਲੋਕ ਤੁਹਾਡੇ ਸ਼ੁਭ ਕਾਰਜਾ ਬਾਰੇ ਦੱਸਣਗੇ।
ਲੋਕ ਤੁਹਾਡੀ ਨੇਕੀ ਦੇ ਗੀਤ ਗਾਉਣਗੇ।
8 ਯਹੋਵਾਹ ਮਿਹਰਬਾਨ ਅਤੇ ਦਿਆਲੂ ਹੈ।
ਯਹੋਵਾਹ ਸਹਿਜ ਅਤੇ ਪਿਆਰ ਭਰਿਆ ਹੈ।
9 ਯਹੋਵਾਹ ਹਰ ਇੱਕ ਨਾਲ ਨੇਕੀ ਕਰਦਾ ਹੈ।
ਯਹੋਵਾਹ ਹਰ ਚੀਜ਼ ਨੂੰ ਆਪਣੀ ਦਯਾ ਦਰਸਾਉਂਦਾ ਹੈ ਜਿਸ ਨੂੰ ਉਸ ਨੇ ਬਣਾਇਆ।
10 ਯਹੋਵਾਹ, ਜੋ ਵੀ ਗੱਲਾਂ ਤੁਸੀਂ ਕਰਦੇ ਹੋ। ਤੁਹਾਨੂੰ ਉਸਤਤਿ ਦਵਾਉਂਦੀਆਂ ਹਨ।
ਤੁਹਾਡੇ ਅਨੁਯਾਈ ਤੁਹਾਨੂੰ ਅਸੀਸ ਦਿੰਦੇ ਹਨ।
11 ਉਹ ਦੱਸਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਹੈ।
ਉਹ ਦੱਸਦੇ ਹਨ ਤੁਸੀਂ ਕਿੰਨੇ ਮਹਾਨ ਹੋ।
12 ਇਉਂ ਹੋਰ ਲੋਕੀ ਵੀ ਤੁਹਾਡੇ ਮਹਾਨ ਕਾਰਨਾਮਿਆ ਬਾਰੇ ਜਾਣ ਲੈਂਦੇ ਹਨ, ਯਹੋਵਾਹ।
ਉਹ ਲੋਕ ਜਾਣ ਲੈਂਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਅਤੇ ਅਦਭੁਤ ਹੈ।
13 ਯਹੋਵਾਹ, ਤੁਹਾਡੀ ਸਲਤਨਤ ਸਦਾ-ਸਦਾ ਲਈ ਰਹੇਗੀ।
ਤੁਸੀਂ ਸਦਾ-ਸਦਾ ਲਈ ਰਾਜ ਕਰੋਂਗੇ।
14 ਯਹੋਵਾਹ ਨੀਵੇਂ ਡਿੱਗਿਆ ਨੂੰ ਉੱਚਿਆਂ ਚੁੱਕਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
15 ਯਹੋਵਾਹ, ਸਾਰੇ ਜਿਉਂਦੇ ਪ੍ਰਾਣੀ ਤੁਹਾਡੇ ਵੱਲ ਆਪਣੇ ਭੋਜਨ ਲਈ ਤੱਕਦੇ ਹਨ।
ਅਤੇ ਤੁਸੀਂ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
16 ਯਹੋਵਾਹ, ਤੁਸੀਂ ਆਪਣੇ ਹੱਥ ਖੋਲ੍ਹ ਦਿੰਦੇ ਹੋ,
ਅਤੇ ਤੁਸੀਂ ਹਰ ਜਿਉਂਦੇ ਪ੍ਰਾਣੀ ਨੂੰ ਜੋ ਵੀ ਉਸ ਦੀ ਲੋੜ ਹੈ ਉਸ ਨੂੰ ਦਿੰਦੇ ਹੋ।
17 ਹਰ ਗੱਲ ਜਿਹੜੀ ਯਹੋਵਾਹ ਕਰਦਾ ਹੈ, ਸ਼ੁਭ ਹੈ।
ਹਰ ਗੱਲ ਜਿਹੜੀ ਉਹ ਕਰਦਾ ਹੈ ਦਰਸਾਉਂਦੀ ਹੈ ਕਿ ਉਹ ਕਿੰਨਾ ਮਹਾਨ ਹੈ।
18 ਯਹੋਵਾਹ ਹਰ ਉਸ ਬੰਦੇ ਦੇ ਨੇੜੇ ਹੈ ਜੋ ਉਸ ਨੂੰ ਮਦਦ ਵਾਸਤੇ ਪੁਕਾਰਦਾ ਹੈ।
ਪਰਮੇਸ਼ੁਰ ਹਰ ਉਸ ਵਿਅਕਤੀ ਦੇ ਨੇੜੇ ਹੈ ਜਿਹੜਾ ਨਿਸ਼ਕਪਟਤਾ ਨਾਲ ਉਸ ਨੂੰ ਪ੍ਰਾਰਥਨਾ ਕਰਦਾ ਹੈ।
19 ਯਹੋਵਾਹ ਉਹੀ ਕਰਦਾ ਹੈ ਜੋ ਉਸ ਦੇ ਚੇਲੇ ਚਾਹੁੰਦੇ ਹਨ, ਯਹੋਵਾਹ ਆਪਣੇ ਪੈਰੋਕਾਰਾ ਦੀ ਸੁਣਦਾ ਹੈ।
ਉਹ ਉਨ੍ਹਾਂ ਦੀਆਂ ਅਰਦਾਸਾ ਮੰਨਦਾ ਹੈ।
ਅਤੇ ਉਹ ਉਨ੍ਹਾਂ ਨੂੰ ਬਚਾਉਂਦਾ ਹੈ।
20 ਯਹੋਵਾਹ ਹਰ ਬੰਦੇ ਨੂੰ ਬਚਾਉਂਦਾ ਹੈ, ਜਿਹੜਾ ਉਸ ਨੂੰ ਪਿਆਰ ਕਰਦਾ ਹੈ।
ਪਰ ਯਹੋਵਾਹ ਮੰਦੇ ਬੰਦੇ ਦਾ ਨਾਸ਼ ਕਰਦਾ ਹੈ।
21 ਮੈਂ ਯਹੋਵਾਹ ਦੀ ਉਸਤਤਿ ਕਰਾਂਗਾ!
ਮੈਂ ਚਾਹੁੰਦਾ ਹਾਂ ਕਿ ਹਰ ਬੰਦਾ ਉਸ ਦੇ ਪਵਿੱਤਰ ਨਾਮ ਦੀ ਸਦਾ-ਸਦਾ ਲਈ ਉਸਤਤਿ ਕਰ ਸੱਕੇ।
146 ਯਹੋਵਾਹ ਦੀ ਉਸਤਤਿ ਕਰੋ।
ਹੇ ਮੇਰੀ ਆਤਮਾ, ਯਹੋਵਾਹ ਦੀ ਉਸਤਤਿ ਕਰ।
2 ਮੈਂ ਸਾਰੀ ਉਮਰ ਯਹੋਵਾਹ ਦੀ ਉਸਤਤਿ ਕਰਾਂਗਾ।
ਮੈਂ ਉਸਦੀ ਉਸਤਤਿ ਦੇ ਸਾਰੀ ਉਮਰ ਗੀਤ ਗਾਵਾਂਗਾ।
3 ਆਪਣੇ ਆਗੂਆਂ ਉੱਤੇ ਮਦਦ ਲਈ ਨਿਰਭਰ ਨਾ ਕਰੋ, ਲੋਕਾਂ ਉੱਤੇ ਵਿਸ਼ਵਾਸ ਨਾ ਕਰੋ।
ਕਿਉਂਕਿ ਲੋਕ ਤੁਹਾਨੂੰ ਨਹੀਂ ਬਚਾ ਸੱਕਦੇ।
4 ਲੋਕ ਮਰ ਜਾਂਦੇ ਹਨ ਅਤੇ ਦਫ਼ਨਾ ਦਿੱਤੇ ਜਾਂਦੇ ਹਨ।
ਅਤੇ ਫ਼ੇਰ ਉਨ੍ਹਾਂ ਦੀਆਂ ਮਦਦ ਕਰਨ ਦੀਆਂ ਸਾਰੀਆਂ ਯੋਜਨਾਵਾਂ ਖਤਮ ਹੋ ਜਾਂਦੀਆਂ ਹਨ।
5 ਪਰ ਜਿਹੜੇ ਲੋਕ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਹਨ ਬਹੁਤ ਖੁਸ਼ ਹਨ।
ਉਹ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਨ।
6 ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ।
ਯਹੋਵਹ ਨੇ ਸਮੁੰਦਰ ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਸਾਜਿਆ, ਯਹੋਵਾਹ ਉਸ ਨੂੰ ਸਦਾ ਲਈ ਬਚਾਵੇਗਾ।
7 ਯਹੋਵਾਹ ਉਨ੍ਹਾਂ ਲੋਕਾਂ ਲਈ ਸਹੀ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਦੁੱਖ ਦਿੱਤਾ ਗਿਆ ਹੈ
ਪਰਮੇਸ਼ੁਰ ਭੁੱਖੇ ਲੋਕਾਂ ਨੂੰ ਭੋਜਨ ਦਿੰਦਾ ਹੈ
ਯਹੋਵਾਹ ਕੈਦ ਵਿੱਚ ਬੰਦ ਲੋਕਾਂ ਨੂੰ ਮੁਕਤ ਕਰਦਾ ਹੈ।
8 ਯਹੋਵਾਹ ਅੰਨ੍ਹੇ ਲੋਕਾਂ ਦੀ ਦੇਖਣ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
ਯਹੋਵਾਹ ਨੇਕ ਲੋਕਾਂ ਨੂੰ ਪਿਆਰ ਕਰਦਾ ਹੈ।
9 ਯਹੋਵਾਹ ਸਾਡੇ ਦੇਸ਼ ਵਿੱਚ ਅਜਨਬੀਆਂ ਨੂੰ ਬਚਾਉਂਦਾ ਹੈ।
ਯਹੋਵਾਹ ਵਿਧਵਾਵਾਂ ਅਤੇ ਯਤੀਮਾਂ ਦੀ ਮਦਦ ਕਰਦਾ ਹੈ।
ਪਰ ਯਹੋਵਾਹ ਬੁਰੇ ਲੋਕਾਂ ਦਾ ਨਾਸ਼ ਕਰਦਾ ਹੈ।
10 ਯਹੋਵਾਹ ਸਦਾ-ਸਦਾ ਲਈ ਰਾਜ ਕਰੇਗਾ ਸੀਯੋਨ,
ਤੇਰਾ ਪਰਮੇਸ਼ੁਰ ਸਦਾ-ਸਦਾ ਲਈ ਰਾਜ ਕਰੇਗਾ।
ਯਹੋਵਾਹ ਦੀ ਉਸਤਤਿ ਕਰੋ।
147 ਯਹੋਵਾਹ ਦੀ ਉਸਤਤਿ ਕਰੋ ਕਿਉਂਕਿ ਉਹ ਭਲਾ ਹੈ।
ਸਾਡੇ ਪਰਮੇਸ਼ੁਰ ਲਈ, ਉਸਤਤਿ ਦੇ ਗੀਤ ਗਾਵੋ।
ਉਸਦੀ ਉਸਤਤਿ ਕਰਨਾ ਚੰਗਾ ਅਤੇ ਸੁਹਾਨਾ ਹੈ।
2 ਯਹੋਵਾਹ ਨੇ ਯਰੂਸ਼ਲਮ ਨੂੰ ਉਸਾਰਿਆ।
ਪਰਮੇਸ਼ੁਰ ਨੇ ਇਸਰਾਏਲੀ ਲੋਕਾਂ ਨੂੰ ਵਾਪਸ ਲਿਆਂਦਾ ਹੈ।
ਜਿਹੜੇ ਕੈਦ ਹੋ ਗਏ ਸਨ।
3 ਪਰਮੇਸ਼ੁਰ ਉਨ੍ਹਾਂ ਦੇ ਟੁੱਟੇ ਦਿਲਾਂ ਨੂੰ ਜੋੜਦਾ ਹੈ।
ਅਤੇ ਉਨ੍ਹਾਂ ਦੇ ਜ਼ਖਮਾ ਉੱਤੇ ਮਰਹਮ ਪੱਟੀ ਕਰਦਾ ਹੈ।
4 ਪਰਮੇਸ਼ੁਰ ਤਾਰਿਆ ਦੀ ਗਿਣਤੀ ਕਰਦਾ ਹੈ
ਅਤੇ ਉਹ ਹਰ ਇੱਕ ਦਾ ਨਾਮ ਜਾਣਦਾ ਹੈ।
5 ਸਾਡਾ ਮਾਲਕ ਬੜਾ ਮਹਾਨ ਹੈ, ਉਹ ਬਹੁਤ ਸ਼ਕਤੀਸ਼ਾਲੀ ਹੈ।
ਉਸ ਦੇ ਗਿਆਨ ਦੀ ਕੋਈ ਹੱਦ ਨਹੀਂ।
6 ਯਹੋਵਾਹ ਨਿਆਸਰਿਆ ਦਾ ਆਸਰਾ ਹੈ,
ਪਰ ਉਹ ਮੰਦੇ ਲੋਕਾਂ ਨੂੰ ਨਮੋਸ਼ੀ ਦਿੰਦਾ ਹੈ।
7 ਯਹੋਵਾਹ ਦਾ ਧੰਨਵਾਦ ਕਰੋ ਰਬਾਬ ਵਾਸਤੇ
ਸਾਡੇ ਪਰਮੇਸ਼ੁਰ ਦੀ ਉਸਤਤਿ ਕਰੋ।
8 ਯਹੋਵਾਹ ਆਕਾਸ਼ ਨੂੰ ਬੱਦਲਾਂ ਨਾਲ ਭਰਦਾ ਹੈ।
ਯਹੋਵਾਹ ਧਰਤੀ ਲਈ ਵਰੱਖਾ ਕਰਦਾ ਹੈ।
ਯਹੋਵਾਹ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ।
9 ਯਹੋਵਾਹ ਜਾਨਵਰਾ ਨੂੰ ਭੋਜਨ ਦਿੰਦਾ ਹੈ,
ਯਹੋਵਾਹ ਪੰਛੀਆ ਦੇ ਬੱਚਿਆਂ ਨੂੰ ਭੋਜਨ ਦਿੰਦਾ ਹੈ।
10 ਯੁੱਧ ਦੇ ਘੋੜੇ ਅਤੇ ਬਲਵਾਨ ਯੋਧੇ ਉਸ ਨੂੰ ਖੁਸ਼ੀ ਪ੍ਰਦਾਨ ਨਹੀਂ ਕਰਦੇ।
11 ਯਹੋਵਾਹ ਉਨ੍ਹਾਂ ਲੋਕਾਂ ਤੋਂ ਪ੍ਰਸੰਨ ਹੁੰਦਾ ਹੈ ਜਿਹੜੇ ਉਸਦੀ ਉਪਾਸਨਾ ਕਰਦੇ ਹਨ।
ਯਹੋਵਾਹ ਉਨ੍ਹਾਂ ਲੋਕਾਂ ਉੱਤੇ ਪ੍ਰਸੰਨ ਹੁੰਦਾ ਹੈ ਜਿਹੜੇ ਉਸ ਦੇ ਸੱਚੇ ਪਿਆਰ ਉੱਤੇ ਵਿਸ਼ਵਾਸ ਕਰਦੇ ਹਨ।
12 ਹੇ ਯਰੂਸ਼ਲਮ, ਯਹੋਵਾਹ ਦੀ ਉਸਤਤਿ ਕਰੋ!
ਹੇ ਸੀਯੋਨ, ਪਰਮੇਸ਼ੁਰ ਦੀ ਉਸਤਤਿ ਕਰ।
13 ਹੇ ਯਰੂਸ਼ਲਮ, ਪਰਮੇਸ਼ੁਰ ਤੇਰੇ ਦਰਵਾਜਿਆ ਨੂੰ ਮਜ਼ਬੂਤ ਬਣਾਉਂਦਾ ਹੈ।
ਅਤੇ ਪਰਮੇਸ਼ੁਰ ਤੇਰੇ ਸ਼ਹਿਰ ਦੇ ਲੋਕਾਂ ਨੂੰ ਅਸੀਸ ਦਿੰਦਾ ਹੈ।
14 ਪਰਮੇਸ਼ੁਰ ਨੇ ਸਾਡੇ ਦੇਸ਼ ਵਿੱਚ ਅਮਨ ਲਿਆਂਦਾ, ਇਸ ਲਈ ਸਾਡੇ ਦੁਸ਼ਮਣਾਂ ਯੁੱਧ ਵਿੱਚ ਸਾਡਾ ਅਨਾਜ ਨਹੀਂ ਲੁੱਟਿਆ
ਅਤੇ ਤੇਰੇ ਕੋਲ ਭੋਜਨ ਲਈ ਬਹੁਤ ਅਨਾਜ ਹੈ।
15 ਪਰਮੇਸ਼ੁਰ ਧਰਤੀ ਨੂੰ ਆਦੇਸ਼ ਦਿੰਦਾ ਹੈ,
ਅਤੇ ਇਹ ਛੇਤੀ ਹੀ ਮੰਨ ਲੈਂਦੀ ਹੈ।
16 ਪਰਮੇਸ਼ੁਰ ਓਨਾ ਚਿਰ ਤੱਕ ਬਰਫ਼ਬਾਰੀ ਕਰਦਾ ਹੈ ਜਿੰਨਾ ਚਿਰ ਤੱਕ, ਜ਼ਮੀਨ ਉਨ ਵਾਂਗ ਸਫ਼ੇਦ ਨਹੀਂ ਹੋ ਜਾਂਦੀ,
ਪਰਮੇਸ਼ੁਰ ਕੋਹਰੇ ਨੂੰ ਹਵਾ ਵਿੱਚ ਘੱਟੇ ਵਾਂਗ ਉਡਾਉਂਦਾ ਹੈ।
17 ਪਰਮੇਸ਼ੁਰ ਆਕਾਸ਼ ਉੱਤੋਂ ਪੱਥਰਾ ਵਾਂਗ ਗੜ੍ਹੇਮਾਰ ਕਰਦਾ ਹੈ।
ਕੋਈ ਵੀ ਬੰਦਾ ਉਸ ਵੱਲੋਂ ਭੇਜੀ ਠੰਡ ਨੂੰ ਨਹੀਂ ਝੱਲ ਸੱਕਦਾ।
18 ਫ਼ਿਰ ਪਰਮੇਸ਼ੁਰ ਇੱਕ ਹੋਰ ਆਦੇਸ਼ ਦਿੰਦਾ ਹੈ ਅਤੇ ਗਰਮ ਹਵਾ ਵਗ ਪੈਂਦੀ ਹੈ।
ਫ਼ਿਰ ਬਰਫ਼ ਪਿਘਲਦੀ ਹੈ ਅਤੇ ਪਾਣੀ ਵਗ ਪੈਂਦਾ ਹੈ।
19 ਪਰਮੇਸ਼ੁਰ ਨੇ ਯਾਕੂਬ (ਇਸਰਾਏਲ) ਨੂੰ ਆਦੇਸ਼ ਦਿੱਤਾ,
ਉਸ ਨੇ ਆਪਣੇ ਨੇਮ ਅਤੇ ਅਸੂਲ ਇਸਰਾਏਲ ਨੂੰ ਦਿੱਤੇ।
20 ਪਰਮੇਸ਼ੁਰ ਨੇ ਅਜਿਹਾ ਕਿਸੇ ਹੋਰ ਕੌਮ ਲਈ ਨਹੀਂ ਕੀਤਾ।
ਪਰਮੇਸ਼ੁਰ ਨੇ ਆਪਣੇ ਨੇਮ ਹੋਰਾਂ ਲੋਕਾਂ ਨੂੰ ਨਹੀਂ ਸਿੱਖਾਏ।
ਯਹੋਵਾਹ ਦੀ ਉਸਤਤਿ ਕਰੋ।
148 ਯਹੋਵਾਹ ਦੀ ਉਸਤਤਿ ਕਰੋ।
ਉਤਲੇ ਦੂਤੋਂ, ਸਵਰਗ ਵਿੱਚੋਂ ਯਹੋਵਾਹ ਦੀ ਉਸਤਤਿ ਕਰੋ।
2 ਤੁਸੀਂ ਸਾਰੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ।
ਉਸਦੀ ਸਾਰੀ ਫ਼ੌਜ ਵਾਲਿਉ, ਉਸਦੀ ਉਸਤਤਿ ਕਰੋ।
3 ਸੂਰਜ ਅਤੇ ਚੰਨ, ਯਹੋਵਾਹ ਦੀ ਉਸਤਤਿ ਕਰੋ।
ਤਾਰਿਉ ਅਤੇ ਆਕਾਸ਼ ਦੀਉ ਰੌਸ਼ਨੀਉ, ਉਸਦੀ ਉਸਤਤਿ ਕਰੋ।
4 ਯਹੋਵਾਹ ਦੀ ਉਸਤਤਿ ਕਰੋ,
ਸਭ ਤੋਂ ਉੱਚੇ ਸਵਰਗ ਵਿੱਚ ਆਕਾਸ਼ ਉਤਲੇ ਪਾਣੀਉ, ਉਸਦੀ ਉਸਤਤਿ ਕਰੋ।
5 ਯਹੋਵਾਹ ਦੇ ਨੇਮ ਦੀ ਉਸਤਤਿ ਕਰੋ।
ਕਿਉਂ? ਕਿਉਂਕਿ ਪਰਮੇਸ਼ੁਰ ਨੇ ਆਦੇਸ਼ ਦਿੱਤਾ ਅਤੇ ਸਾਡੇ ਸਾਰਿਆਂ ਦੀ ਸਾਜਨਾ ਹੋਈ।
6 ਪਰਮੇਸ਼ੁਰ ਨੇ ਇਹ ਚੀਜ਼ਾਂ ਸਦਾ ਵਾਸਤੇ ਰਹਿਣ ਲਈ ਬਣਾਈਆ।
ਪਰਮੇਸ਼ੁਰ ਨੇ ਨੇਮ ਬਣਾਏ ਜਿਹੜੇ ਕਦੀ ਨਹੀਂ ਮੁੱਕਣਗੇ।
7 ਧਰਤੀ ਉਤਲੀ ਹਰ ਸ਼ੈਅ, ਯਹੋਵਾਹ ਦੀ ਉਸਤਤਿ ਕਰੋ।
ਮਹਾ ਸਾਗਰ ਅਤੇ ਉਸ ਵਿੱਚਲੇ ਜਾਨਵਰੋ, ਯਹੋਵਾਹ ਦੀ ਉਸਤਤਿ ਕਰੋ।
8 ਯਹੋਵਾਹ ਨੇ ਅੱਗ ਅਤੇ ਗੜ੍ਹਿਆਂ ਨੂੰ ਬਰਫ਼
ਅਤੇ ਧੂੰਏ ਨੂੰ ਅਤੇ ਸਾਰੀਆ ਤੂਫ਼ਾਨੀ ਹਵਾਵਾਂ ਨੂੰ ਬਣਾਇਆ।
9 ਪਰਮੇਸ਼ੁਰ ਨੇ, ਪਹਾੜ ਅਤੇ ਪਹਾੜੀਆਂ ਨੂੰ,
ਫ਼ਲਦਾਰ ਰੁੱਖਾ ਅਤੇ ਦਿਉਦਾਰ ਦੇ ਰੁੱਖਾਂ ਨੂੰ ਬਣਾਇਆ।
10 ਪਰਮੇਸ਼ੁਰ ਨੇ ਜੰਗਲੀ ਜਾਨਵਰਾਂ, ਪਸ਼ੂਆਂ ਅਤੇ ਪੰਛੀਆ, ਰੀਂਗਣ ਵਾਲੇ ਜੀਵਾਂ ਅਤੇ ਪਰਿੰਦਿਆਂ ਨੂੰ ਸਾਜਿਆ।
11 ਪਰਮੇਸ਼ੁਰ ਨੇ ਧਰਤੀ ਉੱਤੇ ਰਾਜਿਆਂ ਅਤੇ ਕੌਮਾਂ ਨੂੰ ਬਣਾਇਆ
ਪਰਮੇਸ਼ੁਰ ਨੇ ਆਗੂਆਂ ਅਤੇ ਨਿਆਕਾਰਾਂ ਨੂੰ ਬਣਾਇਆ।
12 ਪਰਮੇਸ਼ੁਰ ਨੇ, ਜਵਾਨ ਆਦਮੀ ਅਤੇ ਔਰਤ ਨੂੰ ਬਣਾਇਆ।
ਪਰਮੇਸ਼ੁਰ ਨੇ ਬੁੱਢੇ ਅਤੇ ਜਵਾਨ ਲੋਕਾਂ ਨੂੰ ਬਣਾਇਆ।
13 ਯਹੋਵਾਹ ਦੇ ਨਾਮ ਦੀ ਉਸਤਤਿ ਕਰੋ।
ਸਦਾ ਹੀ ਉਸ ਦੇ ਨਾਮ ਦੀ ਉਸਤਤਿ ਕਰੋ!
ਸਵਰਗ ਅਤੇ ਧਰਤੀ ਦੀ ਹਰ ਸ਼ੈਅ,
ਉਸਦੀ ਉਸਤਤਿ ਕਰੇ।
14 ਪਰਮੇਸ਼ੁਰ ਆਪਣੇ ਲੋਕਾ ਨੂੰ ਮਜ਼ਬੂਤ ਬਣਾਵੇਗਾ।
ਲੋਕ ਪਰਮੇਸ਼ੁਰ ਦੇ ਅਨੁਯਾਈਆਂ ਦੀ ਉਸਤਤਿ ਕਰਨਗੇ।
ਲੋਕ ਇਸਰਾਏਲ ਦੀ ਉਸਤਤਿ ਕਰਨਗੇ।
ਉਹੀ ਲੋਕ ਹਨ ਜਿਨ੍ਹਾਂ ਲਈ ਯਹੋਵਾਹ ਲੜਦਾ ਹੈ।
149 ਯਹੋਵਾਹ ਦੀ ਉਸਤਤਿ ਕਰੋ।
ਉਨ੍ਹਾਂ ਨਵੀਆਂ ਗੱਲਾਂ ਬਾਰੇ ਕੋਈ ਨਵਾਂ ਗੀਤ ਗਾਵੋ ਜੋ ਯਹੋਵਾਹ ਨੇ ਕੀਤੀਆ ਹਨ।
ਉਸਦੀ ਉਸਤਤਿ ਉਸ ਦੇ ਚੇਲਿਆ ਦੀ ਸਭਾ ਵਿੱਚ ਗਾਵੋ।
2 ਇਸਰਾਏਲ ਨੂੰ ਆਪਣੇ ਨਿਰਮਾਤਾ ਨਾਲ ਮਿਲਕੇ ਆਨੰਦ ਮਾਨਣ ਦਿਉ।
ਸੀਯੋਨ ਉੱਤੇ ਰਹਿੰਦੇ ਲੋਕਾਂ ਨੂੰ ਆਪਣੇ ਰਾਜੇ ਨਾਲ ਮਿਲਕੇ ਖੁਸ਼ੀ ਮਨਾਉਣ ਦਿਉ।
3 ਉਨ੍ਹਾਂ ਲੋਕਾਂ ਨੂੰ ਨੱਚ ਕੁੱਦਕੇ
ਅਤੇ ਸਾਰੰਗੀਆ ਵਜਾਕੇ ਪਰਮੇਸ਼ੁਰ ਦੀ ਉਸਤਤਿ ਕਰਨ ਦਿਉ।
4 ਯਹੋਵਾਹ ਆਪਣੇ ਲੋਕਾ ਨਾਲ ਖੁਸ਼ ਹੈ।
ਪਰਮੇਸ਼ੁਰ ਨੇ ਆਪਣੇ ਮਸੱਕੀਨ ਲੋਕਾ ਲਈ ਇੱਕ ਅਦਭੁਤ ਗੱਲ ਕੀਤੀ।
ਉਸ ਨੇ ਉਨ੍ਹਾਂ ਨੂੰ ਬਚਾ ਲਿਆ।
5 ਪਰਮੇਸ਼ੁਰ ਦੇ ਪੈਰੋਕਾਰੋ, ਆਪਣੀ ਜਿੱਤ ਵਿੱਚ ਖੁਸ਼ੀ ਮਨਾਉ!
ਬਿਸਤਰ ਉੱਤੇ ਲੇਟਣ ਤੋਂ ਬਾਦ ਵੀ ਪ੍ਰਸੰਨ ਹੋਵੋ।
6 ਲੋਕਾਂ ਨੂੰ ਪਰਮੇਸ਼ੁਰ ਦੀ ਉਸਤਤਿ ਦੇ ਨਾਹਰੇ ਮਾਰਨ ਦਿਉ।
ਅਤੇ ਉਨ੍ਹਾਂ ਨੂੰ ਆਪਣੀਆ ਤਲਵਾਰਾਂ ਆਪਣੇ ਹੱਥਾਂ ਵਿੱਚ ਲੈ ਲੈਣ ਦਿਉ।
7 ਉਨ੍ਹਾਂ ਨੂੰ ਆਪਣੇ ਦੁਸ਼ਮਣਾਂ ਨੂੰ ਦੰਡ ਦੇਣ ਦਿਉ।
ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨੂੰ ਦੰਡ ਦੇਣ ਲਈ ਜਾਣ ਦਿਉ।
8 ਪਰਮੇਸ਼ੁਰ ਦੇ ਬੰਦੇ ਉਨ੍ਹਾਂ ਰਾਜਿਆ
ਅਤੇ ਮਹੱਤਵਪੂਰਣ ਲੋਕਾ ਦੇ ਜ਼ੰਜ਼ੀਰਾ ਪਾ ਦੇਣਗੇ।
9 ਪਰਮੇਸ਼ੁਰ ਦੇ ਬੰਦੇ ਉਨ੍ਹਾਂ ਨੂੰ ਦੰਡ ਦੇਣਗੇ ਜਿਵੇਂ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ।
ਪਰਮੇਸ਼ੁਰ ਦੇ ਸਾਰੇ ਪੈਰੋਕਾਰ ਉਸਦਾ ਆਦਰ ਕਰਨਗੇ।
ਯਹੋਵਾਹ ਦੀ ਉਸਤਤਿ ਕਰੋ।
150 ਯਹੋਵਾਹ ਦੀ ਉਸਤਤਿ ਕਰੋ!
ਪਰਮੇਸ਼ੁਰ ਦੀ ਉਸ ਦੇ ਮੰਦਰ ਵਿੱਚ ਉਸਤਤਿ ਕਰੋ!
ਸਵਰਗ ਵਿੱਚ ਉਸਦੀ ਸ਼ਕਤੀ ਦੀ ਉਸਤਤਿ ਕਰੋ।
2 ਪਰਮੇਸ਼ੁਰ ਦੀ ਉਸ ਦੇ ਮਹਾਨ ਕਾਰਿਆਂ ਲਈ ਉਸਤਤਿ ਕਰੋ!
ਉਸਦੀ ਉਸਤਤਿ ਉਸਦੀ ਸਾਰੀ ਮਹਾਨਤਾ ਲਈ ਕਰੋ।
3 ਪਰਮੇਸ਼ੁਰ ਦੀ ਵਾਜੇ-ਗਾਜੇ ਨਾਲ ਉਸਤਤਿ ਕਰੋ।
ਵੰਝਲੀਆ ਸਾਰੰਗੀਆ ਨਾਲ ਉਸਦੀ ਉਸਤਤਿ ਕਰੋ।
4 ਤੰਬੂਰੀਆ ਤੇ ਨੱਚਣ ਨਾਲ ਪਰਮੇਸ਼ੁਰ ਦੀ ਉਸਤਤਿ ਕਰੋ।
ਉਸਦੀ ਉਸਤਤਿ ਤਾਰਾਂ ਵਾਲੇ ਸਾਜ਼ਾਂ ਅਤੇ ਬੰਸਰੀਆ ਨਾਲ ਕਰੋ।
5 ਪਰਮੇਸ਼ੁਰ ਦੀ ਉਸਤਤਿ ਛੈਣਿਆਂ ਨਾਲ ਉੱਚੀ ਅਵਾਜ਼ ਨਾਲ ਕਰੋ।
ਛਣਕਦੇ ਛੈਣਿਆ ਨਾਲ ਉਸਦੀ ਉਸਤਤਿ ਕਰੋ।
6 ਹਰ ਜਾਨਦਾਰ ਪ੍ਰਾਣੀ, ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਦੀ ਉਸਤਤਿ ਕਰੋ!
ਭੂਮਿਕਾ
1 ਇਹ ਕਹਾਉਤਾਂ ਦਾਊਦ ਦੇ ਪੁੱਤਰ ਸੁਲੇਮਾਨ ਦੁਆਰਾ ਲਿਖੀਆਂ ਗਈਆ ਹਨ। ਸੁਲੇਮਾਨ ਇਸਰਾਏਲ ਦਾ ਪਾਤਸ਼ਾਹ ਸੀ। 2 ਇਹ ਸ਼ਬਦ ਇਸ ਲਈ ਲਿਖੇ ਗਏ ਸਨ ਤਾਂ ਜੋ ਆਦਮੀ ਸਿਆਣਪ ਅਤੇ ਅਨੁਸ਼ਾਸਨ ਸਿੱਖ ਸੱਕੇ ਅਤੇ ਸਮਝਦਾਰੀ ਲਿਆਉਣ ਵਾਲੇ ਸ਼ਬਦਾਂ ਨੂੰ ਪਹਿਚਾਣ ਸੱਕੇ। 3 ਜੋ ਉਹ ਸਹੀ ਮੱਤ ਹਾਸਿਲ ਕਰ ਲਵੇ ਜਿਵੇਂ — ਉਹ ਕਿਵੇਂ ਕਰੇ ਜੋ ਧਰਮੀ, ਨਿਆਂਈ ਅਤੇ ਇਮਾਨਦਾਰ ਹੋਵੇ। 4 ਇਹ ਸ਼ਬਦ ਮੂਰਖ ਲੋਕਾਂ ਨੂੰ ਸਮਝਦਾਰੀ ਅਤੇ ਜਵਾਨ ਲੋਕਾਂ ਨੂੰ ਗਿਆਨ ਅਤੇ ਅਕਲਮੰਦੀ ਸਿੱਖਾਉਣ ਲਈ ਹਨ। 5 ਸਿਆਣੇ ਆਦਮੀਆਂ ਨੂੰ ਸੁਣਕੇ ਆਪਣਾ ਗਿਆਨ ਵੱਧਾਉਣ ਦਿਓ ਅਤੇ ਸਿੱਖੇ ਹੋਇਆਂ ਆਦਮੀਆਂ ਨੂੰ ਆਪਣੇ ਰਾਹ ਦਾ ਸਹੀ ਨਿਰਦੇਸ਼ਨ ਹਾਸਿਲ ਕਰਨ ਦਿਓ। 6 ਫ਼ੇਰ ਉਹ ਲੋਕ ਕਹਾਉਤਾਂ, ਦ੍ਰਿਸ਼ਟਾਂਤਾਂ, ਸਿਆਣੇ ਬੰਦਿਆਂ ਦੀਆਂ ਸਿੱਖਿਆਵਾਂ, ਅਤੇ ਉਨ੍ਹਾਂ ਦੀਆਂ ਬੁਝਾਰਤਾਂ ਨੂੰ ਸਮਝਣ ਦੇ ਯੋਗ ਹੋਣਗੇ।
7 ਯਹੋਵਾਹ ਤੋਂ ਡਰਨਾ ਗਿਆਨ ਦੀ ਸ਼ੁਰੂਆਤ ਹੈ। ਪਰ ਬੁਰੇ ਬੰਦੇ ਅਨੁਸ਼ਾਸਨ ਅਤੇ ਸਿਆਣਪ ਨੂੰ ਨਫ਼ਰਤ ਕਰਦੇ ਹਨ।
ਇੱਕ ਪੁੱਤਰ ਨੂੰ ਉਪਦੇਸ਼
8 ਮੇਰੇ ਬੇਟੇ, ਜਦੋਂ ਤੁਹਾਡਾ ਪਿਤਾ ਤਹਾਨੂੰ ਸੁਧਾਰੇ ਤਾਂ ਉਸ ਨੂੰ ਧਿਆਨ ਨਾਲ ਸੁਣੋ। ਅਤੇ ਆਪਣੀ ਮਾਤਾ ਦੀ ਸਿੱਖਿਆ ਨੂੰ ਤਿਆਗੋ ਨਾ। 9 ਕਿਉਂ ਕਿ ਜੋ ਕੁਝ ਵੀ ਤੁਹਾਡੇ ਮਾਪੇ ਤੁਹਾਨੂੰ ਸਿੱਖਾਉਂਦੇ ਹਨ, ਤੁਹਾਡੇ ਸਿਰ ਤੇ ਹਾਰ ਵਾਂਗ ਜਾਂ ਤੁਹਾਡੀ ਗਰਦਨ ਦੀ ਸ਼ੋਭਾ ਵੱਧਾਉਣ ਲਈ ਖੂਬਸੂਰਤ ਹਾਰ ਵਾਂਗ ਹੁੰਦਾ ਹੈ।
10 ਮੇਰੇ ਬੇਟੇ, [a] ਪਾਪੀ ਤੁਹਾਡੇ ਕੋਲੋਂ ਉਹ ਗੱਲਾਂ ਕਰਵਾਉਣ ਦੀ ਕੋਸ਼ਿਸ਼ ਕਰਨਗੇ ਜੋ ਗ਼ਲਤ ਹਨ। ਉਨ੍ਹਾਂ ਵੱਲ ਧਿਆਨ ਨਾ ਦਿਓ! 11 ਜੇ ਉਹ ਆਖਣ, “ਸਾਡੇ ਨਾਲ ਆਓ! ਆਓ ਆਪਾਂ ਲੁਕ ਜਾਈਏ ਅਤੇ ਕਿਸੇ ਨੂੰ ਮਾਰਨ ਲਈ ਇੰਤਜ਼ਾਰ ਕਰੀਏ। ਆਓ ਆਪਾਂ ਬਿਨਾ ਕਾਰਣ ਕਿਸੇ ਬੇਗੁਨਾਹ ਬੰਦੇ ਉੱਤੇ ਹਮਲਾ ਕਰੀਏ। 12 ਆਓ, ਆਪਾਂ ਉਨ੍ਹਾਂ ਨੂੰ ਕਬਰ ਵਾਂਗ ਜਿਉਦਿਆਂ ਹੀ ਅਤੇ ਪੂਰੀ ਤਰ੍ਹਾਂ ਨਿਗਲ ਜਾਵਾਂਗੇ ਜਿਵੇਂ ਕੋਈ ਟੋਏ ਵਿੱਚ ਚੱਲਿਆ ਜਾਂਦਾ ਹੈ। 13 ਅਸੀਂ ਸਾਰੀਆਂ ਕੀਮਤੀ ਚੀਜ਼ਾਂ ਲੈ ਲਵਾਂਗੇ। ਅਤੇ ਉਸ ਲੁੱਟ ਨਾਲ ਆਪਣੇ ਘਰ ਭਰ ਲਵਾਂਗੇ। 14 ਇਸ ਲਈ ਆਓ ਸਾਡੇ ਨਾਲ ਮਿਲ ਜਾਵੋ ਅਤੇ ਜੋ ਕੁਝ ਵੀ ਸਾਨੂੰ ਮਿਲੇਗਾ, ਅਸੀਂ ਬਰਾਬਰ-ਬਰਾਬਰ ਵੰਡ ਲਵਾਂਗੇ।”
15 ਮੇਰੇ ਬੇਟੇ, ਇਨ੍ਹਾਂ ਲੋਕਾਂ ਦੇ ਮਗਰ ਨਾ ਲੱਗੋ, ਉਨ੍ਹਾਂ ਦੇ ਰਾਹਾਂ ਤੋਂ ਆਪਣੇ ਕਦਮ ਪਰ੍ਹੇ ਰੱਖੋ। 16 ਜਿਵੇਂ ਉਹ ਬਦੀ ਕਰਨ ਵਿੱਚ ਤੇਜ-ਤਰਾਰ ਅਤੇ ਲੋਕਾਂ ਨੂੰ ਮਾਰਨ ਲਈ ਬਹੁਤ ਤੇਜ਼ ਹਨ।
17 ਲੋਕੀਂ ਪੰਛੀਆਂ ਨੂੰ ਫ਼ਾਹੁਣ ਲਈ ਜਾਲ ਵਿਛਾਉਂਦੇ ਹਨ। ਪਰ ਜਦੋਂ ਪੰਛੀ ਦੇਖ ਰਹੇ ਹੋਣ ਤਾਂ ਜਾਲ ਵਿਛਾਉਣਾ ਬੇਕਾਰ ਹੁੰਦਾ ਹੈ। 18 ਅਤੇ ਇਹ ਲੋਕ ਸਿਰਫ਼ ਆਪਣੀ ਹੀ ਮੌਤ ਦੇ ਇੰਤਜ਼ਾਰ ਵਿੱਚ ਝੂਠ ਬੋਲਦੇ ਹਨ, ਉਹ ਖੁਦ ਹੀ ਆਪਣੇ ਜਾਲ ਵਿੱਚ ਫ਼ਸ ਜਾਣਗੇ ਤੇ ਤਬਾਹ ਹੋ ਜਾਣਗੇ। 19 ਲੋਭੀ ਬੰਦਿਆਂ ਨੂੰ ਹਮੇਸ਼ਾ ਉਨ੍ਹਾਂ ਦੇ ਅਮਲ ਹੀ ਤਬਾਹ ਕਰਦੇ ਹਨ।
ਨੇਕ ਔਰਤ — ਸਿਆਣਪ
20 ਸਿਆਣਪ ਰਾਹਾਂ ਤੇ ਰੋ ਰਹੀ ਹੈ, ਉਹ ਬਜ਼ਾਰਾਂ ਵਿੱਚ ਦੁਹਾਈ ਦੇ ਰਹੀ ਹੈ। 21 ਉਹ ਭੀੜ ਭਰੇ ਚੌਰਾਹਿਆਂ ਉੱਤੇ ਹੋਕਾ ਦੇ ਰਹੀ ਹੈ। ਉਹ ਸ਼ਹਿਰ ਦੇ ਫ਼ਾਟਕਾਂ ਦੇ ਨੇੜੇ ਖਲੋਤੀ ਹੈ ਅਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਸਿਆਣਪ ਆਖਦੀ ਹੈ:
22 “ਕਿੰਨਾ ਕੁ ਚਿਰ ਤੁਸੀਂ ਮੂਰਖ ਲੋਕੋ ਆਪਣੀ ਮੂਰਖਤਾ ਨੂੰ ਪਿਆਰ ਕਰਦੇ ਰਹੋਂਗੇ? ਤੁਸੀਂ ਮਖੌਲੀਏ ਕਿੰਨਾ ਕੁ ਚਿਰ ਹੋਰਨਾਂ ਦਾ ਮਖੌਲ ਉਡਾਉਂਗੇ? ਤੁਸੀਂ ਮੂਰੱਖੋ ਕਦੋਂ ਤੀਕ ਗਿਆਨ ਨੂੰ ਨਫ਼ਰਤ ਕਰੋਂਗੇ? 23 ਜੇ ਤੁਸੀਂ ਮੇਰੀ, ਤੁਹਾਨੂੰ ਸੁਧਾਰਨ ਦੀ ਪੁਕਾਰ ਦਾ ਜਵਾਬ ਦਿੱਤਾ ਹੁੰਦਾ ਮੈਂ ਤੁਹਾਨੂੰ ਉਹ ਹਰ ਗੱਲ ਦੱਸ ਦਿੰਦੀ ਜੋ ਮੈਂ ਜਾਣਦੀ ਸਾਂ। ਮੈਂ ਤੁਹਾਨੂੰ ਆਪਣਾ ਸਾਰਾ ਗਿਆਨ ਦੇ ਦਿੰਦੀ।
24 “ਪਰ ਤੁਸੀਂ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ। ਮੈਂ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਡੇ ਵੱਲ ਆਪਣਾ ਹੱਥ ਵੱਧਾਇਆ-ਪਰ ਤੁਸੀਂ ਮੇਰੀ ਸਹਾਇਤਾ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ। 25 ਤੁਸੀਂ ਮੂੰਹ ਫ਼ੇਰ ਲਿਆ ਅਤੇ ਮੇਰੀ ਤੁਹਾਨੂੰ ਸੁਧਾਰਨ ਦੀ ਕੋਸ਼ਿਸ ਨੂੰ ਤੁਸਾਂ ਅਣਗੌਲਿਆਂ ਕਰ ਦਿੱਤਾ। ਤੁਸੀਂ ਮੇਰੇ ਸ਼ਬਦਾਂ ਉੱਤੇ ਭਰੋਸਾ ਕਰਨ ਤੋਂ ਇਨਕਾਰ ਕਰ ਦਿੱਤਾ। 26 ਇਸ ਲਈ, ਮੈਂ ਤੁਹਾਡੀ ਬਿਪਤਾ ਉੱਤੇ ਹੱਸਾਂਗੀ। ਮੈਂ ਤੁਹਾਡਾ ਮਜ਼ਾਕ ਉਡਾਵਾਂਗੀ ਜਦੋਂ ਤੁਹਾਡੇ ਉੱਤੇ ਡਰ ਆਉਣ ਲੱਗੇਗਾ। 27 ਜਦੋਂ ਮੁਸੀਬਤਾਂ ਭਿਆਨਕ ਤੂਫ਼ਾਨ ਵਾਂਗ ਤੁਹਾਡੇ ਉੱਤੇ ਟੁੱਟ ਪੈਣਗੀਆਂ, ਜਦੋਂ ਮੁਸੀਬਤਾਂ ਤੁਹਾਡੇ ਉੱਪਰ ਆਉਣਗੀਆਂ ਜਦੋਂ ਮੁਸੀਬਤ ਅਤੇ ਗ਼ਮ ਤੁਹਾਨੂੰ ਦਬਾ ਲੈਣਗੇ।
28 “ਜਦੋਂ ਇਹ ਸਭ ਗੱਲਾਂ ਵਾਪਰਨਗੀਆਂ ਤਾਂ ਤੁਸੀਂ ਮੇਰੇ ਕੋਲੋਂ ਸਹਾਇਤਾ ਮੰਗੋਂਗੇ। ਮੈਂ ਤੁਹਾਡੀ ਸਹਾਇਤਾ ਨਹੀਂ ਕਰਾਂਗੀ। ਤੁਸੀਂ ਮੇਰੀ ਤਲਾਸ਼ ਕਰੋਂਗੇ ਪਰ ਮੈਂ ਤੁਹਾਨੂੰ ਨਹੀਂ ਮਿਲਾਂਗੀ। 29 ਕਿਉਂ ਕਿ ਉਨ੍ਹਾਂ ਨੇ ਗਿਆਨ ਨੂੰ ਨਫ਼ਰਤ ਕੀਤੀ ਅਤੇ ਤੁਸੀਂ ਯਹੋਵਾਹ ਤੋਂ ਡਰਨ ਤੋਂ ਇਨਕਾਰ ਕਰ ਦਿੱਤਾ। 30 ਕਿਉਂਕਿ ਉਨ੍ਹਾਂ ਨੇ ਮੇਰੀ ਸਲਾਹ ਦੀ ਇੱਛਾ ਨਹੀਂ ਕੀਤੀ ਅਤੇ ਮੇਰੀ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨੂੰ ਅਪ੍ਰਵਾਨ ਕਰ ਦਿੱਤਾ, 31 ਉਹ ਆਪਣੇ ਰਾਹਾਂ ਦਾ ਫ਼ਲ ਖਾਣਗੇ, ਅਤੇ ਆਪਣੀਆਂ ਹੀ ਸੱਕੀਮਾਂ ਨਾਲ ਭਰ ਜਾਣਗੇ!
32 “ਜੇਕਰ ਮੂਰਖ ਲੋਕ ਇਸਤੋਂ ਦੂਰ ਪਰਤ ਜਾਣਗੇ, ਇਹ ਉਨ੍ਹਾਂ ਨੂੰ ਮਾਰ ਦੇਵੇਗਾ, ਅਤੇ ਆਤਮ-ਸੰਤੁਸ਼ਟੀ ਮੂਰੱਖਾਂ ਨੂੰ ਤਬਾਹ ਕਰ ਦੇਵੇਗੀ। 33 ਪਰ ਉਹ ਬੰਦਾ ਜਿਹੜਾ ਮੇਰੀ ਗੱਲ ਮੰਨਦਾ ਹੈ ਉਹ ਸੁਰੱਖਿਆ ਨਾਲ ਜੀਵੇਗਾ। ਉਹ ਮੁਸੀਬਤ ਦੇ ਡਰ ਤੋਂ ਬਿਨਾਂ ਸੌਖੇ ਹੋਕੇ ਰਹਿ ਸੱਕਦੇ ਹਨ।”
ਸਿਆਣਪ ਦੀ ਗੱਲ ਸੁਣੋ
2 ਮੇਰੇ ਬੇਟੇ, ਜੇਕਰ ਤੁਸੀਂ ਉਸ ਨੂੰ ਸੁਣੋਗੇ ਜੋ ਮੈਂ ਆਖਣਾ ਚਾਹੁੰਦਾ, ਅਤੇ ਜੇਕਰ ਤੁਸੀਂ ਮੇਰੇ ਹੁਕਮਾਂ ਨੂੰ ਦਿਲ ਵਿੱਚ ਰੱਖੋਂਗੇ। 2 ਤਾਂ ਜੋ ਤੁਸੀਂ ਸਿਆਣਪ ਵੱਲ ਧਿਆਨ ਦੇਵੋਂ ਅਤੇ ਆਪਣੇ ਮਨ ਨੂੰ ਸਮਝਦਾਰੀ ਵੱਲ ਲਾਵੋ। 3 ਅਸਲ ਵਿੱਚ, ਜੇਕਰ ਤੁਸੀਂ ਅੰਤਰਦ੍ਰਿਸ਼ਟੀ ਲਈ ਪੁਕਾਰ ਕਰੋ ਅਤੇ ਸਮਝਦਾਰੀ ਲਈ ਪੁਕਾਰੋ। 4 ਅਤੇ ਜੇਕਰ ਤੁਸੀਂ ਸਿਆਣਪ ਨੂੰ ਇੰਝ ਲੱਭੋਂਗੇ ਜਿਵੇਂ ਕੋਈ ਚਾਂਦੀ ਨੂੰ ਲੱਭਦਾ ਹੈ, ਜੇਕਰ ਤੁਸੀਂ ਇਸ ਦੀ ਇੰਝ ਭਾਲ ਕਰੋ ਜਿਵੇਂ ਲੋਕੀਂ ਲੁਕੇ ਹੋਏ ਖਜ਼ਾਨੇ ਨੂੰ ਭਾਲਦੇ ਹਨ 5 ਫ਼ੇਰ ਤੁਸੀਂ ਸਮਝੋਂਗੇ ਕਿ ਯਹੋਵਾਹ ਤੋਂ ਡਰਨ ਦਾ ਭਾਵ ਕੀ ਹੈ, ਅਤੇ ਪਰਮੇਸ਼ੁਰ ਨੂੰ ਜਾਣ ਜਾਵੋ।
6 ਕਿਉਂ ਜੋ ਯਹੋਵਾਹ ਹੀ ਸਿਆਣਪ ਦਿੰਦਾ ਹੈ, ਅਤੇ ਗਿਆਨ ਅਤੇ ਸਮਝਦਾਰੀ ਉਸ ਦੇ ਮੂੰਹ ਚੋਂ ਆਉਂਦੀ ਹੈ। 7 ਉਹ ਇਮਾਨਦਾਰ ਲੋਕਾਂ ਲਈ ਸਫ਼ਲਤਾ ਸੰਭਾਲਦਾ ਹੈ, ਅਤੇ ਉਨ੍ਹਾਂ ਲਈ ਢਾਲ ਹੈ ਜੋ ਨਿਰਦੋਸ਼ ਹੋਕੇ ਜਿਉਂਦੇ ਹਨ। 8 ਉਹ ਉਨ੍ਹਾਂ ਲੋਕਾਂ ਦੀ ਰੱਖਿਆ ਕਰਦਾ ਹੈ ਜੋ ਹੋਰਾਂ ਲੋਕਾਂ ਦਾ ਭਲਾ ਕਰਦੇ ਹਨ। ਉਹ ਆਪਣੇ ਪਵਿੱਤਰ ਲੋਕਾਂ ਦੀ ਰਾਖੀ ਕਰਦਾ ਹੈ।
9 ਜੇਕਰ ਤੁਸੀਂ ਸਿਆਣਪ ਨੂੰ ਭਾਲੋਂਗੇ, ਤਦ ਤੁਸੀਂ ਧਰਮ, ਨਿਆਂ ਅਤੇ ਇਮਾਨਦਾਰੀ ਨੂੰ ਸਮਝੋਂਗੇ — ਦੂਸਰੇ ਸ਼ਬਦਾਂ ਵਿੱਚ ਤੁਸੀਂ ਸਭ ਚੰਗੀਆਂ ਗੱਲਾਂ ਸਮਝੋਂਗੇ। 10 ਕਿਉਂ ਕਿ ਤੁਹਾਡੇ ਦਿਲ ਵਿੱਚ ਸਿਆਣਪ ਆ ਵੱਸੇਗੀ, ਅਤੇ ਗਿਆਨ ਤੁਹਾਨੂੰ ਖੁਸ਼ ਕਰੇਗਾ।
11 ਸਮਝਦਾਰੀ (ਸਹੀ ਜੀਵਨ ਢੰਗ ਚੁਨਣਾ) ਤੁਹਾਡੀ ਰੱਖਿਆ ਕਰੇਗੀ, ਤੁਹਾਡੀ ਸਮਝਦਾਰੀ ਤੁਹਾਡਾ ਬਚਾਉ ਕਰੇਗੀ। 12 ਸਿਆਣਪ ਤੁਹਾਨੂੰ ਬੁਰੇ ਲੋਕਾਂ ਦੇ ਰਾਹ ਤੋਂ ਬਚਾਵੇਗੀ। ਉਨ੍ਹਾਂ ਲੋਕਾਂ ਤੋਂ ਜੋ ਵਿਦ੍ਰੋਹ ਬਾਰੇ ਬੋਲਦੇ ਹਨ। 13 ਜਿਹੜੇ ਲੋਕ ਅੰਧਕਾਰ ਵਿੱਚਲੇ ਰਾਹਾਂ ਤੇ ਚੱਲਣ ਲਈ ਸਿੱਧੇ ਰਾਹਾਂ ਨੂੰ ਛੱਡ ਦਿੰਦੇ ਹਨ, 14 ਜਿਹੜੇ ਲੋਕ ਗ਼ਲਤ ਕੰਮ ਕਰਕੇ ਖੁਸ਼ ਹੁੰਦੇ ਹਨ ਅਤੇ ਵਿਦ੍ਰੋਹ ਕਰਨ ਅਤੇ ਬਦੀ ਕਰਨ ਵਿੱਚ ਆਨੰਦ ਮਾਣਦੇ ਹਨ। 15 ਉਨ੍ਹਾਂ ਦੇ ਰਾਹ ਵਿੰਗੇ-ਤੜਿੰਗੇ ਹਨ, ਅਤੇ ਉਹ ਆਪਣੇ ਰਾਹਾਂ ਵਿੱਚ ਅਸੰਗਤ ਹਨ।
16 ਸਿਆਣਪ ਤੁਹਾਨੂੰ ਇੱਕ ਪਰਾਈ ਔਰਤ, ਇੱਕ ਅਜਨਬੀ ਤੋਂ ਬਚਾਵੇਗੀ ਜੋ ਇੰਨੀਆਂ ਮਿੱਠੀਆਂ ਗੱਲਾਂ ਕਰਦੀ ਹੈ। 17 ਉਹ ਆਪਣੇ ਜਵਾਨੀ ਦੇ ਸਾਥੀ ਨੂੰ ਤਿਆਗ ਦਿੰਦੀ ਹੈ ਅਤੇ ਪਰਮੇਸ਼ੁਰ ਅੱਗੇ ਕੀਤੇ ਆਪਣੇ ਇਕਰਾਰਨਾਮੇ ਨੂੰ ਭੁੱਲ ਜਾਂਦੀ ਹੈ। 18 ਅਤੇ ਹੁਣ, ਉਸ ਦੇ ਨਾਲ ਉਸ ਦੇ ਘਰ ਜਾਣਾ ਮੌਤ ਦਾ ਰਾਹ ਹੈ! ਅਤੇ ਉਸ ਦਾ ਰਾਹ ਤੁਹਾਨੂੰ ਮੁਰਦਿਆਂ ਦੀ ਦੁਨੀਆਂ ਵਿੱਚ ਲੈ ਜਾਂਦਾ ਹੈ! 19 ਉਹ ਖੁਦ ਵੀ ਕਬਰ ਦੀ ਤਰ੍ਹਾਂ ਹੀ ਹੈ। ਜਿਹੜੇ ਲੋਕੀ ਉਸ ਦੇ ਘਰ ਜਾਂਦੇ ਹਨ, ਆਪਣੀ ਜਾਨ ਗਵਾ ਲੈਂਦੇ ਹਨ, ਅਤੇ ਕਦੇ ਵੀ ਪਰਤ ਕੇ ਨਹੀਂ ਆਉਂਦੇ।
20 ਸਿਆਣਪ ਤੁਹਾਨੂੰ ਚੰਗੇ ਬੰਦਿਆਂ ਦੇ ਰਾਹ ਤੇ ਚਲਣ ਲਈ, ਅਤੇ ਧਰਮੀ ਦੇ ਰਾਹਾਂ ਤੇ ਰਹਿਣ ਲਈ ਤੁਹਾਡੀ ਮਦਦ ਕਰੇਗੀ। 21 ਕਿਉਂ ਕਿ ਸਿਰਫ਼ ਇਮਾਨਦਾਰ ਲੋਕ ਹੀ ਧਰਤੀ ਉੱਤੇ ਰਹਿਣਗੇ ਅਤੇ ਨਿਰਦੋਸ਼ ਲੋਕ ਹੀ ਇਸ ਉੱਤੇ ਬਚਣਗੇ। 22 ਪਰ ਦੁਸ਼ਟ ਲੋਕ ਧਰਤੀ ਤੋਂ ਹਟਾਏ ਜਾਣਗੇ, ਅਤੇ ਜਿਹੜੇ ਘਿਰਣਾ ਯੋਗ ਹਨ ਇਸ ਉਤੋਂ ਉਖਾੜੇ ਜਾਣਗੇ।
ਧਰਮੀ ਜੀਵਨ ਤੁਹਾਡੀ ਜ਼ਿੰਦਗੀ ਵਿੱਚ ਵਾਧਾ ਕਰੇਗਾ
3 ਮੇਰੇ ਬੇਟੇ, ਮੇਰੀ ਸਿੱਖਿਆ ਨੂੰ ਭੁੱਲੀਂ ਨਾ, ਪਰ ਮੇਰੇ ਹੁਕਮਾਂ ਨੂੰ ਆਪਣੇ ਦਿਲ ਅੰਦਰ ਰੱਖੀਂ। 2 ਜਿਨ੍ਹਾਂ ਗੱਲਾਂ ਦੀ ਮੈਂ ਤੈਨੂੰ ਸਿੱਖਿਆ ਦਿੰਦਾ ਹਾਂ ਉਹ ਤੇਰੇ ਜੀਵਨ ਨੂੰ ਲੰਮਾ ਕਰਨਗੀਆਂ ਅਤੇ ਤੈਨੂੰ ਸ਼ਾਂਤੀ ਦੇਣਗੀਆਂ।
3 ਨਮਕਹਲਾਲੀ ਅਤੇ ਸੱਚ ਤੈਨੂੰ ਕਦੇ ਨਾ ਛੱਡਣ। ਇਨ੍ਹਾਂ ਨੂੰ ਤੂੰ ਆਪਣੀ ਗਰਦਨ ਦੁਆਲੇ ਬੰਨ੍ਹ ਲੈ। ਅਤੇ ਉਨ੍ਹਾਂ ਨੂੰ ਆਪਣੇ ਦਿਲ ਉੱਤੇ ਲਿਖ ਲੈ। 4 ਫ਼ੇਰ ਤੂੰ ਮਿਹਰ ਅਤੇ ਚੰਗੀ ਪਰਤਿਸ਼ਠਾ, ਪਰਮੇਸ਼ੁਰ ਅਤੇ ਲੋਕਾਂ ਦੋਵਾਂ ਦੇ ਸਾ੍ਹਮਣੇ ਕਮਾਵੇਂਗਾ।
5 ਯਹੋਵਾਹ ਉੱਤੇ ਪੂਰੀ ਤਰ੍ਹਾਂ ਭਰੋਸਾ ਕਰੋ, ਆਪਣੀ ਹੀ ਸਮਝਦਾਰੀ ਉੱਤੇ ਨਿਰਭਰ ਨਾ ਰਹੋ। 6 ਹਮੇਸ਼ਾ ਪਰਮੇਸ਼ੁਰ ਦੇ ਹੁਕਮ ਦਾ ਪਾਲਣ ਕਰੋ ਜਿੱਥੇ ਵੀ ਤੁਸੀਂ ਜਾਵੋਂ। ਉਹ ਤੁਹਾਡੇ ਰਾਹਾਂ ਨੂੰ ਸਿੱਧਿਆਂ ਕਰੇਗਾ। 7 ਆਪਣੇ ਆਪ ਨੂੰ ਚਲਾਕ ਨਾ ਸਮਝੋ, ਪਰ ਯਹੋਵਾਹ ਪਾਸੋਂ ਡਰੋ ਅਤੇ ਬਦੀ ਤੋਂ ਦੂਰ ਰਹੋ। 8 ਜੇ ਤੁਸੀਂ ਇਸ ਤਰ੍ਹਾਂ ਕਰੋਂਗੇ, ਤਾਂ ਇਹ ਤੁਹਾਡੇ ਸਰੀਰ ਲਈ ਦੁਆਈ ਵਰਗੀ ਹੋਵੇਗੀ, ਅਤੇ ਤੁਹਾਡੀਆਂ ਹੱਡੀਆਂ ਲਈ ਪੋਸਣ ਹੋਵੇਗੀ।
9 ਆਪਣੀ ਦੌਲਤ ਤੋਂ ਅਤੇ ਆਪਣੀਆਂ ਫ਼ਸਲਾਂ ਦੇ ਪਹਿਲੇ ਫ਼ਲਾਂ ਤੋਂ ਯਹੋਵਾਹ ਦਾ ਸਤਿਕਾਰ ਕਰੋ। 10 ਫ਼ੇਰ ਤੁਹਾਡੇ ਗੋਦਾਮ ਅੰਨ ਨਾਲ ਭਰ ਜਾਣਗੇ ਅਤੇ ਤੁਹਾਡੇ ਘੜੇ ਮੈਅ ਨਾਲ ਭਰ ਜਾਣਗੇ।
11 ਮੇਰੇ ਬੇਟੇ, ਯਹੋਵਾਹ ਦੇ ਅਨੁਸ਼ਾਸਨ ਨੂੰ ਨਾਮੰਜ਼ੂਰ ਨਾ ਕਰੋ ਅਤੇ ਉਸ ਦੇ ਸੁਧਾਰ ਦਾ ਬੁਰਾ ਨਾ ਮਨਾਓ। 12 ਕਿਉਂਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਸੁਧਾਰਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ ਜਿਵੇਂ ਇੱਕ ਪਿਤਾ ਇੱਕ ਪੁੱਤਰ ਨੂੰ ਸੁਧਾਰਦਾ ਜਿਸ ਵਿੱਚ ਉਹ ਪ੍ਰਸੰਨਤਾ ਮਹਿਸੂਸ ਕਰਦਾ।
13 ਧੰਨ ਹੈ ਉਹ ਬੰਦਾ ਜਿਹੜਾ ਸਿਆਣਪ ਨੂੰ ਭਾਲਦਾ ਅਤੇ ਸਮਝਦਾਰੀ ਨੂੰ ਮਿਲਦਾ ਹੈ। 14 ਸਿਆਣਪ ਚਾਂਦੀ ਨਾਲੋਂ ਵੱਧੇਰੇ ਫ਼ਾਇਦੇਮੰਦ ਹੈ ਅਤੇ ਸੋਨੇ ਨਾਲੋਂ ਵੱਧੇਰੇ ਆਮਦਨੀ ਲਿਆਉਂਦੀ ਹੈ। 15 ਸਿਆਣਪ ਕੀਮਤੀ ਪੱਥਰਾਂ ਨਾਲੋਂ ਵੱਧੇਰੇ ਕੀਮਤੀ ਹੈ ਅਤੇ ਤੁਹਾਡੇ ਸਾਰੇ ਗਹਿਣਿਆਂ ਦਾ ਉਸ ਨਾਲ ਮੁਕਾਬਲਾ ਨਹੀਂ ਕੀਤਾ ਜਾ ਸੱਕਦਾ।
16 ਸਿਆਣਪ ਨੇ ਸੱਜੇ ਹੱਥ ਵਿੱਚ ਲੰਮੀ ਉਮਰ, ਅਤੇ ਉਸ ਨੇ ਅਪਣੇ ਖੱਬੇ ਹੱਥ ਵਿੱਚ ਦੌਲਤ ਅਤੇ ਇੱਜ਼ਤ ਫ਼ੜੀ ਹੋਈ ਹੈ। 17 ਉਸਦਾ ਰਾਹ ਬੜਾ ਪ੍ਰਸੰਸਾਮਈ ਹੈ ਅਤੇ ਉਸ ਦੇ ਸਾਰੇ ਰਾਹ ਸ਼ਾਂਤੀ ਵੱਲ ਅਗਵਾਈ ਕਰਦੇ ਹਨ। 18 ਸਿਆਣਪ ਉਨ੍ਹਾਂ ਲੋਕਾਂ ਲਈ ਜੀਵਨ ਦੇ ਰੁੱਖ ਵਾਂਗ ਹੈ, ਜੋ ਉਸ ਨੂੰ ਕਬੂਲ ਦੇ ਹਨ। ਜਿਹੜੇ ਲੋਕ ਇਸ ਵਿੱਚ ਲਿਪਟੇ ਰਹਿੰਦੇ ਹਨ ਧੰਨ ਸਮਝੇ ਜਾਣਗੇ।
19 ਯਾਹੋਵਾਹ ਨੇ ਧਰਤੀ ਦੀਆਂ ਨੀਹਾਂ ਰੱਖੀਆਂ ਸਿਆਣਪ ਦੁਆਰਾ ਅਤੇ ਸਮਝਦਾਰੀ ਦੁਆਰਾ ਅਕਾਸ਼ ਨੂੰ ਸਥਾਪਿਤ ਕੀਤਾ। 20 ਉਸ ਦੇ ਗਿਆਨ ਦੁਆਰਾ ਧਰਤੀ ਦੇ ਥੱਲਿਓਂ ਝਰਨੇ ਫੁੱਟ ਪਏ ਅਤੇ ਬੱਦਲਾਂ ਚੋ ਤਰੇਲ ਚੋਈ।
21 ਮੇਰੇ ਬੇਟੇ, ਉਨ੍ਹਾਂ ਨੂੰ ਆਪਣੀਆਂ ਅੱਖੋਂ ਉਹਲੇ ਨਾ ਹੋਣ ਦੇਵੋ। ਸਹੀ ਨਿਆਂ ਅਤੇ ਸਮਝਦਾਰੀ ਦੀ ਰਾਖੀ ਕਰੋ। 22 ਉਹ ਤੁਹਾਨੂੰ ਜੀਵਨ ਅਤੇ ਤੁਹਾਡੀ ਗਰਦਨ ਨੂੰ ਸੁੰਦਰਤਾ ਦੇਵੇਗਾ। 23 ਫ਼ੇਰ ਤੁਸੀਂ ਸੁਰੱਖਿਅਤ ਹੋਕੇ ਆਪਣੇ ਰਾਹਾਂ ਤੇ ਬਿਨਾ ਲੜਖੜ੍ਹਾਏ ਚੱਲੋਂਗੇ। 24 ਜਦੋਂ ਤੁਸੀਂ ਲੰਮੇ ਪਵੋਂਗੇ ਤਾਂ ਤੁਹਾਨੂੰ ਡਰ ਨਹੀਂ ਲੱਗੇਗਾ ਅਤੇ ਤੁਹਾਨੂੰ ਬਹੁਤ ਹੀ ਵੱਧੀਆ ਅਤੇ ਚੈਨ ਭਰੀ ਨੀਂਦ ਆਵੇਗੀ। 25 ਅਚਾਨਕ ਆਉਣ ਵਾਲੀ ਬਿਪਤਾ ਤੋਂ ਨਾ ਡਰੋ ਜਾਂ ਇਸ ਤੋਂ ਕਿ ਤੁਸੀਂ ਸੰਕਟ ਵਿੱਚ ਫ਼ਸ ਜਾਵੋਗੇ ਜੋ ਕਿ ਦੁਸ਼ਟਾਂ ਉੱਤੇ ਆਉਂਦਾ ਹੈ। 26 ਕਿਉਂ ਕਿ ਯਾਹੋਵਾਹ ਤੇਰੇ ਨਾਲ ਹੈ ਅਤੇ ਉਹ ਤੇਰੇ ਪੈਰਾਂ ਦਾ ਫ਼ਸਾਏ ਜਾਣ ਤੋਂ ਬਚਾਓ ਕਰੇਗਾ।
27 ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰੀ ਨਾ ਹੋਵੋ ਜੋ ਇਸਦੇ ਅਧਿਕਾਰੀ ਹਨ, ਜਦੋਂ ਤੁਸੀਂ ਮਦਦ ਕਰ ਸੱਕਦੇ ਹੋਵੋਂ। 28 ਜੇ ਤੁਹਾਡਾ ਗੁਆਂਢੀ ਤੁਹਾਡੇ ਪਾਸੋਂ ਕੁਝ ਮੰਗਦਾ ਹੈ, ਉਹ ਉਸ ਨੂੰ ਦੇ ਦੇਵੋ! ਉਸ ਨੂੰ ਇਹ ਨਾ ਆਖੋ, “ਕੱਲ੍ਹ ਨੂੰ ਆਵੀਂ” ਜਦੋਂ ਕਿ ਇਹ ਤੁਹਾਡੇ ਕੋਲ ਹੋਵੇ।
29 ਆਪਣੇ ਗੁਆਂਢੀ ਦੇ ਖਿਲਾਫ਼, ਉਸ ਨੂੰ ਕਿਵੇਂ ਵੀ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਨਾ ਬਣਾਓ ਕਿਉਂ ਕਿ ਉਹ ਤੁਹਾਡੇ ਤੇ ਭਰੋਸਾ ਕਰਦਾ ਹੈ।
30 ਬਿਨਾ ਕਿਸੇ ਕਾਰਣ ਦੂਸਰੇ ਆਦਮੀ ਨਾਲ ਦਲੀਲਬਾਜ਼ੀ ਨਾ ਕਰੋ, ਜਦ ਕਿ ਉਸ ਨੇ ਤੁਹਾਡੇ ਨਾਲ ਕੁਝ ਬੁਰਾ ਨਹੀਂ ਕੀਤਾ।
31 ਹਿੰਸੱਕ ਆਦਮੀ ਨਾਲ ਈਰਖਾ ਨਾ ਕਰੋ, ਉਸ ਦੇ ਕਿਸੇ ਵੀ ਤਰੀਕੇ ਦੀ ਨਕਲ ਨਾ ਕਰੋ। 32 ਕਿਉਂਕਿ ਯਹੋਵਾਹ ਕਪਟੀ ਲੋਕਾਂ ਨੂੰ ਨਫ਼ਰਤ ਕਰਦਾ ਹੈ, ਪਰ ਆਪਣੀ ਦੋਸਤੀ ਉਹਨਾਂ ਲੋਕਾਂ ਵੱਲ ਵੱਧਾਉਂਦਾ ਹੈ ਜੋ ਇਮਾਨਦਾਰ ਹਨ।
33 ਯਹੋਵਾਹ ਦੁਸ਼ਟ ਲੋਕਾਂ ਨੂੰ ਸਰਾਪਦਾ, ਪਰ ਧਰਮੀ ਦੇ ਘਰ ਨੂੰ ਅਸੀਸ ਦਿੰਦਾ ਹੈ।
34 ਯਹੋਵਾਹ ਉਨ੍ਹਾਂ ਦਾ ਮਜ਼ਾਕ ਉਡਾਉਂਦਾ ਹੈ ਜੋ ਹੋਰਨਾਂ ਦਾ ਮਜ਼ਾਕ ਉਡਾਉਂਦੇ ਹਨ, ਪਰ ਨਿਮਾਣੇ ਲੋਕਾਂ ਉੱਪਰ ਮਿਹਰਬਾਨੀ ਦਰਸਾਉਂਦਾ ਹੈ।
35 ਸਿਆਣੇ ਲੋਕਾਂ ਨੂੰ ਇੱਜ਼ਤ ਮਿਲੇਗੀ, ਪਰ ਪਰਮੇਸ਼ੁਰ ਮੂਰੱਖਾਂ ਦੀ ਬੇਇੱਜ਼ਤੀ ਕਰੇਗਾ।
ਸਿਆਣਪ ਦਾ ਮਹੱਤਵ
4 ਪੁੱਤਰੋ, ਆਪਣੇ ਪਿਤਾ ਦੀਆਂ ਹਿਦਾਇਤਾਂ ਨੂੰ ਸੁਣੋ ਅਤੇ ਸਮਝਦਾਰੀ ਕਮਾਉਣ ਲਈ ਧਿਆਨ ਦੇਵੋ! 2 ਮੈਂ ਤੁਹਾਨੂੰ ਇੱਕ ਚੰਗਾ ਸਬਕ ਦਿੰਦਾ ਹਾਂ। ਮੇਰੀਆਂ ਸਿੱਖਿਆਵਾਂ ਨੂੰ ਨਾ ਵਿਸਾਰੋ।
3 ਕਿਉਂ ਜੋ ਮੈਂ ਵੀ ਆਪਣੇ ਪਿਤਾ ਦਾ ਪੁੱਤਰ ਸਾਂ, ਆਪਣੀ ਮਾਂ ਦਾ ਇੱਕੋ ਇੱਕ ਪੁੱਤਰ, 4 ਅਤੇ ਉਸ ਨੇ ਮੈਨੂੰ ਸਿੱਖਾਇਆ ਅਤੇ ਆਖਿਆ, “ਹਮੇਸ਼ਾ ਮੇਰੀ ਸਲਾਹ ਨੂੰ ਆਪਣੇ ਦਿਲ ਵਿੱਚ ਰੱਖੋ ਅਤੇ ਜੇਕਰ ਤੁਸੀਂ ਮੇਰੇ ਹੁਕਮਾਂ ਦਾ ਪਾਲਣ ਕਰੋਂਗੇ ਤੁਸੀਂ ਜੀਵੋਂਗੇ! 5 ਸਿਆਣਪ ਹਾਸਿਲ ਕਰੋ! ਗਿਆਨ ਹਾਸਿਲ ਕਰੋ! ਮੇਰੇ ਸ਼ਬਦਾਂ ਨੂੰ ਨਾ ਭੁੱਲਣਾ। ਅਤੇ ਉਨ੍ਹਾਂ ਤੋਂ ਬਦਲ ਨਾ ਜਾਣਾ। 6 ਸਿਆਣਪ ਤੋਂ ਬੇਮੁਖ ਨਾ ਹੋਣਾ ਤਦ ਉਹ ਤੁਹਾਡੀ ਰੱਖਿਆ ਕਰੇਗੀ। ਉਸ ਨੂੰ ਪਿਆਰ ਕਰੋ, ਅਤੇ ਉਹ ਤੁਹਾਨੂੰ ਸੁਰੱਖਿਅਤ ਰੱਖੇਗੀ।
7 “ਸਿਆਣਪ ਨੂੰ ਹਾਸਿਲ ਕਰਨਾ ਸ਼ੁਰੂ ਕਰਨਾ ਹੀ ਸਿਆਣਪ ਦੀ ਸ਼ੁਰੂਆਤ ਹੈ। ਆਪਣੇ ਕੋਲ ਹੁੰਦੇ ਹਰ ਚੀਜ ਦੀ ਕੀਮਤ ਤੇ ਵੀ ਸਮਝਦਾਰੀ ਨੂੰ ਹਾਸਿਲ ਕਰੋ। 8 ਅਕਲਮੰਦੀ ਨੂੰ ਕੁਝ ਮਹੱਤਵ ਦਿਓ, ਉਹ ਤੁਹਾਨੂੰ ਮਹਾਨ ਉਚਾਈਆਂ ਤੇ ਲੈ ਜਾਵੇਗੀ। ਇਸ ਨੂੰ ਗਲ ਲਾਓ, ਉਹ ਤੁਹਾਡਾ ਆਦਰ ਕਰੇਗੀ। 9 ਉਹ ਤੁਹਾਡੇ ਸਿਰ ਤੇ ਖੂਬਸ਼ੂਰਤ ਫੁੱਲਾਂ ਦਾ ਹਾਰ ਪਾਵੇਗੀ ਅਤੇ ਤੁਹਾਨੂੰ ਮਹਿਮਾ ਦਾ ਇੱਕ ਤਾਜ ਦੇਵੇਗੀ।”
10 ਬੇਟੇ, ਮੇਰੀ ਗੱਲ ਧਿਆਨ ਨਾਲ ਸੁਣੋ। ਉਹੀ ਗੱਲਾਂ ਕਰੋ ਜੋ ਮੈਂ ਆਖਦਾ ਹਾਂ ਅਤੇ ਤੁਸੀਂ ਲੰਮੀ ਉਮਰ ਭੋਗੋਂਗੇ। 11 ਮੈਂ ਤੁਹਾਨੂੰ ਸਿਆਣਪ ਦਾ ਰਾਹ ਵਿਖਾਵਾਂਗਾ, ਅਤੇ ਸਿੱਧੇ ਰਾਹਾਂ ਤੇ ਤੁਹਾਡੀ ਅਗਵਾਈ ਕਰਾਂਗਾ। 12 ਜਿਵੇਂ ਤੁਸੀਂ ਇਸ ਰਾਹ ਤੇ ਤੁਰੋਗੇ, ਤੁਹਾਡੇ ਪੈਰ ਕਦੇ ਵੀ ਕਿਸੇ ਰੁਕਾਵਟ ਵਿੱਚ ਨਹੀਂ ਫ਼ਸਣਗੇ। ਤੁਸੀਂ ਦੌੜ ਸੱਕੋਂਗੇ ਅਤੇ ਡਿੱਗੋਂਗੇ ਨਹੀਂ। ਜੋ ਗੱਲਾਂ ਵੀ ਤੁਸੀਂ ਕਰਨ ਦੀ ਕੋਸ਼ਿਸ਼ ਕਰੋਂਗੇ ਤੁਸੀਂ ਸੁਰੱਖਿਅਤ ਰਹੋਂਗੇ। 13 ਅਨੁਸ਼ਾਸ਼ਨ ਉੱਤੇ ਟਿਕੇ ਰਹੋ ਇਸ ਨੂੰ ਨਾ ਛੱਡੋ ਇਸਦੀ ਰੱਖਿਆ ਕਰੋ-ਇਹ ਤੁਹਾਡਾ ਜੀਵਨ ਹੈ।
14 ਦੁਸ਼ਟ ਲੋਕਾਂ ਦੇ ਰਾਹ ਤੇ ਨਾ ਚੱਲੋ, ਬਦ ਲੋਕਾਂ ਦੇ ਰਾਹ ਤੇ ਆਪਣੇ-ਆਪ ਦਾ ਨਿਰਦੇਸ਼ਨ ਨਾ ਕਰੋ। 15 ਇਸ ਤੋਂ ਦੂਰ ਰਹੋ ਇਸਤੇ ਸਫ਼ਰ ਨਾ ਕਰੋ ਮੁੜ ਵਾਪਸ ਚੱਲੇ ਜਾਓ। ਆਪਣੇ ਰਾਹ ਤੇ ਚੱਲੇ ਜਾਓ। 16 ਕਿਉਂ ਕਿ ਅਜਿਹੇ ਬੁਰੇ ਲੋਕ ਜੁਰਮ ਕੀਤੇ ਬਿਨਾ, ਸੌਂ ਨਹੀਂ ਸੱਕਦੇ। ਉਹ ਲੋਕ ਉਦੋਂ ਤੱਕ ਸੌਂ ਨਹੀਂ ਸੱਕਦੇ ਜਦੋਂ ਤੱਕ ਕਿ ਕਿਸੇ ਹੋਰ ਬੰਦੇ ਨੂੰ ਦੁੱਖੀ ਨਹੀਂ ਕਰਦੇ। 17 ਉਹ ਲੋਕ ਮੰਦਾ ਕੰਮ ਕਰਨ ਅਤੇ ਹੋਰਨਾਂ ਨੂੰ ਦੁੱਖ ਦੇਣ ਤੋਂ ਬਿਨਾਂ ਜਿਉਂ ਨਹੀਂ ਸੱਕਦੇ।
18 ਪਰ ਧਰਮੀ ਲੋਕਾਂ ਦਾ ਰਾਹ ਪ੍ਰਭਾਤ ਦੀ ਰੋਸ਼ਨੀ ਵਰਗਾ ਹੈ ਜਿਹੜੀ ਪੂਰਾ ਦਿਨ ਚੜ੍ਹ੍ਹਨ ਤੀਕ ਉਜਵਲ ਹੁੰਦੀ ਜਾਂਦੀ ਹੈ। 19 ਪਰ ਦੁਸ਼ਟ ਲੋਕਾਂ ਦਾ ਰਾਹ ਕਾਲੇ ਹਨੇਰੇ ਵਰਗਾ ਹੈ, ਉਹ ਨਹੀਂ ਜਾਣਦੇ ਉਹ ਕਾਹਦੇ ਉੱਤੇ ਡਿੱਗ ਪਏ।
20 ਮੇਰੇ ਬੇਟੇ, ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਵੱਲ ਧਿਆਨ ਦਿਓ। ਮੇਰੇ ਸ਼ਬਦਾਂ ਨੂੰ ਗੌਰ ਨਾਲ ਸੁਣੋ। 21 ਇਨ੍ਹਾਂ ਨੂੰ ਆਪਣੀ ਦ੍ਰਿਸ਼ਟੀ ਤੋਂ ਪਰ੍ਹਾਂ ਨਾ ਹੋਣ ਦਿਓ, ਇਨ੍ਹਾਂ ਨੂੰ ਧਿਆਨ ਨਾਲ ਆਪਣੇ ਦਿਲ ਵਿੱਚ ਰੱਖ ਲਵੋ। 22 ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਉਨ੍ਹਾਂ ਨੂੰ ਭਾਲ ਲਿਆ ਕਿ ਉਹ ਜੀਵਨ ਹਨ। ਇਹ ਪੂਰੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ। 23 ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਤੁਹਾਨੂੰ ਆਪਣੀਆਂ ਸੋਚਾਂ ਬਾਰੇ ਸਾਵੱਧਾਨ ਰਹਿਣਾ ਚਾਹੀਦਾ ਹੈ, ਕਿਉਂ ਕਿ ਇਹ ਨਿਸ਼ਚਾ ਕਰਦੀਆਂ ਹਨ ਕਿ ਤੁਹਾਡੇ ਜੀਵਨ ਵਿੱਚ ਕੀ ਵਾਪਰੇਗਾ।
24 ਬੇਈਮਾਨ ਗੱਲਾਂ ਨੂੰ ਆਪਣੇ-ਆਪ ਤੋਂ ਦੂਰ ਰੱਖੋ, ਗੁੰਝਲਦਾਰ ਸ਼ਬਦਾਂ ਨੂੰ ਕਿਤੇ ਵੀ ਆਪਣੇ ਨੇੜੇ ਨਾ ਹੋਣ ਦਿਓ। 25 ਸਿਰਫ਼ ਸਿੱਧੇ ਅਗਾਂਹ ਵੇਖੋ, ਆਪਣੀਆਂ ਅੱਖਾਂ ਸਿੱਧੀਆਂ ਆਪਣੇ ਸਾਹਮਣੇ ਨਿਰਧਾਰਿਤ ਕਰੋ। 26 ਆਪਣੇ ਪੈਰਾਂ ਲਈ ਰਾਹ ਦਾ ਸਰਵੇਖਣ ਕਰੋ ਅਤੇ ਤੁਹਾਡੇ ਸਾਰੇ ਰਾਹ ਦ੍ਰਿੜ ਹੋਣ। 27 ਸੱਜੇ ਜਾਂ ਖੱਬੇ ਨਾ ਮੁੜੋ। ਆਪਣੇ-ਆਪ ਨੂੰ ਬਦੀ ਤੋਂ ਦੂਰ ਰੱਖੋ।
ਵਿਭਚਾਰ ਤੋਂ ਬਚਣ ਦੀ ਸਿਆਣਪ
5 ਮੇਰੇ ਬੇਟੇ, ਮੇਰੀ ਸਿਆਣਪ ਵੱਲ ਧਿਆਨ ਦਿਓ। ਮੇਰੇ ਸਮਝਦਾਰੀ ਦੇ ਸ਼ਬਦਾਂ ਤੂੰ ਧਿਆਨ ਨਾਲ ਸੁਣੋ। 2 ਤਾਂ ਜੋ ਤੁਸੀਂ ਵਿਵੇਕ ਨੂੰ ਕਾਇਮ ਰੱਖ ਸੱਕੋਂ ਅਤੇ ਤਾਂ ਜੋ ਤੁਸੀ ਸਮਝਦਾਰੀ ਨਾਲ ਬੋਲ ਸੱਕੋਂ। 3 ਇੱਕ ਪਰਾਈ ਔਰਤ ਆਪਣੇ ਬੁਲ੍ਹਾਂ ਵਿੱਚੋਂ ਚੋਂਦੇ ਸ਼ਹਿਦ ਵਾਂਗ ਬਹੁਤ ਮਿੱਠਾ ਬੋਲਦੀ ਹੈ, ਉਸਦਾ ਮੂੰਹ ਤੇਲ ਨਾਲੋਂ ਵੀ ਚਿਕਨਾ ਹੈ। 4 ਪਰ ਅਖੀਰ ਵਿੱਚ, ਉਹ ਕੁੜਤਨ ਅਤੇ ਦੁੱਖ ਹੀ ਪ੍ਰਦਾਨ ਕਰੇਗੀ। ਇਹ ਕੌੜੀ ਜ਼ਹਿਰ ਅਤੇ ਤਿੱਖੀ ਤਲਵਾਰ ਵਰਗੀ ਗੱਲ ਹੋਵੇਗੀ! 5 ਉਸ ਦੇ ਪੈਰ ਮੌਤ ਵੱਲ ਜਾ ਰਹੇ ਹਨ। ਉਸਦੀਆਂ ਪੈਂੜਾ ਕਬਰ ਵੱਲ ਅਗਵਾਈ ਕਰ ਰਹੀਆਂ ਹਨ। 6 ਉਸ ਦੇ ਪਿੱਛੇ ਨਾ ਲੱਗੋ! ਉਸ ਨੇ ਸਹੀ ਰਾਹ ਛੱਡ ਦਿੱਤਾ ਹੈ ਅਤੇ ਇਸ ਬਾਰੇ ਜਾਣਦੀ ਵੀ ਨਹੀਂ! ਸਾਵੱਧਾਨ ਰਹੋ! ਉਸ ਰਾਹ ਪਵੋ ਜਿਹੜਾ ਜੀਵਨ ਵੱਲ ਲੈ ਜਾਂਦਾ ਹੈ।
ਵਿਭਚਾਰ ਤੁਹਾਨੁੰ ਤਬਾਹ ਕਰ ਸੱਕਦਾ ਹੈ
7 ਅਤੇ ਹੁਣ ਪੁੱਤਰੋ, ਮੇਰੀ ਗੱਲ ਸੁਣੋ। ਜਿਹੜੇ ਸ਼ਬਦ ਮੈਂ ਬੋਲਦਾ ਹਾਂ ਉਨ੍ਹਾਂ ਨੂੰ ਭੁੱਲਣਾ ਨਹੀਂ। 8 ਉਸ ਰਾਹ ਤੋਂ ਦੂਰ ਰਹੋ ਜਿਸ ਤੋਂ ਦੀ ਉਹ ਜਾਂਦੀ ਹੈ, ਉਸ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਵੀ ਨਾ ਆਓ। 9 ਨਹੀਂ ਤਾਂ ਤੁਸੀਂ ਆਪਣਾ ਸਤਿਕਾਰ ਕਿਸੇ ਹੋਰ ਨੂੰ ਅਤੇ ਆਪਣੀ ਜ਼ਿੰਦਗੀ ਕਿਸੇ ਜ਼ੁਲਮੀ ਨੂੰ ਦੇ ਦੇਵੋਂਗੇ। 10 ਅਤੇ ਅਜਨਬੀ ਤੁਹਾਡੀ ਦੌਲਤ ਖਰਚਣਗੇ ਅਤੇ ਤੁਹਾਡੀ ਸਖਤ ਮਿਹਨਤ ਦਾ ਫ਼ਲ ਕਿਸੇ ਅਜਨਬੀ ਦੇ ਟੱਬਰ ਦੁਆਰਾ ਮਾਣਿਆ ਜਾਵੇਗਾ। 11 ਜਿਵੇਂ ਹੀ ਤੁਹਾਡੇ ਜੀਵਨ ਦਾ ਅੰਤ ਆਵੇਗਾ ਤੁਸੀਂ ਕਰਾਹੋਂਗੇ, ਜਦੋਂ ਤੁਹਾਡਾ ਸਰੀਰ ਤਬਾਹ ਹੋ ਜਾਵੇਗਾ। 12 ਫ਼ੇਰ ਤੁਸੀਂ ਆਖੋਂਗੇ, “ਜਿਵੇਂ ਮੈਂ ਅਨੁਸ਼ਾਸਿਤ ਹੋਣ ਨੂੰ ਨਫ਼ਰਤ ਕੀਤੀ: ਜਿਵੇਂ ਮੈਂ ਝਿੜਕੇ ਜਾਣ ਨੂੰ ਤਿਰਸੱਕਾਰਿਆ 13 ਮੈਂ ਆਪਣੇ ਮਾੱ-ਬਾਪ ਦੀ ਆਵਾਜ਼ ਨਹੀਂ ਸੁਣੀ ਅਤੇ ਮੇਰੇ ਉਸਤਾਦਾਂ ਵੱਲ ਧਿਆਨ ਨਹੀਂ ਦਿੱਤਾ। 14 ਹੁਣ ਮੈਂ ਲਗਭਗ ਪੂਰੀ ਤਰ੍ਹਾਂ, ਸਾਰੀ ਦੁਨੀਆਂ ਦੇ ਸਾਹਮਣੇ ਤਬਾਹ ਹੋ ਚੁੱਕਿਆ ਹ੍ਹਾਂ।”
15 ਆਪਣੇ ਹੀ ਟੋਏ ਦਾ ਪਾਣੀ ਪੀਓ। ਅਤੇ ਆਪਣੇ ਪਾਣੀ ਨੂੰ ਗਲੀਆਂ ਵਿੱਚ ਨਾ ਵਗਣ ਦਿਓ। 16 ਤੁਹਾਨੂੰ ਸਿਰਫ਼ ਆਪਣੀ ਹੀ ਪਤਨੀ ਨਾਲ ਜਿਨਸੀ ਸੰਬੰਧ ਰੱਖਣੇ ਚਾਹੀਦੇ ਹਨ। ਆਪਣੇ ਘਰ ਤੋਂ ਬਾਹਰ ਦੇ ਬੱਚਿਆਂ ਦੇ ਪਿਓ ਨਾ ਬਣੋ। 17 ਤੁਹਾਡੇ ਬੱਚੇ ਸਿਰਫ਼ ਤੁਹਾਡੇ ਹੀ ਹੋਣੇ ਚਾਹੀਦੇ ਹਨ। ਤੁਹਾਨੂੰ ਆਪਣੇ ਘਰ ਤੋਂ ਬਾਹਰਲੇ ਲੋਕਾਂ ਨਾਲ ਉਨ੍ਹਾਂ ਨੂੰ ਸਾਂਝਾ ਨਹੀਂ ਕਰਨਾ ਚਾਹੀਦਾ। 18 ਤੁਹਾਡੀ ਪਤਨੀ ਸੁੰਦਰ ਹਿਰਨੀ ਹੋਵੇ ਉਸ ਪਤਨੀ ਵਿੱਚ ਆਨੰਦ ਮਾਣੋ ਜਿਸ ਨਾਲ ਤੁਸੀਂ ਜਦੋਂ ਜਵਾਨ ਸੀ ਵਿਆਹ ਕੀਤਾ ਸੀ। 19 ਉਹ ਖੂਬਸੂਰਤ ਹਿਰਣੀ ਤੇ ਇੱਕ ਪਿਆਰੀ ਹਰਨੋਟੀ ਹੋਵੇ। ਉਸਦੀਆਂ ਛਾਤੀਆਂ ਤੋਂ ਤੈਨੂੰ ਸੰਤੁਸ਼ਟੀ ਮਿਲੇ ਅਤੇ ਉਸਦਾ ਪਿਆਰ ਤੈਨੂੰ ਹਮੇਸ਼ਾ ਮਦਮਸਤ ਕਰੇ! 20 ਮੇਰੇ ਪੁੱਤਰ, ਤੁਸੀਂ ਕਿਸੇ ਪਰਾਈ ਔਰਤ ਨਾਲ ਭੁੱਲ ਵਿੱਚ ਕਿਉਂ ਪਵੋਂ? ਤੁਸੀਂ ਕਿਸੇ ਪਰਾਈ ਔਰਤ ਨੂੰ ਗਲ ਕਿਉਂ ਲਾਵੋਂ?
21 ਯਹੋਵਾਹ ਵਿਅਕਤੀ ਦੇ ਹਰ ਕਦਮ ਨੂੰ ਵੇਖਦਾ ਅਤੇ ਵਿਅਕਤੀ ਦੇ ਸਾਰੇ ਅਮਲਾਂ ਨੂੰ ਤੋਲਦਾ ਹੈ। 22 ਬੁਰੇ ਬੰਦੇ ਦੀਆਂ ਕਰਨੀਆਂ ਉਸ ਨੂੰ ਫ਼ਸਾ ਲੈਂਦੀਆਂ ਹਨ, ਉਹ ਆਪਣੇ ਪਾਪਾਂ ਨਾਲ ਬੰਨ੍ਹਿਆ ਜਾਂਦਾ ਹੈ ਜਿਵੇਂ ਇੱਕ ਰੱਸੀ ਨਾਲ ਬੰਨ੍ਹਿਆ ਗਿਆ ਹੋਵੇ। 23 ਬਦ ਆਦਮੀ ਆਪਣੀ ਅਨੁਸ਼ਾਸਨਹੀਨਤਾ ਕਾਰਣ ਮਰ ਜਾਂਦਾ ਹੈ, ਉਸ ਦੀ ਬੇਵਕੂਫ਼ੀ ਉਸ ਨੂੰ ਗੁਮਰਾਹ ਕਰ ਦਿੰਦੀ ਹੈ।
ਕਰਜੇ ਦੇ ਖੱਤਰੇ
6 ਮੇਰੇ ਬੇਟੇ, ਕਿਸੇ ਹੋਰ ਬੰਦੇ ਦੇ ਕਰਜ਼ ਦੀ ਜਿੰਮੇਵਾਰੀ ਨਾ ਚੁੱਕੋ। ਕੀ ਤੁਸੀਂ ਉਸ ਬੰਦੇ ਦਾ ਕਰਜ਼ਾ ਮੋੜਨ ਦਾ ਇਕਰਾਰ ਕੀਤਾ ਹੈ, ਜੇਕਰ ਤੁਸੀਂ ਕਿਸੇ ਹੋਰ ਦੇ ਕਰਜ਼ ਦੇ ਜਿੰਮੇਵਾਰ ਹੋਣ ਲਈ ਇਹ ਵਾਇਦਾ ਕਰਦਿਆਂ ਹੋਇਆਂ ਹੱਥ ਹਿਲਾਵੋਂ। 2 ਜੇਕਰ ਤੁਸੀਂ ਆਪਣੇ ਹੀ ਸ਼ਬਦਾਂ ਵਿੱਚ ਫ਼ਸ ਗਏ ਹੋਂ, ਜੇਕਰ ਤੁਸੀਂ ਖੁਦ ਦੇ ਸ਼ਬਦਾਂ ਵਿੱਚ ਹੀ ਅਟਕ ਗਏ ਹੋਂ। 3 ਤਾਂ ਮੇਰੇ ਪੁੱਤਰ, ਕਿਉਂ ਕਿ ਤੂੰ ਕਿਸੇ ਹੋਰ ਦੇ ਹੱਥਾਂ ਵਿੱਚ ਅੜ ਗਿਆ ਹੈਂ: ਆਪਣੇ-ਆਪ ਨੂੰ ਮੁਕਤ ਕਰਾਉਣ ਲਈ ਇਹ ਕੁਝ ਕਰ: ਜਾ ਆਪਣੇ-ਆਪ ਨੂੰ ਨਿਮਾਣਾ ਬਣਾ ਅਤੇ ਉਸ ਆਦਮੀ ਅੱਗੇ ਅਰਜੋਈ ਕਰ। 4 ਆਪਣੀਆਂ ਅੱਖਾਂ ਨੂੰ ਸੌਣ ਨਾ ਦੇਵੋ, ਆਪਣੇ ਝਿਮਣੀਆਂ ਨੂੰ ਮਿਚਣ ਨਾ ਦਿਓ। 5 ਆਪਣੇ-ਆਪ ਨੂੰ ਮੁਕਤ ਕਰੋ ਜਿਵੇਂ ਇੱਕ ਹਿਰਨ ਸ਼ਿਕਾਰੀ ਤੋਂ, ਜਿਵੇਂ ਇੱਕ ਪੰਛੀ ਫ਼ਸਾਉਣ ਵਾਲੇ ਤੋਂ ਅਪਣੇ ਨੂੰ ਮੁਕਤ ਕਰਾਉਂਦਾ ਹੈ।
ਸੁਸਤ ਹੋਣ ਦੇ ਖਤਰੇ
6 ਤੂੰ, ਸੁਸਤ ਬੰਦੇ, ਕੀੜੀ ਵੱਲ ਤੱਕ, ਵੇਖ ਇਹ ਕਿੰਝ ਵਰਤਾਰਾ ਕਰਦੀ ਹੈ, ਅਤੇ ਸਿਆਣੀ ਬਣਦੀ ਹੈ। 7 ਕੀੜੀ ਦਾ ਕੋਈ ਹਾਕਮ ਨਹੀਂ, ਕੋਈ ਮਾਲਕ ਨਹੀਂ ਜਾਂ ਕੋਈ ਆਗੂ ਨਹੀਂ ਹੁੰਦਾ। 8 ਤਾਂ ਵੀ, ਇਹ ਗਰਮੀਆਂ ਵਿੱਚ, ਆਪਣਾ ਭੋਜਨ ਇਕੱਠਾ ਕਰਦੀ ਹੈ ਅਤੇ ਵਾਢੀ ਵੇਲੇ ਆਪਣੀ ਸਮਗਰੀ ਨੂੰ ਇੱਕਤ੍ਰ ਕਰਦੀ ਹੈ।
9 ਸੁਸਤ ਬੰਦਿਆ, ਕਿੰਨਾ ਕੁ ਚਿਰ ਤੂੰ ਇੱਥੇ ਲੰਮਾ ਪਿਆ ਰਹੇਂਗਾ? ਕਦੋਂ ਤੂੰ ਆਪਣੀ ਨੀਂਦ ਤੋਂ ਜਾਗੇਂਗਾ? 10 ਥੋੜੀ ਜਿਹੀ ਨੀਂਦ, ਥੋੜੀ ਜਿਹੀ ਝਪਕੀ, ਆਪਣੇ ਹੱਥਾਂ ਨੂੰ ਥੋੜਾ ਜਿਹਾ ਆਰਾਮ, 11 ਅਤੇ ਇਸ ਨੂੰ ਜਾਨਣ ਤੋਂ ਪਹਿਲਾਂ, ਤੂੰ ਗਰੀਬ ਹੋ ਜਾਵੇਗਾਂ, ਜਿਵੇਂ ਇੱਕ ਡਕੈਤ ਨੇ ਤੁਹਾਡਾ ਸਭ ਕੁਝ ਚੁਰਾ ਲਿਆ ਹੋਵੇ।
ਬੁਰਾ ਬੰਦਾ
12 ਇੱਕ ਸਮਾਜ ਧ੍ਰੋਹੀ, ਇੱਕ ਦੁਸ਼ਟ ਆਦਮੀ ਜਿਸ ਦੀ ਗੱਲ-ਬਾਤ ਅਵੱਲੀ ਹੋਵੇ। 13 ਜੋ ਆਪਣੀਆਂ ਅੱਖਾਂ ਝਮਕ ਕੇ, ਆਪਣੇ ਪੈਰ ਘਸਰ ਕੇ ਅਤੇ ਆਪਣੀਆਂ ਉਂਗਲਾ ਨਾਲ ਸੰਕੇਤ ਕਰਕੇ ਗੁਪਤ ਇਸ਼ਾਰੇ ਕਰੇ। 14 ਜੋ ਹਮੇਸ਼ਾ ਆਪਣੇ ਮਨ ਵਿੱਚ ਕੁਝ ਬਦ ਵਿਉਂਤਦਾ ਰਹੇ ਅਤੇ ਅਜਿਹਾ ਵਿਅਕਤੀ ਜੋ ਹਮੇਸ਼ਾ ਦਲੀਲਬਾਜ਼ੀ ਲਿਆਵੇ। 15 ਪਰ ਇਸਦੇ ਫ਼ਲਸਵਰੂਪ ਅਚਾਨਕ ਬਿਪਤਾ ਆ ਪਵੇਗੀ। ਅੱਖ ਦੇ ਫ਼ੇਰ ਵਿੱਚ ਉਹ ਤਬਾਹ ਹੋ ਜਾਵੇਗਾ ਮੁੜ ਪਰਤਨ ਦੇ ਕਿਸੇ ਵੀ ਰਾਹ ਤੋਂ ਬਿਨਾ।
ਸੱਤ ਚੀਜ਼ਾਂ ਜਿਨ੍ਹਾਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ
16 ਯਹੋਵਾਹ ਇਨ੍ਹਾਂ ਛੇਆਂ ਗੱਲਾਂ ਨੂੰ ਨਰਫ਼ਤ ਕਰਦਾ, ਅਤੇ ਇਹ ਸੱਤ ਗੱਲਾਂ ਉਸ ਲਈ ਘ੍ਰਿਣਾਯੋਗ ਹਨ।
17 ਘੁਮੰਡੀ ਅੱਖਾਂ, ਝੂਠੀ ਜੀਭ,
ਹੱਥ ਜਿਹੜੇ ਬੇਕਸੂਰਾਂ ਨੂੰ ਮਾਰਦੇ ਹਨ।
18 ਦਿਲ ਜਿਹੜਾ ਹਮੇਸ਼ਾ ਗੰਦੀਆਂ ਗੱਲਾਂ ਵਿਉਂਤਦਾ,
ਪੈਰ ਜਿਹੜੇ ਬਦੀ ਕਰਨ ਲਈ ਦੌੜਦੇ ਹਨ।
19 ਇੱਕ ਝੂਠਾ ਗਵਾਹ ਜਿਹੜਾ ਹਮੇਸ਼ਾ ਝੂਠ ਬੋਲਦਾ,
ਅਤੇ ਉਹ ਵਿਅਕਤੀ ਜਿਹੜਾ ਦੋ ਭਰਾਵਾਂ ਵਿੱਚਕਾਰ ਝਗੜਾ ਪਾਉਂਦਾ ਹੈ।
ਵਿਭਚਾਰ ਦੇ ਖਿਲਾਫ ਚੇਤਾਵਨੀ
20 ਮੇਰੇ ਪੁੱਤਰ, ਆਪਣੇ ਪਿਤਾ ਦੇ ਹੁਕਮਾਂ ਨੂੰ ਮੰਨ। ਅਤੇ ਆਪਣੀ ਮਾਤਾ ਦੀਆਂ ਸਿੱਖਿਆਵਾਂ ਨੂੰ ਨਾ ਵਿਸਾਰਨਾ। 21 ਉਨ੍ਹਾਂ ਦੇ ਸ਼ਬਦਾਂ ਨੂੰ ਹਰ ਵੇਲੇ ਚੇਤੇ ਰੱਖਣਾ ਇਹ ਗੱਲਾਂ ਪੱਲੇ ਬੰਨ੍ਹ ਲੈਣੀਆਂ ਅਤੇ ਆਪਣੇ ਦਿਲ ਤੇ ਉਕਰ ਲੈਣੀਆਂ। 22 ਉਨ੍ਹਾਂ ਦੀਆਂ ਸਿੱਖਿਆਵਾਂ, ਜਿੱਥੇ ਵੀ ਤੁਸੀਂ ਜਾਵੋਂਗੇ, ਉੱਥੇ ਤੁਹਾਡੀ ਅਗਵਾਈ ਕਰਨਗੀਆਂ। ਜਦੋਂ ਤੁਸੀਂ ਸੁੱਤੇ ਹੋਵੋਂਗੇ ਉਹ ਤੁਹਾਡਾ ਧਿਆਨ ਰੱਖਣਗੀਆਂ। ਅਤੇ ਜਦੋਂ ਤੁਸੀਂ ਜਾਗੋਂਗੇ, ਉਹ ਤੁਹਾਡੇ ਨਾਲ ਗੱਲਾਂ ਕਰਨਗੀਆਂ ਅਤੇ ਤੁਹਾਨੂੰ ਰਾਹ ਵਿਖਾਉਣਗੀਆਂ।
23 ਕਿਉਂ ਜੋ, ਹੁਕਮ ਇੱਕ ਦੀਵੇ ਵਾਂਗ ਹੈ ਅਤੇ ਸਿੱਖਿਆ ਰੋਸ਼ਨੀ ਵਾਂਗ ਹੈ। ਸੁਧਾਰ ਜਿੰਦਗੀ ਦਾ ਰਾਹ ਹੈ। 24 ਉਹ ਤੁਹਾਨੂੰ ਬੁਰੀ ਔਰਤ ਤੋਂ ਅਤੇ ਇੱਕ ਪਰਾਈ ਔਰਤ ਦੀਆਂ ਮਿੱਠੀਆਂ ਗੱਲਾਂ ਤੋਂ ਬਚਾਉਂਦੇ ਹਨ। 25 ਉਸਦੀ ਖੂਬਸੂਰਤੀ ਦੀ ਇੱਛਾ ਨਾ ਕਰੋ, ਉਸ ਨੂੰ ਅੱਖਾਂ ਦੀਆਂ ਪੁਤਲੀਆਂ ਨਾਲ ਤੁਹਾਨੂੰ ਲੁਭਾਉਣ ਨਾ ਦਿਓ। 26 ਕਿਉਂ ਕਿ ਇੱਕ ਵੇਸਵਾ ਦੀ ਕੀਮਤ ਰੋਟੀ ਦੇ ਇੱਕ ਟੁਕੜੇ ਜਿੰਨੀ ਹੀ ਹੋ ਸੱਕਦੀ ਹੈ, ਪਰ ਦੂਸਰੇ ਬੰਦੇ ਦੀ ਪਤਨੀ ਤੈਥੋਂ ਤੇਰੇ ਜੀਵਨ ਦੀ ਕੀਮਤ ਮਂਗੇਗੀ। 27 ਜੇ ਕੋਈ ਬੰਦਾ ਆਪਣੇ ਉੱਤੇ ਅੰਗਿਆਰ ਸੁੱਟੇਗਾ ਤਾਂ ਉਸ ਦੇ ਕੱਪੜੇ ਵੀ ਸੜ ਜਾਣਗੇ। 28 ਜੇ ਕੋਈ ਬੰਦਾ ਮਘਦੇ ਕੋਲਿਆਂ ਉੱਤੇ ਪੈਰ ਧਰ ਦਿੰਦਾ ਹੈ ਤਾਂ ਉਸ ਦੇ ਪੈਰ ਸੜ ਜਾਣਗੇ। 29 ਇਸੇ ਤਰ੍ਹਾਂ ਹੀ ਕੋਈ ਵੀ ਵਿਅਕਤੀ ਜੋ ਕਿਸੇ ਹੋਰ ਆਦਮੀ ਦੀ ਪਤਨੀ ਨਾਲ ਸੌਂਦਾ, ਕੋਈ ਵੀ ਜੋ ਉਸ ਨੂੰ ਛੂੰਹਦਾ ਹੈ, ਸਜ਼ਾ ਤੋਂ ਨਹੀਂ ਬਚੇਗਾ।
30-31 ਹੋ ਸੱਕਦਾ ਹੈ ਕਿ ਕੋਈ ਬੰਦਾ ਭੁੱਖਾ ਹੋਵੇ ਅਤੇ ਢਿੱਡ ਭਰਨ ਲਈ ਚੋਰੀ ਕਰੇ, ਲੋਕੀਂ ਉਸ ਨੂੰ ਨਫ਼ਰਤ ਨਹੀਂ ਕਰਨਗੇ। ਪਰ ਜੇ ਉਹ ਬੰਦਾ ਫ਼ੜਿਆ ਜਾਵੇ ਤਾਂ ਉਸ ਨੂੰ ਚੋਰੀ ਦੇ ਮਾਲ ਨਾਲੋਂ ਸੱਤ ਗੁਣਾ ਵੱਧ ਜ਼ੁਰਮਾਨਾ ਭਰਨਾ ਪਵੇਗਾ। ਭਾਵੇਂ ਉਸ ਨੂੰ ਆਪਣੇ ਘਰ ਵਿੱਚਲਾ ਸਭ ਕੁਝ ਗਵਾਉਣਾ ਪਵੇ! 32 ਜਿਹੜਾ ਬੰਦਾ ਕਿਸੇ ਹੋਰ ਦੀ ਪਤਨੀ ਨਾਲ ਵਿਭਚਾਰ ਕਰਦਾ ਹੈ ਮੂਰਖ ਹੈ ਅਤੇ ਆਪਣੇ-ਆਪ ਨੂੰ ਤਬਾਹ ਕਰ ਲੈਂਦਾ ਹੈ। 33 ਬੇਇੱਜ਼ਤ ਹੋਣਾ ਅਤੇ ਕੁਟਿਆ ਜਾਣਾ ਇਹ ਉਸਦੀ ਤਕਦੀਰ ਹੋਵੇਗੀ ਅਤੇ ਉਹ ਆਪਣੀ ਬਦਨਾਮੀ ਕਦੇ ਵੀ ਧੋਣ ਦੇ ਕਾਬਿਲ ਨਹੀਂ ਹੋਵੇਗਾ। 34 ਕਿਉਂ ਜੋ ਉਸ ਔਰਤ ਦੇ ਪਤੀ ਨੂੰ ਈਰਖਾ ਹੋ ਜਾਵੇਗੀ ਅਤੇ ਜਦੋਂ ਉਹ ਬਦਲਾ ਲਵੇਗਾ ਉਹ ਕੋਈ ਤਰਸ ਨਹੀਂ ਕਰੇਗਾ। 35 ਉਹ ਕੋਈ ਵੀ ਮੁਆਵਜ਼ਾ ਮੰਜ਼ੂਰ ਨਹੀਂ ਕਰੇਗਾ, ਕੋਈ ਫ਼ਰਕ ਨਹੀਂ ਪੈਂਦਾ, ਕੀਮਤ ਭਾਵੇਂ ਕਿੰਨੀ ਵੀ ਵਡੇਰੀ ਹੋਵੇ।
2010 by World Bible Translation Center