Print Page Options
Previous Prev Day Next DayNext

Bible in 90 Days

An intensive Bible reading plan that walks through the entire Bible in 90 days.
Duration: 88 days
Punjabi Bible: Easy-to-Read Version (ERV-PA)
Version
ਯਸਾਯਾਹ 14-28

ਇਸਰਾਏਲ ਘਰ ਵਾਪਸ ਪਰਤੇਗਾ

14 ਭਵਿੱਖ ਵਿੱਚ ਯਹੋਵਾਹ ਯਾਕੂਬ ਨੂੰ ਆਪਣਾ ਪਿਆਰ ਫ਼ੇਰ ਦਰਸਾਵੇਗਾ। ਯਹੋਵਾਹ ਫ਼ੇਰ ਇਸਰਾਏਲ ਦੇ ਲੋਕਾਂ ਦੀ ਚੋਣ ਕਰੇਗਾ। ਉਸ ਸਮੇਂ ਯਹੋਵਾਹ ਉਨ੍ਹਾਂ ਲੋਕਾਂ ਨੂੰ ਆਪਣੀ ਧਰਤੀ ਦੇ ਦੇਵੇਗਾ। ਫ਼ੇਰ ਗ਼ੈਰ-ਯਹੂਦੀ ਲੋਕ ਯਹੂਦੀ ਲੋਕਾਂ ਨਾਲ ਰਲ ਜਾਣਗੇ। ਦੋਵੇਂ ਲੋਕ ਇਕੱਠੇ ਹੋ ਕੇ ਇੱਕ ਪਰਿਵਾਰ ਬਣ ਜਾਣਗੇ-ਯਾਕੂਬ ਦਾ ਪਰਿਵਾਰ। ਉਹ ਕੌਮਾਂ ਇਸਰਾਏਲ ਦੇ ਲੋਕਾਂ ਨੂੰ ਇਸਰਾਏਲ ਦੇ ਦੇਸ ਵਾਪਸ ਲੈ ਜਾਣਗੀਆਂ। ਹੋਰਨਾਂ ਕੌਮਾਂ ਦੇ ਮਰਦ ਤੇ ਔਰਤਾਂ ਇਸਰਾਏਲ ਦੇ ਗੁਲਾਮ ਬਣ ਜਾਣਗੇ। ਅਤੀਤ ਵਿੱਚ ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਲੋਕਾਂ ਨੂੰ ਆਪਣੇ ਗੁਲਾਮ ਬਣਨ ਲਈ ਮਜ਼ਬੂਰ ਕੀਤਾ ਸੀ। ਪਰ ਇਸ ਸਮੇਂ ਇਸਰਾਏਲ ਦੇ ਲੋਕ ਉਨ੍ਹਾਂ ਕੌਮਾਂ ਨੂੰ ਹਰਾ ਦੇਣਗੇ ਅਤੇ ਉਦੋਂ ਇਸਰਾਏਲ ਉਨ੍ਹਾਂ ਉੱਤੇ ਹਕੂਮਤ ਕਰੇਗਾ। ਯਹੋਵਾਹ ਤੁਹਾਡੀ ਸਖਤ ਮਿਹਨਤ ਨੂੰ ਤੁਹਾਡੇ ਪਾਸੋਂ ਲੈ ਲਵੇਗਾ, ਅਤੇ ਉਹ ਤੁਹਾਨੂੰ ਆਰਾਮ ਦੇਵੇਗਾ। ਅਤੀਤ ਵਿੱਚ ਤੁਸੀਂ ਗੁਲਾਮ ਸੀ। ਬੰਦਿਆਂ ਨੇ ਤੁਹਾਨੂੰ ਸਖਤ ਮਿਹਨਤ ਕਰਨ ਲਈ ਮਜ਼ਬੂਰ ਕੀਤਾ ਸੀ। ਪਰ ਯਹੋਵਾਹ ਤੁਹਾਡੀ ਇਸ ਸਖਤ ਮਿਹਨਤ ਨੂੰ ਖਤਮ ਕਰ ਦੇਵੇਗਾ।

ਬਾਬਲ ਦੇ ਰਾਜੇ ਬਾਰੇ ਗੀਤ

ਉਸ ਸਮੇਂ, ਤੁਸੀਂ ਬਾਬਲ ਦੇ ਰਾਜੇ ਬਾਰੇ ਇਹ ਗੀਤ ਗਾਉਣਾ ਸ਼ੁਰੂ ਕਰ ਦੇਵੋਗੇ:

ਜਦੋਂ ਰਾਜਾ ਸਾਡੇ ਉੱਤੇ ਰਾਜ ਕਰਦਾ ਸੀ, ਬੜਾ ਕਮੀਨਾ ਸੀ।
    ਪਰ ਹੁਣ ਉਸਦੀ ਹਕੂਮਤ ਖਤਮ ਹੋ ਚੁੱਕੀ ਹੈ।
ਯਹੋਵਾਹ ਬੁਰੇ ਹਾਕਮ ਦੇ ਅਧਿਕਾਰ ਦੀ ਛੜੀ ਨੂੰ ਤੋੜਦਾ ਹੈ।
    ਯਹੋਵਾਹ ਉਨ੍ਹਾਂ ਦੀ ਸ਼ਕਤੀ ਖੋਹ ਲੈਂਦਾ ਹੈ।
ਗੁੱਸੇ ਵਿੱਚ ਆ ਕੇ, ਬਾਬਲ ਦੇ ਰਾਜੇ ਨੇ ਲੋਕਾਂ ਨੂੰ ਮਾਰਿਆ।
    ਉਹ ਲੋਕਾਂ ਨੂੰ ਮਾਰਨੋ ਕਦੇ ਨਹੀਂ ਹਟਿਆ।
ਉਸ ਬੁਰੇ ਹਾਕਮ ਨੇ ਲੋਕਾਂ ਉੱਤੇ ਗੁੱਸੇ ਨਾਲ ਹਕੂਮਤ ਕੀਤੀ।
    ਉਹ ਲੋਕਾਂ ਨੂੰ ਦੁੱਖ ਦੇਣ ਤੋਂ ਨਹੀਂ ਟਲਿਆ।
ਪਰ ਹੁਣ, ਸਾਰਾ ਦੇਸ ਆਰਾਮ ਵਿੱਚ ਹੈ।
    ਦੇਸ਼ ਸ਼ਾਂਤ ਹੈ।
    ਹੁਣ ਲੋਕ ਜਸ਼ਨ ਮਨਾਉਣਾ ਸ਼ੁਰੂ ਕਰਦੇ ਨੇ।
ਤੂੰ ਬੁਰਾ ਰਾਜੇ ਸੀ,
    ਤੇ ਹੁਣ ਤੂੰ ਖਤਮ ਹੋ ਚੁੱਕਿਆ ਹੈਂ।
ਦਿਆਰ ਦੇ ਰੁੱਖ ਵੀ ਪ੍ਰਸੰਨ ਨੇ।
    ਦਿਆਰ ਦੇ ਰੁੱਖ ਵੀ ਪ੍ਰਸੰਨ ਨੇ।
ਰੁੱਖ ਆਖਦੇ ਨੇ, “ਰਾਜੇ ਨੇ ਸਾਨੂੰ ਚੀਰ ਸੁੱਟਿਆ ਸੀ।
    ਪਰ ਹੁਣ ਰਾਜਾ ਡਿੱਗ ਪਿਆ,
    ਅਤੇ ਉਹ ਦੋਬਾਰਾ ਕਦੀ ਖੜ੍ਹਾ ਨਹੀਂ ਹੋਵੇਗਾ।”
ਸ਼ਿਓਲ ਮੌਤ ਦਾ ਸਥਾਨ ਉਤੇਜਿਤ ਹੈ
    ਕਿਉਂਕਿ ਤੂੰ ਆ ਰਿਹਾ ਹੈਂ।
ਸ਼ਿਓਲ ਸਾਰਿਆਂ ਦੀਆਂ ਰੂਹਾਂ ਨੂੰ ਜਗਾ ਰਿਹਾ ਹੈ,
    ਤੇਰੇ ਲਈ ਧਰਤੀ ਦੇ ਆਗੂਆਂ ਨੂੰ।
ਸ਼ਿਓਲ ਰਾਜਿਆਂ ਨੂੰ ਆਪਣੇ ਤਖਤਾਂ ਤੋਂ ਖੜ੍ਹੇ ਕਰ ਰਿਹਾ ਹੈ।
    ਉਹ ਤੇਰਾ ਸੁਆਗਤ ਕਰਨ ਲਈ ਤਿਆਰ ਹੋ ਜਾਣਗੇ।
10 ਇਹ ਸਾਰੇ ਆਗੂ ਤੇਰਾ ਮਜ਼ਾਕ ਉਡਾਣਗੇ। ਉਹ ਆਖਣਗੇ,
    “ਤੂੰ ਹੁਣ ਸਾਡੇ ਵਾਂਗ ਹੀ ਮੁਰਦਾ ਜਿਸਮ ਹੈਂ।
    ਹੁਣ ਤੂੰ ਬਸ ਸਾਡੇ ਜਿਹਾ ਹੀ ਹੈਂ।”
11 ਤੇਰੇ ਗੁਮਾਨ ਨੂੰ ਸ਼ਿਓਲ ਵੱਲ ਭੇਜ ਦਿੱਤਾ ਗਿਆ ਹੈ।
    ਤੇਰੀਆਂ ਸਾਰੰਗੀਆਂ ਦਾ ਸੰਗੀਤ ਤੇਰੀ ਮਾਣ ਭਰੀ ਰੂਹ ਦੀ ਆਮਦ ਦੀ ਸੂਚਨਾ ਦਿੰਦਾ ਹੈ।
ਮੱਖੀਆਂ ਤੇਰੇ ਜਿਸਮ ਨੂੰ ਖਾ ਜਾਣਗੀਆਂ।
    ਤੂੰ ਉਨ੍ਹਾਂ ਉੱਤੇ ਬਿਸਤਰੇ ਵਾਂਗ ਲੇਟਿਆਂ ਹੋਵੇਂਗਾ।
    ਕੀੜੇ ਤੇਰੇ ਜਿਸਮ ਨੂੰ ਰਜ਼ਾਈ ਵਾਂਗ ਕੱਜਣ।
12 ਤੂੰ ਪ੍ਰਭਾਤ ਦੇ ਤਾਰੇ ਵਾਂਗ ਸੀ
    ਪਰ ਤੂੰ ਅਕਾਸ਼ ਵਿੱਚੋਂ ਡਿੱਗ ਚੁੱਕਿਆ ਹੈਂ।
ਅਤੀਤ ਵਿੱਚ, ਧਰਤੀ ਦੀਆਂ ਸਾਰੀਆਂ ਕੌਮਾਂ ਤੇਰੇ ਸਾਹਮਣੇ ਝੁਕਦੀਆਂ ਸਨ।
    ਪਰ ਹੁਣ ਤੂੰ ਕੱਟ ਕੇ ਸੁੱਟ ਦਿੱਤਾ ਗਿਆ ਹੈਂ।
13 ਤੂੰ ਹਮੇਸ਼ਾ ਆਪਣੇ-ਆਪ ਨੂੰ ਆਖਿਆ,
    “ਮੈਂ ਸਭ ਤੋਂ ਉੱਚੇ ਪਰਮੇਸ਼ੁਰ ਵਾਂਗ ਹੋਵਾਂਗਾ।
ਮੈਂ ਉੱਪਰ ਅਕਾਸ਼ ਵੱਲ ਜਾਵਾਂਗਾ।
ਮੈਂ ਆਪਣਾ ਤਖਤ ਪਰਮੇਸ਼ੁਰ ਦੇ ਤਾਰਿਆਂ ਦੇ ਉੱਪਰ ਸਥਾਪਿਤ ਕਰਾਂਗਾ।
    ਮੈਂ ਜ਼ਫ਼ੋਨ ਦੇ ਪਵਿੱਤਰ ਪਰਬਤ ਉੱਤੇ ਬੈਠਾਂਗਾ।
    ਉਸ ਪਰਬਤ ਉੱਤੇ ਮੈਂ ਦੇਵਤਿਆਂ ਨੂੰ ਮਿਲਾਂਗਾ।
14 ਮੈਂ ਬੱਦਲਾਂ ਵਿੱਚਲੀ ਜਗਵੇਦੀ ਤੱਕ ਜਾਵਾਂਗਾ।
    ਮੈਂ ਸਭ ਤੋਂ ਉੱਚੇ ਪਰਮੇਸ਼ੁਰ ਵਾਂਗ ਹੋਵਾਂਗਾ।”

15 ਪਰ ਇਉਂ ਹੋਇਆ ਨਹੀਂ।
    ਤੂੰ ਪਰਮੇਸ਼ੁਰ ਨਾਲ ਅਕਾਸ਼ ਵੱਲ ਨਹੀਂ ਗਿਆ।
    ਤੈਨੂੰ ਡੂੰਘੀ ਖੱਡ ਵਿੱਚ, ਸ਼ਿਓਲ, ਮੌਤ ਦੇ ਸਥਾਨ ਉੱਤੇ ਡੇਗਿਆ ਗਿਆ ਸੀ।
16 ਲੋਕ ਤੇਰੇ ਵੱਲ ਦੇਖਦੇ ਹਨ ਅਤੇ ਤੇਰੇ ਬਾਰੇ ਸੋਚਦੇ ਹਨ।
    ਉਹ ਦੇਖਦੇ ਹਨ ਕਿ ਤੂੰ ਤਾਂ ਬਸ ਮੁਰਦਾ ਜਿਸਮ ਹੀ ਹੈਂ, ਤੇ ਲੋਕ ਆਖਦੇ ਨੇ,
“ਕੀ ਇਹ ਉਹੀ ਬੰਦਾ ਹੈ ਜਿਸਨੇ ਧਰਤੀ ਦੀਆਂ
    ਸਾਰੀਆਂ ਰਾਜਧਾਨੀਆਂ ਨੂੰ ਭੈਭੀਤ ਕੀਤਾ ਸੀ?
17 ਕੀ ਇਹੀ ਉਹ ਆਦਮੀ ਹੈ ਜਿਸਨੇ ਸ਼ਹਿਰਾਂ ਨੂੰ ਤਬਾਹ ਕੀਤਾ ਸੀ
    ਅਤੇ ਜਿਸਨੇ ਧਰਤੀ ਨੂੰ ਮਾਰੂਬਲ ਵਿੱਚ ਬਦਲ ਦਿੱਤਾ ਸੀ?
ਕੀ ਇਹ ਉਹੀ ਆਦਮੀ ਹੈ ਜਿਸਨੇ ਲੋਕਾਂ ਨੂੰ ਜੰਗ ਵਿੱਚ ਫ਼ੜਿਆ ਸੀ
    ਪਰ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਸੀ?”
18 ਧਰਤੀ ਦਾ ਹਰ ਰਾਜਾ ਸ਼ਾਨ ਨਾਲ ਮਰਿਆ ਹੈ।
    ਹਰ ਰਾਜੇ ਦੀ ਆਪਣੀ ਕਬਰ ਹੈ।
19 ਪਰ ਤੂੰ, ਹੇ ਬੁਰੇ ਰਾਜੇ, ਤੈਨੂੰ ਤੇਰੀ ਕਬਰ ਵਿੱਚੋਂ ਕੱਢ ਸੁੱਟਿਆ ਗਿਆ ਹੈ।
    ਤੂੰ ਰੁੱਖ ਦੀ ਕੱਟੀ ਹੋਈ ਟਾਹਣੀ ਵਾਂਗਰਾਂ ਹੈਂ।
ਉਸ ਟਾਹਣੀ ਨੂੰ ਕੱਟ ਕੇ ਸੁੱਟ ਦਿੱਤਾ ਜਾਂਦਾ ਹੈ।
    ਤੂੰ ਉਸ ਮੁਰਦਾ ਲਾਸ਼ ਵਾਂਗ ਹੈ ਜਿਹੜੀ ਲੜਾਈ ਅੰਦਰ ਡਿੱਗੀ ਸੀ, ਤੇ ਜਿਸ ਨੂੰ ਹੋਰਨਾਂ ਫ਼ੌਜੀਆਂ ਨੇ ਦਰੜ ਦਿੱਤਾ ਸੀ।
ਹੁਣ, ਤੂੰ ਹੋਰਨਾਂ ਮੁਰਦਾ ਬੰਦਿਆਂ ਵਰਗਾ ਲੱਗਦਾ ਹੈਂ।
    ਤੂੰ ਕਫ਼ਨ ਵਿੱਚ ਲਿਪਟਿਆ ਹੋਇਆ ਹੈਂ।
20 ਹੋਰ ਬਹੁਤ ਸਾਰੇ ਰਾਜੇ ਮਰ ਚੁੱਕੇ ਹਨ।
    ਅਤੇ ਉਨ੍ਹਾਂ ਦੀਆਂ ਆਪੋ-ਆਪਣੀਆਂ ਕਬਰਾਂ ਹਨ।
    ਪਰ ਤੂੰ ਉਨ੍ਹਾਂ ਨਾਲ ਸ਼ਾਮਿਲ ਨਹੀਂ ਹੋਵੇਂਗਾ।
ਕਿਉਂ ਕਿ ਤੂੰ ਆਪਣੇ ਹੀ ਦੇਸ਼ ਨੂੰ ਤਬਾਹ ਕਰ ਦਿੱਤਾ ਸੀ।
    ਤੂੰ ਆਪਣੇ ਹੀ ਲੋਕਾਂ ਨੂੰ ਮਾਰ ਦਿੱਤਾ ਸੀ।
ਤੇਰੇ ਬੱਚੇ ਤੇਰੇ ਵਾਂਗ ਤਬਾਹ ਨਹੀਂ ਕਰਦੇ ਰਹਿਣਗੇ।
    ਤੇਰੇ ਬੱਚਿਆਂ ਨੂੰ ਰੋਕ ਦਿੱਤਾ ਜਾਵੇਗਾ।

21 ਉਸ ਦੇ ਬੱਚਿਆਂ ਨੂੰ ਮਾਰਨ ਲਈ ਤਿਆਰ ਰਹੋ।
    ਨੂੰ ਮਾਰ ਦਿਓ ਕਿਉਂ ਕਿ ਉਨ੍ਹਾਂ ਦਾ ਪਿਤਾ ਗੁਨਾਹਗਾਰ ਹੈ।
ਉਸ ਦੇ ਬੱਚੇ ਫ਼ੇਰ ਕਦੇ ਵੀ ਧਰਤੀ ਉੱਤੇ ਹਕੂਮਤ ਨਹੀਂ ਕਰਨਗੇ।
    ਉਹ ਕਦੇ ਵੀ ਧਰਤੀ ਨੂੰ ਆਪਣੇ ਸ਼ਹਿਰਾਂ ਨਾਲ ਨਹੀਂ ਭਰਨਗੇ।

22 ਸਰਬ ਸ਼ਕਤੀਮਾਨ ਯਹੋਵਾਹ ਨੇ ਆਖਿਆ, “ਮੈਂ ਖਲੋਵਾਂਗਾ ਤੇ ਉਨ੍ਹਾਂ ਲੋਕਾਂ ਵਿਰੁੱਧ ਲੜਾਂਗਾ। ਮੈਂ ਬਾਬਲ ਦੇ ਮਸ਼ਹੂਰ ਸ਼ਹਿਰ ਨੂੰ ਤਬਾਹ ਕਰ ਦਿਆਂਗਾ। ਮੈਂ ਬਾਬਲ ਦੇ ਸਾਰੇ ਲੋਕਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਦੇ ਪੁੱਤ ਪੋਤਿਆਂ ਅਤੇ ਪੜਪੋਤਿਆਂ ਨੂੰ ਤਬਾਹ ਕਰ ਦਿਆਂਗਾ।” ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।

23 ਯਹੋਵਾਹ ਨੇ ਆਖਿਆ, “ਮੈਂ ਬਾਬਲ ਨੂੰ ਬਦਲ ਦਿਆਂਗਾ। ਉਹ ਥਾਂ ਜਾਨਵਰਾਂ ਲਈ ਹੋਵੇਗੀ ਲੋਕਾਂ ਲਈ ਨਹੀਂ। ਉਹ ਥਾਂ ਇੱਕ ਦਲਦਲ ਹੋਵੇਗੀ। ਮੈਂ ‘ਬਰਬਾਦੀ ਦੇ ਝਾੜੂ’ ਨੂੰ ਵਰਤਾਂਗਾ ਤੇ ਬਾਬਲ ਉੱਤੇ ਝਾੜੂ ਫ਼ੇਰ ਦਿਆਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।

ਪਰਮੇਸ਼ੁਰ ਅੱਸ਼ੂਰ ਨੂੰ ਵੀ ਸਜ਼ਾ ਦੇਵੇਗਾ

24 ਸਰਬ ਸ਼ਕਤੀਮਾਨ ਯਹੋਵਾਹ ਨੇ ਇੱਕ ਇਕਰਾਰ ਕੀਤਾ ਹੈ। ਯਹੋਵਾਹ ਨੇ ਆਖਿਆ ਸੀ, “ਮੈਂ ਇਕਰਾਰ ਕਰਦਾ ਹਾਂ, ਇਹ ਗੱਲਾਂ ਓਵੇਂ ਵਾਪਰਨਗੀਆਂ ਜਿਵੇਂ ਮੈਂ ਸੋਚਿਆ ਸੀ। ਇਹ ਗੱਲਾਂ ਉਵੇਂ ਵਾਪਰਨਗੀਆਂ ਜਿਵੇਂ ਮੈਂ ਯੋਜਨਾ ਬਣਾਈ ਸੀ। 25 ਮੈਂ ਆਪਣੇ ਦੇਸ਼ ਵਿੱਚ ਅੱਸ਼ੂਰ ਦੇ ਰਾਜੇ ਨੂੰ ਤਬਾਹ ਕਰ ਦਿਆਂਗਾ। ਮੈਂ ਉਸ ਰਾਜੇ ਨੂੰ ਆਪਣੇ ਪਰਬਤਾਂ ਉੱਤੇ ਪੈਰਾਂ ਹੇਠ ਕੁਚਲ ਦਿਆਂਗਾ। ਉਸ ਰਾਜੇ ਨੇ ਮੇਰੇ ਲੋਕਾਂ ਨੂੰ ਆਪਣਾ ਗੁਲਾਮ ਬਣਾਇਆ, ਉਸ ਨੇ ਉਨ੍ਹਾਂ ਦੇ ਗਲਾਂ ਵਿੱਚ ਜ਼ੰਜ਼ੀਰਾਂ ਪਾਈਆਂ। ਯਹੂਦਾਹ ਦੀ ਗਰਦਨਾਂ ਉੱਤੋਂ ਉਸ ਲੱਠ ਨੂੰ ਹਟਾ ਦਿੱਤਾ ਜਾਵੇਗਾ। ਉਸ ਬੋਲ ਨੂੰ ਦੂਰ ਕਰ ਦਿੱਤਾ ਜਾਵੇਗਾ। 26 ਇਹੀ ਗੱਲ ਹੈ ਜਿਸਦੀ ਮੈਂ ਆਪਣੇ ਲੋਕਾਂ ਲਈ ਯੋਜਨਾ ਬਣਾਈ ਹੈ। ਅਤੇ ਮੈਂ ਆਪਣੀ ਬਾਂਹ (ਸ਼ਕਤੀ) ਦੀ ਵਰਤੋਂ ਸਾਰੀਆਂ ਕੌਮਾਂ ਨੂੰ ਸਜ਼ਾ ਦੇਣ ਲਈ ਕਰਾਂਗਾ।”

27 ਜਦੋਂ ਯਹੋਵਾਹ ਕੋਈ ਯੋਜਨਾ ਬਣਾਉਂਦਾ ਹੈ, ਇਸ ਨੂੰ ਕੋਈ ਨਹੀਂ ਰੋਕ ਸੱਕਦਾ। ਜਦੋਂ ਯਹੋਵਾਹ ਲੋਕਾਂ ਨੂੰ ਸਜ਼ਾ ਦੇਣ ਲਈ ਹੱਥ ਚੁੱਕਦਾ ਹੈ, ਕੋਈ ਬੰਦਾ ਉਸ ਨੂੰ ਰੋਕ ਨਹੀਂ ਸੱਕਦਾ।

ਪਰਮੇਸ਼ੁਰ ਦਾ ਸੰਦੇਸ਼ ਫ਼ਿਲਿਸ਼ਤੀਆਂ ਨੂੰ

28 ਇਹ ਸੰਦੇਸ਼ ਉਸ ਸਾਲ ਦਿੱਤਾ ਗਿਆ ਜਦੋਂ ਰਾਜਾ ਅਹਾਦ ਮਰਿਆ ਸੀ।

29 ਫ਼ਿਲਿਸਤੀਆਂ ਦੇ ਦੇਸ, ਤੂੰ ਬਹੁਤ ਖੁਸ਼ ਹੈਂ ਕਿਉਂ ਕਿ ਜਿਸ ਰਾਜੇ ਨੇ ਤੈਨੂੰ ਮਾਰਿਆ ਸੀ ਉਹ ਹੁਣ ਮਰ ਗਿਆ ਹੈ। ਪਰ ਤੈਨੂੰ ਸੱਚਮੁੱਚ ਖੁਸ਼ ਨਹੀਂ ਹੋਣਾ ਚਾਹੀਦਾ। ਇਹ ਠੀਕ ਹੈ ਕਿ ਉਸਦਾ ਰਾਜ ਖਤਮ ਹੋ ਗਿਆ ਹੈ। ਪਰ ਰਾਜੇ ਦਾ ਪੁੱਤਰ ਆਵੇਗਾ ਤੇ ਰਾਜ ਕਰੇਗਾ। ਇਹ ਓਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਇੱਕ ਸੱਪ ਹੋਰ ਵੱਧੇਰੇ ਜ਼ਹਿਰੀਲੇ ਸੱਪ ਨੂੰ ਜਨਮ ਦਿੰਦਾ ਹੈ। ਇਹ ਨਵਾਂ ਰਾਜਾ ਤੁਹਾਡੇ ਲਈ ਬਹੁਤ ਤੇਜ਼ ਫ਼ਨੀਅਰ ਵਰਗਾ ਹੋਵੇਗਾ। 30 ਪਰ ਮੇਰੇ ਗਰੀਬ ਬੰਦੇ ਸੁਰੱਖਿਅਤ ਹੋ ਕੇ ਭੋਜਨ ਕਰ ਸੱਕਣਗੇ। ਉਨ੍ਹਾਂ ਦੇ ਬੱਚੇ ਸੁਰੱਖਿਅਤ ਹੋਣਗੇ। ਮੇਰੇ ਗਰੀਬ ਬੰਦੇ ਆਰਾਮ ਨਾਲ ਲੇਟ ਸੱਕਣਗੇ ਤੇ ਸੁਰੱਖਿਅਤ ਮਹਿਸੂਸ ਕਰਨਗੇ। ਪਰ ਮੈਂ ਤੁਹਾਡੇ ਪਰਿਵਾਰ ਨੂੰ ਭੁੱਖ ਨਾਲ ਮਾਰ ਦਿਆਂਗਾ। ਅਤੇ ਤੁਹਾਡੇ ਸਾਰੇ ਰਹਿੰਦੇ ਬੰਦੇ ਮਰ ਜਾਣਗੇ।

31 ਸ਼ਹਿਰ ਦੇ ਦਰਵਾਜ਼ਿਆਂ ਨੇੜੇ ਰਹਿਣ ਵਾਲਿਓ, ਰੋਵੋ!
    ਵਾਸੀਓ, ਰੋਵੋ!
ਫ਼ਿਲਿਸਤੀਆਂ ਦੇ ਸਮੂਹ ਲੋਕੋ ਭੈਭੀਤ ਹੋ ਜਾਵੋਂਗੇ।
    ਹਾਡਾ ਹੌਸਲਾ ਮੋਮ ਵਾਂਗ ਪਿਘਲ ਜਾਵੇਗਾ।

ਉੱਤਰ ਵੱਲ ਦੇਖੋ!
    ਧੂੜ ਦਾ ਬੱਦਲ ਉੱਠਿਆ ਹੈ!
ਅੱਸ਼ੂਰ ਦੀ ਫ਼ੌਜ ਆ ਰਹੀ ਹੈ!
    ਉਸ ਫ਼ੌਜ ਦੇ ਸਾਰੇ ਬੰਦੇ ਤਾਕਤਵਰ ਹਨ।
32 ਉਹ ਫ਼ੌਜ ਤੁਹਾਡੇ ਦੇਸ ਅੰਦਰ ਸੰਦੇਸ਼ਵਾਹਕਾਂ ਨੂੰ ਭੇਜੇਗੀ।
ਉਹ ਸੰਦੇਸ਼ਵਾਹਕ ਆਪਣੇ ਲੋਕਾਂ ਨੂੰ ਕੀ ਆਖਣਗੇ?
    ਉਹ ਸੂਚਿਤ ਕਰਨਗੇ: “ਫ਼ਿਲਿਸਤੀਆਂ ਨੂੰ ਹਰਾ ਦਿੱਤਾ ਗਿਆ ਸੀ, ਪਰ ਯਹੋਵਾਹ ਨੇ ਸੀਯੋਨ ਨੂੰ ਤਾਕਤ ਦਿੱਤੀ ਸੀ।
    ਉਸ ਦੇ ਸਾਰੇ ਬੰਦੇ ਓੱਥੇ ਸੁਰੱਖਿਆ ਲਈ ਗਏ ਸਨ।”

ਮੋਆਬ ਨੂੰ ਪਰਮੇਸ਼ੁਰ ਦਾ ਸੰਦੇਸ਼

15 ਇਹ ਉਦਾਸ ਸੁਨੇਹਾ ਮੋਆਬ ਬਾਰੇ ਹੈ:

ਇੱਕ ਰਾਤ ਵਿੱਚ ਫ਼ੌਜਾਂ ਨੇ ਆਰ ਮੋਆਬ ਦੀ ਦੌਲਤ ਲੁੱਟ ਲਈ।
    ਉਸ ਰਾਤ, ਸ਼ਹਿਰ ਤਬਾਹ ਕੀਤਾ ਗਿਆ ਸੀ।
ਇੱਕ ਰਾਤ ਵਿੱਚ ਫੌਜ ਨੇ ਕੀਰ ਮੋਆਬ ਦੀ ਦੌਲਤ ਲੁੱਟ ਲਈ।
    ਉਸ ਰਾਤ ਸ਼ਹਿਰ ਤਬਾਹ ਕੀਤਾ ਗਿਆ ਸੀ।
ਰਾਜੇ ਦੇ ਪਰਿਵਾਰ ਤੇ ਦੀਬੋਨ ਦੇ ਲੋਕ ਨੇ ਉਪਾਸਨਾ ਸਥਾਨਾਂ ਉੱਤੇ ਰੋਣ ਲਈ ਜਾ ਰਹੇ
    ਮੋਆਬ ਦੇ ਲੋਕ ਨਬੋ ਅਤੇ ਮੇਦਬਾ ਲਈ ਰੋ ਰਹੇ ਹਨ।
    ਲੋਕਾਂ ਨੇ ਇਹ ਦਰਸਾਉਣ ਲਈ ਕਿ ਉਹ ਉਦਾਸ ਹਨ ਮੂੰਹ ਸਿਰ ਮੁਨਾ ਦਿੱਤੇ।
ਮੋਆਬ ਵਿੱਚ ਹਰ ਥਾਂ, ਛੱਤਾਂ ਉੱਤੇ ਅਤੇ ਗਲੀਆਂ ਵਿੱਚ,
    ਲੋਕਾਂ ਨੇ ਕਾਲੇ ਕੱਪੜੇ ਪਹਿਨੇ ਹੋਏ ਨੇ ਲੋਕ ਰੋ ਰਹੇ ਹਨ।
ਹਸ਼ਬੋਨ ਅਤੇ ਅਲਾਲੇਹ ਸ਼ਹਿਰਾਂ ਦੇ ਲੋਕ ਉੱਚੀ-ਉੱਚੀ ਰੋ ਰਹੇ ਹਨ।
    ਤੁਸੀਂ ਉਨ੍ਹਾਂ ਦੀਆਂ ਆਵਾਜ਼ਾਂ ਯਹਸ ਸ਼ਹਿਰ ਅੰਦਰ ਦੂਰੋ ਹੀ ਸੁਣ ਸੱਕਦੇ ਹੋ।
ਫ਼ੌਜੀ ਵੀ ਡਰੇ ਹੋਏ ਹਨ।
    ਫ਼ੌਜੀ ਡਰ ਨਾਲ ਕੰਬ ਰਹੇ ਨੇ।

ਮੇਰਾ ਦਿਲ ਮੋਆਬ ਲਈ ਉਦਾਸੀ ਵਿੱਚ ਰੋ ਰਿਹਾ ਹੈ।
    ਇਸ ਦੇ ਲੋਕ ਸੁਰੱਖਿਆ ਲਈ ਸੋਆਰ
    ਅਤੇ ਅਗਲਬ ਸ਼ਲੀਸ਼ੀਯਹ ਜਿੰਨੀ ਦੂਰ ਭੱਜ ਰਹੇ ਹਨ।
ਲੋਕ ਲੂਹੀਬ ਦੇ ਪਹਾੜੀ ਰਾਹ
    ਉੱਤੇ ਰੋਦੇ-ਰੋਦੇ ਜਾ ਰਹੇ ਹਨ।
ਲੋਕ ਬਹੁਤ ਉੱਚੀ-ਉੱਚੀ ਰੋ ਰਹੇ ਹਨ।
    ਹੋਰੋਨਾਈਮ ਨੂੰ ਜਾਂਦੇ ਰਾਹ ਉੱਤੇ ਤੁਰਦੇ ਹੋਏ।
ਪਰ ਨਿਮਰੀਮ ਦਾ ਚਸ਼ਮਾ ਮਾਰੂਬਲ ਵਾਂਗ ਸੁੱਕਾ ਹੈ।
    ਸਾਰੇ ਪੌਦੇ ਮੁਰਝਾ ਗਏ ਹਨ।
ਕਿਤੇ ਵੀ ਹਰਿਆਵਲ ਨਹੀਂ।
ਸ ਲਈ ਲੋਕ ਆਪਣੀਆਂ ਚੀਜ਼ਾਂ ਇਕੱਠੀਆਂ ਕਰਦੇ ਨੇ ਅਤੇ ਉਹ ਮੋਆਬ ਨੂੰ ਛੱਡ ਰਹੇ ਨੇ।
    ਉਹ ਆਪਣਾ ਸਾਮਾਨ ਚੁੱਕੀ ਜਾਂਦੇ ਹਨ,
    ਅਤੇ ਪਪੋਲਾਰ ਦੇ ਰੁੱਖਾਂ ਦੀ ਨਦੀ ਉੱਤੇ ਸਰਹੱਦ ਨੂੰ ਪਾਰ ਕਰਦੇ ਹਨ।

ਹਰ ਥਾਂ ਮੋਆਬ ਵਿੱਚ ਰੋਣਾ ਸੁਣਿਆ ਜਾ ਸੱਕਦਾ ਹੈ।
    ਉਨ੍ਹਾਂ ਦੀਆਂ ਚੀਕਾ ਬੇਰ ਏਲੀਮ ਜਿੰਨੀ ਦੂਰ ਤਾਈਂ ਅਤੇ ਅਗਲਇਮ ਜਿੰਨੀ ਦੂਰ ਤਾਈਂ ਸੁਣੀਆਂ ਜਾ ਸੱਕਦੀਆਂ ਹਨ।
ਦੀਮੋਨ ਦਾ ਪਾਣੀ ਖੂਨ ਨਾਲ ਭਰਿਆ ਹੈ।
    ਅਤੇ ਮੈਂ ਦੀਮੋਨ ਲਈ ਹੋਰ ਵੀ ਆਫ਼ਤਾਂ ਲੈ ਕੇ ਆਵਾਂਗਾ।
ਮੋਆਬ ਵਿੱਚ ਰਹਿਣ ਵਾਲੇ ਕੁਝ ਹੀ ਲੋਕ ਦੁਸ਼ਮਣ ਕੋਲੋਂ ਬਚੇ ਹਨ।
    ਪਰ ਮੈਂ ਉਨ੍ਹਾਂ ਲੋਕਾਂ ਨੂੰ ਖਾਣ ਲਈ ਸ਼ੇਰ ਭੇਜਾਂਗਾ।

16 ਤੁਹਾਨੂੰ ਲੋਕਾਂ ਨੂੰ ਦੇਸ਼ ਦੇ ਰਾਜੇ ਲਈ ਸੌਗਾਤ ਭੇਜਣੀ ਚਾਹੀਦੀ ਹੈ। ਤੁਹਾਨੂੰ ਸੀਯੋਨ ਦੀ ਪੁੱਤਰੀ ਦੇ ਪਰਬਤ ਨੂੰ ਮਾਰੂਬਲ ਰਾਹੀਂ ਸੇਲਾ ਤੋਂ ਇੱਕ ਲੇਲਾ ਭੇਜਣਾ ਚਾਹੀਦਾ ਹੈ।

ਮੋਆਬ ਦੀਆਂ ਔਰਤਾਂ ਅਰਨੋਨ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।
    ਉਹ ਸਹਾਇਤਾ ਲਈ ਤਕਦੀਆਂ ਹੋਈਆਂ ਇੱਕ ਥਾਂ ਤੋਂ ਦੂਜੀ ਥਾਂ ਵੱਲ ਭੱਜਦੀਆਂ ਹਨ।
    ਉਹ ਧਰਤੀ ਉੱਤੇ ਗੁਆਚੀਆਂ ਪੰਛੀਆਂ ਦੇ ਬੋਟਾਂ ਵਾਂਗ ਹਨ ਜਦੋਂ ਉਨ੍ਹਾਂ ਦਾ ਆਲ੍ਹਣਾ ਰੁੱਖ ਉੱਤੋਂ ਡਿੱਗ ਪਿਆ ਹੈ।
ਉਹ ਆਖਦੀਆਂ ਹਨ, “ਸਾਡੀ ਮਦਦ ਕਰੋ!
    ਦੱਸੋ ਅਸੀਂ ਕੀ ਕਰੀਏ!
ਸਾਨੂੰ ਸਾਡੇ ਦੁਸ਼ਮਣਾਂ ਕੋਲੋਂ ਬਚਾਓ।
    ਛਾਂ ਵਾਂਗ ਸਾਨੂੰ ਸਿਖਰ ਦੁਪਹਿਰੀ ਧੁੱਪ ਕੋਲੋਂ ਬਚਾਓ।
ਅਸੀਂ ਆਪਣੇ ਦੁਸ਼ਮਣਾਂ ਤੋਂ ਭੱਜ ਰਹੀਆਂ ਹਾਂ।
    ਸਾਨੂੰ ਛੁਪਾ ਲਵੋ!
    ਸਾਨੂੰ ਸਾਡੇ ਦੁਸ਼ਮਣਾਂ ਦੇ ਹਵਾਲੇ ਨਾ ਕਰੋ।”
ਮੋਆਬ ਦੇ ਉਨ੍ਹਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ।
    ਇਸ ਲਈ ਉਨ੍ਹਾਂ ਨੂੰ ਆਪਣੇ ਦੇਸ ਅੰਦਰ ਰਹਿਣ ਦਿਓ।
    ਉਨ੍ਹਾਂ ਨੂੰ ਉਨ੍ਹਾਂ ਦੇ ਦੁਸਮਣਾਂ ਤੋਂ ਛੁਪਾ ਲਵੋ ਲੁੱਟ ਮਾਰ ਰੁਕ ਜਾਵੇਗੀ।

ਦੁਸ਼ਮਣ ਹਾਰ ਜਾਵੇਗਾ।
    ਉਹ ਲੋਕ ਜਿਨ੍ਹਾਂ ਹੋਰਾਂ ਨੂੰ ਦੁੱਖ ਦਿੱਤਾ ਸੀ ਦੇਸ਼ ਵਿੱਚੋਂ ਚੱਲੇ ਜਾਣਗੇ।
ਫ਼ੇਰ ਇੱਕ ਨਵਾਂ ਰਾਜਾ ਆਵੇਗਾ।
    ਇਹ ਰਾਜਾ ਦਾਊਦ ਦੇ ਪਰਿਵਾਰ ਵਿੱਚੋਂ ਹੋਵੇਗਾ।
    ਉਹ ਵਫ਼ਾਦਾਰ ਹੋਵੇਗਾ, ਉਹ ਪਿਆਰ ਕਰਨ ਵਾਲਾ ਅਤੇ ਮਿਹਰਬਾਨ ਹੋਵੇਗਾ।
ਇਹ ਰਾਜਾ ਨਿਰਪੱਖ ਹੋ ਕੇ ਇਨਸਾਫ ਕਰੇਗਾ।
    ਉਹ ਓਹੀ ਗੱਲਾਂ ਕਰੇਗਾ ਜਿਹੜੀਆਂ ਸਹੀ ਅਤੇ ਚੰਗੀਆਂ ਹਨ।

ਅਸੀਂ ਸੁਣਿਆ ਹੈ ਕਿ ਮੋਆਬ ਦੇ ਲੋਕ
    ਬਹੁਤ ਗੁਮਾਨੀ ਅਤੇ ਹਂਕਾਰੀ ਹਨ।
ਇਹ ਲੋਕ ਬਹੁਤ ਹਿਂਸੱਕ ਹਨ ਅਤੇ ਫ਼ਢ਼ਾਂ ਮਾਰਦੇ ਹਨ।
    ਪਰ ਉਨ੍ਹਾਂ ਦੀਆਂ ਫ਼ਢ਼ਾਂ ਫ਼ੋਕੇ ਸ਼ਬਦ ਹੀ ਹਨ।
ਉਸ ਗੁਮਾਨ ਕਾਰਣ ਮੋਆਬ ਦਾ ਸਾਰਾ ਦੇਸ਼ ਦੁੱਖ ਭੋਗੇਗਾ।
    ਮੋਆਬ ਦੇ ਸਾਰੇ ਲੋਕ ਰੋਣਗੇ।
    ਲੋਕ ਉਦਾਸ ਹੋਣਗੇ।
ਉਹ ਅਜਿਹੀਆਂ ਗੱਲਾਂ ਚਾਹੁਣਗੇ ਜਿਹੜੀਆਂ ਅਤੀਤ ਵਿੱਚ ਉਨ੍ਹਾਂ ਕੋਲ ਸਨ।
    ਉਹ ਕੀਰ ਹਰਸਬ ਵਿੱਚ ਬਣੇ ਹੋਏ ਅੰਜੀਰ ਦੇ ਕੇਕ ਚਾਹੁਣਗੇ।
ਲੋਕ ਉਦਾਸ ਹੋਣਗੇ ਕਿਉਂਕਿ ਹਸ਼ਬੋਨ ਦੇ ਖੇਤ ਅਤੇ ਸਿਬਮਾਹ ਦੀਆਂ ਅੰਗੂਰੀ ਵੇਲਾਂ ਅੰਗੂਰ ਉਗਾਉਣ ਦੇ ਯੋਗ ਨਹੀਂ ਹੋਣਗੇ।
    ਵਿਦੇਸ਼ੀ ਹਾਕਮਾਂ ਨੇ ਅੰਗੂਰੀ ਵੇਲਾਂ ਕੱਟ ਸੁੱਟੀਆਂ ਹਨ।
ਦੁਸ਼ਮਣ ਦੀਆਂ ਫੌਜਾਂ ਯਾਜ਼ੇਰ ਦੇ ਸ਼ਹਿਰ ਅਤੇ ਦੂਰ ਮਾਰੂਬਲ ਤੱਕ ਫ਼ੈਲ ਗਈਆਂ ਹਨ।
    ਅਤੇ ਉਹ ਸਮੁੰਦਰ ਤੱਕ ਫ਼ੈਲ ਗਈਆਂ ਹਨ।
ਮੈਂ ਯਾਜ਼ੇਰ ਅਤੇ ਯਿਬਮਾਹ ਦੇ ਲੋਕਾਂ ਨਾਲ ਮਿਲਕੇ ਰੋਵਾਂਗਾ
    ਕਿਉਂਕਿ ਅੰਗੂਰ ਤਬਾਹ ਕਰ ਦਿੱਤੇ ਗਏ ਹਨ।
ਮੈਂ ਹਸ਼ਬੋਨ ਅਤੇ ਅਲਾਲੇਹ ਦੇ ਲੋਕਾਂ ਸੰਗ ਰੋਵਾਂਗਾ
    ਕਿਉਂਕਿ ਓੱਥੇ ਕੋਈ ਫ਼ਸਲ ਨਹੀਂ ਉੱਗੇਗੀ।
ਓੱਥੇ ਕੋਈ ਗਰਮੀ ਦੀ ਰੁੱਤ ਦਾ ਫ਼ਲ ਨਹੀਂ ਹੋਵੇਗਾ।
    ਅਤੇ ਓੱਥੇ ਖੁਸ਼ੀ ਦੀਆਂ ਕਿਲਕਾਰੀਆਂ ਨਹੀਂ ਹੋਣਗੀਆਂ।
10 ਬਗੀਚਿਆਂ ਵਿੱਚ ਖੁਸ਼ੀ ਅਤੇ ਗੀਤ ਨਹੀਂ ਹੋਣਗੇ।
    ਵਾਢੀਆਂ ਸਮੇਂ ਮੈਂ ਖੁਸ਼ੀ ਦਾ ਅੰਤ ਕਰ ਦਿਆਂਗਾ।
ਸ਼ਰਾਬ ਬਣਨ ਲਈ ਅੰਗੂਰ ਤਿਆਰ ਹਨ।
    ਪਰ ਉਹ ਸਾਰੇ ਹੀ ਬਰਬਾਦ ਹੋ ਜਾਣਗੇ।
11 ਸ ਲਈ, ਮੈਂ ਮੋਆਬ ਲਈ ਉਦਾਸ ਬਹੁਤ ਹਾਂ।
    ਮੈਂ ਕੀਰ ਹਾਰਸ ਲਈ ਬਹੁਤ ਉਦਾਸ ਹਾਂ।
    ਮੈਂ ਇਨ੍ਹਾਂ ਸ਼ਹਿਰਾਂ ਲਈ ਬਹੁਤ-ਬਹੁਤ ਉਦਾਸ ਹਾਂ।
12 ਮੋਆਬ ਦੇ ਲੋਕ ਆਪਣੇ ਉਪਾਸਨਾ ਸਥਾਨਾਂ ਉੱਤੇ ਜਾਣਗੇ।
    ਲੋਕ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰਨਗੇ।
ਪਰ ਉਹ ਦੇਖਣਗੇ ਕਿ ਕੀ ਵਾਪਰਿਆ ਹੈ,
    ਅਤੇ ਉਹ ਪ੍ਰਾਰਥਨਾ ਲਈ ਬਹੁਤ ਨਿਢਾਲ ਹੋਣਗੇ।

13 ਯਹੋਵਾਹ ਨੇ ਇਹ ਗੱਲਾਂ ਮੋਆਬ ਬਾਰੇ ਅਨੇਕਾਂ ਵਾਰੀ ਆਖੀਆਂ। 14 ਅਤੇ ਹੁਣ ਯਹੋਵਾਹ ਆਖਦਾ ਹੈ, “ਤਿੰਨਾਂ ਸਾਲਾਂ ਅੰਦਰ, ਜਿਵੇਂ ਕਰਾਏ ਦਾ ਸਹਿਯੋਗੀ ਸਮਾਂ ਗਿਣਦਾ ਹੈ। ਉਹ ਸਾਰੇ ਲੋਕ ਅਤੇ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਉਹ ਗੁਮਾਨ ਕਰਦੇ ਹਨ, ਚਲੀਆਂ ਜਾਣਗੀਆਂ। ਬਹੁਤ ਬੋੜੇ ਲੋਕ ਪਿੱਛੇ ਰਹਿ ਜਾਣਗੇ, ਉਬੇ ਬਹੁਤ ਸਾਰੇ ਲੋਕ ਨਹੀਂ ਹੋਣਗੇ।”

ਪਰਮੇਸ਼ੁਰ ਦਾ ਆਰਾਮ ਨੂੰ ਸੰਦੇਸ਼

17 ਇਹ ਦਮਿਸ਼ਕ ਲਈ ਉਦਾਸ ਸੰਦੇਸ਼ ਹੈ। ਯਹੋਵਾਹ ਆਖਦਾ ਹੈ ਕਿ ਦਮਿਸ਼ਕ ਨਾਲ ਇਹ ਗੱਲਾਂ ਵਾਪਰਨਗੀਆਂ:

“ਦਮਿਸ਼ਕ ਹੁਣ ਇੱਕ ਸ਼ਹਿਰ ਹੈ।
ਪਰ ਦਮਿਸ਼ਕ ਤਬਾਹ ਕਰ ਦਿੱਤਾ ਜਾਵੇਗਾ।
    ਦਮਿਸ਼ਕ ਅੰਦਰ ਸਿਰਫ਼ ਤਬਾਹ ਹੋਈਆਂ ਇਮਾਰਤਾਂ ਹੀ ਬਚਣਗੀਆਂ।
ਲੋਕ ਅਰੋਏਰ ਦੇ ਸ਼ਹਿਰਾਂ ਨੂੰ ਛੱਡ ਦੇਣਗੇ।
    ਭੇਡਾਂ ਦੇ ਇੱਜੜ ਉਨ੍ਹਾਂ ਖਾਲੀ ਸ਼ਹਿਰਾਂ ਅੰਦਰ ਅਵਾਰਾ ਘੁੰਮਣਗੇ।
    ਉਨ੍ਹਾਂ ਨੂੰ ਤੰਗ ਕਰਨ ਵਾਲਾ ਕੋਈ ਵੀ ਬੰਦਾ ਨਹੀਂ ਹੋਵੇਗਾ।
ਇਫ਼ਰਾਈਮ (ਇਸਰਾਏਲ) ਦੇ ਕਿਲਾਨੁਮਾ ਸ਼ਹਿਰ ਤਬਾਹ ਕਰ ਦਿੱਤੇ ਜਾਣਗੇ।
    ਦਮਿਸ਼ਕ ਦੀ ਸਰਕਾਰ ਖਤਮ ਕਰ ਦਿੱਤੀ ਜਾਵੇਗੀ।
ਓਹੀ ਗੱਲ ਜਿਹੜੀ ਇਸਰਾਏਲ ਨਾਲ ਵਾਪਰੇਗੀ, ਅਰਾਮ ਨਾਲ ਵੀ ਵਾਪਰੇਗੀ।
    ਸਾਰੇ ਹੀ ਮਹੱਤਵਪੂਰਣ ਲੋਕ ਦੂਰ ਲਿਜਾਏ ਜਾਣਗੇ।”
    ਸਰਬ ਸ਼ਕਤੀਮਾਨ ਯਹੋਵਾਹ ਨੇ ਆਖਿਆ ਕਿ ਇਹ ਗੱਲਾਂ ਵਾਪਰਨਗੀਆਂ।

ਉਸ ਸਮੇਂ, ਯਾਕੂਬ ਦੀ (ਇਸਰਾਏਲ) ਦੌਲਤ ਚਲੀ ਜਾਵੇਗੀ।
    ਯਾਕੂਬ ਉਸ ਬੰਦੇ ਵਰਗਾ ਹੋਵੇਗਾ ਜਿਹੜਾ ਬਿਮਾਰ ਸੀ ਅਤੇ ਬਹੁਤ ਕਮਜ਼ੋਰ ਅਤੇ ਪਤਲਾ ਹੋ ਗਿਆ ਸੀ।

“ਉਹ ਸਮਾਂ ਰਫ਼ਾਈਮ ਵਾਦੀ ਵਿੱਚ ਅਨਾਜ ਦੀਆਂ ਵਾਢੀਆਂ ਵਰਗਾ ਹੋਵੇਗਾ। ਕਾਮੇ ਉਨ੍ਹਾਂ ਬੂਟਿਆਂ ਨੂੰ ਇਕੱਠਾ ਕਰਦੇ ਹਨ ਜਿਹੜੇ ਖੇਤ ਵਿੱਚ ਉਗਦੇ ਹਨ। ਫ਼ੇਰ ਉਹ ਕਣਕ ਦੀਆਂ ਬਲੀਆਂ ਕੱਟ ਲੈਂਦੇ ਹਨ। ਅਤੇ ਉਹ ਅਨਾਜ ਜਮ੍ਹਾਂ ਕਰਦੇ ਹਨ।

“ਉਹ ਸਮਾਂ ਓਹੋ ਜਿਹਾ ਹੋਵੇਗਾ ਜਿਹੋ ਜਿਹਾ ਲੋਕਾਂ ਦੇ ਜ਼ੈਤੂਨ ਦੀ ਫ਼ਸਲ ਕੱਟਣ ਵੇਲੇ ਹੁੰਦਾ ਹੈ, ਲੋਕ ਜ਼ੈਤੂਨ ਦੇ ਰੁੱਖਾਂ ਉੱਤੋਂ ਜ਼ੈਤੂਨ ਦੇ ਫ਼ਲਾਂ ਨੂੰ ਝਾੜਦੇ ਹਨ। ਪਰ ਕੁਝ ਜ਼ੈਤੂਨ ਆਮ ਤੌਰ ਤੇ ਰੁੱਖ ਦੀ ਸਿਖਰ ਉੱਤੇ ਬਚੇ ਰਹਿ ਜਾਂਦੇ ਹਨ। ਚਾਰ ਪੰਜ ਜ਼ੈਤੂਨ ਕਈ ਉਤ੍ਤਲੀਆਂ ਟਾਹਣੀਆਂ ਵਿੱਚ ਬਚੇ ਰਹਿ ਜਾਂਦੇ ਹਨ। ਉਨ੍ਹਾਂ ਸ਼ਹਿਰਾਂ ਨਾਲ ਵੀ ਅਜਿਹਾ ਹੀ ਹੋਵੇਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।

ਉਸ ਸਮੇਂ, ਲੋਕ ਪਰਮੇਸ਼ੁਰ ਵੱਲ ਤੱਕਣਗੇ, ਉਸ ਵੱਲ ਜਿਸਨੇ ਉਨ੍ਹਾਂ ਨੂੰ ਸਾਜਿਆ ਸੀ। ਉਨ੍ਹਾਂ ਦੀਆਂ ਅੱਖਾਂ ਇਸਰਾਏਲ ਦੀ ਪਵਿੱਤਰ ਪੁਰੱਖ ਨੂੰ ਦੇਖਣਗੀਆਂ। ਲੋਕੀਂ ਆਪਣੇ ਹੱਥਾਂ ਦੁਆਰਾ ਬਣਾਈਆਂ ਗਈਆਂ ਜਗਵੇਦੀਆਂ ਵੱਲ ਨਹੀਂ ਪਰਤਨਗੇ, ਅਸ਼ੇਰਾਹ ਦੇ ਥੰਮਾਂ ਜਾਂ ਧੂਫ ਵਾਲੀ ਜਗਵੇਦੀਆਂ ਵੱਲ ਵੀ ਨਹੀਂ, ਜੋ ਉਨ੍ਹਾਂ ਦੀਆਂ ਉਂਗਲਾਂ ਨੇ ਬਣਾਈਆਂ ਹਨ। ਉਸ ਸਮੇਂ, ਸਾਰੇ ਕਿਲਾਬੰਦ ਸ਼ਹਿਰ ਖਾਲੀ ਹੋ ਜਾਣਗੇ। ਉਹ ਸ਼ਹਿਰ ਉਸ ਧਰਤੀ ਉੱਤੇ ਲੋਕਾਂ ਦੇ ਇਸਰਾਏਲ ਆਉਣ ਤੋਂ ਪਹਿਲਾਂ ਦੇ ਸਮੇਂ ਵਾਂਗ ਪਰਬਤਾਂ ਅਤੇ ਜੰਗਲਾਂ ਵਰਗੇ ਹੋਣਗੇ। ਅਤੀਤ ਵਿੱਚ ਸਾਰੇ ਲੋਕ ਭੱਜ ਗਏ ਸਨ ਕਿਉਂ ਕਿ ਇਸਰਾਏਲ ਦੇ ਲੋਕ ਆ ਰਹੇ ਸਨ। ਭਵਿੱਖ ਵਿੱਚ ਦੇਸ਼ ਫ਼ੇਰ ਇੱਕ ਵਾਰੀ ਖਾਲੀ ਹੋ ਜਾਵੇਗਾ। 10 ਇਹ ਇਸ ਲਈ ਵਾਪਰੇਗਾ ਕਿਉਂ ਕਿ ਤੁਸੀਂ ਉਸ ਪਰਮੇਸ਼ੁਰ ਨੂੰ ਭੁੱਲ ਗਏ ਹੋ ਜਿਹੜਾ ਤੁਹਾਡੀ ਰਾਖੀ ਕਰਦਾ ਹੈ। ਤੁਸੀਂ ਆਪਣੀ ਸੁਰੱਖਿਅਤ ਥਾਂ ਉੱਤੇ ਉਸ ਪਰਮੇਸ਼ੁਰ ਨੂੰ ਚੇਤੇ ਨਹੀਂ ਕੀਤਾ।

ਤੁਸੀਂ ਕੁਝ ਬਹੁਤ ਚੰਗੀਆਂ ਅੰਗੂਰੀ ਵੇਲਾਂ ਦੂਰ ਦੁਰਾਡੀਆਂ ਥਾਵਾਂ ਤੋਂ ਲਿਆਂਦੀਆਂ। ਤੁਸੀਂ ਉਨ੍ਹਾਂ ਅੰਗੂਰੀ ਵੇਲਾਂ ਨੂੰ ਬੀਜ ਸੱਕਦੇ ਹੋ, ਪਰ ਉਹ ਪੌਦੇ ਉੱਗਣਗੇ ਨਹੀਂ। 11 ਤੁਸੀਂ ਇੱਕ ਦਿਨ ਆਪਣੀਆਂ ਵੇਲਾਂ ਨੂੰ ਬੀਜੋਗੇ ਅਤੇ ਕੋਸ਼ਿਸ਼ ਕਰੋਗੇ ਉਨ੍ਹਾਂ ਨੂੰ ਉਗਾਉਣ ਦੀ। ਅਗਲੇ ਦਿਨ ਪੌਦੇ ਉੱਗਣ ਲੱਗ ਪੈਣਗੇ। ਪਰ ਵਾਢੀ ਵੇਲੇ, ਤੁਸੀਂ ਪੌਦਿਆਂ ਤੋਂ ਫ਼ਲ ਇਕੱਠਾ ਕਰਨ ਲਈ ਜਾਵੋਗੇ ਅਤੇ ਤੁਸੀਂ ਦੇਖੋਗੇ ਕਿ ਹਰ ਚੀਜ਼ ਮਰ ਚੁੱਕੀ ਹੈ। ਇੱਕ ਬਿਮਾਰੀ ਸਾਰੇ ਪੌਦਿਆਂ ਨੂੰ ਬਰਬਾਦ ਕਰ ਦੇਵੇਗੀ।

12 ਬਹੁਤ ਸਾਰੇ ਲੋਕਾਂ ਨੂੰ ਸੁਣੋ!
    ਉਹ ਉੱਚੀ-ਉੱਚੀ ਸਮੁੰਦਰ ਦੇ ਸ਼ੋਰ ਵਾਂਗ ਰੋ ਰਹੇ ਹਨ।
    ਸ਼ੋਰ ਨੂੰ ਸੁਣੋ! ਇਹ ਸਮੁੰਦਰ ਦੀਆਂ ਲਹਿਰਾਂ ਦੇ ਬਪੇੜਿਆਂ ਵਰਗਾ ਹੈ।
13 ਅਤੇ ਲੋਕ ਉਨ੍ਹਾਂ ਲਹਿਰਾਂ ਵਾਂਗ ਹੋਣਗੇ।
    ਪਰਮੇਸ਼ੁਰ ਲੋਕਾਂ ਨਾਲ ਕੁਰੱਖਤ ਆਵਾਜ਼ ਵਿੱਚ ਬੋਲੇਗਾ, ਤੇ ਉਹ ਭੱਜ ਜਾਣਗੇ।
ਲੋਕ ਹੋਣਗੇ ਤੂੜੀ ਦੇ ਤਿਣਕਿਆਂ ਵਾਂਗ ਹਵਾ ਵਿੱਚ ਉਡਦੇ ਹੋਏ।
    ਖੁਦਰੌ ਪੌਦਿਆਂ ਵਰਗੇ ਹੋਣਗੇ ਲੋਕ ਜਿਨ੍ਹਾਂ ਦਾ ਤੂਫ਼ਾਨ ਪਿੱਛਾ ਕਰਦਾ ਹੈ।
    ਹਵਾ ਵਗਦੀ ਹੈ ਅਤੇ ਖੁਦਰੌ ਪੌਦੇ ਦੂਰ ਚੱਲੇ ਜਾਂਦੇ ਹਨ।
14 ਉਸ ਰਾਤ ਲੋਕ ਭੈਭੀਤ ਹੋ ਜਾਣਗੇ।
    ਸਵੇਰ ਤੋਂ ਪਹਿਲਾਂ, ਕੁਝ ਵੀ ਨਹੀਂ ਬਚੇਗਾ।
ਇਸ ਲਈ ਸਾਡੇ ਦੁਸ਼ਮਣਾਂ ਨੂੰ ਕੁਝ ਨਹੀਂ ਮਿਲੇਗਾ।
    ਉਹ ਸਾਡੀ ਧਰਤੀ ਵੱਲ, ਆਉਣਗੇ ਪਰ ਉਬੇ ਕੁਝ ਵੀ ਨਹੀਂ ਹੋਵੇਗਾ।

ਪਰਮੇਸ਼ੁਰ ਦਾ ਸੰਦੇਸ਼ ਇਬੋਪੀਆ ਨੂੰ

18 ਇਬੋਪੀਆ ਦੀਆਂ ਨਦੀਆਂ ਕੰਢੇ ਦੇ ਦੇਸ ਵੱਲ ਦੇਖੋ। ਧਰਤੀ ਕੀੜਿਆਂ ਨਾਲ ਭਰੀ ਹੋਈ ਹੈ, ਤੁਸੀਂ ਸੁਣ ਸੱਕਦੇ ਹੋ ਉਨ੍ਹਾਂ ਦੇ ਫ਼ਰਫ਼ਰਾਂਦੇ ਖੰਭਾਂ ਨੂੰ। ਉਹ ਧਰਤੀ ਲੋਕਾਂ ਨੂੰ ਕਾਨਿਆਂ ਦੀਆਂ ਕਿਸ਼ਤੀਆਂ ਵਿੱਚ ਸਮੁੰਦਰ ਪਾਰ ਭੇਜਦੀ ਹੈ।

ਤੇਜ਼ ਸੰਦੇਸ਼ਵਾਹਕੋ, ਉਨ੍ਹਾਂ ਲੋਕਾਂ ਵੱਲ ਜਾਓ ਜਿਹੜੇ ਲੰਮੇ ਅਤੇ ਤਾਕਤਵਰ ਹਨ!
    ਸਭ ਥਾਵਾਂ ਦੇ ਲੋਕ ਇਨ੍ਹਾਂ ਲੰਮੇ ਅਤੇ ਤਾਕਤਵਰ ਲੋਕਾਂ ਤੋਂ ਡਰਦੇ ਹਨ।
ਉਹ ਬਹੁਤ ਤਾਕਤਵਰ ਕੌਮ ਹਨ।
    ਉਨ੍ਹਾਂ ਦੀ ਕੌਮ ਹੋਰਨਾਂ ਕੌਮਾਂ ਨੂੰ ਹਰਾ ਦਿੰਦੀ ਹੈ।
    ਉਹ ਉਸ ਦੇਸ਼ ਵਿੱਚ ਹਨ ਜਿੱਥੇ ਨਦੀਆਂ ਦਾ ਜਾਲ ਵਿਛਿਆ ਹੋਇਆ ਹੈ।
ਉਨ੍ਹਾਂ ਲੋਕਾਂ ਨੂੰ ਚੇਤਾਨਵੀ ਦਿਓ ਕਿ ਉਨ੍ਹਾਂ ਨਾਲ ਕੁਝ ਮੰਦਾ ਵਾਪਰੇਗਾ।
    ਦੁਨੀਆਂ ਦੇ ਸਾਰੇ ਲੋਕ ਉਸ ਕੌਮ ਨਾਲ ਵਾਪਰਨ ਵਾਲੀ ਇਸ ਗੱਲ ਨੂੰ ਦੇਖਣਗੇ।
    ਇਸ ਨੂੰ ਲੋਕ ਪਹਾੜ ਉੱਤੇ ਲਹਿਰਾਏ ਝੰਡੇ ਵਾਂਗ ਸਾਫ਼-ਸਾਫ਼ ਦੇਖ ਲੈਣਗੇ।
ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕ ਉਨ੍ਹਾਂ ਲੰਮੇ ਲੋਕਾਂ ਨਾਲ ਵਾਪਰਨ ਵਾਲੀ ਹਰ ਗੱਲ ਨੂੰ ਸੁਣਨਗੇ।
    ਉਹ ਇਸ ਨੂੰ ਜੰਗ ਸ਼ੁਰੂ ਹੋਣ ਵੇਲੇ ਬਿਗਲ ਦੇ ਸ਼ੋਰ ਵਾਂਗ ਸਾਫ਼ ਸੁਣਨਗੇ।

ਯਹੋਵਾਹ ਨੇ ਆਖਿਆ, “ਮੈਂ ਆਪਣੇ ਲਈ ਤਿਆਰ ਕੀਤੀ ਗਈ ਥਾਂ ਉੱਤੇ ਹੋਵਾਂਗਾ। ਮੈਂ ਇਨ੍ਹਾਂ ਗੱਲਾਂ ਨੂੰ ਵਾਪਰਦਿਆਂ ਦੇਖਾਂਗਾ। ਗਰਮੀਆਂ ਦੇ ਇੱਕ ਸੁਹਣੇ ਦਿਨ, ਦੁਪਿਹਰ ਵੇਲੇ, ਲੋਕ ਆਰਾਮ ਕਰ ਰਹੇ ਹੋਣਗੇ। ਇਹ ਵੇਲਾ ਗਰਮੀਆਂ ਦੀਆਂ ਵਾਢੀਆਂ ਦਾ ਹੋਵੇਗਾ ਜਦੋਂ ਬਾਰਸ਼ ਨਹੀਂ ਪੈਂਦੀ, ਪਰ ਸਿਰਫ਼ ਸਵੇਰ ਦੀ ਤ੍ਰੇਲ ਹੀ ਹੁੰਦੀ। ਫ਼ੇਰ ਇੱਕ ਭਿਆਨਕ ਗੱਲ ਵਾਪਰੇਗੀ। ਇਹ ਫ਼ੁੱਲਾਂ ਦੇ ਖਿੜੇ ਹੋਣ ਤੋਂ ਬਾਅਦ ਦਾ ਸਮਾਂ ਹੋਵੇਗਾ ਨਵੇਂ ਅੰਗੂਰ ਨਿਕਲ ਰਹੇ ਹੋਣਗੇ ਅਤੇ ਵੱਧ ਫ਼ੁਲ ਰਹੇ ਹੋਣਗੇ। ਪਰ ਵਾਢੀ ਤੋਂ ਪਹਿਲਾਂ ਹੀ, ਦੁਸ਼ਮਣ ਆਵੇਗਾ ਤੇ ਪੌਦਿਆਂ ਨੂੰ ਕੱਟ ਸੁੱਟੇਗਾ। ਦੁਸ਼ਮਣ ਵੇਲਾਂ ਨੂੰ ਤੋੜ ਕੇ ਸੁੱਟ ਦੇਵੇਗਾ। ਵੇਲਾਂ ਪਹਾੜੀ ਪੰਛੀਆਂ ਅਤੇ ਜੰਗਲੀ ਜਾਨਵਰਾਂ ਦੇ ਖਾਣ ਲਈ ਹੀ ਰਹਿ ਜਾਣਗੀਆਂ। ਗਰਮੀਆਂ ਦੇ ਦਿਨਾਂ ਵਿੱਚ ਪੰਛੀ ਵੇਲਾਂ ਉੱਤੇ ਗੁਜ਼ਾਰਾ ਕਰਨਗੇ। ਅਤੇ ਉਸ ਸਰਦੀ ਨੂੰ ਜੰਗਲੀ ਜਾਨਵਰ ਵੇਲਾਂ ਨੂੰ ਖਾਣਗੇ।”

ਉਸ ਸਮੇਂ, ਸਰਬ ਸ਼ਕਤੀਮਾਨ ਯਹੋਵਾਹ ਲਈ ਇੱਕ ਖਾਸ ਭੇਟ ਲਿਆਂਦੀ ਜਾਵੇਗੀ। ਉਹ ਭੇਟ ਉਨ੍ਹਾਂ ਲੋਕਾਂ ਵੱਲੋਂ ਆਵੇਗੀ ਜਿਹੜੇ ਲੰਮੇ ਤਕੜੇ ਹਨ। ਸਾਰੇ ਪਾਸਿਆਂ ਦੇ ਲੋਕ ਇਨ੍ਹਾਂ ਲੰਮੇ ਤਕੜੇ ਲੋਕਾਂ ਤੋਂ ਡਰਦੇ ਹਨ। ਉਹ ਬਹੁਤ ਤਾਕਤਵਰ ਕੌਮ ਹਨ। ਉਨ੍ਹਾਂ ਦੀ ਕੌਮ ਹੋਰਾਂ ਕੌਮਾਂ ਨੂੰ ਹਰਾ ਦਿੰਦੀ ਹੈ। ਉਹ ਦਰਿਆਵਾਂ ਵੰਡੇ ਦੇਸ ਵਿੱਚ ਹਨ। ਇਹ ਭੇਟ ਯਹੋਵਾਹ ਦੇ ਸੀਯੋਨ ਪਰਬਤ ਸਥਾਨ ਤੇ ਲਿਆਂਦੀ ਜਾਵੇਗੀ।

ਪਰਮੇਸ਼ੁਰ ਦਾ ਮਿਸਰ ਨੂੰ ਸੰਦੇਸ਼

19 ਮਿਸਰ ਬਾਰੇ ਉਦਾਸ ਸੰਦੇਸ਼: ਦੇਖੋ! ਯਹੋਵਾਹ ਤੇਜ਼ ਬੱਦਲ ਉੱਤੇ ਸਵਾਰ ਹੋ ਕੇ ਆ ਰਿਹਾ ਹੈ। ਯਹੋਵਾਹ ਮਿਸਰ ਵਿੱਚ ਦਾਖਲ ਹੋਵੇਗਾ, ਅਤੇ ਮਿਸਰ ਦੇ ਸਾਰੇ ਝੂਠੇ ਦੇਵਤੇ ਡਰ ਨਾਲ ਕੰਬਣਗੇ। ਮਿਸਰ ਬਹਾਦਰ ਸੀ, ਪਰ ਇਸਦਾ ਹੌਸਲਾ ਪਿਘਲ ਜਾਵੇਗਾ।

ਪਰਮੇਸ਼ੁਰ ਆਖਦਾ ਹੈ, “ਮੈਂ ਮਿਸਰ ਦੇ ਲੋਕਾਂ ਨੂੰ ਆਪਸ ਵਿੱਚ ਲੜਾ ਦਿਆਂਗਾ। ਲੋਕ ਆਪਣੇ ਭਰਾਵਾਂ ਨਾਲ ਲੜਨਗੇ। ਗੁਆਂਢੀ ਗੁਆਂਢੀਆਂ ਨਾਲ ਲੜਨਗੇ। ਸ਼ਹਿਰ ਸ਼ਹਿਰਾਂ ਦੇ ਵਿਰੁੱਧ ਹੋਣਗੇ। ਰਾਜ ਰਾਜਾਂ ਦੇ ਵਿਰੁੱਧ ਹੋਣਗੇ। ਮਿਸਰ ਦੇ ਲੋਕ ਭੰਬਲ ਭੂਸੇ ਵਿੱਚ ਪੈ ਜਾਣਗੇ। ਲੋਕ ਆਪਣੇ ਝੂਠੇ ਦੇਵਤਿਆਂ ਨੂੰ ਪੁੱਛਣਗੇ ਕਿ ਕੀ ਕੀਤਾ ਜਾਵੇ। ਲੋਕ ਆਪਣੇ ਬੁੱਧੀਮਾਨਾਂ ਅਤੇ ਜਾਦੂਗਰਾਂ ਨੂੰ ਪੁੱਛਣਗੇ। ਪਰ ਉਨ੍ਹਾਂ ਦੀ ਨਸੀਹਤ ਬੇਕਾਰ ਹੋਵੇਗੀ।” ਮਾਲਿਕ, ਸਰਬ ਸ਼ਕਤੀਮਾਨ ਯਹੋਵਾਹ, ਆਖਦਾ ਹੈ, “ਮੈਂ (ਪਰਮੇਸ਼ੁਰ) ਮਿਸਰ ਨੂੰ ਸਖਤ ਹਾਕਮ ਦੇ ਹਵਾਲੇ ਕਰ ਦਿਆਂਗਾ। ਇੱਕ ਤਾਕਤਵਰ ਰਾਜਾ ਲੋਕਾਂ ਉੱਤੇ ਰਾਜ ਕਰੇਗਾ।”

ਨੀਲ ਨਦੀ ਸੁੱਕ ਜਾਵੇਗੀ। ਸਮੁੰਦਰ ਵਿੱਚੋਂ ਪਾਣੀ ਮੁੱਕ ਜਾਵੇਗਾ। ਸਾਰੀਆਂ ਨਦੀਆਂ ਸੁੱਕ ਜਾਣਗੀਆਂ। ਮਿਸਰ ਦੀਆਂ ਨਹਿਰਾਂ ਵੀ ਸੁੱਕ ਜਾਣਗੀਆਂ ਅਤੇ ਉਨ੍ਹਾਂ ਵਿੱਚੋਂ ਪਾਣੀ ਮੁੱਕ ਜਾਵੇਗਾ ਪਾਣੀ ਦੇ ਸਾਰੇ ਪੌਦੇ ਸੜ ਜਾਣਗੇ। ਨਦੀ ਕੰਢੇ ਦੇ ਸਾਰੇ ਪੌਦੇ ਮਰ ਜਾਣਗੇ ਅਤੇ ਉੱਡ ਪੁੱਡ ਜਾਣਗੇ। ਦਰਿਆ ਦੇ ਸਭ ਤੋਂ ਵੱਡੇ ਪਾਟ ਵਾਲੀ ਥਾਂ ਦੇ ਪੌਦੇ ਵੀ ਮਰ ਜਾਣਗੇ।

“ਮਛੇਰੇ, ਉਹ ਸਾਰੇ ਲੋਕ ਜਿਹੜੇ ਨੀਲ ਨਦੀ ਤੋਂ ਮੱਛੀਆਂ ਫ਼ੜਦੇ ਹਨ, ਉਦਾਸ ਹੋ ਜਾਣਗੇ ਅਤੇ ਉਹ ਰੋਣ ਲੱਗ ਪੈਣਗੇ। ਉਹ ਆਪਣੇ ਭੋਜਨ ਲਈ ਨੀਲ ਨਦੀ ਉੱਤੇ ਨਿਰਭਰ ਕਰਦੇ ਹਨ ਪਰ ਇਹ ਸੁੱਕ ਜਾਵੇਗੀ। ਉਹ ਸਾਰੇ ਲੋਕ ਜਿਹੜੇ ਕੱਪੜਾ ਬਣਾਉਂਦੇ ਹਨ ਉਹ ਵੀ ਬਹੁਤ ਹੀ ਉਦਾਸ ਹੋਣਗੇ। ਇਨ੍ਹਾਂ ਲੋਕਾਂ ਨੂੰ ਲਿਨਨ ਬਨਾਉਣ ਲਈ ਸਣ ਦੀ ਲੋੜ ਪੈਂਦੀ ਹੈ। 10 ਉਨ੍ਹਾਂ ਲੋਕਾਂ ਕੋਲ ਕੋਈ ਕੰਮ ਨਹੀਂ ਹੋਵੇਗਾ ਜਿਹੜੇ ਪਾਣੀ ਬਚਾਉਣ ਲਈ ਬਂਨ ਬਣਾਉਂਦੇ ਹਨ, ਇਸ ਲਈ ਉਹ ਉਦਾਸ ਹੋਣਗੇ।

11 “ਸੋਆਨ ਸ਼ਹਿਰ ਦੇ ਆਗੂ ਮੂਰਖ ਹਨ। ਫ਼ਿਰਊਨ ਦੇ ‘ਸਿਆਣੇ ਸਲਾਹਕਾਰ’ ਗ਼ਲਤ ਸਲਾਹ ਦਿੰਦੇ ਹਨ। ਉਹ ਆਗੂ ਆਖਦੇ ਹਨ ਕਿ ਉਹ ਸਿਆਣੇ ਹਨ। ਉਹ ਆਖਦੇ ਹਨ ਕਿ ਉਹ ਰਾਜਿਆਂ ਦੇ ਪੁਰਾਣੇ ਖਾਨਦਾਨ ਵਿੱਚੋਂ ਹਨ। ਪਰ ਜਿਵੇਂ ਉਹ ਸੋਚਦੇ ਹਨ ਉਹ ਸਿਆਣੇ ਨਹੀਂ ਹਨ।” 12 ਹੇ ਮਿਸਰ, ਕਿਬੇ ਨੇ ਤੇਰੇ ਸਿਆਣੇ ਬੰਦੇ? ਉਨ੍ਹਾਂ ਸਿਆਣੇ ਬੰਦਿਆਂ ਨੂੰ ਜਾਨਣਾ ਚਾਹੀਦਾ ਹੈ ਕਿ ਯਹੋਵਾਹ ਸਰਬ ਸ਼ਕਤੀਮਾਨ ਨੇ ਮਿਸਰ ਲਈ ਕੀ ਯੋਜਨਾ ਬਣਾਈ ਹੈ। ਇਨ੍ਹਾਂ ਨੂੰ ਤੈਨੂੰ ਦੱਸ ਲੈਣਦੇ ਕਿ ਕੀ ਵਾਪਰੇਗਾ।

13 ਸੋਆਨ ਦੇ ਆਗੂ ਮੂਰਖ ਬਣ ਗਏ ਹਨ। ਨੋਫ਼ ਦੇ ਆਗੂਆਂ ਨੇ ਝੂਠਾਂ ਵਿੱਚ ਵਿਸ਼ਵਾਸ ਕੀਤਾ ਹੈ। ਇਸ ਲਈ ਆਗੂਆਂ ਨੇ ਮਿਸਰ ਨੂੰ ਕੁਰਾਹੇ ਪਾਇਆ ਹੈ। 14 ਯਹੋਵਾਹ ਨੇ ਇਨ੍ਹਾਂ ਆਗੂਆਂ ਨੂੰ ਭੰਬਲ ਭੂਸੇ ਵਿੱਚ ਪਾਇਆ ਹੈ। ਉਹ ਆਵਾਰਾ ਘੁੰਮਦੇ ਹਨ ਤੇ ਮਿਸਰ ਨੂੰ ਕੁਰਾਹੇ ਪਾਉਂਦੇ ਹਨ। ਹਰ ਉਹ ਗੱਲ ਜਿਹੜੀ ਇਹ ਆਗੂ ਕਰਦੇ ਹਨ, ਗ਼ਲਤ ਹੈ। ਉਹ ਸ਼ਰਾਬੀ ਲੋਕਾਂ ਵਾਂਗ ਧਰਤੀ ਉੱਤੇ ਲਿਟਦੇ ਹਨ। 15 ਅਜਿਹਾ ਕਰਨ ਲਈ ਕੁਝ ਨਹੀਂ ਜੋ ਮਿਸਰ ਦੇ ਆਗੂ ਕਰ ਸੱਕਦੇ ਹਨ। (ਇਹ ਆਗੂ “ਸਿਰ ਤੇ ਪੂਛ” ਸਨ। ਉਹ ਪੌਦਿਆਂ ਦੀਆਂ “ਸਿਰੀਆਂ ਅਤੇ ਤਣੇ ਹਨ।”)

16 ਉਸ ਸਮੇਂ, ਮਿਸਰ ਦੇ ਲੋਕ ਭੈਭੀਤ ਔਰਤਾਂ ਵਰਗੇ ਹੋਣਗੇ। ਉਹ ਯਹੋਵਾਹ ਸਰਬ ਸ਼ਕਤੀਮਾਨ ਤੋਂ ਭੈਭੀਤ ਹੋਣਗੇ। ਯਹੋਵਾਹ ਲੋਕਾਂ ਨੂੰ ਸਜ਼ਾ ਦੇਣ ਲਈ ਹੱਥ ਉੱਠਾਏਗਾ, ਅਤੇ ਉਹ ਡਰ ਜਾਣਗੇ। 17 ਯਹੂਦਾਹ ਦੀ ਧਰਤੀ ਮਿਸਰ ਦੇ ਸਾਰੇ ਲੋਕਾਂ ਲਈ ਡਰਨ ਵਾਲੀ ਥਾਂ ਹੋਵੇਗੀ। ਮਿਸਰ ਦਾ ਕੋਈ ਵੀ ਬੰਦਾ ਜਿਹੜਾ ਯਹੂਦਾਹ ਦਾ ਨਾਮ ਸੁਣੇਗਾ, ਡਰ ਜਾਵੇਗਾ। ਇਹ ਗੱਲ ਇਸ ਲਈ ਵਾਪਰੇਗੀ ਕਿਉਂ ਕਿ ਸਰਬ ਸ਼ਕਤੀਮਾਨ ਯਹੋਵਾਹ ਨੇ ਮਿਸਰ ਉੱਤੇ ਵਾਪਰਨ ਵਾਲੀਆਂ ਭਿਆਨਕ ਗੱਲਾਂ ਦੀ ਯੋਜਨਾ ਬਣਾਈ ਹੈ। 18 ਉਸ ਸਮੇਂ, ਮਿਸਰ ਵਿੱਚ ਪੰਜ ਸ਼ਹਿਰ ਅਜਿਹੇ ਹੋਣਗੇ ਜਿੱਥੇ ਲੋਕ ਕਾਨਾਨ (ਯਹੂਦੀ ਭਾਸ਼ਾ) ਬੋਲਦੇ ਹੋਣਗੇ। ਇਨ੍ਹਾਂ ਵਿੱਚੋਂ ਇੱਕ ਸ਼ਹਿਰ ਦਾ ਨਾਮ “ਤਬਾਹੀ ਦਾ ਸ਼ਹਿਰ” ਰੱਖ ਦਿੱਤਾ ਜਾਵੇਗਾ।ਲੋਕ ਸਰਬ ਸ਼ਕਤੀਮਾਨ ਯਹੋਵਾਹ ਦੇ ਅਨੁਯਾਈ ਹੋਣ ਦਾ ਇਕਰਾਰ ਕਰਨਗੇ।

19 ਉਸ ਸਮੇਂ, ਮਿਸਰ ਦੇ ਮੱਧ ਵਿੱਚ ਯਹੋਵਾਹ ਲਈ ਇੱਕ ਜਗਵੇਦੀ ਹੋਵੇਗੀ। ਮਿਸਰ ਦੀ ਸਰਹੱਦ ਉੱਤੇ ਯਹੋਵਾਹ ਲਈ ਆਦਰ ਦਰਸਾਉਣ ਵਾਲੀ ਇਮਾਰਤ ਹੋਵੇਗੀ। 20 ਇਹ ਇਸ ਗੱਲ ਨੂੰ ਦਰਸਾਉਣ ਦਾ ਸੰਕੇਤ ਹੋਵੇਗਾ ਕਿ ਸਰਬ ਸ਼ਕਤੀਮਾਨ ਯਹੋਵਾਹ ਬਹੁਤ ਸ਼ਕਤੀਸ਼ਾਲੀ ਗੱਲਾਂ ਕਰਦਾ ਹੈ। ਕਿਸੇ ਵੀ ਸਮੇਂ ਜਦੋਂ ਲੋਕ ਯਹੋਵਾਹ ਅੱਗੇ ਸਹਾਇਤਾ ਦੀ ਪੁਕਾਰ ਕਰਨਗੇ, ਯਹੋਵਾਹ ਸਹਾਇਤਾ ਭੇਜੇਗਾ। ਯਹੋਵਾਹ ਲੋਕਾਂ ਨੂੰ ਬਚਾਉਣ ਲਈ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ, ਕਿਸੇ ਬੰਦੇ ਨੂੰ ਭੇਜੇਗਾ। ਉਹ ਬੰਦਾ ਲੋਕਾਂ ਨੂੰ ਉਨ੍ਹਾਂ ਹੋਰ ਲੋਕਾਂ ਤੋਂ ਬਚਾਵੇਗਾ ਜਿਹੜੇ ਉਨ੍ਹਾਂ ਨਾਲ ਬੁਰਾ ਵਰਤਾਉ ਕਰਦੇ ਹਨ।

21 ਉਸ ਸਮੇਂ, ਮਿਸਰ ਦੇ ਲੋਕ ਸੱਚਮੁੱਚ ਯਹੋਵਾਹ ਨੂੰ ਜਾਣ ਲੈਣਗੇ। ਮਿਸਰ ਦੇ ਲੋਕ ਪਰਮੇਸ਼ੁਰ ਨੂੰ ਪ੍ਰੇਮ ਕਰਨਗੇ। ਲੋਕ ਪਰਮੇਸ਼ੁਰ ਦੀ ਸੇਵਾ ਕਰਨਗੇ ਅਤੇ ਉਹ ਅਨੇਕਾਂ ਬਲੀਆਂ ਚੜ੍ਹਾਉਣਗੇ। ਉਹ ਯਹੋਵਾਹ ਨਾਲ ਇਕਰਾਰ ਕਰਨਗੇ ਅਤੇ ਉਨ੍ਹਾਂ ਇਕਰਾਰਾਂ ਨੂੰ ਪੂਰਾ ਕਰਨਗੇ। 22 ਯਹੋਵਾਹ ਮਿਸਰ ਦੇ ਲੋਕਾਂ ਨੂੰ ਸਜ਼ਾ ਦੇਵੇਗਾ। ਅਤੇ ਫ਼ੇਰ ਯਹੋਵਾਹ ਉਨ੍ਹਾਂ ਨੂੰ ਮਾਫ਼ ਕਰ ਦੇਵੇਗਾ ਅਤੇ ਉਹ ਯਹੋਵਾਹ ਵੱਲ ਵਾਪਸ ਪਰਤ ਆਉਣਗੇ। ਯਹੋਵਾਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੇਗਾ ਅਤੇ ਉਨ੍ਹਾਂ ਨੂੰ ਮਾਫ਼ੀ ਦੇ ਦੇਵੇਗਾ।

23 ਉਸ ਸਮੇਂ, ਮਿਸਰ ਤੋਂ ਅੱਸ਼ੂਰ ਨੂੰ ਆਉਂਦੀ ਇੱਕ ਸ਼ਾਹਰਾਹ ਹੋਵੇਗੀ। ਫ਼ੇਰ ਅੱਸ਼ੂਰ ਦੇ ਲੋਕ ਮਿਸਰ ਜਾਣਗੇ ਅਤੇ ਮਿਸਰ ਦੇ ਲੋਕ ਅੱਸ਼ੂਰ ਜਾਣਗੇ। ਮਿਸਰ ਅੱਸ਼ੂਰ ਦੇ ਨਾਲ ਰਲਕੇ ਕੰਮ ਕਰੇਗਾ। 24 ਉਸ ਸਮੇਂ, ਇਸਰਾਏਲ, ਅੱਸ਼ੂਰ ਅਤੇ ਮਿਸਰ ਇਕੱਠੇ ਹੋ ਜਾਣਗੇ ਅਤੇ ਇਸ ਧਰਤੀ ਉੱਤੇ ਹਕੂਮਤ ਕਰਨਗੇ। ਇਹ ਇਸ ਧਰਤੀ ਲਈ ਸੁਭਾਗੀ ਗੱਲ ਹੋਵੇਗੀ। 25 ਸਰਬ ਸ਼ਕਤੀਮਾਨ ਯਹੋਵਾਹ ਇਨ੍ਹਾਂ ਦੇਸ਼ਾਂ ਨੂੰ ਅਸੀਸ ਦੇਵੇਗਾ। ਉਹ ਆਖੇਗਾ, “ਹੇ ਮਿਸਰ ਤੂੰ ਮੇਰਾ ਹੀ ਬੰਦਾ ਹੈਂ, ਹੇ ਅੱਸ਼ੂਰ, ਮੈਂ ਤੈਨੂੰ ਸਾਜਿਆ ਸੀ। ਹੇ ਇਸਰਾਏਲ ਮੈਂ ਤੈਨੂੰ ਅਪਣਾਉਂਦਾ ਹਾਂ। ਤੁਸੀਂ ਸਾਰੇ ਹੀ ਸੁਭਾਗੇ ਹੋ!”

ਅੱਸ਼ੂਰ ਮਿਸਰ ਅਤੇ ਇਬੋਪੀਆ ਨੂੰ ਹਰਾਵੇਗਾ

20 ਸਰਗੋਨ ਅੱਸ਼ੂਰ ਦਾ ਰਾਜਾ ਸੀ। ਸਰਗੋਨ ਨੇ ਤਾਰਤੋਂਨ ਨੂੰ ਅਸ਼ਦੋਦ ਭੇਜਿਆ ਉਸ ਸ਼ਹਿਰ ਦੇ ਖਿਲਾਫ਼ ਜੰਗ ਕਰਨ ਲਈ। ਤਾਰਤੋਂਨ ਉੱਥੇ ਗਿਆ ਅਤੇ ਸ਼ਹਿਰ ਤੇ ਕਬਜ਼ਾ ਕਰ ਲਿਆ। ਉਸ ਸਮੇਂ, ਯਹੋਵਾਹ ਨੇ ਆਮੋਜ਼ ਦੇ ਪੁੱਤਰ ਯਸਾਯਾਹ ਰਾਹੀਂ ਗੱਲ ਕੀਤੀ। ਯਹੋਵਾਹ ਨੇ ਆਖਿਆ, “ਜਾਓ, ਆਪਣੇ ਤੋਂ ਉਦਾਸੀ ਦੇ ਵਸਤਰ ਲਾਹ ਸੁੱਟੋ। ਆਪਣੇ ਬੂਟਾਂ ਨੂੰ ਆਪਣੇ ਪੈਰਾਂ ਵਿੱਚੋਂ ਉਤਾਰ ਦਿਓ।” ਯਸਾਯਾਹ ਨੇ ਯਹੋਵਾਹ ਦਾ ਹੁਕਮ ਮੰਨ ਲਿਆ। ਯਸਾਯਾਹ ਬਿਨਾ ਵਸਤਰਾਂ ਅਤੇ ਬਿਨਾ ਬੂਟਾਂ ਦੇ ਉੱਥੇ ਘੁੰਮਣ ਲੱਗਾ।

ਫ਼ੇਰ ਯਹੋਵਾਹ ਨੇ ਆਖਿਆ, “ਯਸਾਯਾਹ ਤਿੰਨ ਸਾਲ ਤੱਕ ਬਿਨਾਂ ਵਸਤਰਾਂ ਅਤੇ ਬਿਨਾਂ ਬੂਟਾਂ ਦੇ ਆਲੇ-ਦੁਆਲੇ ਘੁੰਮਿਆ ਹੈ। ਇਹ ਮਿਸਰ ਅਤੇ ਇਬੋਪੀਆ ਲਈ ਇੱਕ ਸੰਕੇਤ ਹੈ। ਅੱਸ਼ੂਰ ਦਾ ਰਾਜਾ ਮਿਸਰ ਅਤੇ ਇਬੋਪੀਆ ਨੂੰ ਹਰਾਵੇਗਾ। ਅੱਸ਼ੂਰ ਕੈਦੀ ਬਣਾਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸਾਂ ਤੋਂ ਦੂਰ ਲੈ ਜਾਵੇਗਾ। ਬੁੱਢੇ ਅਤੇ ਜਵਾਨ ਲੋਕ ਬਿਨਾਂ ਵਸਤਰਾਂ ਅਤੇ ਜੁਤੀਆਂ ਦੇ ਲਿਜਾਏ ਜਾਣਗੇ। ਉਹ ਬਿਲਕੁਲ ਨੰਗੇ ਹੋਣਗੇ। ਮਿਸਰ ਦੇ ਲੋਕ ਸ਼ਰਮਸਾਰ ਹੋਣਗੇ। ਲੋਕ ਇਬੋਪੀਆ ਵੱਲ ਸਹਾਇਤਾ ਲਈ ਤੱਕਦੇ ਸਨ। ਉਹ ਲੋਕ ਟੁੱਟ ਜਾਣਗੇ। ਲੋਕ ਮਿਸਰ ਦੀ ਸ਼ਾਨ ਤੋਂ ਹੈਰਾਨ ਸਨ। ਉਹ ਲੋਕ ਸ਼ਰਮਸਾਰ ਹੋਣਗੇ।”

ਜਿਹੜੇ ਲੋਕ ਸਮੁੰਦਰ ਦੇ ਨੇੜੇ ਰਹਿੰਦੇ ਹਨ ਉਹ ਆਖਣਗੇ, “ਅਸੀਂ ਉਨ੍ਹਾਂ ਮੁਲਕਾਂ ਉੱਤੇ ਸਹਾਇਤਾ ਲਈ ਭਰੋਸਾ ਕੀਤਾ। ਅਸੀਂ ਭੱਜਕੇ ਉਨ੍ਹਾਂ ਵੱਲ ਗਏ ਤਾਂ ਉਹ ਸਾਨੂੰ ਅੱਸ਼ੂਰ ਦੇ ਰਾਜੇ ਤੋਂ ਬਚਾ ਲੈਣ। ਪਰ ਉਨ੍ਹਾਂ ਵੱਲ ਦੇਖੋ। ਉਨ੍ਹਾਂ ਦੇਸਾਂ ਉੱਤੇ ਕਬਜ਼ਾ ਹੋ ਚੁੱਕਿਆ ਹੈ, ਇਸ ਲਈ ਅਸੀਂ ਬਚ ਨਿਕਲਣ ਵਿੱਚ ਕਿਵੇਂ ਕਾਮਯਾਬ ਹੋ ਸੱਕਾਂਗੇ?”

ਪਰਮੇਸ਼ੁਰ ਦਾ ਬਾਬਲ ਨੂੰ ਸੰਦੇਸ਼

21 ਮਾਰੂਬਲ ਦੇ ਸਮੁੰਦਰ ਬਾਰੇ ਉਦਾਸ ਸੁਨੇਹਾ:

ਕੋਈ ਚੀਜ਼ ਮਾਰੂਬਲ ਵੱਲੋਂ ਆ ਰਹੀ ਹੈ।
    ਇਹ ਹਵਾ ਵਾਂਗ ਆ ਰਹੀ ਹੈ ਜਿਵੇਂ ਨਿਜੀਬ ਤੋਂ ਹਵਾ ਵਗਦੀ ਹੈ।
    ਇਹ ਭਿਆਨ ਦੇਸ ਵੱਲੋਂ ਆ ਰਹੀ ਹੈ।
ਮੈਂ ਕੁਝ ਬਹੁਤ ਭਿਆਨਕ ਦੇਖਿਆ ਹੈ, ਜਿਹੜਾ ਕਿ ਹੋ ਕੇ ਰਹੇਗਾ।
    ਮੈਂ ਦੇਸ਼ ਧ੍ਰੋਹੀਆਂ ਨੂੰ ਤੁਹਾਡੇ ਵਿਰੁੱਧ ਹੋ ਰਹੇ ਦੇਖ ਰਿਹਾ ਹਾਂ।
    ਮੈਂ ਲੋਕਾਂ ਨੂੰ ਤੁਹਾਡੀ ਦੌਲਤ ਲੁੱਟਦੇ ਦੇਖ ਰਿਹਾ ਹਾਂ।

ਏਲਾਮ, ਜਾਓ ਅਤੇ ਲੋਕਾਂ ਦੇ ਵਿਰੁੱਧ ਲੜੋ!
    ਮਦਾਈ, ਆਪਣੀਆਂ ਫ਼ੌਜਾਂ ਨਾਲ ਸ਼ਹਿਰ ਨੂੰ ਘੇਰਾ ਪਾ ਲਵੋ ਅਤੇ ਉਸ ਨੂੰ ਹਰਾ ਦਿਓ!
    ਮੈਂ ਸਾਰੀਆਂ ਬਦੀਆਂ ਉਸ ਸ਼ਹਿਰ ਵਿੱਚੋਂ ਮੁਕਾ ਦਿਆਂਗਾ।

ਮੈਂ ਉਹ ਭਿਆਨਕ ਗੱਲਾਂ ਦੇਖੀਆਂ ਸਨ, ਤੇ ਹੁਣ ਮੈਂ ਭੈਭੀਤ ਹਾਂ।
    ਡਰ ਨਾਲ ਮੇਰਾ ਪੇਟ ਦੁੱਖ ਰਿਹਾ ਹੈ।
ਇਹ ਦਰਦ ਬੱਚੇ ਨੂੰ ਜਨਮ ਦੇਣ ਵਰਗਾ ਦਰਦ ਹੈ।
    ਜਿਹੜੀਆਂ ਗੱਲਾਂ ਮੈਂ ਸੁਣਦਾ ਹਾਂ ਉਹ ਮੈਨੂੰ ਬਹੁਤ ਭੈਭੀਤ ਕਰਦੀਆਂ ਹਨ।
    ਜਿਹੜੀਆਂ ਗੱਲਾਂ ਮੈਂ ਦੇਖਦਾ ਹਾਂ ਉਹ ਮੈਨੂੰ ਡਰ ਨਾਲ ਕੰਬਾਉਂਦੀਆਂ ਹਨ।
ਮੈਂ ਫ਼ਿਕਰਮੰਦ ਹਾਂ ਅਤੇ ਡਰ ਨਾਲ ਕੰਬ ਰਿਹਾ ਹਾਂ।
    ਮੇਰੀ ਪ੍ਰਸੰਨ ਸ਼ਾਮ, ਡਰ ਦੀ ਰਾਤ ਵਿੱਚ ਵਟ ਗਈ ਹੈ।

ਲੋਕ ਸਮਝਦੇ ਨੇ ਕਿ ਸਭ ਕੁਝ ਠੀਕ ਠਾਕ ਹੈ।
    “ਅਤੇ ਖਾ ਪੀਕੇ ਆਪਣੇ- ਆਪ ਆਨੰਦ ਮਾਣ ਰਹੇ ਹਨ।
ਉਸੇ ਸਮੇਂ ਫੌਜੀ ਆਖ ਰਹੇ ਹਨ,
    ਪਹਿਰਾ ਬਿਠਾ ਦਿਓ!
ਅਧਿਕਾਰੀਓ ਉੱਠ
    ਪਵੋ ਅਤੇ ਆਪਣੀਆਂ ਢਾਲਾਂ ਨੂੰ ਚਮਕਾ ਲਵੋ!”

ਮੇਰੇ ਮਾਲਿਕ ਨੇ ਮੈਨੂੰ ਆਖਿਆ, “ਜਾਓ ਇਸ ਸ਼ਹਿਰ ਦੀ ਰੱਖਿਆ ਕਰਨ ਲਈ ਕਿਸੇ ਬੰਦੇ ਨੂੰ ਲੱਭੋ। ਉਸ ਨੂੰ ਉਹ ਕੁਝ ਜ਼ਰੂਰ ਦੱਸਣਾ ਚਾਹੀਦਾ ਹੈ ਜੋ ਉਹ ਦੇਖਦਾ ਹੈ। ਜੇ ਪਹਿਰੇਦਾਰ ਗਧਿਆਂ ਜਾਂ ਘੋੜਸਵਾਰਾਂ ਦੀਆਂ ਕਤਾਰਾਂ ਦੇਖਦਾ ਹੈ ਊਠਾਂ ਨੂੰ ਦੇਖਦਾ ਹੈ ਤਾਂ ਪਹਿਰੇਦਾਰ ਨੂੰ ਧਿਆਨ ਨਾਲ-ਬਹੁਤ ਧਿਆਨ ਨਾਲ ਸੁਣਨਾ ਚਾਹੀਦਾ ਹੈ।”

ਫ਼ੇਰ ਇੱਕ ਦਿਨ, ਪਹਿਰੇਦਾਰ ਨੇ ਚੇਤਾਵਨੀ ਦਿੱਤੀ, “ਸ਼ੇਰ” ਪਹਿਰੇਦਾਰ ਆਖ ਰਿਹਾ ਸੀ।

“ਮੇਰੇ ਮਾਲਿਕ ਮੈਂ ਹਰ ਰੋਜ਼ ਪਹਿਰੇਦਾਰੀ ਵਾਲੇ ਮੁਨਾਰੇ ਵਿੱਚ ਖਲੋਤਾ ਰਿਹਾ ਹਾਂ ਤੇ ਦੇਖਦਾ ਰਿਹਾ ਹਾਂ।
    ਮੈਂ ਹਰ ਰਾਤ ਖਲੋਤਾ ਰਿਹਾ ਹਾਂ ਤੇ ਪਹਿਰਾ ਦਿੰਦਾ ਰਿਹਾ ਹਾਂ, ਪਰ …
ਦੇਖੋ! ਉਹ ਆ ਰਹੇ ਹਨ!
    ਮੈਂ ਲੋਕਾਂ ਅਤੇ ਘੋੜਸਵਾਰਾਂ ਦੀਆਂ ਕਤਾਰਾਂ ਦੇਖਦਾ ਹਾਂ।”

ਫ਼ੇਰ ਇੱਕ ਸੰਦੇਸ਼ਵਾਹਕ ਨੇ ਆਖਿਆ,
    “ਬਾਬਲ ਹਰਾ ਦਿੱਤਾ ਗਿਆ ਹੈ।
    ਬਾਬਲ ਧਰਤੀ ਉੱਤੇ ਢਹਿ ਢੇਰੀ ਹੋ ਗਿਆ ਹੈ।
ਉਸ ਦੇ ਝੂਠੇ ਦੇਵਤਿਆਂ ਦੇ ਸਾਰੇ ਬੁੱਤ ਧਰਤੀ ਉੱਤੇ ਸੁੱਟ ਦਿੱਤੇ ਗਏ ਹਨ
    ਅਤੇ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ ਗਏ ਹਨ।”

10 “ਮੇਰੇ ਲੋਕੋ, ਮੈਂ ਤੁਹਾਨੂੰ ਉਹ ਸਭ ਕੁਝ ਦੱਸ ਚੁੱਕਾ ਹਾਂ ਜਿਹੜੀ ਮੈਂ ਸਰਬ ਸ਼ਕਤੀਮਾਨ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਪਾਸੋਂ ਸੁਣੀ ਹੈ। ਤੁਸੀਂ ਕਣਕ ਦੀਆਂ ਬੱਲੀਆਂ ਵਾਂਗ ਕੁਚਲ ਦਿੱਤੇ ਜਾਓਗੇ।”

ਪਰਮੇਸ਼ੁਰ ਦਾ ਅਦੋਮ ਨੂੰ ਸੰਦੇਸ਼

11 ਦੂਮਾਹ ਬਾਰੇ ਉਦਾਸ ਸੰਦੇਸ਼।

ਕਿਸੇ ਬੰਦੇ ਨੇ ਮੈਨੂੰ ਸੇਈਰ (ਅਦੋਮ) ਤੋਂ ਬੁਲਾਇਆ।
    ਉਸ ਨੇ ਆਖਿਆ, “ਪਹਿਰੇਦਾਰ, ਕਿੰਨੀ ਕੁ ਰਾਤ ਰਹਿੰਦੀ ਹੈ?
    ਰਾਤ ਪੈਣ ਵਿੱਚ ਕਿੰਨੀ ਕੁ ਦੇਰ ਹੈ।”

12 ਪਹਿਰੇਦਾਰ ਨੇ ਉੱਤਰ ਦਿੱਤਾ,
    “ਸਵੇਰ ਆ ਰਹੀ ਹੈ, ਪਰ ਫ਼ੇਰ ਦੁਬਾਰਾ ਰਾਤ ਵੀ ਆਵੇਗੀ।
ਜੇ ਤੁਸੀਂ ਕੁਝ ਪੁੱਛਣਾ ਹੈ,
    ਤਾਂ ਮੁੜ ਕੇ ਆਉਣਾ ਤੇ ਪੁੱਛਣਾ।”

ਪਰਮੇਸ਼ੁਰ ਦਾ ਅਰਬ ਨੂੰ ਸੰਦੇਸ਼

13 ਅਰਬ ਬਾਰੇ ਉਦਾਸ ਸੰਦੇਸ਼।

ਦਦਾਨ ਦੇ ਇੱਕ ਕਾਰਵਾਨਾਂ ਨੇ,
    ਅਰਬ ਮਾਰੂਬਲ ਵਿੱਚ ਕੁਝ ਰੁੱਖਾਂ ਹੇਠਾਂ ਰਾਤ ਗੁਜ਼ਾਰੀ।
14 ਪਿਆਸਿਆਂ ਨੂੰ ਪਾਣੀ ਦਿਓ ਤੇਮਾ ਦੇ ਲੋਕੋ
    ਮੁਸਾਫ਼ਿਰਾਂ ਨੂੰ ਭੋਜਨ ਦਿਓ।
15 ਉਹ ਲੋਕ ਉਨ੍ਹਾਂ ਤਲਵਾਰਾਂ ਕੋਲੋਂ ਭੱਜ ਰਹੇ
    ਸਨ ਜਿਹੜੀਆਂ ਕਤਲ ਕਰਨ ਲਈ ਤਿਆਰ ਸਨ।
ਉਹ ਉਨ੍ਹਾਂ ਕਮਾਨਾਂ ਕੋਲੋਂ ਭੱਜ ਰਹੇ
    ਸਨ ਜਿਹੜੇ ਤੀਰ ਛੱਡਣ ਲਈ ਤਿਆਰ ਸਨ।
ਉਹ ਤੱਤੇ ਰਣ ਵਿੱਚੋਂ ਭੱਜ ਰਹੇ ਸਨ।

16 ਯਹੋਵਾਹ, ਮੇਰੇ ਮਾਲਿਕ ਨੇ ਮੈਨੂੰ ਦੱਸਿਆ ਕਿ ਇਹ ਗੱਲਾਂ ਵਾਪਰਨਗੀਆਂ। ਯਹੋਵਾਹ ਨੇ ਆਖਿਆ, “ਇੱਕ ਸਾਲ ਅੰਦਰ, ਜਿਵੇਂ ਕਿ ਕੋਈ ਭਾੜੇ ਦਾ ਸਹਾਇਕ ਸਮਾਂ ਗਿਣਦਾ ਹੈ। ਕੇਦਰ ਦੀ ਸਾਰੀ ਸ਼ਾਨ ਮੁੱਕ ਜਾਵੇਗੀ। 17 ਉਸ ਸਮੇਂ, ਸਿਰਫ਼ ਕੁਝ ਹੀ ਨਿਸ਼ਾਨਚੀ ਕੇਦਾਰ ਦੇ ਮਹਾਨ ਫ਼ੌਜੀ ਹੀ ਜਿਉਂਦੇ ਛੱਡੇ ਜਾਣਗੇ।” ਇਸਰਾਏਲ ਦੇ ਪਰਮੇਸ਼ੁਰ, ਯਹੋਵਾਹ ਨੇ ਮੈਨੂੰ ਇਹ ਗੱਲਾਂ ਦੱਸੀਆਂ।

ਪਰਮੇਸ਼ੁਰ ਦਾ ਯਰੂਸ਼ਲਮ ਨੂੰ ਸੰਦੇਸ਼

22 ਦਰਸ਼ਨ ਦੀ ਵਾਦੀ ਬਾਰੇ ਉਦਾਸ ਸੰਦੇਸ਼:

ਤੁਹਾਨੂੰ, ਲੋਕਾਂ ਨੂੰ ਕੀ ਤਕਲੀਫ਼ ਹੈ?
    ਤੁਸੀਂ ਆਪਣੀਆਂ ਛੱਤਾਂ ਉੱਤੇ ਕਿਉਂ ਛੁਪ ਰਹੇ ਹੋ?
ਅਤੀਤ ਵਿੱਚ ਇਹ ਸ਼ਹਿਰ ਬਹੁਤ ਭੀੜ ਭੜਕੱੇ ਵਾਲਾ ਸੀ।
    ਇਹ ਸ਼ਹਿਰ ਬਹੁਤ ਸ਼ੋਰੀਲਾ ਸੀ ਤੇ ਬਹੁਤ ਪ੍ਰਸੰਨ ਸੀ।
ਪਰ ਹੁਣ ਸਭ ਕੁਝ ਬਦਲ ਗਿਆ ਹੈ।
    ਤੁਹਾਡੇ ਲੋਕ ਮਾਰੇ ਜਾ ਚੁੱਕੇ ਹਨ ਪਰ ਲੋਕ ਤਲਵਾਰਾਂ ਨਾਲ ਲੜਦਿਆਂ ਹੋਇਆਂ ਨਹੀਂ ਮਾਰੇ ਗਏ ਸਨ।
ਤੁਹਾਡੇ ਸਾਰੇ ਆਗੂ ਇਕੱਠੇ ਹੀ ਭੱਜ ਗਏ ਸਨ।
    ਪਰ ਉਹ ਸਾਰੇ ਹੀ ਬਿਨਾ ਕਮਾਨਾਂ ਤੋਂ ਫ਼ੜ ਲੇ ਗਏ ਹਨ।
ਸਾਰੇ ਹੀ ਆਗੂ ਇਕੱਠੇ ਭੱਜ ਗਏ
    ਸਨ ਪਰ ਉਹ ਫ਼ੜ ਲੇ ਗਏ ਸਨ।

ਇਸ ਲਈ ਮੈਂ ਆਖਦਾ ਹਾਂ, “ਮੇਰੇ ਵੱਲ ਨਾ ਵੇਖੋ!
    ਮੈਨੂੰ ਰੋਣ ਦਿਓ!
ਯਰੂਸ਼ਲਮ ਦੀ ਤਬਾਹੀ ਬਾਰੇ
    ਮੈਨੂੰ ਹੌਸਲਾ ਦੇਣ ਦੀ ਕਾਹਲੀ ਨਾ ਕਰੋ।”

ਯਹੋਵਾਹ ਨੇ ਇੱਕ ਖਾਸ ਦਿਨ ਚੁਣਿਆ ਹੈ। ਉਸ ਦਿਨ ਦੰਗੇ ਭੜਕਣਗੇ ਅਤੇ ਅਫ਼ਰਾਤਫ਼ਰੀ ਮੱਚੇਗੀ। ਗਿਆਨ ਦੀ ਵਾਦੀ [a] ਵਿੱਚ ਲੋਕ ਇੱਕ ਦੂਜੇ ਨੂੰ ਪੈਰਾਂ ਹੇਠਾਂ ਲਤਾੜਨਗੇ। ਸ਼ਹਿਰ ਦੀਆਂ ਕੰਧਾਂ ਢਾਹ ਦਿੱਤੀਆਂ ਜਾਣਗੀਆਂ। ਵਾਦੀ ਦੇ ਲੋਕ ਪਹਾੜੀ ਉਤਲੇ ਸ਼ਹਿਰ ਵਾਲਿਆਂ ਉੱਤੇ ਚੀਖ ਰਹੇ ਹੋਣਗੇ। ਲਾਮ ਦੇ ਘੋੜਸਵਾਰ ਫ਼ੌਜੀ ਆਪਣੇ ਤੀਰਾਂ ਦੇ ਭੱਥੇ ਲੈ ਕੇ ਜੰਗ ਲਈ ਚੱਲ ਪੈਣਗੇ। ਕੀਰ ਦੇ ਲੋਕ ਆਪਣੀਆਂ ਢਾਲਾਂ ਨਾਲ ਸ਼ੋਰ ਮਚਾਉਣਗੇ। ਤੁਹਾਡੀ ਖਾਸ ਵਾਦੀ ਵਿੱਚ ਫ਼ੌਜਾਂ ਦੀ ਮੁੱਠਭੇੜ ਹੋਵੇਗੀ। ਵਾਦੀ ਰੱਥਾਂ ਨਾਲ ਭਰ ਜਾਵੇਗੀ। ਘੋੜਸਵਾਰ ਫ਼ੌਜੀਆਂ ਨੂੰ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਤੈਨਾਤ ਕੀਤਾ ਜਾਵੇਗਾ। ਉਸ ਸਮੇਂ, ਯਹੂਦਾਹ ਦੇ ਲੋਕ ਉਨ੍ਹਾਂ ਹਬਿਆਰਾਂ ਦੀ ਵਰਤੋਂ ਕਰਨਾ ਚਾਹੁਂਣਗੇ ਜਿਹੜੇ ਉਨ੍ਹਾਂ ਨੇ ਮਹਿਲ, ਜੰਗਲ ਦੇ ਘਰ ਵਿੱਚ ਰੱਖੇ ਹੋਏ ਸਨ, ਕਿਉਂ ਕਿ ਉਸ ਨੇ ਯਹੂਦਾਹ ਦੀ ਸੁਰੱਖਿਆ ਹ੍ਹਟਾ ਦਿੱਤੀ।

9-11 ਦਾਊਦ ਦੇ ਸ਼ਹਿਰ ਦੀਆਂ ਕੰਧਾਂ ਤਿੜਕਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਤੁਸੀਂ ਉਨ੍ਹਾਂ ਤ੍ਰੇੜਾਂ ਨੂੰ ਦੇਖ ਸੱਕੋਗੇ। ਇਸ ਲਈ, ਤੁਸੀਂ ਘਰਾਂ ਦੀ ਗਿਣਤੀ ਕਰੋਗੇ ਅਤੇ ਤੁਸੀਂ ਘਰਾਂ ਵਿੱਚੋਂ ਪੱਥਰ ਲੈ ਕੇ ਦੀਵਾਰਾਂ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕਰੋਗੇ। ਤੁਸੀਂ ਦੂਹਰੀਆਂ ਕੰਧਾਂ ਦੇ ਵਿੱਚਕਾਰ ਪੁਰਾਣੀ ਨਦੀ ਤੋਂ ਪਾਣੀ ਬਚਾਉਣ ਲਈ ਥਾਂ ਤਿਆਰ ਕਰੋਗੇ, ਅਤੇ ਪਾਣੀ ਨੂੰ ਬਚਾ ਲਵੋਗੇ।

ਅਜਿਹਾ ਤੁਸੀਂ ਆਪਣੇ-ਆਪ ਨੂੰ ਬਚਾਉਣ ਲਈ ਕਰੋਗੇ। ਪਰ ਤੁਸੀਂ ਉਸ ਇੱਕ ਉੱਤੇ ਭਰੋਸਾ ਨਹੀਂ ਕਰੋਗੇ ਜਿਸਨੇ ਇਹ ਸਾਰੀਆਂ ਚੀਜ਼ਾਂ ਬਣਾਈਆਂ। ਤੁਸੀਂ ਉਸ ਇੱਕ ਨੂੰ ਨਹੀਂ ਸਮਝੋਂਗੇ ਜਿਸਨੇ ਬਹੁਤ ਪਹਿਲਾਂ ਇਹ ਸਾਰੀਆਂ ਚੀਜ਼ਾਂ ਬਣਾਈਆਂ। 12 ਇਸ ਲਈ ਮੇਰੇ ਮਾਲਿਕ ਸਰਬ ਸ਼ਕਤੀਮਾਨ ਯਹੋਵਾਹ ਲੋਕਾਂ ਨੂੰ ਰੋਣ ਅਤੇ ਉਦਾਸ ਹੋਣ ਲਈ ਆਖੇਗਾ ਆਪਣੇ ਮਰੇ ਹੋਏ ਮਿੱਤਰਾਂ ਲਈ। ਲੋਕ ਆਪਣੇ ਸਿਰ ਮੁਨਾ ਦੇਣਗੇ ਅਤੇ ਉਦਾਸੀ ਦੇ ਵਸਤਰ ਪਾ ਲੈਣਗੇ। 13 ਪਰ ਦੇਖੋ! ਲੋਕ ਹੁਣ ਖੁਸ਼ ਹਨ। ਲੋਕ ਖੁਸ਼ੀ ਮਨਾ ਰਹੇ ਹਨ।

“ਲੋਕ ਪਸ਼ੂਆਂ ਅਤੇ ਭੇਡਾਂ ਨੂੰ ਮਾਰ ਰਹੇ ਹਨ,
    ਉਹ ਇਹ ਆਖਦਿਆਂ ਹੋਇਆਂ ਮਾਸ ਖਾ ਰਹੇ ਹਨ
ਅਤੇ ਮੈਅ ਪੀ ਰਹੇ ਹਨ, ਆਪਾਂ ਖਾਈਏ ਪੀਈਏ
    ਕਿਉਂ ਕਿ ਕੱਲ੍ਹ ਨੂੰ ਅਸਾਂ ਮਰ ਜਾਣਾ ਹੈ।”

14 ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਇਹ ਗੱਲਾਂ ਆਖੀਆਂ ਤੇ ਮੈਂ ਆਪਣੇ ਕੰਨਾਂ ਨਾਲ ਇਨ੍ਹਾਂ ਨੂੰ ਸੁਣਿਆ: “ਤੁਸੀਂ ਗ਼ਲਤ ਗੱਲਾਂ ਕਰਨ ਦੇ ਦੋਸ਼ੀ ਹੋ। ਅਤੇ ਮੈਂ ਇਕਰਾਰ ਕਰਦਾ ਹਾਂ। ਤੁਸੀਂ ਇਸ ਦੇਸ਼ ਤੋਂ ਬਖਸ਼ੇ ਜਾਣ ਤੋਂ ਪਹਿਲਾਂ ਮਰ ਜਾਓਗੇ।” ਮੇਰੇ ਮਾਲਿਕ ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।

ਪਰਮੇਸ਼ੁਰ ਦਾ ਸ਼ਬਨਾ ਨੂੰ ਸੰਦੇਸ਼

15 ਮੇਰੇ ਪ੍ਰਭੂ ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਇਹ ਗੱਲਾਂ ਆਖੀਆਂ: ਉਸ ਸੇਵਕ ਸ਼ਬਨਾ ਪਾਸ ਜਾਓ। ਉਹ ਸੇਵਕ ਮਹਿਲਾਂ ਦਾ ਪ੍ਰਬੰਧਕ ਹੈ। 16 ਉਸ ਸੇਵਕ ਨੂੰ ਪੁੱਛੋ, “ਤੂੰ ਇੱਥੇ ਕੀ ਕਰ ਰਿਹਾ ਹੈਂ? ਤੈਨੂੰ ਖੁਦ ਲਈ ਕਬਰ ਬਨਾਉਣ ਦੀ ਅਤੇ ਚੱਟਾਨ ਵਿੱਚ ਆਪਣੇ ਲਈ ਆਰਾਮ ਕਰਨ ਦੀ ਜਗ੍ਹਾ ਤਰਾਸ਼ਣ ਦੀ ਆਗਿਆ ਕਿਸਨੇ ਦਿੱਤੀ ਹੈ?

17-18 “ਬੰਦਿਆ, ਯਹੋਵਾਹ ਤੈਨੂੰ ਕੁਚਲ ਦੇਵੇਗਾ। ਯਹੋਵਾਹ ਤੇਰੀ ਇੱਕ ਛੋਟੀ ਜਿਹੀ ਗੇਂਦ ਬਣਾ ਦੇਵੇਗਾ ਅਤੇ ਤੈਨੂੰ ਦੂਰ ਕਿਸੇ ਹੋਰ ਦੇਸ਼ ਦੀਆਂ ਖੁਲ੍ਹੀਆਂ ਬਾਹਾਂ ਵਿੱਚ ਸੁੱਟ ਦੇਵੇਗਾ। ਅਤੇ ਓੱਥੇ ਤੂੰ ਮਰ ਜਾਵੇਂਗਾ।”

ਯਹੋਵਾਹ ਨੇ ਆਖਿਆ, “ਤੈਨੂੰ ਆਪਣੇ ਰੱਥਾਂ ਉੱਤੇ ਬਹੁਤ ਗੁਮਾਨ ਹੈ। ਪਰ ਉਸ ਦੂਰ ਦੁਰਾਡੇ ਦੇਸ਼ ਵਿੱਚ ਤੇਰੇ ਨਵੇਂ ਹਾਕਮ ਕੋਲ ਬਿਹਤਰ ਰਬ ਹੋਣਗੇ। ਅਤੇ ਤੇਰੇ ਰੱਥ ਉਸ ਦੇ ਮਹਿਲਾਂ ਅੰਦਰ ਮਹੱਤਵਪੂਰਣ ਨਹੀਂ ਲੱਗਣਗੇ। 19 ਮੈਂ ਤੈਨੂੰ ਤੇਰੇ ਇੱਥੋਂ ਦੇ ਮਹੱਤਵਪੂਰਣ ਕੰਮ ਤੋਂ ਧੱਕ ਕੇ ਬਾਹਰ ਕਰ ਦਿਆਂਗਾ। ਤੇਰਾ ਨਵਾਂ ਆਗੂ ਤੈਨੂੰ ਤੇਰੇ ਮਹੱਤਵਪੂਰਣ ਕੰਮ ਤੋਂ ਹਟਾ ਦੇਵੇਗਾ। 20 ਉਸ ਸਮੇਂ, ਮੈਂ ਆਪਣੇ ਸੇਵਕ ਹਿਲਕੀਆਹ ਦੇ ਪੁੱਤਰ ਅਲਯਾਕੀਮ ਨੂੰ ਬੁਲਾਵਾਂਗਾ। 21 ਮੈਂ ਤੇਰਾ ਚੋਲਾ ਲਾਹ ਕੇ ਉਸ ਸੇਵਕ ਦੇ ਉੱਤੇ ਪਹਿਨਾ ਦਿਆਂਗਾ। ਮੈਂ ਉਸ ਨੂੰ ਤੇਰਾ ਹਾਕਮ ਵਾਲਾ ਡੰਡਾ ਦੇ ਦੇਵਾਂਗਾ। ਮੈਂ ਉਸ ਨੂੰ ਤੇਰੇ ਵਾਲਾ ਮਹੱਤਵਪੂਰਣ ਕੰਮ ਦੇ ਦਿਆਂਗਾ। ਉਹ ਸੇਵਕ ਯਰੂਸ਼ਲਮ ਅਤੇ ਯਹੂਦਾਹ ਦੇ ਪਰਿਵਾਰ ਦੇ ਬੰਦਿਆਂ ਲਈ ਪਿਤਾ ਵਾਂਗ ਹੋਵੇਗਾ।

22 “ਮੈਂ ਉਸ ਬੰਦੇ ਦੇ ਗਲੇ ਵਿੱਚ ਦਾਊਦ ਦੇ ਘਰ ਦੀਆਂ ਕੁਂਜੀਆਂ ਪਾ ਦਿਆਂਗਾ। ਜੇ ਉਹ ਕੋਈ ਦਰਵਾਜ਼ਾ ਖੋਲ੍ਹੇਗਾ ਤਾਂ ਉਹ ਦਰਵਾਜ਼ਾ ਖੁਲ੍ਹਿਆ ਰਹੇਗਾ। ਕੋਈ ਬੰਦਾ ਵੀ ਉਸ ਨੂੰ ਬੰਦ ਨਹੀਂ ਕਰ ਸੱਕੇਗਾ। ਜੇ ਉਹ ਕਿਸੇ ਦਰਵਾਜ਼ੇ ਨੂੰ ਬੰਦ ਕਰ ਦੇਵੇਗਾ ਤਾਂ ਉਹ ਦਰਵਾਜ਼ਾ ਬੰਦ ਰਹੇਗਾ। ਕੋਈ ਬੰਦਾ ਉਸ ਨੂੰ ਖੋਲ੍ਹ ਨਹੀਂ ਸੱਕੇਗਾ। ਉਹ ਸੇਵਕ ਆਪਣੇ ਪਿਤਾ ਦੇ ਘਰ ਵਿੱਚਲੀ ਬਹੁਤ ਇੱਜ਼ਤ ਵਾਲੀ ਕੁਰਸੀ ਸਮਾਨ ਹੋਵੇਗਾ। 23 ਮੈਂ ਉਸ ਨੂੰ ਉਸ ਮਜ਼ਬੂਤ ਕਿੱਲ ਵਾਂਗ ਬਣਾ ਦਿਆਂਗਾ ਜਿਹੜੀ ਕਿਸੇ ਬਹੁਤ ਮਜ਼ਬੂਤ ਤਖਤੇ ਵਿੱਚ ਠੋਕੀ ਗਈ ਹੁੰਦੀ ਹੈ। 24 ਉਸ ਦੇ ਪਿਤਾ ਦੇ ਘਰ ਦੀਆਂ ਸਮੂਹ ਇੱਜ਼ਤ ਵਾਲੀਆਂ ਅਤੇ ਮਹੱਤਵਪੂਰਣ ਚੀਜ਼ਾਂ ਉਸ ਦੇ ਸਹਾਰੇ ਹੋਣਗੀਆਂ। ਸਾਰੇ ਬਾਲਗ਼ ਅਤੇ ਬੱਚੇ ਉਸ ਉੱਤੇ ਨਿਰਭਰ ਕਰਨਗੇ। ਉਹ ਲੋਕ, ਛੋਟੀਆਂ ਪਲੇਟਾਂ ਅਤੇ ਪਾਣੀਆਂ ਦੀਆਂ ਵੱਡੀਆਂ ਬੋਤਲਾਂ ਵਾਂਗ, ਉਸ ਉੱਪਰ ਟਿਕੇ ਹੋਣਗੇ।

25 “ਉਸ ਸਮੇਂ, ਉਹ ਕਿੱਲ (ਸ਼ਬਨਾ) ਜਿਹੜੀ ਹੁਣ ਬਹੁਤ ਮਜ਼ਬੂਤ ਤਖਤੇ ਵਿੱਚ ਠੁਕੀ ਹੋਈ ਹੈ, ਕਮਜ਼ੋਰ ਹੋ ਜਾਵੇਗੀ ਅਤੇ ਟੁੱਟ ਜਾਵੇਗੀ। ਉਹ ਕਿੱਲ ਧਰਤੀ ਉੱਤੇ ਡਿੱਗ ਪਵੇਗੀ ਅਤੇ ਉਸ ਕਿੱਲ ਨਾਲ ਲਟਕਦੀਆਂ ਸਾਰੀਆਂ ਚੀਜ਼ਾਂ ਤਬਾਹ ਹੋ ਜਾਣਗੀਆਂ। ਫ਼ੇਰ ਉਹ ਹਰ ਗੱਲ ਜਿਹੜੀ ਮੈਂ ਇਸ ਸੰਦੇਸ਼ ਵਿੱਚ ਆਖੀ ਹੈ, ਵਾਪਰੇਗੀ। ਉਹ ਗੱਲਾਂ ਵਾਪਰਨਗੀਆਂ ਕਿਉਂ ਕਿ ਉਹ ਯਹੋਵਾਹ ਨੇ ਆਖੀਆਂ ਹਨ।”

ਪਰਮੇਸ਼ੁਰ ਦਾ ਲਬਾਨੋਨ ਨੂੰ ਸੰਦੇਸ਼

23 ਸੂਰ ਦੇ ਬਾਰੇ ਉਦਾਸ ਸੰਦੇਸ਼:

ਤਰਸ਼ੀਸ਼ ਦੇ ਜਹਾਜ਼ੋ, ਉਦਾਸ ਹੋ ਜਾਵੋ!
    ਤੁਹਾਡੀ ਬੰਦਰਗਾਹ ਤਬਾਹ ਹੋ ਚੁੱਕੀ ਹੈ।
ਇਨ੍ਹਾਂ ਜਹਾਜ਼ਾਂ ਉੱਤੇ ਸਵਾਰ ਲੋਕਾਂ ਨੂੰ ਇਹ ਸੂਚਨਾ ਉਦੋਂ ਦਿੱਤੀ ਗਈ ਜਦੋਂ
    ਉਹ ਕਿਤ੍ਤਮ ਦੇ ਦੇਸ਼ ਵੱਲੋਂ ਆ ਰਹੇ ਸਨ।

ਤੁਸੀਂ ਸਮੁੰਦਰ ਦੇ ਨੇੜੇ ਰਹਿੰਦੇ ਲੋਕੋ ਚੁੱਪ ਰਹੋ।
    ਸੂਰ “ਸੀਦੋਨ ਦਾ ਵਪਾਰੀ” ਸੀ।
ਸਮੁੰਦਰ ਕੰਢੇ ਵਸੇ ਉਸ ਸ਼ਹਿਰ ਨੇ ਵਪਾਰੀਆਂ ਨੂੰ ਸਮੁੰਦਰ ਪਾਰ ਭੇਜਿਆ,
    ਅਤੇ ਉਨ੍ਹਾਂ ਲੋਕਾਂ ਨੇ ਤੈਨੂੰ ਦੌਲਤ ਨਾਲ ਮਾਲਾਮਾਲ ਕਰ ਦਿੱਤਾ।
ਉਹ ਲੋਕ ਸਮੁੰਦਰੀ ਯਾਤਰਾ ਕਰਦੇ ਸਨ ਅਤੇ ਲਾਭ ਤਕਦੇ ਸਨ।
    ਸੂਰ ਦੇ ਉਨ੍ਹਾਂ ਲੋਕਾਂ ਨੇ ਉਹ ਅਨਾਜ ਲਿਆਂਦਾ ਜਿਹੜਾ ਨੀਲ ਨਦੀ ਦੇ ਨੇੜੇ ਉਗਦਾ ਹੈ,
    ਅਤੇ ਉਨ੍ਹਾਂ ਨੇ ਹੋਰਾਂ ਕੌਮਾਂ ਨੂੰ ਅਨਾਜ ਵੇਚਿਆ।

ਸੀਦੋਨ, ਤੈਨੂੰ ਬਹੁਤ ਉਦਾਸ ਹੋ ਜਾਣਾ ਚਾਹੀਦਾ ਹੈ।
    ਕਿਉਂ ਕਿ ਹੁਣ ਸਮੁੰਦਰ, ਅਤੇ ਸਮੁੰਦਰ ਦਾ ਕਿਲਾ ਆਖਦੇ ਹਨ:
ਮੇਰੇ ਕੋਈ ਬੱਚੇ ਨਹੀਂ।
    ਮੈਂ ਜਨਮ ਪੀੜਾਂ ਅਨੁਭਵ ਨਹੀਂ ਕੀਤੀਆਂ।
ਮੈਂ ਬੱਚਿਆਂ ਨੂੰ ਜਨਮ ਨਹੀਂ ਦਿੱਤਾ।
    ਮੈਂ ਜਵਾਨ ਮਰਦਾਂ ਅਤੇ ਔਰਤਾਂ ਦੀ ਪਰਵਰਿਸ਼ ਨਹੀਂ ਕੀਤੀ।

ਮਿਸਰ ਸੂਰ ਬਾਰੇ ਇਹ ਖਬਰ ਸੁਣੇਗਾ
    ਅਤੇ ਉਦਾਸ਼ ਹੋ ਜਾਵੇਗਾ।
ਜਹਾਜ਼ੋ, ਤੁਸੀਂ ਤਰਸ਼ੀਸ਼ ਵੱਲ ਪਰਤ ਜਾਵੋ।
    ਤੁਸੀਂ ਲੋਕ, ਜਿਹੜੇ ਸਮੁੰਦਰ ਦੇ ਕੰਢੇ ਰਹਿੰਦੇ ਹੋ ਤੁਹਾਨੂੰ ਉਦਾਸ ਹੋਣਾ ਚਾਹੀਦਾ ਹੈ।
ਅਤੀਤ ਵਿੱਚ, ਤੁਸੀਂ ਸੂਰ ਸ਼ਹਿਰ ਵਿੱਚ ਖੁਸ਼ੀ ਮਾਣੀ।
    ਉਹ ਸ਼ਹਿਰ ਸ਼ਰੂ ਤੋਂ ਹੀ ਵੱਧਦਾ ਫ਼ੁੱਲਦਾ ਰਿਹਾ ਹੈ।
    ਉਸ ਸ਼ਹਿਰ ਦੇ ਲੋਕਾਂ ਨੇ ਰਹਿਣ ਲਈ ਦੂਰ-ਦੂਰ ਦੀ ਯਾਤਰਾ ਕੀਤੀ ਹੈ,
ਸੂਰ ਦੇ ਸ਼ਹਿਰ ਨੇ ਬਹੁਤ ਆਗੂ ਪੈਦਾ ਕੀਤੇ ਨੇ।
    ਵਪਾਰੀ ਓਸ ਸ਼ਹਿਰ ਦੇ ਨੇ ਸ਼ਹਿਜ਼ਾਦਿਆਂ ਵਰਗੇ।
ਉਹ ਲੋਕ ਜਿਹੜੇ ਚੀਜ਼ਾਂ ਦੀ ਖਰੀਦੋ ਫ਼ਰੋਖਤ ਕਰਦੇ ਨੇ ਹਰ ਥਾਂ ਸਤਕਾਰੇ ਜਾਂਦੇ ਨੇ।
    ਕੌਣ ਅਜਿਹੇ ਸ਼ਹਿਰ ਦੇ ਖਿਲਾਫ਼ ਇਹ ਵਿਉਂਤ ਰਿਹਾ ਹੈ।?
ਇਹ ਸੀ ਸਰਬ ਸ਼ਕਤੀਮਾਨ ਯਹੋਵਾਹ।
    ਨਿਆਂ ਕੀਤਾ ਓਸਨੇ ਸੀ ਉਨ੍ਹਾਂ ਨੂੰ ਗ਼ੈਰ-ਜ਼ਰੂਰੀ ਬਣਾਉਣ ਦਾ।
10 ਤਹਸ਼ੀਸ਼ ਦੇ ਜਹਾਜ਼ੋ, ਪਰਤ ਜਾਣਾ ਚਾਹੀਦਾ ਹੈ ਤੁਹਾਨੂੰ ਵਾਪਸ ਆਪਣੇ ਦੇਸ਼ ਨੂੰ।
    ਪਾਰ ਕਰੋ ਸਮੁੰਦਰ ਨੂੰ, ਇਹ ਹੈ ਛੋਟੀ ਨਦੀ ਜਿਹਾ।
    ਰੋਕ ਸੱਕੇਗਾ ਨਹੀਂ ਕੋਈ ਵੀ ਹੁਣ ਤੁਹਾਨੂੰ।
11 ਯਹੋਵਾਹ ਨੇ ਸਮੁੰਦਰ ਉੱਤੇ ਆਪਣਾ ਹੱਥ ਫ਼ੈਲਾ ਦਿੱਤਾ ਹੈ।
    ਯਹੋਵਾਹ ਸੂਰ ਦੇ ਖਿਲਾਫ਼ ਲੜਨ ਲਈ ਰਿਆਸਤਾਂ ਇਕੱਠੀਆਂ ਕਰ ਰਿਹਾ ਹੈ।
ਆਦੇਸ਼ ਦਿੰਦਾ ਹੈ ਯਹੋਵਾਹ ਕਨਾਨ ਨੂੰ
    ਤਬਾਹ ਕਰਨ ਲਈ (ਸੂਰ ਨੂੰ) ਉਸਦੀ ਸੁਰੱਖਿਅਤ ਥਾਂ ਨੂੰ।
12 ਯਹੋਵਾਹ ਆਖਦਾ ਹੈ, “ਸੀਦੋਨ ਦੀਏ ਕੁਆਰੀ ਧੀਏ, ਤਬਾਹ ਕਰ ਦਿੱਤੀ ਜਾਵੇਂਗੀ ਤੂੰ।
    ਖੁਸ਼ੀ ਮਨਾਵੇਂਗੀ ਨਹੀਂ ਹੋਰ ਹੁਣ ਤੂੰ।”
ਪਰ ਸੂਰ ਦੇ ਲੋਕ ਆਖਦੇ ਹਨ, “ਕਿਤ੍ਤੀਮ ਸਾਡੀ ਸਹਾਇਤਾ ਕਰੇਗਾ!”
    ਪਰ ਜੇ ਤੁਸੀਂ ਸਮੁੰਦਰ ਪਾਰ ਕਰਕੇ ਕਿੱਤੀਮ ਨੂੰ ਜਾਓਗੇ, ਤੁਹਾਨੂੰ ਆਰਾਮ ਕਰਨ ਲਈ ਕੋਈ ਟਿਕਾਣਾ ਨਹੀਂ ਮਿਲੇਗਾ।
13 ਇਸ ਲਈ ਆਖਦੇ ਨੇ ਸੂਰ ਦੇ ਲੋਕ, “ਬਾਬਲ ਦੇ ਲੋਕ ਕਰਨਗੇ ਸਾਡੀ ਸਹਾਇਤਾ!”
    ਪਰ ਕਸਦੀਆਂ ਦੀ ਧਰਤੀ ਵੱਲ ਤੱਕੋ!
ਬਾਬਲ ਹੁਣ ਕੋਈ ਦੇਸ਼ ਨਹੀਂ।
    ਅੱਸ਼ੂਰ ਨੇ ਬਾਬਲ ਉੱਤੇ ਹਮਲਾ ਕੀਤਾ ਹੈ ਅਤੇ ਇਸਦੇ ਆਲੇ-ਦੁਆਲੇ ਮੁਨਾਰੇ ਉਸਾਰੇ ਹਨ।
ਫ਼ੌਜੀਆਂ ਨੇ ਲੁੱਟ ਲਿਆ ਹੈ ਸਭ ਕੁਝ ਇਸਦੇ ਸੁਹਣੇ ਘਰਾਂ ਚੋਂ।
    ਬਣਾ ਦਿੱਤਾ ਹੈ ਅੱਸ਼ੂਰ ਨੇ ਬਾਬਲ ਨੂੰ ਜੰਗਲੀ ਜਾਨਵਰਾਂ ਦਾ ਟਿਕਾਣਾ।
    ਉਨ੍ਹਾਂ ਨੇ ਬਦਲ ਦਿੱਤਾ ਹੈ ਬਾਬਲ ਨੂੰ ਖੰਡਰਾਂ ਵਿੱਚ।
14 ਇਸ ਲਈ, ਉਦਾਸ ਹੋ ਜਾਵੋ, ਤਰਸ਼ੀਸ਼ ਦੇ ਜਹਾਜ਼ੋ।
    ਤੁਹਾਡਾ ਸੁਰੱਖਿਅਤ ਟਿਕਾਣਾ (ਸੂਰ) ਹੋ ਜਾਵੇਗਾ ਤਬਾਹ।

15 ਲੋਕੀ ਤਕਰੀਬਨ 70 ਸਾਲਾਂ ਤੱਕ ਸੂਰ ਨੂੰ ਭੁੱਲ ਜਾਣਗੇ। (ਇਹ ਤਕਰੀਬਨ ਕਿਸੇ ਰਾਜੇ ਦੇ ਰਾਜ ਦਾ ਸਮਾਂ ਹੈ।) ਸੱਤਰ ਸਾਲਾਂ ਬਾਦ ਸੂਰ ਇਸ ਗੀਤ ਵਿੱਚਲੀ ਵੇਸਵਾ ਵਰਗਾ ਹੋਵੇਗਾ:

16 ਐ ਔਰਤ, ਜਿਸ ਨੂੰ ਭੁਲਾ ਦਿੱਤਾ ਹੈ ਆਦਮੀਆਂ ਨੇ,
    ਫ਼ੜ ਲੈ ਆਪਣੇ ਇੱਕਤਾਰਾ ਤੇ ਗੁਜ਼ਰ ਜਾ ਸ਼ਹਿਰ ਵਿੱਚੋਂ।
ਚੰਗੀ ਤਰ੍ਹਾਂ ਵਜਾ ਆਪਣਾ ਇੱਕਤਾਰਾ।
    ਗਾ ਆਪਣਾ ਗੀਤ ਬਾਰ-ਬਾਰ।
    ਫ਼ੇਰ ਸ਼ਾਇਦ ਲੋਕ ਤੈਨੂੰ ਚੇਤੇ ਕਰ ਸੱਕਣ।

17 ਸੱਤਰ ਸਾਲਾਂ ਬਾਦ, ਯਹੋਵਾਹ ਸੂਰ ਬਾਰੇ ਫ਼ੇਰ ਵਿੱਚਾਰ ਕਰੇਗਾ, ਅਤੇ ਉਹ ਉਸ ਨੂੰ ਫ਼ੈਸਲਾ ਸੁਣਾਏਗਾ। ਸੂਰ ਫ਼ੇਰ ਵਪਾਰ ਕਰੇਗਾ। ਸੂਰ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਇੱਕ ਵੇਸਵਾ ਵਾਂਗ ਹੋਵੇਗਾ। 18 ਪਰ ਸੂਰ ਉਸ ਦੌਲਤ ਨੂੰ ਨਹੀਂ ਰੱਖ ਸੱਕੇਗਾ ਜਿਸ ਨੂੰ ਉਹ ਕਮਾਵੇਗਾ। ਸੂਰ ਦੇ ਵਪਾਰ ਦਾ ਮੁਨਾਫ਼ਾ ਯਹੋਵਾਹ ਲਈ ਬਚਾਇਆ ਜਾਵੇਗਾ। ਸੂਰ ਉਹ ਮੁਨਾਫ਼ਾ ਉਨ੍ਹਾਂ ਨੂੰ ਦੇਵੇਗਾ ਜਿਹੜੇ ਯਹੋਵਾਹ ਦੀ ਸੇਵਾ ਕਰਦੇ ਹਨ। ਇਸ ਲਈ ਯਹੋਵਾਹ ਦੇ ਸੇਵਕ ਰੱਜ ਕੇ ਖਾਣਗੇ ਅਤੇ ਸੁੰਦਰ ਵਸਤਰ ਪਹਿਨਣਗੇ।

ਪਰਮੇਸ਼ੁਰ ਇਸਰਾਏਲ ਨੂੰ ਸਜ਼ਾ ਦੇਵੇਗਾ

24 ਦੇਖੋ! ਯਹੋਵਾਹ ਇਸ ਧਰਤੀ ਨੂੰ ਤਬਾਹ ਕਰ ਦੇਵੇਗਾ। ਯਹੋਵਾਹ ਧਰਤੀ ਤੋਂ ਹਰ ਚੀਜ਼ ਨੂੰ ਪੂਰੀ ਤਰ੍ਹਾਂ ਪਾਕ ਕਰ ਦੇਵੇਗਾ। ਯਹੋਵਾਹ ਲੋਕਾਂ ਨੂੰ ਦੂਰ ਜਾਣ ਲਈ ਮਜ਼ਬੂਰ ਕਰ ਦੇਵੇਗਾ। ਉਸ ਸਮੇਂ, ਸਧਾਰਣ ਬੰਦੇ ਅਤੇ ਜਾਜਕ ਇੱਕੋ ਜਿਹੇ ਹੋਣਗੇ। ਗੁਲਾਮ ਅਤੇ ਮਾਲਿਕ ਇੱਕੋ ਜਿਹੇ ਹੋਣਗੇ। ਦਾਸੀਆਂ ਅਤੇ ਉਨ੍ਹਾਂ ਦੀਆਂ ਮਾਲਕਣਾਂ ਇੱਕੋ ਜਿਹੀਆਂ ਹੋਣਗੀਆਂ। ਖਰੀਦਣ ਵਾਲੇ ਅਤੇ ਵੇਚਣ ਵਾਲੇ ਇੱਕੋ ਜਿਹੇ ਹੋਣਗੇ। ਕਰਜ਼ਾ ਲੈਣ ਵਾਲੇ ਅਤੇ ਕਰਜ਼ਾ ਦੇਣ ਵਾਲੇ ਇੱਕੋ ਜਿਹੇ ਹੋਣਗੇ। ਬੈਂਕਰ ਅਤੇ ਬੈਂਕ ਤੋਂ ਕਰਜ਼ਾ ਲੈਣ ਵਾਲੇ ਇੱਕੋ ਜਿਹੇ ਹੋਣਗੇ। ਸਾਰੇ ਹੀ ਲੋਕ ਧਰਤੀ ਤੋਂ ਧੱਕ ਦਿੱਤੇ ਜਾਣਗੇ। ਸਾਰੀ ਦੌਲਤ ਖੋਹ ਲਈ ਜਾਵੇਗੀ। ਇਹ ਇਸ ਲਈ ਵਾਪਰੇਗਾ ਕਿਉਂ ਕਿ ਇਹ ਯਹੋਵਾਹ ਦਾ ਆਦੇਸ਼ ਸੀ। ਦੇਸ਼ ਸੱਖਣਾ ਅਤੇ ਉਦਾਸ ਹੋ ਜਾਵੇਗਾ। ਦੁਨੀਆਂ ਖਾਲੀ ਅਤੇ ਕਮਜ਼ੋਰ ਹੋ ਜਾਵੇਗੀ। ਇਸ ਧਰਤੀ ਦੇ ਮਹਾਨ ਆਗੂ ਕਮਜ਼ੋਰ ਹੋ ਜਾਣਗੇ।

ਧਰਤੀ ਦੇ ਲੋਕਾਂ ਨੇ ਧਰਤੀ ਨੂੰ ਨਾਪਾਕ ਕਰ ਦਿੱਤਾ ਹੈ। ਇਹ ਕਿਵੇਂ ਹੋਵੇਗਾ? ਲੋਕਾਂ ਨੇ ਪਰਮੇਸ਼ੁਰ ਦੀਆਂ ਸਾਖੀਆਂ ਦੇ ਖਿਲਾਫ਼ ਗ਼ਲਤ ਗੱਲਾਂ ਕੀਤੀਆਂ। ਲੋਕਾਂ ਨੇ ਪਰਮੇਸ਼ੁਰ ਦੇ ਬਿਵਸਬਾ ਨੂੰ ਨਹੀਂ ਮੰਨਿਆ। ਲੋਕਾਂ ਨੇ ਬਹੁਤ ਚਿਰ ਪਹਿਲਾਂ ਪਰਮੇਸ਼ੁਰ ਨਾਲ ਇੱਕ ਇਕਰਾਰਨਾਮਾ ਕੀਤਾ ਸੀ, ਪਰ ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਨਾਲ ਕੀਤੇ ਉਸ ਇਕਰਾਰ ਨੂੰ ਤੋੜ ਦਿੱਤਾ। ਇਸ ਧਰਤੀ ਤੇ ਰਹਿਣ ਵਾਲੇ ਲੋਕ ਗ਼ਲਤ ਕੰਮ ਕਰਨ ਦੇ ਦੋਸ਼ੀ ਹਨ ਇਸ ਲਈ ਪਰਮੇਸ਼ੁਰ ਨੇ ਧਰਤੀ ਨੂੰ ਤਬਾਹ ਕਰਨ ਦਾ ਇਕਰਾਰ ਕੀਤਾ। ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ। ਸਿਰਫ਼ ਬੋੜੇ ਜਿਹੇ ਲੋਕ ਹੀ ਬਚਣਗੇ।

ਅੰਗੂਰੀ ਵੇਲਾਂ ਮਰ ਰਹੀਆਂ ਹਨ। ਨਵੀਂ ਸ਼ਰਾਬ ਖਰਾਬ ਹੈ। ਅਤੀਤ ਵਿੱਚ, ਲੋਕ ਪ੍ਰਸੰਨ ਸਨ। ਪਰ ਹੁਣ ਉਹ ਲੋਕ ਉਦਾਸ ਹਨ। ਲੋਕਾਂ ਨੇ ਖੁਸ਼ੀ ਜ਼ਾਹਰ ਕਰਨੀ ਛੱਡ ਦਿੱਤੀ ਹੈ। ਸਾਰੀਆਂ ਖੁਸ਼ੀ ਦੀਆਂ ਆਵਾਜ਼ਾਂ ਰੁਕ ਗਈਆਂ ਹਨ। ਢੋਲਾਂ ਅਤੇ ਇੱਕਾਤਾਰਿਆਂ ਦਾ ਸੰਗੀਤ ਖਤਮ ਹੋ ਗਿਆ ਹੈ। ਹੁਣ ਲੋਕ ਸ਼ਰਾਬ ਪੀਂਦੇ ਹੋਏ ਖੁਸ਼ੀ ਦੇ ਗੀਤ ਨਹੀਂ ਗਾਉਂਦੇ। ਬੀਅਰ ਪੀਣ ਵਾਲੇ ਬੰਦੇ ਨੂੰ ਕੌੜੀ ਲਗਦੀ ਹੈ।

10 “ਪੂਰਨ ਅਫ਼ਰਾਤਫ਼ਰੀ” ਹੀ ਇਸ ਸ਼ਹਿਰ ਦਾ ਢੁਕਵਾਂ ਨਾਮ ਹੈ। ਸ਼ਹਿਰ ਤਬਾਹ ਕਰ ਦਿੱਤਾ ਗਿਆ ਹੈ। ਲੋਕ ਘਰਾਂ ਵਿੱਚ ਨਹੀਂ ਵੜ ਸੱਕਦੇ। ਦਰਵਾਜ਼ਿਆਂ ਉੱਤੇ ਰੋਕਾਂ ਲੱਗ ਗਈਆਂ ਹਨ। 11 ਲੋਕ ਹਾਲੇ ਵੀ ਬਾਜ਼ਾਰ ਵਿੱਚ ਸ਼ਰਾਬ ਤਲਾਸ਼ ਕਰਦੇ ਹਨ। ਪਰ ਸਾਰੀ ਖੁਸ਼ੀ ਕਿਧਰੇ ਚਲੀ ਗਈ ਹੈ। ਆਨੰਦ ਉੱਡ ਪੁੱਡ ਗਿਆ ਹੈ। 12 ਸ਼ਹਿਰ ਵਿੱਚ ਸਿਰਫ਼ ਤਬਾਹੀ ਹੀ ਰਹਿ ਗਈ ਹੈ। ਦਰਵਾਜ਼ੇ ਵੀ ਚਿਕਨਾਚੂਰ ਹੋ ਗਏ ਹਨ।

13 ਵਾਢੀਆਂ ਵੇਲੇ, ਤੋਂੜਦੇ ਹਨ ਲੋਕ ਜ਼ੈਤੂਨ, ਜ਼ੈਤੂਨ ਦਿਆਂ ਰੁੱਖਾਂ ਤੋਂ।
    ਪਰ ਟਹਿਣੀਆਂ ਉੱਤੇ ਕੁਝ ਜੈਤੂਨ ਬਚੇ ਹਨ।
    ਇਸ ਧਰਤੀ ਉਤਲੀਆਂ ਕੌਮਾਂ ਨਾਲ ਕੁਝ ਅਜਿਹਾ ਹੀ ਵਾਪਰੇਗਾ।
14 ਬਚੇ ਹੋਏ ਲੋਕ ਚੀਖਣਾ ਸ਼ੁਰੂ ਕਰ ਦੇਣਗੇ।
    ਉੱਚੀਆਂ ਹੋਣਗੀਆਂ ਚੀਖਾਂ ਉਨ੍ਹਾਂ ਦੀਆਂ ਸਮੁੰਦਰ ਦੇ ਵੀ ਸ਼ੋਰ ਤੋਂ।
    ਖੁਸ਼ ਹੋਣਗੇ ਉਹ ਯਹੋਵਾਹ ਦੀ ਮਹਾਨਤਾ ਕਾਰਣ।
15 ਉਹ ਲੋਕ ਆਖਣਗੇ, “ਪੂਰਬ ਦੇ ਲੋਕੋ, ਯਹੋਵਾਹ ਦੀ ਉਸਤਤ ਕਰੋ!
    ਦੂਰ ਦੁਰਾਡੇ ਦੇਸ਼ਾਂ ਦੇ ਲੋਕੋ,
    ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰੋ।”
16 ਅਸੀਂ ਧਰਤੀ ਦੇ ਹਰ ਸਥਾਨ ਤੋਂ ਪਰਮੇਸ਼ੁਰ ਦੀ ਉਸਤਤ ਦੇ ਗੀਤ ਸੁਣਾਂਗੇ।
    ਇਹ ਗੀਤ ਸ਼ੁਭ ਪਰਮੇਸ਼ੁਰ ਦੀ ਉਸਤਤ ਕਰਨਗੇ।
ਪਰ ਮੈਂ ਆਖਦਾ ਹਾਂ, “ਕਾਫ਼ੀ ਹੈ!
    ਮੈਂ ਬਹੁਤ ਕੁਝ ਦੇਖ ਲਿਆ ਹੈ।
ਜੋ ਗੱਲਾਂ ਮੈਂ ਦੇਖਦਾ ਹਾਂ, ਭਿਆਨਕ ਹਨ।
    ਗਦਾਰ ਲੋਕਾਂ ਦੇ ਖਿਲਾਫ਼ ਹੋ ਰਹੇ ਨੇ ਅਤੇ ਉਨ੍ਹਾਂ ਨੂੰ ਦੁੱਖ ਦੇ ਰਹੇ ਨੇ।”

17 ਮੈਂ ਉਨ੍ਹਾਂ ਲੋਕਾਂ ਲਈ ਖਤਰਾ ਦੇਖਦਾ ਹਾਂ ਜੋ ਇਸ ਧਰਤੀ ਉੱਤੇ ਰਹਿ ਰਹੇ ਨੇ।
    ਮੈਂ ਡਰ, ਖੱਡਾਂ ਅਤੇ ਜਾਲ ਦੇਖਦਾ ਹਾਂ।
18 ਲੋਕ ਖਤਰੇ ਬਾਰੇ ਸੁਣਨਗੇ
    ਅਤੇ ਉਹ ਭੈਭੀਤ ਹੋ ਜਾਣਗੇ।
ਕੁਝ ਲੋਕ ਦੂਰ ਨੱਸ ਜਾਣਗੇ।
    ਪਰ ਉਹ ਲੋਕ ਖੱਡਾਂ ਵਿੱਚ ਡਿੱਗ ਪੈਣਗੇ ਅਤੇ ਓੱਥੇ ਫ਼ਸ ਜਾਣਗੇ।
ਉਨ੍ਹਾਂ ਵਿੱਚੋਂ ਕੁਝ ਲੋਕ ਖਿੱਡਾਂ ਵਿੱਚੋਂ ਬਾਹਰ ਨਿਕਲ ਆਉਣਗੇ
    ਪਰ ਉਹ ਕਿਸੇ ਹੋਰ ਜਾਲ ਵਿੱਚ ਫ਼ਸ ਜਾਣਗੇ।
ਅਕਾਸ਼ ਦੇ ਤੂਫ਼ਾਨੀ ਦਰਵਾਜ਼ੇ ਖੁੱਲ੍ਹ ਜਾਣਗੇ,
    ਅਤੇ ਤੂਫ਼ਾਨ ਸ਼ੁਰੂ ਹੋ ਜਾਣਗੇ।
    ਧਰਤੀ ਦੀਆਂ ਬੁਨਿਆਦਾਂ ਕੰਬ ਜਾਣਗੀਆਂ।
19 ਭੁਚਾਲ ਆਉਣਗੇ
    ਅਤੇ ਧਰਤੀ ਪਾਟ ਜਾਵੇਗੀ।
20 ਦੁਨੀਆਂ ਦੇ ਪਾਪ ਬਹੁਤ ਭਾਰੇ ਹਨ।
    ਇਸ ਲਈ ਧਰਤੀ ਇਸ ਭਾਰ ਹੇਠਾਂ ਦੱਬ ਜਾਵੇਗੀ।
ਧਰਤੀ ਕਿਸੇ ਪੁਰਾਣੇ ਮਕਾਨ ਵਾਂਗ ਹਿਲੇਗੀ।
    ਧਰਤੀ ਕਿਸੇ ਸ਼ਰਾਬੀ ਵਾਂਗ ਡਿੱਗ ਪਵੇਗੀ।
    ਧਰਤੀ ਆਪਣਾ ਸਫ਼ਰ ਜਾਰੀ ਨਹੀਂ ਰੱਖ ਸੱਕੇਗੀ।

21 ਉਸ ਸਮੇਂ, ਯਹੋਵਾਹ ਅਸਮਾਨੀ ਫ਼ੌਜਾਂ ਨੂੰ
    ਅਤੇ ਧਰਤੀ ਉਤਲੇ ਰਾਜਿਆਂ ਨੂੰ ਸਜ਼ਾ ਦੇਵੇਗਾ।
22 ਬਹੁਤ ਸਾਰੇ ਲੋਕ ਇਕੱਠੇ ਕੀਤੇ ਜਾਣਗੇ,
    ਉਨ੍ਹਾਂ ਵਿੱਚ ਕੁਝ ਖਾਈ ਅੰਦਰ
ਅਤੇ ਕੁਝ ਕੈਦਖਾਨੇ ਵਿੱਚ ਬੰਦ ਕਰ ਦਿੱਤੇ ਗਏ ਹਨ।
    ਪਰ ਆਖਰਕਾਰ ਲੰਮੇ ਸਮੇਂ ਬਾਦ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ।
23 ਯਹੋਵਾਹ ਰਾਜੇ ਵਾਂਗ ਯਰੂਸ਼ਲਮ ਅੰਦਰ ਸੀਯੋਨ ਪਰਬਤ ਉੱਤੇ ਹਕੂਮਤ ਕਰੇਗਾ।
    ਉਸਦਾ ਪਰਤਾਪ ਵਡਕਿਆਂ ਸਾਹਮਣੇ ਚਮਕੇਗਾ।
ਉਸਦਾ ਪਰਤਾਪ ਇੰਨਾ ਚਮਕੀਲਾ ਹੋਵੇਗਾ ਕਿ ਚੰਨ ਵੀ ਸ਼ਰਮਾ ਜਾਵੇਗਾ।
    ਸੂਰਜ ਸ਼ਰਮਸਾਰ ਹੋ ਜਾਵੇਗਾ।

ਪਰਮੇਸ਼ੁਰ ਦੀ ਉਸਤਤ ਦਾ ਗੀਤ

25 ਯਹੋਵਾਹ ਜੀ, ਤੁਸੀਂ ਮੇਰੇ ਪਰਮੇਸ਼ੁਰ ਹੋ।
    ਮੈਂ ਤੁਹਾਡਾ ਅਤੇ ਤੁਹਾਡੇ ਨਾਮ ਦਾ ਆਦਰ ਕਰਦਾ ਹਾਂ।
ਤੁਸੀਂ ਅਦਭੁਤ ਗੱਲਾਂ ਕੀਤੀਆਂ ਹਨ ਜਿਹੜੇ ਸ਼ਬਦ ਤੁਸੀਂ ਬਹੁਤ ਪਹਿਲਾਂ ਆਖੇ ਸੀ ਉਹ ਪੂਰੀ ਤਰ੍ਹਾਂ ਸੱਚ ਹਨ।
    ਹਰ ਗੱਲ ਸੱਚਮੁੱਚ ਉਵੇਂ ਹੀ ਵਾਪਰੀ ਹੈ ਜਿਵੇਂ ਤੁਸੀਂ ਆਖਿਆ ਸੀ ਕਿ ਇਹ ਵਾਪਰੇਗੀ।
ਤੁਸ਼ਾਂ ਸ਼ਹਿਰ ਨੂੰ ਤਬਾਹ ਕਰ ਦਿੱਤਾ ਹੈ।
    ਇਹ ਸ਼ਹਿਰ ਮਜ਼ਬੂਤ ਦੀਵਾਰਾਂ ਦੀ ਰਾਖੀ ਵਿੱਚ ਸ਼ੀ।
    ਪਰ ਹੁਣ ਇਹ ਸਿਰਫ਼ ਮਲਬੇ ਦਾ ਢੇਰ ਹੈ।
ਵਿਦੇਸ਼ੀ ਮਹਿਲ ਤਬਾਹ ਕਰ ਦਿੱਤਾ ਗਿਆ ਹੈ।
    ਇਹ ਫ਼ੇਰ ਕਦੇ ਨਹੀਂ ਉਸਾਰਿਆ ਜਾਵੇਗਾ।
ਤਾਕਤਵਰ ਕੌਮਾਂ ਦੇ ਲੋਕ ਤੁਹਾਡਾ ਸਨਮਾਨ ਕਰਨਗੇ।
    ਮਜ਼ਬੂਤ ਸ਼ਹਿਰਾਂ ਦੇ ਸ਼ਕਤੀਸ਼ਾਲੀ ਲੋਕ ਤੁਹਾਡੇ ਕੋਲੋਂ ਭੈਭੀਤ ਹੋਣਗੇ।
ਯਹੋਵਾਹ ਜੀ ਤੁਸੀਂ ਗਰੀਬਾਂ ਦਾ ਸੁਰੱਖਿਅਤ ਟਿਕਾਣਾ ਹੋ, ਜਿਨ੍ਹਾਂ ਦੀਆਂ ਲੋੜਾਂ ਹਨ।
    ਇਨ੍ਹਾਂ ਲੋਕਾਂ ਨੂੰ ਕਈ ਮੁਸ਼ਕਿਲਾਂ ਹਰਾਉਣ ਲੱਗਦੀਆਂ ਹਨ ਤੁਸੀਂ ਇਨ੍ਹਾਂ ਨੂੰ ਬਚਾਉਂਦੇ ਹੋ।
    ਯਹੋਵਾਹ ਜੀ ਤੁਸੀਂ ਉਸ ਘਰ ਵਰਗੇ ਹੋ ਜਿਹੜਾ ਲੋਕਾਂ ਨੂੰ ਹੜ੍ਹ ਅਤੇ ਗਰਮੀ ਤੋਂ ਬਚਾਉਂਦਾ ਹੈ।
ਮੁਸੀਬਤਾਂ ਭਿਆਨਕ ਹਵਾਵਾਂ ਅਤੇ ਬਰੱਖਾ ਵਰਗੀਆਂ ਹਨ।
    ਬਰੱਖਾ ਦੇ ਬਪੇੜੇ ਕੰਧ ਉੱਤੇ ਪੈਂਦੇ ਹਨ ਪਰ ਘਰ ਅੰਦਰਲੇ ਲੋਕਾਂ ਦਾ ਨੁਕਸਾਨ ਨਹੀਂ ਹੁੰਦਾ।
ਦੁਸ਼ਮਣ ਚੀਖਦਾ ਹੈ ਤੇ ਸ਼ੋਰ ਮਚਾਉਂਦਾ ਹੈ।
    ਮਹਾਨ ਦੁਸ਼ਮਣ ਪੁਕਾਰਦਾ ਅਤੇ ਵੰਗਾਰਦਾ, ਪਰ ਤੁਸੀਂ ਉਨ੍ਹਾਂ ਨੂੰ ਰੋਕ ਦੇਵੋਂਗੇ।
    ਗਰਮੀ ਵੇਲੇ, ਮਾਰੂਬਲ ਵਿੱਚ ਪੌਦੇ ਮਰ ਜਾਣਗੇ ਅਤੇ ਧਰਤੀ ਉੱਤੇ ਡਿੱਗ ਪੈਣਗੇ।
ਇਸੇ ਤਰ੍ਹਾਂ, ਤੁਸੀਂ ਦੁਸ਼ਮਣ ਨੂੰ ਹਰਾ ਦਿਓਗੇ ਅਤੇ ਉਨ੍ਹਾਂ ਨੂੰ ਗੋਡਿਆਂ ਪਰਨੇ ਝੁਕਾ ਦਿਓਗੇ।
    ਮੋਟੇ ਬੱਦਲ ਹੁਨਾਲ ਦੀ ਗਰਮੀ ਨੂੰ ਰੋਕਦੇ ਹਨ।
    ਇਸੇ ਤਰ੍ਹਾਂ ਤੁਸੀਂ ਦੁਸ਼ਮਣ ਦੀਆਂ ਭਿਆਨਕ ਚੀਖਾਂ ਰੋਕ ਦਿਓਗੇ।

ਪਰਮੇਸ਼ੁਰ ਦੀ ਦਾਅਵਤ ਆਪਣੇ ਸੇਵਕਾਂ ਲਈ

ਉਸ ਸਮੇਂ, ਸਰਬ ਸ਼ਕਤੀਮਾਨ ਯਹੋਵਾਹ ਇੱਕ ਪਰਬਤ ਉਤਲੇ ਸਮੂਹ ਲੋਕਾਂ ਨੂੰ ਦਾਅਵਤ ਦੇਵੇਗਾ। ਦਾਅਵਤ ਉੱਤੇ ਬਹੁਤ ਉੱਤਮ ਖਾਣੇ ਅਤੇ ਸ਼ਰਾਬਾਂ ਹੋਣਗੀਆਂ। ਮਾਸ ਬਹੁਤ ਨਰਮ ਅਤੇ ਚੰਗਾ ਹੋਵੇਗਾ।

ਪਰ ਹੁਣ, ਸਾਰੀਆਂ ਕੌਮਾਂ ਅਤੇ ਲੋਕਾਂ ਨੂੰ ਇੱਕ ਪਰਦੇ ਨੇ ਕਜਿਆ ਹੋਇਆ ਹੈ। ਇਸ ਪਰਦੇ ਦਾ ਨਾਮ ਹੈ “ਮੌਤ” ਉਹ (ਯਹੋਵਾਹ) ਇਸ ਪਰਬਤ ਉੱਤੋਂ ਇਹ ਕੱਜਣ ਹਟਾੇਗਾ। ਪਰ ਮੌਤ ਨੂੰ ਸਦਾ ਲਈ ਤਬਾਹ ਕਰ ਦਿੱਤਾ ਜਾਵੇਗਾ। ਅਤੇ ਯਹੋਵਾਹ, ਮੇਰਾ ਮਾਲਿਕ, ਹਰ ਚਿਹਰੇ ਤੋਂ ਹਰ ਅਬਰੂ ਪੂੰਝ ਦੇਵੇਗਾ। ਅਤੀਤ ਵਿੱਚ ਉਸ ਦੇ ਸਾਰੇ ਲੋਕ ਉਦਾਸ ਸਨ। ਪਰ ਪਰਮੇਸ਼ੁਰ ਇਸ ਧਰਤੀ ਦੀ ਉਦਾਸੀ ਨੂੰ ਦੂਰ ਕਰ ਦੇਵੇਗਾ। ਇਹ ਸਾਰਾ ਕੁਝ ਵਾਪਰੇਗਾ ਕਿਉਂ ਕਿ ਯਹੋਵਾਹ ਨੇ ਆਖਿਆ ਸੀ ਕਿ ਇਹ ਵਾਪਰੇਗਾ।

ਉਸ ਸਮੇਂ, ਆਖਣਗੇ ਲੋਕ,
    “ਇੱਥੇ ਹੈ ਸਾਡਾ ਪਰਮੇਸ਼ੁਰ!
ਉਹੀ ਹੈ ਉਹ ਜਿਸਦੀ ਸਾਨੂੰ ਉਡੀਕ ਸੀ
    ਉਹ ਸਾਨੂੰ ਬਚਾਉਣ ਲਈ ਆ ਗਿਆ ਹੈ।
ਅਸੀਂ ਆਪਣੇ ਯਹੋਵਾਹ ਨੂੰ ਉਡੀਕਦੇ ਰਹੇ ਹਾਂ।
    ਇਸ ਲਈ ਅਸੀਂ ਖੁਸ਼ੀ ਮਨਾਵਾਂਗੇ ਤੇ ਪ੍ਰਸੰਨ ਹੋਵਾਂਗੇ ਜਦੋਂ ਯਹੋਵਾਹ ਅਸਾਂ ਨੂੰ ਬਚਾਵੇਗਾ।”
10 ਯਹੋਵਾਹ ਦੀ ਸ਼ਕਤੀ ਇਸ ਪਰਬਤ ਉੱਤੇ ਹੈ।
    ਅਤੇ ਮੋਆਬ ਨੂੰ ਹਰਾ ਦਿੱਤਾ ਜਾਵੇਗਾ।
ਯਹੋਵਾਹ ਦੁਸ਼ਮਣ ਨੂੰ ਲਿਤਾੜ ਦੇਵੇਗਾ।
    ਇਹ ਕੂੜੇ ਕਰਕਟ ਦੇ ਤੀਲਿਆਂ ਦੇ ਢੇਰ ਉੱਤੇ ਤੁਰਨ ਵਾਂਗ ਹੋਵੇਗਾ।
11 ਯਹੋਵਾਹ ਆਪਣੀਆਂ ਬਾਹਾਂ ਫ਼ੈਲਾਵੇਗਾ।
    ਤੈਰਨ ਵਾਲੇ ਬੰਦੇ ਵਾਂਗ।
ਫ਼ੇਰ ਯਹੋਵਾਹ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰੇਗਾ ਜਿਨ੍ਹਾਂ ਉੱਤੇ ਲੋਕਾਂ ਨੂੰ ਗੁਮਾਨ ਹੈ।
ਯਹੋਵਾਹ ਉਨ੍ਹਾਂ ਸਮੂਹ ਖੂਬਸੂਰਤ ਚੀਜ਼ਾਂ ਨੂੰ ਇਕੱਠੀਆਂ ਕਰੇਗਾ ਜਿਹੜੀਆਂ ਉਨ੍ਹਾਂ ਨੇ ਬਣਾਈਆਂ।
    ਅਤੇ ਉਹ ਇਨ੍ਹਾਂ ਚੀਜ਼ਾਂ ਨੂੰ ਦੂਰ ਸੁੱਟ ਦੇਵੇਗਾ।
12 ਯਹੋਵਾਹ ਲੋਕਾਂ ਦੀਆਂ ਉੱਚੀਆਂ ਦੀਵਾਰਾਂ ਅਤੇ ਸੁਰੱਖਿਅਤ ਟਿਕਾਣਿਆਂ ਨੂੰ ਤਬਾਹ ਕਰ ਦੇਵੇਗਾ।
    ਯਹੋਵਾਹ ਉਨ੍ਹਾਂ ਨੂੰ ਧਰਤੀ ਉੱਤੇ ਧੂੜ ਅੰਦਰ ਹੇਠਾਂ ਸੁੱਟ ਦੇਵੇਗਾ।

ਪਰਮੇਸ਼ੁਰ ਦੀ ਉਸਤਤ ਦਾ ਗੀਤ

26 ਉਸ ਸਮੇਂ ਯਹੂਦਾਹ ਦੇ ਲੋਕ ਇਹ ਗੀਤ ਗਾਉਣਗੇ:

ਯਹੋਵਾਹ ਸਾਨੂੰ ਸਾਡੀ ਮੁਕਤੀ ਦਿੰਦਾ ਹੈ।
    ਸਾਡਾ ਸ਼ਹਿਰ ਬਹੁਤ ਮਜ਼ਬੂਤ ਹੈ।
    ਸਾਡੇ ਸ਼ਹਿਰ ਦੀਆਂ ਕੰਧਾਂ ਤੇ ਸੁਰੱਖਿਆਵਾਂ ਮਜ਼ਬੂਤ ਨੇ।
ਦਰਾਂ ਨੂੰ ਖੋਲ੍ਹ ਦਿਓ ਅਤੇ ਨੇਕ ਬੰਦੇ ਦਖਲ ਹੋਣਗੇ।
    ਉਹ ਬੰਦੇ ਪਰਮੇਸ਼ੁਰ ਦੀਆਂ ਸ਼ੁਭ ਸਾਖੀਆਂ ਨੂੰ ਮੰਨਦੇ ਨੇ।

ਯਹੋਵਾਹ ਜੀ, ਤਸੀਁ ਉਨ੍ਹਾਂ ਲੋਕਾਂ ਨੂੰ,
    ਜਿਹੜੇ ਤੁਹਾਡੇ ਉੱਤੇ ਨਿਰਭਰ ਕਰਦੇ ਨੇ
    ਅਤੇ ਜਿਹੜੇ ਤੁਹਾਡੇ ਉੱਤੇ ਭਰੋਸਾ ਕਰਦੇ ਨੇ ਸੱਚਾ ਅਮਨ ਦਿੰਦੇ ਹੋ।

ਇਸ ਲਈ, ਯਹੋਵਾਹ ਉੱਤੇ ਸਦਾ ਹੀ ਭਰੋਸਾ ਰੱਖੋ।
    ਕਿਉਂ ਕਿ ਤੁਹਾਡਾ ਸੁਰੱਖਿਅਤ ਟਿਕਾਣਾ ਸਦਾ ਲਈ ਯਹੋਵਾਹ ਯਾਹ ਅੰਦਰ ਹੈ!
ਪਰ ਯਹੋਵਾਹ ਗੁਮਾਨੀ ਸ਼ਹਿਰ ਨੂੰ ਤਬਾਹ ਕਰ ਦੇਵੇਗਾ।
    ਅਤੇ ਉਹ ਉੱਥੇ ਰਹਿੰਦੇ ਲੋਕਾਂ ਨੂੰ ਸਜ਼ਾ ਦੇਵੇਗਾ।
ਯਹੋਵਾਹ ਉਸ ਉੱਚੇ ਸ਼ਹਿਰ ਨੂੰ ਹੇਠਾਂ ਧਰਤੀ ਉੱਤੇ ਸੁੱਟ ਦੇਵੇਗਾ
    ਇਹ ਧੂੜ ਅੰਦਰ ਮਿਲ ਜਾਵੇਗਾ।
ਫ਼ੇਰ ਗਰੀਬ ਅਤੇ ਨਿਮਾਣੇ ਲੋਕ ਉਨ੍ਹਾਂ ਖੰਡਰਾਂ ਉੱਤੇ ਤੁਰਨਗੇ।

ਨੇਕ ਲੋਕਾਂ ਲਈ ਇਮਾਨਦਾਰੀ ਹੀ ਜੀਵਨ ਢੰਗ ਹੈ।
    ਨੇਕ ਬੰਦੇ ਉਸ ਰਾਹ ਉੱਤੇ ਤੁਰਦੇ ਨੇ ਜਿਹੜਾ ਸਿੱਧਾ ਤੇ ਸੱਚਾ ਹੈ
ਅਤੇ ਹੇ ਪਰਮੇਸ਼ੁਰ, ਤੁਸੀਂ ਉਸ ਰਾਹ ਨੂੰ ਤੁਰਨ ਲਈ ਪੱਧਰਾ
    ਅਤੇ ਆਸਾਨ ਬਣਾ ਦਿੰਦੇ ਹੋ।
ਪਰ ਯਹੋਵਾਹ ਜੀ, ਅਸੀਂ ਤੁਹਾਡੇ ਇਨਸਾਫ਼ ਦੇ ਢੰਗ ਨੂੰ ਉਡੀਕ ਰਹੇ ਹਾਂ।
    ਸਾਡੀਆਂ ਰੂਹਾਂ ਤੁਹਾਨੂੰ ਅਤੇ ਤੁਹਾਡੇ ਨਾਮ ਨੂੰ ਚੇਤੇ ਕਰਨਾ ਚਾਹੁੰਦੀਆਂ ਨੇ।
ਮੇਰੀ ਰੂਹ ਰਾਤ ਵੇਲੇ, ਤੁਹਾਡਾ ਸੰਗ ਚਾਹੁੰਦੀ ਹੈ।
    ਅਤੇ ਮੇਰਾ ਆਤਮਾ ਹਰ ਨਵੇਂ ਦਿਨ ਦੀ ਸਵੇਰ ਨੂੰ ਤੁਹਾਡੇ ਨਾਲ ਹੋਣਾ ਚਾਹੁੰਦਾ ਹੈ।
ਜਦੋਂ ਤੁਹਾਡਾ ਇਨਸਾਫ਼ ਕਰਨ ਦਾ ਢੰਗ ਧਰਤੀ ਉੱਤੇ ਆਵੇਗਾ
    ਲੋਕ ਜਿਉਣ ਦਾ ਸਹੀ ਢੰਗ ਸਿੱਖ ਜਾਣਗੇ।
10 ਬੁਰਾ ਬੰਦਾ ਨੇਕੀ ਕਰਨਾ ਨਹੀਂ ਸਿੱਖੇਗਾ।
    ਜੇ ਤੁਸੀਂ ਓਸ ਲਈ ਸਿਰਫ਼ ਮਿਹਰਬਾਨੀ ਦਰਸਾਓਗੇ।
ਬੁਰਾ ਬੰਦਾ ਮੰਦੇ ਅਮਲ ਕਰੇਗਾ ਭਾਵੇਂ ਉਹ ਨੇਕੀ ਭਰੀ ਦੁਨੀਆਂ ਅੰਦਰ ਰਹਿੰਦਾ ਹੋਵੇ।
    ਉਹ ਬੁਰਾ ਬੰਦਾ ਯਹੋਵਾਹ ਦੀ ਮਹਾਨਤਾ ਨੂੰ ਸ਼ਾਇਦ ਕਦੇ ਨਾ ਦੇਖ ਸੱਕੇ।
11 ਪਰ ਹੇ ਯਹੋਵਾਹ ਤੂੰ ਇਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈਂ,
    ਪਰ ਉਹ ਇਹ ਨਹੀ ਵੇਖਦੇ।
ਹੇ ਯਹੋਵਾਹ, ਉਨ੍ਹਾਂ ਬਦ ਲੋਕਾਂ ਨੂੰ ਆਪਣਾ ਤਕੜਾ ਪਿਆਰ ਦਰਸਾ ਜਿਹੜਾ ਤੈਨੂੰ ਤੇਰੇ ਲੋਕਾਂ ਨਾਲ ਹੈ।
    ਅਵੱਸ਼ ਹੀ ਮੰਦੇ ਲੋਕ ਸ਼ਰਮਿੰਦਾ ਹੋਣਗੇ।
    ਅਵੱਸ਼ ਹੀ ਤੁਹਾਡੇ ਦੁਸ਼ਮਣ ਉਨ੍ਹਾਂ ਦੀ ਆਪਣੀ ਅੱਗ (ਬਦੀ) ਅੰਦਰ ਸਾੜੇ ਜਾਣਗੇ।
12 ਯਹੋਵਾਹ, ਤੂੰ ਉਹ ਸਭ ਕੁਝ ਕਰਨ ਵਿੱਚ ਸਫ਼ਲ ਹੋਇਆ ਹੈਂ ਜਿਨ੍ਹਾਂ ਨੂੰ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਸੀ।
    ਇਸ ਲਈ ਸਾਨੂੰ ਸ਼ਾਂਤੀ ਦੇ।

ਪਰਮੇਸ਼ੁਰ ਆਪਣੇ ਲੋਕਾਂ ਨੂੰ ਨਵਾਂ ਜੀਵਨ ਦੇਵੇਗਾ

13 ਯਹੋਵਾਹ ਜੀ ਤੁਸੀਂ ਹੋ ਸਾਡੇ ਪਰਮੇਸ਼ੁਰ।
    ਪਰ ਅਤੀਤ ਵਿੱਚ, ਅਸੀਂ ਪਿੱਛੇ ਲੱਗੇ ਸਾਂ ਹੋਰਨਾਂ ਪ੍ਰਭੂਆਂ ਦੇ।
ਅਸੀਂ ਸਾਂ ਦਾਸ ਹੋਰਨਾਂ ਮਾਲਕਾਂ ਦੇ।
    ਪਰ ਹੁਣ ਅਸੀਂ ਚਾਹੁੰਦੇ ਹਾਂ ਕਿ ਚੇਤੇ ਰੱਖਣ ਲੋਕ ਇੱਕ ਹੀ ਨਾਮ, ਤੁਹਾਡਾ ਨਾਮ!
14 ਉਹ ਮੁਰਦਾ (ਪ੍ਰਭੂ) ਕਦੇ ਜਿਉਂਦੇ ਨਹੀਂ ਹੋਣਗੇ।
    ਉਹ ਭੂਤ ਕਦੇ ਮੌਤ ਤੋਂ ਨਹੀਂ ਉਭਰਨਗੇ,
ਤੁਸੀਂ ਨਿਆਂ ਕੀਤਾ ਸੀ ਉਨ੍ਹਾਂ ਨੂੰ ਤਬਾਹ ਕਰਨ ਦਾ।
    ਅਤੇ ਤੁਸੀਂ ਤਬਾਹ ਕਰ ਦਿੱਤੀ ਹਰ ਉਹ ਚੀਜ਼ ਜਿਹੜੀ ਸਾਨੂੰ ਉਨ੍ਹਾਂ ਬਾਰੇ ਸੋਚਣ ਵੱਲ ਪ੍ਰੇਰਦੀ ਹੈ।
15 ਹੇ ਯਹੋਵਾਹ, ਤੂੰ ਉਸ ਕੌਮ ਦੀ ਸਹਾਇਤਾ ਕੀਤੀ ਹੈ,
    ਤੂੰ ਉਸਦੀਆਂ ਸਰਹਦ੍ਦਾ ਵੱਧਾ ਦਿੱਤੀਆਂ
    ਅਤੇ ਆਪਣੇ ਲਈ ਸਤਿਕਾਰ ਪ੍ਰਾਪਤ ਕੀਤਾ।
16 ਯਹੋਵਾਹ ਜੀ, ਲੋਕ ਤੁਹਾਨੂੰ ਚੇਤੇ ਕਰਦੇ ਹਨ
    ਉਹ ਜਦੋਂ ਵੀ ਮੁਸੀਬਤ ਵਿੱਚ ਹੁੰਦੇ ਨੇ।
ਲੋਕ ਖਾਮੋਸ਼ੀ ਨਾਲ ਤੁਹਾਡੇ ਅੱਗੇ ਪ੍ਰਾਰਥਨਾ
    ਕਰਦੇ ਨੇ ਜਦੋਂ ਤੁਸੀਂ ਉਨ੍ਹਾਂ ਨੂੰ ਸਜ਼ਾ ਦਿੰਦੇ ਹੋ।
17 ਯਹੋਵਾਹ ਜੀ, ਜਦੋਂ ਅਸੀਂ ਤੁਹਾਡੇ ਸੰਗ ਨਹੀਂ ਹੁੰਦੇ
    ਅਸੀਂ ਉਸ ਔਰਤ ਵਰਗੇ ਹੁੰਦੇ ਹਾਂ ਜਿਹੜੀ ਬੱਚੇ ਨੂੰ ਜਨਮ ਦੇਣ ਵਾਲੀ ਹੁੰਦੀ ਹੈ।
    ਉਹ ਜਨਮ ਪੀੜਾਂ ਨਾਲ ਚੀਖਦੀ ਹੈ।
18 ਸਾਨੂੰ ਉਸੇ ਤਰ੍ਹਾਂ, ਦਰਦ ਹੁੰਦਾ ਹੈ।
    ਅਸੀਂ ਜਨਮ ਦਿੰਦੇ ਹਾਂ, ਪਰ ਸਿਰਫ਼ ਹਵਾ ਨੂੰ।
ਅਸੀਂ ਨਵੇਂ ਲੋਕ ਦੁਨੀਆਂ ਲਈ ਪੈਦਾ ਨਹੀਂ ਕਰਦੇ।
    ਅਸੀਂ ਧਰਤੀ ਨੂੰ ਮੁਕਤੀ ਨਹੀਂ ਦਿੰਦੇ।
19 ਪਰ ਪਰਮੇਸ਼ੁਰ ਆਖਦਾ ਹੈ,
“ਤੁਸੀਂ ਲੋਕ ਮਰ ਚੁੱਕੇ ਹੋ,
    ਪਰ ਉਹ ਦੋਬਾਰਾ ਜਿਉਣਗੇ।
ਮੇਰੇ ਲੋਕਾਂ ਦੇ ਜਿਸਮ ਮੌਤ ਤੋਂ ਉਭਰਨਗੇ।
    ਧਰਤੀ ਵਿੱਚ ਮੁਰਦਾ ਪਏ ਲੋਕੋ, ਉੱਠੋ ਤੇ ਪ੍ਰਸੰਨ ਹੋ ਜਾਵੋ!
ਤੁਹਾਡੇ ਉੱਪਰ ਪਈ ਹੋਈ ਤ੍ਰੇਲ ਉਸ ਹਰ ਨਵੀਂ
    ਸਵੇਰ ਦੀ ਲੋਅ ਵਿੱਚ ਚਮਕਦੀ ਹੋਈ ਤ੍ਰੇਲ ਵਰਗੀ ਹੈ।
ਇਹ ਦਰਸਾਉਂਦੀ ਹੈ ਕਿ ਅਜਿਹਾ ਨਵਾਂ ਸਮਾਂ ਆ ਰਿਹਾ ਹੈ
    ਜਦੋਂ ਧਰਤੀ ਮੁਰਦਾ ਲੋਕਾਂ ਨੂੰ ਉਗਲ ਦੇਵੇਗੀ ਜਿਹੜੇ ਏਸ ਅੰਦਰ ਲੇਟੇ ਨੇ।”

ਨਿਆਂ: ਇਨਾਮ ਜਾਂ ਸਜ਼ਾ

20 ਮੇਰੇ ਲੋਕੋ, ਆਪਣੇ ਕਮਰਿਆਂ ਵਿੱਚ ਜਾਓ।
    ਆਪਣੇ ਦਰਵਾਜ਼ੇ ਬੰਦ ਕਰ ਲਵੋ।
ਬੋੜੇ ਸਮੇਂ ਲਈ ਆਪਣੇ ਕਮਰਿਆਂ ਵਿੱਚ ਛੁਪ ਜਾਓ।
    ਉਦੋਂ ਤੱਕ ਛੁੱਪੇ ਰਹੋ ਜਦੋਂ ਤੱਕ ਪਰਮੇਸ਼ੁਰ ਦਾ ਕਹਿਰ ਸ਼ਾਂਤ ਨਹੀਂ ਹੁੰਦਾ।
21 ਯਹੋਵਾਹ ਦੁਨੀਆਂ ਦੇ ਲੋਕਾਂ ਦਾ ਨਿਆਂ ਕਰਨ ਲਈ ਆਪਣਾ ਸਥਾਨ ਛੱਡ ਦੇਵੇਗਾ
    ਜੋ ਵੀ ਮੰਦੇ ਕੰਮ ਉਨ੍ਹਾਂ ਨੇ ਕੀਤੇ ਹਨ।
ਧਰਤੀ ਉਨ੍ਹਾਂ ਲੋਕਾਂ ਦੇ ਖੂਨ ਨੂੰ ਜ਼ਾਹਰ ਕਰੇਗੀ ਜਿਹੜੇ ਮਾਰੇ ਗਏ ਹਨ।
    ਧਰਤੀ ਮਰੇ ਹੋਏ ਲੋਕਾਂ ਨੂੰ ਹੋਰ ਨਹੀਂ ਕੱਜੇਗੀ।

27 ਉਸ ਸਮੇਂ, ਯਹੋਵਾਹ ਕਮੀਨੇ ਸੱਪ,
    ਲਿਵਯਾਬਾਨ ਬਾਰੇ ਨਿਆਂ ਕਰੇਗਾ।
ਯਹੋਵਾਹ ਆਪਣੀ ਮਹਾਨ ਤਲਵਾਰ ਨੂੰ, ਆਪਣੀ ਸਖਤ ਅਤੇ ਸ਼ਕਤੀਸ਼ਾਲੀ ਤਲਵਾਰ ਨੂੰ,
    ਕਮੀਨੇ ਸੱਪ ਲਿਵਯਾਬਾਨ ਨੂੰ ਸਜ਼ਾ ਦੇਣ ਲਈ ਵਰਤੇਗਾ।
    ਯਹੋਵਾਹ ਸਮੁੰਦਰ ਵਿੱਚਲੇ ਵੱਡੇ ਜੀਵ ਨੂੰ ਮਾਰ ਸੁੱਟੇਗਾ।

ਉਸ ਸਮੇਂ, ਲੋਕ ਖੁਸ਼ਗਵਾਰ
    ਅੰਗੂਰੀ ਬਾਗ਼ ਦੇ ਗੀਤ ਗਾਉਣਗੇ।
“ਮੈਂ, ਯਹੋਵਾਹ, ਉਸ ਬਾਗ਼ ਦੀ ਦੇਖ ਭਾਲ ਕਰਾਂਗਾ।
    ਮੈਂ ਸਮੇਂ ਸਿਰ ਉਸ ਬਾਗ਼ ਨੂੰ ਪਾਣੀ ਦੇਵਾਂਗਾ।
ਮੈਂ ਉਸ ਬਾਗ਼ ਦੀ ਦਿਨ-ਰਾਤ ਰਾਖੀ ਕਰਾਂਗਾ।
    ਕੋਈ ਉਸ ਬਾਗ਼ ਨੂੰ ਨੁਕਸਾਨ ਨਹੀਂ ਪੁਚਾਵੇਗਾ।
ਮੈਂ ਕਹਿਰਵਾਨ ਨਹੀਂ ਹਾਂ।
ਪਰ ਜੇ ਕਿਤੇ ਜੰਗ ਹੁੰਦੀ ਹੈ ਅਤੇ ਕੋਈ ਜਣਾ ਕੰਡਿਆਲੀਆਂ ਝਾੜੀਆਂ ਦੀ ਕੰਧ ਉਸਾਰਦਾ ਹੈ,
    ਤਾਂ ਮੈਂ ਇਸ ਉੱਤੇ ਧਾਵਾ ਕਰਾਂਗਾ ਅਤੇ ਇਸ ਨੂੰ ਜਲਾ ਦਿਆਂਗਾ।
ਪਰ ਜੇ ਕੋਈ ਬੰਦਾ ਮੇਰੇ ਕੋਲ ਸੁਰੱਖਿਆ ਲਈ ਆਉਂਦਾ ਹੈ
    ਅਤੇ ਮੇਰੇ ਨਾਲ ਅਮਨ ਕਰਨਾ ਚਾਹੁੰਦਾ ਹੈ, ਤਾਂ ਉਹ ਬੇਸ਼ਕ ਆਵੇ,
    ਅਤੇ ਮੇਰੇ ਨਾਲ ਅਮਨ ਸਥਾਪਿਤ ਕਰੇ।
ਉਨ੍ਹਾਂ ਦਿਨਾਂ ਵਿੱਚ, ਯਾਕੂਬ ਮਜ਼ਬੂਤ ਜਢ਼ਾਂ ਵਾਲੇ ਪੌਦੇ ਵਾਂਗ ਪੂਰੇ ਬਲ ਨਾਲ ਵੱਧੇਗਾ।
    ਇਸਰਾਏਲ ਪੂਰੀ ਸੁੰਦਰਤਾ ਵਿੱਚ ਹੋਵੇਗਾ।
    ਫ਼ੇਰ ਧਰਤੀ, ਫ਼ਲਾਂ ਨਾਲ ਭਰੇ ਰੁੱਖ ਵਾਂਗ ਇਸਰਾਏਲ ਦੇ ਸੱਚੇ ਲੋਕਾਂ ਨਾਲ ਭਰ ਜਾਵੇਗੀ।”

ਪਰਮੇਸ਼ੁਰ ਇਸਰਾਏਲ ਨੂੰ ਦੂਰ ਭੇਜੇਗਾ

ਯੋਹਵਾਹ ਆਪਣੇ ਲੋਕਾਂ ਨੂੰ ਸਜ਼ਾ ਕਿਵੇਂ ਦੇਵੇਗਾ? ਅਤੀਤ ਵਿੱਚ ਦੁਸ਼ਮਣਾਂ ਦੁੱਖ ਦਿੱਤਾ ਸੀ ਲੋਕਾਂ ਨੂੰ। ਕੀ ਯਹੋਵਾਹ ਵੀ ਉਸੇ ਤਰ੍ਹਾਂ ਉਨ੍ਹਾਂ ਨੂੰ ਦੁੱਖ ਦੇਵੇਗਾ? ਅਤੀਤ ਵਿੱਚ ਬਹੁਤ ਬੰਦੇ ਮਾਰੇ ਗਏ ਸਨ। ਕੀ ਯਹੋਵਾਹ ਵੀ ਇਸੇ ਤਰ੍ਹਾਂ ਕਰੇਗਾ ਅਤੇ ਬਹੁਤ ਬੰਦਿਆਂ ਨੂੰ ਮਾਰ ਦੇਵੇਗਾ?

ਯਹੋਵਾਹ ਇਸਰਾਏਲ ਨਾਲ ਆਪਣਾ ਝਗੜਾ ਉਸ ਨੂੰ ਦੂਰ ਭਜਾ ਕੇ ਮੁਕਾਵੇਗਾ। ਯਹੋਵਾਹ ਸਖਤੀ ਨਾਲ ਗੱਲ ਕਰੇਗਾ ਇਸਰਾਏਲ ਨਾਲ। ਉਸ ਦੇ ਸ਼ਬਦ ਤਪਦੇ ਮਾਰੂਬਲ ਦੀ ਹਵਾ ਵਾਂਗ ਬਲਦੇ ਹੋਣਗੇ।

ਯਾਕੂਬ ਦਾ ਦੋਸ਼ ਕਿਵੇਂ ਬਖਸ਼ਿਆ ਜਾਵੇਗਾ? ਕੀ ਵਾਪਰੇਗਾ ਤਾਂ ਜੋ ਉਸ ਦੇ ਪਾਪ ਦੂਰ ਕੀਤੇ ਜਾ ਸੱਕਣ? ਇਹ ਗੱਲਾਂ ਵਾਪਰਨਗੀਆਂ: ਜਗਵੇਦੀ ਦੇ ਪੱਥਰ ਚੂਰ-ਚੂਰ ਹੋ ਜਾਣਗੇ, ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਵਾਲੇ ਸਾਰੇ ਬੁੱਤ ਅਤੇ ਜਗਵੇਦੀਆਂ ਤਬਾਹ ਕੀਤੇ ਜਾਣਗੇ।

10 ਉਸ ਸਮੇਂ, ਮਹਾਨ ਸ਼ਹਿਰ ਖਾਲੀ ਹੋ ਜਾਵੇਗਾ ਇਹ ਮਾਰੂਬਲ ਵਾਂਗ ਹੋ ਜਾਵੇਗਾ। ਸਾਰੇ ਲੋਕ ਅਲੋਪ ਹੋ ਜਾਣਗੇ। ਉਹ ਭੱਜ ਜਾਣਗੇ। ਸ਼ਹਿਰ ਇੱਕ ਖੁਲ੍ਹੀ ਚਰਾਂਦ ਵਰਗਾ ਹੋਵੇਗਾ। ਜਵਾਨ ਪਸ਼ੂ ਉੱਤੇ ਘਾਹ ਚੁਗਣਗੇ। ਪਸ਼ੂ ਵੇਲਾਂ ਦੀਆਂ ਟਾਹਣੀਆਂ ਦੇ ਪੱਤੇ ਖਾਣਗੇ। 11 ਵੇਲਾਂ ਸੁੱਕ ਜਾਣਗੀਆਂ। ਸਾਰੀਆਂ ਟਾਹਣੀਆਂ ਟੁੱਟ ਜਾਣਗੀਆਂ ਔਰਤਾਂ ਇਨ੍ਹਾਂ ਟਾਹਣੀਆਂ ਨੂੰ ਬਾਲਣ ਲਈ ਵਰਤਣਗੀਆਂ।ਲੋਕ ਸਮਝਣ ਤੋਂ ਇਨਕਾਰ ਕਰਦੇ ਹਨ।

ਇਸ ਲਈ ਪਰਮੇਸ਼ੁਰ ਉਨ੍ਹਾਂ ਦਾ ਮਾਲਿਕ, ਉਨ੍ਹਾਂ ਨੂੰ ਹੌਸਲਾ ਨਹੀਂ ਦੇਵੇਗਾ। ਉਨ੍ਹਾਂ ਦਾ ਸਿਰਜਣਹਾਰ ਉਨ੍ਹਾਂ ਉੱਤੇ ਮਿਹਰਬਾਨ ਨਹੀਂ ਹੋਵੇਗਾ।

12 ਉਸ ਸਮੇਂ, ਯਹੋਵਾਹ ਆਪਣੇ ਲੋਕਾਂ ਨੂੰ ਹੋਰਾਂ ਨਾਲੋਂ ਵੱਖ ਕਰਨਾ ਸ਼ੁਰੂ ਕਰ ਦੇਵੇਗਾ। ਉਹ ਫ਼ਰਾਤ ਨਦੀ ਤੋਂ ਸ਼ੁਰੂ ਕਰੇਗਾ। ਯਹੋਵਾਹ ਫ਼ਰਾਤ ਨਦੀ ਤੋਂ ਮਿਸਰ ਦੀ ਨਦੀ ਤੱਕ ਆਪਣੇ ਲੋਕਾਂ ਨੂੰ ਇਕੱਠਾ ਕਰੇਗਾ।

ਤੁਸੀਂ ਇਸਰਾਏਲ ਲੋਕੋ, ਇੱਕ-ਇੱਕ ਕਰਕੇ ਇਕੱਠੇ ਕੀਤੇ ਜਾਵੋਗੇ। 13 ਮੇਰੇ ਬਹੁਤ ਸਾਰੇ ਬੰਦੇ ਹੁਣ ਅੱਸ਼ੂਰ ਵਿੱਚ ਗੁਆਚ ਗਏ ਹਨ। ਮੇਰੇ ਕੁਝ ਬੰਦੇ ਮਿਸਰ ਵੱਲ ਭੱਜ ਗਏ ਹਨ। ਪਰ ਉਸ ਸਮੇਂ, ਇੱਕ ਵੱਡਾ ਬਿਗਲ ਵੱਜੇਗਾ। ਉਹ ਸਾਰੇ ਲੋਕ ਯਰੂਸ਼ਲਮ ਵਾਪਸ ਪਰਤ ਆਉਣਗੇ। ਉਹ ਲੋਕ ਉਸ ਪਵਿੱਤਰ ਪਰਬਤ ਉੱਤੇ ਯਹੋਵਾਹ ਅੱਗੇ ਝੁਕ ਜਾਣਗੇ।

ਉੱਤਰੀ ਇਸਰਾਏਲ ਨੂੰ ਚੇਤਾਵਨੀ

28 ਸਾਮਰਿਯਾ ਵੱਲ ਦੇਖੋ!
    ਇਫ਼ਰਾਈਮ ਦੇ ਸ਼ਰਾਬੀ ਲੋਕ ਉਸ ਸ਼ਹਿਰ ਉੱਤੇ ਗੁਮਾਨ ਕਰਦੇ ਨੇ।
ਉਹ ਸ਼ਹਿਰ ਹੈ ਪਹਾੜੀ ਉੱਤੇ ਵਸਿਆ ਹੋਇਆ ਜਿਸਦੇ ਆਲੇ-ਦੁਆਲੇ ਅਮੀਰ ਵਾਦੀ ਹੈ।
    ਸਾਮਰਿਯਾ ਦੇ ਲੋਕ ਆਪਣੇ ਸ਼ਹਿਰ ਨੂੰ ਖੂਬਸੂਰਤ ਫ਼ੁੱਲਾਂ ਦੇ ਤਾਜ ਵਰਗਾ ਸਮਝਦੇ ਨੇ।
ਪਰ ਉਹ ਮੈਅ ਨਾਲ ਸ਼ਰਾਬੀ ਹੋਏ ਹਨ।
    ਅਤੇ ਇਹ “ਖੂਬਸੂਰਤ ਤਾਜ” ਬਸ ਮਰ ਰਿਹਾ ਪੌਦਾ ਹੈ।

ਦੇਖੋ, ਮੇਰੇ ਸੁਆਮੀ ਕੋਲ ਇੱਕ ਬੰਦਾ ਹੈ ਜਿਹੜਾ ਤਾਕਤਵਰ ਤੇ ਬਹਾਦਰ ਹੈ।
    ਉਹ ਆਦਮੀ ਦੇਸ ਅੰਦਰ ਤੂਫ਼ਾਨ, ਓਲਿਆਂ ਅਤੇ ਬਰੱਖਾ ਵਾਂਗ ਆਵੇਗਾ।
ਉਹ ਤੂਫ਼ਾਨ ਵਾਂਗ ਦੇਸ ਅੰਦਰ ਆਵੇਗਾ।
    ਉਹ ਪਾਣੀ ਦੀ ਤਾਕਤਵਰ ਨਦੀ ਵਾਂਗ, ਦੇਸ ਅੰਦਰ ਹੜ੍ਹ ਲਿਆਉਂਦਾ ਹੋਵੇਗਾ।
    ਉਹ ਉਸ ਤਾਜ (ਸਾਮਰਿਯਾ) ਨੂੰ ਧਰਤੀ ਉੱਤੇ ਸੁੱਟ ਦੇਵੇਗਾ।
ਇਫ਼ਰਾਈਮ ਦੇ ਸ਼ਰਾਬੀ ਲੋਕ ਆਪਣੇ “ਖੂਬਸੂਰਤ ਤਾਜ” ਬਾਰੇ ਸ਼ੇਖੀ ਮਾਰਦੇ ਹਨ।
    ਪਰ ਉਹ ਸ਼ਹਿਰ ਪੈਰਾਂ ਨਾਲ ਕੁਚੱਲਿਆ ਜਾਵੇਗਾ।
ਉਹ ਸ਼ਹਿਰ ਪਹਾੜੀ ਉੱਤੇ ਵਸਿਆ ਹੈ ਜਿਸਦੇ ਚੌਗਿਰਦ ਅਮੀਰ ਵਾਦੀ ਹੈ।
    ਅਤੇ ਉਹ “ਖੂਬਸੂਰਤ ਫ਼ੁੱਲਾਂ ਦਾ ਤਾਜ” ਸਿਰਫ਼ ਮਰ ਰਹੇ ਪੌਦੇ ਵਰਗਾ ਹੈ।
ਉਹ ਸ਼ਹਿਰ ਗਰਮੀਆਂ ਦੀਆਂ ਪਹਿਲੀਆਂ ਅੰਜੀਰਾਂ ਵਰਗਾ ਹੋਵੇਗਾ।
    ਜਦੋਂ ਵੀ ਕੋਈ ਬੰਦਾ ਉਨ੍ਹਾਂ ਅੰਜੀਰਾਂ ਨੂੰ ਦੇਖਦਾ ਹੈ ਉਹ ਉਨ੍ਹਾਂ ਨੂੰ ਛੇਤੀ ਨਾਲ ਚੁੱਕ ਲੈਂਦਾ ਹੈ ਤੇ ਖਾ ਲੈਂਦਾ ਹੈ।

ਉਸ ਸਮੇਂ, ਸਰਬ ਸ਼ਕਤੀਮਾਨ ਯਹੋਵਾਹ “ਖੂਬਸੂਰਤ ਤਾਜ” ਬਣ ਜਾਵੇਗਾ। ਉਹ ਆਪਣੇ ਲੋਕਾਂ ਲਈ “ਫੁੱਲਾਂ ਦਾ ਅਦਭੁਤ ਤਾਜ” ਹੋਵੇਗਾ, ਜਿਹੜੇ ਬਚ ਜਾਣਗੇ। ਯਹੋਵਾਹ ਉਨ੍ਹਾਂ ਨਿਆਂ ਪਾਲਕਾਂ ਨੂੰ ਫ਼ੇਰ ਸਿਆਣਪ ਦੇਵੇਗਾ ਜਿਹੜੇ ਉਸ ਦੇ ਲੋਕਾਂ ਉੱਤੇ ਹਕੂਮਤ ਕਰਦੇ ਨੇ। ਯਹੋਵਾਹ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਲੜਨ ਵਾਲੇ ਲੋਕਾਂ ਨੂੰ ਸ਼ਕਤੀ ਦੇਵੇਗਾ। ਪਰ ਹੁਣ ਉਹ ਆਗੂ ਸ਼ਰਾਬੀ ਹਨ। ਸਾਰੇ ਜਾਜਕਾਂ ਅਤੇ ਨਬੀਆਂ ਕੋਲ ਪੀਣ ਲਈ ਮੈਅ ਅਤੇ ਬੀਅਰ ਬਹੁਤ ਜ਼ਿਆਦੇ ਹੈ। ਉਹ ਛਛੋਪਂਚ ਵਿੱਚ ਡਗਮਗਾ ਕੇ ਡਿੱਗ ਰਹੇ ਹਨ। ਨਬੀ ਉਦੋਂ ਸ਼ਰਾਬੀ ਹੁੰਦੇ ਹਨ ਜਦੋਂ ਉਹ ਸੁਪਨੇ ਦੇਖਦੇ ਨੇ। ਅਤੇ ਨਿਆਂਕਾਰ ਉਦੋਂ ਸ਼ਰਾਬੀ ਹੁੰਦੇ ਹਨ ਜਦੋਂ ਉਹ ਨਿਆਂੇ ਦਿੰਦੇ ਹਨ। ਹਰ ਮੇਜ਼ ਉੱਤੇ ਉਲਟੀ ਕੀਤੀ ਹੋਈ ਹੈ। ਸਾਫ਼ ਥਾਂ ਕਿਧਰੇ ਵੀ ਨਹੀਂ।

ਪਰਮੇਸ਼ੁਰ ਆਪਣੇ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦਾ ਹੈ

ਯਹੋਵਾਹ ਲੋਕਾਂ ਨੂੰ ਸਬਕ ਸਿੱਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਯਹੋਵਾਹ ਲੋਕਾਂ ਨੂੰ ਆਪਣੀਆਂ ਸਾਖੀਆਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਲੋਕ ਅਬੋਧ ਬਾਲਕਾਂ ਵਰਗੇ ਹਨ। ਉਹ ਉਨ੍ਹਾਂ ਬੱਚਿਆਂ ਵ੍ਵਰਗੇ ਹਨ ਜਿਹੜੇ ਥੋੜਾ ਚਿਰ ਪਹਿਲਾਂ ਹੀ ਆਪਣੀ ਮਾਂ ਦਾ ਦੁੱਧ ਚੁਂਘ ਰਹੇ ਸਨ। 10 ਇਸ ਲਈ ਯਹੋਵਾਹ ਉਨ੍ਹਾਂ ਨਾਲ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਉਹ ਬੱਚੇ ਹੋਣ:

“ਇੱਥੇ ਆਦੇਸ਼, ਓੱਥੇ ਆਦੇਸ਼।
ਇੱਥੇ ਨੇਮ, ਓੱਥੇ ਨੇਮ।
ਇੱਥੇ ਸਬਕ, ਓੱਥੇ ਸਬਕ।”2

11 ਯਹੋਵਾਹ ਗੱਲ ਕਰਨ ਦੇ ਇਸ ਅਜੀਬ ਢੰਗ ਦੀ ਵਰਤੋਂ ਕਰੇਗਾ ਅਤੇ ਉਹ ਇਨ੍ਹਾਂ ਲੋਕਾਂ ਨਾਲ ਗੱਲ ਕਰਨ ਲਈ ਹੋਰ-ਹੋਰ ਭਾਸ਼ਾਵਾਂ ਦੀ ਵਰਤੋਂ ਕਰੇਗਾ।

12 ਅਤੀਤ ਵਿੱਚ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਸੀ ਅਤੇ ਉਸ ਨੇ ਆਖਿਆ ਸੀ, “ਇਹ ਅਰਾਮ ਕਰਨ ਦੀ ਥਾਂ ਹੈ। ਇਹ ਅਮਨ ਚੈਨ ਵਾਲੀ ਥਾਂ ਹੈ। ਬੱਕੇ ਹੋਏ ਲੋਕ ਇੱਥੇ ਆਉਣ ਅਤੇ ਆਰਾਮ ਕਰਨ। ਇਹ ਅਮਨ ਵਾਲੀ ਥਾਂ ਹੈ।”

ਪਰ ਲੋਕ ਪਰਮੇਸ਼ੁਰ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਸਨ। 13 ਇਸ ਲਈ ਪਰਮੇਸ਼ੁਰ ਦੇ ਸ਼ਬਦ ਸਾਧਾਰਣ ਹੋਣੇ ਚਾਹੀਦੇ ਹਨ:

“ਇੱਥੇ ਆਦੇਸ਼, ਓੱਥੇ ਆਦੇਸ਼।
ਇੱਥੇ ਨੇਮ, ਓੱਥੇ ਨੇਮ।
ਇੱਥੇ ਸਬਕ, ਓੱਥੇ ਸਬਕ।”

ਲੋਕਾਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਹ ਕਰਨਾ ਚਾਹੁੰਦੇ ਸਨ। ਇਸ ਲਈ ਲੋਕ ਪਿੱਛਾਂਹ ਡਿੱਗ ਪਏ ਅਤੇ ਫ਼ਸ ਗਏ। ਲੋਕਾਂ ਨੂੰ ਫ਼ਾਹ ਲਿਆ ਗਿਆ ਅਤੇ ਫ਼ੜ ਲਿਆ ਗਿਆ।

ਕੋਈ ਬੰਦਾ ਵੀ ਪਰਮੇਸ਼ੁਰ ਦੇ ਨਿਆਂ ਤੋਂ ਬਚ ਨਹੀਂ ਸੱਕਦਾ

14 ਤੁਸੀਂ ਮਖੌਲੀਓ ਜੋ ਯਰੂਸ਼ਲਮ ਦੇ ਲੋਕਾਂ ਉੱਪਰ ਸ਼ਾਸ਼ਨ ਕਰਦੇ ਹੋ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ। 15 ਤੁਸੀਂ ਲੋਕੀ ਆਖਦੇ ਹੋ, “ਅਸੀਂ ਮੌਤ ਨਾਲ ਇਕਰਾਰਨਾਮਾ ਕੀਤਾ ਹੋਇਆ ਹੈ। ਅਸੀਂ ਸ਼ਿਓਲ (ਮੌਤ ਦੇ ਸਥਾਨ) ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਲਈ ਸਾਨੂੰ ਸਜ਼ਾ ਨਹੀਂ ਮਿਲੇਗੀ। ਸਜ਼ਾ ਸਾਡੇ ਕੋਲੋਂ ਬਿਨਾ ਨੁਕਸਾਨ ਕੀਤੇ ਲੰਘ ਜਾਵੇਗੀ। ਅਸੀਂ ਆਪਣੀਆਂ ਚੁਸਤ ਚਲਾਕੀਆਂ ਅਤੇ ਝੂਠਾਂ ਦੇ ਓਹਲੇ ਛੁਪ ਜਾਵਾਂਗੇ।”

16 ਉਨ੍ਹਾਂ ਗੱਲਾਂ ਕਾਰਣ, ਮੇਰਾ ਮਾਲਿਕ, ਯਹੋਵਾਹ ਆਖਦਾ ਹੈ, “ਮੈਂ ਸੀਯੋਨ ਦੀ ਧਰਤੀ ਉੱਤੇ ਇੱਕ ਚੱਟਾਨ ਰੱਖ ਦਿਆਂਗਾ ਇੱਕ ਬੁਨਿਆਦ ਵਾਲਾ ਪੱਥਰ। ਇਹ ਬਹੁਤ ਕੀਮਤੀ ਪੱਥਰ ਹੋਵੇਗਾ। ਹਰ ਚੀਜ਼ ਇਸ ਮਹੱਤਵਪੂਰਣ ਪੱਥਰ ਉੱਤੇ ਉਸਾਰੀ ਜਾਵੇਗੀ। ਜਿਹੜਾ ਬੰਦਾ ਵੀ ਉਸ ਪੱਥਰ ਉੱਤੇ ਭਰੋਸਾ ਕਰਦਾ ਹੈ, ਉਹ ਨਿਰਾਸ਼ ਨਹੀਂ ਹੋਵੇਗਾ।

17 “ਲੋਕੀ ਸਾਹਲ ਦਾ ਇਸਤੇਮਾਲ ਕਰਦੇ ਹਨ ਇਹ ਦਰਸਾਉਣ ਲਈ ਕਿ ਦੀਵਾਰ ਸਿੱਧੀ ਹੈ। ਇਸੇ ਤਰ੍ਹਾਂ ਹੀ ਮੈਂ ਇਨਸਾਫ਼ ਅਤੇ ਚੰਗਿਆਈ ਦੀ ਵਰਤੋਂ ਕਰਾਂਗਾ ਇਹ ਦਰਸਾਉਣ ਲਈ ਕਿ ਕੀ ਸਹੀ ਹੈ। ਤੁਸੀਂ ਮੰਦੇ ਲੋਕ ਆਪਣੇ ਝੂਠਾਂ ਅਤੇ ਚਲਾਕੀਆਂ ਦੇ ਉਹਲੇ ਛੁਪਣ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਤੁਹਾਨੂੰ ਸਜ਼ਾ ਮਿਲੇਗੀ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਤੂਫ਼ਾਨ ਜਾਂ ਹੜ੍ਹ ਤੁਹਾਡੀਆਂ ਛੁਪਣਗਾਹਾਂ ਨੂੰ ਤਬਾਹ ਕਰਨ ਲਈ ਆ ਰਿਹਾ ਹੈ। 18 ਤੁਹਾਡਾ ਮੌਤ ਨਾਲ ਇਕਰਾਰਨਾਮਾ ਮਿਟ ਜਾਵੇਗਾ। ਤੁਹਾਡਾ ਸ਼ਿਓਲ ਨਾਲ ਸਮਝੌਤਾ ਤੁਹਾਨੂੰ ਕੋਈ ਸਹਾਇਤਾ ਨਹੀਂ ਦੇਵੇਗਾ।

“ਕੋਈ ਬੰਦਾ ਆਵੇਗਾ ਅਤੇ ਤੁਹਾਨੂੰ ਸਜ਼ਾ ਦੇਵੇਗਾ। ਉਹ ਤੁਹਾਨੂੰ ਉਸ ਧੂੜ ਵਾਂਗ ਬਣਾ ਦੇਵੇਗਾ ਜਿਸ ਉੱਤੇ ਉਹ ਤੁਰਦਾ ਹੈ। 19 ਉਹ ਬੰਦਾ ਆਵੇਗਾ ਅਤੇ ਤੁਹਾਨੂੰ ਦੂਰ ਲੈ ਜਾਵੇਗਾ। ਤੁਹਾਡੀ ਸਜ਼ਾ ਭਿਆਨਕ ਹੋਵੇਗੀ। ਤੁਹਾਡੀ ਸਜ਼ਾ ਬਹੁਤ ਸਵੇਰੇ ਆਵੇਗੀ ਅਤੇ ਇਹ ਦੇਰ ਰਾਤ ਤੱਕ ਰਹੇਗੀ।

20 “ਫ਼ੇਰ ਤੁਸੀਂ ਇਸ ਕਹਾਣੀ ਨੂੰ ਸਮਝ ਸੱਕੋਗੇ: ਇੱਕ ਬੰਦੇ ਨੇ ਉਸ ਮੰਜੇ ਉੱਤੇ ਸੌਣ ਦੀ ਕੋਸ਼ਿਸ਼ ਕੀਤੀ ਜਿਹੜਾ ਉਸ ਦੇ ਮੇਚ ਦਾ ਨਹੀਂ ਸੀ। ਅਤੇ ਉਸ ਕੋਲ ਇੱਕ ਕੰਬਲ ਸੀ ਜਿਹੜਾ ਉਸ ਨੂੰ ਪੂਰੀ ਤਰ੍ਹਾਂ ਕੱਜ ਨਹੀਂ ਸੀ ਸੱਕਦਾ। ਮਂ ਅਤੇ ਕੰਬਲ ਬੇਕਾਰ ਸਨ, ਅਤੇ ਇਸੇ ਤਰ੍ਹਾਂ ਤੁਹਾਡੇ ਇਕਰਾਰਨਾਮੇ ਵੀ।”

21 ਯਹੋਵਾਹ ਉਸੇ ਤਰ੍ਹਾਂ ਲੜੇਗਾ ਜਿਵੇਂ ਉਹ ਫਰਾਸੀਮ ਦੇ ਪਰਬਤ ਉੱਤੇ ਲੜਿਆ ਸੀ। ਯਹੋਵਾਹ ਉਸੇ ਤਰ੍ਹਾਂ ਕਹਿਰਵਾਨ ਹੋਵੇਗਾ ਜਿਵੇਂ ਉਹ ਗਿਬਓਨ ਵਾਦੀ ਵਿੱਚ ਹੋਇਆ ਸੀ। ਫ਼ੇਰ ਯਹੋਵਾਹ ਉਹੀ ਗੱਲਾਂ ਕਰੇਗਾ ਜੋ ਉਸ ਨੇ ਅਵੱਸ਼ ਕਰਨੀਆਂ ਹਨ। ਯਹੋਵਾਹ ਕੁਝ ਅਜੀਬ ਗੱਲਾਂ ਕਰੇਗਾ। ਪਰ ਉਹ ਆਪਣਾ ਕੰਮ ਖਤਮ ਕਰੇਗਾ। ਉਸਦਾ ਕੰਮ ਇੱਕ ਅਜਨਬੀ ਦਾ ਕੰਮ ਹੈ। 22 ਹੁਣ, ਤੁਹਾਨੂੰ ਉਨ੍ਹਾਂ ਗੱਲਾਂ ਦੇ ਵਿਰੁੱਧ ਨਹੀਂ ਲੜਨਾ ਚਾਹੀਦਾ। ਜੇ ਤੁਸੀਂ ਅਜਿਹਾ ਕਰੋਗੇ, ਤਾਂ ਤੁਹਾਡੇ ਆਲੇ-ਦੁਆਲੇ ਦੇ ਰੱਸੇ ਹੋਰ ਕਸੇ ਜਾਣਗੇ।

ਜਿਹੜੇ ਸ਼ਬਦ ਮੈਂ ਸੁਣੇ ਸਨ ਉਹ ਨਹੀਂ ਬਦਲਣਗੇ। ਉਹ ਸ਼ਬਦ ਸਰਬ ਸ਼ਕਤੀਮਾਨ ਯਹੋਵਾਹ ਦੇ ਸਨ, ਸਾਰੀ ਧਰਤੀ ਦੇ ਹਾਕਮ ਦੇ। ਅਤੇ ਉਹ ਗੱਲਾਂ ਹੋ ਕੇ ਰਹਿਣਗੀਆਂ।

ਯਹੋਵਾਹ ਬੇਲਾਗ ਹੋ ਕੇ ਸਜ਼ਾ ਦਿੰਦਾ ਹੈ

23 ਧਿਆਨ ਨਾਲ ਉਸ ਸੰਦੇਸ਼ ਨੂੰ ਸੁਣੋ ਜਿਹੜਾ ਮੈਂ ਤੁਹਾਨੂੰ ਦੇ ਰਿਹਾ ਹਾਂ। 24 ਕੀ ਕੋਈ ਕਿਸਾਨ ਹਰ ਵੇਲੇ ਹੱਲ ਚਲਾਉਂਦਾ ਹੈ? ਨਹੀਂ! ਕੀ ਉਹ ਹਰ ਵੇਲੇ ਜ਼ਮੀਨ ਉੱਤੇ ਕੰਮ ਕਰਦਾ ਹੈ? ਨਹੀਂ! 25 ਕਿਸਾਨ ਧਰਤੀ ਤਿਆਰ ਕਰਦਾ ਹੈ, ਅਤੇ ਫ਼ੇਰ ਉਹ ਬੀਜ ਬੀਜਦਾ ਹੈ। ਕਿਸਾਨ ਵੱਖੋ ਵੱਖਰੇ ਬੀਜ ਵੱਖੋ ਵੱਖਰੇ ਢਂਗਾਂ ਨਾਲ ਬੀਜਦਾ ਹੈ। ਕਿਸਾਨ ਸੌਁਫ਼ ਦੇ ਬੀਜਾਂ ਦਾ ਛਿਟ੍ਟਾ ਦਿੰਦਾ ਹੈ। ਕਿਸਾਨ ਜੀਰਾ ਦੇ ਬੀਜਾਂ ਨੂੰ ਧਰਤੀ ਉੱਤੇ ਖਿਲਾਰਦਾ ਹੈ। ਅਤੇ ਕਿਸਾਨ ਕਣਕ ਦੇ ਬੀਜਾਂ ਨੂੰ ਕਤਾਰਾਂ ਵਿੱਚ ਬੀਜਦਾ ਹੈ। ਕਿਸਾਨ ਜੌਆਂ ਨੂੰ ਖਾਸ ਥਾਂ ਉੱਤੇ ਬੀਜਦਾ ਹੈ ਅਤੇ ਮਸਰਾਂ ਦੇ ਬੀਜਾਂ ਨੂੰ ਖੇਤ ਦੇ ਕੰਢੇ ਉੱਤੇ ਬੀਜਦਾ ਹੈ।

26 ਪਰਮੇਸ਼ੁਰ ਉਸ ਨੂੰ ਤਸੀਹਿਆਂ ਨਾਲ ਕਸ਼ਟ ਦੇਕੇ ਉਸ ਨੂੰ ਇੱਕ ਸਬਕ ਸਿੱਖਾਉਂਦਾ ਹੈ ਅਤੇ ਉਸ ਨੂੰ ਸਹੀ ਰਾਹ ਦਰਸਾਉਂਦਾ ਹੈ। 27 ਕੀ ਕਿਸਾਨ ਤਿੱਖੇ ਦੰਦਿਆਂ ਵਾਲੇ ਲੰਮੇ ਫ਼ਟਿਆਂ ਨੂੰ ਸੌਁਫ਼ ਦੇ ਬੀਜਾਂ ਨੂੰ ਕੁਚਲਣ ਲਈ ਵਰਤਦਾ ਹੈ? ਨਹੀਂ! ਕੀ ਕੋਈ ਕਿਸਾਨ ਗੱਡੇ ਨੂੰ ਜੀਰਾ ਦੇ ਬੀਜਾਂ ਨੂੰ ਕੁਚਲਣ ਲਈ ਵਰਤਦਾ ਹੈ? ਨਹੀਂ! ਕਿਸਾਨ ਇਨ੍ਹਾਂ ਬੀਜਾਂ ਦਾ ਛਿੜਕਾ ਉਤਾਰਨ ਲਈ ਛੋਟੇ ਜਿਹੇ ਡੰਡੇ ਦੀ ਵਰਤੋਂ ਕਰਦਾ ਹੈ। 28 ਰੋਟੀ ਬਨਾਉਣ ਲੱਗਿਆਂ, ਅਨਾਜ ਗਾਹੁਣਾ ਖਤਮ ਹੋ ਜਾਂਦਾ ਹੈ। ਪਰ ਅਨਾਜ ਲਗਾਤਾਰ ਹਮੇਸ਼ਾ ਲਈ ਨਹੀਂ ਪੀਸਿਆ ਜਾਂਦਾ ਕਿਉਂ ਕਿ ਗੱਡੇ ਦੇ ਪਹੀਏ ਇਸ ਨੂੰ ਖਰਾਬ ਕਰ ਸੱਕਦੇ ਹਨ। 29 ਇਹ ਸਬਕ ਸਰਬ ਸ਼ਕਤੀਮਾਨ ਯਹੋਵਾਹ ਵੱਲੋਂ ਆਇਆ ਹੈ। ਯਹੋਵਾਹ ਅਦਭੁਤ ਸਲਾਹ ਦਿੰਦਾ ਹੈ। ਯਹੋਵਾਹ ਸੱਚਮੁੱਚ ਸਿਆਣਾ ਹੈ।

Punjabi Bible: Easy-to-Read Version (ERV-PA)

2010 by World Bible Translation Center