Bible in 90 Days
ਮੋਆਬ ਬਾਰੇ ਇੱਕ ਸੰਦੇਸ਼
48 ਇਹ ਸੰਦੇਸ਼ ਮੋਆਬ ਦੇ ਦੇਸ਼ ਬਾਰੇ ਹੈ। ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ:
“ਨਬੋ ਪਰਬਤ ਲਈ ਇਹ ਬਹੁਤ ਬੁਰਾ ਹੋਵੇਗਾ।
ਨਬੋ ਪਰਬਤ ਨੂੰ ਤਬਾਹ ਕਰ ਦਿੱਤਾ ਜਾਵੇਗਾ।
ਕਿਕਿਯਾਤਾਇਮ ਸ਼ਹਿਰ ਨੂੰ ਨਿਮਾਣਾ ਕੀਤਾ ਜਾਵੇਗਾ।
ਇਸ ਉੱਤੇ ਕਬਜ਼ਾ ਕਰ ਲਿਆ ਜਾਵੇਗਾ।
ਮਜ਼ਬੂਤ ਥਾਂ ਨੂੰ ਹੀਣਾ ਬਣਾ ਦਿੱਤਾ ਜਾਵੇਗਾ।
ਇਸ ਉੱਤੇ ਸੱਟ ਮਾਰੀ ਜਾਵੇਗੀ।
2 ਫ਼ੇਰ ਕਦੇ ਮੋਆਬ ਦੀ ਵਿਡਆਈ ਨਹੀਂ ਹੋਵੇਗੀ।
ਹਸ਼ਬੋਨ ਦੇ ਲੋਕ ਮੋਆਬ ਦੀ ਹਾਰ ਦੀਆਂ ਵਿਉਂਤਾਂ ਬਨਾਉਣਗੇ।
ਉਹ ਆਖਣਗੇ, ‘ਆਓ ਉਸ ਕੌਮ ਦਾ ਖਾਤਮਾ ਕਰੀਏ।’
ਮਦਮੇਨ, ਤੈਨੂੰ ਵੀ ਖਾਮੋਸ਼ ਕਰ ਦਿੱਤਾ ਜਾਵੇਗਾ,
ਤਲਵਾਰ ਤੇਰਾ ਪਿੱਛਾ ਕਰੇਗੀ।
3 ਹੋਰੋਨਾਇਮ ਦੀਆਂ ਚੀਕਾਂ ਨੂੰ ਸੁਣੋ।
ਇਹ ਚੀਕਾਂ ਬਹੁਤ ਘਬਰਾਹਟ ਅਤੇ ਤਬਾਹੀ ਦੀਆਂ ਨੇ।
4 ਮੋਆਬ ਤਬਾਹ ਹੋ ਜਾਵੇਗਾ।
ਉਸ ਦੇ ਨਿੱਕੇ, ਸਿਆਣੇ ਸਹਾਇਤਾ ਲਈ ਰੋਣਗੇ।
5 ਮੋਆਬ ਦੇ ਲੋਕ, ਲੁਹੀਬ ਦੇ ਰਾਹ ਉੱਤੇ ਜਾਂਦੇ ਨੇ।
ਉਹ ਜਾਂਦੇ ਹੋਏ ਬੁਰੀ ਤਰ੍ਹਾਂ ਰੋ ਰਹੇ ਨੇ।
ਹੋਰੋਨਾਇਮ ਕਸਬੇ ਨੂੰ ਜਾਂਦੇ ਰਾਹ ਉੱਤੇ,
ਦੁੱਖ ਦਰਦ ਦੀਆਂ ਚੀਕਾਂ ਸੁਣਾਈ ਦਿੰਦੀਆਂ ਨੇ।
6 ਦੌੜੋ! ਜਾਨ ਬਚਾਉਣ ਲਈ ਦੌੜੋ!
ਦੌੜੋ, ਫ਼ੂਸ ਦੇ ਤਿਣਕਿਆਂ ਵਾਂਗ ਜੋ ਮਾਰੂਬਲ ਅੰਦਰ ਉਡਦੇ ਨੇ।
7 “ਤੁਸੀਂ ਆਪਣੀਆਂ ਬਣਾਈਆਂ ਚੀਜ਼ਾਂ ਅੰਦਰ ਅਤੇ ਆਪਣੀ ਦੌਲਤ ਵਿੱਚ ਭਰੋਸਾ ਕੀਤਾ ਸੀ।
ਇਸ ਲਈ ਤੁਸੀਂ ਫ਼ੜੇ ਜਾਵੋਂਗੇ।
ਕਮੋਸ਼ ਦੇਵਤੇ ਨੂੰ ਬੰਦੀ ਬਣਾ ਲਿਆ ਜਾਵੇਗਾ।
ਅਤੇ ਉਸ ਦੇ ਨਾਲ ਉਸ ਦੇ ਜਾਜਕ ਅਤੇ ਅਧਿਕਾਰੀ ਵੀ ਫ਼ੜੇ ਜਾਣਗੇ।
8 ਤਬਾਹ ਕਰਨ ਵਾਲਾ ਹਰ ਸ਼ਹਿਰ ਦੇ ਖਿਲਾਫ਼ ਲੜਨ ਲਈ ਆਵੇਗਾ।
ਕੋਈ ਸ਼ਹਿਰ ਵੀ ਨਹੀਂ ਬਚੇਗਾ।
ਵਾਦੀ ਤਬਾਹ ਹੋ ਜਾਵੇਗੀ।
ਉੱਚੇ ਮੈਦਾਨ ਤਬਾਹ ਹੋ ਜਾਣਗੇ।
ਯਹੋਵਾਹ ਨੇ ਆਖਿਆ ਸੀ ਕਿ ਇਹ ਵਾਪਰੇਗਾ,
ਇਸ ਲਈ ਇਹ ਇਵੇਂ ਹੀ ਵਾਪਰੇਗਾ।
9 ਮੋਆਬ ਨੂੰ ਖੰਭ ਦੇ ਕਿਉਂ ਕਿ ਉਸ ਨੂੰ ਆਪਣਾ ਦੇਸ਼ ਛੱਡਣਾ ਚਾਹੀਦਾ ਹੈ।
ਸਾਰਾ ਦੇਸ਼ ਸੱਖਣਾ ਮਾਰੂਬਲ ਬਣ ਜਾਵੇਗਾ।
ਮੋਆਬ ਦੇ ਸ਼ਹਿਰ ਸੱਖਣੇ ਹੋ ਜਾਣਗੇ।
ਉਨ੍ਹਾਂ ਅੰਦਰ ਕੋਈ ਨਹੀਂ ਰਹੇਗਾ।
10 ਜੇ ਕੋਈ ਬੰਦਾ ਯਹੋਵਾਹ ਦੇ ਆਖੇ ਅਨੁਸਾਰ ਨਹੀਂ ਕਰਦਾ,
ਜੇ ਉਹ ਉਨ੍ਹਾਂ ਲੋਕਾਂ ਨੂੰ ਮਾਰਨ ਲਈ ਆਪਣੀ ਤਲਵਾਰ ਨਹੀਂ ਵਰਤਦਾ, ਤਾਂ ਉਸ ਬੰਦੇ ਨਾਲ ਮਾੜੀਆਂ ਗੱਲਾਂ ਵਾਪਰਨਗੀਆਂ।
11 “ਮੋਆਬ ਨੇ ਕਦੇ ਮੁਸੀਬਤ ਨਹੀਂ ਦੇਖੀ।
ਮੋਆਬ ਨਿਤ੍ਤਰੀ ਹੋਈ ਮੈਅ ਵਰਗਾ ਹੈ।
ਮੋਆਬ ਨੂੰ ਇੱਕ ਸੁਰਾਹੀ ਵਿੱਚੋਂ ਦੂਸਰੀ ਸੁਰਾਹੀ ਅੰਦਰ ਨਹੀਂ ਪਾਇਆ ਗਿਆ।
ਉਸ ਨੂੰ ਕਦੇ ਬੰਦੀਵਾਨ ਨਹੀਂ ਬਣਾਇਆ ਗਿਆ।
ਇਸ ਲਈ ਉਸਦਾ ਸੁਆਦ ਪਹਿਲਾਂ ਵਰਗਾ ਹੀ ਹੈ।
ਅਤੇ ਉਸਦੀ ਸੁਗੰਧੀ ਨਹੀਂ ਬਲਦੀ।”
12 ਯਹੋਵਾਹ ਇਹ ਗੱਲਾਂ ਆਖਦਾ ਹੈ।
“ਪਰ ਮੈਂ ਛੇਤੀ ਹੀ ਤੇਰੀਆਂ ਸੁਰਾਹੀਆਂ ਨੂੰ
ਉਲਟਣ ਵਾਲੇ ਬੰਦੇ ਭੇਜਾਂਗਾ।
ਫ਼ੇਰ ਉਹ ਸੁਰਾਹੀਆਂ ਖਾਲੀ ਕਰ ਦੇਣਗੇ
ਅਤੇ ਫ਼ੇਰ ਉਨ੍ਹਾਂ ਦੇ ਟੁਕੜੇ-ਟੁਕੜੇ ਕਰ ਦੇਣਗੇ।”
13 ਫ਼ੇਰ ਮੋਆਬ ਦੇ ਲੋਕ ਸ਼ਰਮਸਾਰ ਹੋਣਗੇ ਆਪਣੇ ਝੂਠੇ ਦੇਵਤੇ ਕਮੋਸ਼ ਕਾਰਣ। ਇਸਰਾਏਲ ਦੇ ਲੋਕਾਂ ਨੇ ਬੈਤ-ੇਲ ਵਿੱਚ ਉਸ (ਝੂਠੇ ਦੇਵਤੇ) ਉੱਤੇ ਭਰੋਸਾ ਕੀਤਾ ਅਤੇ ਇਸਰਾਏਲ ਦੇ ਲੋਕਾਂ ਨੂੰ ਉਦੋਂ ਨਮੋਸ਼ੀ ਹੋਈ ਜਦੋਂ ਉਸ ਝੂਠੇ ਦੇਵਤੇ ਨੇ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ। ਮੋਆਬ ਇਸੇ ਤਰ੍ਹਾਂ ਹੋਵੇਗਾ।
14 “ਤੁਸੀਂ ਨਹੀਂ ਆਖ ਸੱਕਦੇ, ‘ਅਸੀਂ ਚੰਗੇ ਸਿਪਾਹੀ ਹਾਂ।
ਅਸੀਂ ਜੰਗ ਦੇ ਬਹਾਦਰ ਯੋਧੇ ਹਾਂ।’
15 ਦੁਸ਼ਮਣ ਮੋਆਬ ਉੱਤੇ ਹਮਲਾ ਕਰੇਗਾ।
ਦੁਸ਼ਮਣ ਉਨ੍ਹਾਂ ਕਸਬਿਆਂ ਅੰਦਰ ਦਾਖਲ ਹੋਵੇਗਾ ਅਤੇ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ।
ਉਸ ਦੇ ਸਭ ਤੋਂ ਚੰਗੇ ਗੱਭਰੂ ਕਤਲੇਆਮ ਅੰਦਰ ਮਾਰੇ ਜਾਣਗੇ।”
ਇਹ ਸੰਦੇਸ਼ ਰਾਜੇ ਵੱਲੋਂ ਸੀ।
ਰਾਜੇ ਦਾ ਨਾਂ ਸਰਬ-ਸ਼ਕਤੀਮਾਨ ਯਹੋਵਾਹ ਹੈ।
16 ਮੋਆਬ ਦਾ ਖਾਤਮਾ ਨੇੜੇ ਹੀ ਹੈ।
ਮੋਆਬ ਛੇਤੀ ਹੀ ਤਬਾਹ ਹੋ ਜਾਵੇਗਾ।
17 ਮੋਆਬ ਦੇ ਆਲੇ-ਦੁਆਲੇ ਰਹਿਣ ਵਾਲੇ ਤੁਹਾਨੂੰ ਲੋਕਾਂ ਨੂੰ ਉਸ ਦੇਸ਼ ਲਈ ਰੋਣਾ ਚਾਹੀਦਾ ਹੈ।
ਤੁਸੀਂ ਲੋਕੀ ਜਾਣਦੇ ਹੋ ਕਿ ਮੋਆਬ ਕਿੰਨਾ ਪ੍ਰਸਿੱਧ ਹੈ।
ਇਸ ਲਈ ਉਸ ਵਾਸਤੇ ਰੋਵੋ।
ਉਸ ਦੇ ਲਈ ਇਹ ਸੋਗੀ ਗੀਤ ਗਾਵੋ: ਹਾਕਮ ਦੀ ਸ਼ਕਤੀ ਟੁੱਟ ਗਈ ਹੈ।
ਮੋਆਬ ਦੀ ਤਾਕਤ ਅਤੇ ਪਰਤਾਪ ਚੱਲਿਆ ਗਿਆ ਹੈ।
18 ਦੀਬੋਨ ਵਿੱਚ ਰਹਿਣ ਵਾਲੇ ਤੁਸੀਂ ਲੋਕੋ,
ਆਪਣੀ ਸਨਮਾਨ ਵਾਲੀ ਥਾਂ ਉੱਤੋਂ ਹੇਠਾਂ ਆਓ।
ਧਰਤੀ ਉੱਤੇ ਮਿੱਟੀ ਵਿੱਚ ਬੈਠ ਜਾਓ।
ਕਿਉਂ? ਕਿਉਂ ਕਿ ਤਬਾਹ ਕਰਨ ਵਾਲਾ ਆ ਰਿਹਾ ਹੈ।
ਅਤੇ ਉਹ ਤੁਹਾਡੇ ਮਜ਼ਬੂਤ ਸ਼ਹਿਰਾਂ ਨੂੰ ਤਬਾਹ ਕਰ ਦੇਵੇਗਾ।
19 ਅਰੋਏਰ ਵਿੱਚ ਰਹਿਣ ਵਾਲੇ ਤੁਸੀਂ ਲੋਕੋ,
ਸੜਕ ਕੰਢੇ ਖਲੋ ਜਾਵੋ ਅਤੇ ਦੇਖੋ।
ਦੂਰ ਭੱਜ ਰਹੇ ਬੰਦੇ ਨੂੰ ਦੇਖੋ।
ਦੂਰ ਭੱਜ ਰਹੀ ਔਰਤ ਨੂੰ ਦੇਖੋ।
ਉਨ੍ਹਾਂ ਨੂੰ ਪੁੱਛੋ ਕਿ ਕੀ ਵਾਪਰਿਆ ਹੈ।
20 ਮੋਆਬ ਬਰਬਾਦ ਹੋ ਜਾਵੇਗਾ ਅਤੇ ਸ਼ਰਮ ਨਾਲ ਭਰ ਜਾਵੇਗਾ।
ਮੋਆਬ ਰੋਵੇਗਾ, ਰੋਵੇਗਾ।
ਅਰਨੋਨ ਵਾਦੀ ਉੱਤੇ ਐਲਾਨ ਕਰ ਦੇਵੋ ਕਿ
ਮੋਆਬ ਤਬਾਹ ਹੋ ਗਿਆ ਹੈ।
21 ਉੱਚੇ ਮੈਦਾਨਾਂ ਦੇ ਲੋਕਾਂ ਨੂੰ ਸਜ਼ਾ ਮਿਲੀ ਹੈ,
ਹੋਲੋਨ, ਯਹਸਾਹ ਅਤੇ ਮਏਫ਼ਾਅਬ ਦੇ ਕਸਬਿਆਂ ਲਈ ਹਸਰ ਦਿਹਾੜਾ ਆ ਗਿਆ ਹੈ।
22 “ਦੀਬੋਨ, ਨਬੋ ਅਤੇ ਬੈਤ-ਦਿਬਲਾਤਇਮ ਦੇ
ਕਸਬਿਆਂ ਲਈ ਹਸ਼ਰ ਦਿਹਾੜਾ ਆ ਗਿਆ ਹੈ।
23 ਕਿਰਿਯਾਤਾਇਮ, ਬੈਤ-ਗਾਮੂਲ ਅਤੇ ਬੈਤ-ਮਾਓਨ
ਕਸਬਿਆਂ ਲਈ ਹਸ਼ਰ ਦਿਹਾੜਾ ਆ ਗਿਆ ਹੈ।
24 ਕਰੀਯੋਬ ਅਤੇ ਬਾਸਰਾਹ ਦੇ ਕਸਬਿਆਂ ਲਈ
ਹਸ਼ਰ ਦਿਹਾੜਾ ਆ ਗਿਆ ਹੈ।
ਮੋਆਬ ਦੇ ਦੂਰ ਨੇੜੇ ਦੇ ਸਾਰੇ ਕਸਬਿਆਂ ਲਈ,
ਹਸ਼ਰ ਦਿਹਾੜਾ ਆ ਗਿਆ ਹੈ।
25 ਮੋਆਬ ਦੀ ਤਾਕਤ ਤੋੜ ਦਿੱਤੀ ਗਈ ਹੈ।
ਮੋਆਬ ਦਾ ਬਾਜ਼ੂ ਟੁੱਟ ਗਿਆ ਹੈ।”
ਯਹੋਵਾਹ ਨੇ ਇਹ ਗੱਲਾਂ ਆਖੀਆਂ।
26 “ਮੋਆਬ ਨੇ ਸੋਚਿਆ ਸੀ ਕਿ ਉਹ ਯਹੋਵਾਹ ਨਾਲੋਂ ਵੱਧੇਰੇ ਮਹੱਤਵਪੂਰਣ ਹੈ।
ਇਸ ਲਈ ਮੋਆਬ ਨੂੰ ਸਜ਼ਾ ਦੇਵੋ ਜਦੋਂ ਤੀਕ ਉਹ ਇੱਕ ਸ਼ਰਾਬੀ ਬੰਦੇ ਵਾਂਗ ਨਹੀਂ ਲੜਖੜ੍ਹਾਂਦਾ।
ਉਹ ਡਿੱਗ ਪਵੇਗਾ ਅਤੇ ਮੋਆਬ ਆਪਣੀ ਹੀ ਉਲਟੀ ਵਿੱਚ ਲਿਟੇਗਾ।
ਲੋਕ ਮੋਆਬ ਦਾ ਮਜ਼ਾਕ ਉਡਾਉਣਗੇ।
27 “ਮੋਆਬ, ਤੂੰ ਇਸਰਾਏਲ ਦਾ ਮਜ਼ਾਕ ਉਡਾਇਆ ਸੀ।
ਚੋਰਾਂ ਦੇ ਇੱਕ ਗਿਰੋਹ ਨੇ ਇਸਰਾਏਲ ਨੂੰ ਫ਼ੜ ਲਿਆ ਸੀ।
ਹਰ ਸਮੇਂ, ਜਦੋਂ ਵੀ ਤੂੰ ਇਸਰਾਏ ਦੀ ਗੱਲ ਕੀਤੀ ਸੀ, ਤੂੰ ਸਿਰ ਹਿਲਾਇਆ ਸੀ
ਅਤੇ ਇਸ ਤਰ੍ਹਾਂ ਦਾ ਵਿਹਾਰ ਕੀਤਾ ਸੀ ਜਿਵੇਂ ਤੂੰ ਇਸਰਾਏਲ ਨਾਲੋਂ ਬਿਹਤਰ ਹੋਵੇਂ।
28 ਮੋਆਬ ਦੇ ਲੋਕੋ, ਆਪਣੇ ਕਸਬਿਆਂ ਨੂੰ ਛੱਡ ਜਾਓ।
ਜਾਓ, ਚੱਟਾਨਾਂ ਵਿੱਚਕਾਰ ਰਹੋ।
ਉਸ ਘੁੱਗੀ ਵਾਂਗ ਬਣ ਜਾਓ, ਜਿਹੜੀ ਗੁਫ਼ਾ ਦੇ
ਪ੍ਰਵੇਸ਼ ਉੱਤੇ ਆਲ੍ਹਣਾ ਬਣਾਉਂਦੀ ਹੈ।”
29 “ਅਸੀਂ ਮੋਆਬ ਦੇ ਗੁਮਾਨ ਬਾਰੇ ਸੁਣਿਆ ਹੈ।
ਉਹ ਬਹੁਤ ਗੁਮਾਨੀ ਸੀ।
ਉਹ ਸੋਚਦਾ ਸੀ ਕਿ ਉਹ ਬਹੁਤ ਮਹੱਤਵਪੂਰਣ ਹੈ।
ਉਹ ਹਮੇਸ਼ਾ ਹੀ ਫ਼ਢ਼ਾਂ ਮਾਰਦਾ ਸੀ।
ਉਹ ਬਹੁਤ-ਬਹੁਤ ਗੁਮਾਨੀ ਸੀ।”
30 ਯਹੋਵਾਹ ਆਖਦਾ ਹੈ, “ਮੈਂ ਜਾਣਦਾ ਹਾਂ ਕਿ ਮੋਆਬ ਕਿੰਨਾ ਗੁੱਸੈਲਾ ਹੋ ਸੱਕਦਾ ਹੈ।
ਉਹ ਆਪਣੇ-ਆਪ ਬਾਰੇ ਫ਼ਢ਼ਾਂ ਮਾਰਦਾ ਹੈ।
ਪਰ ਉਸ ਦੀਆਂ ਗੁਮਾਨੀ ਗੱਲਾਂ ਝੂਠੀਆਂ ਹਨ।
ਉਹ ਨਹੀਂ ਕਰ ਸੱਕਦਾ ਜੋ ਉਹ ਆਖਦਾ ਹੈ।
31 ਇਸ ਲਈ, ਮੋਆਬ ਲਈ ਰੋਵੋ।
ਮੈਂ ਮੋਆਬ ਦੇ ਹਰ ਵਾਸੀ ਲਈ ਰੋਦਾ ਹਾਂ।
ਮੈਂ ਕੀਰ-ਹਰਸ ਦੇ ਲੋਕਾਂ ਲਈ ਰੋਦਾ ਹਾਂ।
32 ਮੈਂ ਯਅਜ਼ੇਰ ਦੇ ਲੋਕਾਂ ਨਾਲ ਯਅਜ਼ੇਰ ਲਈ ਰੋਦਾ ਹਾਂ।
ਸਿਬਮਾਹ, ਅਤੀਤ ਵਿੱਚ ਤੇਰੀਆਂ ਜਢ਼ਾਂ ਧੁਰ ਸਮੁੰਦਰ ਤੀਕ ਫ਼ੈਲੀਆਂ ਸਨ।
ਉਹ ਯਅਜ਼ੇਰ ਕਸਬੇ ਤੀਕ ਫ਼ੈਲੀਆਂ ਸਨ।
ਪਰ ਤਬਾਹ ਕਰਨ ਵਾਲੇ ਨੇ ਤੁਹਾਡੇ ਫ਼ਲ ਅਤੇ ਅੰਗੂਰ ਖੋਹ ਲੇ ਨੇ।
33 ਮੋਆਬ ਦੀਆਂ ਵੱਡੀਆਂ ਅੰਗੂਰੀ ਵੇਲਾਂ ਤੋਂ ਖੁਸ਼ੀ ਅਤੇ ਆਨੰਦ ਮੁੱਕ ਗਏ ਹਨ।
ਮੈਂ ਮੈਅ ਦੇ ਕੋਲੂ ਤੋਂ ਵਗਦੀ ਹੋਈ ਮੈਅ ਰੋਕ ਦਿੱਤੀ ਹੈ।
ਇੱਥੇ ਮੈਅ ਬਨਾਉਣ ਲਈ ਅੰਗੂਰਾਂ ਨੂੰ ਕੁਚਲਣ ਵਾਲੇ ਲੋਕਾਂ ਦਾ ਗਾਉਣਾ ਅਤੇ ਨੱਚਣਾ ਨਹੀਂ ਹੈ।
ਇੱਥੇ ਖੁਸ਼ੀ ਦੇ ਨਾਹਰੇ ਨਹੀਂ ਹਨ।
34 “ਹਸ਼ਬੋਨ ਅਤੇ ਅਲਆਲੇਹ ਦੇ ਕਸਬਿਆਂ ਦੇ ਲੋਕ ਰੋ ਰਹੇ ਹਨ। ਉਨ੍ਹਾਂ ਦੇ ਰੋਣ ਦੀਆਂ ਆਵਾਜ਼ਾਂ ਯਹਸ ਕਸਬੇ ਤੀਕ ਵੀ ਸੁਣੀਆਂ ਜਾ ਸੱਕਦੀਆਂ ਹਨ। ਉਨ੍ਹਾਂ ਦੇ ਰੋਣ ਦੀ ਆਵਾਜ਼ ਸੋਅਰ ਦੇ ਕਸਬੇ ਤੋਂ ਹੋਰੋਨਾਯਿਮ ਅਤੇ ਅਲਗਬ-ਸ਼ਲੀਸ਼ੀਯਾਹ ਦੇ ਕਸਬਿਆਂ ਤੀਕ ਵੀ ਸੁਣੀ ਜਾ ਸੱਕਦੀ ਹੈ। ਨਿਮਰੀਮ ਦੇ ਪਾਣੀ ਵੀ ਸੁੱਕ ਗਏ ਹਨ। 35 ਰੋਕ ਦਿਆਂਗਾ ਮੈਂ ਮੋਆਬ ਨੂੰ ਉੱਚੀਆਂ ਥਾਵਾਂ ਉੱਤੇ ਹੋਮ ਬਲੀਆਂ ਚੜ੍ਹਾਉਣ ਤੋਂ। ਮੈਂ ਉਨ੍ਹਾਂ ਨੂੰ ਆਪਣੇ ਦੇਵਤਿਆਂ ਨੂੰ ਬਲੀਆਂ ਚੜ੍ਹਾਉਣ ਤੋਂ ਰੋਕ ਦਿਆਂਗਾ।।” ਯਹੋਵਾਹ ਨੇ ਇਹ ਗੱਲਾਂ ਆਖੀਆਂ ਸਨ।
36 “ਮੋਆਬ ਲਈ ਮੈਂ ਬਹੁਤ ਉਦਾਸ ਹਾਂ। ਮੇਰਾ ਦਿਲ ਮੌਤ ਦੇ ਗੀਤ ਦੀ ਧੁਨ ਛੇੜਦੀ ਬੰਸਰੀ ਦੀ ਤਰ੍ਹਾਂ ਰੋਦਾ ਹੈ। ਮੈਂ ਕੀਰ-ਹਰਸ ਦੇ ਲੋਕਾਂ ਲਈ ਉਦਾਸ ਹਾਂ। ਉਨ੍ਹਾਂ ਦਾ ਪੈਸਾ ਅਤੇ ਦੌਲਤ ਸਾਰੇ ਹੀ ਖੋਹ ਲੇ ਗਏ ਹਨ। 37 ਹਰ ਕਿਸੇ ਨੇ ਆਪਣਾ ਸਿਰ ਮੁਨਾਇਆ ਹੋਇਆ ਹੈ। ਹਰ ਕਿਸੇ ਦੀ ਦਾਹੜੀ ਕੱਟੀ ਹੋਈ ਹੈ। ਹਰ ਕਿਸੇ ਦੇ ਹੱਥ ਕੱਟੇ ਹੋਏ ਹਨ ਅਤੇ ਖੂਨ ਨਾਲ ਭਰੇ ਹੋਏ ਨੇ। ਹਰ ਕਿਸੇ ਨੇ ਲੱਕ ਦੁਆਲੇ ਸੋਗੀ ਵਸਤਰ ਪਹਿਨੇ ਹੋਏ ਨੇ। 38 ਲੋਕ ਹਰ ਥਾਂ ਮੋਆਬ ਵਿੱਚ ਮਰੇ ਹੋਇਆਂ ਲਈ ਰੋ ਰਹੇ ਨੇ-ਹਰ ਛੱਤ ਉੱਤੇ ਅਤੇ ਹਰ ਚੌਰਾਹੇ ਉੱਤੇ। ਇੱਥੇ ਉਦਾਸੀ ਫ਼ੈਲੀ ਹੋਈ ਹੈ ਕਿਉਂ ਕਿ ਮੈਂ ਮੋਆਬ ਨੂੰ ਖਾਲੀ ਭਾਂਡੇ ਵਾਂਗ ਤੋੜ ਸੁੱਟਿਆ ਹੈ।” ਯਹੋਵਾਹ ਨੇ ਇਹ ਗੱਲਾਂ ਆਖੀਆਂ।
39 ਟੁੱਟ ਭੱਜ ਚੁੱਕਿਆ ਹੈ ਮੋਆਬ। ਉਸ ਲਈ ਰੋਵੋ। ਆਤਮ-ਸਮਰਪਣ ਕਰ ਦਿੱਤਾ ਸੀ ਮੋਆਬ ਨੇ। ਹੁਣ ਮੋਆਬ ਸ਼ਰਮਸਾਰ ਹੈ। ਲੋਕ ਮੋਆਬ ਦਾ ਮਜ਼ਾਕ ਉਡਾਉਂਦੇ ਹਨ-ਪਰ ਜਿਹੜੀਆਂ ਗੱਲਾਂ ਵਾਪਰ ਚੁੱਕੀਆਂ ਹਨ ਉਹ ਉਨ੍ਹਾਂ ਨੂੰ ਭੈਭੀਤ ਕਰਦੀਆਂ ਹਨ।
40 ਯਹੋਵਾਹ ਆਖਦਾ ਹੈ, “ਦੇਖੋ! ਬਾਜ਼ ਅਕਾਸ਼ ਉੱਤੋਂ ਝਪਟ ਰਿਹਾ ਹੈ।
ਇਹ ਮੋਆਬ ਉੱਤੇ ਆਪਣੇ ਖੰਭ ਫ਼ੈਲਾ ਰਿਹਾ ਹੈ।
41 ਕਿਰਿਓਬ ਉੱਤੇ ਕਬਜ਼ਾ ਹੋ ਜਾਵੇਗਾ।
ਮਜ਼ਬੂਤ ਛੁਪਣਗਾਹਾਂ ਉੱਤੇ ਵੀ ਕਬਜ਼ਾ ਕਰ ਲਿਆ ਜਾਵੇਗਾ।
ਉਸ ਸਮੇਂ, ਮੋਆਬ ਦੇ ਫ਼ੌਜੀ ਉਸ ਔਰਤ ਵਾਂਗ ਡਰੇ ਹੋਏ
ਹੋਣਗੇ ਜਿਹੜੀ ਬੱਚਾ ਜਣ ਰਹੀ ਹੁੰਦੀ ਹੈ।
42 ਮੋਆਬ ਦੀ ਕੌਮ ਤਬਾਹ ਹੋ ਜਾਵੇਗੀ।
ਕਿਉਂ? ਕਿਉਂ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਯਹੋਵਾਹ ਨਾਲੋਂ ਵੱਧੇਰੇ ਮਹੱਤਵਪੂਰਣ ਹਨ।”
43 ਯਹੋਵਾਹ ਇਹ ਗੱਲਾਂ ਆਖਦਾ ਹੈ:
“ਮੋਆਬ ਦੇ ਲੋਕੋ, ਤੁਹਾਡੇ ਲਈ ਇੱਥੇ ਡਰ, ਡੂੰਘੀਆਂ ਖੱਡਾਂ ਅਤੇ ਜਾਲ ਹਨ।
44 ਲੋਕ ਭੈਭੀਤ ਹੋਣਗੇ ਅਤੇ ਦੂਰ ਭੱਜ ਜਾਣਗੇ
ਅਤੇ ਉਹ ਡੂੰਘਿਆਂ ਟੋਇਆਂ ਅੰਦਰ ਡਿੱਗ ਪੈਣਗੇ।
ਜਿਹੜਾ ਡੂੰਘਿਆਂ ਟੋਇਆਂ ਵਿੱਚੋਂ ਬਾਹਰ ਆਵੇਗਾ,
ਉਹ ਜਾਲਾਂ ਅੰਦਰ ਫ਼ੜਿਆ ਜਾਵੇਗਾ।
ਮੈਂ ਮੋਆਬ ਲਈ ਸਜ਼ਾ ਦਾ ਸਾਲ ਲਿਆਵਾਂਗਾ।”
ਯਹੋਵਾਹ ਨੇ ਇਹ ਗੱਲਾਂ ਆਖੀਆਂ।
45 “ਲੋਕੀਂ ਤਾਕਤਵਰ ਦੁਸ਼ਮਣ ਕੋਲੋਂ ਦੂਰ ਭੱਜ ਗਏ ਨੇ।
ਉਹ ਸੁਰੱਖਿਆ ਲਈ ਹਸ਼ਬੋਨ ਇਲਾਕੇ ਵਿੱਚ ਭੱਜ ਗਏ ਨੇ।
ਪਰ ਓੱਥੇ ਕੋਈ ਸੁਰੱਖਿਆ ਨਹੀਂ ਸੀ।
ਹਸ਼ਬੋਨ ਅੰਦਰ ਅੱਗ ਲਗੀ।
ਉਹ ਅੱਗ ਸੀਹੋਨ ਦੇ ਕਸਬੇ ਅੰਦਰ ਲਗੀ।
ਅਤੇ ਇਹ ਮੋਆਬ ਦੇ ਆਗੂਆਂ ਨੂੰ ਤਬਾਹ ਕਰ ਰਹੀ ਹੈ।
ਇਹ ਉਨ੍ਹਾਂ ਗੁਮਾਨੀ ਲੋਕਾਂ ਨੂੰ ਤਬਾਹ ਕਰ ਰਹੀ ਹੈ।
46 ਮੋਆਬ, ਤੇਰੇ ਲਈ ਬੁਰਾ ਹੋਵੇਗਾ।
ਕਮੋਸ਼ ਦੇ ਲੋਕ ਤਬਾਹ ਹੋ ਗਏ ਨੇ।
ਤੇਰੇ ਧੀਆਂ-ਪੁੱਤਰ ਬੰਦੀ ਬਣਾ ਕੇ
ਦੂਰ ਲਿਜਾਏ ਜਾਣਗੇ।
47 “ਮੋਆਬ ਦੇ ਲੋਕ ਬੰਦੀ ਬਣਾ ਕੇ ਲਿਜਾਏ ਜਾਣਗੇ।
ਪਰ ਆਉਣ ਵਾਲੇ ਦਿਨਾਂ ਵਿੱਚ, ਮੈਂ ਮੋਆਬ ਦੇ ਬੰਦਿਆਂ ਨੂੰ ਵਾਪਸ ਲਿਆਵਾਂਗਾ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਇਸ ਨਾਲ ਮੋਆਬ ਬਾਰੇ ਨਿਆਂ ਖਤਮ ਹੁੰਦਾ ਹੈ।
ਅੰਮੋਨ ਬਾਰੇ ਇੱਕ ਸੰਦੇਸ਼
49 ਇਹ ਸੰਦੇਸ਼ ਅੰਮੋਨੀ ਲੋਕਾਂ ਬਾਰੇ ਹੈ। ਯਹੋਵਾਹ ਆਖਦਾ ਹੈ:
“ਅੰਮੋਨੀ ਲੋਕੋ, ਕੀ ਤੁਸੀਂ ਸੋਚਦੇ ਹੋ ਕਿ
ਇਸਰਾਏਲ ਦੇ ਲੋਕਾਂ ਦੇ ਬੱਚੇ ਨਹੀਂ ਹਨ?
ਕੀ ਸੋਚਦੇ ਹੋ ਤੁਸੀਂ ਕਿ ਇੱਥੇ ਬੱਚੇ ਨਹੀਂ ਹਨ ਆਪਣੇ ਮਾਪਿਆਂ ਦੀ
ਮੌਤ ਮਗਰੋਂ ਧਰਤੀ ਸਾਂਭਣ ਵਾਲੇ?
ਫ਼ੇਰ ਕਾਤੋਂ ਮਲਕਾਮ ਦੇ ਲੋਕਾਂ ਨੇ ਗਾਦ ਦੀ ਧਰਤੀ ਲਈ ਅਤੇ ਇਸ ਦੇ ਨਗਰਾਂ ਵਿੱਚ ਵਸ ਗਏ?”
2 ਯਹੋਵਾਹ ਆਖਦਾ ਹੈ, “ਅੰਮੋਨ ਦੇ ਰੱਬਾਹ ਅੰਦਰ ਸਮਾਂ ਆਵੇਗਾ
ਜਦੋਂ ਲੋਕੀਂ ਜੰਗ ਦੀਆਂ ਅਵਾਜ਼ਾਂ ਸੁਣਨਗੇ।
ਅੰਮੋਨ ਦਾ ਰੱਬਾਹ [a] ਤਬਾਹ ਹੋ ਜਾਵੇਗਾ।
ਸਿਰਫ਼ ਤਬਾਹ ਹੋਏ ਮਕਾਨਾਂ ਨਾਲ ਢੱਕੀਆਂ ਹੋਈਆਂ ਨੰਗੀਆਂ ਪਹਾੜੀਆਂ ਹੀ ਬਚਣਗੀਆਂ।
ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਕਸਬੇ ਸਾੜ ਦਿੱਤੇ ਜਾਣਗੇ।
ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਲੋਕਾਂ ਨੂੰ ਆਪਣਾ ਦੇਸ਼ ਛੱਡ ਜਾਣ ਲਈ ਮਜ਼ਬੂਰ ਕੀਤਾ ਸੀ।
ਪਰ ਬਾਦ ਵਿੱਚ ਇਸਰਾਏਲ ਉਨ੍ਹਾਂ ਨੂੰ ਛੱਡ ਜਾਣ ਲਈ ਮਜ਼ਬੂਰ ਕਰ ਦੇਵੇਗਾ।”
ਯਹੋਵਾਹ ਨੇ ਇਹ ਗੱਲਾਂ ਆਖੀਆਂ।
3 “ਹਸ਼ਬੋਨ ਦੇ ਲੋਕੋ ਰੋਵੋ, ਕਿਉਂ ਕਿ ਅਈ ਦਾ ਸ਼ਹਿਰ ਤਬਾਹ ਹੋ ਗਿਆ ਹੈ।
ਅੰਮੋਨ ਦੇ ਰੱਬਾਹ ਦੀਓ ਔਰਤੋਂ, ਰੋਵੋ!
ਆਪਣੇ ਸੋਗ ਦੇ ਬਸਤਰ ਪਹਿਨ ਲਵੋ ਅਤੇ ਰੋਵੋ।
ਸੁਰੱਖਿਆ ਲਈ ਸ਼ਹਿਰ ਵੱਲ ਭੱਜੋ।
ਕਿਉਂ ਕਿ ਦੁਸ਼ਮਣ ਆ ਰਿਹਾ ਹੈ।
ਉਹ ਮਲਕਾਮ ਨੂੰ ਉਸ ਦੇ ਜਾਜਕਾਂ ਅਤੇ ਅਧਿਕਾਰੀਆਂ ਸਮੇਤ ਲੈ ਜਾਣਗੇ।
4 ਤੁਸੀਂ ਆਪਣੀ ਤਾਕਤ ਦੀਆਂ ਫ਼ਢ਼ਾਂ ਮਾਰਦੇ ਹੋ।
ਪਰ ਤੁਹਾਡੇ ਕੋਲੋਂ, ਤੁਹਾਡੀ ਤਾਕਤ ਖੁੱਸ ਰਹੀ ਹੈ।
ਤੁਸੀਂ ਆਪਣੀ ਦੌਲਤ ਵਿੱਚ ਭਰੋਸਾ ਕਰਦੇ ਹੋ ਕਿ ਉਹ ਤੁਹਾਨੂੰ ਬਚਾ ਲਵੇਗੀ।
ਤੁਸੀਂ ਸੋਚਦੇ ਹੋ ਕਿ ਕੋਈ ਤੁਹਾਡੇ ਉੱਤੇ ਹਮਲਾ ਕਰਨ ਦੀ ਗੱਲ ਵੀ ਨਹੀਂ ਸੋਚੇਗਾ।”
5 ਪਰ ਸਰਬ-ਸ਼ਕਤੀਮਾਨ ਯਹੋਵਾਹ ਇਹ ਆਖਦਾ ਹੈ:
“ਮੈਂ ਤੁਹਾਡੇ ਲਈ ਹਰ ਪਾਸਿਓ ਮੁਸੀਬਤਾਂ ਲਿਆਵਾਂਗਾ।
ਤੁਸੀਂ ਸਾਰੇ ਹੀ ਭੱਜ ਜਾਓਗੇ।
ਅਤੇ ਕੋਈ ਫ਼ੇਰ ਕਦੇ ਤੁਹਾਨੂੰ ਇਕੱਠਿਆਂ ਨਹੀਂ ਕਰ ਸੱਕੇਗਾ।”
6 “ਅੰਮੋਨੀ ਲੋਕਾਂ ਨੂੰ ਬੰਦੀ ਬਣਾ ਕੇ ਲੈ ਜਾਇਆ ਜਾਵੇਗਾ। ਪਰ ਸਮਾਂ ਆਵੇਗਾ ਜਦੋਂ ਮੈਂ ਅੰਮੋਨੀ ਲੋਕਾਂ ਨੂੰ ਵਾਪਸ ਲਿਆਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਅਦੋਮ ਬਾਰੇ ਇੱਕ ਸੰਦੇਸ਼
7 ਇਹ ਸੰਦੇਸ਼ ਅਦੋਮ ਬਾਰੇ ਹੈ। ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ:
“ਕੀ ਤੇਮਾਨ ਅੰਦਰ ਕੋਈ ਸਿਆਣਪ ਨਹੀਂ ਬਚੀ?
ਕੀ ਅਦੋਮ ਦੇ ਸਿਆਣੇ ਲੋਕ ਸਲਾਹ ਦੇਣ ਦੇ ਕਾਬਲ ਨਹੀਂ ਰਹੇ?
ਕੀ ਉਹ ਆਪਣੀ ਸਿਆਣਪ ਗੁਆ ਚੁੱਕੇ ਨੇ?
8 ਦਦਾਨ ਵਿੱਚ ਰਹਿਣ ਵਾਲੇ ਤੁਸੀਂ ਲੋਕੋ, ਭੱਜ ਜਾਵੋ! ਛੁਪ ਜਾਵੋ!
ਕਿਉਂ? ਕਿਉਂ ਕਿ ਮੈਂ ਏਸਾਓ ਨੂੰ ਉਸ ਦੇ ਮੰਦਿਆਂ ਕਾਰਿਆਂ ਲਈ ਸਜ਼ਾ ਦੇਵਾਂਗਾ।
9 “ਕਾਮੇ ਵੇਲਾਂ ਤੋਂ ਅੰਗੂਰ ਤੋਂੜਦੇ ਨੇ
ਪਰ ਉਹ ਕੁਝ ਅੰਗੂਰ ਪੌਦਿਆਂ ਉੱਤੇ ਰਹਿਣ ਦਿੰਦੇ ਨੇ।
ਜੇ ਰਾਤ ਵੇਲੇ ਚੋਰ ਪੈ ਜਾਣ,
ਤਾਂ ਉਹ ਸਭ ਕੁਝ ਨਹੀਂ ਲਿਜਾ ਸੱਕਦੇ।
10 ਪਰ ਮੈਂ ਏਸਾਓ ਕੋਲੋਂ ਸਭ ਕੁਝ ਲੈ ਜਾਵਾਂਗਾ।
ਮੈਂ ਉਸ ਦੇ ਛੁਪਣ ਦੀਆਂ ਸਾਰੀਆਂ ਥਾਵਾਂ ਲੱਭ ਲਵਾਂਗਾ।
ਉਹ ਮੇਰੇ ਪਾਸੋਂ ਛੁਪ ਨਹੀਂ ਸੱਕੇਗਾ।
ਉਸ ਦੇ ਬੱਚੇ, ਰਿਸ਼ਤੇਦਾਰ ਅਤੇ ਗੁਆਂਢੀ ਸਾਰੇ ਹੀ ਮਾਰੇ ਜਾਣਗੇ।
11 ਮੇਰੇ ਲੋਕੋ, ਆਪਣੇ ਯਤੀਮਾਂ ਦੀ ਚਿੰਤਾ ਨਾ ਕਰੋ।
ਮੈਂ ਉਨ੍ਹਾਂ ਨੂੰ ਜੀਵਤ ਰੱਖਾਂਗਾ।
ਤੁਹਾਡੀਆਂ ਪਤਨੀਆਂ ਮੇਰੇ ਉੱਤੇ ਭਰੋਸਾ ਕਰ ਸੱਕਦੀਆਂ ਨੇ!”
12 ਇਹੀ ਹੈ ਜੋ ਯਹੋਵਾਹ ਆਖਦਾ ਹੈ, “ਕੁਝ ਲੋਕ ਸਜ਼ਾ ਦੇ ਅਧਿਕਾਰੀ ਨਹੀਂ ਹੁੰਦੇ-ਪਰ ਉਹ ਦੁੱਖ ਭੋਗਦੇ ਨੇ। ਪਰ ਅਦੋਮ ਤੂੰ ਸਜ਼ਾ ਦਾ ਅਧਿਕਾਰੀ ਹੈਂ-ਇਸ ਲਈ ਤੈਨੂੰ ਸੱਚਮੁੱਚ ਸਜ਼ਾ ਮਿਲੇਗੀ। ਤੂੰ ਉਸ ਸਜ਼ਾ ਤੋਂ ਨਹੀਂ ਬਚ ਸੱਕੇਂਗਾ ਜਿਸਦਾ ਤੂੰ ਅਧਿਕਾਰੀ ਹੈਂ। ਤੈਨੂੰ ਸਜ਼ਾ ਮਿਲੇਗੀ।” 13 ਯਹੋਵਾਹ ਆਖਦਾ ਹੈ, “ਮੈਂ ਆਪਣੀ ਸ਼ਕਤੀ ਨਾਲ ਮੈਂ ਇਹ ਇਕਰਾਰ ਕਰਦਾ ਹਾਂ: ਮੈਂ ਇਕਰਾਰ ਕਰਦਾ ਹਾਂ ਕਿ ਬਾਸਰਾਹ ਦਾ ਸ਼ਹਿਰ ਤਬਾਹ ਕਰ ਦਿੱਤਾ ਜਾਵੇਗਾ। ਉਹ ਸ਼ਹਿਰ ਮਲਬੇ ਦਾ ਢੇਰ ਬਣ ਜਾਵੇਗਾ। ਲੋਕੀ ਹੋਰਨਾਂ ਸ਼ਹਿਰਾਂ ਨੂੰ ਬਦ-ਦੁਆ ਦੇਣ ਵੇਲੇ ਉਸਦੀ ਮਿਸਾਲ ਦੇ ਤੌਰ ਤੇ ਵਰਤੋਂ ਕਰਨਗੇ। ਲੋਕ ਉਸ ਸ਼ਹਿਰ ਦੀ ਬੇਇੱਜ਼ਤੀ ਕਰਨਗੇ। ਅਤੇ ਬਾਸਰਾਹ ਦੇ ਆਲੇ-ਦੁਆਲੇ ਦੇ ਸਾਰੇ ਕਸਬੇ ਹਮੇਸ਼ਾ ਲਈ ਬਰਬਾਦ ਹੋ ਜਾਣਗੇ।”
14 ਮੈਂ ਇਹ ਸੰਦੇਸ਼ ਯਹੋਵਾਹ ਪਾਸੋਂ ਸੁਣਿਆ ਸੀ।
ਅਤੇ ਉਸ ਨੇ ਇੱਕ ਸੰਦੇਸ਼ਵਾਹਕ ਨੂੰ ਕੌਮਾਂ ਵੱਲ
ਇਹ ਸੰਦੇਸ਼ ਦੇਕੇ ਘਲਿਆ:
“ਆੱਪਣੀਆਂ ਫ਼ੋਜਾਂ ਇਕੱਠੀਆਂ ਕਰ ਲਵੋ!
ਜੰਗ ਲਈ ਤਿਆਰ ਹੋ ਜਾਵੋ!
ਅਦੋਮ ਦੀ ਕੌਮ ਉੱਤੇ ਧਾਵਾ ਬੋਲ ਦਿਓ!
15 ਅਦੋਮ, ਮੈਂ ਤੈਨੂੰ ਗ਼ੈਰ ਜ਼ਰੂਰੀ ਬਣਾ ਦਿਆਂਗਾ,
ਹਰ ਬੰਦਾ ਤੇਰੇ ਨਾਲ ਨਫ਼ਰਤ ਕਰੇਗਾ।
16 ਅਦੋਮ, ਤੂੰ ਹੋਰਨਾਂ ਕੌਮਾਂ ਨੂੰ ਡਰਾ ਦਿੱਤਾ ਸੀ।
ਇਸ ਲਈ ਤੂੰ ਸੋਚਿਆ ਸੀ ਕਿ ਤੂੰ ਮਹੱਤਵਪੂਰਣ ਹੈਂ।
ਪਰ ਤੂੰ ਮੂਰਖ ਬਣਾ ਗਿਆ ਸੈਂ। ਅਦੋਮ, ਤੈਨੂੰ ਤੇਰੇ ਗੁਮਾਨ ਨੇ ਧੋਖਾ ਦਿੱਤਾ ਹੈ,
ਤੂੰ ਉਚਿਆਂ ੱਪਹਾੜਾਂ ਉੱਤੇ ਰਹਿੰਦਾ ਹੈਂ,
ਜਿਹੜੇ ਵੱਡੀਆਂ ਚੱਟਾਨਾਂ ਅਤੇ ਪਹਾੜੀਆਂ ਨਾਲ ਸੁਰੱਖਿਅਤ ਹੈ।
ਪਰ ਜੇ ਤੂੰ ਆਪਣਾ ਮਕਾਨ ਬਾਜ਼ ਦੇ ਆਲ੍ਹਣੇ ਜਿੰਨਾ ਉੱਚਾ ਵੀ ਬਣਾ ਲਵੇਂ,
ਮੈਂ ਤੈਨੂੰ ਫ਼ੜ ਲਵਾਂਗਾ ਅਤੇ ਮੈਂ ਤੈਨੂੰ ਓਬੋਁ ਧੂਹ ਲਿਆਵਾਂਗਾ।”
ਯਹੋਵਾਹ ਨੇ ਇਹ ਗੱਲਾਂ ਆਖੀਆਂ।
17 “ਅਦੋਮ ਤਬਾਹ ਹੋ ਜਾਵੇਗਾ।
ਲੋਕਾਂ ਨੂੰ, ਉੱਜੜੇ ਸ਼ਹਿਰਾਂ ਨੂੰ ਦੇਖਕੇ ਧੱਕਾ ਲੱਗੇਗਾ।
ਲੋਕ ਉੱਜੜੇ ਹੋਏ ਸ਼ਹਿਰ ਲਈ, ਹੈਰਾਨ ਹੋਕੇ ਸੀਟੀਆਂ ਮਾਰਨਗੇ।
18 ਅਦੋਮ, ਸਦੂਮ ਅਤੇ ਅਮੂਰਾਹ ਵਾਂਗ ਅਤੇ ਉਨ੍ਹਾਂ ਦੇ ਆਲੇ-ਦੁਆਲੇ ਕਸਬਿਆਂ ਵਾਂਗ ਤਬਾਹ ਹੋ ਜਾਵੇਗਾ।
ਓੱਥੇ ਕੋਈ ਵੀ ਬੰਦਾ ਨਹੀਂ ਰਹਿੰਦਾ।”
ਯਹੋਵਾਹ ਨੇ ਇਹ ਗੱਲਾਂ ਆਖੀਆਂ।
19 “ਕਦੇ-ਕਦੇ ਕੋਈ ਸ਼ੇਰ ਯਰਦਨ ਨਦੀ ਦੇ ਨੇੜੇ ਦੀਆਂ ਸਂਘਣੀਆਂ ਝਾੜੀਆਂ ਵਿੱਚੋਂ ਨਿਕਲ ਆਵੇਗਾ। ਅਤੇ ਉਹ ਸ਼ੇਰ ਉਨ੍ਹਾਂ ਖੇਤਾਂ ਅੰਦਰ ਚੱਲਾ ਜਾਵੇਗਾ ਜਿੱਥੇ ਲੋਕ ਆਪਣੇ ਪਾਸ਼ੂਆਂ ਅਤੇ ਭੇਡਾਂ ਨੂੰ ਰੱਖਦੇ ਨੇ। ਮੈਂ ਉਸ ਸ਼ੇਰ ਵਰਗਾ ਹਾਂ। ਮੈਂ ਅਦੋਮ ਨੂੰ ਜਾਵਾਂਗਾ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਭੈਭੀਤ ਕਰ ਦਿਆਂਗਾ। ਮੈਂ ਉਨ੍ਹਾਂ ਨੂੰ ਭਜਾ ਦਿਆਂਗਾ। ਉਨ੍ਹਾਂ ਗੱਭਰੂਆਂ ਵਿੱਚੋਂ ਕੋਈ ਵੀ ਮੈਨੂੰ ਰੋਕ ਨਹੀਂ ਸੱਕੇਗਾ ਕੋਈ ਵੀ ਮੇਰੇ ਜਿਹਾ ਨਹੀਂ ਹੈ। ਕੋਈ ਵੀ ਮੈਨੂੰ ਨਹੀਂ ਵੰਗਾਰ ਸੱਕੇਗਾ। ਉਨ੍ਹਾਂ ਦੇ ਆਜੜੀਆਂ ਵਿੱਚੋਂ ਕੋਈ ਵੀ ਮੇਰੇ ਸਾਹਮਣੇ ਨਹੀਂ ਖਲੋ ਸੱਕੇਗਾ।”
20 ਉਸ ਬਾਰੇ ਸੁਣੋ, ਜਿਸਦੀ ਵਿਉਂਤ ਯਹੋਵਾਹ ਨੇ ਅਦੋਮ ਦੇ ਲੋਕਾਂ ਨਾਲ ਕਰਨ ਲਈ ਬਣਾਈ ਹੈ।
ਸੁਣੋ ਕਿ ਯਹੋਵਾਹ ਨੇ ਤੇਮਾਨ ਦੇ ਲੋਕਾਂ ਨਾਲ ਕਰਨ ਵਾਸਤੇ ਕੀ ਨਿਆਂ ਕੀਤਾ ਹੈ।
ਦੁਸ਼ਮਣ ਅਦੋਮ ਦੇ ਇੱਜੜ (ਲੋਕਾਂ) ਦੇ ਛੋਟੇ ਬੱਚਿਆਂ ਨੂੰ ਘਸੀਟੇਗਾ,
ਅਦੋਮ ਦੀਆਂ ਚਰਾਂਦਾਂ ਉਨ੍ਹਾਂ ਦੇ ਕੀਤੇ ਕਾਰਿਆਂ ਕਾਰਣ ਸੱਖਣੀਆਂ ਹੋਣਗੀਆਂ।
21 ਅਦਮੋ ਦੇ ਡਿੱਗਣ ਦੀ ਅਵਾਜ਼ ਉੱਤੇ ਧਰਤੀ ਕੰਬ ਜਾਵੇਗੀ।
ਲਾਲ ਸਾਗਰ ਤੀਕ ਉਨ੍ਹਾਂ ਦੀਆਂ ਚੀਕਾਂ ਸੁਣੀਆਂ ਜਾਣਗੀਆਂ।
22 ਯਹੋਵਾਹ ਇੱਕ ਬਾਜ਼ ਵਾਂਗ ਹੋਵੇਗਾ, ਜੋ ਉਸ ਜਾਨਵਰ ਉੱਤੇ ਉਡਦਾ ਹੈ, ਜਿਸ ਉੱਤੇ ਉਹ ਹਮਲਾ ਕਰਦਾ ਹੈ।
ਯਹੋਵਾਹ, ਬਾਸਰਾਹ ਉੱਤੇ ਆਪਣੇ ਖੰਭ ਫ਼ੈਲਾਏ ਹੋਏ, ਬਾਜ਼ ਵਾਂਗ ਹੋਵੇਗਾ।
ਉਸ ਸਮੇਂ, ਅਦੋਮ ਦੇ ਬਹੁਤ ਹੀ ਫ਼ੌਜੀ ਭੈਭੀਤ ਹੋ ਜਾਣਗੇ।
ਉਹ ਡਰ ਨਾਲ ਬੱਚਾ ਜਣਨ ਵਾਲੀ ਔਰਤ ਵਾਂਗਰਾਂ ਹੋਣਗੇ।
ਦਂਮਿਸ਼ਕ ਲਈ ਇੱਕ ਸੰਦੇਸ਼
23 ਇਹ ਸੰਦੇਸ਼ ਦਂਮਿਸ਼ਕ ਦੇ ਸ਼ਹਿਰ ਬਾਰੇ ਹੈ:
“ਹਮਾਬ ਅਤੇ ਅਰਪਾਦ ਦੇ ਕਸਬੇ ਸ਼ਰਮਸਾਰ ਨੇ।
ਉਹ ਇਸ ਲਈ ਭੈਭੀਤ ਨੇ ਕਿ ਉਨ੍ਹਾਂ ਬੁਰੀ ਖਬਰ ਸੁਣੀ ਹੈ।
ਉਹ ਨਿਰ-ਉਤਸਾਹੇ ਨੇ ਅਤੇ ਸਮੁੰਦਰ ਦੀ ਤਰ੍ਹਾਂ ਡਰ ਨਾਲ
ਹਿਲਦੇ ਨੇ ਜਿਹੜਾ ਅਰਾਮ ਨਹੀਂ ਕਰ ਸੱਕਦਾ।
24 ਦਂਮਿਸ਼ਕ ਦਾ ਸ਼ਹਿਰ ਕਮਜ਼ੋਰ ਹੋ ਗਿਆ ਹੈ।
ਲੋਕ ਉੱਥੋਂ ਭੱਜ ਜਾਣਾ ਲੋਚਦੇ ਨੇ।
ਲੋਕ ਆਤੰਕਿਤ ਹੋਣ ਲਈ ਤਿਆਰ ਨੇ।
ਲੋਕ ਬੱਚਾ ਜਣਨ ਵਾਲੀ ਔਰਤ ਵਾਂਗ ਦੁੱਖ ਅਤੇ ਦਰਦ ਮਹਿਸੂਸ ਕਰਦੇ ਨੇ।
25 “ਦਂਮਿਸ਼ਕ ਇੱਕ ਪ੍ਰਸੰਨ ਸ਼ਹਿਰ ਹੈ।
ਲੋਕ ਹਾਲੇ ਉਸ ‘ਰਂਗੀਨ ਸ਼ਹਿਰ’ ਨੂੰ ਛੱਡ ਕੇ ਨਹੀਂ ਗਏ।
26 ਇਸ ਲਈ ਉਸ ਸ਼ਹਿਰ ਦੇ ਗੱਭਰੂ ਆਮ ਚੌਕਾਂ ਅੰਦਰ ਮਰਨਗੇ।
ਉਸ ਸਮੇਂ, ਉਸ ਦੇ ਸਾਰੇ ਸਿਪਾਹੀ ਮਾਰੇ ਜਾਣਗੇ।”
ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।
27 “ਮੈਂ ਦਂਮਿਸ਼ਕ ਦੀਆਂ ਕੰਧਾਂ ਨੂੰ ਅੱਗ ਦਿਖਾ ਦੇਵਾਂਗਾ।
ਉਹ ਅੱਗ ਬਨ-ਹਦਦ ਦੇ ਮਜ਼ਬੂਤ ਕਿਲ੍ਹਿਆਂ ਨੂੰ ਪੂਰੀ ਤਰ੍ਹਾਂ ਸਾੜ ਦੇਵੇਗੀ।”
ਕੇਦਾਰ ਅਤੇ ਹਾਸੋਰ ਬਾਰੇ ਇੱਕ ਸੰਦੇਸ਼
28 ਇਹ ਸੰਦੇਸ਼ ਕੇਦਾਰ ਦੇ ਕਬੀਲੇ ਅਤੇ ਹਾਸੋਰ ਦੇ ਹਾਕਮਾਂ ਬਾਰੇ ਹੈ। ਨਬੂਕਦਨੱਸਰ, ਬਾਬਲ ਦੇ ਰਾਜੇ, ਨੇ ਉਨ੍ਹਾਂ ਨੂੰ ਹਰਾਇਆ ਸੀ। ਯਹੋਵਾਹ ਆਖਦਾ ਹੈ:
“ਜਾਓ ਅਤੇ ਕੇਦਾਰ ਦੇ ਪਰਿਵਾਰ-ਸਮੂਹ ਉੱਤੇ ਹਮਲਾ ਕਰੋ।
ਪੂਰਬ ਦੇ ਲੋਕਾਂ ਨੂੰ ਤਬਾਹ ਕਰ ਦਿਓ।
29 ਉਨ੍ਹਾਂ ਦੇ ਤੰਬੂ ਅਤੇ ਇੱਜੜ ਖੋਹ ਲੇ ਜਾਣਗੇ।
ਉਨ੍ਹਾਂ ਦੇ ਤੰਬੂ ਅਤੇ ਸਾਰੀਆਂ ਦੌਲਤਾਂ ਲੁੱਟ ਲਈਆਂ ਜਾਣਗੀਆਂ।
ਦੁਸ਼ਮਣ ਉਨ੍ਹਾਂ ਦੇ ਊਠ ਲੁੱਟ ਲਵੇਗਾ।
ਲੋਕ ਉੱਚੀ ਪੁਕਾਰ ਕੇ ਉਨ੍ਹਾਂ ਨੂੰ ਆਖਣਗੇ:
‘ਸਾਡੇ ਹਰ ਪਾਸੇ ਭਿਆਨਕ ਗੱਲਾਂ ਵਾਪਰ ਰਹੀਆਂ ਨੇ।’
30 ਛੇਤੀ ਭੱਜੋ!
ਹਾਸੋਰ ਦੇ ਲੋਕੋ, ਛੁਪਣ ਦੀ ਕੋਈ ਚੰਗੀ ਥਾਂ ਲੱਭ ਲਵੋ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਨਬੂਕਦਨੱਸਰ ਨੇ ਤੁਹਾਡੇ ਖਿਲਾਫ਼ ਵਿਉਂਤਾਂ ਘੜੀਆਂ।
ਉਸ ਨੇ ਤੁਹਾਨੂੰ ਹਰਾਉਣ ਦੀਆਂ ਚਲਾਕ ਯੋਜਨਾਵਾਂ ਸੋਚੀਆਂ।
31 ਇੱਥੇ ਇੱਕ ਕੌਮ ਹੈ ਜਿਹੜੀ ਸੁਰੱਖਿਅਤ ਸਮਝਦੀ ਹੈ।
ਉਹ ਕੌਮ ਆਪਣੇ-ਆਪ ਨੂੰ ਸੁਰੱਖਿਅਤ ਸਮਝਦੀ ਹੈ।
ਉਸ ਕੋਲ, ਆਪਣੀ ਰਾਖੀ ਲਈ ਦਰਵਾਜ਼ੇ ਜਾਂ ਤਾਲੇ ਲੱਗੇ ਫ਼ਾਟਕ ਨਹੀਂ ਹਨ।
ਉਨ੍ਹਾਂ ਦਾ ਕੋਈ ਗੁਆਂਢੀ ਨਹੀਂ ਹੈ।
ਯਹੋਵਾਹ ਆਖਦਾ ਹੈ, “ਉਸ ਕੌਮ ਉੱਤੇ ਹਮਲਾ ਕਰੋ!”
32 ਦੁਸ਼ਮਣ ਉਨ੍ਹਾਂ ਦੇ ਊਠ ਚੋਰੀ ਕਰ ਲਵੇਗਾ
ਅਤੇ ਉਨ੍ਹਾਂ ਦੇ ਵੱਡੇ ਵਗ੍ਗ ਚੁੱਕ ਕੇ ਲੈ ਜਾਵੇਗਾ।
ਉਹ ਲੋਕ ਆਪਣੀਆਂ ਦਾਢ਼ੀਆਂ ਦੇ ਕੋਨੇ ਕਤਰਦੇ ਨੇ।
ਹਾਂ, ਮੈਂ ਉਨ੍ਹਾਂ ਨੂੰ ਧਰਤੀ ਦੀਆਂ ਚਾਰਾਂ ਦਿਸ਼ਾਵਾਂ ਵਿੱਚ ਭਜਾ ਦਿਆਂਗਾ।
ਮੈਂ ਉਨ੍ਹਾਂ ਲਈ ਹਰ ਪਾਸਿਓ ਭਿਆਨਕ ਮੁਸੀਬਤਾਂ ਲਿਆਵਾਂਗਾ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
33 “ਹਸੋਰ ਦੀ ਧਰਤੀ ਅਜਿਹੀ ਥਾਂ ਬਣ ਜਾਵੇਗੀ, ਜਿੱਥੇ ਅਵਾਰਾ ਕੁੱਤੇ ਹੀ ਰਹਿਣਗੇ।
ਓੱਥੇ ਕੋਈ ਵੀ ਬੰਦਾ ਨਹੀਂ ਰਹੇਗਾ।
ਓਸ ਥਾਂ ਕੋਈ ਵੀ ਬੰਦਾ ਨਹੀਂ ਰਹੇਗਾ।
ਇਹ ਸਦਾ ਲਈ ਉਜਾੜ ਮਾਰੂਬਲ ਬਣ ਜਾਵੇਗਾ।”
ਏਲਾਮ ਬਾਰੇ ਇੱਕ ਸੰਦੇਸ਼
34 ਜਦੋਂ ਸਿਦਕੀਯਾਹ ਯਹੂਦਾਹ ਦਾ ਰਾਜਾ ਸੀ ਉਸ ਦੇ ਸ਼ੁਰੂ ਦੇ ਸਮੇਂ ਵਿੱਚ, ਨਬੀ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਇੱਕ ਸੰਦੇਸ਼ ਮਿਲਿਆ। ਇਹ ਸੰਦੇਸ਼ ਏਲਾਮ ਦੀ ਕੌਮ ਬਾਰੇ ਹੈ।
35 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ,
“ਬਹੁਤ ਛੇਤੀ ਹੀ ਮੈਂ ਏਲਾਮ ਦੀ ਕਮਾਨ ਤੋੜ ਸੁੱਟਾਂਗਾ।
ਕਮਾਨ ਹੀ ਏਲਾਮ ਦਾ ਸਭ ਤੋਂ ਤਾਕਤਵਰ ਹਬਿਆਰ ਹੈ।
36 ਮੈਂ ਚਹੁਂਆਂ ਹਵਾਵਾਂ ਨੂੰ ਏਲਾਮ ਦੇ ਵਿਰੁੱਧ ਲਿਆਵਾਂਗਾ।
ਮੈਂ ਊਨ੍ਹਾਂ ਨੂੰ ਅਕਾਸ਼ ਦੇ ਚਹੁਂਆਂ ਕੋਨਿਆਂ ਤੋਂ ਲਿਆਵਾਂਗਾ।
ਮੈਂ ਏਲਾਮ ਦੇ ਲੋਕਾਂ ਨੂੰ ਧਰਤੀ ਦੇ ਹਰ ਓਸ ਪਾਸੇ ਭੇਜ ਦਿਆਂਗਾ ਜਿੱਥੇ ਕਿ ਚਾਰੇ ਹਵਾਵਾਂ ਵਗਦੀਆਂ ਨੇ।
ਏਲਾਮ ਦੇ ਬੰਦੀ ਵੀ ਹਰ ਕੌਮ ਵੱਲ ਲਿਜਾਏ ਜਾਣਗੇ।
37 ਮੈਂ ਏਲਾਮ ਦੇ ਟੋਟੇ ਕਰ ਦਿਆਂਗਾ, ਜਦੋਂ ਉਨ੍ਹਾਂ ਦੇ ਦੁਸ਼ਮਣ ਦੇਖ ਰਹੇ ਹੋਣਗੇ।
ਮੈਂ ਏਲਾਮ ਨੂੰ ਉਨ੍ਹਾਂ ਲੋਕਾਂ ਸਾਹਮਣੇ ਤੋੜ ਦਿਆਂਗਾ, ਜਿਹੜੇ ਉਸ ਨੂੰ ਕਤਲ ਕਰਨਾ ਲੋਚਦੇ ਨੇ।
ਮੈਂ ਉਨ੍ਹਾਂ ਲਈ ਭਿਆਨਕ ਮੁਸੀਬਤਾਂ ਲਿਆਵਾਂਗਾ।
ਮੈਂ ਉਨ੍ਹਾਂ ਨੂੰ ਦਿਖਾ ਦਿਆਂਗਾ ਕਿ ਮੈਂ ਕਿੰਨਾ ਕਹਿਰਵਾਨ ਹਾਂ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਏਲਾਮ ਦਾ ਪਿੱਛਾ ਕਰਨ ਲਈ ਮੈਂ ਇੱਕ ਤਲਵਾਰ ਭੇਜਾਂਗਾ।
ਇਹ ਤਲਵਾਰ ਉਨ੍ਹਾਂ ਨੂੰ ਭਜਾੇਗੀ ਜਦੋਂ ਤੀਕ ਕਿ ਮੈਂ ਉਨ੍ਹਾਂ ਸਾਰਿਆਂ ਨੂੰ ਮਾਰ ਨਹੀਂ ਮੁਕਾਉਂਦਾ।
38 ਮੈਂ ਏਲਾਮ ਨੂੰ ਦਿਖਾ ਦਿਆਂਗਾ ਕਿ ਮੇਰਾ ਕਾਬੂ ਹੈ।
ਅਤੇ ਮੈਂ ਉਸ ਦੇ ਰਾਜਿਆਂ ਅਤੇ ਅਧਿਕਾਰੀਆਂ ਨੂੰ ਤਬਾਹ ਕਰ ਦਿਆਂਗਾ।
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
39 “ਪਰ ਭਵਿੱਖ ਵਿੱਚ, ਮੈਂ ਏਲਾਮ ਲਈ ਚੰਗੀਆਂ ਘਟਨਾਵਾਂ ਵਾਪਰਨ ਦਿਆਂਗਾ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਬਾਬਲ ਬਾਰੇ ਇੱਕ ਸੰਦੇਸ਼
50 ਇਹ ਸੰਦੇਸ਼ ਉਹ ਹੈ ਜਿਹੜਾ ਯਹੋਵਾਹ ਨੇ ਬਾਬਲ ਅਤੇ ਕਸਦੀਆਂ ਦੇ ਦੇਸ ਦੇ ਵਿਰੁੱਧ ਯਿਰਮਿਯਾਹ ਦੇ ਰਾਹੀਂ ਦਿੱਤਾ।
2 “ਸਾਰੀਆਂ ਕੌਮਾਂ ਨੂੰ ਇਹ ਐਲਾਨ ਕਰ ਦਿਓ!
ਝੰਡਾ ਚੁੱਕੋ ਅਤੇ ਸੰਦੇਸ਼ ਦਾ ਐਲਾਨ ਕਰੋ!
ਸਾਰਾ ਸੰਦੇਸ਼ ਬੋਲੋ ਅਤੇ ਆਖੋ,
‘ਬਾਬਲ ਦੀ ਕੌਮ ਉੱਤੇ ਕਬਜ਼ਾ ਹੋ ਜਾਵੇਗਾ।
ਬੇਲ ਦੇਵਤੇ ਨੂੰ ਸ਼ਰਮਸਾਰ ਕੀਤਾ ਜਾਵੇਗਾ।
ਮਰੋਦਾਕ ਦੇਵਤਾ ਬਹੁਤ ਭੈਭੀਤ ਹੋਵੇਗਾ।
ਬਾਬਲ ਦੇ ਬੁੱਤ ਸ਼ਰਮਸਾਰ ਕੀਤੇ ਜਾਣਗੇ।
ਉਨ੍ਹਾਂ ਦੇ ਦੇਵਤਿਆਂ ਦੇ ਬੁੱਤ ਭੈਭੀਤ ਹੋ ਜਾਣਗੇ।’
3 ਉੱਤਰ ਵੱਲੋਂ ਇੱਕ ਕੌਮ ਬਾਬਲ ਉੱਤੇ ਹਮਲਾ ਕਰੇਗੀ।
ਉਹ ਕੌਮ ਬਾਬਲ ਨੂੰ ਉਜਾੜ ਮਾਰੂਬਲ ਵਾਂਗ ਬਣਾ ਦੇਵੇਗੀ।
ਓੱਥੇ ਕੋਈ ਨਹੀਂ ਰਹੇਗਾ।
ਓਬੋਁ ਸਾਰੇ ਆਦਮੀ ਅਤੇ ਜਾਨਵਰ ਭੱਜ ਖਲੋਣਗੇ।”
4 ਯਹੋਵਾਹ ਆਖਦਾ ਹੈ, “ਉਸ ਸਮੇਂ,
ਇਸਰਾਏਲ ਦੇ ਲੋਕ ਅਤੇ ਯਹੂਦਾਹ ਦੇ ਲੋਕ ਇਕੱਠੇ ਹੋਣਗੇ।
ਉਹ ਰਲਕੇ ਇਕੱਠੇ ਰੋਣਗੇ, ਰੋਣਗੇ।
ਅਤੇ ਇਕੱਠੇ ਹੀ ਜਾਕੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਲੱਭਣਗੇ।
5 ਉਹ ਲੋਕ ਪੁੱਛਣਗੇ ਕਿ ਸੀਯੋਨ ਨੂੰ ਕਿਵੇਂ ਜਾਈ ਦਾ ਹੈ।
ਉਹ ਉਸ ਤਰਫ਼ ਨੂੰ ਜਾਣਾ ਸ਼ੁਰੂ ਕਰਨਗੇ।
ਲੋਕ ਆਖਣਗੇ, ‘ਆਓ ਆਪਾਂ ਯਹੋਵਾਹ ਨਾਲ ਰਲ ਜਾਈਏ।
ਆਓ ਇੱਕ ਇਕਰਾਰ ਕਰੀਏ ਜਿਹੜਾ ਸਦਾ ਲਈ ਰਹੇਗਾ।
ਆਓ ਇੱਕ ਇਕਰਾਰ ਕਰੀਏ ਜਿਹੜਾ ਕਦੇ ਨਾ ਭੁੱਲੀਏ।’
6 “ਮੇਰੇ ਬੰਦੇ ਗੁਆਚੀਆਂ ਭੇਡਾਂ ਵਾਂਗ ਰਹੇ ਹਨ।
ਉਨ੍ਹਾਂ ਦੇ ਅਯਾਲੀਆਂ ਨੇ ਉਨ੍ਹਾਂ ਨੂੰ ਕੁਰਾਹੇ ਪਾਇਆ।
ਉਨ੍ਹਾਂ ਦੇ ਆਗੂਆਂ ਨੇ ਉਨ੍ਹਾਂ ਨੂੰ ਪਹਾੜਾਂ-ਪਰਬਤਾਂ ਉੱਤੇ ਭਟਕਾਇਆ।
ਉਹ ਆਪਣੇ ਟਿਕਾਣੇ ਨੂੰ ਭੁੱਲ ਗਏ ਸਨ।
7 ਜਿਸ ਨੇ ਵੀ ਮੇਰੇ ਬੰਦਿਆਂ ਨੂੰ ਲੱਭਿਆ, ਉੱਨ੍ਹਾਂ ਨੂੰ ਜ਼ਖਮੀ ਕੀਤਾ।
ਅਤੇ ਉਨ੍ਹਾਂ ਦੁਸ਼ਮਣਾਂ ਨੇ ਆਖਿਆ,
‘ਅਸੀਂ ਕੁਝ ਵੀ ਗ਼ਲਤ ਨਹੀਂ ਕੀਤਾ।
ਉਨ੍ਹਾਂ ਲੋਕਾਂ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ।
ਯਹੋਵਾਹ ਹੀ ਉਨ੍ਹਾਂ ਦਾ ਸੱਚਾ ਟਿਕਾਣਾ ਸੀ।
ਯਹੋਵਾਹ ਹੀ ਉਹ ਪਰਮੇਸ਼ੁਰ ਸੀ ਜਿਸ ਵਿੱਚ ਉਨ੍ਹਾਂ ਦੇ ਪੁਰਖਿਆਂ ਨੇ ਭਰੋਸਾ ਕੀਤਾ ਸੀ।’
8 “ਬਾਬਲ ਤੋਂ ਭੱਜ ਜਾਓ।
ਬਾਬਲ ਵਾਲਿਆਂ ਦਾ ਦੇਸ਼ ਛੱਡ ਦਿਓ।
ਉਨ੍ਹਾਂ ਬੱਕਰੀਆਂ ਵਰਗੇ ਬਣੋ ਜੋ ਇੱਜੜ ਦੀ ਅਗਵਾਈ ਕਰਦੀਆਂ ਨੇ।
9 ਮੈਂ ਉੱਤਰ ਵਿੱਚ ਬਹੁਤ ਕੌਮਾਂ ਨੂੰ ਇਕੱਠਿਆਂ ਕਰਾਂਗਾ।
ਇਨ੍ਹਾਂ ਕੌਮਾਂ ਦਾ ਸਮੂਹ ਬਾਬਲ ਦੇ ਖਿਲਾਫ਼ ਲੜਨ ਲਈ ਤਿਆਰ ਹੋ ਜਾਵੇਗਾ।
ਉੱਤਰ ਦੇ ਲੋਕਾਂ ਵੱਲੋਂ ਬਾਬਲ ਉੱਤੇ ਕਬਜ਼ਾ ਕੀਤਾ ਜਾਵੇਗਾ।
ਉਹ ਕੌਮਾਂ ਬਾਬਲ ਉੱਤੇ ਬਹੁਤ ਤੀਰ ਛੱਡਣਗੀਆਂ
ਉਹ ਤੀਰ ਉਨ੍ਹਾਂ ਫ਼ੌਜੀਆਂ ਵਰਗੇ ਹੋਣਗੇ,
ਜਿਹੜੇ ਜੰਗ ਤੋਂ ਖਾਲੀ ਹਬੀਁ ਵਾਪਸ ਨਹੀਂ ਆਉਂਦੇ।
10 ਦੁਸ਼ਮਣ ਕਸਦੀ ਦੇ ਲੋਕਾਂ ਕੋਲੋਂ ਸਾਰੀ ਦੌਲਤ ਖੋਹ ਲਵੇਗਾ।
ਉਹ ਫ਼ੌਜੀ ਜੋ ਵੀ ਚਾਹੁਣਗੇ, ਖੋਹ ਲੈਣਗੇ।”
ਯਹੋਵਾਹ ਨੇ ਇਹ ਗੱਲਾਂ ਆਖੀਆਂ।
11 “ਬਾਬਲ, ਤੂੰ ਉਤੇਜਿਤ ਅਤੇ ਪ੍ਰਸੰਨ ਹੈਂ।
ਤੂੰ ਮੇਰੀ ਧਰਤੀ ਖੋਹ ਲਈ ਸੀ।
ਤੂੰ ਅਨਾਜ ਵਿੱਚ ਵੜੀ ਵੱਛੀ ਵਾਂਗ
ਨੱਚਦੀ ਫ਼ਿਰੇਁ ਤੇਰਾ ਹਾਸਾ
ਉਨ੍ਹਾਂ ਸੱਖਣੀਆਂ ਅਵਾਜ਼ਾਂ ਵਰਗਾ ਹੈ,
ਜਿਹੜੀਆਂ ਘੋੜੇ ਕੱਢਦੇ ਨੇ।
12 ਪਰ ਤੇਰੀ ਮਾਂ ਬਹੁਤ ਸ਼ਰਮਸਾਰ ਹੋਵੇਗੀ।
ਜਿਸ ਔਰਤ ਨੇ ਤੈਨੂੰ ਜਨਮ ਦਿੱਤਾ ਸੀ, ਉਹ ਨਮੋਸ਼ੀ ਨਾਲ ਭਰ ਜਾਵੇਗੀ।
ਬਾਬਲ ਸਾਰੀਆਂ ਕੌਮਾਂ ਵਿੱਚੋਂ ਸਭ ਤੋਂ ਵੱਧ ਮਹੱਤਵਹੀਣ ਹੋ ਜਾਵੇਗਾ।
ਇਹ ਸੁੱਕਾ ਉਜਾੜ ਮਾਰੂਬਲ ਹੋਵੇਗਾ।
13 ਯਹੋਵਾਹ ਆਪਣਾ ਕਹਿਰ ਦਿਖਾਵੇਗਾ,
ਇਸ ਲਈ ਓੱਥੇ ਕੋਈ ਬੰਦਾ ਨਹੀਂ ਰਹੇਗਾ।
ਬਾਬਲ ਪੂਰੀ ਤਰ੍ਹਾਂ ਸੱਖਣਾ ਹੋਵੇਗਾ।
ਹਰ ਕੋਈ ਜਿਹੜਾ ਬਾਬਲ ਕੋਲੋਂ ਦੀ ਲੰਘੇਗਾ, ਉਹ ਭੈਭੀਤ ਹੋਵੇਗਾ।
ਉਹ ਆਪਣੇ ਸਿਰ ਹਿਲਾਉਣਗੇ ਜਦੋਂ ਉਹ ਦੇਖਣਗੇ ਕਿ ਇਹ ਕਿੰਨੀ ਬੁਰੀ ਤਰ੍ਹਾਂ ਤਬਾਹ ਹੋਇਆ ਹੈ।
14 “ਬਾਬਲ ਦੇ ਖਿਲਾਫ਼ ਜੰਗ ਦੀ ਤਿਆਰੀ ਕਰੋ।
ਤੁਸੀਂ ਸਾਰੇ ਕਮਾਨਧਾਰੀ ਫ਼ੌਜੀਓ, ਬਾਬਲ ਉੱਤੇ ਆਪਣੇ ਤੀਰ ਚਲਾਓ।
ਆਪਣਾ ਕੋਈ ਵੀ ਤੀਰ ਬਚਾ ਕੇ ਨਾ ਰੱਖੋ।
ਬਾਬਲ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ ਹੈ।
15 ਬਾਬਲ ਦੇ ਆਲੇ-ਦੁਆਲੇ ਸਿਪਾਹੀ ਜਿੱਤ ਦਾ ਸ਼ੋਰ ਮਚਾਉਂਦੇ ਨੇ!
ਬਾਬਲ ਨੇ ਆਤਮ-ਸਮਰਪਣ ਕਰ ਦਿੱਤਾ ਹੈ!
ਉਸ ਦੀਆਂ ਕੰਧਾਂ ਅਤੇ ਮੁਨਾਰੇ ਢਹਿ ਗਏ ਹਨ!
ਯਹੋਵਾਹ ਉਨ੍ਹਾਂ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ ਜਿਸਦੇ ਉਹ ਅਧਿਕਾਰੀ ਹਨ।
ਕੌਮੋ, ਤੁਹਾਨੂੰ ਬਾਬਲ ਨੂੰ ਸਜ਼ਾ ਦੇਣੀ ਚਾਹੀਦੀ ਹੈ, ਜਿਸਦਾ ਉਹ ਅਧਿਕਾਰੀ ਹੈ।
ਉਸ ਦੇ ਨਾਲ ਓਹੀ ਸਲੂਕ ਕਰੋ ਜੋ ਉਸ ਨੇ ਹੋਰਨਾਂ ਕੌਮਾਂ ਨਾਲ ਕੀਤਾ ਹੈ।
16 ਬਾਬਲ ਦੇ ਲੋਕਾਂ ਨੂੰ ਆਪਣੀਆਂ ਫ਼ਸਲਾਂ ਨਾ ਬੀਜਣ ਦਿਓ।
ਉਨ੍ਹਾਂ ਨੂੰ ਆਪਣੀਆਂ ਫ਼ਸਲਾਂ ਇਕੱਠੀਆਂ ਨਾ ਕਰਨ ਦਿਓ!
ਬਾਬਲ ਦੇ ਫ਼ੌਜੀਆਂ ਨੇ ਬਹੁਤ ਸਾਰੇ ਕੈਦੀਆਂ ਨੂੰ ਆਪਣੇ ਸ਼ਹਿਰ ਵਿੱਚ ਲਿਆਂਦਾ ਸੀ।
ਹੁਣ ਦੁਸ਼ਮਣ ਦੇ ਫ਼ੌਜੀ ਆ ਗਏ ਨੇ,
ਇਸੇ ਲਈ ਕੈਦੀ ਪਰਤ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ।
ਉਹ ਕੈਦੀ ਨੱਸਦੇ ਹੋਏ ਆਪਣਿਆਂ ਸ਼ਹਿਰਾਂ ਨੂੰ ਜਾ ਰਹੇ ਨੇ।
17 “ਇਸਰਾਏਲ ਭੇਡਾਂ ਦੇ ਓਸ ਇੱਜੜ ਵਰਗਾ ਹੈ ਜਿਹੜਾ ਸਾਰੇ ਦੇਸ਼ ਅੰਦਰ ਖਿੰਡ ਗਿਆ ਹੈ।
ਇਸਰਾਏਲ ਉਨ੍ਹਾਂ ਭੇਡਾਂ ਵਰਗਾ ਹੈ, ਜਿਸ ਨੂੰ ਸ਼ੇਰਾਂ ਨੇ ਭਜਾ ਦਿੱਤਾ ਹੈ।
ਪਹਿਲਾ ਸ਼ੇਰ ਜਿਸਨੇ ਹਮਲਾ ਕੀਤਾ ਸੀ ਉਹ ਅੱਸ਼ੂਰ ਦਾ ਰਾਜਾ ਸੀ।
ਉਸ ਦੀਆਂ ਹੱਡੀਆਂ ਨੂੰ ਚੂਰ-ਚੂਰ ਕਰਨ ਵਾਲਾ ਆਖੀਰੀ ਸ਼ੇਰ ਬਾਬਲ ਦਾ ਰਾਜਾ, ਨਬੂਕਦਨੱਸਰ ਸੀ।
18 ਇਸ ਲਈ ਸਰਬ-ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ:
“ਛੇਤੀ ਹੀ ਮੈਂ ਬਾਬਲ ਦੇ ਰਾਜੇ ਨੂੰ ਅਤੇ ਉਸ ਦੇ ਦੇਸ਼ ਨੂੰ ਸਜ਼ਾ ਦੇਵਾਂਗਾ।
ਮੈਂ ਉਸ ਨੂੰ ਸਜ਼ਾ ਦੇਵਾਂਗਾ ਜਿਵੇਂ ਮੈਂ ਅੱਸ਼ੂਰ ਦੇ ਰਾਜੇ ਨੂੰ ਸਜ਼ਾ ਦਿੱਤੀ ਸੀ।
19 “‘ਮੈਂ ਇਸਰਾਏਲ ਨੂੰ ਵਾਪਸ ਆਪਣੇ ਖੇਤਾਂ ਵਿੱਚ ਲਿਆਵਾਂਗਾ।
ਉਹ ਭੋਜਨ ਖਾਵੇਗਾ ਜੋ ਕਰਮਲ ਪਰਬਤ ਉੱਤੇ ਅਤੇ ਬਾਸ਼ਾਨ ਦੀ ਧਰਤੀ ਉੱਤੇ ਉੱਗਦਾ ਹੈ।
ਉਹ ਰੱਜ ਕੇ ਖਾਵੇਗਾ।
ਉਹ ਪਹਾੜੀਆਂ ਉੱਤੇ, ਅਫ਼ਰਾਈਮ ਅਤੇ ਗਿਲਆਦ ਦੀ ਜ਼ਮੀਨ ਉੱਤੇ ਖਾਵੇਗਾ।’”
20 ਯਹੋਵਾਹ ਆਖਦਾ ਹੈ, “ਓਸ ਵੇਲੇ ਬਹੁਤ ਲੋਕ ਇਸਰਾਏਲ ਦਾ ਗੁਨਾਹ ਲੱਭਣ ਲਈ ਕੋਸ਼ਿਸ਼ ਕਰਨਗੇ।
ਪਰ ਓੱਥੇ ਕੋਈ ਪਾਪ ਨਹੀਂ ਹੋਵੇਗਾ।
ਲੋਕ ਯਹੂਦਾਹ ਦੇ ਪਾਪ ਲੱਭਣ ਦੀ ਕੋਸ਼ਿਸ਼ ਕਰਨਗੇ
ਪਰ ਉਨ੍ਹਾਂ ਨੂੰ ਕੋਈ ਵੀ ਨਹੀਂ ਮਿਲ ਸੱਕੇਗਾ।
ਕਿਉਂ ਕਿ ਮੈਂ ਇਸਰਾਏਲ ਅਤੇ ਯਹੂਦਾਹ ਦੇ ਕੁਝ ਬਚੇ ਹੋਏ ਲੋਕਾਂ ਨੂੰ ਬਚਾ ਰਿਹਾ ਹਾਂ।
ਅਤੇ ਮੈਂ ਉਨ੍ਹਾਂ ਦੇ ਸਾਰੇ ਪਾਪ ਬਖਸ਼ ਰਿਹਾ ਹਾਂ।”
21 ਯਹੋਵਾਹ ਆਖਦਾ ਹੈ, “ਮਰਾਬਇਮ ਦੇ ਦੇਸ਼ ਉੱਤੇ ਹਮਲਾ ਕਰੋ!
ਪਕੋਦ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਹਮਲਾ ਕਰੋ!
ਉਨ੍ਹਾਂ ਉੱਤੇ ਹਮਲਾ ਕਰੋ!
ਮਾਰ ਦਿਓ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ!
ਹਰ ਉਹ ਗੱਲ ਕਰੋ ਜਿਸਦਾ ਮੈਂ ਆਦੇਸ਼ ਦਿੰਦਾ ਹਾਂ!
22 “ਜੰਗ ਦਾ ਸ਼ੋਰ ਸਾਰੇ ਦੇਸ਼ ਅੰਦਰ ਸੁਣਿਆ ਜਾ ਸੱਕਦਾ ਹੈ।
ਇਹ ਬਹੁਤ ਤਬਾਹੀ ਦਾ ਸ਼ੋਰ ਹੈ।
23 ਬਾਬਲ ਨੂੰ
‘ਸਾਰੀ ਦੁਨੀਆਂ ਦਾ ਹਬੌੜਾ’ ਸੱਦਿਆ ਜਾਂਦਾ ਸੀ।
ਪਰ ‘ਹਬੌੜਾ’ ਹੁਣ ਚੂਰ-ਚੂਰ ਹੋ ਗਿਆ ਹੈ।
ਬਾਬਲ ਸਭ ਕੌਮਾਂ ਤੋਂ ਵੱਧ ਬਰਬਾਦ ਹੈ।
24 ਬਾਬਲ, ਮੈਂ ਤੇਰੇ ਲਈ ਜਾਲ ਸੁੱਟਿਆ ਸੀ,
ਅਤੇ ਤੂੰ ਇਸ ਨੂੰ ਜਾਣ ਸੱਕਣ ਤੋਂ ਪਹਿਲਾਂ ਹੀ ਫ਼ਸ ਗਿਆ ਹੈਂ।
ਤੂੰ ਯਹੋਵਾਹ ਦੇ ਖਿਲਾਫ਼ ਲੜਿਆ ਸੀ,
ਇਸ ਲਈ ਤੈਨੂੰ ਲੱਭਿਆ ਗਿਆ ਅਤੇ ਫੜ ਲਿਆ ਗਿਆ।
25 ਯਹੋਵਾਹ ਨੇ ਆਪਣਾ ਮਾਲ-ਖਾਨਾ ਖੋਲ੍ਹ ਦਿੱਤਾ ਹੈ।
ਯਹੋਵਾਹ ਨੇ ਆਪਣੇ ਕਹਿਰ ਦੇ ਹਬਿਆਰ ਕੱਢ ਲੇ ਨੇ।
ਸਰਬ-ਸ਼ਕਤੀਮਾਨ ਯਹੋਵਾਹ ਨੇ ਉਹ ਹਬਿਆਰ ਕੱਢੇ ਨੇ
ਕਿਉਂ ਕਿ ਉਸ ਦੇ ਕੋਲ ਕਰਨ ਵਾਲਾ ਕੰਮ ਹੈ।
ਉਸ ਦੇ ਕੋਲ ਕਸਦੀ ਲੋਕਾਂ ਦੇ ਦੇਸ਼ ਅੰਦਰ ਕਰਨ ਵਾਲਾ ਕੰਮ ਹੈ।
26 ਦੂਰ-ਦੂਰ ਤੋਂ ਬਾਬਲ ਦੇ ਖਿਲਾਫ਼ ਆਓ।
ਮਾਲ-ਖਾਨੇ ਤੋੜ ਦਿਓ, ਜਿੱਥੇ ਉਸ ਨੇ ਅਨਾਜ ਰੱਖੇ ਨੇ।
ਬਾਬਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਓ।
ਕਿਸੇ ਨੂੰ ਵੀ ਜਿਉਂਦਿਆਂ ਨਾ ਛੱਡੋ।
ਅਨਾਜ ਦੀਆਂ ਵੱਡੀਆਂ ਬੋਰੀਆਂ ਦੇ ਵੱਡੇ ਢੇਰਾਂ ਵਾਂਗਰ ਲਾਸ਼ਾਂ ਦੀ ਢੇਰੀ ਲਾ ਦਿਓ।
27 ਬਾਬਲ ਅੰਦਰ ਸਭ ਜਵਾਨ ਬਲਦਾਂ (ਆਦਮੀਆਂ) ਨੂੰ ਮਾਰ ਦਿਓ।
ਉਨ੍ਹਾਂ ਦਾ ਕਤਲੇਆਮ ਕਰ ਦਿਓ।
ਉਨ੍ਹਾਂ ਦੇ ਹਾਰ ਜਾਣ ਦਾ ਸਮਾਂ ਆ ਗਿਆ ਹੈ, ਇਸ ਲਈ ਉਨ੍ਹਾਂ ਲਈ ਬਹੁਤ ਬੁਰਾ ਹੋਵੇਗਾ।
ਉਨ੍ਹਾਂ ਲਈ ਸਜ਼ਾ ਦਿੱਤੇ ਜਾਣ ਦਾ ਸਮਾਂ ਹੈ।
28 ਲੋਕ ਬਾਬਲ ਤੋਂ ਬਾਹਰ ਭੱਜ ਰਹੇ ਨੇ।
ਉਹ ਉਸ ਦੇਸ਼ ਵਿੱਚੋਂ ਬਚ ਰਹੇ ਨੇ।
ਉਹ ਲੋਕ ਸੀਯੋਨ ਨੂੰ ਆ ਰਹੇ ਨੇ। ਅਤੇ ਉਹ ਲੋਕ ਹਰ ਕਿਸੇ ਨੂੰ ਉਨ੍ਹਾਂ ਗੱਲਾਂ ਬਾਰੇ ਦੱਸ ਰਹੇ ਨੇ ਜੋ ਯਹੋਵਾਹ ਕਰ ਰਿਹਾ ਹੈ।
ਉਹ ਲੋਕਾਂ ਨੂੰ ਦੱਸ ਰਹੇ ਨੇ ਕਿ ਯਹੋਵਾਹ ਬਾਬਲ ਨੂੰ ਸਜ਼ਾ ਦੇ ਰਿਹਾ ਹੈ, ਜਿਸਦਾ ਉਹ ਅਧਿਕਾਰੀ ਹੈ।
ਬਾਬਲ ਨੇ ਯਹੋਵਾਹ ਦਾ ਮੰਦਰ ਢਾਹਿਆ ਸੀ, ਇਸ ਲਈ ਹੁਣ ਯਹੋਵਾਹ ਬਾਬਲ ਨੂੰ ਤਬਾਹ ਕਰ ਰਿਹਾ ਹੈ।
29 ਉਨ੍ਹਾਂ ਬੰਦਿਆਂ ਨੂੰ ਬੁਲਾ ਲਵੋ,
ਜੋ ਤੀਰ ਚਲਾਉਂਦੇ ਨੇ।
ਉਨ੍ਹਾਂ ਨੂੰ ਬਾਬਲ ਉੱਤੇ ਹਮਲਾ ਕਰਨ ਲਈ ਆਖੋ।
ਉਨ੍ਹਾਂ ਲੋਕਾਂ ਨੂੰ ਸ਼ਹਿਰ ਦੁਆਲੇ ਘੇਰਾ ਪਾਉਣ ਲਈ ਆਖੋ।
ਕਿਸੇ ਨੂੰ ਵੀ ਬਚਕੇ ਨਾ ਜਾਣ ਦਿਓ। ਉਸ ਨੂੰ ਉਸ ਦੇ ਮੰਦੇ ਕਾਰਿਆਂ ਦਾ ਬਦਲਾ ਦਿਓ।
ਉਸ ਨਾਲ ਓਹੀ ਕਰੋ ਜੋ ਉਸ ਨੇ ਹੋਰਨਾਂ ਕੌਮਾਂ ਨਾਲ ਕੀਤਾ ਹੈ।
ਬਾਬਲ ਨੇ ਯਹੋਵਾਹ ਦਾ ਆਦਰ ਨਹੀਂ ਕੀਤਾ ਸੀ।
ਬਾਬਲ ਦਾ ਇਸਰਾਏਲ ਦੇ ਪਵਿੱਤਰ ਪੁਰੱਖ ਬਾਰੇ ਬੜਾ ਰੁੱਖਾ ਵਿਹਾਰ ਸੀ।
ਇਸ ਲਈ ਬਾਬਲ ਨੂੰ ਸਜ਼ਾ ਦਿਓ।
30 ਬਾਬਲ ਦੇ ਗੱਭਰੂ ਗਲੀਆਂ ਅੰਦਰ ਮਾਰੇ ਜਾਣਗੇ।
ਓਸ ਦਿਨ ਉਸ ਦੇ ਸਾਰੇ ਫ਼ੌਜੀ ਮਾਰੇ ਜਾਣਗੇ।”
ਯਹੋਵਾਹ ਇਹ ਗੱਲਾਂ ਆਖਦਾ ਹੈ।
31 “ਬਾਬਲ, ਤੂੰ ਬਹੁਤ ਗੁਮਾਨੀ ਹੈਂ।
ਅਤੇ ਮੈਂ ਤੇਰੇ ਖਿਲਾਫ਼ ਹਾਂ।”
ਸਾਡਾ ਪ੍ਰਭੂ, ਸਰਬ-ਸ਼ਕਤੀਮਾਨ ਯਹੋਵਾਹ ਇਹ ਗੱਲਾਂ ਆਖਦਾ ਹੈ।
“ਮੈਂ ਤੇਰੇ ਖਿਲਾਫ਼ ਹਾਂ,
ਅਤੇ ਤੇਰੇ ਲਈ ਸਜ਼ਾ ਪਾਉਣ ਦਾ ਸਮਾਂ ਆ ਗਿਆ ਹੈ।
32 ਗੁਮਾਨੀ ਬਾਬਲ ਚਕਰ ਖਾਵੇਗਾ ਤੇ ਡਿੱਗੇਗਾ
ਅਤੇ ਕੋਈ ਵੀ ਬੰਦਾ ਉੱਠਣ ਵਿੱਚ ਉਸਦੀ ਸਹਾਇਤਾ ਨਹੀਂ ਕਰੇਗਾ।
ਮੈਂ ਉਸ ਦੇ ਕਸਬਿਆਂ ਵਿੱਚ ਅੱਗ ਲਾ ਦਿਆਂਗਾ।
ਉਹ ਉਸ ਦੇ ਚੁਫ਼ੇਰੇ ਹਰ ਕਿਸੇ ਨੂੰ ਪੂਰੀ ਤਰ੍ਹਾਂ ਸਾੜ ਦੇਵੇਗੀ।”
33 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ:
“ਇਸਰਾਏਲ ਅਤੇ ਯਹੂਦਾਹ ਦੇ ਲੋਕ ਸਤਾਏ ਜਾਂਦੇ ਹਨ।
ਦੁਸ਼ਮਣ ਨੇ ਉਨ੍ਹਾਂ ਨੂੰ ਫ਼ੜ ਲਿਆ ਅਤੇ ਉਨ੍ਹਾਂ ਨੂੰ ਜਾਣ ਨਹੀਂ ਦੇਵੇਗਾ।
34 ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਵੇਗਾ।
ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।
ਉਹ ਬਹੁਤ ਤਾਕਤ ਨਾਲ ਉਨ੍ਹਾਂ ਲੋਕਾਂ ਦੀ ਰਾਖੀ ਕਰੇਗਾ।
ਉਹ ਉਨ੍ਹਾਂ ਦੀ ਰਾਖੀ ਕਰੇਗਾ, ਤਾਂ ਜੋ ਉਹ ਧਰਤੀ ਅਰਾਮ ਕਰ ਸੱਕੇ।
ਪਰ ਓੱਥੇ ਬਾਬਲ ਵਿੱਚ ਰਹਿਣ ਵਾਲੇ ਲੋਕਾਂ ਲਈ ਅਰਾਮ ਨਹੀਂ ਹੋਵੇਗਾ।”
35 ਯਹੋਵਾਹ ਆਖਦਾ ਹੈ,
“ਹੇ ਤਲਵਾਰ, ਬਾਬਲ ਵਿੱਚ ਰਹਿੰਦੇ ਲੋਕਾਂ ਨੂੰ ਮਾਰ ਸੁੱਟ।
ਹੇ ਤਲਵਾਰ, ਰਾਜੇ ਦੇ ਅਧਿਕਾਰੀਆਂ ਨੂੰ
ਅਤੇ ਬਾਬਲ ਦੇ ਸਿਆਣੇ ਬੰਦਿਆਂ ਨੂੰ ਮਾਰ ਸੁੱਟ।
36 ਹੇ ਤਲਵਾਰ, ਬਾਬਲ ਦੇ ਜਾਜਕਾਂ ਨੂੰ ਮਾਰ ਸੁੱਟ।
ਉਹ ਜਾਜਕ ਮੂਰਖ ਬੰਦਿਆਂ ਵਰਗੇ ਹੋਣਗੇ।
ਹੇ ਤਲਵਾਰ, ਬਾਬਲ ਦੇ ਫੌਜੀਆਂ ਨੂੰ ਮਾਰ ਸੁੱਟ।
ਉਹ ਫ਼ੌਜੀ ਡਰ ਨਾਲ ਭਰੇ ਹੋਏ ਹੋਣਗੇ।
37 ਹੇ ਤਲਵਾਰ, ਬਾਬਲ ਦੇ ਘੋੜਿਆਂ ਅਤੇ ਰੱਥਾਂ ਨੂੰ ਮਾਰ ਸੁੱਟ।
ਹੇ ਤਲਵਾਰ, ਹੋਰਨਾਂ ਦੇਸ਼ਾਂ ਤੋਂ ਭਾੜੇ ਲੇ ਗਏ ਸਾਰੇ ਫ਼ੌਜੀਆਂ ਨੂੰ ਮਾਰ ਸੁੱਟ।
ਉਹ ਫ਼ੌਜੀ ਡਰੀ ਹੋਈ ਔਰਤ ਵਰਗੇ ਹੋਣਗੇ।
ਹੇ ਤਲਵਾਰ, ਬਾਬਲ ਦੇ ਖਜ਼ਾਨਿਆਂ ਨੂੰ ਤਬਾਹ ਕਰ ਦੇ,
ਉਹ ਖਜ਼ਾਨੇ ਲੁੱਟ ਲੇ ਜਾਣਗੇ।
38 ਹੇ ਤਲਵਾਰ, ਬਾਬਲ ਦੇ ਪਾਣੀਆਂ ਉੱਤੇ ਸੱਟ ਮਾਰ,
ਉਹ ਪਾਣੀ ਸੁੱਕ ਜਾਣਗੇ।
ਬਾਬਲ ਕੋਲ ਬੜੇ ਬੁੱਤ ਨੇ।
ਉਹ ਬੁੱਤ ਦਰਸਾਉਂਦੇ ਨੇ ਕਿ ਬਾਬਲ ਦੇ ਲੋਕੀ ਕਿੰਨੇ ਮੂਰਖ ਨੇ।
ਇਸ ਲਈ ਉਨ੍ਹਾਂ ਲੋਕਾਂ ਨਾਲ ਮੰਦੀਆਂ ਘਟਨਾਵਾਂ ਵਾਪਰਨਗੀਆਂ।
39 ਬਾਬਲ ਕਦੇ ਵੀ ਲੋਕਾਂ ਨਾਲ ਭਰਿਆ ਨਹੀਂ ਹੋਵੇਗਾ।
ਅਵਾਰਾ ਕੁੱਤੇ, ਸ਼ਤਰਮੁਰਗ ਅਤੇ ਮਾਰੂਬਲ ਦੇ ਹੋਰ ਜਾਨਵਰ ਓੱਥੇ ਰਹਿਣਗੇ।
ਪਰ ਓੱਥੇ ਕਦੇ ਕੋਈ ਵੀ ਬੰਦਾ ਨਹੀਂ ਰਹੇਗਾ।
40 ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਨੂੰ
ਅਤੇ ਉਨ੍ਹਾਂ ਦੇ ਦੁਆਲੇ ਦੇ ਕਸਬਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ।
ਅਤੇ ਹੁਣ ਉਨ੍ਹਾਂ ਕਸਬਿਆਂ ਅੰਦਰ ਕੋਈ ਵੀ ਬੰਦਾ ਨਹੀਂ ਰਹਿੰਦਾ।
ਓਸੇ ਤਰ੍ਹਾਂ, ਕੋਈ ਵੀ ਬੰਦਾ ਬਾਬਲ ਅੰਦਰ ਨਹੀਂ ਰਹੇਗਾ।
ਅਤੇ ਕੋਈ ਵੀ ਬੰਦਾ ਓੱਥੇ ਰਹਿਣ ਲਈ ਨਹੀਂ ਜਾਵੇਗਾ।”
41 “ਦੇਖੋ! ਉੱਤਰ ਵੱਲੋਂ ਲੋਕੀਂ ਇੱਥੇ ਆ ਰਹੇ ਨੇ।
ਉਹ ਇੱਕ ਮਜ਼ਬੂਤ ਕੌਮ ਵੱਲੋਂ ਆ ਰਹੇ ਨੇ।
ਸਾਰੀ ਦੁਨੀਆਂ ਦੇ ਬਹੁਤ ਸਾਰੇ ਰਾਜੇ, ਇਕੱਠੇ ਹੀ ਆ ਰਹੇ ਨੇ।
42 ਉਨ੍ਹਾਂ ਦੀਆਂ ਫ਼ੌਜਾਂ ਕੋਲ ਕਮਾਨਾਂ ਅਤੇ ਬਰਛੀਆਂ ਨੇ।
ਫ਼ੌਜੀ ਬਹੁਤ ਜ਼ਾਲਮ ਨੇ।
ਉਨ੍ਹਾਂ ਕੋਲ ਕੋਈ ਰਹਿਮ ਨਹੀਂ।
ਫ਼ੌਜੀ ਆਪਣੇ ਘੋੜਿਆਂ ਤੇ ਸਵਾਰ ਹੋਕੇ ਆ ਰਹੇ ਨੇ,
ਅਤੇ ਉਨ੍ਹਾਂ ਦੀ ਅਵਾਜ਼ ਗਰਜਦੇ ਹੋਏ ਸਮੁੰਦਰ ਵਰਗੀ ਹੈ।
ਉਹ ਆਪਣੀਆਂ ਥਾਵਾਂ ਉੱਤੇ, ਜੰਗ ਲਈ ਤਿਆਰ ਖਲੋਤੇ ਨੇ।
ਬਾਬਲ ਦੇ ਸ਼ਹਿਰ, ਉਹ ਤੇਰੇ ਉੱਤੇ ਹਮਲਾ ਕਰਨ ਲਈ ਤਿਆਰ ਨੇ।
43 ਬਾਬਲ ਦੇ ਰਾਜੇ ਨੇ ਇਨ੍ਹਾਂ ਫ਼ੌਜਾਂ ਬਾਰੇ ਸੁਣਿਆ।
ਅਤੇ ਉਹ ਬਹੁਤ ਭੈਭੀਤ ਹੋ ਗਿਆ।
ਉਹ ਇੰਨਾ ਡਰਿਆ ਹੋਇਆ ਹੈ ਕਿ ਉਸ ਦੇ ਹੱਥ ਨਹੀਂ ਹਿੱਲਦੇ।
ਡਰ ਨਾਲ ਉਸਦਾ ਪੇਟ ਦੁੱਖਦਾ ਹੈ ਜਿਵੇਂ ਕੋਈ ਔਰਤ ਬੱਚਾ ਜਣਨ ਵਾਲੀ ਹੋਵੇ।”
44 ਯਹੋਵਾਹ ਆਖਦਾ ਹੈ,
“ਕਦੇ-ਕਦੇ ਕੋਈ ਸ਼ੇਰ ਯਰਦਨ ਨਦੀ ਦੇ ਕੰਢੇ ਦੀਆਂ
ਸਂਘਣੀਆਂ ਝਾੜੀਆਂ ਵਿੱਚੋਂ ਨਿਕਲ ਆਵੇਗਾ।
ਉਹ ਸ਼ੇਰ ਉਨ੍ਹਾਂ ਖੇਤਾਂ ਅੰਦਰ ਘੁੰਮੇਗਾ
ਜਿੱਥੇ ਲੋਕ ਆਪਣੇ ਪਸ਼ੂਆਂ ਨੂੰ ਰੱਖਦੇ ਨੇ, ਅਤੇ ਉਹ ਸਾਰੇ ਹੀ ਪਸ਼ੂ ਨੱਸ ਜਾਣਗੇ।
ਮੈਂ ਉਸ ਸ਼ੇਰ ਵਰਗਾ ਹੋਵਾਂਗਾ,
ਮੈਂ ਬਾਬਲ ਨੂੰ ਉਸਦੀ ਧਰਤੀ ਉੱਤੋਂ ਭਜਾ ਦਿਆਂਗਾ।
ਅਜਿਹਾ ਕਰਨ ਲਈ ਮੈਂ ਕਿਸ ਨੂੰ ਚੁਣਾਂ?
ਇੱਥੇ ਮੇਰੇ ਜਿਹਾ ਕੋਈ ਨਹੀਂ।
ਇੱਥੇ ਅਜਿਹਾ ਕੋਈ ਬੰਦਾ ਨਹੀਂ ਜੋ ਮੈਨੂੰ ਵੰਗਾਰ ਸੱਕੇ।
ਇਸ ਲਈ ਮੈਂ ਅਜਿਹਾ ਹੀ ਕਰਾਂਗਾ।
ਕੋਈ ਵੀ ਅਯਾਲੀ ਮੈਨੂੰ ਭਜਾਉਣ ਲਈ ਨਹੀਂ ਆਵੇਗਾ,
ਮੈਂ ਬਾਬਲ ਦੇ ਲੋਕਾਂ ਨੂੰ ਦੂਰ ਭਜਾ ਦਿਆਂਗਾ।”
45 ਉਸ ਬਾਰੇ ਸੁਣੋ ਜੋ ਵਿਉਂਤ ਯਹੋਵਾਹ ਨੇ
ਬਾਬਲ ਨਾਲ ਕਰਨ ਲਈ ਬਣਾਈ ਹੈ।
ਉਸ ਬਾਰੇ ਸੁਣੋ ਜਿਸਦਾ ਨਿਆਂ ਯਹੋਵਾਹ ਨੇ
ਬਾਬਲ ਦੇ ਲੋਕਾਂ ਨਾਲ ਕਰਨ ਲਈ ਕੀਤਾ ਹੈ।
“ਦੁਸ਼ਮਣ ਬਾਬਲ ਦੇ ਇੱਜੜ (ਲੋਕਾਂ) ਦੇ ਲੇਲਿਆਂ ਨੂੰ ਧੂਹ ਕੇ ਲੈ ਜਾਵੇਗਾ।
ਬਾਬਲ ਦੀਆਂ ਚਰਾਂਦਾਂ ਉਨ੍ਹਾਂ ਦੇ ਅਮਲਾਂ ਕਰਕੇ ਉਜਾੜ ਹੋ ਜਾਣਗੀਆਂ।
46 ਬਾਬਲ ਢਹਿ ਪਵੇਗਾ
ਅਤੇ ਉਸ ਪਤਨ ਨਾਲ ਧਰਤੀ ਹਿੱਲੇਗੀ।
ਸਾਰੀਆਂ ਕੌਮਾਂ ਦੇ ਲੋਕ ਬਾਬਲ ਦੀ
ਤਬਾਹੀ ਬਾਰੇ ਸੁਣਨਗੇ।”
51 ਯਹੋਵਾਹ ਆਖਦਾ ਹੈ,
“ਮੈਂ ਇੱਕ ਤਾਕਤਵਰ ਹਵਾ ਨੂੰ ਵਗਣ ਦਾ ਹੁਕਮ ਦੇਵਾਂਗਾ।
ਮੈਂ ਇਸ ਨੂੰ ਬਾਬਲ ਦੇ ਖਿਲਾਫ਼ ਅਤੇ ਲੇਬ ਕਾਮਾਈ ਦੇ ਆਗੂਆਂ ਦੇ ਖਿਲਾਫ਼ ਵਗਾਵਾਂਗਾ।
2 ਮੈਂ ਲੋਕਾਂ ਨੂੰ ਬਾਬਲ ਨੂੰ ਫ਼ੜਨ ਲਈ ਭੇਜਾਂਗਾ।
ਉਹ ਬਾਬਲ ਨੂੰ ਫ਼ੜਨਗੇ।
ਉਹ ਬਾਬਲ ਦੀ ਹਰ ਸ਼ੈਅ ਖੋਹ ਲੈਣਗੇ।
ਫ਼ੌਜਾਂ ਸ਼ਹਿਰ ਦਾ ਘੇਰਾ ਪਾ ਲੈਣਗੀਆਂ ਅਤੇ ਫ਼ੇਰ ਭਿਆਨਕ ਤਬਾਹੀ ਹੋਵੇਗੀ।
3 ਬਾਬਲ ਦੇ ਫ਼ੌਜੀ ਆਪਣੇ ਤੀਰ-ਕਮਾਨਾਂ ਦਾ ਇਸਤੇਮਾਲ ਨਹੀਂ ਕਰਨਗੇ।
ਉਹ ਫ਼ੌਜੀ, ਆਪਣਾ ਜ਼ਰਾਬਕਤਰ ਵੀ ਨਹੀਂ ਪਾਉਣਗੇ।
ਬਾਬਲ ਦੇ ਗੱਭਰੂਆਂ ਬਾਰੇ ਗ਼ਮ ਨਾ ਕਰੋ।
ਉਸਦੀ ਫ਼ੌਜ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ।
4 ਬਾਬਲ ਦੇ ਫ਼ੌਜੀ ਕਸਦੀਆਂ ਦੀ ਧਰਤੀ ਉੱਤੇ ਮਾਰੇ ਜਾਣਗੇ।
ਉਹ ਬਾਬਲ ਦੀਆਂ ਗਲੀਆਂ ਅੰਦਰ ਬੁਰੀ ਤਰ੍ਹਾਂ ਜ਼ਖਮੀ ਹੋਣਗੇ।”
5 ਸਰਬ-ਸ਼ਕਤੀਮਾਨ ਯਹੋਵਾਹ ਨੇ ਇਸਰਾਏਲ ਅਤੇ ਯਹੂਦਾਹ ਨੂੰ ਇੱਕਲਿਆਂ ਨਹੀਂ ਛੱਡਿਆ ਜਿਵੇਂ ਕੋਈ ਵਿਧਵਾ ਔਰਤ ਹੁੰਦੀ ਹੈ।
ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਨਹੀਂ ਛੱਡਿਆ। ਨਹੀਂ!
ਉਹ ਲੋਕ ਇਸਰਾਏਲ ਦੇ ਪਵਿੱਤਰ ਪੁਰੱਖ ਨੂੰ ਛੱਡਣ ਦੇ ਦੋਸ਼ੀ ਨੇ।
ਉਨ੍ਹਾਂ ਉਸ ਨੂੰ ਛੱਡ ਦਿੱਤਾ ਸੀ ਪਰ ਉਸ ਨੇ ਉਨ੍ਹਾਂ ਨੂੰ ਨਹੀਂ ਛੱਡਿਆ।
6 ਬਾਬਲ ਤੋਂ ਭੱਜ ਜਾਵੋ।
ਆਪਣੀਆਂ ਜਾਨਾਂ ਬਚਾਉਣ ਲਈ ਭੱਜੋ!
ਇੱਥੇ ਠਹਿਰ ਕੇ ਬਾਬਲ ਦੇ ਪਾਪਾਂ ਕਾਰਣ ਨਾ ਮਾਰੇ ਜਾਓ!
ਯਹੋਵਾਹ ਦਾ ਬਾਬਲ ਦੇ ਲੋਕਾਂ ਨੂੰ, ਉਨ੍ਹਾਂ ਦੇ ਮੰਦੇ ਕੰਮਾਂ ਲਈ ਸਜ਼ਾ ਦੇਣ ਦਾ ਸਮਾਂ ਆ ਗਿਆ ਹੈ।
ਬਾਬਲ ਨੂੰ ਸਜ਼ਾ ਮਿਲੇਗੀ ਜਿਸਦਾ ਉਹ ਅਧਿਕਾਰੀ ਹੈ।
7 ਬਾਬਲ ਯਹੋਵਾਹ ਦੇ ਹੱਥ ਵਿੱਚ ਇੱਕ ਸੁਨਿਹਰੀ ਪਿਆਲੇ ਵਾਂਗ ਸੀ
ਅਤੇ ਉਸ ਨੇ ਸਾਰੀ ਦੁਨੀਆਂ ਨੂੰ ਸ਼ਰਾਬੀ ਬਣਾਇਆ ਸੀ।
ਬਾਬਲ ਦੀ ਕੌਮ ਨੇ ਮੈਅ ਪੀਤੀ।
ਇਸ ਲਈ ਉਹ ਬਦਮਸਤ ਹੋ ਗਏ।
8 ਪਰ ਬਾਬਲ ਅਚਾਨਕ ਡਿੱਗ ਪਵੇਗਾ ਅਤੇ ਟੁੱਟ ਜਾਵੇਗਾ।
ਉਸ ਲਈ ਰੋਵੋ!
ਉਸ ਦੇ ਦਰਦ ਦੀ ਦਾਰੂ ਕਰੋ!
ਸ਼ਾਇਦ ਉਹ ਠੀਕ ਹੋ ਸੱਕੇ!
9 ਅਸੀਂ ਬਾਬਲ ਨੂੰ ਠੀਕ ਕਰਨਾ ਚਾਹਿਆ,
ਪਰ ਉਹ ਠੀਕ ਨਹੀਂ ਹੋਇਆ।
ਇਸ ਲਈ ਉਸ ਨੂੰ ਛੱਡ ਦੇਈਏ,
ਅਤੇ ਸਾਡੇ ਵਿੱਚੋਂ ਹਰ ਕੋਈ ਆਪੋ-ਆਪਣੇ ਦੇਸ਼ ਨੂੰ ਜਾਵੇ।
ਅਕਾਸ਼ ਦਾ ਪਰਮੇਸ਼ੁਰ ਹੀ ਬਾਬਲ ਦੀ ਸਜ਼ਾ ਬਾਰੇ ਨਿਆਂ ਕਰੇਗਾ।
ਉਹੀ ਨਿਆਂ ਕਰੇਗਾ, ਕਿ ਬਾਬਲ ਨਾਲ ਕੀ ਵਾਪਰੇਗਾ।
10 ਯਹੋਵਾਹ ਨੇ ਆਪਣਾ ਬਦਲਾ ਲੈ ਲਿਆ ਹੈ ਜੋ ਬਾਬਲ ਨੇ ਸਾਡੇ ਨਾਲ ਕੀਤਾ।
ਆਓ, ਇਸ ਬਾਰੇ ਸੀਯੋਨ ਨੂੰ ਦੱਸੀਏ।
ਆਓ ਉਨ੍ਹਾਂ ਗੱਲਾਂ ਬਾਰੇ ਦੱਸੀਏ, ਜਿਹੜੀਆਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਕੀਤੀਆਂ ਨੇ।
11 ਆਪਣੇ ਤੀਰਾਂ ਨੂੰ ਤਿੱਖੇ ਕਰੋ,
ਅਤੇ ਆਪਣੇ ਤਸ਼ਕਰਾਂ ਨੂੰ ਭਰ ਲਵੋ!
ਯਹੋਵਾਹ ਨੇ ਮਾਦੀ ਦੇ ਰਾਜਿਆਂ ਨੂੰ ਹਲੂਣਾ ਦੇ ਦਿੱਤਾ ਹੈ।
ਉਸ ਨੇ ਉਨ੍ਹ ਨੂੰ ਹਲੂਣਾ ਦੇ ਦਿੱਤਾ ਹੈ
ਕਿਉਂ ਕਿ ਉਹ ਬਾਬਲ ਨੂੰ ਤਬਾਹ ਕਰਨਾ ਲੋਚਦਾ ਹੈ।
ਯਹੋਵਾਹ ਬਾਬਲ ਦੇ ਲੋਕਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਹਨ।
ਬਾਬਲ ਦੀ ਫ਼ੌਜ ਨੇ ਯਰੂਸ਼ਲਮ ਅੰਦਰ ਯਹੋਵਾਹ ਦਾ ਮੰਦਰ ਤਬਾਹ ਕੀਤਾ ਸੀ।
ਇਸ ਲਈ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਹਨ।
12 ਬਾਬਲ ਦੀਆਂ ਕੰਧਾਂ ਦੇ ਖਿਲਾਫ਼ ਝੰਡਾ ਚੁੱਕੋ।
ਹੋਰ ਗਾਰਦ ਲਿਆਵੋ।
ਪਹਿਰੇਦਾਰਾਂ ਨੂੰ ਉਨ੍ਹ ਦੀਆਂ ਥਾਵਾਂ ਉੱਤੇ ਤੈਨਾਤ ਕਰ ਦਿਓ।
ਗੁਪਤ ਹਮਲੇ ਲਈ ਤਿਆਰ ਹੋ ਜਾਵੋ।
ਯਹੋਵਾਹ ਓਹੀ ਕਰੇਗਾ, ਜਿਸ ਦੀ ਉਸ ਨੇ ਵਿਉਂਤ ਬਣਾਈ ਹੈ।
ਉਹ ਉਹੀ ਕਰੇਗਾ, ਜੋ ਉਸ ਨੇ ਆਖਿਆ ਸੀ ਕਿ ਉਹ ਬਾਬਲ ਦੇ ਲੋਕਾਂ ਵਿਰੁੱਧ ਕਰੇਗਾ।
13 ਬਾਬਲ, ਤੂੰ ਅਬਾਹ ਪਾਣੀ ਨੇੜੇ ਰਹਿੰਦਾ ਹੈਂ।
ਤੂੰ ਖਜ਼ਾਨਿਆਂ ਨਾਲ ਅਮੀਰ ਹੈਂ।
ਪਰ ਇੱਕ ਕੌਮ ਵਜੋਂ ਤੇਰਾ ਅੰਤ ਆ ਗਿਆ ਹੈ। ਤੇਰੀ ਬਰਬਾਦੀ ਦਾ ਸਮਾਂ ਆ ਗਿਆ ਹੈ।
14 ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਇਕਰਾਰ ਕਰਨ ਲਈ ਆਪਣੇ ਨਾਮ ਦਾ ਇਸਤੇਮਾਲ ਕੀਤਾ:
“ਬਾਬਲ, ਮੈਂ ਤੈਨੂੰ ਬਹੁਤ ਸਾਰੇ ਦੁਸ਼ਮਣ ਫ਼ੌਜੀਆਂ ਨਾਲ ਭਰ ਦਿਆਂਗਾ।
ਉਹ ਟਿੱਡੀਦਲ ਵਾਂਗ ਹੋਣਗੇ।
ਉਹ ਤੇਰੇ ਵਿਰੁੱਧ ਜੰਗ ਜਿੱਤ ਜਾਣਗੇ।
ਅਤੇ ਉਹ ਜਿੱਤ ਦੇ ਨਾਹਰੇ ਲਾਉਂਦੇ ਹੋਏ, ਤੇਰੇ ਉੱਪਰ ਖਲੋ ਜਾਣਗੇ।”
15 ਯਹੋਵਾਹ ਨੇ ਆਪਣੀ ਮਹਾ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਧਰਤੀ ਨੂੰ ਸਾਜਿਆ ਸੀ।
ਉਸ ਨੇ ਦੁਨੀਆਂ ਸਾਜਣ ਲਈ ਆਪਣੀ ਸਿਆਣਪ ਦਾ ਇਸਤੇਮਾਲ ਕੀਤਾ ਸੀ।
ਉਸ ਨੇ ਅਕਾਸ਼ ਨੂੰ ਫ਼ੈਲਾਉਣ ਲਈ ਆਪਣੀ ਸਮਝ ਦਾ ਇਸਤੇਮਾਲ ਕੀਤਾ ਸੀ।
16 ਜਦੋਂ ਉਹ ਅਕਾਸ਼ਾਂ ਵਿੱਚ ਗੱਜਦਾ ਹੈ, ਪਾਣੀ ਗੜਗੜਾਉਂਦਾ ਹੈ।
ਉਹ ਬੱਦਲਾਂ ਨੂੰ ਸਾਰੀ ਧਰਤੀ ਉੱਤੇ ਭੇਜਦਾ ਹੈ,
ਉਹ ਬਿਜਲੀ ਨੂੰ ਮੀਂਹ ਦੇ ਨਾਲ ਭੇਜਦਾ ਹੈ।
ਉਹ ਹਵਾ ਨੂੰ ਆਪਣੇ ਮਾਲ-ਖਾਨਿਆਂ ਵਿੱਚੋਂ ਲਿਆਉਂਦਾ ਹੈ।
17 ਪਰ ਆਦਮੀ ਜਾਨਣ ਲਈ ਬਹੁਤ ਬੇਵਕੂਫ਼ ਹੈ।
ਮਾਹਰ ਕਾਰੀਗਰ ਉਨ੍ਹਾਂ ਦੁਆਰਾ ਬਣਾਈਆਂ ਗਈਆਂ
ਝੂਠੇ ਦੇਵਤਿਆਂ ਦੀਆਂ ਮੂਰਤੀਆਂ ਕਾਰਣ ਸ਼ਰਮਸਾਰ ਕੀਤੇ ਗਏ ਹਨ।
ਇਹ ਬੁੱਤ ਝੂਠ ਹਨ।
ਇਨ੍ਹਾਂ ਵਿੱਚ ਕੋਈ ਜੀਵਨ ਨਹੀਂ।
18 ਉਹ ਬੁੱਤ ਨਿਕੰਮੇ ਨੇ
ਲੋਕਾਂ ਨੇ ਉਨ੍ਹਾਂ ਬੁੱਤਾਂ ਨੂੰ ਬਣਾਇਆ, ਅਤੇ ਉਹ ਮਖੌਲ ਤੋਂ ਬਿਨਾ ਕੁਝ ਵੀ ਨਹੀਂ ਹਨ।
ਉਨ੍ਹਾਂ ਦੇ ਨਿਆਂ ਦਾ ਸਮਾਂ ਆਵੇਗਾ,
ਅਤੇ ਉਹ ਬੁੱਤ ਤਬਾਹ ਹੋ ਜਾਣਗੇ।
19 ਪਰ ਯਾਕੂਬ ਦਾ ਉਹ ਹਿੱਸਾ (ਪਰਮੇਸ਼ੁਰ) ਉਨ੍ਹਾਂ ਨਿਕੰਮੇ ਬੁੱਤਾਂ ਵਾਂਗ ਨਹੀਂ ਹੈ,
ਲੋਕਾਂ ਨੇ ਪਰਮੇਸ਼ੁਰ ਨੂੰ ਨਹੀਂ ਬਣਾਇਆ,
ਪਰਮੇਸ਼ੁਰ ਨੇ ਆਪਣੇ ਬੰਦਿਆਂ ਨੂੰ ਬਣਾਇਆ,
ਪਰਮੇਸ਼ੁਰ ਨੇ ਹਰ ਸ਼ੈਅ ਸਾਜੀ,
ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।
20 ਯਹੋਵਾਹ ਆਖਦਾ ਹੈ, “ਬਾਬਲ, ਤੂੰ ਮੇਰੀ ਗਰਜ਼ ਹੈਂ,
ਮੈਂ ਤੇਰਾ ਇਸਤੇਮਾਲ ਕੌਮਾਂ ਨੂੰ ਭੰਨਣ ਲਈ ਕੀਤਾ ਹੈ।
ਮੈਂ ਤੇਰਾ ਇਸਤੇਮਾਲ ਕੌਮਾਂ ਨੂੰ ਤਬਾਹ ਕਰਨ ਲਈ ਕੀਤਾ ਹੈ।
21 ਮੈਂ ਤੇਰਾ ਇਸਤੇਮਾਲ ਘੋੜੇ ਅਤੇ ਘੋੜਸਵਾਰ ਨੂੰ ਭੰਨਣ ਲਈ ਕੀਤਾ ਹੈ,
ਮੈਂ ਤੇਰਾ ਇਸਤੇਮਾਲ ਰੱਥ ਅਤੇ ਰੱਬਵਾਨ ਨੂੰ ਭੰਨਣ ਲਈ ਕੀਤਾ ਹੈ।
22 ਮੈਂ ਤੇਰਾ ਇਸਤੇਮਾਲ ਆਦਮੀ ਅਤੇ ਔਰਤ ਨੂੰ ਭੰਨਣ ਲਈ ਕੀਤਾ ਹੈ।
ਮੈਂ ਤੇਰਾ ਇਸਤੇਮਾਲ ਬੁੱਢੇ ਅਤੇ ਜਵਾਨ ਲੋਕਾਂ ਨੂੰ ਭੰਨਣ ਲਈ ਕੀਤਾ ਹੈ।
ਮੈਂ ਤੇਰਾ ਇਸਤੇਮਾਲ ਗੱਭਰੂਆਂ ਅਤੇ ਮੁਟਿਆਰਾਂ ਨੂੰ ਭੰਨਣ ਲਈ ਕੀਤਾ ਹੈ।
23 ਮੈਂ ਤੇਰਾ ਇਸਤੇਮਾਨ ਅਯਾਲੀਆਂ ਅਤੇ ਇੱਜੜ ਨੂੰ ਭੰਨਣ ਲਈ ਕੀਤਾ ਹੈ।
ਮੈਂ ਤੇਰਾ ਇਸਤੇਮਾਲ ਕਿਸਾਨਾਂ ਅਤੇ ਗਾਵਾਂ ਨੂੰ ਭੰਨਣ ਲਈ ਕੀਤਾ ਹੈ।
ਮੈਂ ਤੇਰਾ ਇਸਤੇਮਾਲ ਹਾਕਮਾਂ ਅਤੇ ਮਹੱਤਵਪੂਰਣ ਅਧਿਕਾਰੀਆਂ ਨੂੰ ਭੰਨਣ ਲਈ ਕੀਤਾ ਹੈ।
24 ਪਰ ਮੈਂ ਬਾਬਲ ਨੂੰ ਕੀਮਤ ਅਦਾ ਕਰਾਂਗਾ, ਮੈਂ ਬਾਬਲ ਵਾਲਿਆਂ ਨੂੰ ਉਨ੍ਹਾਂ ਮੰਦੇ ਕੰਮਾਂ ਲਈ ਸਜ਼ਾ ਦੇਵਾਂਗਾ ਜਿਹੜੇ ਉਨ੍ਹਾਂ ਸੀਯੋਨ ਨਾਲ ਕੀਤੇ ਸਨ।
ਯਹੂਦਾਹ, ਮੈਂ ਉਨ੍ਹਾਂ ਨੂੰ ਤੇਰੇ ਸਾਹਮਣੇ ਸਜ਼ਾ ਦੇਵਾਂਗਾ।”
ਯਹੋਵਾਹ ਨੇ ਇਹ ਗੱਲਾਂ ਆਖੀਆਂ।
25 ਯਹੋਵਾਹ ਆਖਦਾ ਹੈ,
“ਬਾਬਲ ਤੂੰ ਇੱਕ ਤਬਾਹ ਕਰਨ ਵਾਲਾ ਪਰਬਤ ਹੈਂ,
ਅਤੇ ਬਾਬਲ, ਮੈਂ ਤੇਰੇ ਵਿਰੁੱਧ ਹਾਂ ਤੂੰ ਸਾਰੇ ਦੇਸ਼ ਨੂੰ ਤਬਾਹ ਕਰ ਦਿੱਤਾ ਸੀ, ਅਤੇ ਮੈਂ ਤੇਰੇ ਵਿਰੁੱਧ ਹਾਂ।
ਮੈਂ ਆਪਣਾ ਹੱਥ ਤੇਰੇ ਵਿਰੁੱਧ ਰੱਖ ਦੇਵਾਂਗਾ ਮੈਂ ਤੈਨੂੰ ਸਿਖਰਾਂ ਤੋਂ ਧੱਕ ਦੇਵਾਂਗਾ
ਮੈਂ ਤੈਨੂੰ ਇੱਕ ਸੜਿਆ ਹੋਇਆ ਪਰਬਤ ਬਣਾ ਦੇਵਾਂਗਾ।
26 ਲੋਕ ਕਿਸੇ ਇਮਾਰਤ ਦੀ ਨੀਂਹ ਰੱਖਣ ਲਈ ਬਾਬਲ ਤੋਂ ਪੱਥਰ ਨਹੀਂ ਲਿਜਾਣਗੇ।
ਲੋਕਾਂ ਨੂੰ ਇੱਡੇ ਵੱਡੇ ਪੱਥਰ ਨਹੀਂ ਮਿਲਣਗੇ ਜੋ ਕਿਨਾਰਿਆਂ ਲਈ ਵਰਤੇ ਜਾਣ।
ਕਿਉਂ? ਕਿਉਂ ਕਿ ਤੁਹਾਡਾ ਸ਼ਹਿਰ ਸਦਾ ਲਈ ਟੁੱਟੀਆਂ ਚੱਟਾਨਾਂ ਦਾ ਇੱਕ ਢੇਰ ਹੋਵੇਗਾ।”
ਯਹੋਵਾਹ ਨੇ ਇਹ ਗੱਲਾਂ ਆਖੀਆਂ।
27 “ਦੇਸ਼ ਅੰਦਰ ਜੰਗ ਦਾ ਝੰਡਾ ਉੱਚਾ ਚੁੱਕੋ!
ਸਾਰੀਆਂ ਕੌਮਾਂ ਅੰਦਰ ਤੁਰ੍ਹੀ ਵਜਾ ਦਿਓ!
ਕੌਮਾਂ ਨੂੰ ਬਾਬਲ ਦੇ ਵਿਰੁੱਦ ਜੰਗ ਲਈ ਤਿਆਰ ਕਰੋ!
ਅਰਾਰਤ, ਮਿਂਨੀ, ਅਸ਼ਕਨਜ਼ ਦੇ ਰਾਜਾਂ ਨੂੰ ਸੱਦਾ ਦਿਓ ਕਿ ਉਹ ਆਉਣ
ਅਤੇ ਬਾਬਲ ਦੇ ਵਿਰੁੱਦ ਲੜਨ।
ਉਸ ਦੇ ਵਿਰੁੱਧ ਫ਼ੌਜ ਦੀ ਅਗਵਾਈ ਕਰਨ ਲਈ ਕੋਈ ਕਮਾਂਡਰ ਚੁਣ ਲਵੋ।
ਇੰਨੇ ਘੋੜੇ ਭੇਜੋ ਕਿ ਉਹ ਜਾਪਣ ਜਿਵੇਂ ਕੋਈ ਟਿੱਡੀਦਲ ਹੋਵੇ।
28 ਕੌਮਾਂ ਨੂੰ ਉਸ ਦੇ ਖਿਲਾਫ਼ ਲੜਨ ਲਈ ਤਿਆਰ ਕਰੋ,
ਮਾਦੀ ਦੇ ਰਾਜਿਆਂ ਨੂੰ ਤਿਆਰ ਕਰੋ,
ਉਨ੍ਹਾਂ ਦੇ ਸਾਰੇ ਹਾਕਮਾਂ ਨੂੰ ਅਤੇ ਮਹੱਤਵਪੂਰਣ ਅਧਿਕਾਰੀਆਂ ਨੂੰ ਤਿਆਰ ਕਰੋ।
ਉਨ੍ਹਾਂ ਸਾਰੇ ਦੇਸ਼ਾਂ ਨੂੰ ਤਿਆਰ ਕਰੋ ਜਿੱਥੇ ਉਹ ਰਾਜ ਕਰਦੇ ਨੇ, ਬਾਬਲ ਦੇ ਵਿਰੁੱਧ ਲੜਨ ਲਈ।
29 ਧਰਤੀ ਕੰਬੇਗੀ ਜਿਵੇਂ ਇਹ ਬਹੁਤ ਤਕਲੀਫ਼ ਵਿੱਚ ਹੋਵੇ,
ਇਹ ਉਦੋਂ ਹਿੱਲੇਗੀ ਜਦੋਂ ਯਹੋਵਾਹ, ਜੋ ਕੁਝ ਵੀ ਉਸ ਨੇ ਬਾਬਲ ਲਈ ਵਿਉਂਤਿਆ ਕਰੇਗਾ।
ਯਹੋਵਾਹ ਦੀ ਵਿਉਂਤ ਬਾਬਲ ਨੂੰ ਇੱਕ ਉਜਾੜ ਮਾਰੂਬਲ ਵਿੱਚ ਬਦਲ ਦੇਣ ਦੀ ਵਿਉਂਤ ਹੈ,
ਓੱਥੇ ਕੋਈ ਵੀ ਬੰਦਾ ਨਹੀਂ ਰਹੇਗਾ।
30 ਬਾਬਲ ਦੇ ਫ਼ੌਜੀ ਲੜਨ ਤੋਂ ਰੁਕ ਗਏ ਨੇ
ਉਹ ਆਪਣੇ ਕਿਲਿਆਂ ਅੰਦਰ ਠਹਿਰੇ ਹੋਏ ਨੇ,
ਉਨ੍ਹਾਂ ਦੀ ਤਾਕਤ ਚਲੀ ਗਈ ਹੈ
ਉਹ ਡਰੀਆਂ ਹੋਈਆਂ ਔਰਤਾਂ ਵਾਂਗ ਬਣ ਗਏ ਨੇ।
ਬਾਬਲ ਦੇ ਘਰ ਸੜ ਰਹੇ ਹਨ।
ਉਸ ਦੇ ਦਰਵਾਜ਼ਿਆਂ ਦੀਆਂ ਸਲਾਖਾਂ ਟੁੱਟੀਆਂ ਹੋਈਆਂ ਹਨ।
31 ਇੱਕ ਸੰਦੇਸ਼ਵਾਹਕ ਦੇ ਪਿੱਛੇ ਦੂਸਰਾ ਸੰਦੇਸ਼ਵਾਹਕ,
ਸੰਦੇਸ਼ਵਾਹਕ ਦੇ ਪਿੱਛੇ ਸੰਦੇਸ਼ਵਾਹਕ ਆਉਂਦਾ ਹੈ।
ਉਹ ਬਾਬਲ ਦੇ ਰਾਜੇ ਨੂੰ, ਖਬਰ ਦਿੰਦੇ ਨੇ ਕਿ
ਉਸ ਦੇ ਸ਼ਹਿਰ ਉੱਤੇ ਕਬਜ਼ਾ ਹੋ ਗਿਆ ਹੈ।
32 ਜਿਹੜੀਆਂ ਥਾਵਾਂ ਤੋਂ ਦੀ ਲੋਕ ਨਦੀਆਂ ਪਾਰ ਲੰਘਦੇ ਨੇ, ਉਨ੍ਹਾਂ ਉੱਤੇ ਕਬਜ਼ਾ ਕਰ ਲਿਆ ਗਿਆ ਹੈ।
ਸਾਰੀਆਂ ਦਲਦਲਾਂ ਸੜ ਰਹੀਆਂ ਨੇ,
ਬਾਬਲ ਦੇ ਸਾਰੇ ਫ਼ੌਜੀ ਭੈਭੀਤ ਨੇ।”
33 ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦੇ ਲੋਕਾਂ ਦਾ ਪਰਮੇਸੁਰ ਆਖਦਾ ਹੈ:
“ਬਾਬਲ ਇੱਕ ਛੜਨ ਵਾਲਾ ਮੈਦਾਨ ਹੈ,
ਫ਼ਸਲ ਵੇਲੇ ਲੋਕ ਦਾਣਿਆਂ ਤੋਂ ਤੂੜੀ ਨੂੰ ਵੱਖ ਕਰਨ ਲਈ ਅਨਾਜ ਨੂੰ ਕੁੱਟਦੇ ਨੇ
ਅਤੇ ਬਾਬਲ ਨੂੰ ਕੁਟ੍ਟਣ ਦਾ ਸਮਾਂ ਵੀ ਛੇਤੀ ਆ ਰਿਹਾ ਹੈ।”
34 ਸੀਯੋਨ ਦੇ ਲੋਕ ਆਖਣਗੇ, “ਬਾਬਲ ਦੇ ਰਾਜੇ ਨਬੂਕਦਨੱਸਰ ਨੇ ਅਤੀਤ ਵਿੱਚ ਸਾਨੂੰ ਤਬਾਹ ਕੀਤਾ,
ਅਤੀਤ ਵਿੱਚ ਨਬੂਕਦਨੱਸਰ ਨੇ ਸਾਨੂੰ ਦੁੱਖ ਦਿੱਤਾ,
ਅਤੀਤ ਵਿੱਚ ਉਹ ਸਾਡੇ ਲੋਕਾਂ ਨੂੰ ਫ਼ਢ਼ ਕੇ ਦੂਰ ਲੈ ਗਿਆ
ਅਤੇ ਅਸੀਂ ਸੱਖਣੇ ਘੜੇ ਵਾਂਗ ਬਣ ਗਏ।
ਉਹ, ਜੋ ਸਾਡੇ ਕੋਲ ਸਭ ਤੋਂ ਚੰਗਾ ਸੀ ਲੈ ਗਿਆ ਅਤੇ ਉਹ ਇੱਕ ਵੱਡੇ ਅਜਗਰ ਵਰਗਾ ਸੀ।
ਜੋ ਓਨੀ ਦੇਰ ਤੱਕ ਖਾਂਦਾ ਰਿਹਾ ਜਦੋਂ ਤੀਕ ਉਹ ਰੱਜ ਨਹੀਂ ਗਿਆ।
ਉਸ ਨੇ, ਜੋ ਕੁਝ ਸਾਡੇ ਕੋਲ ਸਭ ਤੋਂ ਚੰਗਾ ਸੀ ਲੈ ਲਿਆ
ਅਤੇ ਸਾਨੂੰ ਪਰ੍ਹਾਂ ਸੁੱਟ ਦਿੱਤਾ।
35 ਬਾਬਲ ਨੇ ਸਾਨੂੰ ਦੁੱਖ ਦੇਣ ਲਈ ਭਿਆਨਕ ਗੱਲਾਂ ਕੀਤੀਆਂ।
ਹੁਣ ਮੈਂ ਚਾਹੁੰਦਾ ਹਾਂ ਕਿ ਬਾਬਲ ਨਾਲ ਉਹੀ ਗੱਲਾਂ ਵਾਪਰਨ।”
ਸੀਯੋਨ ਦੇ ਲੋਕ ਇਹ ਗੱਲਾਂ ਆਖਣਗੇ:
“ਬਾਬਲ ਦੇ ਲੋਕ ਸਾਡੇ ਲੋਕਾਂ ਨੂੰ ਮਾਰਨ ਦੇ ਦੋਸ਼ੀ ਨੇ।
ਉਨ੍ਹਾਂ ਨੂੰ ਹੁਣ ਉਨ੍ਹਾਂ ਦੇ ਮੰਦੇ ਅਮਲਾਂ ਦੀ ਸਜ਼ਾ ਮਿਲ ਰਹੀ ਹੈ।”
ਯਰੂਸ਼ਲਮ ਦੇ ਲੋਕ ਇਹ ਗੱਲਾਂ ਆਖਣਗੇ।
36 ਇਸ ਲਈ ਯਹੋਵਾਹ ਆਖਦਾ ਹੈ:
ਯਹੂਦਾਹ, ਮੈਂ ਤੇਰੀ ਰੱਖਿਆ ਕਰਾਂਗਾ।
ਮੈਂ ਇਸ ਗੱਲ ਨੂੰ ਪੱਕ ਕਰਾਂਗਾ ਕਿ ਬਾਬਲ ਨੂੰ ਸਜ਼ਾ ਮਿਲੇ।
ਮੈਂ ਬਾਬਲ ਦਾ ਸਮੁੰਦਰ ਸੁਕਾ ਦਿਆਂਗਾ
ਅਤੇ ਮੈਂ ਉਸ ਦੇ ਪਾਣੀ ਦੇਸ਼ਮਿਆਂ ਨੂੰ ਰੋਕ ਦਿਆਂਗਾ।
37 ਬਾਬਲ ਬਰਬਾਦ ਇਮਾਰਤਾਂ ਦਾ ਢੇਰ ਬਣ ਜਾਵੇਗਾ।
ਬਾਬਲ ਅਵਾਰਾ ਕੁਤਿਆਂ ਦੇ ਰਹਿਣ ਦੀ ਥਾਂ ਬਣ ਜਾਵੇਗਾ।
ਲੋਕ ਮਲਬੇ ਦੇ ਢੇਰਾਂ ਨੂੰ ਦੇਖਣਗੇ ਅਤੇ ਹੈਰਾਨ ਹੋਣਗੇ।
ਲੋਕੀਂ ਆਪਣੇ ਸਿਰ ਹਿਲਾਉਣਗੇ, ਜਦੋਂ ਉਹ ਬਾਬਲ ਬਾਰੇ ਸੋਚਣਗੇ।
ਬਾਬਲ ਅਜਿਹੀ ਥਾਂ ਬਣ ਜਾਵੇਗਾ, ਜਿੱਥੇ ਕੋਈ ਵੀ ਬੰਦਾ ਨਹੀਂ ਰਹੇਗਾ।
38 “ਬਾਬਲ ਦੇ ਲੋਕ ਗਜਦੇ ਹੋਏ ਜਵਾਨ ਸ਼ੇਰਾਂ ਵਰਗੇ ਨੇ।
ਉਹ ਸ਼ੇਰ ਦੇ ਬੱਚਿਆਂ ਵਾਂਗਰ ਗੁਰਾਂਦੇ ਨੇ।
39 ਜਦੋਂ ਉਹ ਉਤੇਜਿਤ ਹੋ ਜਾਂਦੇ ਨੇ,
ਮੈਂ ਉਨ੍ਹਾਂ ਨੂੰ ਦਾਅਵਤ ਦਿਆਂਗਾ
ਅਤੇ ਮੈਂ ਉਨ੍ਹਾਂ ਨੂੰ ਸ਼ਰਾਬੀ ਬਣਾ ਦਿਆਂਗਾ।
ਉਹ ਹੱਸਣਗੇ ਅਤੇ ਮੌਜ ਮਨਾਉਣਗੇ।
ਅਤੇ ਫ਼ੇਰ ਉਹ ਸਦਾ ਲਈ ਸੌਂ ਜਾਣਗੇ।
ਉਹ ਕਦੇ ਨਹੀਂ ਉੱਠਣਗੇ।”
ਯਹੋਵਾਹ ਨੇ ਇਹ ਗੱਲਾਂ ਆਖੀਆਂ।
40 “ਬਾਬਲ ਉਨ੍ਹਾਂ ਭੇਡਾਂ, ਦੁਂਬਿਆਂ ਅਤੇ ਬਕਰਿਆਂ ਵਰਗਾ ਹੋਵੇਗਾ, ਜੋ ਮਾਰੇ ਜਾਣ ਦਾ ਇੰਤਜ਼ਾਰ ਕਰਦੇ ਨੇ।
ਮੈਂ ਉਨ੍ਹਾਂ ਦੀ ਅਗਵਾਈ ਕਤਲਗਾਹ ਵੱਲ ਨੂੰ ਕਰਾਂਗਾ।
41 “ਸ਼ੇਸ਼ਾਕ ਹਾਰ ਜਾਵੇਗਾ।
ਸਾਰੀ ਧਰਤੀ ਦਾ ਸਭ ਤੋਂ ਉੱਤਮ ਅਤੇ ਗੁਮਾਨੀ ਦੇਸ਼ ਬੰਦੀਵਾਨ ਬਣਾ ਦਿੱਤਾ ਜਾਵੇਗਾ।
ਹੋਰਨਾਂ ਕੌਮਾਂ ਦੇ ਲੋਕ ਬਾਬਲ ਨੂੰ ਦੇਖਣਗੇ
ਅਤੇ ਜਿਹੜੀਆਂ ਗੱਲਾਂ ਉਹ ਦੇਖਣਗੇ, ਉਨ੍ਹਾਂ ਨੂੰ ਭੈਭੀਤ ਕਰ ਦੇਣਗੀਆਂ।
42 ਸਮੁੰਦਰ ਬਾਬਲ ਉੱਤੇ ਚੜ੍ਹ ਜਾਵੇਗਾ।
ਉਸ ਦੇ ਗੱਜਦੇ ਹੋਏ ਪਾਣੀ ਉਸ ਨੂੰ ਢੱਕ ਲੈਣਗੇ।
43 ਬਾਬਲ ਦੇ ਕਸਬੇ ਬਰਬਾਦ ਅਤੇ ਸੱਖਣੇ ਹੋਣਗੇ।
ਬਾਬਲ ਇੱਕ ਸੁੱਕਾ ਮਾਰੂਬਲ ਬਣ ਜਾਵੇਗਾ।
ਇਹ ਅਜਿਹੀ ਧਰਤੀ ਬਣ ਜਾਵੇਗਾ, ਜਿੱਥੇ ਕੋਈ ਲੋਕ ਨਹੀਂ ਰਹਿਣਗੇ।
ਲੋਕ ਬਾਬਲ ਵਿੱਚੋਂ ਲੰਘਣਗੇ ਵੀ ਨਹੀਂ।
44 ਮੈਂ ਬਾਬਲ ਦੇ ਝੂਠੇ ਦੇਵਤੇ ਬਆਲ ਨੂੰ ਸਜ਼ਾ ਦੇਵਾਂਗਾ।
ਮੈਂ ਉਸ ਨੂੰ ਉਨ੍ਹਾਂ ਲੋਕਾਂ ਨੂੰ ਉਗਲ ਦੇਣ ਦਾ ਹੁਕਮ ਦੇਵਾਂਗਾ, ਜਿਨ੍ਹਾਂ ਨੂੰ ਉਸ ਨੇ ਨਿਗਲਿਆ ਸੀ।
ਬਾਬਲ ਦੀ ਕੰਧ ਢਹਿ ਢੇਰੀ ਹੋ ਜਾਵੇਗੀ।
ਅਤੇ ਕੌਮਾਂ ਬਾਬਲ ਨੂੰ ਆਉਣੋ ਰੁਕ ਜਾਣਗੀਆਂ।
45 ਮੇਰੇ ਲੋਕੋ, ਬਾਬਲ ਸ਼ਹਿਰ ਵਿੱਚੋਂ ਨਿਕਲ ਜਾਵੋ।
ਆਪਣੀਆਂ ਜਾਨਾਂ ਬਚਾਉਣ ਲਈ ਭੱਜ ਜਾਵੋ।
ਯਹੋਵਾਹ ਦੇ ਮਹਾ ਕਹਿਰ ਤੋਂ ਭੱਜ ਜਾਵੋ।
46 “ਮੇਰੇ ਬੰਦਿਓ, ਗ਼ਮਗੀਨ ਨਾ ਹੋਵੋ।
ਅਫ਼ਵਾਹਾਂ ਫ਼ੈਲਣਗੀਆਂ, ਪਰ ਭੈਭੀਤ ਨਾ ਹੋਵੋ।
ਇਸ ਸਾਲ ਇੱਕ ਅਫ਼ਵਾਹ ਆਵੇਗੀ।
ਇੱਕ ਹੋਰ ਅਫ਼ਵਾਹ ਅਗਲੇ ਸਾਲ ਆਵੇਗੀ।
ਅਤੇ ਇੱਥੇ ਦੇਸ਼ ਅੰਦਰ ਜੰਗ ਦੀਆਂ ਭਿਆਨਕ ਅਫ਼ਵਾਹਾਂ ਆਉਣਗੀਆਂ।
ਇੱਥੇ ਹਾਕਮਾਂ ਦੇ ਇੱਕ ਦੂਜੇ ਨਾਲ ਲੜਨ ਦੀਆਂ ਅਫ਼ਵਾਹਾਂ ਹੋਣਗੀਆਂ।
47 ਇਹ ਸਮਾਂ ਅਵੱਸ਼ ਆਵੇਗਾ-ਜਦੋਂ ਮੈਂ ਬਾਬਲ ਦੇ ਝੂਠੇ ਦੇਵਤਿਆਂ ਨੂੰ ਸਜ਼ਾ ਦੇਵਾਂਗਾ।
ਅਤੇ ਬਾਬਲ ਦੀ ਸਾਰੀ ਧਰਤੀ ਸ਼ਰਮਸਾਰ ਕਰ ਦਿੱਤੀ ਜਾਵੇਗੀ।
ਓੱਥੇ, ਉਸ ਸ਼ਹਿਰ ਦੀਆਂ ਗਲੀਆਂ ਅੰਦਰ
ਬਹੁਤ ਸਾਰੇ ਮੁਰਦਾ ਲੋਕ ਪਏ ਹੋਣਗੇ।
48 ਫ਼ੇਰ ਅਕਾਸ਼ ਅਤੇ ਧਰਤੀ ਅਤੇ ਹਰ ਉਹ ਸ਼ੈਅ ਜਿਹੜੀ ਹੈ,
ਬਾਬਲ ਬਾਰੇ ਉਨ੍ਹਾਂ ਅੰਦਰ ਖੁਸ਼ੀ ਦੀਆਂ ਕਿਲਕਾਰੀਆਂ ਮਾਰੇਗੀ।
ਉਹ ਸ਼ੋਰ ਮਚਾਉਣਗੇ ਕਿਉਂ ਕਿ ਉੱਤਰ ਵੱਲੋਂ ਇੱਕ ਫ਼ੌਜ ਆਈ ਸੀ
ਅਤੇ ਬਾਬਲ ਦੇ ਖਿਲਾਫ਼ ਲੜੀ ਸੀ।”
ਯਹੋਵਾਹ ਨੇ ਇਹ ਗੱਲਾਂ ਆਖੀਆਂ।
49 “ਬਾਬਲ ਨੇ ਇਸਰਾਏਲ ਦੇ ਲੋਕਾਂ ਨੂੰ ਮਾਰ ਮੁਕਾਇਆ।
ਬਾਬਲ ਨੇ ਧਰਤੀ ਦੀ ਹਰ ਥਾਂ ਬੰਦਿਆਂ ਨੂੰ ਮਾਰਿਆ।
ਇਸ ਲਈ ਅਵੱਸ਼ ਬਾਬਲ ਦਾ ਪਤਨ ਹੋਵੇਗਾ!
50 ਤੁਸੀਂ ਲੋਕੀਂ ਤਲਵਾਰ ਕੋਲੋਂ ਬਚ ਗਏ ਸੀ।
ਤੁਹਾਨੂੰ ਬਾਬਲ ਨੂੰ ਛੱਡਣ ਦੀ ਛੇਤੀ ਕਰਨੀ ਚਾਹੀਦੀ ਹੈ।
ਹੁਣ ਇੰਤਜ਼ਾਰ ਨਾ ਕਰੋ!
ਤੁਸੀਂ ਦੂਰ-ਦੁਰਾਡੇ ਦੇਸ਼ ਅੰਦਰ ਹੋ।
ਪਰ ਜਿੱਥੇ ਵੀ ਤੁਸੀਂ ਹੋ, ਯਹੋਵਾਹ ਨੂੰ ਚੇਤੇ ਕਰੋ। ਅਤੇ ਯਰੂਸ਼ਲਮ ਨੂੰ ਚੇਤੇ ਰੱਖੋ।”
51 “ਅਸੀਂ, ਯਹੂਦਾਹ ਦੇ ਲੋਕ ਸ਼ਰਮਸਾਰ ਹਾਂ।
ਅਸੀਂ ਬੇਇੱਜ਼ਤ ਹੋਏ ਹਾਂ।
ਕਿਉਂ? ਕਿਉਂ ਕਿ ਅਜਨਬੀ ਯਹੋਵਾਹ ਦੇ ਮੰਦਰ ਦੇ
ਪਵਿੱਤਰ ਸਥਾਨਾਂ ਉੱਤੇ ਚੱਲੇ ਗਏ ਨੇ।”
52 ਯਹੋਵਾਹ ਆਖਦਾ ਹੈ, “ਸਮਾਂ ਆ ਰਿਹਾ ਹੈ,
ਜਦੋਂ ਮੈਂ ਬਾਬਲ ਦੇ ਬੁੱਤਾਂ ਨੂੰ ਸਜ਼ਾ ਦੇਵਾਂਗਾ।
ਓਸ ਸਮੇਂ, ਉਸ ਮੁਲਕ ਅੰਦਰ ਜ਼ਖਮੀ
ਲੋਕ ਦਰਦ ਦੇ ਨਾਲ ਰੋਣਗੇ।
53 ਭਾਵੇਂ ਬਾਬਲ ਇੰਨਾ ਪ੍ਰਫ਼ੁੱਲਤ ਹੋ ਜਾਵੇ ਕਿ ਉਹ ਅਕਾਸ਼ ਨੂੰ ਛੂਹ ਲਵੇ।
ਭਾਵੇਂ ਬਾਬਲ ਆਪਣੇ ਕਿਲ੍ਹਿਆਂ ਨੂੰ ਮਜ਼ਬੂਤ ਕਰ ਲਵੇ।
ਪਰ ਮੈਂ ਉਸ ਸ਼ਹਿਰ ਦੇ ਵਿਰੁੱਧ ਲੜਨ ਲਈ ਲੋਕਾਂ ਨੂੰ ਭੇਜਾਂਗਾ।
ਅਤੇ ਉਹ ਲੋਕ ਉਸ ਨੂੰ ਤਬਾਹ ਕਰ ਦੇਣਗੇ।”
ਯਹੋਵਾਹ ਨੇ ਇਹ ਗੱਲਾਂ ਆਖੀਆਂ।
54 “ਅਸੀਂ ਬਾਬਲ ਵਿੱਚ ਲੋਕਾਂ ਨੂੰ ਰੋਦਿਆਂ ਸੁਣ ਸੱਕਦੇ ਹਾਂ
ਅਤੇ ਕਸਦੀਆਂ ਦੀ ਧਰਤੀ ਤੇ ਲੋਕਾਂ ਦੇ ਚੀਜ਼ਾਂ ਤਬਾਹ ਕਰਨ ਦੀਆਂ ਆਵਾਜ਼ਾਂ ਨੂੰ ਸੁਣ ਸੱਕਦੇ ਹਾਂ।
55 ਯਹੋਵਾਹ ਛੇਤੀ ਹੀ ਬਾਬਲ ਨੂੰ ਤਬਾਹ ਕਰੇਗਾ।
ਉਹ ਉਸ ਸ਼ਹਿਰ ਦਾ ਉੱਚਾ ਸ਼ੋਰ ਬੰਦ ਕਰ ਦੇਵੇਗਾ।
ਦੁਸ਼ਮਣ ਸਮੁੰਦਰ ਦੀਆਂ ਲਹਿਰਾਂ ਵਾਂਗ ਗਰਜਦੇ ਹੋਏ ਆਉਣਗੇ।
ਪਰ ਪਾਸੇ ਦੇ ਲੋਕ ਉਸ ਗਰਜ ਨੂੰ ਸੁਣਨਗੇ।
56 ਇੱਕ ਫ਼ੌਜ ਆਵੇਗੀ ਅਤੇ ਬਾਬਲ ਨੂੰ ਤਬਾਹ ਕਰ ਦੇਵੇਗੀ।
ਬਾਬਲ ਦੇ ਫ਼ੌਜੀ ਫ਼ੜੇ ਜਾਣਗੇ। ਉਨ੍ਹਾਂ ਦੀਆਂ ਕਮਾਨਾਂ ਟੁੱਟ ਜਾਣਗੀਆਂ।
ਕਿਉਂ ਯਹੋਵਾਹ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਅਮਲਾਂ ਦੀ ਸਜ਼ਾ ਦਿੰਦਾ ਹੈ।
ਯਹੋਵਾਹ ਉਨ੍ਹਾਂ ਨੂੰ ਪੂਰੀ ਸਜ਼ਾ ਦਿੰਦਾ ਹੈ, ਜਿਸਦੇ ਉਹ ਅਧਿਕਾਰੀ ਹਨ।
57 ਮੈਂ ਬਾਬਲ ਦੇ ਸਿਆਣੇ ਬੰਦਿਆਂ
ਅਤੇ ਉੱਚੇ ਅਧਿਕਾਰੀਆਂ ਨੂੰ ਸ਼ਰਾਬੀ ਬਣਾ ਦਿਆਂਗਾ।
ਮੈਂ ਰਾਜਪਾਲਾਂ, ਅਧਿਕਾਰੀਆਂ,
ਅਤੇ ਫ਼ੌਜੀਆਂ ਨੂੰ ਵੀ ਸ਼ਰਾਬੀ ਬਣਾ ਦਿਆਂਗਾ,
ਫ਼ੇਰ ਉਹ ਸਦਾ ਲਈ ਸੌਂ ਜਾਣਗੇ।
ਉਹ ਕਦੇ ਨਹੀਂ ਉੱਠਣਗੇ।”
ਰਾਜੇ ਨੇ ਇਹ ਗੱਲਾਂ ਆਖੀਆਂ,
ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।
58 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ:
“ਬਾਬਲ ਦੀ ਮੋਟੀ ਅਤੇ ਮਜ਼ਬੂਤ ਕੰਧ ਢਾਹ ਦਿੱਤੀ ਜਾਵੇਗੀ।
ਉਸ ਦੇ ਦਰਵਾਜ਼ੇ ਸਾੜ ਦਿੱਤੇ ਜਾਣਗੇ।
ਬਾਬਲ ਦੇ ਲੋਕ ਸਖਤ ਮਿਹਨਤ ਕਰਨਗੇ,
ਪਰ ਇਸ ਨਾਲ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਮਿਲੇਗੀ।
ਉਹ ਸ਼ਹਿਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਬਹੁਤ ਬਕੱ ਜਾਣਗੇ।
ਪਰ ਉਹ ਸਿਰਫ਼ ਅੱਗ ਦੀਆਂ ਲਾਟਾਂ ਦਾ ਬਾਲਣ ਬਣਨਗੇ।”
ਯਿਰਮਿਯਾਹ ਦਾ ਬਾਬਲ ਨੂੰ ਇੱਕ ਸੰਦੇਸ਼ ਭੇਜਣਾ
59 ਇਹ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨੇ ਅਧਿਕਾਰੀ ਸਰਾਯਾਹ ਨੂੰ ਦਿੱਤਾ। ਸਰਾਯਾਹ ਨੇਰੀਯਾਹ ਦਾ ਪੁੱਤਰ ਸੀ। ਨੇਰੀਯਾਹ ਮਹਸੇਯਾਹ ਦਾ ਪੁੱਤਰ ਸੀ। ਸਰਾਯਾਹ ਯਹੂਦਾਹ ਦੇ ਰਾਜੇ ਸਿਦਕੀਯਾਹ ਨਾਲ ਬਾਬਲ ਨੂੰ ਗਿਆ ਸੀ। ਇਹ ਗੱਲ ਉਦੋਂ ਵਾਪਰੀ ਜਦੋਂ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦਾ ਚੌਬਾ ਵਰ੍ਹਾ ਸੀ। ਉਸ ਸਮੇਂ ਯਿਰਮਿਯਾਹ ਨੇ ਇਹ ਸੰਦੇਸ਼ ਇੱਕ ਅਧਿਕਾਰੀ ਸਰਾਯਾਹ ਨੂੰ ਦਿੱਤਾ। 60 ਯਿਰਮਿਯਾਹ ਨੇ ਇੱਕ ਪੱਤਰੀ ਉੱਤੇ ਉਹ ਸਾਰੀਆਂ ਭਿਆਨਕ ਗੱਲਾਂ ਲਿਖੀਆਂ ਹੋਈਆਂ ਸਨ ਜੋ ਬਾਬਲ ਨਾਲ ਵਾਪਰਨਗੀਆਂ। ਉਸ ਨੇ ਬਾਬਲ ਬਾਰੇ ਇਹ ਸਾਰੀਆਂ ਗੱਲਾਂ ਲਿਖੀਆਂ ਸਨ।
61 ਯਿਰਮਿਯਾਹ ਨੇ ਸਰਾਯਾਹ ਨੂੰ ਆਖਿਆ, “ਸਰਾਯਾਹ ਬਾਬਲ ਨੂੰ ਜਾਹ। ਚੇਤੇ ਰਹੇ ਕਿ ਸਾਰੇ ਲੋਕ ਇਹ ਸੰਦੇਸ਼ ਸੁਣ ਸੱਕਦੇ ਹਨ। 62 ਫ਼ਿਰ ਆਖੀਂ, ‘ਯਹੋਵਾਹ ਨੂੰ ਆਖਿਆ ਹੈ ਕਿ ਤੂੰ ਇਸ ਸਥਾਨ, ਬਾਬਲ ਨੂੰ ਤਬਾਹ ਕਰ ਦੇਵੇਂਗਾ। ਤੂੰ ਇਸ ਨੂੰ ਇਸ ਤਰ੍ਹਾਂ ਤਬਾਹ ਕਰੇਂਗਾ ਕਿ ਕੋਈ ਵੀ ਆਦਮੀ ਜਾਂ ਜਾਨਵਰ ਇੱਥੇ ਨਹੀਂ ਰਹੇਗਾ। ਇਹ ਥਾਂ ਹਮੇਸ਼ਾ ਸੱਖਣੀ ਤੇ ਉਜਾੜ ਰਹੇਗਾ।’ 63 ਜਦੋਂ ਤੂੰ ਇਹ ਪੱਤਰੀ ਪੜ੍ਹ ਚੁੱਕੋਁ ਤਾਂ ਇਸ ਨੂੰ ਇੱਕ ਪੱਥਰ ਨਾਲ ਬੰਨ੍ਹ ਦੇਵੀਂ। ਤੇ ਫ਼ਿਰ ਇਸ ਪੱਤਰੀ ਨੂੰ ਫ਼ਰਾਤ ਨਦੀ ਵਿੱਚ ਸੁੱਟ ਦੇਵੀਂ। 64 ਫ਼ਿਰ ਆਖੀਂ, ‘ਇਸੇ ਤਰ੍ਹਾਂ ਹੀ ਬਾਬਲ ਵੀ ਡੁੱਬ ਜਾਵੇਗਾ। ਬਾਬਲ ਫ਼ੇਰ ਕਦੇ ਨਹੀਂ ਉਭ੍ਭਰੇਗਾ। ਬਾਬਲ ਉਨ੍ਹਾਂ ਭਿਆਨਕ ਗੱਲਾਂ ਕਾਰਣ ਡੁੱਬੇਗਾ ਜਿਹੜੀਆਂ ਮੇਰੇ ਕਾਰਣ ਉੱਥੇ ਵਾਪਰਨਗੀਆਂ।’”
ਯਿਰਮਿਯਾਹ ਦੇ ਸ਼ਬਦ ਇੱਥੇ ਖਤਮ ਹੁੰਦੇ ਹਨ।
ਯਰੂਸ਼ਲਮ ਦਾ ਪਤਨ
52 ਸਿਦਕੀਯਾਹ ਉਦੋਂ 21ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਰਾਜਾ ਬਣਿਆ। ਸਿਦਕੀਯਾਹ ਨੇ ਯਰੂਸ਼ਲਮ ਵਿੱਚ 11 ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਹਮੂਟਲ ਸੀ ਜਿਹੜੀ ਕਿ ਯਿਰਮਿਯਾਹ ਦੀ ਧੀ ਸੀ। ਹਮੂਤਲ ਦਾ ਪਰਿਵਾਰ ਲਿਬਨਾਹ ਕਸਬੇ ਦਾ ਸੀ। 2 ਸਿਦਕੀਯਾਹ ਨੇ ਮੰਦੇ ਕੰਮ ਕੀਤੇ ਜਿਵੇਂ ਕਿ ਯਹੋਯਾਕੀਮ ਨੇ ਕੀਤੇ ਸੀ। ਯਹੋਵਾਹ ਨੇ ਸਿਦਕੀਯਾਹ ਨੂੰ ਇਹ ਮੰਦੇ ਕੰਮ ਕਰਦਿਆਂ ਪਸੰਦ ਨਹੀਂ ਕੀਤਾ। 3 ਯਰੂਸ਼ਲਮ ਅਤੇ ਯਹੂਦਾਹ ਨਾਲ ਭਿਆਨਕ ਗੱਲਾਂ ਵਾਪਰੀਆਂ ਕਿਉਂ ਕਿ ਯਹੋਵਾਹ ਉਨ੍ਹਾਂ ਨਾਲ ਨਾਰਾਜ਼ ਸੀ। ਅੰਤ ਵਿੱਚ ਯਹੋਵਾਹ ਨੇ ਯਰੂਸ਼ਲਮ ਤੇ ਯਹੂਦਾਹ ਦੇ ਲੋਕਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ।
ਸਿਦਕੀਯਾਹ ਨੇ ਬਾਬਲ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ। 4 ਇਸ ਲਈ ਸਿਦਕੀਯਾਹ ਦੀ ਹਕੂਮਤ ਦੇ ਨੌਵੇਂ ਵਰ੍ਹੇ ਵਿੱਚ ਦਸਵੇਂ ਮਹੀਨੇ [b] ਦੇ 10 ਵੇਂ ਦਿਨ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰ ਦਿੱਤੀ ਨਬੂਕਦਨੱਸਰ ਦੇ ਨਾਲ ਉਸਦੀ ਸਾਰੀ ਫ਼ੌਜ ਸੀ। ਬਾਬਲ ਦੀ ਫ਼ੌਜ ਨੇ ਯਰੂਸ਼ਲਮ ਦੇ ਬਾਹਰ ਡੇਰਾ ਲਾ ਲਿਆ। ਫ਼ਿਰ ਉਨ੍ਹਾਂ ਨੇ ਸ਼ਹਿਰ ਦੀਆਂ ਦੀਵਾਰਾਂ ਦੁਆਲੇ ਢਾਲਾਂ ਬਣਾ ਲਈਆਂ ਤਾਂ ਜੋ ਉਹ ਕੰਧਾਂ ਉੱਤੇ ਚੜ੍ਹ ਸੱਕਣ। 5 ਯਰੂਸ਼ਲਮ ਦਾ ਸ਼ਹਿਰ ਬਾਬਲ ਦੀ ਫ਼ੌਜ ਵੱਲੋਂ ਓਨਾ ਚਿਰ ਘੇਰੀ ਰੱਖਿਆ ਗਿਆ ਜਦੋਂ ਤੱਕ ਕਿ ਰਾਜੇ ਸਿਦਕੀਯਾਹ ਦੇ ਰਾਜ ਦਾ ਗਿਆਰ੍ਹਵਾਂ ਵਰ੍ਹਾ ਸੀ। 6 ਉਸ ਵਰ੍ਹੇ ਦੇ ਚੌਬੇ ਮਹੀਨੇ ਦੇ 9ਵੇਂ ਦਿਨ ਤੱਕ ਸ਼ਹਿਰ ਵਿੱਚ ਭੁੱਖ ਦੀ ਬਹੁਤ ਬੁਰੀ ਹਾਲਤ ਸੀ। ਸ਼ਹਿਰ ਦੇ ਲੋਕਾਂ ਕੋਲ ਖਾਣ ਲਈ ਕੁਝ ਨਹੀਂ ਸੀ ਬਚਿਆ। 7 ਉਸ ਦਿਨ ਬਾਬਲ ਦੀ ਫ਼ੌਜ ਨੇ ਯਰੂਸ਼ਲਮ ਉੱਤੇ ਧਾਵਾ ਬੋਲ ਦਿੱਤਾ। ਯਰੂਸ਼ਲਮ ਦੇ ਫ਼ੌਜੀ ਭੱਜ ਗਏ। ਉਹ ਰਾਤ ਵੇਲੇ ਸ਼ਹਿਰ ’ਚੋਂ ਨਿਕਲ ਗਏ। ਉਹ ਦੋ ਕੰਧਾਂ ਵਿੱਚਕਾਰਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਏ। ਦਰਵਾਜ਼ਾ ਰਾਜੇ ਦੇ ਬਾਗ਼ ਨੇੜੇ ਸੀ। ਭਾਵੇਂ ਬਾਬਲ ਦੀ ਫ਼ੌਜ ਨੇ ਸ਼ਹਿਰ ਦੁਆਲੇ ਘੇਰਾ ਪਾਇਆ ਹੋਇਆ ਸੀ ਪਰ ਯਰੂਸ਼ਲਮ ਦੇ ਫ਼ੌਜੀ ਤਾਂ ਵੀ ਭੱਜ ਗਏ। ਉਹ ਮਾਰੂਬਲ ਵੱਲ ਦੌੜ ਗਏ।
8 ਪਰ ਬਾਬਲ ਦੀ ਫ਼ੌਜ ਨੇ ਰਾਜੇ ਸਿਦਕੀਯਾਹ ਦਾ ਪਿੱਛਾ ਕੀਤਾ। ਉਨ੍ਹਾਂ ਨੇ ਉਸ ਨੂੰ ਯਰੀਹੋ ਦੇ ਮੈਦਾਨਾਂ ਵਿੱਚ ਫ਼ੜ ਲਿਆ। ਸਿਦਕੀਯਾਹ ਦੇ ਸਾਰੇ ਫ਼ੌਜੀ ਨੱਸ ਗਏ। 9 ਬਾਬਲ ਦੀ ਫ਼ੌਜ ਨੇ ਰਾਜੇ ਸਿਦਕੀਯਾਹ ਨੂੰ ਫ਼ੜ ਲਿਆ ਉਹ ਉਸ ਨੂੰ ਬਾਬਲ ਦੇ ਰਾਜੇ ਕੋਲ ਰਿਬਲਾਹ ਸ਼ਹਿਰ ਲੈ ਗਏ। ਰਿਬਲਾਹ ਹਮਾਬ ਦੀ ਧਰਤੀ ਉੱਤੇ ਹੈ। ਰਿਬਲਾਹ ਵਿਖੇ ਬਾਬਲ ਦੇ ਰਾਜੇ ਨੇ ਰਾਜੇ ਸਿਦਕੀਯਾਹ ਬਾਰੇ ਆਪਣਾ ਨਿਆਂ ਸੁਣਾਇਆ। 10 ਉੱਥੇ ਰਿਬਲਾਹ ਸ਼ਹਿਰ ਵਿੱਚ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਕਤਲ ਕਰ ਦਿੱਤਾ। ਸਿਦਕੀਯਾਹ ਨੂੰ ਆਪਣੇ ਪੁੱਤਰ ਕਤਲ ਹੁੰਦੇ ਦੇਖਣ ਲਈ ਮਜ਼ਬੂਰ ਕੀਤਾ ਗਿਆ। ਬਾਬਲ ਦੇ ਰਾਜੇ ਨੇ ਯਹੂਦਾਹ ਦੇ ਸਾਰੇ ਰਾਜ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ। 11 ਫ਼ਿਰ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਦਿੱਤੀਆਂ। ਉਸ ਨੇ ਉਸ ਨੂੰ ਤਾਂਬੇ ਦੀਆਂ ਜ਼ੰਜ਼ੀਰਾਂ ਨਾਲ ਬੰਨ੍ਹ ਦਿੱਤਾ। ਫ਼ਿਰ ਉਹ ਸਿਦਕੀਯਾਹ ਨੂੰ ਬਾਬਲ ਲੈ ਗਿਆ। ਬਾਬਲ ਵਿੱਚ ਉਸ ਨੇ ਸਿਦਕੀਯਾਹ ਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ। ਸਿਦਕੀਯਾਹ ਉਸ ਕੈਦ ਵਿੱਚ ਆਪਣੇ ਮਰਨ ਤੀਕ ਰਿਹਾ।
12 ਬਾਬਲ ਦੇ ਰਾਜੇ ਦੇ ਖਾਸ ਦਸਤੇ ਦਾ ਕਮਾਂਡਰ ਨਬੂਜ਼ਰਦਾਨ ਯਰੂਸ਼ਲਮ ਵਿੱਚ ਆਇਆ। ਇਹ ਗੱਲ ਰਾਜੇ ਨਬੂਕਦਨੱਸਰ ਦੇ ਰਾਜ ਦੇ ਉਨ੍ਨੀਵੇਂ ਵਰ੍ਹੇ ਦੇ ਪੰਜਵੇਂ ਮਹੀਨੇ ਦੇ ਦਸਵੇਂ ਦਿਨ ਦੀ ਹੈ। ਨਬੂਜ਼ਰਦਾਨ ਬਾਬਲ ਦਾ ਮਹੱਤਵਪੂਰਣ ਆਗੂ ਸੀ। 13 ਨਬੂਜ਼ਰਦਾਨ ਨੇ ਯਹੋਵਾਹ ਦਾ ਮੰਦਰ ਜਲਾ ਦਿੱਤਾ। ਉਸ ਨੂੰ ਰਾਜੇ ਦਾ ਮਹੱਲ ਅਤੇ ਯਰੂਸ਼ਲਮ ਦੇ ਸਾਰੇ ਘਰ ਵੀ ਸਾੜ ਦਿੱਤੇ। ਉਸ ਨੇ ਯਰੂਸਲਮ ਦੀ ਹਰ ਮਹੱਤਵਪੂਰਣ ਇਮਾਰਤ ਸਾੜ ਦਿੱਤੀ। 14 ਬਾਬਲ ਦੀ ਸਾਰੀ ਫ਼ੌਜ ਨੇ ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੰਧਾਂ ਤੋੜ ਦਿੱਤੀਆਂ। ਉਹ ਫ਼ੌਜ ਰਾਜੇ ਦੇ ਖਾਸ ਦਸਤੇ ਦੇ ਕਮਾਂਡਰ ਅਧੀਨ ਸੀ। 15 ਕਮਾਂਡਰ ਨਬੂਜ਼ਰਦਾਨ ਨੇ ਉਨ੍ਹਾਂ ਬਾਕੀ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਜਿਹੜੇ ਹਾਲੇ ਵੀ ਯਰੂਸ਼ਲਮ ਵਿੱਚ ਸਨ। ਉਹ ਉਨ੍ਹਾਂ ਨੂੰ ਵੀ ਨਾਲ ਲੈ ਗਿਆ ਜਿਂਨ੍ਹਾਂ ਨੇ ਪਹਿਲਾਂ ਬਾਬਲ ਦੇ ਰਾਜੇ ਦੇ ਨਾਲ ਆਤਮ ਸਮਰਪਣ ਕੀਤਾ ਸੀ। ਉਹ ਯਰੂਸ਼ਲਮ ਵਿੱਚ ਰਹਿ ਗਏ ਮਾਹਰ ਕਾਰੀਗਰਾਂ ਨੂੰ ਵੀ ਲੈ ਗਿਆ। 16 ਪਰ ਨਬੂਜ਼ਰਦਾਨ ਨੇ ਸਭ ਤੋਂ ਗ਼ਰੀਬ ਲੋਕਾਂ ਵਿੱਚੋਂ ਕੁਝ ਨੂੰ ਉਸ ਧਰਤੀ ਉੱਤੇ ਪਿੱਛੇ ਛੱਡ ਦਿੱਤਾ। ਉਸ ਨੇ ਉਨ੍ਹਾਂ ਲੋਕਾਂ ਨੂੰ ਅੰਗੂਰਾਂ ਦੇ ਬਗ਼ੀਚਿਆਂ ਅਤੇ ਖੇਤਾਂ ਵਿੱਚ ਕੰਮ ਕਰਨ ਲਈ ਛੱਡ ਦਿੱਤਾ।
17 ਬਾਬਲ ਦੀ ਫ਼ੌਜ ਨੇ ਮੰਦਰ ਦੇ ਕਾਂਸੀ ਦੇ ਬਮਲਿਆਂ ਨੂੰ ਤੋੜ ਦਿੱਤਾ। ਉਨ੍ਹਾਂ ਨੇ ਉਨ੍ਹਾਂ ਕੁਰਸੀਆਂ ਅਤੇ ਕਾਂਸੀ ਦੇ ਹੌਦ ਨੂੰ ਵੀ ਤੋੜ ਦਿੱਤਾ ਜਿਹੜੇ ਯਹੋਵਾਹ ਦੇ ਮੰਦਰ ਵਿੱਚ ਸਨ। ਉਹ ਸਾਰੀ ਕਾਂਸੀ ਬਾਬਲ ਲੈ ਗਏ। 18 ਬਾਬਲ ਦੀ ਫ਼ੌਜ ਮੰਦਰ ਵਿੱਚੋਂ ਇਹ ਚੀਜ਼ਾਂ ਵੀ ਲੈ ਗਈ: ਬਾਟੇ, ਕੜਛੇ, ਗੁਲਤਰਾਸ਼, ਕੌਲੀਆਂ ਅਤੇ ਕਾਂਸੀ ਦੇ ਉਹ ਸਾਰੇ ਭਾਂਡੇ ਜਿਨ੍ਹਾਂ ਨਾਲ ਮੰਦਰ ਵਿੱਚ ਸੇਵਾ ਕੀਤੀ ਜਾਂਦੀ ਸੀ। 19 ਰਾਜੇ ਦੇ ਖਾਸ ਦਸਤੇ ਦਾ ਕਮਾਂਡਰ ਇਨ੍ਹਾਂ ਚੀਜ਼ਾਂ ਨੂੰ ਵੀ ਲੈ ਗਿਆ: ਕਟੋਰੇ, ਅੰਗੀਠੀਆਂ, ਬਾਟੇ, ਵਲਟੋਹੇ, ਸ਼ਮਾਦਾਨ, ਕੌਲੀਆਂ ਅਤੇ ਕਟੋਰਦਾਨ ਜਿਨ੍ਹਾਂ ਦੀ ਵਰਤੋਂ ਪੀਣ ਦੀ ਭੇਟ ਚੜ੍ਹਾਉਣ ਲਈ ਕੀਤੀ ਜਾਂਦੀ ਸੀ। ਉਹ ਸੋਨੇ ਅਤੇ ਚਾਂਦੀ ਦੀ ਬਣੀ ਹੋਈ ਹਰ ਚੀਜ਼ ਲੈ ਗਏ। 20 ਦੋ ਥੰਮ, ਵੱਡਾ ਹੌਦ ਉਨ੍ਹਾਂ ਦੇ ਹੇਠਾਂ ਦੇ ਬਾਰਾਂ ਚੋ ਕਾਂਸੀ ਦੇ ਝੋਟੇ ਅਤੇ ਬਹੁਤ ਭਾਰੀ ਕੁਰਸੀਆਂ। ਰਾਜੇ ਸੁਲੇਮਾਨ ਨੇ ਇਨ੍ਹਾਂ ਚੀਜ਼ਾਂ ਨੂੰ ਯਹੋਵਾਹ ਦੇ ਮੰਦਰ ਲਈ ਬਣਾਇਆ ਸੀ। ਉਹ ਕਾਂਸੀ ਜਿਨ੍ਹਾਂ ਦੀਆਂ ਇਹ ਚੀਜ਼ਾਂ ਬਣੀਆਂ ਹੋਈਆਂ ਸਨ ਇੰਨੀ ਭਾਰੀ ਸੀ ਕਿ ਤੋਂਲੀ ਨਹੀਂ ਸੀ ਜਾ ਸੱਕਦੀ।
21 ਕਾਂਸੀ ਦਾ ਹਰ ਥੰਮ ਇੱਕਤ੍ਤੀ ਫੁੱਟ ਉੱਚਾ ਸੀ। ਹਰ ਥੰਮ ਇੱਕੀ ਫੁੱਟ ਘੇਰੇ ਵਾਲਾ ਸੀ। ਹਰ ਥੰਮ ਅੰਦਰੋਂ ਖੋਖਲਾ ਸੀ। ਹਰ ਥੰਮ ਦੀਆਂ ਕੰਧਾਂ ਤਿੰਨ ਇੰਚ ਮੋਟੀਆਂ ਸਨ। 22 ਹਰ ਬਮਲੇ ਉੱਤੇ ਬਣਿਆ ਕਾਂਸੀ ਦਾ ਕਲਸ 8ਫ਼ੁੱਟ ਲੰਮਾ ਸੀ। ਅਤੇ ਉਸ ਕਲਸ ਉੱਤੇ ਚੁਫ਼ੇਰੇ ਜਾਲੀ ਅਤੇ ਅਨਾਰ ਸਭ ਕਾਂਸੀ ਦੇ ਬਣੇ ਹੋਏ ਸਨ। ਦੂਸਰੇ ਥੰਮ ਉੱਤੇ ਵੀ ਅਨਾਰ ਬਣੇ ਹੋਏ ਸਨ ਉਹ ਵੀ ਪਹਿਲੇ ਥੰਮ ਵਰਗਾ ਸੀ। 23 ਥੰਮਲਿਆਂ ਦੁਆਲੇ ਛਿਆਨਵੇ ਅਨਾਰ ਸਨ। ਕੁਲ ਮਿਲਾ ਕੇ ਸੌ ਅਨਾਰ ਜਾਲੀਦਾਰ ਬਣੇ ਹੋਏ ਸਨ ਜਿਹੜੇ ਕਿ ਬਮਲੇ ਦੇ ਆਲੇ-ਦੁਆਲੇ ਕੀਤੀ ਗਈ ਜਾਲੀਦਾਰ ਨਕਾਸ਼ੀ ਉੱਤੇ ਬਣੇ ਹੋਏ ਸਨ।
24 ਰਾਜੇ ਦੇ ਖਾਸ ਦਸਤੇ ਦੇ ਕਮਾਂਡਰ ਨੇ ਸਰਾਯਾਹ ਅਤੇ ਸਫ਼ਨਯਾਹ ਨੂੰ ਬੰਦੀ ਬਣਾ ਲਿਆ। ਸਰਾਯਾਹ ਵੱਡਾ ਜਾਜਕ ਸੀ। ਅਤੇ ਸਫ਼ਨਯਾਹ ਉਸਤੋਂ ਅਗਲਾ ਛੋਟਾ ਜਾਜਕ। ਉਸ ਨੇ ਮੰਦਰ ਦੇ ਦਰਵਾਜ਼ਿਆਂ ਦੇ ਤਿੰਨ ਦਰਬਾਨਾਂ ਨੂੰ ਵੀ ਨਾਲ ਲੈ ਲਿਆ। 25 ਰਾਜੇ ਦੇ ਖਾਸ ਦਸਤੇ ਦੇ ਕਮਾਂਡਰ ਨੇ ਲੜਾਕੂਆਂ ਦੇ ਅਧਿਕਾਰੀ ਨੂੰ ਵੀ ਫ਼ੜ ਲਿਆ। ਉਸ ਨੇ ਰਾਜੇ ਦੇ ਸੱਤ ਸਲਾਹਕਾਰਾਂ ਨੂੰ ਵੀ ਬੰਦੀ ਬਣਾ ਲਿਆ। ਉਹ ਲੋਕ ਹਾਲੇ ਵੀ ਯਰੂਸ਼ਲਮ ਵਿੱਚ ਸਨ। ਉਸ ਨੇ ਉਸ ਮੁਣਸ਼ੀ ਨੂੰ ਵੀ ਫ਼ੜ ਲਿਆ ਜਿਹੜਾ ਕਿ ਲੋਕਾਂ ਨੂੰ ਫ਼ੌਜ ਵਿੱਚ ਭਰਤੀ ਕਰਨ ਦਾ ਅਧਿਕਾਰੀ ਸੀ। ਅਤੇ ਉਸ ਨੇ ਸ਼ਹਿਰ ਦੇ ਸੱਠ ਆਮ ਬੰਦਿਆਂ ਨੂੰ ਵੀ ਫ਼ੜ ਲਿਆ। 26-27 ਕਮਾਂਡਰ ਨਬੂਜ਼ਰਦਾਨ ਨੇ ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਫ਼ੜ ਲਿਆ। ਉਹ ਉਨ੍ਹਾਂ ਨੂੰ ਬਾਬਲ ਦੇ ਰਾਜੇ ਕੋਲ ਲੈ ਗਿਆ। ਬਾਬਲ ਦਾ ਰਾਜਾ ਰਿਬਲਾਹ ਸ਼ਹਿਰ ਵਿੱਚ ਸੀ। ਰਿਬਲਾਹ ਹਮਾਬ ਦੇ ਦੇਸ਼ ਵਿੱਚ ਹੈ। ਓੱਥੇ ਰਿਬਲਾਹ ਸ਼ਹਿਰ ਵਿੱਚ ਰਾਜੇ ਨੇ ਸਾਰੇ ਅਧਿਕਾਰੀਆਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ।
ਇਸ ਲਈ ਯਹੂਦਾਹ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਲਿਜਾਇਆ ਗਿਆ। 28 ਨਬੂਕਦਨੱਸਰ ਵੱਲੋਂ ਬੰਦੀ ਬਣਾਏ ਲੋਕਾਂ ਦੀ ਗਿਣਤੀ ਇਸ ਪ੍ਰਕਾਰ ਹੈ:
ਬਾਬਲ ਦੇ ਰਾਜੇ ਨਬੂਕਦਨੱਸਰ ਦੇ ਸੱਤਵੇਂ ਵਰ੍ਹੇ [c] ਵਿੱਚ ਯਹੂਦਾਹ ਦੇ 3,023 ਬੰਦੇ ਫ਼ੜੇ ਗਏ।
29 ਬਾਬਲ ਦੇ ਰਾਜੇ ਨਬੂਕਦਨੱਸਰ ਦੇ ਰਾਜ ਦੇ ਅੱਠਾਰ੍ਹਵੇਂ ਵਰ੍ਹੇ ਵਿੱਚ ਯਰੂਸ਼ਲਮ ਵਿੱਚੋਂ 832 ਬੰਦੇ ਫ਼ੜੇ ਗਏ।
30 ਨਬੂਕਦਨੱਸਰ ਦੇ ਰਾਜ ਦੇ ਤੇਈਵੇਂ ਵਰ੍ਹੇ ਵਿੱਚ ਨਬੂਜ਼ਰਦਾਨ ਨੇ ਯਹੂਦਾਹ ਦੇ 745 ਬੰਦਿਆਂ ਨੂੰ ਬੰਦੀ ਬਣਾਇਆ। ਨਬੂਜ਼ਰਦਾਨ ਰਾਜੇ ਦੇ ਖਾਸ ਦਸਤੇ ਦਾ ਕਮਾਂਡਰ ਸੀ।
ਕੁਲ ਮਿਲਾ ਕੇ 4,600 ਬੰਦੇ ਬੰਦੀ ਬਣਾਏ ਗਏ।
ਯੇਹੋਇਚਿਨ ਨੂੰ ਆਜ਼ਾਦੀ ਮਿਲੀ
31 ਯਹੂਦਾਹ ਦਾ ਰਾਜਾ ਯੇਹੋਇਚਿਨ ਬਾਬਲ ਵਿੱਚ ਸੈਂਤੀ ਵਰ੍ਹੇ ਕੈਦ ਰਿਹਾ। ਉਸਦੀ ਕੈਦ ਦੇ 37 ਵੇਂ ਵਰ੍ਹੇ ਵਿੱਚ ਬਾਬਲ ਦਾ ਰਾਜਾ ਅਵੀਲ-ਮਰੋਦਕ ਯੇਹੋਇਚਿਨ ਉੱਤੇ ਬਹੁਤ ਮਿਹਰਬਾਨ ਸੀ। ਉਸ ਨੇ ਯੇਹੋਇਚਿਨ ਨੂੰ ਉਸੇ ਸਾਲ ਰਿਹਾਅ ਕਰ ਦਿੱਤਾ। ਇਹ ਉਸੇ ਸਾਲ ਦੀ ਗੱਲ ਹੈ ਜਦੋਂ ਅਵੀਲ-ਮਰੋਦਕ ਬਾਬਲ ਦਾ ਰਾਜਾ ਬਣਿਆ ਸੀ। ਅਵੀਲ-ਮਰੋਦਕ ਨੇ ਯੇਹੋਇਚਿਨ ਨੂੰ ਬਾਰ੍ਹਵੇਂ ਮਹੀਨੇ ਦੇ ਪੱਚੀਵੇਂ ਦਿਨ ਕੈਦ ਤੋਂ ਰਿਹਾਅ ਕੀਤਾ। 32 ਅਵੀਲ-ਮਰੋਦਕ ਨੇ ਯੇਹੋਇਚਿਨ ਨਾਲ ਖਾਸ ਮਿਹਰਬਾਨੀ ਨਾਲ ਗੱਲ ਕੀਤੀ। ਉਸ ਨੇ ਯੇਹੋਇਚਿਨ ਨੂੰ ਉਨ੍ਹਾਂ ਹੋਰਨਾਂ ਰਾਜਿਆਂ ਨਾਲੋਂ ਵੱਧੇਰੇ ਇੱਜ਼ਤ ਦਾ ਰੁਤਬਾ ਦਿੱਤਾ ਜਿਹੜੇ ਉਸ ਵੇਲੇ ਉਸ ਨਾਲ ਬਾਬਲ ਵਿੱਚ ਸਨ। 33 ਇਸ ਲਈ ਯੇਹੋਇਚਿਨ ਨੇ ਆਪਣੇ ਕੈਦ ਵਾਲੇ ਵਸਤਰ ਉਤਾਰ ਦਿੱਤੇ। ਆਪਣੀ ਬਾਕੀ ਦੀ ਉਮਰ ਵਿੱਚ ਉਸ ਨੇ ਰਾਜੇ ਨਾਲ ਮਿਲਕੇ ਭੋਜਨ ਕੀਤਾ। 34 ਬਾਬਲ ਦੇ ਰਾਜੇ ਨੇ ਯੇਹੋਇਚਿਨ ਨੂੰ ਰੋਜ਼ਾਨਾ ਭੱਤਾ ਦਿੱਤਾ। ਇਹ ਯੇਹੋਇਚਿਨ ਦੇ ਮਰਨ ਤੀਕ ਜਾਰੀ ਰਿਹਾ।
ਯਰੂਸ਼ਲਮ ਦਾ ਆਪਣੀ ਤਬਾਹੀ ਉੱਤੇ ਰੁਦਨ
1 ਇੱਕ ਵੇਲੇ, ਯਰੂਸ਼ਲਮ ਲੋਕਾਂ ਨਾਲ ਭਰਿਆ ਸ਼ਹਿਰ ਸੀ।
ਪਰ ਹੁਣ ਇਹ ਸ਼ਹਿਰ ਕਿੰਨਾ ਸੱਖਣਾ ਤੇ ਉਜਾੜ ਹੈ!
ਯਰੂਸ਼ਲਮ ਦੁਨੀਆਂ ਦੇ ਮਹਾਨਤਮ ਸ਼ਹਿਰਾਂ ਵਿੱਚੋਂ ਇੱਕ ਸੀ।
ਪਰ ਹੁਣ ਇਹ ਇੱਕ ਵਿਧਵਾ ਵਰਗਾ ਬਣ ਗਿਆ ਹੈ।
ਇੱਕ ਵੇਲੇ ਇਹ ਸ਼ਹਿਰਾਂ ਦੀ ਸ਼ਹਿਜ਼ਾਦੀ ਸੀ।
ਪਰ ਹੁਣ ਇਸ ਨੂੰ ਇੱਕ ਗੁਲਾਮ ਬਣਾ ਦਿੱਤਾ ਗਿਆ ਹੈ।
2 ਰਾਤ ਵੇਲੇ ਇਹ ਨਗਰੀ ਬੁਰੀ ਤਰ੍ਹਾਂ ਰੋਦੀ ਹੈ।
ਇਸ ਦੀਆਂ ਗੱਲ੍ਹਾਂ ਉੱਤੇ ਹੰਝੂ ਹਨ।
ਇਸ ਨੂੰ ਹੌਂਸਲਾ ਦੇਣ ਵਾਲਾ ਕੋਈ ਨਹੀਂ।
ਬਹੁਤ ਕੌਮਾਂ ਇਸ ਦੀਆਂ ਮਿੱਤਰ ਸਨ।
ਪਰ ਹੁਣ ਕੋਈ ਵੀ ਇਸ ਨੂੰ ਸੱਕੂਨ ਨਹੀਂ ਦਿੰਦੀ।
ਸਾਰੇ ਮਿੱਤਰਾਂ ਨੇ ਇਸ ਵੱਲੋਂ ਮੂੰਹ ਮੋੜ ਲਿਆ ਹੈ।
ਦੋਸਤ ਵੀ ਇਸਦੇ ਦੁਸ਼ਮਣ ਬਣ ਗਏ ਨੇ।
3 ਯਹੂਦਾਹ ਨੂੰ ਮੁਸੀਬਤਾਂ
ਅਤੇ ਸ਼ਖਤ ਗਲਾਮੀ ਤੋਂ ਮਗਰੋਂ ਬੰਦੀ ਬਣਾ ਲਿਆ ਗਿਆ।
ਯਹੂਦਾਹ ਹੋਰਨਾਂ ਕੌਮਾਂ ਵਿੱਚਕਾਰ ਰਹਿੰਦਾ ਹੈ।
ਪਰ ਇਸ ਨੂੰ ਕੋਈ ਅਰਾਮ ਨਹੀਂ ਮਿਲਿਆ।
ਜਿਨ੍ਹਾਂ ਲੋਕਾਂ ਇਸ ਦਾ ਪਿੱਛਾ ਕੀਤਾ ਸੀ, ਫ਼ੜ ਲਿਆ।
ਉਨ੍ਹਾਂ ਨੇ ਇਸ ਨੂੰ ਤਂਬ ਵਾਦੀਆਂ ਅੰਦਰ ਫ਼ੜ ਲਿਆ ਹੈ।
4 ਸੀਯੋਨ ਦੇ ਰਸਤੇ ਬਹੁਤ ਉਦਾਸ ਨੇ।
ਉਹ ਇਸ ਵਾਸਤੇ ਉਦਾਸ ਨੇ ਕਿਉਂ ਕਿ ਹੁਣ ਸੀਯੋਨ ਅੰਦਰ ਛੁੱਟੀਆਂ ਮਨਾਉਣ ਲਈ ਕੋਈ ਵੀ ਨਹੀਂ ਆਉਂਦਾ।
ਸੀਯੋਨ ਦੇ ਯਮੂਹ ਦਰਵਾਜ਼ੇ ਤਬਾਹ ਹੋ ਗਏ ਨੇ।
ਸੀਯੋਨ ਦੇ ਸਾਰੇ ਜਾਜਕ ਆਹਾਂ ਭਰਦੇ ਨੇ।
ਸੀਯੋਨ ਦੀਆਂ ਮੁਟਿਆਰਾਂ ਚੁੱਕ ਲਈਆਂ ਗਈਆਂ ਹਨ।
ਅਤੇ ਇਹ ਸਾਰਾ ਕੁਝ ਸੀਯੋਨ ਲਈ ਡੂੰਘੀ ਉਦਾਸੀ ਹੈ।
5 ਯਰੂਸ਼ਲਮ ਦੇ ਦੁਸ਼ਮਣ ਜਿੱਤ ਗਏ ਨੇ।
ਉਸ ਦੇ ਦੁਸ਼ਮਣ ਸਫ਼ਲ ਹੋ ਗਏ ਨੇ।
ਇਹ ਇਸ ਲਈ ਵਾਪਰਿਆ ਕਿਉਂ ਕਿ ਯਹੋਵਾਹ ਨੇ ਇਸ ਨੂੰ ਸਜ਼ਾ ਦਿੱਤੀ ਸੀ।
ਉਸ ਨੇ ਯਰੂਸ਼ਲਮ ਨੂੰ ਉਸ ਦੇ ਅਨੇਕਾਂ ਪਾਪਾਂ ਬਦਲੇ ਸਜ਼ਾ ਦਿੱਤੀ।
ਉਸ ਦੇ ਬੱਚੇ ਦੂਰ ਚੱਲੇ ਗਏ ਹਨ।
ਉਨ੍ਹਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਫ਼ੜ ਲਿਆ ਸੀ ਅਤੇ ਉਨ੍ਹਾਂ ਨੂੰ ਦੂਰ ਲੈ ਗਏ ਸਨ।
6 ਸੀਯੋਨ ਦੀ ਧੀ ਦੀ ਖੂਬਸੂਰਤੀ ਚਲੀ ਗਈ ਹੈ।
ਉਸ ਦੇ ਸ਼ਹਿਜ਼ਾਦੇ ਹਿਰਨਾਂ ਵਰਗੇ ਬਣ ਗਏ ਨੇ।
ਉਹ ਅਜਿਹੇ ਹਿਰਨਾਂ ਵਰਗੇ ਸਨ ਜਿਹੜੇ ਚਰਨ ਲਈ ਕਿਆਰੀ ਨਹੀਂ ਲੱਭ ਸੱਕਦੇ।
ਉਹ ਨਿਤਾਣੇ ਹੋਕੇ ਭੱਜ ਗਏ ਸਨ।
ਉਹ ਉਨ੍ਹਾਂ ਲੋਕਾਂ ਕੋਲੋਂ ਭੱਜ ਗਏ ਸਨ ਜਿਨ੍ਹਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਸੀ।
7 ਯਰੂਸ਼ਲਮ ਆਪਣਾ ਅਤੀਤ ਯਾਦ ਕਰਦੀ ਹੈ।
ਉਹ ਉਸ ਸਮੇਂ ਬਾਰੇ ਯਾਦ ਕਰਦੀ ਹੈ, ਜਦੋਂ ਉਹ ਗਰੀਬ ਸੀ
ਅਤੇ ਉਨ੍ਹਾਂ ਸਾਰੀਆਂ ਚੰਗੀਆਂ ਚੀਜਾਂ ਬਾਰੇ ਤੰਗ ਕੀਤੀ ਗਈ ਸੀ ਜੋ ਅਤੀਤ ਵਿੱਚ ਉਸ ਕੋਲ ਸਨ।
ਉਹ ਯਾਦ ਕਰਦੀ ਹੈ ਜਦੋਂ ਉਸ ਦੇ ਲੋਕ ਦੁਸ਼ਮਣਾਂ ਦੁਆਰਾ ਫ਼ੜੇ ਗਏ ਸਨ।
ਉਹ ਯਾਦ ਕਰਦੀ ਹੈ ਜਦੋਂ ਇੱਥੇ ਉਸਦੀ ਸਹਾਇਤਾ ਕਰਨ ਵਾਲਾ ਕੋਈ ਵੀ ਨਹੀਂ ਸੀ।
ਜਦੋਂ ਉਸ ਦੇ ਦੁਸ਼ਮਣਾਂ ਉਸ ਨੂੰ ਦੇਖਿਆ ਸੀ, ਉਹ ਹੱਸੇ ਸਨ।
ਉਹ ਇਸ ਲਈ ਹੱਸੇ ਸਨ ਕਿ ਉਹ ਬਰਬਾਦ ਹੋ ਗਈ ਸੀ।
8 ਯਰੂਸ਼ਲਮ ਨੇ ਬੁਰੀ ਤਰ੍ਹਾਂ ਪਾਪ ਕੀਤਾ।
ਇਸ ਲਈ ਉਹ ਨਾਪਾਕ ਔਰਤ ਵਾਂਗ ਬਣ ਗਈ ਹੈ।
ਅਤੀਤ ਵਿੱਚ, ਲੋਕ ਉਸਦੀ ਇੱਜ਼ਤ ਕਰਦੇ ਸਨ,
ਹੁਣ ਉਹ ਉਸ ਨਾਲ ਵਿਅਰਬ ਵਾਂਗ ਵਿਹਾਰ ਕਰਦੇ ਸਨ
ਕਿਉਂ ਕਿ ਉਨ੍ਹਾਂ ਨੇ ਉਸਦਾ ਨੰਗੇਜ਼ ਵੇਖ ਲਿਆ ਹੈ।
ਉਹ ਖੁਦ ਕਰਾਹੁਉਂਦੀ ਹੈ
ਅਤੇ ਚਲੀ ਜਾਂਦੀ ਹੈ।
9 ਯਰੂਸ਼ਲਮ ਦੀਆਂ ਘੱਗਰੀਆਂ ਨਾਪਾਕ ਹੋ ਗਈਆਂ ਹਨ।
ਉਸ ਨੇ ਉਨ੍ਹਾਂ ਗੱਲਾਂ ਬਾਰੇ ਨਹੀਂ ਸੋਚਿਆ ਸੀ ਜਿਹੜੀਆਂ ਉਸ ਦੇ ਨਾਲ ਵਾਪਰਨਗੀਆਂ।
ਉਸ ਦਾ ਪਤਨ ਹੈਰਾਨੀ ਭਰਿਆ ਸੀ।
ਉਸ ਦੇ ਕੋਲ ਹੌਂਸਲਾ ਦੇਣ ਵਾਲਾ ਕੋਈ ਬੰਦਾ ਨਹੀਂ ਸੀ।
ਉਹ ਆਖਦੀ ਹੈ, “ਯਹੋਵਾਹ, ਮੇਰੀ ਬਿਪਤਾ ਵੱਲ ਦੇਖ।
ਦੇਖ ਮੇਰਾ ਦੁਸ਼ਮਣ ਕਿਵੇਂ ਸੋਚਦਾ ਹੈ ਕਿ ਉਹ ਕਿੰਨਾ ਮਹਾਨ ਹੈ!”
10 ਦੁਸ਼ਮਣ ਨੇ ਆਪਣਾ ਹੱਥ ਫ਼ੈਲਾਇਆ।
ਉਸ ਨੇ ਉਸ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਖੋਹ ਲਈਆਂ।
ਦਰਅਸਲ, ਉਸ ਨੇ ਵਿਦੇਸ਼ੀ ਕੌਮਾਂ ਆਪਣੇ ਮੰਦਰ ਅੰਦਰ ਜਾਂਦੀਆਂ ਦੇਖੀਆਂ।
ਅਤੇ ਯਹੋਵਾਹ ਜੀ, ਤੁਸੀਂ ਆਖਿਆ ਸੀ ਕਿ ਉਹ ਲੋਕ ਸਾਡੀ ਸਭਾ ਵਿੱਚ ਸ਼ਾਮਿਲ ਨਹੀਂ ਹੋ ਸੱਕਦੇ!
11 ਯਰੂਸ਼ਲਮ ਦੇ ਸਾਰੇ ਹੀ ਲੋਕ ਆਹਾਂ ਭਰ ਰਹੇ ਹਨ।
ਉਸ ਦੇ ਸਾਰੇ ਹੀ ਲੋਕ ਭੋਜਨ ਦੀ ਤਲਾਸ਼ ਕਰ ਰਹੇ ਹਨ।
ਭੋਜਨ ਲਈ ਉਹ ਆਪਣੀਆਂ ਸਾਰੀਆਂ ਕੀਮਤੀ ਚੀਜ਼ਾਂ ਦੇ ਰਹੇ ਹਨ।
ਅਜਿਹਾ ਉਹ ਜਿਉਂਦੇ ਰਹਿਣ ਲਈ ਕਰ ਰਹੇ ਨੇ।
ਯਰੂਸ਼ਲਮ ਦੀ ਨਗਰੀ ਆਖਦੀ ਹੈ, “ਦੇਖੋ, ਯਹੋਵਾਹ ਜੀ!
ਮੇਰੇ ਵੱਲ ਦੇਖੋ! ਦੇਖੋ, ਲੋਕ ਮੈਨੂੰ ਕਿੰਨੀ ਨਫ਼ਰਤ ਕਰਦੇ ਨੇ।
12 ਤੁਸੀਂ ਸਾਰੇ ਲੋਕ ਜਿਹੜੇ ਇਨ੍ਹਾਂ ਰਾਹਾਂ ਤੋਂ ਲੰਘ ਰਹੇ ਹੋ ਤੁਸੀ ਕੋਈ ਪ੍ਰਵਾਹ ਨਹੀਂ ਕਰਦੇ ਜਾਪਦੇ।
ਪਰ ਮੇਰੇ ਵੱਲ ਧਿਆਨ ਨਾਲ ਵੇਖੋ।
ਕੀ ਮੇਰੇ ਦਰਦ ਵਰਗਾ, ਕੋਈ ਹੋਰ ਦਰਦ ਹੈ?
ਕੀ ਉਸ ਦਰਦ ਵਰਗਾ ਕੋਈ ਅਜਿਹਾ ਦਰਦ ਹੈ,
ਜਿਸ ਨਾਲ ਯਹੋਵਾਹ ਨੇ ਮੈਨੂੰ ਸਜ਼ਾ ਦਿੱਤੀ ਹੈ?
ਉਸ ਨੇ ਮੈਨੂੰ ਆਪਣੇ ਮਹਾਂ ਕਹਿਰ ਦੇ ਦਿਨ ਸਜ਼ਾ ਦਿੱਤੀ ਹੈ।
13 ਯਹੋਵਾਹ ਨੇ ਉੱਪਰੋਂ ਅੱਗ ਭੇਜੀ।
ਉਹ ਅੱਗ ਮੇਰੇ ਹੱਡਾਂ ਅੰਦਰ ਵੜ ਗਈ।
ਉਸ ਨੇ ਮੈਨੂੰ ਫ਼ਸਾਉਣ ਲਈ ਜਾਲ ਵਿਛਾਇਆ
ਉਸ ਨੇ ਮੈਨੂੰ ਪਿੱਛੇ ਭੁਆ ਦਿੱਤਾ।
ਉਸ ਨੇ ਮੈਨੂੰ ਬੇਕਾਰ ਜ਼ਮੀਨ ਵਿੱਚ ਬਦਲ ਦਿੱਤਾ।
ਦਿਨ ਭਰ ਰਹਿੰਦੀ ਹਾਂ ਬਿਮਾਰ ਮੈਂ।
14 “ਮੇਰੇ ਪਾਪ ਜੂਲੇ ਵਾਂਗ ਬੱਝ ਗਏ ਸਨ।
ਮੇਰੇ ਪਾਪ ਯਹੋਵਾਹ ਦੇ ਹੱਥਾਂ ਨਾਲ ਬੱਝੇ ਹੋਏ ਸਨ।
ਯਹੋਵਾਹ ਦਾ ਜੂਲਾ ਮੇਰੀ ਗਰਦਨ ਉੱਤੇ ਹੈ।
ਯਹੋਵਾਹ ਨੇ ਮੈਨੂੰ ਕਮਜ਼ੋਰ ਬਣਾ ਦਿੱਤਾ ਹੈ।
ਯਹੋਵਾਹ ਨੇ ਮੈਨੂੰ ਉਨ੍ਹਾਂ ਲੋਕਾਂ ਨੂੰ ਸੌਂਪ ਦਿੱਤਾ
ਜਿਨ੍ਹਾਂ ਦੇ ਖਿਲਾਫ਼ ਮੈਂ ਖਲੋ ਨਹੀਂ ਸੱਕਦਾ।
15 ਯਹੋਵਾਹ ਨੇ ਮੇਰੇ ਸਾਰੇ ਮਜ਼ਬੂਤ ਸਿਪਾਹੀਆਂ ਨੂੰ ਤਿਆਗ ਦਿੱਤਾ।
ਇਹ ਸਿਪਾਹੀ ਸ਼ਹਿਰ ਦੇ ਅੰਦਰ ਸਨ।
ਯਹੋਵਾਹ ਨੇ ਲੋਕਾਂ ਦੇ ਇੱਕ ਸਮੂਹ ਨੂੰ ਫ਼ੇਰ ਮੇਰੇ ਵਿਰੁੱਧ ਲੈ ਆਂਦਾ।
ਉਸ ਨੇ ਉਨ੍ਹਾਂ ਲੋਕਾਂ ਨੂੰ ਮੇਰੇ ਜਵਾਨ ਸਿਪਾਹੀਆਂ ਨੂੰ ਮਾਰਨ ਲਈ ਲਿਆਂਦਾ।
ਯਹੋਵਾਹ ਨੇ ਅੰਗੂਰਾਂ ਨੂੰ ਮੈਅ ਦੀ ਕੁਲਹਾੜੀ ਅੰਦਰ ਕੁਚੱਲਿਆ ਹੈ।
ਪਾਪ ਦੀ ਕੁਲਹਾੜੀ ਯਰੂਸ਼ਲਮ ਦੀ ਕੁਆਰੀ ਧੀ [d] ਦੀ ਹੈ।
16 “ਮੈਂ ਇਨ੍ਹਾਂ ਸਾਰੀਆਂ ਗੱਲਾਂ ਲਈ ਰੋਦੀ ਹਾਂ।
ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ।
ਇੱਥੇ ਮੇਰੇ ਨਜ਼ਦੀਕ ਕੋਈ ਅਜਿਹਾ ਵਿਅਕਤੀ ਨਹੀਂ ਜੋ
ਮੈਨੂੰ ਸੁੱਖ ਅਤੇ ਹੌਂਸਲਾ ਦੇ ਸੱਕੇ।
ਮੇਰੇ ਬੱਚੇ ਬੰਜਰ ਧਰਤੀ ਵਾਂਗਰਾਂ ਨੇ।
ਉਹ ਇਸ ਤਰ੍ਹਾਂ ਨੇ ਕਿਉਂ ਕਿ ਦੁਸ਼ਮਣ ਜਿੱਤ ਗਿਆ ਹੈ।”
17 ਸੀਯੋਨ ਨੇ ਆਪਣੇ ਹੱਥ ਫ਼ੈਲਾਏ।
ਉਬੇ ਉਸ ਨੂੰ ਹੌਂਸਲਾ ਦੇਣ ਵਾਲਾ ਕੋਈ ਬੰਦਾ ਨਹੀਂ।
ਯਹੋਵਾਹ ਨੇ ਯਾਕੂਬ ਦੇ ਦੁਸ਼ਮਣਾਂ ਨੂੰ ਹੁਕਮ ਦਿੱਤਾ ਸੀ।
ਯਹੋਵਾਹ ਨੇ ਯਾਕੂਬ ਦੇ ਦੁਸ਼ਮਣਾਂ ਨੂੰ ਸ਼ਹਿਰ ਨੂੰ ਘੇਰਾ ਪਾਉਣ ਦੇ ਆਦੇਸ਼ ਦਿੱਤੇ ਸਨ।
ਯਰੂਸ਼ਲਮ ਉਨ੍ਹਾਂ ਦੁਸ਼ਮਣਾਂ ਦਰਮਿਆਨ ਇੱਕ
ਨਾਪਾਕ ਔਰਤ ਵਾਂਗ ਬਣ ਗਈ ਹੈ।
18 ਹੁਣ ਯਰੂਸ਼ਲਮ ਨਗਰੀ ਆਖਦੀ ਹੈ, “ਮੈਂ ਯਹੋਵਾਹ ਨੂੰ ਸੁਣਨ ਤੋਂ ਇਨਕਾਰ ਕੀਤਾ ਸੀ।
ਇਸ ਲਈ ਯਹੋਵਾਹ ਦਾ ਇਹ ਗੱਲਾਂ ਕਰਨਾ ਉਚਿਤ ਹੈ।
ਇਸ ਲਈ ਤੁਸੀਂ ਸਮੂਹ ਲੋਕੋ ਸੁਣੋ,
ਮੇਰੇ ਦਰਦ ਵੱਲ ਦੇਖੋ!
ਮੇਰੇ ਜਵਾਨ ਮਰਦ
ਅਤੇ ਔਰਤਾਂ ਬੰਦੀ ਬਣਾ ਲੇ ਗਏ ਹਨ।
19 ਮੈਂ ਆਪਣੇ ਪ੍ਰੇਮੀਆਂ ਨੂੰ ਆਵਾਜ਼ ਦਿੱਤੀ
ਪਰ ਉਨ੍ਹਾਂ ਨੇ ਮੇਰੇ ਨਾਲ ਚਾਲਾਕੀ ਕੀਤੀ।
ਮੇਰੇ ਜਾਜਕ ਅਤੇ ਮੇਰੇ ਬਜ਼ੁਰਗ
ਸ਼ਹਿਰ ਅੰਦਰ ਮਰ ਗਏ ਨੇ।
ਉਹ ਆਪਣੇ ਲਈ ਭੋਜਨ ਤਲਾਸ਼ ਕਰ ਰਹੇ ਸਨ।
ਉਹ ਆਪਣੇ-ਆਪ ਨੂੰ ਜਿਉਂਦਾ ਰੱਖਣਾ ਚਾਹੁੰਦੇ ਸਨ।
20 “ਮੇਰੇ ਵੱਲ ਦੇਖੋ, ਯਹੋਵਾਹ ਮੈਂ ਮੁਸ਼ਕਿਲ ਵਿੱਚ ਹਾਂ
ਮੇਰਾ ਢਿੱਡ ਕੜ-ਕੜ ਕਰ ਰਿਹਾ ਹੈ।
ਮੇਰਾ ਦਿਲ ਮੇਰੇ ਅੰਦਰ ਪੁਠ੍ਠਾ ਹੋਇਆ-ਹੋਇਆ ਮਹਿਸੂਸ ਕਰਦਾ ਹੈ।
ਮੇਰ ਦਿਲ ਇੰਝ ਮਹਿਸੂਸ ਕਰਦਾ ਹੈ
ਕਿਉਂ ਕਿ ਮੈਂ ਬਹੁਤ ਵਿਦ੍ਰੋਹੀ ਰਹਿ ਚੁੱਕਿਆ ਹ੍ਹਾਂ।
ਬਾਹਰ ਮੇਰੇ ਬੱਚੇ ਤਲਵਾਰ ਨਾਲ ਕੱਟੇ ਗਏ ਸਨ।
ਘਰ ਦੇ ਅੰਦਰ ਵੀ ਮੌਤ ਹੀ ਹੈ।
21 “ਮੇਰੀ ਗੱਲ ਸੁਣੋ, ਕਿਉਂ ਕਿ ਮੈਂ ਆਹਾਂ ਭਰ ਰਿਹਾ ਹਾਂ!
ਮੇਰੇ ਕੋਲ, ਮੈਨੂੰ ਹੌਂਸਲਾ ਦੇਣ ਵਾਲਾ ਕੋਈ ਨਹੀਂ।
ਮੇਰੇ ਸਾਰੇ ਦੁਸ਼ਮਣਾਂ ਨੇ ਮੇਰੀ ਮੁਸੀਬਤ ਬਾਰੇ ਸੁਣ ਲਿਆ ਹੈ।
ਉਹ ਖੁਸ਼ ਨੇ।
ਉਹ ਖੁਸ਼ ਨੇ ਕਿ ਤੁਸੀਂ ਮੇਰੇ ਨਾਲ ਅਜਿਹਾ ਕੀਤਾ।
ਤੁਸੀਂ ਆਖਿਆ ਸੀ ਕਿ ਸਜ਼ਾ ਦਾ ਵਕਤ ਆਵੇਗਾ।
ਤੁਸੀਂ ਆਖਿਆ ਸੀ ਕਿ ਤੁਸੀਂ ਮੇਰੇ ਦੁਸ਼ਮਣਾਂ ਨੂੰ ਸਜ਼ਾ ਦੇਵੋਂਗੇ।
ਹੁਣ ਉਹੀ ਕਰੋ ਜੋ ਤੁਸੀਂ ਆਖਿਆ ਸੀ।
ਹੁਣ ਮੇਰੇ ਦੁਸ਼ਮਣਾਂ ਨੂੰ ਵੀ ਮੇਰੇ ਜਿਹਾ ਹੀ ਬਣ ਜਾਣ ਦਿਓ।
22 “ਵੇਖ ਮੇਰੇ ਦੁਸ਼ਮਣ ਕਿੰਨੇ ਦੁਸ਼ਟ ਹਨ।
ਫ਼ੇਰ ਤੁਸੀਂ ਸਲੂਕ ਕਰੋਗੇ ਉਨ੍ਹਾਂ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਸੀ
ਜੋ ਤੁਸਾਂ ਮੇਰੇ ਪਾਪ ਕਾਰਣ ਮੇਰੇ ਨਾਲ।
ਅਜਿਹਾ ਹੀ ਕਰੋ ਕਿਉਂ ਕਿ ਭਰ ਰਿਹਾ ਹਾਂ ਮੈਂ ਆਹਾਂ ਬਾਰ-ਬਾਰ।
ਅਜਿਹਾ ਹੀ ਕਰੋ ਕਿਉਂ ਕਿ ਦਿਲ ਮੇਰਾ ਬਿਮਾਰ ਹੈ।”
2010 by World Bible Translation Center