Bible in 90 Days
ਯਹੋਵਾਹ ਨੇ ਯਰੂਸ਼ਲਮ ਨੂੰ ਤਬਾਹ ਕੀਤਾ
2 ਵੇਖੋ ਕਿਵੇਂ ਯਹੋਵਾਹ ਨੇ ਆਪਣੇ ਕ੍ਰੋਧ ਵਿੱਚ ਸੀਯੋਨ ਦੀ ਧੀ ਨਾਲ,
ਇੱਕ ਘ੍ਰਿਨਾਯੋਗ ਚੀਜ਼ ਵਾਂਗ ਵਿਹਾਰ ਕੀਤਾ ਹੈ।
ਉਸ ਨੇ ਇਸਰਾਏਲ ਦੇ ਪਰਤਾਪ ਨੂੰ ਅਕਾਸ਼
ਤੋਂ ਧਰਤੀ ਤੇ ਸੁੱਟ ਦਿੱਤਾ ਹੈ।
ਯਹੋਵਾਹ ਨੇ ਆਪਣੇ ਕਹਿਰ ਦੇ ਦਿਨ ਚੇਤੇ ਵਿੱਚ ਨਹੀਂ ਲਿਆਂਦਾ ਕਿ
ਇਸਰਾਏਲ ਉਸ ਦੇ ਚਰਨਾਂ ਦਾ ਟਿਕਾਣਾ ਸੀ।
2 ਯਹੋਵਾਹ ਨੇ ਯਾਕੂਬ ਦੇ ਘਰ ਤਬਾਹ ਕਰ ਦਿੱਤੇ।
ਉਸ ਨੇ ਉਨ੍ਹਾਂ ਨੂੰ ਬੇਰਹਿਮੀ ਨਾਲ ਤਬਾਹ ਕਰ ਦਿੱਤਾ।
ਉਸ ਨੇ ਆਪਣੇ ਕਹਿਰ ਵਿੱਚ, ਯਹੂਦਾਹ ਦੀ ਧੀ [a]
ਦਾ ਕਿਲਾ ਤਬਾਹ ਕਰ ਦਿੱਤਾ।
ਯਹੋਵਾਹ ਨੇ ਯਹੂਦਾਹ ਦੇ ਰਾਜ ਨੂੰ ਅਤੇ ਉਸ ਦੇ ਹਾਕਮਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ।
ਉਸ ਨੇ ਯਹੂਦਾਹ ਦਾ ਰਾਜ ਤਬਾਹ ਕਰ ਦਿੱਤਾ।
3 ਯਹੋਵਾਹ ਕਹਿਰਵਾਨ ਸੀ ਅਤੇ ਉਸ ਨੇ ਇਸਰਾਏਲ ਦੀ
ਸਾਰੀ ਤਾਕਤ ਨੂੰ ਤਬਾਹ ਕਰ ਦਿੱਤਾ।
ਉਸ ਨੇ ਇਸਰਾਏਲ ਤੋਂ ਆਪਣਾ ਸੱਜਾ ਹੱਥ ਖਿੱਚ ਲਿਆ।
ਉਸ ਨੇ ਅਜਿਹਾ ਕੀਤਾ ਜਦੋਂ ਦੁਸ਼ਮਣ ਆਇਆ।
ਉਹ ਯਾਕੂਬ ਵਿੱਚ ਅੱਗ ਦੇ ਭਾਂਬੜ ਵਾਂਗ ਮੱਚ ਪਿਆ।
ਉਹ ਉਸ ਅੱਗ ਵਰਗਾ ਸੀ ਜੋ ਹਰ ਸ਼ੈਅ ਨੂੰ ਸਾੜ ਦਿੰਦੀ ਹੈ।
4 ਯਹੋਵਾਹ ਨੇ ਇੱਕ ਦੁਸ਼ਮਣ ਵਾਂਗ ਆਪਣੀ ਕਮਾਨ ਨੂੰ ਖਿੱਚ ਲਿਆ।
ਅਤੇ ਉਸ ਨੇ ਆਪਣੇ ਸੱਜੇ ਹੱਥ ਵਿੱਚ ਤਲਵਾਰ ਫ਼ੜ ਲਈ।
ਉਸ ਨੇ ਯਹੂਦਾਹ ਦੇ ਸਾਰੇ ਵੱਧੀਆਂ ਦਿਖਣ ਵਾਲੇ ਆਦਮੀਆਂ ਨੂੰ ਮਾਰ ਦਿੱਤਾ।
ਯਹੋਵਾਹ ਨੇ ਆਪਣਾ ਕਹਿਰ ਸੀਯੋਨ ਦੇ ਤੰਬੂਆਂ ਉੱਪਰ ਅੱਗ ਵਾਂਗ ਡੋਲ੍ਹ ਦਿੱਤਾ।
5 ਯਹੋਵਾਹ ਦੁਸ਼ਮਣ ਵਾਂਗ ਬਣ ਗਿਆ ਹੈ।
ਉਸ ਨੇ ਇਸਰਾਏਲ ਨੂੰ ਨਿਗਲ ਲਿਆ ਹੈ।
ਉਸ ਨੇ ਉਸ ਦੇ ਸਾਰੇ ਮਹਿਲ ਨਿਗਲ ਲੇ ਹਨ।
ਉਸ ਨੇ ਉਸ ਦੇ ਸਾਰੇ ਕਿਲੇ ਨਿਗਲ ਲੇ ਹਨ।
ਉਸ ਨੇ ਯਹੂਦਾਹ ਦੀ ਧੀ ਨੂੰ ਬਹੁਤ ਗ਼ਮਗੀਨ
ਅਤੇ ਆਪਣੇ ਮੁਰਦਿਆਂ ਲਈ ਰੋਣ ਵਾਲੀ ਬਣਾ ਦਿੱਤਾ ਹੈ।
6 ਯਹੋਵਾਹ ਨੇ ਆਪਣਾ ਹੀ ਤੰਬੂ ਢਾਹ ਦਿੱਤਾ ਹੈ
ਜਿਵੇਂ ਇਹ ਕੋਈ ਬਾਗ਼ ਹੋਵੇ।
ਉਸ ਨੇ ਉਸ ਥਾਂ ਨੂੰ ਤਬਾਹ ਕਰ ਦਿੱਤਾ ਹੈ,
ਜਿੱਥੇ ਲੋਕ ਉਸ ਦੀ ਉਪਾਸਨਾ ਕਰਨ ਲਈ ਜਾਂਦੇ ਸਨ।
ਯਹੋਵਾਹ ਨੇ ਸੀਯੋਨ ਅੰਦਰ ਲੋਕਾਂ ਨੂੰ ਖਾਸ ਸਭਾਵਾਂ
ਅਤੇ ਅਰਾਮ ਦੇ ਖਾਸ ਦਿਹਾੜੇ ਭੁਲਾ ਦਿੱਤੇ ਹਨ।
ਯਹੋਵਾਹ ਨੇ ਰਾਜੇ ਅਤੇ ਜਾਜਕਾਂ ਨੂੰ ਤਿਆਗ ਦਿੱਤਾ ਹੈ।
ਉਹ ਕਹਿਰਵਾਨ ਸੀ ਤੇ ਉਨ੍ਹਾਂ ਨੂੰ ਤਿਆਗ ਦਿੱਤਾ।
7 ਯਹੋਵਾਹ ਨੇ ਆਪਣੀ ਜਗਵੇਦੀ ਨੂੰ ਨਾਮਂਜ਼ੂਰ ਕਰ ਦਿੱਤਾ।
ਉਸ ਨੇ ਆਪਣੀ ਉਪਾਸਨਾ ਦੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ।
ਉਸ ਨੇ ਦੁਸ਼ਮਣਾਂ ਨੂੰ ਯਰੂਸ਼ਲਮ ਦੀਆਂ ਕੰਧਾਂ
ਅਤੇ ਮਹਿਲ ਮਾੜੀਆਂ ਢਾਹੁਣ ਦਿੱਤੀਆਂ।
ਦੁਸ਼ਮਣ ਨੇ ਯਹੋਵਾਹ ਦੇ ਮੰਦਰ ਵਿੱਚ, ਖੁਸ਼ੀ ਦੇ ਨਾਅਰੇ ਮਾਰੇ।
ਉਨ੍ਹਾਂ ਨੇ ਛੁੱਟੀ ਦੇ ਦਿਨ ਵਰਗਾ ਸ਼ੋਰ ਮਚਾਇਆ।
8 ਯਹੋਵਾਹ ਨੇ ਸੀਯੋਨ ਦੀ ਧੀ ਦੀ
ਕੰਧ ਢਾਹੁਣ ਦੀ ਵਿਉਂਤ ਬਣਾਈ।
ਉਸ ਨੇ ਨਿਸ਼ਚਾ ਕਰ ਲਿਆ ਕਿ ਕੀ ਢਾਹੁਣ ਦੀ ਜ਼ਰੂਰਤ ਹੈ।
ਫ਼ੇਰ ਉਹ ਅਗਾਂਹ ਵੱਧਿਆ ਅਤੇ ਇਸ ਨੂੰ ਤਬਾਹ ਕਰ ਦਿੱਤਾ।
ਇਸ ਲਈ ਉਸ ਨੇ ਸਾਰੀਆਂ ਕੰਧਾ ਨੂੰ ਉਦਾਸੀ ਨਾਲ ਰੁਆ ਦਿੱਤਾ।
ਉਹ ਇਕੱਠੀਆਂ ਹੀ ਬਰਬਾਦ ਹੋਈਆ ਸਨ।
9 ਯਰੂਸ਼ਲਮ ਦੇ ਫ਼ਾਟਕ ਜ਼ਮੀਨ ਅੰਦਰ ਧਸ ਗਏ ਹਨ।
ਉਸ ਨੇ ਤਬਾਹ ਕਰ ਦਿੱਤੇ ਅਤੇ ਫ਼ਾਟਕਾਂ ਦੀਆਂ ਛੜਾਂ ਨੂੰ ਟੁਕੜਿਆਂ ਵਿੱਚ ਤੋੜ ਦਿੱਤਾ।
ਉਸਦਾ ਰਾਜਾ ਅਤੇ ਸ਼ਹਿਜ਼ਾਦੇ ਹੋਰਨਾਂ ਦੇਸ਼ਾਂ ਅੰਦਰ ਜਲਾਵਤਨੀ ਹਨ।
ਓੱਥੇ ਹੋਰ ਕੋਈ ਸਿੱਖਿਆ ਨਹੀਂ, ਯਰੂਸ਼ਲਮ ਦੇ ਨਬੀ ਯਹੋਵਾਹ ਵੱਲੋਂ ਕੋਈ ਦਰਸ਼ਨ ਨਹੀਂ ਵੇਖਦੇ।
10 ਸੀਯੋਨ ਦੇ ਬਜ਼ੁਰਗ ਧਰਤੀ ਤੇ ਬੈਠੇ ਨੇ।
ਉਹ ਧਰਤੀ ਉੱਤੇ ਬੈਠੇ ਨੇ ਅਤੇ ਉਹ ਖਾਮੋਸ਼ ਨੇ।
ਉਹ ਆਪਣੇ ਸਿਰਾਂ ਉੱਤੇ ਘਟ੍ਟਾ ਪਾਉਂਦੇ ਨੇ।
ਉਹ ਸੋਗੀ ਬਸਤਰ ਪਾਉਂਦੇ ਨੇ।
ਯਰੂਸ਼ਲਮ ਦੀਆਂ ਮੁਟਿਆਰਾਂ ਅਫ਼ਸੋਸ ਨਾਲ
ਧਰਤੀ ਵੱਲ ਆਪਣੇ ਸਿਰ ਝੁਕਾਉਂਦੀਆਂ ਨੇ।
11 ਹੰਝੂਆਂ ਨਾਲ ਮੇਰੀਆਂ ਅੱਖਾਂ ਗਲ ਗਈਆਂ ਨੇ!
ਮੈਂ ਅੰਦਰੇ-ਅੰਦਰ ਦੁੱਖੀ ਹਾਂ।
ਮੇਰਾ ਦਿਲ ਇਵੇਂ ਮਹਿਸੂਸ ਕਰਦਾ ਹੈ ਜਿਵੇਂ ਇਹ ਜ਼ਮੀਨ ਉੱਤੇ ਡੁੱਲ੍ਹ ਗਿਆ ਹੋਵੇ!
ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਹਾਂ ਕਿਉਂ ਕਿ ਮੇਰੇ ਲੋਕ ਬਰਬਾਦ ਹੋਏ ਨੇ।
ਬੱਚੇ ਅਤੇ ਨਿਆਣੇ ਸ਼ਹਿਰ ਦੇ ਰਾਹਾਂ ਤੇ ਬੇਹੋਸ਼ ਹੋ ਰਹੇ ਹਨ।
ਉਹ ਸ਼ਹਿਰ ਦੇ ਆਮ ਰਸਤਿਆਂ ਉੱਤੇ ਬੇਹੋਸ਼ ਹੋ ਰਹੇ ਨੇ।
12 ਉਹ ਬੱਚੇ ਆਪਣੀਆਂ ਮਾਵਾਂ ਨੂੰ ਆਖਦੇ ਨੇ,
“ਰੋਟੀ ਅਤੇ ਮੈਅ ਕਿੱਥੋ ਹੈ?”
ਉਹ, ਮਰਦੇ ਹੋਏ ਇਹੀ ਸਵਾਲ ਪੁੱਛਦੇ ਨੇ।
ਉਹ ਆਪਣੀਆਂ ਮਾਵਾਂ ਦੀਆਂ ਗੋਦੀਆਂ ਅੰਦਰ ਮਰ ਜਾਂਦੇ ਨੇ।
13 ਯਰੂਸ਼ਲਮ ਦੀਏ ਧੀਏ, ਮੈਂ ਤੈਨੂੰ ਕੀ ਆਖਾਂ?
ਸੀਯੋਨ ਦੀਏ ਕੁਆਰੀਏ ਧੀਏ, ਮੈਂ ਤੇਰੀ ਤੁਲਨਾ ਕਿਸ ਨਾਲ ਕਰਾਂ?
ਮੈਂ ਤੈਨੂੰ ਕਿਵੇਂ ਸੁੱਖ ਦੇਵਾਂ?
ਤੇਰੀ ਤਬਾਹੀ ਸਮੁੰਦਰ ਜਿੰਨੀ ਵਿਸ਼ਾਲ ਹੈ।
ਮੈਂ ਨਹੀਂ ਸਮਝਦਾ ਕਿ ਕੋਈ ਤੈਨੂੰ ਰਾਜੀ ਕਰ ਸੱਕਦਾ ਹੈ।
14 ਤੇਰੇ ਨਬੀਆਂ ਨੇ ਤੇਰੇ ਲਈ ਦਰਸ਼ਨ ਵੇਖੇ।
ਪਰ ਇਹ ਤੇਰੇ ਲਈ ਬੇਕਾਰ ਝੂਠ ਸਨ।
ਉਨ੍ਹਾਂ ਨੇ ਤੇਰੇ ਪਾਪਾਂ ਦੇ ਵਿਰੁੱਧ ਪ੍ਰਚਾਰ ਨਹੀਂ ਕੀਤਾ।
ਉਨ੍ਹਾਂ ਨੇ ਮਾਹੌਲ ਨੂੰ ਸੁਧਰਨ ਦੀ ਕੋਸ਼ਿਸ਼ ਨਹੀ ਕੀਤੀ।
ਉਨ੍ਹਾਂ ਨੇ ਤੇਰੇ ਲਈ ਸੰਦੇਸਾਂ ਦਾ ਪ੍ਰਚਾਰ ਕੀਤਾ।
ਪਰ ਇਹ ਝੂਠੇ, ਅਤੇ ਗੁਮਰਾਹ ਕਰਨ ਵਾਲੇ ਸੰਦੇਸ਼ ਸਨ।
15 ਰਾਹ ਉੱਤੋਂ ਲੰਘਦੇ ਲੋਕ ਤੇਰੇ
ਤੇ ਹੈਰਾਨੀ ਨਾਲ ਤਾਲੀਆਂ ਮਾਰਦੇ ਨੇ
ਉਹ ਸਿਰ ਹਿਲਾਉਂਦੇ ਨੇ
ਤੇ ਯਰੂਸ਼ਲਮ ਦੀ ਧੀ ਤੇ ਸੀਟੀਆਂ ਮਾਰਦੇ ਨੇ।
ਉਹ ਪੁੱਛਦੇ ਨੇ, “ਕੀ ਇਹੀ ਉਹ ਸ਼ਹਿਰ ਹੈ
ਜੋ ਅੱਤ ਖੂਬਸੂਰਤ ਸ਼ਹਿਰ” ਅਤੇ
“ਸਾਰੀ ਧਰਤੀ ਦਾ ਆਨੰਦ ਅਖਵਾਉਂਦਾ ਸੀ?”
16 ਤੇਰੇ ਸਾਰੇ ਦੁਸ਼ਮਣ ਤੇਰੇ ਉੱਤੇ ਹੱਸਦੇ ਨੇ।
ਉਹ ਸੀਟੀਆਂ ਮਾਰਦੇ ਨੇ ਤੇ ਤੇਰੇ ਉੱਤੇ ਦੰਦ ਕਰੀਚਦੇ ਨੇ।
ਉਹ ਆਖਦੇ ਨੇ, “ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਿਗਲ ਲਿਆ ਹੈ।
ਅਸੀਂ ਸੱਚਮੁੱਚ ਅਜਿਹੇ ਦਿਨ ਦੀ ਉਡੀਕ ਕਰ ਰਹੇ ਸਾਂ,
ਆਖਰਕਾਰ ਅਸੀਂ ਇਸ ਨੂੰ ਵਾਪਰਦਿਆਂ ਦੇਖ ਲਿਆ ਹੈ।”
17 ਯਹੋਵਾਹ ਨੇ ਉਹ ਕੀਤਾ, ਜਿਸਦੀ ਉਸ ਨੇ ਵਿਉਂਤ ਬਣਾਈ ਸੀ।
ਉਸ ਨੇ ਉਹ ਕੁਝ ਕੀਤਾ ਹੈ, ਜੋ ਕਰਨ ਲਈ ਆਖਿਆ ਸੀ।
ਉਸ ਨੇ ਉਹੀ ਕੀਤਾ ਹੈ, ਜਿਸਦਾ ਉਸ ਨੇ ਬਹੁਤ ਪਹਿਲਾਂ ਆਦੇਸ਼ ਦਿੱਤਾ ਸੀ।
ਉਸ ਨੇ ਤਬਾਹ ਕਰ ਦਿੱਤੇ, ਅਤੇ ਕੋਈ ਰਹਿਮ ਨਹੀਂ ਕੀਤਾ।
ਉਸ ਨੇ, ਉਸ ਕਾਰਣ, ਤੇਰੇ ਦੁਸ਼ਮਣਾਂ ਨੂੰ ਖੁਸ਼ ਕਰ ਦਿੱਤਾ ਹੈ ਜੋ ਤੇਰੇ ਨਾਲ ਵਾਪਰਿਆ ਹੈ।
ਉਸ ਨੇ ਤੇਰੇ ਦੁਸ਼ਮਣਾਂ ਨੂੰ ਮਜ਼ਬੂਤ ਬਣਾ ਦਿੱਤਾ ਹੈ।
18 ਯਹੋਵਾਹ ਦੇ ਸਾਹਮਣੇ, ਪੂਰੇ ਦਿਲ ਨਾਲ ਰੋ ਲੈ!
ਸੀਯੋਨ ਦੀ ਧੀ ਦੀਏ ਕੰਧੇ, ਆਪਣੇ ਅੱਬਰੂ ਨਦੀ ਵਾਂਗ ਵਗਣ ਦੇ,
ਆਪਣੇ ਅੱਬਰੂ ਦਿਨ-ਰਾਤ ਵਗਣ ਦੇ।
ਰੁਕ ਨਾ! ਆਪਣੀਆਂ ਅੱਖਾਂ ਨੂੰ ਸ਼ਾਂਤ ਨਾ ਹੋਣ ਦੇ।
19 ਉੱਠੋ! ਵੈਣ ਪਾ ਲੈ ਰਾਤ ਵੇਲੇ! ਰਾਤ ਦੇ ਹਰ ਪਹਿਰ ਦੇ ਸ਼ੁਰੂ ਵਿੱਚ ਵੈਣ ਪਾ ਲੈ!
ਆਪਣੇ ਦਿਲ ਨੂੰ ਪਾਣੀ ਵਾਂਗਰਾਂ ਉਲਦ੍ਦ ਦੇ!
ਆਪਣੇ ਦਿਲ ਨੂੰ ਯਹੋਵਾਹ ਦੇ ਸਾਹਮਣੇ ਉਲਟ ਦੇ!
ਯਹੋਵਾਹ ਅੱਗੇ ਪ੍ਰਾਰਥਨਾ ਲਈ ਆਪਣੇ ਹੱਥ ਚੁੱਕ।
ਉਸ ਨੂੰ ਆਖ ਕਿ ਉਹ ਤੇਰੇ ਬੱਚਿਆਂ ਨੂੰ ਬਚਾ ਲਵੇ।
ਉਸ ਨੂੰ ਆਖ ਕਿ ਤੇਰੇ ਬੱਚਿਆਂ ਨੂੰ ਬਚਾ ਲਵੇ ਜਿਹੜੇ,
ਸ਼ਹਿਰ ਦੀਆਂ ਸਾਰੀਆਂ ਗਲੀਆਂ ਅੰਦਰ ਭੁੱਖ ਕਾਰਣ ਬੇਹੋਸ਼ ਹੋ ਰਹੇ ਨੇ।
20 ਯਹੋਵਾਹ, ਸਾਡੇ ਵੱਲ ਵੇਖ।
ਉਨ੍ਹਾਂ ਲੋਕਾਂ ਵੱਲ ਵੇਖ ਜਿਨ੍ਹਾਂ ਨਾਲ ਤੂੰ ਅਜਿਹਾ ਸਲੂਕ ਕੀਤਾ ਹੈ!
ਮੈਂ ਇਹ ਸਵਾਲ ਪੁੱਛਣ ਦਿਓ: ਕੀ ਔਰਤਾਂ ਨੂੰ ਆਪਣੇ ਹੀ ਬੱਚਿਆਂ ਨੂੰ ਖਾ ਲੈਣਾ ਚਾਹੀਦਾ ਹੈ
ਜਿਨ੍ਹਾਂ ਨੂੰ ਉਨ੍ਹਾਂ ਨੇ ਜਨਮ ਦਿੱਤਾ?
ਕੀ ਔਰਤਾਂ ਨੂੰ ਆਪਣੇ ਹੀ ਬੱਚਿਆਂ ਨੂੰ ਖਾ ਲੈਣਾ ਚਾਹੀਦਾ, ਜਿਨ੍ਹਾਂ ਨੂੰ ਉਨ੍ਹਾਂ ਨੇ ਪਾਲਿਆ ਸੀ।
ਕੀ ਜਾਜਕ ਅਤੇ ਨਬੀ ਯਹੋਵਾਹ ਦੇ ਮੰਦਰ ਵਿੱਚ ਮਾਰ ਦਿੱਤੇ ਜਾਣੇ ਚਾਹੀਦੇ ਹਨ?
21 ਨੌਜਵਾਨ ਅਤੇ ਬਜ਼ੁਰਗ ਬੰਦੇ ਸ਼ਹਿਰ ਦੀਆਂ ਗਲੀਆਂ ਅੰਦਰ ਧਰਤੀ ਉੱਤੇ ਲੇਟੇ ਹੋਏ ਨੇ।
ਮੇਰੀਆਂ ਮੁਟਿਆਰਾਂ ਅਤੇ ਮੇਰੇ ਗੱਭਰੂ ਤਲਵਾਰ ਨਾਲ ਮਾਰੇ ਗਏ ਨੇ।
ਤੁਸੀਂ ਯਹੋਵਾਹ ਜੀ, ਉਨ੍ਹਾਂ ਨੂੰ ਆਪਣੇ ਕਹਿਰ ਵਾਲੇ ਦਿਨ ਮਾਰ ਦਿੱਤਾ ਸੀ।
ਤੁਸੀਂ ਉਨ੍ਹਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਸੀ!
22 ਤੁਸੀਂ ਮੇਰੇ ਲਈ ਆਤੰਕ ਨੂੰ ਚਾਰ-ਚੁਫ਼ੇਰਿਓਁ
ਸੱਦਾ ਦਿੱਤਾ ਸੀ।
ਤੁਸੀਂ ਆਤੰਕ ਨੂੰ ਸੱਦਾ ਦਿੱਤਾ ਸੀ ਜਿਵੇਂ ਤੁਸੀਂ ਇਸ ਨੂੰ ਛੁੱਟੀ ਮਨਾਉਣ ਲਈ ਸੱਦ ਰਹੇ ਹੋਵੋ।
ਯਹੋਵਾਹ ਦੇ ਕਹਿਰ ਵਾਲੇ ਦਿਨ ਕੋਈ ਵੀ ਬੰਦਾ ਨਹੀਂ ਬੱਚਿਆਂ!
ਮੇਰੇ ਦੁਸ਼ਮਣ ਨੇ ਉਨ੍ਹਾਂ ਨੂੰ ਮਾਰ ਦਿੱਤਾ ਹੈ
ਜਿਨ੍ਹਾਂ ਨੂੰ ਮੈਂ ਪਾਲ ਕੇ ਵੱਡਾ ਕੀਤਾ ਸੀ।
ਤਸੀਹਿਆਂ ਦਾ ਪ੍ਰਾਰਥਨਾ
3 ਮੈਂ ਇੱਕ ਆਦਮੀ ਹਾਂ ਜਿਸਨੇ ਬਹੁਤ ਸਾਰੀਆਂ ਮੁਸੀਬਤਾਂ ਵੇਖੀਆਂ ਹਨ।
ਆਪਣੇ ਗੁੱਸੇ ਵਿੱਚ, ਯਹੋਵਾਹ ਨੇ ਸਾਨੂੰ ਆਪਣੇ ਆਸੇ (ਰਾਜ ਦੰਡ) ਨਾਲ ਕੁਟਿਆ।
ਅਤੇ ਮੈਂ ਇਸ ਨੂੰ ਵਾਪਰਦਿਆਂ ਦੇਖਿਆ!
2 ਯਹੋਵਾਹ ਨੇ ਮੇਰੀ ਅਗਵਾਈ ਕੀਤੀ ਅਤੇ ਮੈਨੂੰ ਰੋਸ਼ਨੀ ਵਿੱਚ ਨਹੀਂ,
ਸਗੋਂ ਅੰਧਕਾਰ ਵਿੱਚ ਲਿਆਂਦਾ।
3 ਯਹੋਵਾਹ ਨੇ ਆਪਣਾ ਹੱਥ ਮੇਰੇ ਵਿਰੁੱਦ ਮੋੜ ਲਿਆ ਹੈ।
ਉਸ ਨੇ ਇਹੀ ਬਾਰ-ਬਾਰ ਸਾਰਾ ਦਿਨ ਕੀਤਾ।
4 ਉਸ ਨੇ ਮੇਰੀ ਚਮੜੀ ਅਤੇ ਮੇਰਾ ਮਾਸ ਉਧੇੜ ਦਿੱਤਾ।
ਉਸ ਨੇ ਮੇਰੀਆਂ ਹੱਡੀਆਂ ਤੋੜ ਦਿੱਤੀਆਂ।
5 ਯਹੋਵਾਹ ਨੇ ਮੈਨੂੰ ਕੁੜਤ੍ਤਨ
ਅਤੇ ਕਸ਼ਟਾਂ ਨਾਲ ਘੇਰਾ ਪਾ ਲਿਆ।
6 ਉਸ ਨੇ ਮੈਨੂੰ ਹਨੇਰੇ ਵਿੱਚ ਬੈਠਣ ਲਈ ਮਜ਼ਬੂਰ ਕੀਤਾ।
ਉਸ ਨੇ ਮੈਨੂੰ ਇੱਕ ਅਜਿਹੇ ਬੰਦੇ ਵਾਂਗ ਬਣਾ ਦਿੱਤਾ, ਜਿਹੜਾ ਬਹੁਤ ਪਹਿਲੋਂ ਮਰ ਚੁੱਕਿਆ ਹੋਵੇ।
7 ਯਹੋਵਾਹ ਨੇ ਮੈਨੂੰ ਅੰਦਰ ਬੰਦ ਕਰ ਦਿੱਤਾ, ਇਸ ਲਈ ਮੈਂ ਬਾਹਰ ਨਹੀਂ ਆ ਸੱਕਦਾ ਸੀ।
ਉਸ ਨੇ ਮੈਨੂੰ ਭਾਰੀ ਬੇੜੀਆਂ ਪਾ ਦਿੱਤੀਆਂ।
8 ਜਦੋਂ ਮੈਂ ਰੋਦਾ ਅਤੇ ਸਹਾਇਤਾ ਲਈ ਪੁਕਾਰ ਵੀ ਕਰਦਾ ਹਾਂ
ਯਹੋਵਾਹ ਮੇਰੀ ਪ੍ਰਾਰਥਨਾ ਨੂੰ ਨਹੀਂ ਸੁਣਦਾ।
9 ਉਸ ਨੇ ਮੇਰੇ ਰਾਹਾਂ ਨੂੰ ਪੱਥਰ ਨਾਲ ਬੰਦ ਕਰ ਦਿੱਤਾ ਹੈ
ਅਤੇ ਮੇਰੇ ਰਾਹਾਂ ਨੂੰ ਵਿੰਗ-ਤਲਿੰਗਾ ਬਣਾ ਦਿੱਤਾ ਹੈ।
10 ਯਹੋਵਾਹ, ਮੇਰੇ ਉੱਤੇ ਹਮਲੇ ਲਈ ਤਿਆਰ ਇੱਕ ਰਿੱਛ ਵਾਂਗ ਹੈ।
ਉਹ ਕਿਸੇ ਛੁਪੀ ਹੋਈ ਥਾਂ ਉੱਤੇ ਖਲੋਤੇ ਸ਼ੇਰ ਵਾਂਗ ਹੈ।
11 ਯਹੋਵਾਹ ਨੇ ਮੈਨੂੰ ਮੇਰੇ ਰਾਹ ਤੋਂ ਭਟਕਾਇਆ।
ਉਸ ਨੇ ਮੈਨੂੰ ਟੁਕੜਿਆਂ ਵਿੱਚ ਪਾੜ ਸੁੱਟਿਆਂ ਅਤੇ ਮੈਨੂੰ ਬਰਬਾਦ ਕਰ ਦਿੱਤਾ।
12 ਉਸ ਨੇ ਆਪਣੀ ਕਮਾਨ ਤਿਆਰ ਕਰ ਲਈ।
ਉਸ ਨੇ ਮੈਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾ ਲਿਆ।
13 ਉਸ ਨੇ ਮੇਰੇ ਪੇਟ ਅੰਦਰ ਤੀਰ ਮਾਰਿਆ।
ਉਸ ਨੇ ਮੈਨੂੰ ਆਪਣੇ ਤੀਰਾਂ ਨਾਲ ਵਿੰਨ੍ਹਿਆ।
14 ਮੈਂ ਆਪਣੇ ਸਾਰੇ ਲੋਕਾਂ ਲਈ ਇੱਕ ਮਜ਼ਾਕ ਬਣ ਗਿਆ ਹਾਂ।
ਉਹ, ਮੇਰਾ ਮਜ਼ਾਕ ਉਡਾਉਣ ਲਈ ਸਾਰਾ ਦਿਨ ਮੇਰੇ ਬਾਰੇ ਗੀਤ ਗਾਉਂਦੇ ਰਹਿੰਦੇ ਨੇ।
15 ਯਹੋਵਾਹ ਨੇ ਇਹ ਜ਼ਹਿਰ (ਸਜ਼ਾ) ਮੈਨੂੰ ਪੀਣ ਲਈ ਦਿੱਤਾ।
ਉਸ ਨੇ ਮੈਨੂੰ ਇਸ ਕੌੜੇ ਜ਼ਹਿਰ ਨਾਲ ਭਰ ਦਿੱਤਾ ਹੈ।
16 ਯਹੋਵਾਹ ਨੇ ਮੇਰੇ ਦੰਦਾਂ ਤੋਂ ਰੋੜ ਚਬਵਾਏ।
ਉਸ ਨੇ ਮੈਨੂੰ ਧੂੜ ਅੰਦਰ ਮਿੱਧ ਦਿੱਤਾ।
17 ਮੈਂ ਸੋਚਿਆ ਮੈਨੂੰ ਫ਼ੇਰ ਕਦੇ ਵੀ ਸ਼ਾਂਤੀ ਨਹੀਂ ਮਿਲੇਗੀ।
ਮੈਂ ਚੰਗੀਆਂ ਚੀਜ਼ਾਂ ਬਾਰੇ ਭੁੱਲ ਗਿਆ।
18 ਮੈਂ ਆਪਣੇ-ਆਪ ਨੂੰ ਆਖਿਆ, “ਮੇਰੇ ਕੋਲ ਹੁਣ ਕੋਈ ਵੀ ਉਮੀਦ ਨਹੀਂ ਕਿ
ਯਹੋਵਾਹ ਮੇਰੀ ਸਹਾਇਤਾ ਕਰੇਗਾ।”
19 ਯਹੋਵਾਹ, ਮੇਰੀ ਬਿਪਤਾ ਅਤੇ ਭਟਕਣ ਨੂੰ ਚੇਤੇ ਕਰੋ।
ਉਸ ਕੌੜੀ ਜ਼ਹਿਰ ਨੂੰ ਯਾਦ ਕਰੋ ਜੋ ਤੁਸੀਂ ਮੈਨੂੰ ਦਿੱਤੀ ਸੀ।
20 ਮੈਨੂੰ, ਮੇਰੀਆਂ ਸਾਰੀਆਂ ਮੁਸੀਬਤਾਂ ਚੰਗੀ ਤਰ੍ਹਾਂ ਯਾਦ ਨੇ।
ਅਤੇ ਮੈਂ ਬਹੁਤ ਉਦਾਸ ਹਾਂ।
21 ਪਰ ਫ਼ੇਰ ਮੈਂ ਕਿਸੇ ਹੋਰ ਚੀਜ਼ ਬਾਰੇ ਸੋਚਦਾ ਹਾਂ, ਮੈਨੂੰ ਫ਼ੇਰ ਉਮੀਦ ਹੁੰਦੀ ਹੈ।
ਜੋ ਮੈਂ ਸੋਚਦਾ ਹਾਂ ਇਹ ਹੈ:
22 ਯਹੋਵਾਹ ਦੀ ਪ੍ਰੀਤ ਅਤੇ ਮਿਹਰ ਕਦੇ ਵੀ ਨਹੀਂ ਖਤਮ ਹੁੰਦੀ।
ਉਸ ਦੀ ਦਇਆ ਕਦੇ ਨਹੀਂ ਮੁੱਕਦੀ।
23 ਹਰ ਸਵੇਰੇ ਉਹ ਇਸ ਨੂੰ ਨਵੇਂ ਤਰੀਕਿਆਂ ਨਾਲ ਦਰਸਾਉਂਦਾ ਹੈ!
ਯਹੋਵਾਹ ਜੀ, ਤੁਸੀਂ ਕਿੰਨੇ ਸੱਚੇ ਅਤੇ ਵਫ਼ਾਦਾਰ ਹੋ।
24 ਮੈਂ ਆਪਣੇ-ਆਪ ਨੂੰ ਆਖਦਾ ਹਾਂ, “ਯਹੋਵਾਹ ਮੇਰਾ ਪਰਮੇਸ਼ੁਰ ਹੈ
ਅਤੇ ਮੈਂ ਉਸ ਵਿੱਚ ਭਰੋਸਾ ਕਰਦਾ ਹਾਂ।”
25 ਯਹੋਵਾਹ ਉਨ੍ਹਾਂ ਲਈ ਨੇਕ ਹੈ ਜੋ ਉਸਦਾ ਇੰਤਜ਼ਾਰ ਕਰਦੇ ਨੇ।
ਯਹੋਵਾਹ ਉਨ੍ਹਾਂ ਲੋਕਾਂ ਲਈ ਨੇਕ ਹੈ, ਜਿਹੜੇ ਉਸਦੀ ਉਡੀਕ ਕਰਦੇ ਹਨ।
26 ਕਿਸੇ ਬੰਦੇ ਲਈ ਯਹੋਵਾਹ ਨੂੰ ਉਸ ਨੂੰ ਬਚਾਉਣ ਦਾ,
ਖਾਮੋਸ਼ੀ ਨਾਲ ਇੰਤਜ਼ਾਰ ਕਰਨਾ ਚਾਹੀਦਾ ਹੈ।
27 ਕਿਸੇ ਬੰਦੇ ਲਈ ਯਹੋਵਾਹ ਦਾ ਜੂਲਾ ਪਹਿਨਣਾ ਚੰਗਾ ਹੈ।
ਕਿਸੇ ਬੰਦੇ ਲਈ ਜਵਾਨੀ ਵੇਲੇ ਤੋਂ ਹੀ ਉਸ ਜੂਲੇ ਨੂੰ ਪਹਿਨਣਾ ਚੰਗਾ ਹੈ।
28 ਉਸ ਬੰਦੇ ਨੂੰ ਇੱਕਲਾ ਅਤੇ ਖਾਮੋਸ਼ ਬੈਠਣਾ ਚਾਹੀਦਾ ਹੈ
ਜਦੋਂ ਯਹੋਵਾਹ ਆਪਣਾ ਜੂਲਾ ਉਸ ਉੱਤੇ ਪਾਵੇ।
29 ਉਸ ਬੰਦੇ ਨੂੰ ਆਪਣਾ ਚਿਹਰ ਧਰਤ ਵੱਲ ਰੱਖਦੇ ਹੋਏ ਯਹੋਵਾਹ ਅੱਗੇ ਝੁਕਣਾ ਚਾਹੀਦਾ ਹੈ।
ਸ਼ਾਇਦ ਫ਼ੇਰ ਵੀ ਕੋਈ ਉਮੀਦ ਹੋਵੇ।
30 ਉਸ ਨੂੰ ਆਪਣੀ ਦੂਸਰੀ ਗੱਲ੍ਹ ਵੀ, ਬੱਪੜ ਮਾਰਨ ਵਾਲੇ ਵੱਲ ਭੁਆ ਦੇਣੀ ਚਾਹੀਦੀ ਹੈ।
ਉਸ ਬੰਦੇ ਨੂੰ ਆਪਣੇ-ਆਪ ਨੂੰ ਲੋਕਾਂ ਦੁਆਰਾ ਬੇਇੱਜ਼ਤ ਹੋ ਲੈਣ ਦੇਣਾ ਚਾਹੀਦਾ ਹੈ।
31 ਉਸ ਬੰਦੇ ਨੂੰ ਚੇਤੇ ਰੱਖਣਾ ਚਾਹੀਦਾ ਹੈ
ਕਿ ਯਹੋਵਾਹ ਸਦਾ ਲਈ ਲੋਕਾਂ ਨੂੰ ਨਹੀਂ ਤਿਆਗਦਾ।
32 ਯਹੋਵਾਹ ਸਜ਼ਾ ਦਿੰਦਾ ਹੈ,ਜਦੋਂ ਉਸ ਦੇ ਕੋਲ ਰਹਿਮ ਵੀ ਹੁੰਦਾ ਹੈ।
ਉਸ ਕੋਲ ਆਪਣੇ ਮਹਾਨ ਪਿਆਰ ਅਤੇ ਉਦਾਰਤਾ ਕਾਰਣ ਕਿਰਪਾ ਹੈ।
33 ਯਹੋਵਾਹ ਲੋਕਾਂ ਨੂੰ ਸਜ਼ਾ ਨਹੀਂ ਦੇਣੀ ਚਾਹੁੰਦਾ।
ਉਹ ਲੋਕਾਂ ਨੂੰ ਨਾ-ਖੁਸ਼ ਨਹੀਂ ਕਰਨਾ ਚਾਹੁੰਦਾ।
34 ਯਹੋਵਾਹ ਇਨ੍ਹਾਂ ਗੱਲਾਂ ਨੂੰ ਪਸੰਦ ਨਹੀਂ ਕਰਦਾ:
ਉਹ ਪਸੰਦ ਨਹੀਂ ਕਰਦਾ ਕਿ ਕੋਈ ਜਣਾ ਧਰਤੀ ਦੇ ਸਾਰੇ ਬੰਦੀਵਾਨਾਂ ਨੂੰ ਆਪਣੇ ਪੈਰਾਂ ਹੇਠਾਂ ਕੁਚਲ ਦੇਵੇ।
35 ਉਹ ਨਿਆਂ ਨੂੰ ਭ੍ਰਸ਼ਟ ਹੁੰਦਿਆਂ ਪਸੰਦ ਨਹੀਂ ਕਰਦਾ।
ਪਰ ਕੁਝ ਲੋਕ ਸਰਬ ਉੱਚ ਪਰਮੇਸ਼ੁਰ ਦੇ ਸਾਹਮਣੇ ਇਹ ਬਦ ਗੱਲਾਂ ਕਰਦੇ ਹਨ।
36 ਯਹੋਵਾਹ ਕਿਸੇ ਬੰਦੇ ਨੂੰ ਪਸੰਦ ਨਹੀਂ ਕਰਦਾ ਕਿ ਉਹ ਕਿਸੇ ਦੂਸਰੇ ਬੰਦੇ ਨੂੰ ਧੋਖਾ ਦੇਵੇ।
ਯਹੋਵਾਹ ਕਿਸੇ ਵੀ ਅਜਿਹੀ ਗੱਲ ਨੂੰ ਪਸੰਦ ਨਹੀਂ ਕਰਦਾ।
37 ਕੋਈ ਵੀ ਕੁਝ ਅਜਿਹਾ ਨਹੀਂ ਆਖ ਸੱਕਦਾ ਅਤੇ ਇਹ ਵਾਪਰ ਜਾਵੇ,
ਜਦੋਂ ਤੀਕ ਕਿ ਯਹੋਵਾਹ ਇਸ ਨੂੰ ਵਾਪਰਨ ਦਾ ਹੁਕਮ ਨਹੀਂ ਦਿੰਦਾ।
38 ਸਰਬ-ਉੱਚ ਪਰਮੇਸ਼ੁਰ ਚੰਗੀਆਂ
ਅਤੇ ਮਾੜੀਆਂ ਦੋਹਾਂ ਗੱਲਾਂ ਦੇ ਵਾਪਰਨ ਦਾ ਹੁਕਮ ਦਿੰਦਾ ਹੈ।
39 ਕੋਈ ਵੀ ਜੀਵਿਤ ਬੰਦਾ ਸ਼ਿਕਾਇਤਾ ਨਹੀਂ ਕਰ ਸੱਕਦਾ,
ਜਦੋਂ ਯਹੋਵਾਹ ਉਸ ਦੇ ਪਾਪਾਂ ਲਈ ਸਜ਼ਾ ਦਿੰਦਾ ਹੈ।
40 ਆਓ ਪੜਤਾਲ ਕਰੀਏ ਅਤੇ ਦੇਖੀਏ ਕਿ ਅਸਾਂ ਕੀ ਕੀਤਾ ਹੈ।
ਅਤੇ ਫ਼ੇਰ ਅਸੀਂ ਯਹੋਵਾਹ ਵੱਲ ਮੁੜ ਪਈੇ।
41 ਆਓ ਅਸੀਂ ਆਪਣੇ ਦਿਲਾਂ ਅਤੇ ਹੱਥਾਂ ਨੂੰ
ਅਕਾਸ਼ ਦੇ ਪਰਮੇਸ਼ੁਰ ਵੱਲ ਉੱਚਾ ਚੁੱਕੀਏ।
42 ਆਓ ਅਸੀਂ ਉਸ ਨੂੰ ਆਖੀਏ, “ਅਸੀਂ ਪਾਪ ਕੀਤੇ ਅਤੇ ਬੜੇ ਜ਼ਿੱਦੀ ਰਹੇ ਹਾਂ।
ਇਸੇ ਲਈ ਹੀ, ਤੁਸੀਂ ਸਾਨੂੰ ਮਾਫ਼ ਨਹੀਂ ਕੀਤਾ।
43 ਤੂੰ ਆਪਣੇ-ਆਪ ਨੂੰ ਕਹਿਰ ਨਾਲ ਲਪੇਟ ਲਿਆ ਅਤੇ ਸਾਨੂੰ ਭਜਾਇਆ,
ਤੂੰ ਸਾਨੂੰ ਬੇਰਹਿਮੀ ਨਾਲ ਮਾਰ ਦਿੱਤਾ!
44 ਤੁਸੀਂ ਆਪਣੇ ਆਪ ਨੂੰ ਬੱਦਲ ਅੰਦਰ ਲਪੇਟ ਲਿਆ।
ਤੁਸੀਂ ਅਜਿਹਾ ਕੀਤਾ ਤਾਂ ਜੋ ਕੋਈ ਵੀ ਪ੍ਰਾਰਥਨਾ ਤੁਹਾਡੇ ਤੀਕ ਨਾ ਪਹੁੰਚ ਸੱਕੇ।
45 ਤੁਸੀਂ ਸਾਨੂੰ ਹੋਰਨਾਂ ਕੌਮਾਂ ਲਈ
ਕੂੜੇ ਕਰਕਟ ਵਾਂਗ ਬਣਾ ਦਿੱਤਾ।
46 ਸਾਡੇ ਸਾਰੇ ਹੀ ਦੁਸ਼ਮਣ ਸਾਡੇ ਨਾਲ
ਗੁੱਸੇ ਵਿੱਚ ਭਰੇ ਹੋਏ ਗੱਲ ਕਰਦੇ ਨੇ।
47 ਅਸੀਂ ਭੈਭੀਤ ਹੋ ਗਏ ਹਾਂ।
ਅਸੀਂ ਟੋਏ ਅੰਦਰ ਡਿੱਗ ਪਏ ਹਾਂ।
ਅਸੀਂ ਬੁਰੀ ਤਰ੍ਹਾਂ ਸੱਟ ਖਾਧੀ ਹੈ!
ਅਸੀਂ ਟੁੱਟ ਗਏ ਹਾਂ!”
48 ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਦਰਿਆ ਵਗਦੇ ਨੇ!
ਮੈਂ ਆਪਣੇ ਲੋਕਾਂ ਦੀ ਤਬਾਹੀ ਉੱਤੇ ਵਿਰਲਾਪ ਕਰਦਾ ਹਾਂ!
49 ਮੇਰੀਆਂ ਅੱਖਾਂ ਬਿਨਾ ਰੁਕੇ ਵਗਣਗੀਆਂ!
ਮੈਂ ਵਿਰਲਾਪ ਕਰਦਾ ਰਹਾਂਗਾ!
50 ਯਹੋਵਾਹ ਜੀ, ਮੈਂ ਉਦੋਂ ਤੀਕ ਰੋਦਾ ਰਹਾਂਗਾ ਜਦੋਂ ਤੀਕ
ਕਿ ਤੁਸੀਂ ਹੇਠਾਂ ਸਾਡੇ ਵੱਲ ਨਹੀਂ ਤੱਕਦੇ।
ਮੈਂ ਰੋਦਾ ਰਹਾਂਗਾ ਜਦੋਂ ਤੀਕ
ਕਿ ਤੁਸੀਂ ਸਾਨੂੰ ਅਕਾਸ਼ ਵਿੱਚੋਂ ਨਹੀਂ ਦੇਖਦੇ!
51 ਮੇਰੀਆਂ ਅੱਖਾਂ ਮੈਨੂੰ ਗ਼ਮਗੀਨ ਬਣਾਉਂਦੀਆਂ ਨੇ,
ਜਦੋਂ ਮੈਂ ਦੇਖਦਾ ਹਾਂ ਕਿ ਮੇਰੇ ਸ਼ਹਿਰ ਦੀਆਂ ਕੁੜੀਆਂ ਨਾਲ ਕੀ ਵਾਪਰਿਆ ਹੈ।
52 ਉਹ ਲੋਕ ਬਿਨਾ ਕਾਰਣ ਹੀ
ਮੇਰੇ ਦੁਸ਼ਮਣ ਸਨ ਪਰ ਉਨ੍ਹਾਂ ਇੱਕ ਪੰਛੀ ਵਾਂਗ ਮੇਰਾ ਸ਼ਿਕਾਰ ਕੀਤਾ।
53 ਉਨ੍ਹਾਂ ਮੈਨੂੰ ਇੱਕ ਟੋਏ ਅੰਦਰ ਸੁੱਟ ਦਿੱਤਾ,
ਜਦੋਂ ਕਿ ਹਾਲੇ ਮੈਂ ਜਿਉਂਦਾ ਹੀ ਸਾਂ। ਉਨ੍ਹਾਂ ਮੇਰੇ ਉੱਤੇ ਪੱਥਰ ਸੁੱਟੇ।
54 ਪਾਣੀ ਮੇਰੇ ਸਿਰ ਤੀਕ ਆ ਗਿਆ।
ਮੈਂ ਆਪਣੇ-ਆਪ ਨੂੰ ਆਖਿਆ, “ਮੈਂ ਮੁੱਕ ਗਿਆ ਹਾਂ।”
55 ਯਹੋਵਾਹ ਜੀ, ਮੈਂ ਟੋਏ ਦੀ ਡੂੰਘ ਵਿੱਚੋਂ,
ਤੁਹਾਡਾ ਨਾਮ ਪੁਕਾਰਿਆ।
56 ਮੇਰੀ ਆਵਾਜ਼ ਸੁਣ, ਆਪਣੇ ਕੰਨ ਨਾ ਬੰਦ ਕਰ
ਅਤੇ ਮੈਨੂੰ ਬਚਾਉਣ ਤੋਂ ਇਨਕਾਰ ਨਾ ਕਰ।
57 ਉਸ ਦਿਨ, ਤੁਸੀਂ ਮੇਰੇ ਕੋਲ ਆਏ ਜਦੋਂ ਮੈਂ ਤੁਹਾਨੂੰ ਪੁਕਾਰਿਆ।
ਤੁਸੀਂ ਮੈਨੂੰ ਆਖਿਆ, “ਭੈਭੀਤ ਨਾ ਹੋ।”
58 ਯਹੋਵਾਹ, ਮੇਰਾ ਬਚਾਓ ਕਰ
ਅਤੇ ਮੇਰੀ ਖਾਤਰ ਮੇਰਾ ਜੀਵਨ ਵਾਪਸ ਲਿਆ।
59 ਯਹੋਵਾਹ, ਮੇਰੀਆਂ ਸਮੱਸਿਆਵਾਂ ਵੱਲ ਵੇਖ
ਅਤੇ ਹੁਣ ਮੇਰੇ ਮਾਮਲੇ ਦਾ ਨਿਆਂ ਕਰ।
60 ਵੇਖ ਕਿਵੇਂ ਮੇਰੇ ਦੁਸ਼ਮਣ ਨੇ ਮੈਨੂੰ ਦੁੱਖ ਦਿੱਤਾ।
ਉਨ੍ਹਾਂ ਸਭ ਬਦ ਵਿਉਂਤਾਂ ਨੂੰ ਸੁਣ, ਜੋ ਉਨ੍ਹਾਂ ਮੇਰੇ ਵਿਰੁੱਧ ਬਣਾਈਆਂ।
61 ਤੁਸੀਂ ਉਨ੍ਹਾਂ ਨੂੰ ਮੇਰੀ ਬੇਇੱਜ਼ਤੀ ਕਰਦਿਆਂ ਸੁਣਿਆ ਸੀ,
ਯਹੋਵਾਹ ਜੀ ਤੁਸੀਂ ਉਹ ਸਾਰੀਆਂ ਮੰਦੀਆਂ ਵਿਉਂਤਾਂ ਸੁਣੀਆਂ ਨੇ ਜੋ ਉਨ੍ਹਾਂ ਮੇਰੇ ਵਿਰੁੱਧ ਬਣਾਈਆਂ ਨੇ।
62 ਮੇਰੇ ਦੁਸ਼ਮਣ ਦੇ ਸ਼ਬਦ
ਅਤੇ ਸੋਚਾਂ ਹਮੇਸ਼ਾ ਮੇਰੇ ਵਿਰੁੱਧ ਹਨ।
63 ਯਹੋਵਾਹ, ਵੇਖ ਉੱਠਦੇ-ਬੈਠਦੇ ਉਹ ਕਿਵੇਂ ਮੇਰਾ ਮਜ਼ਾਕ ਉਡਾਉਂਦੇ ਹਨ।
64 ਯਹੋਵਾਹ, ਉਨ੍ਹਾਂ ਨੂੰ ਉਹ ਕੁਝ ਦੇਵੋ ਜਿਸਦੇ ਉਹ ਅਧਿਕਾਰੀ ਨੇ!
ਉਨ੍ਹਾਂ ਤੋਂ ਉਨ੍ਹਾਂ ਦੇ ਕੀਤੇ ਦਾ ਬਦਲਾ ਲੈ!
65 ਉਨ੍ਹਾਂ ਦੇ ਦਿਲਾਂ ਨੂੰ ਜ਼ਿੱਦੀ ਬਣਾ ਦਿਓ
ਅਤੇ ਫ਼ੇਰ ਉਨ੍ਹਾਂ ਨੂੰ ਸਰਾਪ ਦਿਓ।
66 ਉਨ੍ਹਾਂ ਨੂੰ ਆਪਣੇ ਕਹਿਰ ਨਾਲ ਭਜਾ!
ਯਹੋਵਾਹ, ਉਨ੍ਹਾਂ ਨੂੰ ਅਕਾਸ਼ ਹੇਠਾਂ ਤਬਾਹ ਕਰ ਦੇ! ਹ ਕਰ ਦੇ!
ਯਰੂਸ਼ਲਮ ਉੱਤੇ ਹਮਲੇ ਦੀ ਦਹਿਸ਼ਤ
4 ਦੇਖ, ਕਿਵੇਂ ਸੋਨੇ ਨੇ ਆਪਣੀ ਚਮਕ ਗੁਆ ਲਈ ਹੈ।
ਦੇਖ, ਕਿਵੇਂ ਖਰਾ ਸੋਨਾ ਬਦਲ ਗਿਆ ਹੈ।
ਪਵਿੱਤਰ ਹੀਰੇ ਸਾਰੇ ਪਾਸੇ ਬਿਖਰੇ ਹੋਏ ਨੇ।
ਉਹ ਹਰ ਗਲੀ ਦੇ ਮੋੜ ਉੱਤੇ ਬਿਖਰੇ ਹੋਏ ਨੇ।
2 ਸੀਯੋਨ ਦੇ ਲੋਕ ਬਹੁਤ ਮੁੱਲਵਾਨ ਸਨ।
ਉਹ ਆਪਣੇ ਭਾਰ ਬਰਾਬਰ ਸੋਨੇ ਦੇ ਮੁੱਲਵਾਨ ਸਨ।
ਪਰ ਹੁਣ ਦੁਸ਼ਮਣ ਉਨ੍ਹਾਂ ਨਾਲ ਮਿੱਟੀ ਦੇ ਪੁਰਾਣੇ ਬਰਤਨਾਂ ਵਾਂਗ ਸਲੂਕ ਕਰਦਾ ਹੈ।
ਦੁਸ਼ਮਣ ਉਨ੍ਹਾਂ ਨਾਲ ਘੁਮਿਆਰ ਦੇ ਬਣਾਏ ਹੋਏ ਭਾਂਡਿਆਂ ਵਰਗਾ ਸਲੂਕ ਕਰਦਾ ਹੈ।
3 ਅਵਾਰਾ ਕੁਤ੍ਤੀ ਵੀ ਆਪਣੇ ਬੱਚਿਆਂ ਨੂੰ ਦੁੱਧ ਦਿੰਦੀ ਹੈ।
ਗਿਦੜੀ ਵੀ ਆਪਣੇ ਬੱਚਿਆਂ ਨੂੰ ਆਪਣੀਆਂ ਛਾਤੀਆਂ ਦਾ ਦੁੱਧ ਚੁਘਾਉਂਦੀ ਹੈ।
ਪਰ ਮੇਰੇ ਲੋਕਾਂ ਦੀ ਧੀ (ਯਰੂਸ਼ਲਮ) ਜ਼ਾਲਮ ਹੈ।
ਉਹ ਸ਼ਤਰ ਮੁਰਗੀ ਵਰਗੀ ਹੈ, ਜੋ ਮਾਰੂਬਲ ਅੰਦਰ ਰਹਿੰਦੀ ਹੈ।
4 ਨਿਆਣੇ ਦੀ ਜੀਭ ਪਿਆਸ ਨਾਲ
ਤਾਲੂ ਨਾਲ ਲੱਗ ਗਈ ਹੈ,
ਛੋਟੇ ਬੱਚੇ ਰੋਟੀ ਮੰਗ ਰਹੇ ਹਨ।
ਪਰ ਕੋਈ ਉਨ੍ਹਾਂ ਨੂੰ ਨਹੀਂ ਦਿੰਦਾ।
5 ਉਹ ਲੋਕ ਜਿਹੜੇ ਸਵਾਦਿਸ਼ਟ ਭੋਜਨ ਖਾਂਦੇ ਸਨ,
ਹੁਣ ਸੜਕਾਂ ਉੱਤੇ ਮਰ ਰਹੇ ਹਨ।
ਉਹ ਜਿਹੜੇ ਸੁੰਦਰ ਲਾਲ ਵਸਤਰ ਪਹਿਨਦੇ ਸਨ
ਹੁਣ ਕਚਰੇ ਦੇ ਢੇਰਾਂ ਦੇ ਆਸੀਂ-ਪਾਸੀਂ ਰੁਲਦੇ ਫਿਰਦੇ ਹਨ।
6 ਮੇਰੇ ਲੋਕਾਂ ਦੀ ਧੀ (ਯਰੂਸ਼ਲਮ) ਦਾ ਪਾਪ ਬਹੁਤ ਵੱਡਾ ਸੀ!
ਉਨ੍ਹਾਂ ਦਾ ਪਾਪ ਸਦੂਮ ਅਤੇ ਅਮੂਰਾਹ ਦੇ ਪਾਪਾਂ ਨਾਲੋਂ ਵੀ ਵੱਡੇਰਾ ਸੀ।
ਸਦੂਮ ਅਤੇ ਅਮੂਰਾਹ ਅਚਾਨਕ ਹੀ ਤਬਾਹ ਹੋ ਗਏ ਸਨ।
ਉਹ ਤਬਾਹੀ ਕਿਸੇ ਇਨਸਾਨੀ ਹੱਥ ਨੇ ਨਹੀਂ ਲਿਆਂਦੀ ਸੀ।
7 ਯਹੂਦਾਹ ਦੇ ਆਦਮੀ ਪਰਮੇਸ਼ੁਰ ਨੂੰ ਖਾਸ ਤਰ੍ਹਾਂ ਨਾਲ ਸਮਰਪਿਤ ਹੋਏ ਸਨ ਉਹ ਆਦਮੀ ਬਹੁਤ ਸ਼ੁੱਧ ਸਨ।
ਉਹ ਬਰਫ਼ ਨਾਲੋਂ ਵੀ ਚਿੱਟੇ ਸਨ।
ਉਹ ਦੁੱਧ ਨਾਲੋਂ ਵੀ ਚਿੱਟੇ ਸਨ।
ਉਨ੍ਹਾਂ ਦੇ ਬਦਲ ਮੂੰਗਿਆਂ ਵਰਗੇ ਸੂਹੇ ਸਨ,
ਉਨ੍ਹਾਂ ਦੀਆਂ ਦਾਢ਼ੀਆਂ ਨੀਲਮ ਵਰਗੀਆਂ ਸਨ।
8 ਪਰ ਹੁਣ ਉਨ੍ਹਾਂ ਦੇ ਚਿਹਰੇ ਕਾਲਖ ਨਾਲੋਂ ਵੀ ਵੱਧ ਕਾਲੇ ਹਨ।
ਉਨ੍ਹਾਂ ਨੂੰ ਗਲੀਆਂ ਅੰਦਰ ਤੱਕ ਕੋਈ ਨਹੀਂ ਪਛਾਣਦਾ।
ਉਨ੍ਹਾਂ ਦੀਆਂ ਹੱਡੀਆਂ ਦੀ ਚਮੜੀ ਢਲਕ ਗਈ ਹੈ
ਅਤੇ ਉਨ੍ਹਾਂ ਦੀ ਚਮੜੀ ਹੁਣ ਲੱਕੜ ਵਾਂਗ ਸੁੱਕੀ ਹੋਈ ਹੈ।
9 ਉਨ੍ਹਾਂ ਲੋਕਾਂ ਕੋਲ ਜੋ ਤਲਵਾਰ ਨਾਲ ਮਾਰੇ ਗਏ ਸਨ ਉਨ੍ਹਾਂ ਲੋਕਾਂ ਨਾਲੋਂ
ਵੱਧੀਆ ਸੀ ਜਿਹੜੇ ਅਕਾਲ ਕਾਰਣ ਮਾਰੇ ਗਏ ਸਨ।
ਉਨ੍ਹਾਂ ਦੇ ਪ੍ਰਾਣ ਨਿਕਲ ਗਏ ਉਨ੍ਹਾਂ ਵਿੱਚੋਂ
ਕਿਉਂ ਕਿ ਉਨ੍ਹਾਂ ਨੂੰ ਖੇਤ ਵਿੱਚੋਂ ਭੋਜਨ ਨਹੀਂ ਮਿਲਿਆ।
10 ਉਸ ਸਮੇਂ ਬਹੁਤ ਚੰਗੀਆਂ ਸੁਆਣੀਆਂ ਨੇ ਵੀ
ਆਪਣੇ ਬੱਚਿਆਂ ਦਾ ਮਾਸ ਰਿੰਨ੍ਹਿਆ।
ਉਹ ਬੱਚੇ ਆਪਣੀਆਂ ਮਾਵਾਂ ਲਈ ਭੋਜਨ ਬਣ ਗਏ।
ਇਹ ਉਦੋਂ ਵਾਪਰਿਆ ਜਦੋਂ ਮੇਰੇ ਲੋਕ ਤਬਾਹ ਹੋਏ ਸਨ।
11 ਯਹੋਵਾਹ ਨੇ ਆਪਣਾ ਸਾਰਾ ਕਹਿਰ ਵਰਤਿਆ।
ਉਸ ਨੇ ਆਪਣਾ ਸਾਰਾ ਕਹਿਰ ਉਲਦ੍ਦ ਦਿੱਤਾ।
ਉਸ ਨੇ ਸੀਯੋਨ ਅੰਦਰ ਅੱਗ ਬਾਲੀ।
ਉਸ ਅੱਗ ਨੇ ਸੀਯੋਨ ਨੂੰ ਨੀਹਾਂ ਤੱਕ ਸਾੜ ਦਿੱਤਾ।
12 ਧਰਤੀ ਦੇ ਰਾਜੇ ਅਤੇ ਦੁਨੀਆਂ ਦੇ ਲੋਕ
ਵਿਸ਼ਵਾਸ ਨਾ ਕਰ ਸੱਕੇ ਕਿ ਕੀ ਵਾਪਰਿਆ ਸੀ।
ਉਨ੍ਹਾਂ ਨੇ ਵਿਸ਼ਵਾਸ ਨਾ ਕੀਤਾ ਕਿ ਯਰੂਸ਼ਲਮ ਦੇ
ਦੁਸ਼ਮਣ ਸ਼ਹਿਰ ਦੇ ਫ਼ਾਟਕਾਂ ਰਾਹੀਂ ਆ ਸੱਕਦੇ ਸਨ।
13 ਇਹ ਇਸ ਲਈ ਵਾਪਰਿਆ
ਕਿਉਂ ਕਿ ਯਰੂਸ਼ਲਮ ਦੇ ਨਬੀਆਂ ਨੇ ਪਾਪ ਕੀਤਾ।
ਇਹ ਇਸ ਲਈ ਵਾਪਰਿਆ
ਕਿਉਂ ਕਿ ਯਰੂਸ਼ਲਮ ਦੇ ਜ਼ਾਜਕਾਂ ਨੇ ਦੁਸ਼ਟ ਗੱਲਾਂ ਕੀਤੀਆਂ।
ਉਹ ਲੋਕ ਯਰੂਸ਼ਲਮ ਅੰਦਰ ਧਰਮੀ
ਲੋਕਾਂ ਦਾ ਖੂਨ ਵਗਾ ਰਹੇ ਸਨ।
14 ਨਬੀ ਅਤੇ ਜਾਜਕ, ਅੰਨ੍ਹਿਆਂ ਵਾਂਗਰਾਂ
ਗਲੀਆਂ ਅੰਦਰ ਭਟਕਦੇ ਫ਼ਿਰਦੇ ਸਨ।
ਉਹ ਖੂਨ ਨਾਲ ਕਲੰਕਤ ਹੋ ਗਏ ਸਨ,
ਤਾਂ ਜੋ ਲੋਕ ਉਨ੍ਹਾਂ ਦੇ ਕੱਪੜੇ ਛੂਹ ਵੀ ਨਾ ਸੱਕਣ।
15 ਲੋਕਾਂ ਨੇ ਸ਼ੋਰ ਮਚਾਇਆ, “ਚਲੇ ਜਾਓ!
ਚੱਲੇ ਜਾਓ! ਸਾਨੂੰ ਹੱਥ ਨਾ ਲਾਓ, ਅਸੀਂ ਨਾਪਾਕ ਹਾਂ!”
ਉਹ ਲੋਕ ਬੇਘਰ ਹੋਕੇ ਇੱਧਰ-ਓਧਰ ਭਟਕ ਰਹੇ ਸਨ।
ਹੋਰਨਾਂ ਕੌਮਾਂ ਦੇ ਲੋਕਾਂ ਨੇ ਆਖਿਆ,
“ਅਸੀਂ ਨਹੀਂ ਚਾਹੁੰਦੇ ਕਿ ਉਹ ਸਾਡੇ ਨਾਲ ਰਹਿਣ।”
16 ਯਹੋਵਾਹ ਨੇ ਖੁਦ ਹੀ ਉਨ੍ਹਾਂ
ਲੋਕਾਂ ਨੂੰ ਤਬਾਹ ਕੀਤਾ।
ਜ਼ਾਜਕਾਂ ਨੂੰ ਕੋਈ ਆਦਰ ਨਹੀਂ ਦਰਸਾਇਆ ਗਿਆ
ਅਤੇ ਬਜ਼ੁਰਗਾਂ ਨੂੰ ਕੋਈ ਦਇਆ ਨਹੀਂ ਦਰਸਾਈ ਗਈ ਸੀ।
17 ਸਹਾਇਤਾ ਲਈ ਤੱਕਦਿਆਂ ਅਸੀਂ ਆਪਣੀਆਂ ਅੱਖਾਂ ਖਰਾਬ ਕਰ ਲਈਆਂ ਨੇ,
ਪਰ ਕੋਈ ਸਹਾਇਤਾ ਨਹੀਂ ਮਿਲਦੀ।
ਅਸੀਂ ਕਿਸੇ ਕੌਮ ਵੱਲ ਸਹਾਇਤਾ ਲਈ ਦੇਖਦੇ ਰਹੇ।
ਅਸੀਂ ਆਪਣੇ ਮੁਨਾਰੇ ਤੋਂ ਨਿਗਾਹ ਰੱਖੀ,
ਪਰ ਕੋਈ ਵੀ ਕੌਮ ਸਾਡੇ ਲਈ ਨਹੀਂ ਬੌਹੜੀ।
18 ਸਾਡੇ ਦੁਸ਼ਮਣ ਸਾਨੂੰ ਹਰ ਸਮੇਂ ਤਲਾਸ਼ਦੇ ਰਹੇ।
ਅਸੀਂ ਗਲੀਆਂ ਵਿੱਚ ਵੀ ਨਹੀਂ ਨਿਕਲ ਸੱਕਦੇ ਸਾਂ।
ਸਾਡਾ ਅੰਤ ਨੇੜੇ ਆ ਗਿਆ। ਸਾਡਾ ਸਮਾਂ ਮੁੱਕ ਗਿਆ ਸੀ।
ਸਾਡਾ ਅੰਤ ਆ ਗਿਆ!
19 ਜਿਨ੍ਹਾਂ ਆਦਮੀਆਂ ਨੇ ਸਾਨੂੰ ਭਜਾਇਆ
ਅਕਾਸ਼ ਦੇ ਬਾਜ਼ਾਂ ਨਾਲੋਂ ਵੀ ਤੇਜ਼ ਸਨ।
ਉਨ੍ਹਾਂ ਨੇ ਪਹਾੜੀਆਂ ਤੀਕ ਸਾਡਾ ਪਿੱਛਾ ਕੀਤਾ।
ਉਹ ਸਾਨੂੰ ਫ਼ੜਨ ਵਾਸਤੇ, ਮਾਰੂਬਲ ਅੰਦਰ ਛੁਪ ਗਏ।
20 ਰਾਜਾ ਸਾਡੇ ਲਈ ਬਹੁਤ ਮਹੱਤਵਪੂਰਣ ਸੀ।
ਉਹ ਸਾਡੇ ਲਈ ਸਾਹ ਵਾਂਗ ਸੀ ਜੋ ਅਸੀਂ ਜਿਉਣ ਲਈ ਲੈਂਦੇ ਹਾਂ।
ਪਰ ਉਨ੍ਹਾਂ ਵੱਲੋਂ ਰਾਜੇ ਨੂੰ ਜਾਲ ਵਿੱਚ ਫ਼ਸਾ ਲਿਆ ਗਿਆ।
ਯਹੋਵਾਹ ਨੇ ਖੁਦ ਰਾਜੇ ਦੀ ਚੋਣ ਕੀਤੀ ਸੀ।
ਅਸੀਂ ਰਾਜੇ ਲਈ ਆਖਿਆ ਸੀ,
“ਅਸੀਂ ਉਸ ਦੇ ਪ੍ਰਛਾਵੇਂ ਅੰਦਰ ਰਹਾਂਗੇ।
ਉਹ ਸਾਨੂੰ ਕੌਮਾਂ ਕੋਲੋਂ ਬਚਾਉਂਦਾ ਹੈ।”
21 ਖੁਸ਼ ਹੋਵੋ, ਅਦੋਨ ਦੇ ਲੋਕੋ।
ਊਜ਼ ਦੀ ਧਰਤੀ ਤੇ ਰਹਿਣ ਵਾਲੇ ਤੁਸੀਂ ਲੋਕੋ, ਖੁਸ਼ ਹੋਵੋ।
ਪਰ ਚੇਤੇ ਰੱਖੋ, ਯਹੋਵਾਹ ਦੇ ਕਹਿਰ ਦਾ ਪਿਆਲਾ ਛੇਤੀ ਹੀ ਤੁਹਾਡੇ ਲਈ ਵੀ ਆਵੇਗਾ।
ਜਦੋਂ ਤੁਸੀਂ ਸਜ਼ਾ ਦਾ ਉਹ ਪਿਆਲਾ ਪੀਵੋਂਗੇ,
ਤੁਸੀਂ ਸ਼ਰਾਬੀ ਹੋ ਜਾਵੋਂਗੇ ਅਤੇ ਆਪਣੇ-ਆਪ ਨੂੰ ਨਿਰ-ਬਸਤਰ ਕਰ ਲਵੋਂਗੇ
22 ਸੀਯੋਨ, ਤੇਰੀ ਸਜ਼ਾ ਪੂਰੀ ਹੋ ਗਈ ਹੈ।
ਉਹ ਫ਼ੇਰ ਤੋਂ ਤੈਨੂੰ ਦੇਸ਼ ਨਿਕਾਲਾ ਨਹੀਂ ਦੇਵੇਗਾ।
ਪਰ ਅਦੋਨ ਦੇ ਲੋਕੋ, ਯਹੋਵਾਹ ਤੁਹਾਡੇ ਪਾਪਾਂ ਦੀ ਸਜ਼ਾ ਦੇਵੇਗਾ।
ਉਹ ਤੁਹਾਡੇ ਪਾਪ ਨੰਗੇ ਕਰ ਦ।
ਯਹੋਵਾਹ ਅੱਗੇ ਇੱਕ ਪ੍ਰਾਰਥਨਾ
5 ਯਹੋਵਾਹ ਜੀ, ਜੋ ਸਾਡੇ ਨਾਲ ਵਾਪਰਿਆ, ਚੇਤੇ ਕਰੋ।
ਤੱਕੋ ਅਤੇ ਸਾਡੇ ਨਿਰਾਦਰ ਨੂੰ ਵੇਖੋ।
2 ਸਾਡੀ ਧਰਤੀ ਅਜਨਬੀਆਂ ਨੂੰ ਸੌਂਪ ਦਿੱਤੀ ਗਈ ਹੈ।
ਸਾਡੇ ਘਰ ਵਿਦੇਸ਼ੀਆਂ ਦੇ ਹਵਾਲੇ ਕਰ ਦਿੱਤੇ ਗਏ ਨੇ।
3 ਅਸੀਂ ਯਤੀਮ ਬਣ ਗਏ ਹਾਂ, ਸਾਡਾ ਪਿਤਾ ਨਹੀਂ ਰਿਹਾ!
ਸਾਡੀਆਂ ਮਾਵਾਂ ਵਿਧਵਾ ਵਰਗੀਆਂ ਬਣ ਗਈਆਂ ਨੇ।
4 ਪੀਣ ਲਈ ਪਾਣੀ ਵੀ ਸਾਨੂੰ ਮੁੱਲ ਲੈਣਾ ਪੈ ਰਿਹਾ।
ਬਾਲਣ ਲਈ ਲੱਕੜ ਵੀ ਸਾਨੂੰ ਖਰੀਦਣੀ ਪੈ ਰਹੀ।
5 ਅਸੀਂ ਆਪਣੀਆਂ ਗਰਦਨਾਂ ਤੇ ਜੂਲਾ ਪਾਉਣ ਲਈ ਮਜਬੂਰ ਹਾਂ।
ਬਕੱ ਗਏ ਹਾਂ ਅਸੀਂ, ਅਤੇ ਆਰਾਮ ਨਹੀਂ ਮਿਲਦਾ ਅਸਾਂ ਨੂੰ।
6 ਅਸੀਂ ਮਿਸਰ ਨਾਲ ਇੱਕ ਇਕਰਾਰਨਾਮਾ ਕੀਤਾ ਸੀ।
ਅਸੀਂ ਕਾਫੀ ਰੋਟੀ ਪ੍ਰਾਪਤ ਕਰਨ ਲਈ, ਅਸੀਂਰੀਆਂ ਨਾਲ ਵੀ ਇੱਕ ਇਕਰਾਰਨਾਮਾ ਕੀਤਾ ਸੀ।
7 ਸਾਡੇ ਪੁਰਖਿਆਂ ਨੇ ਤੁਹਾਡੇ ਖਿਲਾਫ਼ ਪਾਪ ਕੀਤਾ ਸੀ।
ਹੁਣ ਉਹ ਮਰ ਚੁੱਕੇ ਨੇ।
ਹੁਣ ਅਸੀਂ ਉਨ੍ਹਾਂ ਦੇ ਪਾਪਾਂ ਬਦਲੇ ਦੁੱਖ ਭੋਗ ਰਹੇ ਹਾਂ।
8 ਗੁਲਾਮ ਸਾਡੇ ਸ਼ਾਸ਼ਕ ਬਣ ਗਏ ਹਨ।
ਸਾਨੂੰ ਉਨ੍ਹਾਂ ਕੋਲੋਂ ਕੋਈ ਨਹੀਂ ਬਚਾ ਸੱਕਦਾ।
9 ਭੋਜਨ ਲਈ ਅਸੀਂ ਆਪਣੇ ਜੀਵਨ ਖਤਰੇ ਵਿੱਚ ਪਾਉਂਦੇ ਹਾਂ।
ਇੱਥੇ, ਮਾਰੂਬਲ ਅੰਦਰ ਤਲਵਾਰਧਾਰੀ ਲੋਕ ਨੇ।
10 ਸਾਡੀ ਚਮੜੀ ਭਠ੍ਠੀ ਵਾਂਗ ਭਖਦੀ ਹੈ।
ਭੁੱਖ ਕਾਰਣ, ਸਾਨੂੰ ਤੇਜ਼ ਬੁਖਾਰ ਹੈ।
11 ਦੁਸ਼ਮਣ ਨੇ ਸੀਯੋਨ ਦੀਆਂ ਔਰਤਾਂ ਦਾ ਬਲਾਤਕਾਰ ਕੀਤਾ।
ਉਨ੍ਹਾਂ ਨੇ ਯਹੂਦਾਹ ਦੇ ਸ਼ਹਿਰਾਂ ਅੰਦਰ ਔਰਤਾਂ ਦਾ ਬਲਾਤਕਾਰ ਕੀਤਾ ਹੈ।
12 ਦੁਸ਼ਮਣ ਨੇ ਸਾਡੇ ਰਾਜਕੁਮਾਰਾਂ ਨੂੰ ਫ਼ਾਂਸੀ ਚੜ੍ਹਾਇਆ
ਉਨ੍ਹਾਂ ਸਾਡੇ ਬਜ਼ੁਰਗਾਂ ਨੂੰ ਇੱਜ਼ਤ ਨਹੀਂ ਦਿੱਤੀ।
13 ਦੁਸ਼ਮਣ ਨੇ ਸਾਡੇ ਜਵਾਨਾਂ ਤੋਂ ਚੱਕੀ ਤੇ ਆਟਾ ਪਿਸਵਾਇਆ।
ਸਾਡੇ ਜਵਾਨ ਲੱਕੜਾਂ ਦੇ ਭਾਰ ਹੇਠਾਂ ਡਗਮਗਾਂ ਗਏ।
14 ਸਾਡੇ ਜ਼ਾਜਕਾਂ ਹੋਰ ਵੱਧੇਰੇ ਸ਼ਹਿਰ ਦੇ ਦਰਵਾਜ਼ਿਆਂ ਤੇ ਨਹੀਂ ਬੈਠਦੇ।
ਨੌਜਵਾਨ ਹੋਰ ਵੱਧੇਰੇ ਸੰਗੀਤ ਨਹੀਂ ਬਣਾਉਂਦੇ।
15 ਸਾਡੇ ਦਿਲਾਂ ਵਿੱਚ ਹੁਣ ਖੁਸ਼ੀ ਨਹੀਂ ਹੈ
ਸਾਡਾ ਨਾਚ ਮਰਿਆ ਓਧਰ ਰੋਣ ਵਿੱਚ ਬਦਲ ਗਿਆ।
16 ਸਾਡੇ ਸਿਰ ਤੋਂ ਤਾਜ ਉਤਰ ਗਿਆ ਹੈ
ਸਾਡੇ ਵਾਸਤੇ ਬੁਰੀ ਗੱਲਾਂ ਹੋਇਆਂ ਹੈ ਕਿਉਂ ਕਿ ਅਸੀਂ ਪਾਪ ਕੀਤੇ ਸੀ।
17 ਇਨ੍ਹਾਂ ਗੱਲਾਂ ਕਰਕੇ ਸਾਡੇ ਦਿਲ ਬਿਮਾਰ ਹੋ ਗਏ ਹਨ
ਸਾਡੀ ਅੱਖੀਆਂ ਨੂੰ ਠੀਕ ਤਰ੍ਹਾਂ ਨਾਲ ਦਿਖਦਾ ਨਹੀਂ।
18 ਸੀਯੋਨ ਦਾ ਪਹਾੜ ਇੱਕ ਉਜਾੜ ਬਣ ਗਿਆ ਹੈ
ਲੂੰਬੜੀਆਂ ਸੀਯੋਨ ਦੇ ਪਹਾੜ ਉੱਤੇ ਨੱਸਦੀਆਂ ਹਨ।
19 ਪਰ ਤੁਸੀਂ, ਯਹੋਵਾਹ ਜੀ ਹਮੇਸ਼ਾ ਲਈ ਰਾਜ ਕਰੋ
ਤੁਹਾਡੀ ਰਾਜਿਆਂ ਵਾਲੀ ਕੁਰਸੀ ਹਮੇਸ਼ਾ ਲਈ ਰਹੇਗੀ।
20 ਯਹੋਵਾਹ ਜੀ, ਤੁਸੀਂ ਸਾਨੂੰ ਹਮੇਸ਼ਾ ਲਈ ਭੁੱਲ ਗਏ ਹੋ
ਤੁਸੀਂ ਸਾਨੂੰ ਬਹੁਤ ਦੇਰ ਤੋਂ ਇੱਕਲਿਆਂ ਛੱਡ ਦਿੱਤਾ ਹੈ।
21 ਯਹੋਵਾਹ ਜੀ, ਸਾਨੂੰ ਆਪਣੇ ਪਾਸ ਵਾਪਸ ਲੈ ਕੇ ਆਵੋ
ਅਸੀਂ ਖੁਸ਼ੀ ਨਾਲ ਤੁਹਾਡੇ ਕੋਲ ਵਾਪਸ ਆ
ਜਾਵਾਂਗੇ ਸਾਡੀ ਜ਼ਿੰਦਗੀ ਪਹਿਲਾਂ ਵਰਗੀ ਹੀ ਬਣਾ ਦਿਓ।
22 ਤੂੰ ਸਾਡੇ ਉੱਤੇ ਬਹੁਤ ਗੁੱਸੇ ਸੀ।
ਕੀ ਤੂੰ ਸਾਨੂੰ ਪੂਰੀ ਤਰ੍ਹਾਂ ਨਾਮੰਜ਼ੂਰ ਕਰ ਦਿੱਤਾ ਹੈ।
ਭੂਮਿਕਾ
1 ਮੈਂ ਬੂਜ਼ੀ ਦਾ ਪੁੱਤਰ ਜਾਜਕ ਹਿਜ਼ਕੀਏਲ ਹਾਂ। ਮੈਨੂੰ ਬਾਬਲ ਵਿੱਚ ਕਬਾਰ ਨਹਿਰ ਲਾਗੇ ਦੇਸ ਨਿਕਾਲਾ ਮਿਲਿਆ ਸੀ। ਜਦੋਂ ਆਸਮਾਨ ਫ਼ਟ ਗਏ ਅਤੇ ਮੈਂ ਪਰਮੇਸ਼ੁਰ ਦੇ ਦਰਸ਼ਨ ਵੇਖੇ। ਇਹ ਗੱਲ ਤੇਰਵੇਂ ਵਰ੍ਹੇ ਦੇ ਚੌਬੇ ਮਹੀਨੇ ਦੇ ਪੰਜਵੇਂ ਦਿਨ ਦੀ ਹੈ। ਰਾਜੇ ਯਹੋਯਾਕੀਨ ਦੇ ਦੇਸ਼ ਵਿੱਚੋਂ ਦੇਸ ਨਿਕਾਲੇ ਦੇ ਪੰਜਵੇਂ ਵਰ੍ਹੇ ਵਿੱਚ ਮਹੀਨੇ ਦੇ ਪੰਜਵੇਂ ਦਿਨ ਹਿਜ਼ਕੀਏਲ ਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਬਾਵੇਂ ਯਹੋਵਾਹ ਦੀ ਸ਼ਕਤੀ ਉਸ ਉੱਤੇ ਆਈ।
ਯਹੋਵਾਹ ਦਾ ਰਬ-ਪਰਮੇਸ਼ੁਰ ਦਾ ਤਖਤ
4 ਮੈਂ (ਹਿਜ਼ਕੀਏਲ) ਉੱਤਰ ਵੱਲੋਂ ਇੱਕ ਵੱਡਾ ਤੂਫ਼ਾਨ ਆਉਂਦਿਆਂ ਦੇਖਿਆ। ਇੱਕ ਤੇਜ਼ ਹਵਾ ਵਾਲਾ ਇੱਕ ਵੱਡਾ ਬੱਦਲ ਸੀ, ਅਤੇ ਇਸ ਵਿੱਚੋਂ ਅੱਗ ਚਮਕ ਰਹੀ ਸੀ। ਇਸਦੇ ਸਾਰੇ ਪਾਸੇ ਰੌਸ਼ਨੀ ਲਿਸ਼ਕ ਰਹੀ ਸੀ ਅਤੇ ਇਸਦੇ ਅੰਦਰੋਂ ਕੁਝ ਗਰਮ ਧਾਤ ਜਿਹਾ ਅੱਗ ਵਿੱਚ ਭਖ ਰਿਹਾ ਸੀ। 5 ਬਦ੍ਦਲ ਦੇ ਅੰਦਰ, ਚਾਰ ਜਾਨਵਰ ਸਨ ਜਿਹੜੇ ਬੰਦਿਆਂ ਵਰਗੇ ਦਿਖਾਈ ਦਿੰਦੇ ਸਨ। 6 ਪਰ ਹਰੇਕ ਜਾਨਵਰ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ। 7 ਉਨ੍ਹਾਂ ਦੀਆਂ ਲੱਤਾਂ ਸਿੱਧੀਆਂ ਸਨ। ਉਨ੍ਹਾਂ ਦੇ ਪੈਰ ਗਾਂ ਦੇ ਪੈਰਾਂ ਵਰਗੇ ਦਿਖਾਈ ਦਿੰਦੇ ਸਨ। ਅਤੇ ਉਹ ਲਿਸ਼ਕਾਏ ਹੋਏ ਪਿੱਤਲ ਵਾਂਗ ਚਮਕਦੇ ਸਨ। 8 ਉਨ੍ਹਾਂ ਦੇ ਖੰਭਾਂ ਹੇਠਾਂ ਮਨੁੱਖੀ ਬਾਹਾਂ ਸਨ। ਓੱਥੇ ਚਾਰ ਜਾਨਵਰ ਸਨ। ਅਤੇ ਹਰ ਜਾਨਵਰ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ। ਖੰਭ ਇੱਕ ਦੂਸਰੇ ਨਾਲ ਛੁੰਹਦੇ ਸਨ। ਹਿਲਣ ਸਮੇਂ ਜਾਨਵਰ ਮੁੜਦੇ ਨਹੀਂ ਸਨ। 9 ਉਹ ਉਸ ਦਿਸ਼ਾ ਵੱਲ ਤੁਰੇ ਜਿੱਧਰ ਉਹ ਤੱਕ ਰਹੇ ਸਨ।
10 ਹਰ ਜਾਨਵਰ ਦੇ ਚਾਰ ਮੂੰਹ ਸਨ। ਉਨ੍ਹਾਂ ਦੇ ਅੱਗੇ ਮਨੁੱਖ ਦਾ ਚਿਹਰਾ ਸੀ। ਸੱਜੇ ਪਾਸੇ ਸ਼ੇਰ ਦਾ ਚਿਹਰਾ ਸੀ। ਖੱਬੇ ਪਾਸੇ ਬਲਦ ਦਾ ਚਿਹਰਾ ਸੀ ਅਤੇ ਪਿੱਛਲਾ ਪਾਸਾਂ ਬਾਜ਼ ਦਾ ਚਿਹਰਾ ਸੀ। 11 ਜਾਨਵਰਾਂ ਦੇ ਖੰਭ ਉਨ੍ਹਾਂ ਦੇ ਉੱਪਰ ਵੱਲ ਫ਼ੈਲੇ ਹੋਏ ਹਨ। ਆਪਣੇ ਦੋ ਖੰਭਾਂ ਨਾਲ ਹਰ ਜਾਨਵਰ ਆਪਣੇ ਨੇੜੇ ਦੇ ਜਾਨਵਰਾਂ ਨੂੰ ਛੁਹੰਦਾ ਸੀ ਅਤੇ ਆਪਣੇ ਦੂਸਰੇ ਦੋ ਖੰਭਾਂ ਨਾਲ ਉਹ ਆਪਣੇ ਸ਼ਰੀਰ ਨੂੰ ਢੱਕਦਾ ਸੀ। 12 ਹਰ ਜਾਨਵਰ ਆਪਣੀ ਤੱਕਣ ਵਾਲੀ ਦਿਸ਼ਾ ਵੱਲ ਤੁਰਿਆ। ਉਹ ਉੱਥੇ ਹੀ ਗਏ ਜਿੱਥੇ ਹਵਾ ਉਨ੍ਹਾਂ ਨੂੰ ਲੈ ਗਈ। ਪਰ ਉਹ ਹਿਲਣ ਸਮੇਂ ਮੁੜੇ ਨਹੀਂ। 13 ਜਾਨਵਰ ਇੰਝ ਦਿਖਾਈ ਦਿੰਦੇ ਸਨ।
ਜਾਨਵਰਾਂ ਦੇ ਵਿੱਚਕਾਰਲੀ ਜਗ੍ਹਾ ਜਿਹੜੀ ਅੱਗ ਦੇ ਮਘਦੇ ਕੋਲਿਆਂ ਵਾਂਗ ਦਿਖਾਈ ਦਿੰਦੀ ਸੀ ਅੱਗ ਜਾਨਵਰਾਂ ਦੇ ਦਰਮਿਆਨ ਫ਼ਿਰਦੀਆਂ ਹੋਈਆਂ ਛੋਟੀਆਂ ਮਸਾਲਾਂ ਵਾਂਗ ਸੀ। ਅੱਗ ਤੇਜ਼ ਚਮਕ ਵਾਲੀ ਸੀ ਅਤੇ ਇਸ ਵਿੱਚੋਂ ਬਿਜਲੀ ਲਿਸ਼ਕ ਰਹੀ ਸੀ! 14 ਜਾਨਵਰ ਅੱਗੇ ਪਿੱਛੇ ਦੌੜਦੇ ਸਨ-ਬਿਜਲੀ ਦੀ ਤੇਜ਼ੀ ਨਾਲ!
15-16 ਮੈਂ ਉਨ੍ਹਾਂ ਜਾਨਵਰਾਂ ਵੱਲ ਦੇਖ ਰਿਹਾ ਸਾਂ ਜਦੋਂ ਮੇਰਾ ਚਾਰ ਪਹੀਆਂ ਵੱਲ ਧਿਆਨ ਗਿਆ ਜਿਹੜੇ ਧਰਤੀ ਨੂੰ ਛੂਹਂਦੇ ਸਨ। ਹਰ ਜਾਨਵਰ ਦੇ ਇੱਕ ਪਹੀਆ ਲੱਗਿਆ ਹੋਇਆ ਸੀ। ਸਾਰੇ ਪਹੀਏ ਇੱਕੋ ਜਿਹੇ ਦਿਖਾਈ ਦਿੰਦੇ ਸਨ। ਪਹੀਏ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਉਹ ਕਿਸੇ ਸਾਫ਼ ਪੀਲੇ ਜਵਾਹਰ ਨਾਲ ਬਣਾਏ ਗਏ ਹੋਣ। ਉਹ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਪਹੀਏ ਅੰਦਰ ਇੱਕ ਹੋਰ ਪਹੀਆ ਹੋਵੇ। 17 ਪਹੀਏ ਹਰ ਦਿਸ਼ਾ ਵੱਲ ਹਿੱਲ ਸੱਕਦੇ ਸਨ। ਪਰ ਚੱਲਣ ਸਮੇਂ, ਜਾਨਵਰ ਮੁੜਦੇ ਨਹੀਂ ਸਨ!
18 ਪਹੀਆਂ ਦੇ ਚੱਕੇ ਲੰਮੇ ਅਤੇ ਡਰਾਉਣੇ ਸਨ। ਚਹੁਂਆਂ ਪਹੀਆਂ ਦੇ ਚੱਕੇ ਲੰਮੇ ਅਤੇ ਭੈਭੀਤ ਕਰਨ ਵਾਲੇ ਸਨ! ਚਹੁਂਆਂ ਚਕਿਆਂ ਦੇ ਸਾਰੇ ਪਾਸੇ ਅੱਖਾਂ ਸਨ।
19 ਪਹੀਏ ਹਮੇਸ਼ਾ ਜਾਨਵਰਾਂ ਨਾਲ ਹੀ ਹਿਲਦੇ ਸਨ। ਜੇ ਜਾਨਵਰ ਹਵਾ ਵਿੱਚ ਉੱਚੇ ਜਾਂਦੇ ਪਹੀਏ ਵੀ ਉਨ੍ਹਾਂ ਦੇ ਨਾਲ ਜਾਂਦੇ ਸਨ। 20 ਉਹ ਉਧਰ ਹੀ ਜਾਂਦੇ ਸਨ ਜਿੱਧਰ ਹਵਾ ਉਨ੍ਹਾਂ ਨੂੰ ਲੈ ਜਾਂਦੀ ਸੀ, ਅਤੇ ਪਹੀਏ ਵੀ ਨਾਲ ਹੀ ਜਾਂਦੇ ਸਨ। ਕਿਉਂ ਕਿ ਜਾਨਵਰਾਂ ਦੀ ਹਵਾ ਪਹੀਆਂ ਅੰਦਰ ਸੀ। 21 ਇਸ ਲਈ ਜੇ ਜਾਨਵਰ ਹਿਲਦੇ ਸਨ ਤਾਂ ਪਹੀਏ ਵੀ ਹਿਲਦੇ ਸਨ। ਜੇ ਜਾਨਵਰ ਖਲੋ ਜਾਂਦੇ ਸਨ ਤਾਂ ਪਹੀਏ ਵੀ ਰੁਕ ਜਾਂਦੇ ਸਨ। ਜੇ ਪਹੀਏ ਹਵਾ ਵਿੱਚ ਉੱਚੇ ਜਾਂਦੇ, ਤਾਂ ਜਾਨਵਰ ਵੀ ਉਨ੍ਹਾਂ ਦੇ ਨਾਲ ਜਾਂਦੇ ਸਨ। ਕਿਉਂ ਕਿ ਪਹੀਆਂ ਅੰਦਰ ਹਵਾ ਸੀ।
22 ਜਾਨਵਰਾਂ ਦੇ ਸਿਰਾਂ ਉੱਪਰ ਬੜੀ ਅਜੀਬ ਚੀਜ਼ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਕੋਈ ਪਿਆਲਾ ਮੂਧਾ ਕੀਤਾ ਗਿਆ ਹੋਵੇ। ਅਤੇ ਪਿਆਲਾ ਬਲੌਰ ਵਾਂਗ ਪਾਰਦਰਸ਼ੀ ਸੀ। 23 ਇਸ ਪਿਆਲੇ ਹੇਠਾਂ ਹਰ ਜਾਨਵਰ ਦੇ ਖੰਭ ਆਪਣੇ ਨਾਲ ਲਗਦੇ ਜਾਨਵਰਾਂ ਤੀਕ ਪਹੁੰਚਦੇ ਸਨ। ਦੋ ਖੰਭ ਇੱਕ ਪਾਸੇ ਵੱਲ ਫ਼ੈਲੇ ਹੋਏ ਸਨ ਅਤੇ ਦੋ ਖੰਭ ਦੂਸਰੇ ਪਾਸੇ ਵੱਲ, ਇਸਦੇ ਸ਼ਰੀਰ ਨੂੰ ਕੱਜਦੇ ਹੋਏ।
24 ਫ਼ੇਰ ਮੈਂ ਖੰਭਾਂ ਦੀ ਸਰਸਰਾਹਟ ਸੁਣੀ। ਹਰ ਵਾਰੀ ਜਦੋਂ ਉਹ ਜਾਨਵਰ ਹਿਲਦੇ ਸਨ, ਉਨ੍ਹਾਂ ਦੇ ਖੰਭ ਬਹੁਤ ਉੱਚੀ ਆਵਾਜ਼ ਕਰਦੇ ਸਨ। ਉਹ ਪਾਣੀ ਦੇ ਹੜ੍ਹ ਵਰਗੀ ਆਵਾਜ਼ ਕਰਦੇ ਸਨ। ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਵਾਂਗ ਸ਼ੋਰੀਲੇ ਸਨ। ਉਹ ਇੱਕ ਫ਼ੌਜ ਵਾਂਗ ਜਾਂ ਲੋਕਾਂ ਦੀ ਭੀੜ ਵਾਂਗ ਸ਼ੋਰੀਲੇ ਸਨ ਅਤੇ ਜਦੋਂ ਉਹ ਜਾਨਵਰ ਹਿਲਣੋ ਹਟ ਜਾਂਦੇ ਸਨ, ਉਹ ਆਪਣੇ ਖੰਭਾਂ ਨੂੰ ਆਪਣੇ ਪਾਸਿਆਂ ਤੇ ਸੁੱਟ ਲੈਂਦੇ ਸਨ।
25 ਜਾਨਵਰਾਂ ਨੇ ਹਿਲਣਾ ਬੰਦ ਕਰ ਦਿੱਤਾ ਅਤੇ ਆਪਣੇ ਖੰਭ ਹੇਠਾਂ ਕਰ ਲੇ। ਅਤੇ ਇੱਕ ਹੋਰ ਉੱਚੀ ਆਵਾਜ਼ ਆਈ। ਇਹ ਆਵਾਜ਼ ਉਨ੍ਹਾਂ ਦੇ ਸਿਰ ਉਤਲੇ ਪਿਆਲੇ ਤੋਂ ਉੱਠੀ। 26 ਉਸ ਪਿਆਲੇ ਦੇ ਸਿਖਰ ਉੱਤੇ ਇੱਕ ਚੀਜ਼ ਸੀ ਜਿਹੜੀ ਤਖਤ ਵਰਗੀ ਦਿਖਾਈ ਦਿੰਦੀ ਸੀ। ਇਹ ਨੀਲਮ ਦੇ ਪੱਥਰ ਵਰਗੀ ਨੀਲੀ ਸੀ। ਅਤੇ ਕੋਈ ਚੀਜ਼ ਸੀ ਜਿਹੜੀ ਉਸ ਤਖਤ ਉੱਤੇ ਬੈਠੇ ਬੰਦੇ ਵਰਗੀ ਦਿਖਾਈ ਦਿੰਦੀ ਸੀ! 27 ਮੈਂ ਉਸਤੇ ਉਸਦੀ ਕਮਰ ਤੋਂ ਉਤਾਂਹ ਵੱਲ ਦੇਖਿਆ। ਉਹ ਗਰਮ ਧਾਤ ਵਾਂਗ ਦਿਖਾਈ ਦਿੰਦਾ ਸੀ। ਇਸ ਤਰ੍ਹਾਂ ਦਿਖਾਈ ਦਿੰਦਾ ਸੀ ਜਿਵੇਂ ਉਸ ਦੇ ਸਾਰੀ ਪਾਸੀਁ ਅੱਗ ਹੋਵੇ! ਅਤੇ ਮੈਂ ਉਸ ਵੱਲ ਕਮਰ ਤੋਂ ਹੇਠਾਂ ਦੇਖਿਆ। ਇਸ ਤਰ੍ਹਾਂ ਦਿਖਾਈ ਦਿੰਦਾ ਸੀ ਜਿਵੇਂ ਉਸ ਦੇ ਆਲੇ-ਦੁਆਲੇ ਅੱਗ ਦੀ ਚਮਕ ਹੋਵੇ। 28 ਉਸ ਦੇ ਆਲੇ-ਦੁਆਲੇ ਚਮਕਦੀ ਅੱਗ ਬੱਦਲ ਵਿੱਚਲੀ ਸਤਰੰਗੀ ਪੀਂਘ ਵਰਗੀ ਸੀ। ਇਹ ਯਹੋਵਾਹ ਦਾ ਪਰਤਾਪ ਸੀ। ਜਿਵੇਂ ਹੀ ਮੈਂ ਇਸ ਨੂੰ ਦੇਖਿਆ, ਮੈਂ ਧਰਤੀ ਤੇ ਡਿੱਗ ਪਿਆ। ਮੈਂ ਧਰਤੀ ਵੱਲ ਆਪਣਾ ਮੂੰਹ ਕਰਕੇ ਝੁਕ ਗਿਆ। ਫ਼ੇਰ ਮੈਂ ਆਪਣੇ ਨਾਲ ਗੱਲ ਕਰਦੀ ਇੱਕ ਆਵਾਜ਼ ਸੁਣੀ।
The Lord Speaks to Ezekiel
2 ਆਵਾਜ਼ ਨੇ ਆਖਿਆ, “ਆਦਮੀ ਦੇ ਪੁੱਤਰ, [b] ਉੱਠ ਕੇ ਖਲੋ ਜਾ ਅਤੇ ਮੈਂ ਤੇਰੇ ਨਾਲ ਗੱਲ ਕਰਾਂਗਾ।”
2 ਫ਼ੇਰ ਇੱਕ ਹਵਾ ਵਗੀ ਅਤੇ ਮੈਨੂੰ ਚੁੱਕ ਕੇ ਪੈਰਾਂ ਤੇ ਖੜ੍ਹਾ ਕਰ ਦਿੱਤਾ। ਅਤੇ ਮੈਂ ਉਸ ਵਿਅਕਤੀ (ਪਰਮੇਸ਼ੁਰ) ਨੂੰ ਸੁਣਿਆ ਜਿਸਨੇ ਮੇਰੇ ਨਾਲ ਗੱਲ ਕੀਤੀ ਸੀ। 3 ਉਸ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਨਾਲ ਗੱਲ ਕਰਨ ਲਈ ਭੇਜ ਰਿਹਾ ਹਾਂ। ਉਹ ਲੋਕ ਬਹੁਤ ਵਾਰੀ ਮੇਰੇ ਵਿਰੁੱਧ ਹੋਏ। ਅਤੇ ਉਨ੍ਹਾਂ ਦੇ ਪੁਰਖੇ ਮੇਰੇ ਵਿਰੁੱਧ ਹੋਏ। ਉਨ੍ਹਾਂ ਨੇ ਮੇਰੇ ਵਿਰੁੱਧ ਬਹੁਤ ਵਾਰੀ ਪਾਪ ਕੀਤਾ ਹੈ-ਅਤੇ ਉਹ ਅੱਜ ਦਿਨ ਤੱਕ ਵੀ ਮੇਰੇ ਖਿਲਾਫ਼ ਪਾਪ ਕਰੀ ਜਾ ਰਹੇ ਹਨ। 4 ਮੈਂ ਤੈਨੂੰ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਲਈ ਭੇਜ ਰਿਹਾ ਹਾਂ। ਪਰ ਉਹ ਬਹੁਤ ਜ਼ਿੱਦੀ ਹਨ। ਉਹ ਬਹੁਤ ਸਖਤ ਦਿਲ ਹਨ। ਪਰ ਤੂੰ ਉਨ੍ਹਾਂ ਨਾਲ ਜ਼ਰੂਰ ਗੱਲ ਕਰੀਂ। ਤੂੰ ਇਹ ਜ਼ਰੂਰ ਆਖੀਂ, ‘ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਆਖਦਾ ਹੈ।’ 5 ਪਰ ਉਹ ਲੋਕ ਤੇਰੀ ਗੱਲ ਨਹੀਂ ਸੁਣਨਗੇ। ਉਹ ਮੇਰੇ ਵਿਰੁੱਧ ਪਾਪ ਕਰਨ ਤੋਂ ਨਹੀਂ ਹਟਣਗੇ। ਕਿਉਂ ਕਿ ਉਹ ਲੋਕ ਬਹੁਤ ਵਿਦਰੋਹੀ ਹਨ-ਉਹ ਹਮੇਸ਼ਾ ਮੇਰੇ ਵਿਰੁੱਧ ਹੋ ਜਾਂਦੇ ਹਨ। ਪਰ ਤੂੰ ਉਨ੍ਹਾਂ ਨੂੰ ਇਹ ਗੱਲਾਂ ਜ਼ਰੂਰ ਆਖੀਂ ਤਾਂ ਜੋ ਉਹ ਜਾਣ ਲੈਣ ਕਿ ਉਨ੍ਹਾਂ ਦੇ ਦਰਮਿਆਨ ਇੱਕ ਨਬੀ ਰਹਿੰਦਾ ਹੈ।
6 “ਆਦਮੀ ਦੇ ਪੁੱਤਰ, ਉਨ੍ਹਾਂ ਲੋਕਾਂ ਤੋਂ ਭੈਭੀਤ ਨਾ ਹੋਵੀਂ। ਉਨ੍ਹਾਂ ਦੀਆਂ ਆਖੀਆਂ ਗੱਲਾਂ ਤੋਂ ਭੈਭੀਤ ਨਾ ਹੋਵੀਂ। ਇਹ ਸੱਚ ਹੈ ਕਿ ਉਹ ਤੇਰੇ ਖਿਲਾਫ਼ ਹੋ ਜਾਣਗੇ ਅਤੇ ਤੈਨੂੰ ਨੁਕਸਾਨ ਪੁਚਾਉਣ ਦੀ ਕੋਸ਼ਿਸ਼ ਕਰਨਗੇ। ਉਹ ਕੰਡਿਆਂ ਵਰਗੇ ਹੋਣਗੇ। ਤੂੰ ਸੋਚੇਂਗਾ ਜਿਵੇਂ ਤੂੰ ਬਿਛੂਆਂ ਦੇ ਦਰਮਿਆਨ ਰਹਿ ਰਿਹਾ ਹੈ। ਪਰ ਉਨ੍ਹਾਂ ਦੀਆਂ ਆਖੀਆਂ ਗੱਲਾਂ ਤੋਂ ਭੈਭੀਤ ਨਾ ਹੋਵੀਂ। ਉਹ ਵਿਦਰੋਹੀ ਬੰਦੇ ਹਨ। ਪਰ ਉਨ੍ਹਾਂ ਤੋਂ ਭੈਭੀਤ ਨਾ ਹੋਵੀ। 7 ਤੂੰ ਉਨ੍ਹਾਂ ਨੂੰ ਉਹ ਗੱਲਾਂ ਜ਼ਰੂਰ ਆਖੀਂ ਜੋ ਮੈਂ ਤੈਨੂੰ ਦੱਸਦਾ ਹਾਂ। ਮੈਂ ਜਾਣਦਾ ਹਾਂ ਕਿ ਉਹ ਤੇਰੀ ਗੱਲ ਨਹੀਂ ਸੁਣਨਗੇ। ਅਤੇ ਉਹ ਮੇਰੇ ਵਿਰੁੱਧ ਪਾਪ ਕਰਨ ਤੋਂ ਨਹੀਂ ਹਟਣਗੇ! ਕਿਉਂ? ਕਿਉਂ ਕਿ ਉਹ ਵਿਦਰੋਹੀ ਬੰਦੇ ਹਨ।
8 “ਆਦਮੀ ਦੇ ਪੁੱਤਰ ਤੂੰ ਉਨ੍ਹਾਂ ਗੱਲਾਂ ਨੂੰ ਧਿਆਨ ਨਾਲ ਜ਼ਰੂਰ ਸੁਣ ਜੋ ਮੈਂ ਤੈਨੂੰ ਆਖਦਾ ਹਾਂ। ਉਨ੍ਹਾਂ ਵਿਦਰੋਹੀ ਬੰਦਿਆਂ ਵਾਂਗ ਮੇਰੇ ਵਿਰੁੱਧ ਨਾ ਹੋ ਜਾਵੀਂ। ਆਪਣਾ ਮੂੰਹ ਖੋਲ੍ਹ ਅਤੇ (ਉਨ੍ਹਾਂ ਸ਼ਬਦਾਂ ਨੂੰ ਪ੍ਰਵਾਨ ਕਰ ਜੋ ਮੈਂ ਤੈਨੂੰ ਦਿੰਦਾ ਹਾਂ ਅਤੇ ਫ਼ੇਰ ਉਹੀ ਸ਼ਬਦ ਉਨ੍ਹਾਂ ਲੋਕਾਂ ਨੂੰ ਸੁਣਾਈ) ਇਨ੍ਹਾਂ ਸ਼ਬਦਾਂ ਨੂੰ ਖਾ ਲੈ।”
9 ਫ਼ੇਰ ਮੈਂ (ਹਿਜ਼ਕੀਏਲ) ਆਪਣੇ ਵੱਲ ਵੱਧਦਾ ਹੋਇਆ ਇੱਕ ਬਾਜੂ ਦੇਖਿਆ। ਇਸਨੇ ਇੱਕ ਪੱਤਰੀ ਫ਼ੜੀ ਹੋਈ ਸੀ ਜਿਸ ਉੱਤੇ ਸ਼ਬਦ ਲਿਖੇ ਹੋਏ ਸਨ। 10 ਮੈਂ ਸੂਚੀ ਪੱਤਰ ਨੂੰ ਖੋਲ੍ਹਿਆ ਅਤੇ ਉੱਥੇ ਅੱਗੇ ਅਤੇ ਪਿੱਛੇ ਸ਼ਬਦ ਲਿਖੇ ਹੋਏ ਸਨ। ਓੱਥੇ ਹਰ ਤਰ੍ਹਾਂ ਦੇ ਸੋਗੀ ਗੀਤ, ਸੋਗੀ ਕਹਾਣੀਆਂ ਅਤੇ ਚੇਤਾਵਨੀਆਂ ਸਨ।
3 ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਜੋ ਤੂੰ ਦੇਖਦਾ ਹੈਂ ਉਸ ਨੂੰ ਖਾ ਜਾ। ਇਸ ਪੱਤਰੀ ਨੂੰ ਖਾ ਜਾ, ਅਤੇ ਫ਼ੇਰ ਜਾਕੇ ਇਹ ਗੱਲਾਂ ਇਸਰਾਏਲ ਦੇ ਪਰਿਵਾਰ ਨੂੰ ਦੱਸ।”
2 ਇਸ ਲਈ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਪੱਤਰੀ ਨੂੰ ਆਪਣੇ ਮੂੰਹ ਵਿੱਚ ਰੱਖ ਲਿਆ। 3 ਫ਼ੇਰ ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਮੈਂ ਤੈਨੂੰ ਇਹ ਪੱਤਰੀ ਦੇ ਰਿਹਾ ਹਾਂ। ਇਸ ਨੂੰ ਨਿਗਲ ਲੈ! ਇਸ ਪੱਤਰੀ ਨੂੰ ਆਪਣੇ ਸ਼ਰੀਰ ਵਿੱਚ ਭਰ ਜਾਣ ਦੇ।”
ਇਸ ਲਈ ਮੈਂ ਪੱਤਰੀ ਖਾ ਲਈ। ਇਹ ਮੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਲਗੀ ਸੀ।
4 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਿਵਾਰ ਵੱਲ ਜਾ। ਉਨ੍ਹਾਂ ਨੂੰ ਮੇਰੇ ਸ਼ਬਦ ਸੁਣਾ। 5 ਮੈਂ ਤੈਨੂੰ ਕਿਸੇ ਵਿਦੇਸ਼ੀਆਂ ਕੋਲ ਨਹੀਂ ਭੇਜ ਰਿਹਾ ਜਿਹੜੇ ਤੈਨੂੰ ਸਮਝ ਨਹੀਂ ਸੱਕਦੇ। ਤੈਨੂੰ ਕਿਸੇ ਹੋਰ ਭਾਸ਼ਾ ਨੂੰ ਸਿੱਖਣ ਦੀ ਲੋੜ ਨਹੀਂ! ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਵੱਲ ਭੇਜ ਰਿਹਾ ਹਾਂ! 6 ਮੈਂ ਤੈਨੂੰ ਉਨ੍ਹਾਂ ਭਿੰਨ-ਭਿੰਨ ਦੇਸਾਂ ਵੱਲ ਨਹੀਂ ਭੇਜ ਰਿਹਾ ਜਿੱਥੇ ਲੋਕ ਅਜਿਹੀ ਭਾਸ਼ਾ ਬੋਲਦੇ ਨੇ ਜਿਸ ਨੂੰ ਤੂੰ ਸਮਝ ਨਹੀਂ ਸੱਕਦਾ। ਜੇ ਤੂੰ ਉਨ੍ਹਾਂ ਲੋਕਾਂ ਕੋਲ ਜਾ ਕੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਹ ਤੇਰੀ ਆਖੀ ਹੋਈ ਗੱਲ ਨੂੰ ਨਹੀਂ ਸੁਣਨਗੇ। 7 ਨਹੀਂ! ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਵੱਲ ਭੇਜ ਰਿਹਾ ਹਾਂ। ਸਿਰਫ਼, ਉਨ੍ਹਾਂ ਲੋਕਾਂ ਦੇ ਦਿਲ ਹੀ ਸਖਤ ਹਨ-ਉਹ ਬਹੁਤ ਜ਼ਿੱਦੀ ਨੇ। ਅਤੇ ਇਸਰਾਏਲ ਦੇ ਲੋਕ ਤੈਨੂੰ ਸੁਣਨ ਤੋਂ ਇਨਕਾਰ ਕਰਨਗੇ। ਉਹ ਮੈਨੂੰ ਸੁਣਨਾ ਨਹੀਂ ਚਾਹੁੰਦੇ? 8 ਪਰ ਮੈਂ ਤੈਨੂੰ ਉਨ੍ਹਾਂ ਜਿੰਨਾ ਹੀ ਜ਼ਿੱਦੀ ਬਣਾ ਦਿਆਂਗਾ। ਤੇਰਾ ਸਿਰ ਵੀ ਉਨ੍ਹਾਂ ਵਰਗਾ ਹੀ ਪੱਕਾ ਹੋਵੇਗਾ! 9 ਹੀਰਾ ਪੱਥਰ ਨਾਲੋਂ ਸਖਤ ਹੁੰਦਾ ਹੈ। ਇਸੇ ਤਰ੍ਹਾਂ ਤੇਰਾ ਸਿਰ ਉਨ੍ਹਾਂ ਦੇ ਸਿਰ ਨਾਲੋਂ ਪਕੇਰਾ ਹੋਵੇਗਾ! ਤੂੰ ਹੋਰ ਵੱਧੇਰੇ ਜ਼ਿੱਦੀ ਹੋਵੇਂਗਾ, ਇਸ ਲਈ ਤੂੰ ਉਨ੍ਹਾਂ ਲੋਕਾਂ ਤੋਂ ਭੈਭੀਤ ਨਹੀਂ ਹੋਵੇਂਗਾ। ਤੂੰ ਉਨ੍ਹਾਂ ਲੋਕਾਂ ਤੋਂ ਭੈਭੀਤ ਨਹੀਂ ਹੋਵੇਂਗਾ ਜਿਹੜੇ ਹਮੇਸ਼ਾ ਮੇਰੇ ਖਿਲਾਫ਼ ਹੋ ਜਾਂਦੇ ਨੇ।”
10 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਤੈਨੂੰ ਉਨ੍ਹਾਂ ਸਾਰੇ ਸ਼ਬਦਾਂ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਜੋ ਮੈਂ ਤੈਨੂੰ ਆਖਦਾ ਹਾਂ। ਅਤੇ ਤੈਨੂੰ ਉਨ੍ਹਾਂ ਸ਼ਬਦਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ। 11 ਫ਼ੇਰ ਆਪਣੇ ਉਨ੍ਹਾਂ ਸਾਰੇ ਲੋਕਾਂ ਕੋਲ ਜਾ ਜਿਨ੍ਹਾਂ ਨੂੰ ਦੇਸ ਨਿਕਾਲਾ ਮਿਲਿਆ ਹੋਇਆ ਹੈ। ਉਨ੍ਹਾਂ ਕੋਲ ਜਾ ਤੇ ਆਖ, ‘ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਆਖਦਾ ਹੈ।’ ਭਾਵੇਂ ਉਹ ਸੁਣਨ ਜਾਂ ਨਾ ਸੁਣਨ, ਤੈਨੂੰ ਇਹ ਗੱਲਾਂ ਜ਼ਰੂਰ ਆਖਣੀਆਂ ਚਾਹੀਦੀਆਂ ਹਨ।”
12 ਫ਼ੇਰ ਹਵਾ ਨੇ ਮੈਨੂੰ ਉੱਪਰ ਚੁੱਕਿਆ ਅਤੇ ਮੈਂ ਆਪਣੇ ਪਿੱਛੇ ਇਹ ਆਵਾਜ਼ ਸੁਣੀ। ਇਹ ਬਹੁਤ ਉੱਚੀ, ਗੜਗੜਾਹਟ ਵਾਂਗ ਸੀ। ਉਸ ਨੇ ਆਖਿਆ, “ਉਸਦੀ ਜਗ੍ਹਾ ਤੋਂ ਯਹੋਵਾਹ ਦੇ ਪਰਤਾਪ ਦੀ ਉਸਤਤ ਹੋਵੇ!” 13 ਫ਼ੇਰ ਜਾਨਵਰਾਂ ਦੇ ਖੰਭ ਹਿੱਲਣ ਲੱਗ ਪਏ। ਖੰਭਾਂ ਨੇ ਬਹੁਤ ਉੱਚੀ ਆਵਾਜ਼ ਕੀਤੀ ਜਦੋਂ ਉਹ ਇੱਕ ਦੂਜੇ ਨਾਲ ਵੱਜੇ। ਅਤੇ ਉਨ੍ਹਾਂ ਦੇ ਸਾਹਮਣੇ ਦੇ ਪਹੀਆਂ ਨੇ ਉੱਚਾ ਸ਼ੋਰ ਕਰਨਾ ਆਰੰਭ ਕਰ ਦਿੱਤਾ-ਇਹ ਗੜਗੜਾਹਟ ਜਿੰਨਾ ਉੱਚਾ ਸੀ। 14 ਹਵਾ ਨੇ ਮੈਨੂੰ ਚੁੱਕਿਆ ਤ੍ਤੇ ਮੈਨੂੰ ਦੂਰ ਲੈ ਗਈ। ਮੈਂ ਉਸ ਥਾਂ ਨੂੰ ਛੱਡ ਦਿੱਤਾ, ਮੈਂ ਬਹੁਤ ਗ਼ਮਗੀਨ ਸਾਂ ਅਤੇ ਮੇਰੇ ਆਤਮੇ ਵਿੱਚ ਬਹੁਤ ਤੜਪ ਸੀ। ਪਰ ਮੈਂ ਯਹੋਵਾਹ ਦੀ ਸ਼ਕਤੀ ਨੂੰ ਆਪਣੇ ਉੱਪਰ ਬੜੀ ਮਜ਼ਬੂਤੀ ਨਾਲ ਪਾਇਆ। 15 ਮੈਂ ਇਸਰਾਏਲ ਦੇ ਉਨ੍ਹਾਂ ਲੋਕਾਂ ਕੋਲ ਗਿਆ ਜਿਨ੍ਹਾਂ ਨੂੰ ਕਬਾਰ ਨਦੀ ਕੰਢੇ ਤੇ ਤੇਲ ਆਬੀਬ ਵਿੱਚ ਰਹਿਣ ਲਈ ਮਜ਼ਬੂਰ ਕੀਤਾ ਗਿਆ ਸੀ। ਮੈਂ ਉਨ੍ਹਾਂ ਕੋਲ ਸੱਤ ਦਿਨ ਤੱਕ ਹੈਰਾਨ ਪਰੇਸ਼ਾਨ ਅਤੇ ਖਾਮੋਸ਼ ਬੈਠਾ ਰਿਹਾ।
ਇਸਰਾਏਲ ਦਾ ਪਹਿਰੇਦਾਰ
16 ਸੱਤ ਦਿਨਾਂ ਮਗਰੋਂ, ਮੇਰੇ ਕੋਲ ਯਹੋਵਾਹ ਦਾ ਸ਼ਬਦ ਆਇਆ। ਉਸ ਨੇ ਆਖਿਆ, 17 “ਆਦਮੀ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦਾ ਇੱਕ ਪਹਿਰੇਦਾਰ ਬਣਾ ਰਿਹਾ ਹਾਂ। ਮੈਂ ਤੈਨੂੰ ਉਹ ਗੱਲਾਂ ਦੱਸਾਂਗਾ ਜਿਹੜੀਆਂ ਉਨ੍ਹਾਂ ਨਾਲ ਵਾਪਰਨਗੀਆਂ। ਅਤੇ ਤੈਨੂੰ ਉਨ੍ਹਾਂ ਗੱਲਾਂ ਬਾਰੇ ਇਸਰਾਏਲ ਨੂੰ ਚੇਤਾਵਨੀ ਜ਼ਰੂਰ ਕਰਨੀ ਚਾਹੀਦੀ ਹੈ। 18 ਜੇ ਮੈਂ ਇਹ ਆਖਾਂ, ‘ਇਹ ਬੁਰਾ ਆਦਮੀ ਅਵੱਸ਼ ਮਰੇਗਾ!’ ਤਾਂ ਫ਼ੇਰ ਤੈਨੂੰ ਉਸ ਨੂੰ ਚੇਤਾਵਨੀ ਜ਼ਰੂਰ ਕਰਨੀ ਚਾਹੀਦੀ ਹੈ! ਤੈਨੂੰ ਉਸ ਨੂੰ ਆਪਣੀ ਜ਼ਿੰਦਗੀ ਨੂੰ ਤਬਦੀਲ ਕਰਨ ਬਾਰੇ ਅਤੇ ਪਾਪਾਂ ਤੋਂ ਹਟਣ ਬਾਰੇ ਜ਼ਰੂਰ ਆਖਣਾ ਚਾਹੀਦਾ ਹੈ। ਜੇ ਤੂੰ ਉਸ ਬੰਦੇ ਨੂੰ ਚੇਤਾਵਨੀ ਨਹੀਂ ਦੇਵੇਂਗਾ ਤਾਂ ਉਹ ਜ਼ਰੂਰ ਮਰੇਗਾ। ਉਹ ਇਸ ਲਈ ਮਰੇਗਾ ਕਿਉਂ ਕਿ ਉਸ ਨੇ ਪਾਪ ਕੀਤਾ ਸੀ। ਪਰ ਮੈਂ ਤੈਨੂੰ ਵੀ ਉਸਦੀ ਮੌਤ ਦਾ ਜ਼ਿੰਮੇਵਾਰ ਠਹਿਰਾਵਾਂਗਾ! ਕਿਉਂ ਕਿ ਤੂੰ ਉਸ ਕੋਲ ਨਹੀਂ ਗਿਆ ਸੀ ਅਤੇ ਉਸ ਦੀ ਜਾਨ ਨਹੀਂ ਬਚਾਈ ਸੀ।
19 “ਸ਼ਾਇਦ ਤੂੰ ਕਿਸੇ ਬੰਦੇ ਨੂੰ ਚੇਤਾਵਨੀ ਦੇਵੇਂ ਅਤੇ ਉਸ ਨੂੰ ਆਪਣਾ ਜੀਵਨ ਬਦਲਣ ਲਈ ਆਖੇਁ, ਅਤੇ ਮੰਦੀਆਂ ਗੱਲਾਂ ਕਰਨ ਤੋਂ ਹਟਾਵੇਂ। ਜੇ ਉਹ ਬੰਦਾ ਤੈਨੂੰ ਸੁਣਨ ਤੋਂ ਇਨਕਾਰ ਕਰਦਾ ਹੈ, ਤਾਂ ਉਹ ਬੰਦਾ ਮਰੇਗਾ। ਉਹ ਇਸ ਲਈ ਮਰੇਗਾ ਕਿਉਂ ਕਿ ਉਸ ਨੇ ਪਾਪ ਕੀਤਾ ਸੀ। ਪਰ ਤੂੰ ਉਸ ਨੂੰ ਚੇਤਾਵਨੀ ਦਿੱਤੀ ਸੀ, ਇਸ ਲਈ ਤੂੰ ਆਪਣੀ ਜ਼ਿੰਦਗੀ ਬਚਾ ਲਈ।
20 “ਜਾਂ ਇੱਕ ਨੇਕ ਬੰਦਾ ਨੇਕ ਹੋਣਾ ਛੱਡ ਦੇਵੇ। ਹੋ ਸੱਕਦਾ ਕਿ ਮੈਂ ਉਸ ਅੱਗੇ ਕੁਝ ਅਜਿਹਾ ਰੱਖਾਂ ਜੋ ਉਸ ਨੂੰ ਪਾਪ ਵੱਲ ਲੈ ਜਾਵੇ। ਉਹ ਮੰਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਵੇਗਾ ਅਤੇ ਇਸ ਲਈ ਉਹ ਮਰ ਜਾਵੇਗਾ। ਉਹ ਇਸ ਲਈ ਮਰੇਗਾ ਕਿਉਂ ਕਿ ਉਹ ਪਾਪ ਕਰ ਰਿਹਾ ਹੈ ਅਤੇ ਤੂੰ ਉਸ ਨੂੰ ਚੇਤਾਵਨੀ ਨਹੀਂ ਦਿੱਤੀ ਸੀ। ਮੈਂ ਤੈਨੂੰ ਉਸਦੀ ਮੌਤ ਲਈ ਜ਼ਿੰਮੇਵਾਰ ਠਹਿਰਾਵਾਂਗਾ ਅਤੇ ਲੋਕ ਉਸ ਦੇ ਕੀਤੇ ਨੇਕ ਕੰਮਾਂ ਨੂੰ ਯਾਦ ਨਹੀਂ ਕਰਨਗੇ।
21 “ਪਰ ਜੇ ਤੂੰ ਕਿਸੇ ਨੇਕ ਬੰਦੇ ਨੂੰ ਚੇਤਾਵਨੀ ਦੇਵੇਂ ਅਤੇ ਉਸ ਨੂੰ ਪਾਪ ਕਰਨ ਤੋਂ ਹਟ ਜਾਣ ਲਈ ਆਖੇਂ ਅਤੇ ਉਹ ਪਾਪ ਕਰਨੋ ਹਟ ਜਾਵੇ, ਤਾਂ ਉਹ ਨਹੀਂ ਮਰੇਗਾ। ਕਿਉਂ ਕਿ ਤੂੰ ਉਸ ਨੂੰ ਚੇਤਾਵਨੀ ਦਿੱਤੀ ਅਤੇ ਉਸ ਨੇ ਤੇਰੀ ਗੱਲ ਸੁਣੀ। ਇਸ ਤਰ੍ਹਾਂ ਤੂੰ ਆਪਣੀ ਜ਼ਿੰਦਗੀ ਵੀ ਬਚਾ ਲਈ।”
22 ਯਹੋਵਾਹ ਦੀ ਸ਼ਕਤੀ ਮੇਰੇ ਕੋਲ ਆਈ। ਉਸ ਨੇ ਮੈਨੂੰ ਆਖਿਆ, “ਉੱਠ ਅਤੇ ਵਾਦੀ ਵਿੱਚ ਜਾ। ਮੈਂ ਤੇਰੇ ਨਾਲ ਉਸ ਥਾਂ ਗੱਲ ਕਰਾਂਗਾ।”
23 ਇਸ ਲਈ ਮੈਂ ਉੱਠਿਆ ਅਤੇ ਵਾਦੀ ਨੂੰ ਚੱਲਾ ਗਿਆ। ਓੱਥੇ ਯਹੋਵਾਹ ਦਾ ਪਰਤਾਪ ਸੀ-ਬਿਲਕੁਲ ਉਵੇਂ ਦਾ ਜਿਹੋ ਜਿਹਾ ਮੈਂ ਕਬਾਰ ਨਹਿਰ ਕੋਲ ਵੇਖਿਆ ਸੀ। ਇਸ ਲਈ ਮੈਂ ਧਰਤੀ ਵੱਲ ਸਿਰ ਝੁਕਾਇਆ। 24 ਪਰ ਇੱਕ ਹਵਾ ਵਗੀ ਅਤੇ ਮੈਨੂੰ ਚੁੱਕ ਕੇ ਪੈਰਾ ਤੇ ਖੜ੍ਹਾ ਕਰ ਦਿੱਤਾ। ਉਸ ਨੇ ਮੈਨੂੰ ਆਖਿਆ, “ਘਰ ਜਾ ਅਤੇ ਆਪਣੇ-ਆਪ ਨੂੰ ਘਰ ਵਿੱਚ ਬੰਦ ਕਰ ਲੈ। 25 ਆਦਮੀ ਦੇ ਪੁੱਤਰ, ਲੋਕ ਰੱਸੇ ਲੈ ਕੇ ਆਉਣਗੇ ਅਤੇ ਤੈਨੂੰ ਬੰਨ੍ਹ ਲੈਣਗੇ। ਉਹ ਤੈਨੂੰ ਲੋਕਾਂ ਵਿੱਚ ਬਾਹਰ ਨਹੀਂ ਜਾਣ ਦੇਣਗੇ। 26 ਮੈਂ ਤੇਰੀ ਜ਼ਬਾਨ ਨੂੰ ਤਾਲੂ ਨਾਲ ਚਿਪਕਾ ਦਿਆਂਗਾ-ਤੂੰ ਗੱਲ ਨਹੀਂ ਕਰ ਸੱਕੇਂਗਾ। ਇਸ ਲਈ ਉਨ੍ਹਾਂ ਲੋਕਾਂ ਕੋਲ ਕੋਈ ਵੀ ਅਜਿਹਾ ਬੰਦਾ ਨਹੀਂ ਹੋਵੇਗਾ ਜਿਹੜਾ ਉਨ੍ਹਾਂ ਨੂੰ ਇਹ ਸਿੱਖਾਵੇ ਕਿ ਉਹ ਗ਼ਲਤ ਕੰਮ ਕਰ ਰਹੇ ਹਨ। ਕਿਉਂ? ਕਿਉਂ ਕਿ ਉਹ ਲੋਕ ਹਮੇਸ਼ਾ ਮੇਰੇ ਵਿਰੁੱਧ ਹੋ ਜਾਂਦੇ ਹਨ। 27 ਪਰ ਮੈਂ ਤੇਰੇ ਨਾਲ ਗੱਲ ਕਰਾਂਗਾ। ਅਤੇ ਫ਼ੇਰ ਮੈਂ ਤੈਨੂੰ ਬੋਲਣ ਦੀ ਇਜਾਜ਼ਤ ਦਿਆਂਗਾ। ਪਰ ਤੂੰ ਉਨ੍ਹਾਂ ਨੂੰ ਇਹ ਜ਼ਰੂਰ ਆਖੀਂ, ‘ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਆਖਦਾ ਹੈ।’ ਜੇ ਕੋਈ ਬੰਦਾ ਸੁਣਨਾ ਚਾਹੁੰਦਾ ਹੈ, ਤਾਂ ਚੰਗੀ ਗੱਲ ਹੈ। ਜੇ ਕੋਈ ਬੰਦਾ ਨਹੀਂ ਸੁਣਨਾ ਚਾਹੁੰਦਾ, ਤਾਂ ਵੀ ਚੰਗੀ ਗੱਲ ਹੈ। ਪਰ ਉਹ ਲੋਕ ਹਮੇਸ਼ਾ ਮੇਰੇ ਵਿਰੁੱਧ ਹੋ ਜਾਂਦੇ ਹਨ।
Warnings About the Attack of Jerusalem
4 “ਆਦਮੀ ਦੇ ਪੁੱਤਰ, ਇੱਕ ਇੱਟ ਲੈ। ਇਸ ਉੱਤੇ ਯਰੂਸ਼ਲਮ ਦੇ ਸ਼ਹਿਰ ਦੀ ਇੱਕ ਤਸਵੀਰ ਬਣਾ। 2 ਫ਼ੇਰ ਇਸ ਤਰ੍ਹਾਂ ਦਾ ਵਿਹਾਰ ਕਰੀਂ ਜਿਵੇਂ ਤੂੰ ਸ਼ਹਿਰ ਨੂੰ ਘੇਰਾ ਪਾਈ ਹੋਈ ਇੱਕ ਫ਼ੌਜ ਹੋਵੇ। ਸ਼ਹਿਰ ਦੀ ਦੀਵਾਰ ਦੁਆਲੇ ਇੱਕ ਕੰਧ ਉਸਾਰ ਲਵੀਂ (ਇਸ ਉੱਤੇ ਹਮਲਾ ਕਰਨ ਵਿੱਚ ਸਹਾਇਤਾ ਲਈ।) ਕੰਧ ਉੱਤੇ ਜਾਂਦੀ ਇੱਕ ਢਲਵਾਨ ਉਸਾਰੀ। ਲੱਕੜੀ ਦੀਆਂ ਭਾਰੀਆਂ ਸ਼ਤੀਰਾਂ ਲਿਆਕੇ ਸ਼ਹਿਰ ਦੇ ਦੁਆਲੇ ਫ਼ੌਜੀ ਕੈਁਪ ਲਾ ਲਵੀਂ। 3 ਫ਼ੇਰ ਇੱਕ ਲੋਹੇ ਦੀ ਕੜਾਹੀ ਲੈ ਕੇ ਇਸ ਨੂੰ ਆਪਣੇ ਅਤੇ ਸ਼ਹਿਰ ਦੇ ਵਿੱਚਕਾਰ ਰੱਖ ਲਵੀਂ। ਇਹ ਤੈਨੂੰ ਸ਼ਹਿਰ ਨਾਲੋਂ ਵੱਖ ਕਰਨ ਵਾਲੀ ਇੱਕ ਲੋਹੇ ਦੀ ਦੀਵਾਰ ਬਣ ਜਾਵੇਗੀ। ਇਸ ਤਰ੍ਹਾਂ ਤੂੰ ਦਰਸਾ ਦੇਵੇਂਗਾ ਕਿ ਤੂੰ ਉਸ ਸ਼ਹਿਰ ਦੇ ਵਿਰੁੱਧ ਹੈਂ। ਤੂੰ ਉਸ ਸ਼ਹਿਰ ਨੂੰ ਘੇਰ ਲਵੇਂਗਾ ਅਤੇ ਉਸ ਉੱਤੇ ਹਮਲਾ ਕਰ ਦੇਵੇਂਗਾ। ਕਿਉਂ ਕਿ ਇਹ ਇਸਰਾਏਲ ਦੇ ਪਰਿਵਾਰ ਲਈ ਇੱਕ ਨਿਸ਼ਾਨ ਹੈ। ਇਹ ਦਰਸਾਵੇਗੀ ਕਿ ਮੈਂ (ਪਰਮੇਸ਼ੁਰ) ਯਰੂਸ਼ਲਮ ਨੂੰ ਤਬਾਹ ਕਰ ਦਿਆਂਗਾ।
4 “ਫ਼ੇਰ ਤੈਨੂੰ ਆਪਣੀ ਖੱਬੀ ਵੱਖੀ ਹੋਕੇ ਲੇਟ ਜਾਣਾ ਚਾਹੀਦਾ ਹੈ। ਤੈਨੂੰ ਉਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਜਿਹੜੀ ਇਹ ਦਰਸਾਵੇ ਕਿ ਤੂੰ ਇਸਰਾਏਲ ਦੇ ਲੋਕਾਂ ਦੇ ਪਾਪ ਆਪਣੇ ਸਿਰ ਲੈ ਰਿਹਾ ਹੈਂ। ਜਿੰਨਾ ਚਿਰ ਵੀ ਤੂੰ ਖੱਬੇ ਪਾਸੇ ਲੇਟਿਆ ਰਹੇਂਗਾ ਤੂੰ ਉਹ ਪਾਪ ਚੁਕੇਂਗਾ। 5 ਤੈਨੂੰ ਤਿੰਨ ਸੌ ਨੱਬੇ ਦਿਨਾਂ ਤੱਕ ਇਸਰਾਏਲ ਦੇ ਪਾਪਾਂ ਨੂੰ ਜ਼ਰੂਰ ਝੱਲਣਾ ਚਾਹੀਦਾ ਹੈ। ਇਸ ਤਰ੍ਹਾਂ, ਮੈਂ ਤੈਨੂੰ ਦੱਸ ਰਿਹਾ ਹਾਂ ਕਿ ਕਿੰਨਾ ਚਿਰ ਤੀਕ ਇਸਰਾਏਲ ਨੂੰ ਸਜ਼ਾ ਮਿਲੇਗੀ, ਇੱਕ ਦਿਨ ਇੱਕ ਸਾਲ ਦੇ ਬਰਾਬਰ ਹੋਵੇਗਾ।
6 “ਇਸਤੋਂ ਮਗਰੋਂ ਤੂੰ ਚਾਲੀ ਦਿਨਾਂ ਤੱਕ ਆਪਣੇ ਸੱਜੇ ਪਾਸੇ ਲੇਟੇਁਗਾ। ਇਸ ਸਮੇਂ ਤੂੰ ਚਾਲੀ ਦਿਨਾਂ ਤੱਕ ਯਹੂਦਾਹ ਦੇ ਪਾਪ ਨੂੰ ਸਹਾਰੇਁਗਾ। ਇੱਕ ਦਿਨ ਇੱਕ ਸਾਲ ਦੇ ਬਰਾਬਰ ਹੋਵੇਗਾ। ਮੈਂ ਤੈਨੂੰ ਇਹ ਦੱਸ ਰਿਹਾ ਹਾਂ ਕਿ ਕਿੰਨਾ ਚਿਰ ਤੀਕ ਯਹੂਦਾਹ ਨੂੰ ਸਜ਼ਾ ਮਿਲੇਗੀ।”
7 ਪਰਮੇਸ਼ੁਰ ਨੇ ਫ਼ੇਰ ਮੇਰੇ ਨਾਲ ਗੱਲ ਕੀਤੀ। ਉਸ ਨੇ ਆਖਿਆ, “ਹੁਣ ਆਪਣੀ ਕਮੀਜ਼ ਦੀ ਬਾਹ ਚੜ੍ਹਾ ਲੈ ਅਤੇ ਆਪਣੀ ਬਾਂਹ ਨੂੰ ਇੱਟ ਦੇ ਉੱਤੇ ਉੱਠਾ ਲੈ। ਇਸ ਤਰ੍ਹਾਂ ਦਾ ਵਿਹਾਰ ਕਰ ਜਿਵੇਂ ਤੂੰ ਯਰੂਸ਼ਲਮ ਸ਼ਹਿਰ ਉੱਤੇ ਹਮਲਾ ਕਰ ਰਿਹਾ ਹੋਵੇਂ। ਅਜਿਹਾ ਇਹ ਦਰਸਾਉਣ ਲਈ ਕਰੀਂ ਕਿ ਤੂੰ ਲੋਕਾਂ ਨਾਲ ਮੇਰੇ ਪੈਗੰਬਰ ਵਜੋਂ ਗੱਲ ਕਰ ਰਿਹਾ ਹੈਂ। 8 ਹੁਣ ਦੇਖ, ਮੈਂ ਤੈਨੂੰ ਰਸੀਆਂ ਬੰਨ੍ਹ ਰਿਹਾ ਹਾਂ। ਤੂੰ ਉਨਾ ਚਿਰ ਤੀਕ ਇੱਕ ਪਾਸੇ ਤੋਂ ਦੂਜੇ ਪਾਸੇ ਵੱਲ ਨਹੀਂ ਘੁੰਮ ਸੱਕੇਂਗਾ ਜਿੰਨਾ ਚਿਰ ਤੀਕ ਤੇਰਾ ਸ਼ਹਿਰ ਉੱਤੇ ਹਮਲਾ ਖਤਮ ਨਹੀਂ ਹੋ ਜਾਂਦਾ।”
9 ਪਰਮੇਸ਼ੁਰ ਨੇ ਇਹ ਵੀ ਆਖਿਆ, “ਤੈਨੂੰ ਰੋਟੀ ਬਨਾਉਣ ਲਈ ਕੁਝ ਅਨਾਜ ਲਿਆਉਣਾ ਚਾਹੀਦਾ ਹੈ। ਕੁਝ ਕਣਕ, ਜੌਁ, ਫ਼ਲੀਆਂ, ਦਾਲਾਂ, ਬਾਜਰਾ ਲਵੀਂ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਬਰਤਨ ਵਿੱਚ ਇਕੱਠੀਆਂ ਕਰ ਲੈ ਅਤੇ ਇਨ੍ਹਾਂ ਨੂੰ ਪੀਹ ਕੇ ਆਟਾ ਬਣਾ ਲੈ। ਤੂੰ ਇਸ ਆਟੇ ਨੂੰ ਰੋਟੀ ਬਨਾਉਣ ਲਈ ਇਸਤੇਮਾਲ ਕਰੇਂਗਾ। ਤੈਨੂੰ 390 ਦਿਨਾਂ ਤੀਕ ਆਪਣੇ ਪਾਸੇ ਪਰਨੇ ਲੇਟਿਆ ਸਿਰਫ਼ ਇਹੀ ਰੋਟੀ ਖਾਣੀ ਚਾਹੀਦੀ ਹੈ। 10 ਤੈਨੂੰ ਹਰ ਦਿਨ ਰੋਟੀ ਬਨਾਉਣ ਲਈ ਉਸ ਆਟੇ ਦੇ ਸਿਰਫ਼ ਇੱਕ ਪਿਆਲੇ [c] ਦੀ ਵਰਤੋਂ ਕਰਨ ਦੀ ਹੀ ਇਜਾਜ਼ਤ ਹੋਵੇਗੀ। ਸਾਰੇ ਦਿਨ ਵਿੱਚ ਸਮੇਂ-ਸਮੇਂ ਤੂੰ ਉਹੀ ਰੋਟੀ ਖਾਵੇਂਗਾ। 11 ਅਤੇ ਤੂੰ ਹਰ ਰੋਜ਼ ਪਾਣੀ ਦੇ ਸਿਰਫ਼ ਤਿੰਨ ਪਿਆਲੇ ਪੀ ਸੱਕੇਂਗਾ। ਤੂੰ ਇਸ ਨੂੰ ਸਾਰੇ ਦਿਨ ਵਿੱਚ ਸਮੇਂ-ਸਮੇਂ ਪੀ ਸੱਕੇਂਗਾ। 12 ਤੈਨੂੰ ਹਰ ਰੋਜ਼ ਆਪਣੀ ਰੋਟੀ ਜ਼ਰੂਰ ਬਨਾਉਣੀ ਚਾਹੀਦੀ ਹੈ। ਤੈਨੂੰ ਸੁਕਿਆ ਹੋਇਆ ਮਨੁੱਖੀ (ਗੋਹਾ) ਗੂਂਹ ਲੈ ਕੇ ਬਾਲਣਾ ਚਾਹੀਦਾ ਹੈ। ਫ਼ੇਰ ਤੈਨੂੰ ਇਸ ਬਲਦੇ ਹੋਏ ਗੋਹੇ ਉੱਤੇ ਆਪਣੀ ਰੋਟੀ ਪਕਾਉਣੀ ਚਾਹੀਦੀ ਹੈ। ਤੈਨੂੰ ਇਹ ਰੋਟੀ ਲੋਕਾਂ ਦੇ ਸਾਹਮਣੇ ਖਾਣੀ ਚਾਹੀਦੀ ਹੈ।” 13 ਫ਼ੇਰ ਯਹੋਵਾਹ ਨੇ ਆਖਿਆ, “ਇਹ ਗੱਲ ਦਰਸਾਵੇਗੀ ਕਿ ਇਸਰਾਏਲ ਦੇ ਪਰਿਵਾਰ ਨੂੰ ਵਿਦੇਸ਼ਾਂ ਵਿੱਚ ਨਾਪਾਕ ਰੋਟੀ ਖਾਣੀ ਪਵੇਗੀ। ਅਤੇ ਮੈਂ ਉਨ੍ਹਾਂ ਨੂੰ ਇਸਰਾਏਲ ਛੱਡ ਕੇ ਉਨ੍ਹਾਂ ਮੁਲਕਾਂ ਵਿੱਚ ਜਾਣ ਲਈ ਮਜ਼ਬੂਰ ਕੀਤਾ ਸੀ।”
14 ਫ਼ੇਰ ਮੈਂ (ਹਿਜ਼ਕੀਏਲ) ਨੇ ਆਖਿਆ, “ਆਹ, ਪਰ ਯਹੋਵਾਹ ਮੇਰੇ ਪ੍ਰਭੂ, ਮੈਂ ਤਾਂ ਕਦੇ ਵੀ ਨਾਪਾਕ ਭੋਜਨ ਨਹੀਂ ਕੀਤਾ। ਮੈਂ ਤਾਂ ਕਿਸੇ ਅਜਿਹੇ ਜਾਨਵਰ ਦਾ ਮਾਸ ਵੀ ਨਹੀਂ ਖਾਧਾ ਜਿਹੜਾ ਬੀਮਾਰੀ ਨਾਲ ਮਰਿਆ ਹੋਵੇ ਜਾਂ ਜਿਸ ਨੂੰ ਕਿਸੇ ਜੰਗਲੀ ਜਾਨਵਰ ਨੇ ਮਾਰਿਆ ਹੋਵੇ। ਮੈਂ ਕਦੇ ਵੀ ਨਾਪਾਕ ਮਾਸ ਨਹੀਂ ਖਾਧਾ-ਆਪਣੇ ਬਚਪਨ ਤੋਂ ਲੈ ਕੇ ਹੁਣ ਤੀਕ। ਉਸ ਤਰ੍ਹਾਂ ਦਾ ਮੰਦਾ ਮਾਸ ਕਦੇ ਵੀ ਮੇਰੇ ਮੂੰਹ ਵਿੱਚ ਨਹੀਂ ਪਿਆ।”
15 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਮੈਂ ਤੈਨੂੰ ਆਪਣੀ ਰੋਟੀ ਪਕਾਉਣ ਲਈ ਗਾਂ ਦੇ ਸੁੱਕੇ ਗੋਹੇ ਦੀ ਵਰਤੋਂ ਕਰਨ ਦੇਵਾਂਗਾ। ਤੈਨੂੰ ਸੁੱਕੇ ਹੋਏ ਮਨੁੱਖੀ ਗੋਹੇ ਦੀ ਵਰਤੋਂ ਕਰਨ ਦੀ ਲੋੜ ਨਹੀਂ।”
16 ਫ਼ੇਰ ਮੈਨੂੰ ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਮੈਂ ਯਰੂਸ਼ਲਮ ਲਈ ਰੋਟੀ ਦਾ ਭੰਡਾਰ ਨਸ਼ਟ ਕਰ ਰਿਹਾ ਹਾਂ। ਲੋਕਾਂ ਨੂੰ ਭੋਜਨ ਦੀ ਮਿਣਤੀ ਕਰਨੀ ਪਵੇਗੀ। ਉਹ ਆਪਣੇ ਭੋਜਨ ਦੀ ਸਾਮਗ੍ਰੀ ਬਾਰੇ ਬਹੁਤ ਫ਼ਿਕਰਮੰਦ ਹੋਣਗੇ। ਉਨ੍ਹਾਂ ਨੂੰ ਪਾਣੀ ਦੀ ਮਿਣਤੀ ਕਰਨੀ ਪਵੇਗੀ। ਜਦੋਂ ਉਹ ਉਸ ਪਾਣੀ ਨੂੰ ਪੀਣਗੇ ਤਾਂ ਬਹੁਤ ਭੈਭੀਤ ਹੋਣਗੇ। 17 ਕਿਉਂ? ਕਿਉਂ ਕਿ ਓੱਥੇ ਲੋਕਾਂ ਕੋਲ ਖਾਣ ਪੀਣ ਲਈ ਚੋਖਾ ਭੋਜਨ ਅਤੇ ਪਾਣੀ ਨਹੀਂ ਹੋਵੇਗਾ। ਲੋਕ ਇੱਕ ਦੂਸਰੇ ਕੋਲੋਂ ਭੈਭੀਤ ਹੋ ਜਾਣਗੇ-ਉਹ ਆਪਣੇ ਪਾਪਾਂ ਕਾਰਣ ਇੱਕ ਦੂਸਰੇ ਨੂੰ ਜ਼ਾਇਆ ਹੁੰਦਿਆਂ ਦੇਖਣਗੇ।
People of Jerusalem Scattered
5 “ਆਦਮੀ ਦੇ ਪੁੱਤਰ, ਆਪਣੇ ਭੁੱਖ ਦੇ ਦਿਨਾਂ ਮਗਰੋਂ ਤੈਨੂੰ ਇਹ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ। ਤੈਨੂੰ ਇੱਕ ਤੇਜ਼ ਧਾਰ ਵਾਲੀ ਤਲਵਾਰ ਲਿਆਉਣੀ ਚਾਹੀਦੀ ਹੈ। ਉਸ ਤਲਵਾਰ ਨੂੰ ਨਾਈ ਦੇ ਉਸਤਰੇ ਵਾਂਗ ਵਰਤੀਁ। ਆਪਣੇ ਵਾਲ ਅਤੇ ਦਾਢ਼ੀ ਮੁਨਵਾ ਲਵੀਂ। ਵਾਲਾਂ ਨੂੰ ਤੱਕੜੀ ਵਿੱਚ ਰੱਖ ਕੇ ਤੋਂਲੀਁ। ਆਪਣੇ ਵਾਲਾਂ ਦੇ ਬਰਾਬਰ ਦੇ ਤਿੰਨ ਹਿੱਸੇ ਕਰ ਲਵੀਂ। ਆਪਣੇ ਵਾਲਾਂ ਦਾ ਇੱਕ ਤਿਹਾਈ ਹਿੱਸਾ ਉਸ ਇੱਟ ਉੱਤੇ ਰੱਖ ਦੇਵੀਂ ਜਿਸ ਉੱਤੇ ਸ਼ਹਿਰ ਦੀ ਤਸਵੀਰ ਬਣੀ ਹੋਈ ਹੈ। ਉਨ੍ਹਾਂ ਵਾਲਾਂ ਨੂੰ ਉਸ ‘ਸ਼ਹਿਰ’ ਵਿੱਚ ਜਲਾ ਦੇਵੀਂ। (ਇਹ ਗੱਲ ਇਹ ਦਰਸਾਵੇਗੀ ਕਿ ਕੁਝ ਲੋਕ ਸ਼ਹਿਰ ਦੇ ਅੰਦਰ ਮਰ ਜਾਣਗੇ।) ਫ਼ੇਰ ਤਲਵਾਰ ਨਾਲ ਆਪਣੇ ਵਾਲਾਂ ਦੇ ਇੱਕ ਤਿਹਾਈ ਹਿੱਸੇ ਨੂੰ ਛੋਟੇ-ਛੋਟੇ ਹਿਸਿਆਂ ਵਿੱਚ ਕੱਟ ਦੇਵੀਂ ਅਤੇ ਸ਼ਹਿਰ (ਇੱਟ) ਦੇ ਚਾਰੇ ਪਾਸੇ ਖਿਲਾਰ ਦੇਵੀਂ। (ਇਹ ਗੱਲ ਦਰਸਾਵੇਗੀ ਕਿ ਕੁਝ ਲੋਕ ਸ਼ਹਿਰ ਦੇ ਬਾਹਰ ਮਰ ਜਾਣਗੇ।) ਫ਼ੇਰ ਆਪਣੇ ਵਾਲਾਂ ਦਾ ਇੱਕ ਤਿਹਾਈ ਹਿੱਸਾ ਹਵਾ ਵਿੱਚ ਖਿਲਾਰ ਦੇਵੀਂ-ਇਸ ਨੂੰ ਹਵਾ ਦੂਰ ਵਗਾ ਦੇਵੇ। (ਇਹ ਗੱਲ ਦਰਸਾਵੇਗੀ) ਕਿ ਮੈਂ ਆਪਣੀ ਤਲਵਾਰ ਸੂਤ ਕੇ ਕੁਝ ਲੋਕਾਂ ਨੂੰ ਦੂਰ ਦੁਰਾਡੇ ਦੇਸਾਂ ਵਿੱਚ ਭਜਾ ਦਿਆਂਗਾ। 3 ਪਰ ਫ਼ੇਰ ਤੈਨੂੰ ਉਨ੍ਹਾਂ ਵਾਲਾਂ ਵਿੱਚੋਂ ਕੁਝ ਵਾਲ ਲੈ ਕੇ ਆਪਣੇ ਚੋਲੇ ਵਿੱਚ ਲਪੇਟ ਲੈਣੇ ਚਾਹੀਦੇ ਹਨ। (ਇਸਤੋਂ ਇਹ ਦਰਸਾਇਆ ਜਾਵੇਗਾ ਕਿ ਮੈਂ ਆਪਣੇ ਲੋਕਾਂ ਵਿੱਚੋਂ ਕੁਝ ਨੂੰ ਬਚਾ ਲਵਾਂਗਾ।) 4 ਤੈਨੂੰ ਉਨ੍ਹਾਂ ਵਾਲਾਂ ਵਿੱਚੋਂ ਕੁਝ ਹੋਰ ਚੁੱਕ ਲੈਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਅੱਗ ਵਿੱਚ ਸੁੱਟ ਦੇਣਾ ਚਾਹੀਦਾ ਹੈ। ਇਹ ਗੱਲ ਦਰਸਾਵੇਗੀ ਕਿ ਓੱਥੇ ਅੱਗ ਲੱਗ ਜਾਵੇਗੀ ਅਤੇ ਇਸਰਾਏਲ ਦੇ ਸਾਰੇ ਘਰ ਨੂੰ ਫ਼ਨਾਹ ਕਰ ਦੇਵੇਗੀ।”
5 ਫ਼ੇਰ ਯਹੋਵਾਹ ਮੇਹੇ ਪ੍ਰਭੂ, ਨੇ ਮੈਨੂੰ ਆਖਿਆ, “ਔਹ (ਇੱਟ) ਯਰੂਸ਼ਲਮ ਦੀ ਤਸਵੀਰ ਹੈ। ਮੈਂ ਯਰੂਸ਼ਲਮ ਨੂੰ ਹੋਰਨਾਂ ਕੌਮਾਂ ਦੇ ਵਿੱਚਕਾਰ ਰੱਖਦਾ ਹਾਂ। ਅਤੇ ਉਸ ਦੇ ਆਲੇ ਦੁਆਲੇ ਦੇਸ ਹਨ। 6 ਯਰੂਸ਼ਲਮ ਦੇ ਲੋਕਾਂ ਨੇ ਮੇਰੇ ਆਦੇਸ਼ਾਂ ਦੇ ਵਿਰੁੱਧ ਬਗਾਵਤ ਕੀਤੀ। ਉਹ ਹੋਰਨਾਂ ਸਾਰੀਆਂ ਕੌਮਾਂ ਨਾਲੋਂ ਬਦਤਰ ਸਨ। ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਦੇ ਦੇਸਾਂ ਦੇ ਕਿਸੇ ਵੀ ਲੋਕਾਂ ਨਾਲੋਂ ਮੇਰੀਆਂ ਬਿਧੀਆ ਨੂੰ ਵੱਧੇਰੇ ਤੋੜਿਆ। ਉਨ੍ਹਾਂ ਨੇ ਮੇਰੇ ਆਦੇਸ਼ਾਂ ਨੂੰ ਸੁਣਨ ਤੋਂ ਇਨਕਾਰ ਕੀਤਾ! ਉਨ੍ਹਾਂ ਨੇ ਮੇਰੇ ਕਨੂੰਨਾ ਦਾ ਪਾਲਣ ਨਹੀਂ ਕੀਤਾ!”
7 ਇਸ ਲਈ, ਯਹੋਵਾਹ ਮੇਰਾ ਪ੍ਰਭੂ, ਆਖਦਾ ਹੈ, “ਮੈਂ ਤੁਹਾਨੂੰ ਭਿਆਨਕ ਮੁਸੀਬਤਾਂ ਦਿਆਂਗਾ। ਕਿਉਂ ਕਿ ਤੁਸੀਂ ਮੇਰੇ ਕਨੂੰਨਾਂ ਦਾ ਪਾਲਣ ਨਹੀਂ ਕੀਤਾ। ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲੋਂ ਮੇਰੇ ਵੱਧੇਰੇ ਕਨੂੰਨਾਂ ਨੂੰ ਤੋੜਿਆ! ਤੁਸੀਂ ਤਾਂ ਉਹ ਗੱਲਾਂ ਵੀ ਕੀਤੀਆਂ ਜਿਨ੍ਹਾਂ ਨੂੰ ਉਹ ਲੋਕ ਮੰਦਾ ਆਖਦੇ ਹਨ!” 8 ਇਸ ਲਈ, ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, “ਇਸ ਲਈ ਹੁਣ ਮੈਂ ਵੀ ਤੁਹਾਡੇ ਖਿਲਾਫ਼ ਹਾਂ! ਅਤੇ ਮੈਂ ਤੁਹਾਨੂੰ ਸਜ਼ਾ ਦੇਵਾਂਗਾ ਜਦੋਂ ਕਿ ਉਹ ਦੂਸਰੇ ਲੋਕ ਦੇਖਣਗੇ। 9 ਮੈਂ ਤੁਹਾਡੇ ਨਾਲ ਉਹ ਗੱਲਾਂ ਕਰਾਂਗਾ ਜਿਹੜੀਆਂ ਮੈਂ ਪਹਿਲਾਂ ਕਦੇ ਵੀ ਨਹੀਂ ਕੀਤੀਆਂ। ਅਤੇ ਮੈਂ ਫ਼ੇਰ ਕਦੇ ਵੀ ਉਹ ਭਿਆਨਕ ਗੱਲਾਂ ਦੋਬਾਰਾ ਨਹੀਂ ਕਰਾਂਗਾ! ਕਿਉਂ? ਕਿਉਂ ਕਿ ਤੁਸੀਂ ਕਿੰਨੀਆਂ ਹੀ ਭਿਆਨਕ ਗੱਲਾਂ ਕੀਤੀਆਂ ਸਨ। 10 ਯਰੂਸ਼ਲਮ ਦੇ ਲੋਕ ਇੰਨੇ ਭੁੱਖੇ ਹੋਣਗੇ ਕਿ ਮਾਪੇ ਆਪਣੇ ਬੱਚਿਆਂ ਨੂੰ ਖਾਣਗੇ ਅਤੇ ਬੱਚੇ ਆਪਣੇ ਹੀ ਮਾਪਿਆਂ ਨੂੰ ਖਾਣਗੇ। ਮੈਂ ਤੁਹਾਨੂੰ ਕਈ ਤਰ੍ਹਾਂ ਨਾਲ ਸਜ਼ਾ ਦਿਆਂਗਾ। ਅਤੇ ਉਹ ਲੋਕ ਜਿਹੜੇ ਬਚ ਰਹਿਣਗੇ, ਉਨ੍ਹਾਂ ਨੂੰ ਮੈਂ ਹਵਾਵਾਂ ਵਿੱਚ ਖਿਲਾਰ ਦਿਆਂਗਾ।”
11 ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, “ਯਰੂਸ਼ਲਮ, ਮੈਂ ਆਪਣੇ ਜੀਵਨ ਨੂੰ ਸਾਖੀ ਰੱਖ ਕੇ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਸਜ਼ਾ ਦਿਆਂਗਾ। ਮੈਂ ਇਕਰਾਰ ਕਰਦਾ ਹਾਂ ਕਿ ਤੈਨੂੰ ਸਜ਼ਾ ਦਿਆਂਗਾ। ਕਿਉਂ ਕਿ ਤੂੰ ਮੇਰੇ ਪਵਿੱਤਰ ਸਥਾਨ ਉੱਤੇ ਭਿਆਨਕ ਗੱਲਾਂ ਕੀਤੀਆਂ ਤੂੰ ਅਜਿਹੀਆਂ ਭਿਆਨਕ ਗੱਲਾਂ ਕੀਤੀਆਂ ਜਿਨ੍ਹਾਂ ਨੇ ਇਸ ਨੂੰ ਨਾਪਾਕ ਕਰ ਦਿੱਤਾ! ਮੈਂ ਤੈਨੂੰ ਸਜ਼ਾ ਦਿਆਂਗਾ। ਮੈਂ ਕੋਈ ਰਹਿਮ ਨਹੀਂ ਕਰਾਂਗਾ। ਮੈਨੂੰ ਤੇਰੇ ਉੱਤੇ ਕੋਈ ਅਫ਼ਸੋਸ ਨਹੀਂ ਹੋਵੇਗਾ! 12 ਤੇਰੇ ਲੋਕਾਂ ਵਿੱਚੋਂ ਤੀਜਾ ਹਿੱਸਾ ਲੋਕ ਸ਼ਹਿਰ ਅੰਦਰ ਬੀਮਾਰੀ ਅਤੇ ਭੁੱਖ ਨਾਲ ਮਰ ਜਾਣਗੇ। ਤੇਰੇ ਲੋਕਾਂ ਵਿੱਚੋਂ ਤੀਜਾ ਹਿੱਸਾ ਲੋਕ ਸ਼ਹਿਰ ਦੇ ਬਾਹਰ ਜੰਗ ਵਿੱਚ ਮਰ ਜਾਣਗੇ ਅਤੇ ਫ਼ੇਰ ਮੈਂ ਆਪਣੀ ਤਲਵਾਰ ਸੂਤ ਲਵਾਂਗਾ ਅਤੇ ਤੇਰੇ ਲੋਕਾਂ ਦੇ ਤੀਜੇ ਹਿੱਸੇ ਨੂੰ ਦੂਰ ਦੁਰਾਡੇ ਦੇਸਾਂ ਵਿੱਚ ਭਜਾ ਦਿਆਂਗਾ। 13 ਸਿਰਫ਼ ਉਦੋਂ ਹੀ ਮੈਂ ਤੇਰੇ ਲੋਕਾਂ ਉੱਤੇ ਕਹਿਰਵਾਨ ਹੋਣੋ ਹਟਾਂਗਾ। ਮੈਂ ਜਾਣ ਲਵਾਂਗਾ ਕਿ ਉਨ੍ਹਾਂ ਨੂੰ ਉਨ੍ਹਾਂ ਮੰਦੀਆਂ ਗੱਲਾਂ ਦੀ ਸਜ਼ਾ ਮਿਲ ਗਈ ਹੈ ਜਿਹੜੀਆਂ ਉਨ੍ਹਾਂ ਨੇ ਮੇਰੇ ਨਾਲ ਕੀਤੀਆਂ ਸਨ। ਅਤੇ ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ, ਅਤੇ ਮੈਂ ਉਨ੍ਹਾਂ ਨਾਲ ਆਪਣੀ ਈਰਖਾ ਕਾਰਣ ਹੀ ਗੱਲ ਕੀਤੀ ਸੀ ਜਦੋਂ ਮੈਂ ਉਨ੍ਹਾਂ ਉੱਪਰ ਆਪਣਾ ਗੁੱਸਾ ਵਰਸਾ ਹਟਿਆ ਸੀ!”
14 ਪਰਮੇਸ਼ੁਰ ਨੇ ਆਖਿਆ, “ਯਰੂਸ਼ਲਮ, ਮੈਂ ਤੈਨੂੰ ਤਬਾਹ ਕਰ ਦਿਆਂਗਾ-ਤੂੰ ਪੱਥਰ ਦੇ ਢੇਰ ਤੋਂ ਸਿਵਾ ਕੁਝ ਵੀ ਨਹੀਂ ਹੋਵੇਂਗਾ। ਤੇਰੇ ਆਲੇ-ਦੁਆਲੇ ਦੇ ਲੋਕ ਤੇਰਾ ਮਜ਼ਾਕ ਉਡਾਉਣਗੇ। ਹਰ ਤੁਰਨ ਫ਼ਿਰਨ ਵਾਲਾ ਬੰਦਾ ਤੇਰਾ ਮਜ਼ਾਕ ਉਡਾਵੇਗਾ। 15 ਤੇਰੇ ਆਲੇ-ਦੁਆਲੇ ਦੇ ਲੋਕ ਤੇਰਾ ਮਜ਼ਾਕ ਉਡਾਉਣਗੇ, ਪਰ ਤੂੰ ਉਨ੍ਹਾਂ ਲਈ ਇੱਕ ਸਬਕ ਵੀ ਹੋਵੇਂਗਾ। ਉਹ ਦੇਖਣਗੇ ਕਿ ਮੈਂ ਕਹਿਰਵਾਨ ਸੀ ਅਤੇ ਤੁਹਾਨੂੰ ਸਜ਼ਾ ਦਿੱਤੀ ਸੀ। ਮੈਂ ਬਹੁਤ ਕਹਿਰਵਾਨ ਸੀ। ਮੈਂ ਤੈਨੂੰ ਚੇਤਾਵਨੀ ਦਿੱਤੀ ਸੀ। ਮੈਂ, ਯਹੋਵਾਹ ਨੇ, ਤੈਨੂੰ ਦੱਸਿਆ ਸੀ ਕਿ ਮੈਂ ਕੀ ਕਰਾਂਗਾ! 16 ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੇ ਵੱਲ ਭਿਆਨਕ ਭੁੱਖਮਰੀ ਦਾ ਸਮਾਂ ਭੇਜਾਂਗਾ। ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੇ ਵੱਲ ਚੀਜ਼ਾਂ ਭੇਜਾਂਗਾ ਜਿਹੜੀਆਂ ਤੈਨੂੰ ਤਬਾਹ ਕਰ ਦੇਣਗੀਆਂ। ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੀ ਭੋਜਨ ਸਾਮਗ੍ਰੀ ਖੋਹ ਲਵਾਂਗਾ ਅਤੇ ਇਹ ਵੀ ਕਿ ਅਜਿਹੀ ਭੁੱਖਮਰੀ ਦੇ ਸਮੇਂ ਬਾਰ-ਬਾਰ ਆਉਣਗੇ। 17 ਮੈਂ ਤੈਨੂੰ ਦੱਸਿਆ ਸੀ ਕਿ ਤੇਰੇ ਵਿਰੁੱਧ ਭੁੱਖ ਅਤੇ ਜੰਗਲੀ ਜਾਨਵਰ ਭੇਜਾਂਗਾ ਜਿਹੜੇ ਤੇਰਿਆਂ ਬੱਚਿਆਂ ਨੂੰ ਮਾਰ ਦੇਣਗੇ। ਮੈਂ ਤੈਨੂੰ ਦੱਸਿਆ ਸੀ ਕਿ ਇੱਥੇ ਸ਼ਹਿਰ ਵਿੱਚ ਹਰ ਥਾਂ ਬੀਮਾਰੀ ਅਤੇ ਮੌਤ ਹੋਵੇਗੀ। ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੇ ਵਿਰੁੱਧ ਲੜਨ ਲਈ ਉਨ੍ਹਾਂ ਦੁਸ਼ਮਣ ਸਿਪਾਹੀਆਂ ਨੂੰ ਲਿਆਵਾਂਗਾ। ਮੈਂ, ਯਹੋਵਾਹ ਨੇ, ਤੈਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਸਨ ਜੋ ਵਾਪਰਨਗੀਆਂ-ਅਤੇ ਉਹ ਜ਼ਰੂਰ ਵਾਪਰਨਗੀਆਂ।”
Prophecies Against Israel
6 ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਇੱਕ ਵਾਰ ਫ਼ੇਰ ਮਿਲਿਆ। 2 ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਬਤਾਂ ਵੱਲ ਮੁੜ। ਮੇਰੇ ਲਈ ਉਨ੍ਹਾਂ ਦੇ ਵਿਰੁੱਧ ਬੋਲ। 3 ਉਨ੍ਹਾਂ ਪਰਬਤਾਂ ਨੂੰ ਇਹ ਗੱਲਾਂ ਦੱਸ: ‘ਇਸਰਾਏਲ ਦੇ ਪਰਬਤੋਂ, ਯਹੋਵਾਹ ਮੇਰੇ ਪ੍ਰਭੂ ਦੇ ਇਸ ਸੰਦੇਸ਼ ਨੂੰ ਸੁਣੋ! ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਪਹਾੜੀਆਂ ਪਰਬਤਾਂ ਅਤੇ ਘਾਟੀਆਂ ਨੂੰ ਆਖਦਾ ਹੈ। ਦੇਖੋ! ਮੈਂ (ਪਰਮੇਸ਼ੁਰ) ਤੁਹਾਡੇ ਵਿਰੁੱਧ ਲੜਨ ਲਈ ਦੁਸ਼ਮਣ ਨੂੰ ਲਿਆ ਰਿਹਾ ਹਾਂ। ਮੈ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਨਸ਼ਟ ਕਰ ਦਿਆਂਗਾ। 4 ਤੁਹਾਡੀਆਂ ਜਗਵੇਦੀਆਂ ਢਠ੍ਠ ਹੋ ਜਾਣਗੀਆਂ! ਤੁਹਾਡੀਆਂ ਧੂਫ਼ ਦੀਆਂ ਜਗਵੇਦੀਆਂ ਚੂਰ ਚੂਰ ਹੋ ਜਾਣਗੀਆਂ। ਮੈਂ ਤੁਹਾਡੀਆਂ ਲੋਬਾਂ ਨੂੰ ਤੁਹਾਡੇ ਬੁੱਤਾਂ ਦੇ ਅੱਗੇ ਸੁੱਟ ਦਿਆਂਗਾ। 5 ਅਤੇ ਮੈਂ ਤੁਹਾਡੀਆਂ ਲੋਬਾਂ ਨੂੰ ਤੁਹਾਡੇ ਅਸ਼ਲੀਲ ਬੁੱਤਾਂ ਦੇ ਅੱਗੇ ਸੁੱਟ ਦਿਆਂਗਾ। ਮੈਂ ਤੁਹਾਡੀਆਂ ਹੱਡੀਆਂ ਨੂੰ ਤੁਹਾਡੀਆਂ ਜਗਵੇਦੀਆਂ ਦੇ ਦੁਆਲੇ ਖਿਲਾਰ ਦਿਆਂਗਾ। 6 ਜਿੱਥੇ ਵੀ ਕਿਧਰ ਤੁਹਾਡੇ ਲੋਕ ਰਹਿੰਦੇ ਨੇ ਉਨ੍ਹਾਂ ਨਾਲ ਮਾੜੀਆਂ ਗੱਲਾਂ ਵਾਪਰਨਗੀਆਂ। ਉਨ੍ਹਾਂ ਦੇ ਸ਼ਹਿਰ ਮਲਬੇ ਦੇ ਢੇਰ ਬਣ ਜਾਣਗੇ। ਉਨ੍ਹਾਂ ਦੀਆਂ ਉੱਚੀਆਂ ਥਾਵਾਂ ਤਬਾਹ ਹੋ ਜਾਣਗੀਆਂ। ਤਾਂ ਜੋ ਉਨ੍ਹਾਂ ਉਪਾਸਨਾ ਸਥਾਨਾਂ ਦੀ ਵਰਤੋਂ ਫ਼ੇਰ ਕਦੇ ਨਾ ਹੋ ਸੱਕੇ- ਉਹ ਜਗਵੇਦੀਆਂ ਸਾਰੀਆਂ ਹੀ ਤਬਾਹ ਹੋ ਜਾਣਗੀਆਂ। ਫ਼ੇਰ ਕਦੇ ਵੀ ਲੋਕ ਉਨ੍ਹਾਂ ਅਸ਼ਲੀਲ ਬੁੱਤਾਂ ਦੀ ਉਪਾਸਨਾ ਨਹੀਂ ਕਰ ਸੱਕਣਗੇ। ਉਹ ਧੂਫ਼ ਦੀਆਂ ਜਗਵੇਦੀਆਂ ਚੂਰ-ਚੂਰ ਹੋ ਜਾਣਗੀਆਂ। ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਬਣਾਇਆ ਸੀ, ਪੂਰੀ ਤਰ੍ਹਾਂ ਤਬਾਹ ਹੋ ਜਾਣਗੀਆਂ! 7 ਤੁਹਾਡੀਆਂ ਲੋਬਾਂ ਤੁਹਾਡੇ ਦਰਮਿਆਨ ਹੀ ਡਿੱਗਣਗੀਆਂ ਫ਼ੇਰ ਤੁਸੀਂ ਜਾਣੋਂਗੇ ਕਿ ਮੈਂ ਹੀ ਯਹੋਵਾਹ ਹਾਂ!’”
8 ਪਰਮੇਸ਼ੁਰ ਨੇ ਆਖਿਆ, “ਪਰ ਮੈਂ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਬਚ ਕੇ ਨਿਕਲ ਜਾਣ ਦਿਆਂਗਾ। ਉਹ ਕੁਝ ਸਮੇਂ ਲਈ ਹੋਰਨਾਂ ਦੇਸਾਂ ਅੰਦਰ ਰਹਿਣਗੇ। ਮੈਂ ਉਨ੍ਹਾਂ ਨੂੰ ਖਿੰਡਾ ਦੇਵਾਂਗਾ ਅਤੇ ਉਨ੍ਹਾਂ ਨੂੰ ਹੋਰਨਾਂ ਦੇਸਾਂ ਅੰਦਰ ਰਹਿਣ ਲਈ ਮਜ਼ਬੂਰ ਕਰ ਦਿਆਂਗਾ। 9 ਫ਼ੇਰ ਉਹ ਬਚੇ ਹੋਏ ਲੋਕਾਂ ਨੂੰ ਬੰਦੀ ਬਣਾ ਲਿਆ ਜਾਵੇਗਾ। ਉਨ੍ਹਾਂ ਨੂੰ ਹੋਰਨਾਂ ਦੇਸਾਂ ਅੰਦਰ ਰਹਿਣ ਲਈ ਮਜ਼ਬੂਰ ਹੋਣਾ ਪਵੇਗਾ। ਪਰ ਉਹ ਬਚੇ ਹੋਏ ਲੋਕ ਮੈਨੂੰ ਚੇਤੇ ਕਰਨਗੇ। ਮੈਂ ਉਨ੍ਹਾਂ ਦਾ ਬੇਵਫਾ ਆਤਮਾ ਤੋੜ ਦਿੱਤਾ ਸੀ। ਉਹ ਆਪਣੇ ਕੀਤੇ ਹੋਏ ਮੰਦੇ ਕੰਮਾਂ ਲਈ ਖੁਦ ਨੂੰ ਨਫ਼ਰਤ ਕਰਨਗੇ। ਅਤੀਤ ਵਿੱਚ, ਉਨ੍ਹਾਂ ਨੇ ਮੇਰੇ ਕੋਲੋਂ ਮੂੰਹ ਮੋੜ ਲਿਆ ਸੀ ਅਤੇ ਮੈਨੂੰ ਛੱਡ ਦਿੱਤਾ ਸੀ। ਉਹ ਆਪਣੇ ਬੁੱਤਾਂ ਦੇ ਪਿੱਛੇ ਭੱਜੇ ਸਨ। ਉਹ ਉਸ ਔਰਤ ਵਾਂਗ ਸਨ ਜਿਹੜੀ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਆਦਮੀ ਦੇ ਪਿੱਛੇ ਭੱਜਦੀ ਹੈ। ਉਨ੍ਹਾਂ ਨੇ ਅਨੇਕਾਂ ਭਿਆਨਕ ਗੱਲਾਂ ਕੀਤੀਆਂ। 10 ਪਰ ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ। ਅਤੇ ਉਹ ਜਾਣ ਲੈਣਗੇ ਕਿ ਜੇ ਮੈਂ ਕੁਝ ਕਰਨ ਬਾਰੇ ਆਖਦਾ ਹਾਂ ਤਾਂ ਮੈਂ ਉਹ ਕਰਾਂਗਾ! ਉਹ ਜਾਣ ਲੈਣਗੇ ਕਿ ਮੈਂ ਹੀ ਉਨ੍ਹਾਂ ਸਾਰੀਆਂ ਗੱਲਾਂ ਦਾ ਕਾਰਣ ਸਾਂ ਜਿਹੜੀਆਂ ਉਨ੍ਹਾਂ ਨਾਲ ਵਾਪਰੀਆਂ ਸਨ।”
11 ਫ਼ੇਰ ਯਹੋਵਾਹ ਮੇਰਾ ਪ੍ਰਭੂ, ਨੇ ਮੈਨੂੰ ਆਖਿਆ, “ਆਪਣੇ ਹੱਥ ਵਜਾ ਅਤੇ ਆਪਣੇ ਪੈਰਾਂ ਨਾਲ ਧਰਤੀ ਠੋਕ। ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਦੇ ਵਿਰੁੱਧ ਬੋਲ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਕੀਤੀਆਂ ਹਨ। ਉਨ੍ਹਾਂ ਨੂੰ ਚੇਤਾਵਨੀ ਦੇਹ ਕਿ ਉਹ ਬੀਮਾਰੀ ਅਤੇ ਭੁੱਖ ਨਾਲ ਮਰਨਗੇ। ਉਨ੍ਹਾਂ ਨੂੰ ਆਖ ਕਿ ਉਹ ਜੰਗ ਵਿੱਚ ਮਰਨਗੇ। 12 ਦੂਰ ਦੇ ਲੋਕ ਬੀਮਾਰੀ ਨਾਲ ਮਰਨਗੇ ਇਸ ਥਾਂ ਦੇ ਨੇੜੇ ਦੇ ਲੋਕ ਤਲਵਾਰਾਂ ਨਾਲ ਮਰਨਗੇ। ਅਤੇ ਸ਼ਹਿਰ ਦੇ ਬਚੇ ਹੋਏ ਲੋਕ ਭੁੱਖ ਨਾਲ ਮਰਨਗੇ। ਸਿਰਫ਼ ਉਦੋਂ ਹੀ ਮੈਂ ਕਹਿਰਵਾਨ ਹੋਣ ਤੋਂ ਹਟਾਂਗਾ। 13 ਅਤੇ ਫ਼ੇਰ ਤੁਸੀਂ ਜਾਣੋਂਗੇ ਕਿ ਮੈਂ ਯਹੋਵਾਹ ਹਾਂ। ਇਹ ਗੱਲ ਤੁਸੀਂ ਉਦੋਂ ਜਾਣੋਂਗੇ ਜਦੋਂ ਤੁਸੀਂ ਆਪਣੀਆਂ ਲੋਬਾਂ ਨੂੰ ਆਪਣੇ ਬੁੱਤਾਂ ਦੇ ਸਾਹਮਣੇ ਅਤੇ ਉਨ੍ਹਾਂ ਦੀਆਂ ਜਗਵੇਦੀਆਂ ਦੁਆਲੇ ਪਏ ਦੇਖੋਂਗੇ। ਉਹ ਲਾਸ਼ਾਂ ਤੁਹਾਡੇ ਹਰ ਉਪਸਨਾ ਸਥਾਨ ਦੇ ਨੇੜੇ ਹੋਣਗੀਆਂ-ਹਰ ਪਹਾੜੀ ਅਤੇ ਪਰਬਤ ਉੱਤੇ, ਹਰ ਹਰੇ ਰੁੱਖ ਹੇਠਾਂ ਅਤੇ ਪਤਿਆਂ ਵਾਲੇ ਹਰ ਓਕ ਦੇ ਰੁੱਖ ਹੇਠਾਂ। ਉਨ੍ਹਾਂ ਸਾਰੀਆਂ ਥਾਵਾਂ ਉੱਤੇ ਤੁਸੀਂ ਆਪਣੇ ਬੁੱਤਾਂ ਲਈ ਮਿੱਠੀ ਸੁਗੰਧ ਵਜੋਂ ਬਲੀਆਂ ਚੜ੍ਹਾਈਆਂ। 14 ਪਰ ਮੈਂ ਤੁਹਾਡੇ ਲੋਕਾਂ ਉੱਤੇ ਆਪਣਾ ਹੱਥ ਫੈਲਾਵਾਂਗਾ ਅਤੇ ਤੁਹਾਨੂੰ ਅਤੇ ਤੁਹਾਡੇ ਲੋਕਾਂ ਨੂੰ, ਸਜ਼ਾ ਦੇਵਾਂਗਾ! ਮੈਂ ਤੁਹਾਡੇ ਦੇਸ ਨੂੰ ਤਬਾਹ ਕਰ ਦਿਆਂਗਾ। ਇਹ ਦਿਬਲਾਹ ਦੇ ਮਾਰੂਬਲ ਨਾਲੋਂ ਵੀ ਵੱਧੇਰੇ ਖਾਲੀ ਹੋਵੇਗਾ। ਫ਼ੇਰ ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ!”
Disaster Is Coming to Jerusalem
7 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। 2 ਉਸ ਨੇ ਆਖਿਆ, “ਹੁਣ, ਆਦਮੀ ਦੇ ਪੁੱਤਰ, ਇੱਥੇ ਯਹੋਵਾਹ ਮੇਰੇ ਪ੍ਰਭੂ ਦਾ ਇੱਕ ਸੰਦੇਸ਼ ਹੈ। ਇਹ ਸੰਦੇਸ਼ ਇਸਰਾਏਲ ਦੀ ਧਰਤੀ ਲਈ ਹੈ।
“ਅੰਤ।
ਅੰਤ ਆ ਰਿਹਾ ਹੈ।
ਸਾਰਾ ਦੇਸ ਤਬਾਹ ਹੋ ਜਾਵੇਗਾ।
3 ਤੁਹਾਡਾ ਅੰਤ ਆ ਰਿਹਾ ਹੈ!
ਮੈਂ ਦਿਖਾ ਦਿਆਂਗਾ ਕਿ ਮੈਂ ਤੁਹਾਡੇ ਉੱਤੇ ਕਿੰਨਾ ਕਹਿਰਵਾਨ ਹਾਂ।
ਮੈਂ ਤਹਾਡੇ ਕੀਤੇ ਹੋਏ ਮੰਦੇ ਕੰਮਾਂ ਲਈ ਸਜ਼ਾ ਦੇਵਾਂਗਾ।
ਮੈਂ ਤੁਹਾਡੇ ਪਾਸੋਂ, ਤੁਹਾਡੀਆਂ ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਦਾ ਮੁੱਲ ਚੁਕਾਵਾਂਗਾ ਜੋ ਤੁਸੀਂ ਕੀਤੀਆਂ ਨੇ।
4 ਮੈਂ ਤੁਹਾਡੇ ਲਈ ਕੋਈ ਰਹਿਮ ਨਹੀਂ ਦਰਸਾਵਾਂਗਾ ।
ਮੈਨੂੰ ਤੁਹਾਡੇ ਲਈ ਅਫ਼ਸੋਸ ਨਹੀਂ ਹੋਵੇਗਾ ।
ਮੈਂ ਤੁਹਾਡੇ ਮੰਦੇ ਕਾਰਿਆਂ ਲਈ ਸਜ਼ਾ ਦੇ ਰਿਹਾ ਹਾਂ।
ਤੁਸੀਂ ਕਿੰਨੀਆਂ ਭਿਆਨਕ ਗੱਲਾਂ ਕੀਤੀਆਂ ਨੇ।
ਤੁਸੀਂ ਜਾਣ ਲਵੋਂਗੇ ਕਿ ਮੈਂ ਯਹੋਵਾਹ ਹਾਂ।”
5 ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ। “ਉੱਥੇ ਇੱਕ ਬਿਪਤਾ ਤੋਂ ਮਗਰੋਂ ਦੂਸਰੀ ਆਵੇਗੀ! 6 ਅੰਤ ਨੇੜੇ ਆ ਰਿਹਾ ਹੈ, ਅਤੇ ਇਹ ਛੇਤੀ ਹੀ ਆਵੇਗਾ! 7 ਇਸਰਾਏਲ ਵਿੱਚ ਰਹਿਣ ਵਾਲੇ ਲੋਕੋ, ਕੀ ਤੁਸੀਂ ਅਲਾਰਮ ਦੀ ਆਵਾਜ਼ ਸੁਣ ਸੱਕਦੇ ਹੋ? ਦੁਸ਼ਮਣ ਆ ਰਿਹਾ ਹੈ। ਸਜ਼ਾ ਦਾ ਵਕਤ ਬਹੁਤ ਹੀ ਛੇਤੀ ਆ ਰਿਹਾ ਹੈ! ਦੁਸ਼ਮਣ ਦਾ ਸ਼ੋਰ ਪਹਾੜਾਂ ਉੱਤੇ ਉੱਚੇ ਅਤੇ ਉੱਚਾ ਹੋ ਰਿਹਾ ਹੈ। 8 ਬਹੁਤ ਛੇਤੀ ਹੀ ਹੁਣ, ਮੈਂ ਤੁਹਾਨੂੰ ਦਰਸਾ ਦਿਆਂਗਾ ਕਿ ਮੈਂ ਕਿੰਨਾ ਕਹਿਰਵਾਨ ਹਾਂ। ਮੈਂ ਤੁਹਾਡੇ ਖਿਲਾਫ਼ ਆਪਣਾ ਸਾਰਾ ਕਹਿਰ ਦਰਸਾ ਦਿਆਂਗਾ। ਮੈਂ ਤੁਹਾਡੇ ਮੰਦੇ ਕਾਰਿਆਂ ਲਈ ਤੁਹਾਨੂੰ ਸਜ਼ਾ ਦਿਆਂਗਾ। ਮੈਂ ਤੁਹਾਡੇ ਪਾਸੋਂ ਤੁਹਾਡੀਆਂ ਸਾਰੀਆਂ ਭਿਆਨਕ ਗੱਲਾਂ ਦਾ ਮੁੱਲਾਂ ਚੁਕਵਾਵਾਂਗਾ। 9 ਮੈਂ ਤੁਹਾਡੇ ਉੱਪਰ ਕੋਈ ਰਹਿਮ ਨਹੀਂ ਕਰਾਂਗਾ। ਮੈਨੂੰ ਤੁਹਾਡੇ ਉੱਤੇ ਕੋਈ ਅਫ਼ਸੋਸ ਨਹੀਂ ਹੋਵੇਗਾ। ਮੈਂ ਤੁਹਾਨੂੰ ਤੁਹਾਡੇ ਕੀਤੇ ਮੰਦੇ ਕੰਮਾਂ ਦੀ ਸਜ਼ਾ ਦੇ ਰਿਹਾ ਹਾਂ। ਤੁਸੀਂ ਕਿੰਨੀਆਂ ਭਿਆਨਕ ਗੱਲਾਂ ਕੀਤੀਆਂ ਹਨ। ਹੁਣ ਤੁਸੀਂ ਜਾਣ ਜਾਵੋਂਗੇ ਕਿ ਮੈਂ ਯਹੋਵਾਹ ਹਾਂ ਜੋ ਤੁਹਾਨੂੰ ਸਜ਼ਾ ਦਿੰਦਾ ਹੈ।
10 “ਸਜ਼ਾ ਦਾ ਉਹ ਸਮਾਂ ਆ ਚੁੱਕਿਆ ਹੈ, ਪਰਮੇਸ਼ੁਰ ਨੇ ਇਸ਼ਾਰਾ ਕਰ ਦਿੱਤਾ ਹੈ, ਡੰਡੀ ਪੁੰਗਰ ਗਈ ਪਈ ਹੈ, ਹਂਕਾਰ ਦਾ ਫ਼ੱਲ ਪੂਰੇ ਜੋਬਨ ਤੇ ਹੈ। 11 ਉਹ ਹਿਂਸੱਕ ਆਦਮੀ ਉਨ੍ਹਾਂ ਮੰਦੇ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈ। ਇਸਰਾਏਲ ਵਿੱਚ ਬਹੁਤ ਸਾਰੇ ਲੋਕ ਹਨ-ਪਰ ਉਹ ਉਨ੍ਹਾਂ ਵਿੱਚੋਂ ਨਹੀਂ ਹੈ। ਉਹ ਉਸ ਭੀੜ ਵਿੱਚਲਾ ਬੰਦਾ ਨਹੀਂ ਹੈ। ਉਹ ਉਨ੍ਹਾਂ ਲੋਕਾਂ ਦੇ ਮਹੱਤਵਪੂਰਣ ਆਗੂਆਂ ਵਿੱਚੋਂ ਕੋਈ ਇੱਕ ਨਹੀਂ ਹੈ।
12 “ਸਜ਼ਾ ਦਾ ਉਹ ਸਮਾਂ ਆ ਗਿਆ ਹੈ। ਉਹ ਦਿਨ ਆ ਗਿਆ ਹੈ। ਉਹ ਜਿਹੜੇ ਖਰੀਦਦੇ ਹਨ ਖੁਸ਼ ਨਾ ਹੋਣ, ਅਤੇ ਉਹ ਜਿਹੜੇ ਵੇਚਦੇ ਹਨ ਉਦਾਸ ਨਾ ਹੋਣ। 13 ਜਿਨ੍ਹਾਂ ਲੋਕਾਂ ਨੇ ਆਪਣੀ ਜਾਇਦਾਦ ਵੇਚੀ ਸੀ ਉਹ ਕਦੇ ਵੀ ਉੱਥੇ ਵਾਪਸ ਨਹੀਂ ਜਾਣਗੇ। ਜੇ ਕੋਈ ਬੰਦਾ ਜਿਉਂਦਾ ਬਚ ਕੇ ਨਿਕਲ ਵੀ ਜਾਵੇਗਾ ਤਾਂ ਉਹ ਕਦੇ ਵੀ ਆਪਣੀ ਜਾਇਦਾਦ ਕੋਲ ਵਾਪਸ ਨਹੀਂ ਜਾਵੇਗਾ। ਕਿਉਂ ਕਿ ਇਹ ਦਰਸ਼ਨ ਲੋਕਾਂ ਦੀ ਸਾਰੀ ਭੀੜ ਬਾਰੇ ਹੈ। ਇਸ ਲਈ ਜੇ ਕੋਈ ਬੰਦਾ ਜਿਉਂਦਾ ਬਚਕੇ ਨਿਕਲ ਵੀ ਜਾਵੇਗਾ, ਇਸ ਨਾਲ ਲੋਕ ਬਿਹਤਰ ਮਹਿਸੂਸ ਨਹੀਂ ਕਰਨਗੇ।
14 “ਉਹ ਲੋਕਾਂ ਨੂੰ ਚੇਤਾਵਨੀ ਦੇਣ ਲਈ ਤੁਰ੍ਹੀ ਵਜਾਉਣਗੇ। ਲੋਕ ਜੰਗ ਲਈ ਤਿਆਰ ਹੋ ਜਾਣਗੇ। ਪਰ ਉਹ ਲੜਨ ਲਈ ਬਾਹਰ ਨਹੀਂ ਜਾਣਗੇ। ਕਿਉਂ? ਕਿਉਂ ਕਿ ਮੈਂ ਸਾਰੀ ਭੀੜ ਨੂੰ ਦਿਖਾ ਦੇਵਾਂਗਾ ਕਿ ਮੈਂ ਕਿੰਨਾ ਕਹਿਰਵਾਨ ਹਾਂ। 15 ਦੁਸ਼ਮਣ ਆਪਣੀ ਤਲਵਾਰ ਨਾਲ ਸ਼ਹਿਰ ਦੇ ਬਾਹਰ ਖਲੋਤਾ ਹੈ। ਸ਼ਹਿਰ ਦੇ ਅੰਦਰ ਬੀਮਾਰੀ ਅਤੇ ਮੌਤ ਹੈ। ਜੇ ਕੋਈ ਬੰਦਾ ਬਾਹਰ ਖੇਤਾਂ ਵਿੱਚ ਜਾਵੇਗਾ, ਤਾਂ ਦੁਸ਼ਮਣ ਦਾ ਕੋਈ ਸਿਪਾਹੀ ਉਸ ਨੂੰ ਮਾਰ ਦੇਵੇਗਾ। ਜੇ ਉਹ ਸ਼ਹਿਰ ਅੰਦਰ ਠਹਿਰੇਗਾ, ਤਾਂ ਭੁੱਖ ਅਤੇ ਬੀਮਾਰੀ ਉਸ ਨੂੰ ਤਬਾਹ ਕਰ ਦੇਵੇਗੀ।
16 “ਪਰ ਕੁਝ ਬੰਦੇ ਬਚ ਕੇ ਨਿਕਲ ਜਾਣਗੇ। ਉਹ ਬਚੇ ਹੋਏ ਲੋਕ ਪਹਾੜਾਂ ਵੱਲ ਦੌੜ ਜਾਣਗੇ। ਪਰ ਉਹ ਲੋਕ ਖੁਸ਼ ਨਹੀਂ ਹੋਣਗੇ। ਉਹ ਲੋਕ ਆਪਣੇ ਸਾਰੇ ਪਾਪਾਂ ਲਈ ਉਦਾਸ ਹੋਣਗੇ। ਉਹ ਰੋਣਗੇ ਅਤੇ ਘੁੱਗੀ ਵਾਂਗ ਉਦਾਸ ਆਵਾਜ਼ਾਂ ਕੱਢਣਗੇ। 17 ਲੋਕ ਇੰਨੇ ਬੱਕੇ ਹੋਏ ਅਤੇ ਉਦਾਸ ਹੋਣਗੇ ਕਿ ਆਪਣੇ ਹੱਥ ਵੀ ਨਾ ਚੁੱਕ ਸੱਕਣਗੇ। ਉਨ੍ਹਾਂ ਦੀਆਂ ਲੱਤਾਂ ਪਾਣੀ ਵਾਂਗ ਬਣ ਜਾਣਗੀਆਂ। 18 ਉਹ ਉਦਾਸੀ ਦੇ ਵਸਤਰ ਪਹਿਨਣਗੇ ਅਤੇ ਡਰ ਨਾਲ ਭਰ ਜਾਣਗੇ। ਤੁਸੀਂ ਹਰ ਚਿਹਰੇ ਉੱਤੇ ਸ਼ਰਮਸਾਰੀ ਦੇਖੋਂਗੇ। ਉਹ ਲੋਕ ਆਪਣੇ ਸਿਰ ਮੁਨਾ ਦੇਣਗੇ। ਆਪਣੀ ਉਦਾਸੀ ਨੂੰ ਦਰਸ਼ਾਉਣ ਲਈ। 19 ਉਹ ਆਪਣੇ ਚਾਂਦੀ ਦੇ ਬੁੱਤਾਂ ਨੂੰ ਗਲੀਆਂ ਵਿੱਚ ਸੁੱਟ ਦੇਣਗੇ। ਉਹ ਆਪਣੀਆਂ ਸੋਨੇ ਦੀਆਂ ਮੂਰਤਾਂ ਨਾਲ ਕਿਸੇ ਨਾਪਾਕ ਔਰਤ ਵਰਗਾ ਵਿਹਾਰ ਕਰਨਗੇ। ਕਿਉਂ ਕਿ ਉਹ ਚੀਜ਼ਾਂ ਉਸ ਵੇਲੇ ਉਨ੍ਹਾਂ ਨੂੰ ਬਚਾਉਣ ਦੇ ਸਮਰੱਥ ਨਹੀਂ ਹੋਣਗੀਆਂ ਜਦੋਂ ਯਹੋਵਾਹ ਆਪਣਾ ਕਹਿਰ ਦਰਸਾਵੇਗਾ। ਉਹ ਚੀਜ਼ਾਂ ਉਸ ਜਾਲ ਤੋਂ ਇਲਾਵਾ ਕੁਝ ਨਹੀਂ ਹੋਣਗੀਆਂ ਜੋ ਉਨ੍ਹਾਂ ਦੇ ਪਤਨ ਦਾ ਕਾਰਣ ਬਣੀਆਂ। ਉਹ ਚੀਜ਼ਾਂ ਲੋਕਾਂ ਨੂੰ ਭੋਜਨ ਨਹੀਂ ਦੇਣਗੀਆਂ ਅਤੇ ਉਹ ਉਨ੍ਹਾਂ ਦੇ ਢਿੱਡਾਂ ਨੂੰ ਭੋਜਨ ਨਹੀਂ ਦੇ ਸੱਕਣਗੀਆਂ।
20 “ਉਨ੍ਹਾਂ ਲੋਕਾਂ ਨੇ ਆਪਣੇ ਖੂਬਸੂਰਤ ਗਹਿਣਿਆਂ ਨੂੰ ਬੁੱਤ ਬਨਾਉਣ ਲਈ ਵਰਤਿਆ। ਉਹ ਉਸ ਬੁੱਤ ਉੱਤੇ ਮਾਣ ਕਰਦੇ ਸਨ। ਉਨ੍ਹਾਂ ਨੇ ਆਪਣੇ ਭਿਆਨਕ ਬੁੱਤ ਬਣਾਏ। ਉਨ੍ਹਾਂ ਨੇ ਉਹ ਚੀਜ਼ਾਂ ਬਣਾਈਆਂ। ਇਸ ਲਈ ਮੈਂ (ਪਰਮੇਸ਼ੁਰ) ਉਨ੍ਹਾਂ ਨੂੰ ਕਿਸੇ ਨਾਪਾਕ ਔਰਤ ਵਾਂਗ ਪਰ੍ਹਾਂ ਸੁੱਟ ਦਿਆਂਗਾ। 21 ਮੈਂ ਉਨ੍ਹਾਂ ਨੂੰ ਅਜਨਬੀਆਂ ਨੂੰ ਚੁਕੱਵਾ ਦਿਆਂਗਾ। ਉਹ ਅਜਨਬੀ ਉਨ੍ਹਾਂ ਦਾ ਮਜ਼ਾਕ ਉਡਾਉਣਗੇ। ਉਹ ਅਜਨਬੀ ਕੁਝ ਲੋਕਾਂ ਨੂੰ ਮਾਰ ਦੇਣਗੇ ਅਤੇ ਹੋਰਨਾ ਨੂੰ ਬੰਦੀ ਬਣਾਕੇ ਲੈ ਜਾਣਗੇ। 22 ਮੈਂ ਉਨ੍ਹਾਂ ਕੋਲੋਂ ਮੂੰਹ ਮੋੜ ਲਵਾਂਗਾ-ਮੈਂ ਉਨ੍ਹਾਂ ਵੱਲ ਨਹੀਂ ਦੇਖਾਂਗਾ। ਉਹ ਅਜਨਬੀ ਮੇਰੇ ਮੰਦਰ ਨੂੰ ਬਰਬਾਦ ਕਰ ਦੇਣਗੇ ਉਹ ਉਸ ਪਵਿੱਤਰ ਇਮਾਰਤ ਦੇ ਖੁਫ਼ੀਆ ਹਿਸਿਆ ਵਿੱਚ ਜਾਣਗੇ ਅਤੇ ਉਸ ਨੂੰ ਅਪਵਿੱਤਰ ਕਰ ਦੇਣਗੇ।
23 “ਬੰਦੀਆਂ ਲਈ ਜ਼ੰਜ਼ੀਰਾਂ ਬਣਾਓ! ਕਿਉਂ? ਕਿਉਂ ਕਿ ਬਹੁਤ ਸਾਰੇ ਲੋਕਾਂ ਨੂੰ ਹੋਰਾਂ ਲੋਕਾਂ ਨੂੰ ਮਾਰਨ ਲਈ ਸਜ਼ਾ ਮਿਲੇਗੀ। ਸ਼ਹਿਰ ਵਿੱਚ ਹਰ ਥਾਂ ਹਿੰਸਾ ਹੋਵੇਗੀ। 24 ਮੈਂ ਹੋਰਨਾਂ ਕੌਮਾਂ ਵਿੱਚੋਂ ਬੁਰੇ ਲੋਕਾਂ ਨੂੰ ਲਿਆਵਾਂਗਾ। ਅਤੇ ਉਹ ਬੁਰੇ ਲੋਕ ਇਸਰਾਏਲ ਦੇ ਲੋਕਾਂ ਦੇ ਸਾਰੇ ਮਕਾਨਾਂ ਉੱਤੇ ਕਬਜ਼ਾ ਕਰ ਲੈਣਗੇ। ਮੈਂ ਤੁਹਾਨੂੰ ਸਾਰੇ ਤਾਕਤਵਰ ਲੋਕਾਂ ਨੂੰ ਇੰਨਾ ਗੁਮਾਨ ਕਰਨ ਤੋਂ ਰੋਕ ਦਿਆਂਗਾ। ਹੋਰਨਾਂ ਕੌਮਾਂ ਦੇ ਉਹ ਲੋਕ ਤੁਹਾਡੇ ਸਾਰੇ ਉਪਾਸਨਾ ਸਥਾਨਾਂ ਨੂੰ ਕਲੰਕਤ ਕਰ ਦੇਣਗੇ।
25 “ਤੁਸੀਂ ਲੋਕ ਡਰ ਨਾਲ ਕੰਬੋਂਗੇ। ਤੁਸੀਂ ਅਮਨ ਦੀ ਭਾਲ ਕਰੋਂਗੇ ਪਰ ਇੱਥੇ ਅਮਨ ਨਹੀਂ ਮਿਲੇਗਾ। 26 ਤੁਸੀਂ ਇੱਕ ਤੋਂ ਬਾਦ ਦੂਸਰੀ ਗ਼ਮਗੀਨ ਕਹਾਣੀ ਸੁਣੋਗੇ। ਤੁਸੀਂ ਬੁਰੀ ਖਬਰ ਤੋਂ ਬਿਨਾ ਕੁਝ ਨਹੀਂ ਸੁਣੋਗੇ। ਤੁਸੀਂ ਕਿਸੇ ਨਬੀ ਦੀ ਤਲਾਸ਼ ਕਰੋਂਗੇ ਅਤੇ ਉਸ ਤੋਂ ਦਰਸ਼ਨ ਦੀ ਮੰਗ ਕਰੋਂਗੇ। ਜਾਜਕਾਂ ਕੋਲ ਤੁਹਾਨੂੰ ਸਿੱਖਿਆ ਦੇਣ ਲਈ ਕੁਝ ਵੀ ਨਹੀਂ ਹੋਵੇਗਾ। ਅਤੇ ਬਜ਼ੁਰਗਾਂ ਕੋਲ ਤੁਹਾਨੂੰ ਦੇਣ ਲਈ ਕੋਈ ਮਸ਼ਵਰਾ ਨਹੀਂ ਹੋਵੇਗਾ। 27 ਤੁਹਾਡਾ ਰਾਜਾ ਉਨ੍ਹਾਂ ਲੋਕਾਂ ਲਈ ਰੋ ਰਿਹਾ ਹੋਵੇਗਾ ਜਿਹੜੇ ਮਰ ਚੁੱਕੇ ਹੋਣਗੇ। ਆਗੂ ਸੋਗ ਦੇ ਵਸਤਰ ਪਹਿਨਣਗੇ। ਆਮ ਆਦਮੀ ਬਹੁਤ ਡਰੇ ਹੋਏ ਹੋਣਗੇ। ਕਿਉਂ ਕਿ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਕੰਮਾਂ ਦਾ ਮੁੱਲ ਦਿਆਂਗਾ। ਮੈਂ ਉਨ੍ਹਾਂ ਦੀ ਸਜ਼ਾ ਦਾ ਨਿਆਂ ਉਨ੍ਹਾਂ ਦੀਆਂ ਆਪਣੀਆਂ ਹੀ ਕਰਨੀਆਂ ਅਨੁਸਾਰ ਕਰਾਂਗਾ। ਅਤੇ ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ। ਫ਼ੇਰ ਉਹ ਲੋਕ ਜਾਨਣਗੇ ਕਿ ਮੈਂ ਯਹੋਵਾਹ ਹਾਂ।”
Sinful Things Done at the Temple
8 ਇੱਕ ਦਿਨ ਮੈਂ (ਹਿਜ਼ਕੀਏਲ) ਆਪਣੇ ਘਰ ਵਿੱਚ ਬੈਠਾ ਹੋਇਆ ਸੀ ਅਤੇ ਯਹੂਦਾਹ ਦੇ ਬਜ਼ੁਰਗ (ਆਗੂ) ਮੇਰੇ ਸਾਹਮਣੇ ਬੈਠੇ ਹੋਏ ਸਨ। ਇਹ ਗੱਲ (ਦੇਸ਼ ਨਿਕਾਲੇ ਦੇ) ਛੇਵੇਂ ਵਰ੍ਹੇ ਦੇ ਛੇਵੇਂ ਮਹੀਨੇ (ਸਿਤੰਬਰ) ਦੇ ਪੰਜਵੇਂ ਦਿਨ ਦੀ ਹੈ। ਅਚਾਨਕ ਮੇਰੇ ਉੱਤੇ ਯਹੋਵਾਹ ਮੇਰੇ ਪ੍ਰਭੂ, ਦੀ ਸ਼ਕਤੀ ਨਾਜ਼ਲ ਹੋਈ। 2 ਮੈਂ ਇੱਕ ਚੀਜ਼ ਦੇਖੀ ਜਿਹੜੀ ਅੱਗ ਵਰਗੀ ਦਿਖਾਈ ਦਿੰਦੀ ਸੀ। ਇਹ ਮਨੁੱਖੀ ਸ਼ਰੀਰ ਵਰਗੀ ਦਿਖਾਈ ਦਿੰਦੀ ਸੀ। ਕਮਰ ਤੋਂ ਹੇਠਾਂ ਵੱਲ ਉਹ ਅੱਗ ਵਰਗੀ ਸੀ। ਕਮਰ ਤੋਂ ਉਤਾਂਹ ਇਹ ਚਮਕਦਾਰ ਅਤੇ ਲਿਸ਼ਕਵਾਂ ਸੀ ਜਿਵੇਂ ਕੋਈ ਧਾਤ ਅੱਗ ਵਿੱਚ ਗਰਮ ਕੀਤੀ ਹੋਈ ਹੋਵੇ। 3 ਫ਼ੇਰ ਮੈਂ ਇੱਕ ਚੀਜ਼ ਦੇਖੀ ਜਿਹੜੀ ਬਾਂਹ ਵਰਗੀ ਦਿਖਾਈ ਦਿੰਦੀ ਸੀ। ਬਾਂਹ ਅਗੇ ਵੱਧੀ ਅਤੇ ਉਸ ਨੇ ਮੈਨੂੰ ਸਿਰ ਦੇ ਵਾਲਾਂ ਤੋਂ ਫ਼ੜ ਲਿਆ। ਫ਼ੇਰ ਹਵਾ ਨੇ ਮੈਨੂੰ ਉੱਪਰ ਹਵਾ ਵਿੱਚ ਉੱਠਾ ਦਿੱਤਾ। ਅਤੇ ਪਰਮੇਸ਼ੁਰ ਦੇ ਦਰਸ਼ਨ ਅੰਦਰ ਉਹ ਮੈਨੂੰ ਯਰੂਸ਼ਲਮ ਲੈ ਗਿਆ। ਉਹ ਮੈਨੂੰ ਅੰਦਰਲੇ ਫ਼ਾਟਕ ਤੱਕ ਲੈ ਗਿਆ-ਉਹ ਫ਼ਾਟਕ ਜਿਹੜਾ ਉੱਪਰ ਵੱਲ ਹੈ। ਉਹ ਬੁੱਤ ਜਿਹੜਾ ਪਰਮੇਸ਼ੁਰ ਨੂੰ ਈਰਖਾਲੂ ਬਣਾਉਂਦਾ ਹੈ ਫ਼ਾਟਕ ਦੇ ਨਾਲ ਹੈ। 4 ਪਰ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਓੱਥੇ ਸੀ। ਪਰਤਾਪ ਉਸ ਦਰਸ਼ਨ ਵਰਗੀ ਜਾਪਦੀ ਸੀ ਜਿਹੜਾ ਮੈਂ (ਕਬਾਰ ਨਹਿਰ ਦੇ ਕੰਢੇ) ਵਾਦੀ ਵਿੱਚ ਦੇਖਿਆ ਸੀ।
5 ਪਰਮੇਸ਼ੁਰ ਨੇ ਮੇਰੇ ਨਾਲ ਗੱਲ ਕੀਤੀ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਉੱਤਰ ਵੱਲ ਵੇਖ!” ਇਸ ਲਈ ਮੈਂ ਉੱਤਰ ਵੱਲ ਵੇਖਿਆ। ਅਤੇ ਓੱਥੇ ਜਗਵੇਦੀ ਦੇ ਫ਼ਾਟਕ ਦੇ ਦਾਖਲੇ ਦੇ ਉੱਤਰ ਵੱਲ ਉਹ ਬੁੱਤ ਸੀ ਜਿਸਨੇ ਪਰਮੇਸ਼ੁਰ ਨੂੰ ਈਰਖਾਲੂ ਬਣਾ ਦਿੱਤਾ ਸੀ।
6 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਉਹ ਭਿਆਨਕ ਗੱਲਾਂ ਦੇਖ ਰਿਹਾ ਹੈਂ ਜਿਹੜੀਆਂ ਇਸਰਾਏਲ ਦੇ ਲੋਕ ਕਰ ਰਹੇ ਹਨ? ਉਨ੍ਹਾਂ ਨੇ ਉਹ ਚੀਜ਼ ਓੱਥੇ ਬਣਾਈ ਠੀਕ ਮੇਰੇ ਮੰਦਰ ਦੇ ਨਾਲ! ਅਤੇ ਜੇ ਤੂੰ ਮੇਰੇ ਨਾਲ ਆਵੇਂ, ਤੂੰ ਹੋਰ ਵੀ ਵੱਧੇਰੇ ਭਿਆਨਕ ਗੱਲਾਂ ਦੇਖੇਂਗਾ!”
7 ਇਸ ਲਈ ਮੈਂ ਵਿਹੜੇ ਦੇ ਦਾਖਲੇ ਵੱਲ ਗਿਆ ਅਤੇ ਮੈਂ ਦੀਵਾਰ ਵਿੱਚ ਇੱਕ ਸੁਰਾਖ ਦੇਖਿਆ। 8 ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਦੀਵਾਰ ਵਿੱਚ ਇੱਕ ਸੁਰਾਖ ਕਰ।” ਇਸ ਲਈ ਮੈਂ ਦੀਵਾਰ ਵਿੱਚ ਇੱਕ ਸੁਰਾਖ ਕਰ ਦਿੱਤਾ। ਅਤੇ ਓੱਥੇ ਮੈਂ ਇੱਕ ਫ਼ਾਟਕ ਦੇਖਿਆ।
9 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਅੰਦਰ ਜਾ ਅਤੇ ਉਨ੍ਹਾਂ ਭਿਆਨਕ ਅਤੇ ਬਦ ਗੱਲਾਂ ਵੱਲ ਵੇਖ ਜਿਹੜੀਆਂ ਲੋਕ ਇੱਥੇ ਕਰ ਰਹੇ ਹਨ।” 10 ਇਸ ਲਈ ਮੈਂ ਅੰਦਰ ਗਿਆ ਅਤੇ ਦੇਖਿਆ। ਮੈਂ ਵੱਖ-ਵੱਖ ਤਰ੍ਹਾਂ ਦੇ ਸੱਪਾਂ ਅਤੇ ਜਾਨਵਰਾਂ ਦੇ ਬੁੱਤ ਦੇਖੇ ਜਿਨ੍ਹਾਂ ਬਾਰੇ ਸੋਚਣ ਨੂੰ ਵੀ ਤੁਸੀਂ ਨਫ਼ਰਤ ਕਰਦੇ ਹੋ। ਉਹ ਬੁੱਤਾਂ ਅਸ਼ਲੀਲ ਬੁੱਤ ਸਨ ਜਿਨ੍ਹਾਂ ਦੀ ਇਸਰਾਏਲ ਦੇ ਲੋਕ ਉਪਾਸਨਾ ਕਰਦੇ ਸਨ। ਓੱਥੇ ਹਰ ਦੀਵਾਰ ਉੱਤੇ ਉਨ੍ਹਾਂ ਜਾਨਵਰਾਂ ਦੀਆਂ ਤਸਵੀਰਾਂ ਉਕਰੀਆਂ ਹੋਈਆਂ ਸਨ!
11 ਫ਼ੇਰ ਮੈਂ ਸ਼ਾਫ਼ਨ ਦੇ ਪੁੱਤਰ ਯਅਜ਼ਨਯਾਹ ਅਤੇ ਇਸਰਾਏਲ ਦੇ 70 ਬਜ਼ੁਰਗਾਂ (ਆਗੂਆਂ) ਵੱਲ ਧਿਆਨ ਕੀਤਾ ਜਿਹੜੇ ਉਸ ਥਾਂ ਉੱਤੇ ਉਪਾਸਨਾ ਕਰਨ ਵਾਲੇ ਲੋਕਾਂ ਦੇ ਨਾਲ ਸਨ। ਉਹ ਉੱਥੇ ਹੀ ਸਨ, ਠੀਕ ਲੋਕਾਂ ਦੇ ਸਾਹਮਣੇ! ਅਤੇ ਹਰ ਆਗੂ ਨੇ ਆਪਣੀ ਧੂਫ਼ ਆਪਣੇ ਹੱਥ ਵਿੱਚ ਫ਼ੜੀ ਹੋਈ ਸੀ। ਧੁਖਦੀ ਹੋਈ ਧੂਫ਼ ਵਿੱਚੋਂ ਧੂਆਂ ਹਵਾ ਵਿੱਚ ਉੱਠ ਰਿਹਾ ਸੀ। 12 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਦੇਖ ਰਿਹਾ ਹੈਂ ਜੋ ਇਸਰਾਏਲ ਦੇ ਬਜ਼ੁਰਗਾਂ ਹਨੇਰੇ ਵਿੱਚ ਕਰ ਰਹੇ ਹਨ? ਹਰ ਬੰਦੇ ਦਾ ਆਪਣੇ ਝੂਠੇ ਦੇਵਤੇ ਲਈ ਖਾਸ ਕਮਰਾ ਹੈ! ਉਹ ਬੰਦੇ ਆਪਣੇ ਆਪ ਨੂੰ ਆਖਦੇ ਨੇ, ‘ਯਹੋਵਾਹ ਸਾਨੂੰ ਦੇਖ ਨਹੀਂ ਸੱਕਦਾ। ਯਹੋਵਾਹ ਨੇ ਇਸ ਦੇਸ ਨੂੰ ਤਿਆਗ ਦਿੱਤਾ ਹੈ।’” 13 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਜੇ ਤੂੰ ਮੇਰੇ ਨਾਲ ਆਵੇਂ ਤਾਂ ਉਨ੍ਹਾਂ ਬੰਦਿਆਂ ਨੂੰ ਹੋਰ ਵੀ ਵੱਧੇਰੇ ਭਿਆਨਕ ਗੱਲਾਂ ਕਰਦਿਆਂ ਦੇਖੇਂਗਾ!”
14 ਫ਼ੇਰ ਪਰਮੇਸ਼ੁਰ ਨੇ ਯਹੋਵਾਹ ਦੇ ਮੰਦਰ ਦੇ ਦਾਖਲੇ ਵੱਲ ਮੇਰੀ ਅਗਵਾਈ ਕੀਤੀ। ਇਹ ਦਰਵਾਜ਼ਾ ਉੱਤਰ ਵਾਲੇ ਪਾਸੇ ਸੀ। ਉੱਥੇ ਮੈਂ ਔਰਤਾਂ ਬੈਠੀਆਂ ਦੇਖੀਆਂ ਜਿਹੜੀਆਂ ਰੋ ਰਹੀਆਂ ਸਨ। ਉਹ ਝੂਠੇ ਦੇਵਤੇ ਤੰਮੂਜ਼ ਦਾ ਸੋਗ ਮਨਾ ਰਹੀਆਂ ਸਨ!
15 ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਇਹ ਭਿਆਨਕ ਚੀਜ਼ਾਂ ਦੇਖ ਰਿਹਾ ਹੈਂ? ਮੇਰੇ ਨਾਲ ਆ ਅਤੇ ਤੂੰ ਇਨ੍ਹਾਂ ਨਾਲੋਂ ਵੀ ਭਿਆਨਕ ਚੀਜ਼ਾਂ ਦੇਖੇਂਗਾ!” 16 ਫ਼ੇਰ ਉਸ ਨੇ ਮੇਰੀ ਯਹੋਵਾਹ ਦੇ ਮੰਦਰ ਦੇ ਅੰਦਰਲੇ ਵਿਹੜੇ ਵੱਲ ਮੇਰੀ ਅਗਵਾਈ ਕੀਤੀ। ਉਸ ਸਥਾਨ ਉੱਤੇ ਮੈਂ ਪੱਚੀ ਬੰਦਿਆਂ ਨੂੰ ਸਿਜਦੇ ਕਰਦੀਆਂ ਅਤੇ ਉਪਾਸਨਾ ਕਰਦਿਆਂ ਦੇਖਿਆ। ਉਹ ਵਰਾਂਡੇ ਅਤੇ ਜਗਵੇਦੀ ਦੇ ਵਿੱਚਕਾਰ ਸਨ-ਪਰ ਉਨ੍ਹਾਂ ਦਾ ਮੂੰਹ ਗ਼ਲਤ ਦਿਸ਼ਾ ਵੱਲ ਸੀ! ਉਨ੍ਹਾਂ ਦੀਆਂ ਪਿੱਠਾ ਪਵਿੱਤਰ ਸਥਾਨ ਵੱਲ ਸਨ। ਉਹ ਝੁਕ ਕੇ ਸੂਰਜ ਦੀ ਉਪਾਸਨਾ ਕਰ ਰਹੇ ਸਨ!
17 ਫ਼ੇਰ ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਇਹ ਦੇਖਦਾ ਹੈਂ? ਯਹੂਦਾਹ ਦੇ ਲੋਕ ਸੋਚਦੇ ਨੇ ਕਿ ਮੇਰਾ ਮੰਦਰ ਇੰਨਾ ਗੈਰ ਜ਼ਰੂਰੀ ਹੈ ਕਿ ਉਹ ਇਹੋ ਜਿਹੀਆਂ ਭਿਆਨਕ ਗੱਲਾਂ ਇੱਥੇ ਮੇਰੇ ਮੰਦਰ ਵਿੱਚ ਹੀ ਕਰਨਗੇ! ਇਹ ਦੇਸ ਹਿੰਸਾ ਨਾਲ ਭਰਿਆ ਹੋਇਆ ਹੈ। ਅਤੇ ਉਹ ਲਗਾਤਾਰ ਮੈਨੂੰ ਪਾਗਲ ਬਨਾਉਣ ਵਾਲੀਆਂ ਗੱਲਾਂ ਕਰਦੇ ਜਾ ਰਹੇ ਹਨ। ਦੇਖ, ਉਨ੍ਹਾਂ ਨੇ ਚੰਦਰਮਾ ਨੂੰ ਇੱਕ ਝੂਠੇ ਦੇਵਤੇ ਵਜੋਂ ਸਤਿਕਾਰਨ ਲਈ, ਆਪਣੇ ਨੱਕਾਂ ਵਿੱਚ ਨੱਬਾਂ ਪਾਈਆਂ ਹੋਈਆਂ ਹਨ! 18 ਮੈਂ ਉਨ੍ਹਾਂ ਨੂੰ ਆਪਣਾ ਕਹਿਰ ਦਰਸਾਵਾਂਗਾ। ਮੈਂ ਉਨ੍ਹਾਂ ਉੱਤੇ ਕੋਈ ਰਹਿਮ ਨਹੀਂ ਕਰਾਂਗਾ! ਮੈਨੂੰ ਉਨ੍ਹਾਂ ਬਾਰੇ ਕੋਈ ਅਫ਼ਸੋਸ ਨਹੀਂ ਹੋਵੇਗਾ! ਉਹ ਮੇਰੇ ਅੱਗੇ ਉੱਚੀ-ਉੱਚੀ ਪੁਕਾਰ ਕਰਨਗੇ-ਪਰ ਮੈਂ ਉਨ੍ਹਾਂ ਦੀ ਪੁਕਾਰ ਸੁਣਨ ਤੋਂ ਇਨਕਾਰ ਕਰਾਂਗਾ!”
God’s Messengers Punish Jerusalem
9 ਫ਼ੇਰ ਪਰਮੇਸ਼ੁਰ ਨੇ ਸ਼ਹਿਰ ਨੂੰ ਸਜ਼ਾ ਦੇਣ ਵਾਲੇ ਇੰਚਾਰਜ ਆਗੂਆਂ ਨੂੰ ਉੱਚੀ ਆਵਾਜ਼ ਵਿੱਚ ਪੁਕਾਰਿਆ। ਹਰ ਆਗੂ ਦੇ ਹੱਥ ਵਿੱਚ ਆਪਣਾ ਵਿਨਾਸ਼ਕਾਰੀ ਹਬਿਆਰ ਸੀ। 2 ਫ਼ੇਰ ਮੈਂ ਛੇ ਬੰਦਿਆਂ ਨੂੰ ਉੱਪਰ ਫ਼ਾਟਕ ਵੱਲੋਂ ਸੜਕ ਤੇ ਤੁਰਦਿਆਂ ਦੇਖਿਆ। ਇਹ ਦਰਵਾਜ਼ਾ ਉੱਤਰ ਵਾਲੇ ਪਾਸੇ ਹੈ। ਹਰ ਬੰਦੇ ਕੋਲ ਆਪਣਾ ਮਾਰੂ ਹਬਿਆਰ ਸੀ। ਉਨ੍ਹਾਂ ਵਿੱਚੋਂ ਇੱਕ ਬੰਦੇ ਨੇ ਕਤਾਨੀ ਦੇ ਕੱਪੜੇ ਪਾਏ ਹੋਏ ਸਨ। ਉਸ ਨੇ ਲਿਖਾਰੀ ਦੀ ਕਲਮ ਅਤੇ ਆਪਣੇ ਲੱਕ ਉੱਤੇ ਸਿਆਹੀ ਪਹਿਨੀ ਹੋਈ ਸੀ। ਉਹ ਬੰਦੇ ਮੰਦਰ ਵਿੱਚ ਤਾਂਬੇ ਦੀ ਜਗਵੇਦੀ ਕੋਲ ਗਏ ਅਤੇ ਉੱਥੇ ਖੜ੍ਹੇ ਹੋ ਗਏ। 3 ਤਾਂ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਕਰੂਬੀ ਫ਼ਰਿਸ਼ਤਿਆਂ ਉੱਪਰੋਂ ਉੱਠੀ, ਜਿੱਥੇ ਇਹ ਸੀ। ਫ਼ੇਰ ਪਰਤਾਪ ਮੰਦਰ ਦੇ ਫ਼ਾਟਕ ਤੀਕ ਗਿਆ। ਉਹ ਉਦੋਂ ਰੁਕ ਗਿਆ ਜਦੋਂ ਉਹ ਦਹਿਲੀਜ਼ ਉੱਤੇ ਸੀ। ਫ਼ੇਰ ਪਰਤਾਪ ਨੇ ਕਤਾਨੀ ਦੇ ਵਸਤਰਾਂ ਵਾਲੇ ਅਤੇ ਲਿਖਾਰੀ ਦੀ ਕਲਮ ਅਤੇ ਸਿਆਹੀ ਵਾਲੇ ਬੰਦੇ ਨੂੰ ਆਵਾਜ਼ ਦਿੱਤੀ।
4 ਫ਼ੇਰ ਯਹੋਵਾਹ ਪਰਤਾਪ ਨੇ ਉਸ ਨੂੰ ਆਖਿਆ, “ਯਰੂਸ਼ਲਮ ਦੇ ਸ਼ਹਿਰ ਵਿੱਚੋਂ ਲੰਘ। ਅਤੇ ਹਰ ਓਸ ਬੰਦੇ ਦੇ ਮੱਬੇ ਉੱਤੇ ਨਿਸ਼ਾਨ ਲਗਾ ਜਿਹੜਾ ਉਨ੍ਹਾਂ ਭਿਆਨਕ ਗੱਲਾਂ ਬਾਰੇ ਦੁੱਖੀ ਅਤੇ ਉਦਾਸ ਹੈ ਜੋ ਲੋਕ ਇਸ ਸ਼ਹਿਰ ਵਿੱਚ ਕਰ ਰਹੇ ਹਨ।”
5-6 ਫ਼ੇਰ ਮੈਂ ਪਰਮੇਸ਼ੁਰ ਨੂੰ ਹੋਰਨਾਂ ਆਦਮੀਆਂ ਨੂੰ ਆਖਦਿਆਂ ਸੁਣਿਆ, “ਮੈਂ ਚਾਹੁੰਦਾ ਹਾਂ ਕਿ ਤੁਸੀਂ ਪਹਿਲੇ ਬੰਦੇ ਦੇ ਪਿੱਛੇ ਲੱਗੋ। ਤੁਹਾਨੂੰ ਚਾਹੀਦਾ ਹੈ ਕਿ ਹਰ ਓਸ ਬੰਦੇ ਨੂੰ ਮਾਰ ਦਿਓ ਜਿਸਦੇ ਮੱਬੇ ਉੱਤੇ ਨਿਸ਼ਾਨ ਨਹੀਂ ਲੱਗਿਆ ਹੋਇਆ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬਜ਼ੁਰਗ ਹਨ, ਗੱਭਰੂ ਅਤੇ ਮੁਟਿਆਰ ਹਨ, ਬੱਚੇ ਅਤੇ ਮਾਵਾਂ ਹਨ-ਤੁਹਾਨੂੰ ਆਪਣਾ ਹਬਿਆਰ ਵਰਤਕੇ ਹਰ ਓਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ ਜਿਸਦੇ ਮੱਬੇ ਉੱਤੇ ਨਿਸ਼ਾਨ ਨਹੀਂ ਹੈ। ਕੋਈ ਰਹਿਮ ਨਾ ਕਰੋ। ਕਿਸੇ ਬੰਦੇ ਲਈ ਅਫ਼ਸੋਸ ਨਾ ਕਰੋ! ਇੱਥੋਂ ਮੇਰੇ ਮੰਦਰ ਤੋਂ ਸ਼ੁਰੂ ਕਰੋ।” ਇਸ ਲਈ ਉਨ੍ਹਾਂ ਨੇ ਮੰਦਰ ਦੇ ਸਾਹਮਣੇ ਦੇ ਬਜ਼ੁਰਗਾਂ ਤੋਂ ਸ਼ੁਰੂਆਤ ਕੀਤੀ।
7 ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ, “ਇਸ ਮੰਦਰ ਨੂੰ ਨਾਪਾਕ ਕਰ ਦਿਓ-ਇਸ ਵਿਹੜੇ ਨੂੰ ਲਾਸ਼ਾਂ ਨਾਲ ਭਰ ਦਿਓ! ਹੁਣ ਜਾਓ!” ਇਸ ਲਈ ਉਹ ਗਏ ਅਤੇ ਸ਼ਹਿਰ ਦੇ ਲੋਕਾਂ ਨੂੰ ਮਾਰਨ ਲੱਗੇ।
8 ਮੈਂ ਓੱਥੇ ਹੀ ਰੁਕਿਆ ਰਿਹਾ ਜਦੋਂ ਕਿ ਉਹ ਬੰਦੇ ਲੋਕਾਂ ਨੂੰ ਮਾਰਨ ਲਈ ਚੱਲੇ ਗਏ। ਮੈਂ ਧਰਤੀ ਵੱਲ ਝੁਕ ਕੇ ਸਿਜਦਾ ਕੀਤਾ ਅਤੇ ਆਖਿਆ, “ਯਹੋਵਹਾਹ ਮੇਰੇ ਪ੍ਰਭੂ ਜੀ, ਯਰੂਸ਼ਲਮ ਦੇ ਖਿਆਫ਼ ਆਪਣਾ ਕਹਿਰ ਦਰਸਾਉਂਦਿਆਂ ਤੂੰ ਇਸਰਾਏਲ ਦੇ ਸਾਰੇ ਹੀ ਬਚੇ ਹੋਏ ਬੰਦਿਆਂ ਨੂੰ ਮਾਰ ਰਿਹਾ ਹੈਂ?”
9 ਪਰਮੇਸ਼ੁਰ ਨੇ ਆਖਿਆ, “ਇਸਰਾਏਲ ਅਤੇ ਯਹੂਦਾਹ ਦੇ ਪਰਿਵਾਰ ਨੇ ਬਹੁਤ ਬਹੁਤ ਮਾੜੇ ਪਾਪ ਕੀਤੇ ਹਨ! ਇਸ ਦੇਸ਼ ਅੰਦਰ ਹਰ ਥਾਂ ਲੋਕ ਮਾਰੇ ਜਾ ਰਹੇ ਹਨ। ਅਤੇ ਇਹ ਸ਼ਹਿਰ ਅਨਿਆਂ ਨਾਲ ਭਰਿਆ ਹੋਇਆ ਹੈ। ਕਿਉਂ ਕਿ ਲੋਕ ਆਪਣੇ ਆਪ ਨੂੰ ਆਖਦੇ ਹਨ, ‘ਯਹੋਵਾਹ ਨੇ ਇਸ ਦੇਸ ਨੂੰ ਛੱਡ ਦਿੱਤਾ ਹੈ। ਉਹ ਨਹੀਂ ਦੇਖ ਸੱਕਦਾ ਕਿ ਅਸੀਂ ਕੀ ਕਰ ਰਹੇ ਹਾਂ?’ 10 ਅਤੇ ਮੈਂ ਕੋਈ ਰਹਿਮ ਨਹੀਂ ਦਰਸਾਵਾਂਗਾ। ਮੈਂ ਇਨ੍ਹਾਂ ਲੋਕਾਂ ਲਈ ਕੋਈ ਅਫ਼ਸੋਸ ਨਹੀਂ ਕਰਾਂਗਾ। ਉਨ੍ਹਾਂ ਨੇ ਇਸ ਨੂੰ ਖੁਦ ਸੱਦਾ ਦਿੱਤਾ-ਮੈਂ ਤਾਂ ਇਨ੍ਹਾਂ ਲੋਕਾਂ ਨੂੰ ਸਿਰਫ਼ ਉਹੀ ਸਜ਼ਾ ਦੇ ਰਿਹਾ ਹਾਂ ਜਿਸਦੇ ਉਹ ਅਧਿਕਾਰੀ ਹਨ!”
11 ਫ਼ੇਰ ਕਤਾਨੀ ਦੇ ਵਸਤਰਾਂ ਅਤੇ ਲਿਖਾਰੀ ਵਾਲੀ ਕਲਮ ਦਵਾਤ ਵਾਲਾ ਬੰਦਾ ਬੋਲਿਆ। ਉਸ ਨੇ ਆਖਿਆ, “ਮੈਂ ਉਹੀ ਕੁਝ ਕੀਤਾ ਹੈ ਜਿਸਦਾ ਤੁਸੀਂ ਆਦੇਸ਼ ਦਿੱਤਾ ਸੀ।”
The Glory of the Lord Leaves the Temple
10 ਫ਼ੇਰ ਮੈਂ ਕਰੂਬੀ ਦੇ ਫ਼ਰਿਸਤਿਆਂ ਦੇ ਸਿਰਾਂ ਉੱਪਰ ਮੂਧੇ ਭਾਂਡੇ ਵੱਲ ਦੇਖਿਆ। ਭਾਂਡਾ ਨੀਲਮ ਵਾਂਗ ਸਾਫ਼ ਨੀਲਾ ਦਿਖਾਈ ਦਿੰਦਾ ਸੀ। ਅਤੇ ਓੱਥੇ ਇੱਕ ਚੀਜ਼ ਸੀ ਜਿਹੜੀ ਭਾਂਡੇ ਉੱਤੇ ਤਖਤ ਵਰਗੀ ਜਾਪਦੀ ਸੀ। 2 ਫ਼ੇਰ ਤਖਤ ਉੱਤੇ ਬੈਠੇ ਹੋਏ ਬੰਦੇ ਨੇ ਕਤਾਨੀ ਦੇ ਵਸਤਰਾਂ ਵਾਲੇ ਬੰਦੇ ਨੂੰ ਆਖਿਆ, “ਕਰੂਬੀ ਫ਼ਰਿਸ਼ਤਿਆਂ ਦੇ ਹੇਠਾਂ ਪਹੀਆਂ ਦੇ ਵਿੱਚਲੀ ਥਾਂ ਉੱਤੇ ਕਦਮ ਰੱਖ। ਕਰੂਬੀ ਫ਼ਰਿਸ਼ਤਿਆਂ ਦੇ ਦਰਮਿਆਨ ਬਲਦੇ ਹੋਏ ਮੁੱਠੀ ਭਰ ਕੋਲੇ ਲੈ ਅਤੇ ਜਾਕੇ ਯਰੂਸ਼ਲਮ ਦੇ ਸ਼ਹਿਰ ਉੱਤੇ ਸੁੱਟ ਦੇ।”
ਬੰਦਾ ਮੇਰੇ ਕੋਲੋਂ ਗੁਜ਼ਰਿਆ। 3 ਕਰੂਬੀ ਫ਼ਰਿਸ਼ਤੇ ਮੰਦਰ ਦੇ ਦੱਖਣ ਵਾਲੇ ਪਾਸੇ ਖਲੋਤੇ ਸਨ ਜਦੋਂ ਉਹ ਬੰਦਾ ਉਨ੍ਹਾਂ ਵੱਲ ਚਲਕੇ ਗਿਆ। ਬੱਦਲ ਨੇ ਅੰਦਰਲੇ ਵਿਹੜੇ ਨੂੰ ਭਰ ਦਿੱਤਾ। 4 ਫ਼ੇਰ ਮੰਦਰ ਦੇ ਫ਼ਾਟਕ ਦੀ ਸਰਦਲ ਨੇੜਿਓ ਕਰੂਬੀ ਦੇ ਫ਼ਰਿਸ਼ਤਿਆਂ ਵਿੱਚੋਂ ਯਹੋਵਾਹ ਦਾ ਪਰਤਾਪ ਉੱਠਿਆ। ਫ਼ੇਰ ਮੰਦਰ ਬੱਦਲ ਨਾਲ ਭਰ ਗਿਆ। ਅਤੇ ਯਹੋਵਾਹ ਦੇ ਪਰਤਾਪ ਚੋ ਤੇਜ਼ ਰੋਸ਼ਨੀ ਪੂਰੇ ਵਿਹੜੇ ਵਿੱਚ ਫ਼ੈਲ ਗਈ। 5 ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਦਾ ਸ਼ੋਰ ਅੰਦਰੋਂ ਉੱਠਦਾ ਹੋਇਆ ਬਾਹਰਲੇ ਵਿਹੜੇ ਵਿੱਚ ਵੀ ਸੁਣਿਆ ਜਾ ਸੱਕਦਾ ਸੀ। ਆਵਾਜ਼ ਬਹੁਤ ਉੱਚੀ ਸੀ-ਜਿਵੇਂ ਕਿ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਬੋਲਣ ਦੀ ਗਰਜਦਾਰ ਆਵਾਜ਼ ਹੋਵੇ।
6 ਪਰਮੇਸ਼ੁਰ ਨੇ ਕਤਾਨੀ ਦੇ ਵਸਤਰਾਂ ਵਾਲੇ ਬੰਦੇ ਨੂੰ ਇੱਕ ਆਦੇਸ਼ ਦਿੱਤਾ ਸੀ। ਪਰਮੇਸ਼ੁਰ ਨੇ ਉਸ ਨੂੰ ਆਖਿਆ ਸੀ ਕਿ ਉਹ ਕਰੂਬੀ ਫ਼ਰਿਸ਼ਤਿਆਂ ਵਿੱਚਕਾਰ ਪਹੀਆਂ ਦੀ ਵਿੱਚਕਾਰਲੀ ਥਾਂ ਤੇ ਜਾਵੇ ਅਤੇ ਕੁਝ ਗਰਮ ਕੋਲੇ ਲੈ ਆਵੇ। ਇਸ ਲਈ ਉਹ ਗਿਆ ਅਤੇ ਪਹੀਏ ਨੇੜੇ ਖਲੋ ਗਿਆ। 7 ਕਰੂਬੀ ਫਰਿਸ਼ਤਿਆਂ ਵਿੱਚੋਂ ਇੱਕ ਨੇ ਆਪਣਾ ਹੱਥ ਵੱਧਾਇਆ ਅਤੇ ਕਰੂਬੀ ਫ਼ਰਿਸ਼ਤਿਆਂ ਦੇ ਵਿੱਚਕਾਰ ਵਾਲੀ ਥਾਂ ਤੋਂ ਕੁਝ ਮਘਦੇ ਕੋਲੇ ਚੁੱਕ ਲੇ। ਉਸ ਨੇ ਉਹ ਕੋਲੇ ਉਸ ਆਦਮੀ ਦੇ ਹੱਥਾਂ ਉੱਤੇ ਧਰ ਦਿੱਤੇ। ਅਤੇ ਆਦਮੀ ਚੱਲਾ ਗਿਆ। 8 ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਹੇਠਾਂ ਮਨੁੱਖੀ ਬਾਹਾਂ ਵਰਗੀ ਕੋਈ ਚੀਜ਼ ਸੀ।
9 ਮੈਂ ਧਿਆਨ ਦਿੱਤਾ ਕਿ ਓੱਥੇ ਚਾਰ ਪਹੀਏ ਸਨ। ਹਰੇਕ ਕਰੂਬੀ ਫ਼ਰਿਸ਼ਤੇ ਨੇੜੇ ਇੱਕ ਪਹੀਆ ਸੀ। ਅਤੇ ਪਹੀਏ ਸਾਫ਼ ਪੀਲੇ ਜਵਾਹਰ ਵਰਗੇ ਜਾਪਦੇ ਸਨ। 10 ਚਾਰ ਪਹੀਏ ਸਨ ਅਤੇ ਉਹ ਸਾਰੇ ਹੀ ਇੱਕੋ ਜਿਹੇ ਜਾਪਦੇ ਸਨ। ਉਹ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਪਹੀਏ ਅੰਦਰ ਪਹੀਆ ਹੋਵੇ। 11 ਜਦੋਂ ਉਹ ਹਿਲਦੇ ਸਨ ਤਾਂ ਕਿਸੇ ਵੀ ਦਿਸ਼ਾ ਵੱਲ ਜਾ ਸੱਕਦੇ ਸਨ। ਪਰ ਕਰੂਬੀ ਫ਼ਰਿਸ਼ਤੇ ਹਿਲਣ ਵੇਲੇ ਮੁੜਦੇ ਨਹੀਂ ਸਨ। ਉਹ ਉਸੇ ਦਿਸ਼ਾ ਵੱਲ ਜਾਂਦੇ ਸਨ ਜਿਧਰ ਸਿਰ ਦੇਖ ਰਿਹਾ ਹੁੰਦਾ। ਜਦੋਂ ਉਹ ਹਿਲਦੇ ਸਨ ਤਾਂ ਮੁੜਦੇ ਨਹੀਂ ਸਨ। 12 ਉਨ੍ਹਾਂ ਦੇ ਸਰੀਰਾਂ ਉੱਤੇ ਹਰ ਪਾਸੇ ਅੱਖਾਂ ਲੱਗੀਆਂ ਹੋਈਆਂ ਸਨ। ਉਨ੍ਹਾਂ ਦੀਆਂ ਪਿੱਠਾ ਉੱਤੇ ਉਨ੍ਹਾਂ ਦੀਆਂ ਬਾਹਾਂ ਉੱਤੇ, ਉਨ੍ਹਾਂ ਦੇ ਖੰਭਾਂ ਉੱਤੇ ਅਤੇ ਉਨ੍ਹਾਂ ਦੇ ਪਹੀਆਂ ਉੱਤੇ ਅੱਖਾਂ ਸਨ। ਹਾਂ ਸਾਰੇ ਚਹੁਂਆਂ ਪਹੀਆਂ ਉੱਤੇ ਅੱਖਾਂ ਸਨ। 13 ਇਹ ਪਹੀਏ ਉਂਝ ਸਨ ਜਿਵੇਂ ਮੈਂ ਆਖਿਆ ਸੁਣਿਆ ਸੀ, “ਪਹੀਆਂ ਦੇ ਵਿੱਚਕਾਰਲੀ ਥਾਂ।”
14-15 ਹਰੇਕ ਕਰੂਬੀ ਫ਼ਰਿਸ਼ਤੇ ਦੇ ਚਾਰ ਮੂੰਹ ਸਨ। ਇੱਕ ਮੂੰਹ ਕਰੂਬੀ ਦਾ ਮੂੰਹ ਸੀ। ਦੂਸਰਾ ਮੂੰਹ ਆਦਮੀ ਦਾ ਮੂੰਹ ਸੀ। ਤੀਸਰਾ ਮੂੰਹ ਸ਼ੇਰ ਦਾ ਮੂੰਹ ਸੀ। ਅਤੇ ਚੌਬਾ ਚਿਹਰਾ ਬਾਜ਼ ਦਾ ਚਿਹਰਾ ਸੀ। ਫ਼ੇਰ ਮੈਨੂੰ ਕਿਬਾਰ ਨਹਿਰ ਵਿਖੇ ਦੇਖੇ ਜਾਨਵਰਾਂ ਦਾ ਚੇਤਾ ਆਇਆ।
ਫ਼ੇਰ ਕਰੂਬੀ ਫ਼ਰਿਸ਼ਤੇ ਹਵਾ ਵਿੱਚ ਉੱਪਰ ਉੱਠੇ। 16 ਅਤੇ ਉਨ੍ਹਾਂ ਦੇ ਨਾਲ ਹੀ ਪਹੀਏ ਵੀ ਉੱਠ ਗਏ। ਫ਼ੇਰ ਕਰੂਬੀ ਫ਼ਰਿਸ਼ਤਿਆਂ ਨੇ ਆਪਣੇ ਖੰਭ ਚੁੱਕੇ ਅਤੇ ਹਵਾ ਵਿੱਚ ਉੱਡ ਗਏ, ਕੋਈ ਪਹੀਏ ਵੀ ਮੁੜੇ ਨਹੀਂ। 17 ਜੇ ਕਰੂਬੀ ਫ਼ਰਿਸ਼ਤੇ ਹਵਾ ਵਿੱਚ ਉਡਦੇ ਤਾਂ ਪਹੀਏ ਵੀ ਉਨ੍ਹਾਂ ਦੇ ਨਾਲ ਹੀ ਗਏ। ਜੇ ਕਰੂਬੀ ਫ਼ਰਿਸ਼ਤੇ ਸਬਿਰ ਹੋਕੇ ਖਲੋਂਦੇ ਸਨ ਤਾਂ ਇਸੇ ਤਰ੍ਹਾਂ ਹੀ ਪਹੀਏ ਵੀ ਕਰਦੇ ਸਨ। ਕਿਉਂ ਕਿ ਜਾਨਵਰ ਦੀ ਹਵਾ ਉਨ੍ਹਾਂ ਵਿੱਚ ਸੀ।
18 ਫ਼ੇਰ ਯਹੋਵਾਹ ਦਾ ਪਰਤਾਪ ਮੰਦਰ ਦੀ ਸਰਦਲ ਤੋਂ ਉੱਠੀ, ਕਰੂਬੀ ਫ਼ਰਿਸ਼ਤਿਆਂ ਦੇ ਉੱਪਰ ਚਲੀ ਗਈ ਅਤੇ ਉੱਥੇ ਰੁਕ ਗਈ। 19 ਫ਼ੇਰ ਕਰੂਬੀ ਫ਼ਰਿਸ਼ਤਿਆਂ ਨੇ ਆਪਣੇ ਖੰਭ ਖੋਲ੍ਹੇ ਅਤੇ ਹਵਾ ਵਿੱਚ ਉੱਡ ਗਏ। ਮੈਂ ਉਨ੍ਹਾਂ ਨੂੰ ਮੰਦਰ ਛੱਡ ਕੇ ਜਾਂਦਿਆ ਦੇਖਿਆ। ਪਹੀਏ ਵੀ ਉਨ੍ਹਾਂ ਦੇ ਨਾਲ ਚੱਲੇ ਗਏ। ਫ਼ੇਰ ਉਹ ਯਹੋਵਾਹ ਦੇ ਮੰਦਰ ਦੇ ਪੂਰਬੀ ਫ਼ਾਟਕ ਕੋਲ ਰੁਕ ਗਏ। ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਉਨ੍ਹਾਂ ਦੇ ਉੱਪਰ ਹਵਾ ਵਿੱਚ ਸੀ।
20 ਫ਼ੇਰ ਮੈਨੂੰ ਕਿਬਾਰ ਨਹਿਰ ਦੇ ਕੰਢੇ ਦੇਖੇ ਯਹੋਵਾਹ ਦਾ ਪਰਤਾਪ ਹੇਠਲੇ ਜਾਨਵਰਾਂ ਦਾ ਦਰਸ਼ਨ ਯਾਦ ਆਇਆ। ਅਤੇ ਮੈਨੂੰ ਯਾਦ ਆਇਆ ਕਿ ਉਹ ਜਾਨਵਰ ਕਰੂਬੀ ਦੇ ਫ਼ਰਿਸ਼ਤੇ ਹੀ ਸਨ। 21 ਮੇਰਾ ਭਾਵ ਹੈ ਹਰ ਜਾਨਵਰ ਦੇ ਚਾਰ ਚਿਹਰੇ ਸਨ, ਚਾਰ ਖੰਭ ਸਨ, ਅਤੇ ਕੁਝ ਅਜਿਹਾ ਉਨ੍ਹਾਂ ਨੇ ਖੰਭਾਂ ਹੇਠਾਂ ਆਦਮੀ ਦੀਆਂ ਬਾਹਾਂ ਵਰਗਾ ਦਿਖਾਈ ਦਿੰਦਾ ਸੀ। 22 ਕਰੂਬੀ ਫ਼ਰਿਸ਼ਤਿਆਂ ਦੇ ਮੂੰਹ ਵੀ ਕਬਾਰ ਨਹਿਰ ਕੰਢੇ ਦੇਖੇ ਜਾਨਵਰਾਂ ਦੇ ਦਰਸ਼ਨ ਵਰਗੇ ਹੀ ਚਾਰ ਮੂੰਹ ਸਨ। ਅਤੇ ਉਹ ਸਾਰੇ ਹੀ ਉਸ ਦਿਸ਼ਾ ਵੱਲ ਸਿੱਧਾ ਦੇਖਦੇ ਸਨ ਜਿੱਧਰ ਉਹ ਜਾਂਦੇ ਸਨ।
Prophecies Against the Leaders
11 ਫ਼ੇਰ ਮੈਨੂੰ ਹਵਾ ਚੁੱਕ ਕੇ ਯਹੋਵਾਹ ਦੇ ਮੰਦਰ ਦੇ ਪੂਰਬੀ ਫ਼ਾਟਕ ਉੱਤੇ ਲੈ ਗਈ। ਇਹ ਫਾਟਕ ਪੂਰਬ ਵੱਲ ਖੁਲ੍ਹਦਾ ਹੈ, ਜਿੱਧਰੋ ਸੂਰਜ ਚੜ੍ਹਦਾ ਹੈ। ਮੈਂ ਇਸ ਫਾਟਕ ਦੇ ਪ੍ਰਵੇਸ਼ ਉੱਤੇ 25 ਆਦਮੀ ਦੇਖੇ। ਅਜ਼ੂਰ੍ਰ ਦਾ ਪੁੱਤਰ ਯਅਜ਼ਨਯਾਹ ਉਨ੍ਹਾਂ ਆਦਮੀਆਂ ਦੇ ਨਾਲ ਸੀ। ਅਤੇ ਬਨਾਯਾਹ ਦਾ ਪੁੱਤਰ ਫ਼ਲਟਯਾਹ ਉਨ੍ਹਾਂ ਆਦਮੀਆਂ ਦੇ ਨਾਲ ਸੀ। ਉਹ ਲੋਕਾਂ ਦੇ ਆਗੂ ਸਨ।
2 ਫ਼ੇਰ ਪਰਮੇਸ਼ੁਰ ਨੇ ਮੇਰੇ ਨਾਲ ਗੱਲ ਕੀਤੀ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਇਹੀ ਉਹ ਆਦਮੀ ਹਨ ਜਿਹੜੇ ਇਸ ਸ਼ਹਿਰ ਦੇ ਵਿਰੁੱਧ ਬਦ ਵਿਉਂਤਾਂ ਬਣਾਉਂਦੇ ਹਨ। ਇਹ ਆਦਮੀ ਲੋਕਾਂ ਨੂੰ ਹਮੇਸ਼ਾ ਮੰਦੇ ਕੰਮ ਕਰਨ ਲਈ ਆਖਦੇ ਨੇ। 3 ਇਹ ਆਦਮੀ ਆਖਦੇ ਨੇ, ‘ਅਸੀਂ ਬਹੁਤ ਛੇਤੀ ਹੀ ਆਪਣੇ ਘਰ ਫ਼ੇਰ ਉਸਾਰ ਰਹੇ ਹੋਵਾਂਗੇ। ਅਸੀਂ ਇਸ ਸ਼ਹਿਰ ਵਿੱਚ ਓਸੇ ਤਰ੍ਹਾਂ ਸੁਰੱਖਿਅਤ ਹਾਂ ਜਿਵੇਂ ਕੌਲੇ ਵਿੱਚ ਪਿਆ ਮਾਸ ਹੁੰਦਾ ਹੈ!’ 4 ਉਹ ਇਹ ਝੂਠ ਬੋਲ ਰਹੇ ਹਨ। ਇਸ ਲਈ ਤੈਨੂੰ ਮੇਰੇ ਲਈ ਲੋਕਾਂ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਆਦਮੀ ਦੇ ਪੁੱਤਰ, ਜਾਹ ਜਾਕੇ ਲੋਕਾਂ ਨੂੰ ਭਵਿੱਖਬਾਣੀ ਕਰ।”
5 ਫ਼ੇਰ ਯਹੋਵਾਹ ਦਾ ਆਤਮਾ ਮੇਰੇ ਉੱਤੇ ਆਇਆ। ਉਸ ਨੇ ਮੈਨੂੰ ਆਖਿਆ, “ਉਨ੍ਹਾਂ ਨੂੰ ਦੱਸ ਕਿ ਯਹੋਵਾਹ ਨੇ ਇਹ ਗੱਲਾਂ ਆਖੀਆਂ ਹਨ: ਇਸਰਾਏਲ ਦੇ ਪਰਿਵਾਰ ਤੂੰ ਵੱਡੀਆਂ ਚੀਜ਼ਾਂ ਦੀਆਂ ਯੋਜਨਾਵਾਂ ਬਣਾ ਰਿਹਾ ਹੈਂ। ਪਰ ਮੈਂ ਜਾਣਦਾ ਹਾਂ ਕਿ ਤੂੰ ਕੀ ਸੋਚ ਰਿਹਾ ਹੈਂ। 6 ਤੂੰ ਇਸ ਸ਼ਹਿਰ ਅੰਦਰ ਬਹੁਤ ਲੋਕਾਂ ਨੂੰ ਮਾਰਿਆ ਹੈ। ਤੂੰ ਗਲੀਆਂ ਵਿੱਚ ਲਾਸ਼ਾਂ ਦੇ ਢੇਰ ਲਾ ਦਿੱਤੇ ਹਨ। 7 ਹੁਣ, ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਆਖਦਾ ਹੈ, ‘ਉਹ ਲੋਬਾਂ ਮਾਸ ਹਨ। ਅਤੇ ਸ਼ਹਿਰ ਕੌਲੇ ਹੈ। ਪਰ ਨਬੂਕਦਨੱਸਰ ਆਵੇਗਾ ਅਤੇ ਤੈਨੂੰ ਇਸ ਸੁਰੱਖਿਅਤ ਕੌਲੇ ਵਿੱਚੋਂ ਕੱਢ ਕੇ ਲੈ ਜਾਵੇਗਾ। 8 ਤੂੰ ਤਲਵਾਰ ਤੋਂ ਭੈਭੀਤ ਹੈਂ। ਪਰ ਮੈਂ ਤੇਰੇ ਵਿਰੁੱਧ ਤਲਵਾਰ ਲੈ ਕੇ ਆ ਰਿਹਾ ਹਾਂ।’” ਯਹੋਵਾਹ ਸਾਡਾ ਪ੍ਰਭੂ, ਨੇ ਇਹ ਗੱਲਾਂ ਆਖੀਆਂ। ਇਸ ਲਈ ਇਹ ਵਾਪਰਨਗੀਆਂ।
9 ਪਰਮੇਸ਼ੁਰ ਨੇ ਇਹ ਵੀ ਆਖਿਆ, “ਮੈਂ ਤੁਹਾਨੂੰ ਲੋਕਾਂ ਨੂੰ ਇਸ ਸ਼ਹਿਰ ਤੋਂ ਬਾਹਰ ਲੈ ਜਾਵਾਂਗਾ। ਅਤੇ ਮੈਂ ਤੁਹਾਨੂੰ ਅਜਨਬੀਆਂ ਦੇ ਹਵਾਲੇ ਕਰ ਦਿਆਂਗਾ। ਮੈਂ ਤੁਹਾਨੂੰ ਸਜ਼ਾ ਦੇਵਾਂਗਾ! 10 ਤੁਸੀਂ ਤਲਵਾਰ ਨਾਲ ਮਾਰੇ ਜਾਓਗੇ। ਮੈਂ ਤੁਹਾਨੂੰ ਇੱਥੇ ਇਸਰਾਏਲ ਵਿੱਚ ਸਜ਼ਾ ਦਿਆਂਗਾ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਨੂੰ ਸਜ਼ਾ ਦੇਣ ਵਾਲਾ ਮੈਂ ਹੀ ਹਾਂ। ਮੈਂ ਯਹੋਵਾਹ ਹਾਂ। 11 ਹਾਂ, ਇਹ ਸਥਾਨ ਰਿਂਨ੍ਹਣ ਵਾਲਾ ਭਾਂਡਾ ਹੋਵੇਗਾ। ਅਤੇ ਤੁਸੀਂ ਇਸ ਵਿੱਚਲਾ ਰਿਝ੍ਝਣ ਵਾਲਾ ਮਾਸ ਹੋਵੋਂਗੇ! ਮੈਂ ਤੁਹਾਨੂੰ ਇੱਥੇ, ਇਸਰਾਏਲ ਵਿੱਚ ਸਜ਼ਾ ਦਿਆਂਗਾ। 12 ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਇਹ ਮੇਰਾ ਹੀ ਨੇਮ ਸੀ ਜਿਹੜਾ ਤੁਸੀਂ ਤੋੜਿਆ ਸੀ! ਤੁਸੀਂ ਮੇਰੇ ਆਦੇਸ਼ਾਂ ਦਾ ਪਾਲਣ ਨਹੀਂ ਸੀ ਕੀਤਾ। ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਵਾਂਗੂ ਹੀ ਜਿਉਣ ਦਾ ਨਿਆਂ ਕੀਤਾ ਸੀ।”
13 ਜਿਵੇਂ ਹੀ ਮੈਂ ਪਰਮੇਸ਼ੁਰ ਲਈ ਗੱਲ ਕਰਨੀ ਖਤਮ ਕੀਤੀ, ਬਨਾਯਾਹ ਦਾ ਪੁੱਤਰ ਫ਼ਲਟਯਾਹ ਮਰ ਗਿਆ! ਮੈਂ ਜ਼ਮੀਨ ਉੱਤੇ ਡਿੱਗ ਪਿਆ। ਮੈਂ ਆਪਣਾ ਮੂੰਹ ਧਰਤੀ ਨਾਲ ਛੁਹਾਕੇ ਸਿਜਦਾ ਕੀਤਾ ਅਤੇ ਆਖਿਆ, “ਯਹੋਵਾਹ ਮੇਰੇ ਪ੍ਰਭੂ, ਤੂੰ ਤਾਂ ਇਸਰਾਏਲ ਦੇ ਸਾਰੇ ਬਚੇ ਹੋਇਆਂ ਨੂੰ ਤਬਾਹ ਕਰਨ ਜਾ ਰਿਹਾ ਹੈਂ!”
Prophecies Against Survivors in Jerusalem
14 ਪਰ ਫੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 15 “ਆਦਮੀ ਦੇ ਪੁੱਤਰ, ਆਪਣੇ ਭਰਾਵਾਂ, ਇਸਰਾਏਲ ਦੇ ਪਰਿਵਾਰ ਨੂੰ, ਚੇਤੇ ਕਰ। ਉਨ੍ਹਾਂ ਨੂੰ ਆਪਣੇ ਦੇਸ ਵਿੱਚੋਂ ਜਾਣ ਲਈ ਮਜ਼ਬੂਰ ਹੋਣਾ ਪਿਆ ਸੀ, ਪਰ ਮੈਂ ਉਨ੍ਹਾਂ ਨੂੰ ਵਾਪਸ ਲਿਆਵਾਂਗਾ! ਪਰ ਹੁਣ, ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕ ਆਖ ਰਹੇ ਹਨ, ‘ਯਹੋਵਾਹ ਤੋਂ ਬਹੁਤ ਦੂਰ ਰਹੋ। ਇਹ ਧਰਤੀ ਸਾਨੂੰ ਦਿੱਤੀ ਗਈ ਸੀ-ਇਹ ਸਾਡੀ ਹੈ!’
16 “ਇਸ ਲਈ ਉਨ੍ਹਾਂ ਲੋਕਾਂ ਨੂੰ ਇਹ ਗੱਲਾਂ ਆਖ: ਯਹੋਵਾਹ ਸਾਡਾ ਪ੍ਰਭੂ, ਆਖਦਾ ਹੈ, ‘ਇਹ ਸੱਚ ਹੈ, ਮੈਂ ਆਪਣੇ ਲੋਕਾਂ ਨੂੰ ਹੋਰਨਾਂ ਕੌਮਾਂ ਵੱਲ ਦੂਰ ਦੁਰਾਡੇ ਜਾਣ ਲਈ ਮਜ਼ਬੂਰ ਕੀਤਾ। ਮੈਂ ਉਨ੍ਹਾਂ ਨੂੰ ਅਵੱਸ਼ ਅਨੇਕਾਂ ਦੇਸਾਂ ਅੰਦਰ ਖਿੰਡਾਇਆ। ਪਰ ਉਸ ਬੋੜੇ ਸਮੇਂ ਲਈ ਜਦੋਂ ਕਿ ਉਹ ਉਨ੍ਹਾਂ ਹੋਰਨਾਂ ਦੇਸਾਂ ਅੰਦਰ ਹਨ, ਮੈਂ ਉਨ੍ਹਾਂ ਦਾ ਮੰਦਰ ਹੋਵਾਂਗਾ। 17 ਪਰ ਤੂੰ ਉਨ੍ਹਾਂ ਲੋਕਾਂ ਨੂੰ ਇਹ ਗੱਲ ਜ਼ਰੂਰ ਦੱਸ ਕਿ ਯਹੋਵਾਹ ਉਨ੍ਹਾਂ ਦਾ ਪ੍ਰਭੂ ਉਨ੍ਹਾਂ ਨੂੰ ਵਾਪਸ ਲਿਆਵੇਗਾ। ਮੈਂ ਤੁਹਾਨੂੰ ਬਹੁਤ ਸਾਰੀਆਂ ਕੌਮਾਂ ਅੰਦਰ ਖਿੰਡਾਇਆ ਹੈ। ਪਰ ਮੈਂ ਤੁਹਾਨੂੰ ਇਕੱਠਿਆਂ ਕਰਾਂਗਾ ਅਤੇ ਉਨ੍ਹਾਂ ਕੌਮਾਂ ਤੋਂ ਵਾਪਸ ਲਿਆਵਾਂਗਾ। ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਵਾਪਸ ਦੇਵਾਂਗਾ। 18 ਅਤੇ ਜਦੋਂ ਮੇਰੇ ਲੋਕ ਵਾਪਸ ਆਉਣਗੇ, ਉਹ ਉਨ੍ਹਾਂ ਸਾਰੇ ਭਿਆਨਕ, ਬੁੱਤਾਂ ਨੂੰ ਤਬਾਹ ਕਰ ਦੇਣਗੇ ਜਿਹੜੇ ਹੁਣ ਇੱਥੇ ਹਨ। 19 ਮੈਂ ਉਨ੍ਹਾਂ ਨੂੰ ਲਿਆਕੇ ਇਕੱਠਿਆਂ ਕਰਾਂਗਾ ਅਤੇ ਉਨ੍ਹਾਂ ਨੂੰ ਇੱਕ ਮੁੱਠ੍ਠ ਕਰਾਂਗਾ। ਮੈਂ ਉਨ੍ਹਾਂ ਅੰਦਰ ਨਵਾਂ ਆਤਮਾ ਪਾਵਾਂਗਾ। ਮੈਂ ਉਨ੍ਹਾਂ ਦਾ ਪੱਥਰ ਦਾ ਦਿਲ ਲੈ ਲਵਾਂਗਾ ਅਤੇ ਉਸਦੀ ਬਾਵੇਂ ਸੱਚਮੁੱਚ ਦਾ ਦਿਲ ਧਰ ਦਿਆਂਗਾ। 20 ਮੈਂ ਅਜਿਹਾ ਕਰਾਂਗਾ ਤਾਂ ਕਿ ਉਹ ਮੇਰੇ ਕਨੂੰਨਾਂ ਦੀ ਪਾਲਣਾ ਕਰਨਗੇ। ਉਹ ਮੇਰੇ ਆਦੇਸ਼ਾਂ ਨੂੰ ਮੰਨਣਗੇ। ਉਹ ਉਹੀ ਗੱਲਾਂ ਕਰਨਗੇ ਜਿਹੜੀਆਂ ਮੈਂ ਉਨ੍ਹਾਂ ਨੂੰ ਆਖਾਂਗਾ। ਉਹ ਸੱਚਮੁੱਚ ਮੇਰੇ ਬੰਦੇ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।’”
The Glory of the Lord Leaves Jerusalem
21 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਪਰ ਹੁਣ ਉਨ੍ਹਾਂ ਦੇ ਦਿਲ ਉਨ੍ਹਾਂ ਭਿਆਨਕ ਬੁੱਤਾਂ ਨਾਲ ਜੁੜੇ ਹੋਏ ਹਨ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਜ਼ਰੂਰ ਦਿਆਂਗਾ।” ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ। 22 ਅਤੇ ਫ਼ੇਰ ਕਰੂਬੀ ਫ਼ਰਿਸ਼ਤਿਆਂ ਨੇ ਆਪਣੇ ਖੰਭ ਖਿਲਾਰੇ ਅਤੇ ਹਵਾ ਵਿੱਚ ਉੱਡ ਗਏ। ਪਹੀਏ ਵੀ ਉਨ੍ਹਾਂ ਦੇ ਨਾਲ ਚੱਲੇ ਗਏ। ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਉਨ੍ਹਾਂ ਦੇ ਉੱਪਰ ਸੀ। 23 ਯਹੋਵਾਹ ਦਾ ਪਰਤਾਪ ਹਵਾ ਵਿੱਚ ਉੱਠਿਆ ਅਤੇ ਯਰੂਸ਼ਲਮ ਛੱਡ ਗਈ। ਉਹ ਯਰੂਸ਼ਲਮ ਦੇ ਪੂਰਬ ਵੱਲ ਪਹਾੜੀ ਉੱਤੇ ਰੁਕ ਗਈ। 24 ਫ਼ੇਰ ਰੂਹ ਨੇ ਮੈਨੂੰ ਹਵਾ ਵਿੱਚ ਚੁੱਕ ਲਿਆ ਅਤੇ ਮੈਨੂੰ ਬਾਬਲ ਵਾਪਸ ਲੈ ਆਈ। ਇਹ ਮੈਨੂੰ ਉਨ੍ਹਾਂ ਲੋਕਾਂ ਕੋਲ ਵਾਪਸ ਲੈ ਆਇਆ ਜਿਨ੍ਹਾਂ ਨੂੰ ਇਸਰਾਏਲ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ। ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਰਮੇਸ਼ੁਰ ਦੇ ਦਰਸ਼ਨ ਅੰਦਰ ਦੇਖਿਆ। ਫ਼ੇਰ (ਉਹ, ਜਿਸ ਨੂੰ ਮੈਂ ਦਰਸ਼ਨ ਅੰਦਰ ਦੇਖਿਆ ਸੀ।) ਹਵਾ ਵਿੱਚ ਉੱਠਿਆ ਅਤੇ ਮੈਨੂੰ ਛੱਡ ਗਿਆ। 25 ਫ਼ੇਰ ਮੈਂ ਦੇਸੋਂ ਨਿਕਾਲੇ ਲੋਕਾਂ ਨਾਲ ਗੱਲ ਕੀਤੀ। ਮੈਂ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਮੈਨੂੰ ਯਹੋਵਾਹ ਨੇ ਦਰਸਾਈਆਂ ਸਨ।
Ezekiel Leaves Like a Captive
12 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, 2 “ਆਦਮੀ ਦੇ ਪੁੱਤਰ, ਤੂੰ ਬਾਗ਼ੀ ਲੋਕਾਂ ਦਰਮਿਆਨ ਰਹਿੰਦਾ ਹੈਂ-ਉਹ ਹਮੇਸ਼ਾ ਮੇਰੇ ਖਿਲਾਫ਼ ਹੋ ਜਾਂਦੇ ਨੇ। ਉਨ੍ਹਾਂ ਕੋਲ ਦੇਖਣ ਲਈ ਅੱਖਾਂ ਹਨ (ਉਹ ਚੀਜ਼ਾਂ ਵੇਖਣ ਲਈ ਜੋ ਮੈਂ ਉਨ੍ਹਾਂ ਲਈ ਬਣਾਈਆਂ ਹਨ) ਪਰ ਉਹ ਉਨ੍ਹਾਂ ਚੀਜ਼ਾਂ ਨੂੰ ਨਹੀਂ ਦੇਖਦੇ। ਉਨ੍ਹਾਂ ਕੋਲ ਸੁਣਨ ਲਈ ਕੰਨ ਹਨ (ਉਨ੍ਹਾਂ ਗੱਲਾਂ ਨੂੰ ਸੁਣਨ ਲਈ ਜਿਹੜੀਆਂ ਮੈਂ ਉਨ੍ਹਾਂ ਨੂੰ ਕਰਨ ਲਈ ਆਖੀਆਂ ਹਨ।) ਪਰ ਉਹ ਮੇਰੇ ਆਦੇਸ਼ ਨਹੀਂ ਸੁਣਦੇ। ਕਿ ਉਹ ਬਾਗ਼ੀ ਲੋਕ ਹਨ। 3 ਇਸ ਲਈ, ਆਦਮੀ ਦੇ ਪੁੱਤਰ, ਆਪਣਾ ਬੋਰੀ ਬਿਸਤਰਾ ਬੰਨ੍ਹ ਲੈ। ਇਸ ਤਰ੍ਹਾਂ ਦਰਸਾ ਜਿਵੇਂ ਤੂੰ ਕਿਸੇ ਦੂਰ ਦੇਸ ਨੂੰ ਜਾ ਰਿਹਾ ਹੋਵੇਂ। ਅਜਿਹਾ ਕਰ ਤਾਂ ਜੋ ਲੋਕ ਤੈਨੂੰ ਦੇਖ ਸੱਕਣ। ਸ਼ਾਇਦ ਉਹ ਤੈਨੂੰ ਦੇਖ ਲੈਣਗੇ-ਪਰ ਉਹ ਬਹੁਤ ਬਾਗ਼ੀ ਲੋਕ ਹਨ।
4 “ਦਿਨ ਵੇਲੇ ਆਪਣਾ ਸਮਾਨ ਬਾਹਰ ਲੈ ਆਵੀਁ ਤਾਂ ਜੋ ਲੋਕ ਤੈਨੂੰ ਦੇਖ ਸੱਕਣ। ਫ਼ੇਰ ਸ਼ਾਮ ਵੇਲੇ, ਇਸ ਤਰ੍ਹਾਂ ਦਰਸਾਈਁ ਜਿਵੇਂ ਤੂੰ ਕਿਸੇ ਬੰਦੀਵਾਨ ਵਾਂਗ ਦੂਰ ਦੇਸ ਨੂੰ ਜਾ ਰਿਹਾ ਹੋਵੇਂ। 5 ਜਦੋਂ ਲੋਕ ਦੇਖ ਰਹੇ ਹੋਣ, ਕੰਧ ਵਿੱਚ ਪਾੜ ਲਾ ਲਵੀਂ। ਅਤੇ ਕੰਧ ਦੇ ਉਸ ਪਾੜ ਵਿੱਚੋਂ ਬਾਹਰ ਨਿਕਲੀਁ। 6 ਰਾਤ ਵੇਲੇ, ਆਪਣਾ ਬੈਲਾ ਮੋਢੇ ਉੱਤੇ ਚੁਕੀਂ ਅਤੇ ਚੱਲਾ ਜਾਵੀਂ। ਆਪਣਾ ਮੂੰਹ ਢੱਕ ਲਵੀਂ ਤਾਂ ਜੋ ਤੂੰ ਇਹ ਨਾ ਦੇਖ ਸੱਕੇਂ ਕਿ ਤੂੰ ਕਿਧਰ ਜਾ ਰਿਹਾ ਹੈਂ। ਇਹ ਗੱਲਾਂ ਤੂੰ ਜ਼ਰੂਰ ਕਰੀਂ ਤਾਂ ਜੋ ਲੋਕ ਤੈਨੂੰ ਦੇਖ ਸੱਕਣ। ਕਿਉਂ? ਕਿਉਂ ਕਿ ਮੈਂ ਤੇਰੀ ਵਰਤੋਂ ਇਸਰਾਏਲ ਦੇ ਪਰਿਵਾਰ ਲਈ ਇੱਕ ਮਿਸਾਲ ਵਜੋਂ ਕਰ ਰਿਹਾ ਹਾਂ।”
7 ਇਸ ਲਈ ਮੈਂ (ਇਸਰਾਏਲ ਨੇ) ਉਹੀ ਕੀਤਾ ਜਿਸਦਾ ਮੈਨੂੰ ਆਦੇਸ਼ ਦਿੱਤਾ ਗਿਆ ਸੀ। ਦਿਨ ਵੇਲੇ ਮੈਂ ਆਪਣੇ ਬੈਲੇ ਚੁੱਕੇ ਅਤੇ ਇਸ ਤਰ੍ਹਾਂ ਦਰਸਾਇਆ ਜਿਵੇਂ ਮੈਂ ਕਿਸੇ ਦੂਰ ਦੇਸ ਵੱਲ ਜਾ ਰਿਹਾ ਹੋਵਾਂ। ਉਸ ਸ਼ਾਮ ਨੂੰ ਮੈਂ ਆਪਣੇ ਹੱਥਾਂ ਨਾਲ ਕੰਧ ਵਿੱਚ ਪਾੜ ਲਾਇਆ। ਰਾਤ ਵੇਲੇ ਮੈਂ ਆਪਣਾ ਬੈਲਾ ਮੋਢੇ ਉੱਤੇ ਚੁੱਕਿਆ ਅਤੇ ਤੁਰ ਪਿਆ। ਅਜਿਹਾ ਮੈਂ ਇਸ ਤਰ੍ਹਾਂ ਕੀਤਾ ਤਾਂ ਜੋ ਸਾਰੇ ਲੋਕ ਮੈਨੂੰ ਦੇਖ ਸੱਕਣ।
8 ਦੂਸਰੀ ਸਵੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਮੈਨੂੰ ਆਖਿਆ, 9 “ਆਦਮੀ ਦੇ ਪੁੱਤਰ, ਕੀ ਤੈਨੂੰ ਇਸਰਾਏਲ ਦੇ ਉਨ੍ਹਾਂ ਬਾਗ਼ੀ ਬੰਦਿਆਂ ਨੇ ਇਹ ਪੁੱਛਿਆ ਸੀ ਕਿ ਤੂੰ ਕੀ ਕਰ ਰਿਹਾ ਹੈਂ? 10 ਉਨ੍ਹਾਂ ਨੂੰ ਆਖੀਂ ਕਿ ਯਹੋਵਾਹ ਉਨ੍ਹਾਂ ਦੇ ਪ੍ਰਭੂ ਨੇ ਇਹ ਗੱਲਾਂ ਆਖੀਆਂ ਸਨ। ਇਹ ਉਦਾਸ ਸੰਦੇਸ਼ ਯਰੂਸ਼ਲਮ ਦੇ ਆਗੂ ਅਤੇ ਉੱਥੇ ਰਹਿਣ ਵਾਲੇ ਇਸਰਾਏਲ ਦੇ ਸਾਰੇ ਲੋਕਾਂ ਬਾਰੇ ਹੈ। 11 ਉਨ੍ਹਾਂ ਨੂੰ ਆਖੀਂ, ‘ਮੈਂ (ਹਿਜ਼ਕੀਏਲ) ਤੁਹਾਡੇ ਸਾਰੇ ਲੋਕਾਂ ਲਈ ਇੱਕ ਮਿਸਾਲ ਹਾਂ। ਇਹ ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਤੁਹਾਡੇ ਨਾਲ ਸੱਚਮੁੱਚ ਵਾਪਰਨਗੀਆਂ।’ ਤੁਸੀਂ ਸੱਚਮੁੱਚ ਕਿਸੇ ਦੂਰ ਦੇਸ ਨੂੰ ਬੰਦੀਆਂ ਵਜੋਂ ਜਾਣ ਲਈ ਮਜ਼ਬੂਰ ਕੀਤੇ ਜਾਵੋਂਗੇ। 12 ਅਤੇ ਤੁਹਾਡਾ ਆਗੂ ਕੰਧ ਵਿੱਚ ਪਾੜ ਲਾਵੇਗਾ ਅਤੇ ਰਾਤ ਵੇਲੇ ਚੋਰੀ ਛਿਪੇ ਨਿਕਲ ਜਾਵੇਗਾ। ਉਹ ਆਪਣਾ ਮੂੰਹ ਢੱਕ ਲਵੇਗਾ ਤਾਂ ਜੋ ਲੋਕ ਉਸ ਨੂੰ ਪਹਿਚਾਣ ਨਾ ਸੱਕਣ ਉਸਦੀਆਂ ਅੱਖਾਂ ਇਹ ਨਹੀਂ ਦੇਖ ਸੱਕਣਗੀਆਂ ਕਿ ਉਹ ਕਿੱਧਰ ਜਾ ਰਿਹਾ ਹੈ। 13 ਮੈਂ ਉਸ ਉੱਪਰ ਆਪਣਾ ਜਾਲ ਫੈਲਾਵਾਂਗਾ। ਉਹ ਮੇਰੇ ਜਾਲ ਵਿੱਚ ਫ਼ਸ ਜਾਵੇਗਾ। ਅਤੇ ਮੈਂ ਉਸ ਨੂੰ ਬਾਬਲ, ਚਾਲਡੀਨ ਲੋਕਾਂ ਦੀ ਧਰਤੀ ਉੱਤੇ ਲਿਆਵਾਂਗਾ। ਪਰ ਉਹ ਇਸ ਨੂੰ ਦੇਖ ਨਹੀਂ ਸੱਕੇਗਾ ਉਹ ਉੱਥੇ ਮਰ ਜਾਵੇਗਾ। 14 ਮੈਂ ਰਾਜੇ ਦੇ ਲੋਕਾਂ ਨੂੰ ਇਸਰਾਏਲ ਦੇ ਆਲੇ-ਦੁਆਲੇ ਦੇ ਵਿਦੇਸਾਂ ਵਿੱਚ ਰਹਿਣ ਲਈ ਮਜ਼ਬੂਰ ਕਰ ਦਿਆਂਗਾ। ਅਤੇ ਮੈਂ ਉਸਦੀ ਫ਼ੌਜ ਨੂੰ ਹਰ ਦਿਸ਼ਾ ਵਿੱਚ ਖਿੰਡਾ ਦਿਆਂਗਾ ਅਤੇ ਦੁਸ਼ਮਣ ਦੇ ਸਿਪਾਹੀ ਉਸ ਨੂੰ ਭਜਾਉਣਗੇ। 15 ਫ਼ੇਰ ਉਨ੍ਹਾਂ ਲੋਕਾਂ ਨੂੰ ਪਤਾ ਲਗੇਗਾ ਕਿ ਮੈਂ ਯਹੋਵਾਹ ਹਾਂ। ਉਹ ਇਹ ਜਾਣ ਲੈਣਗੇ ਜਦੋਂ ਮੈਂ ਉਨ੍ਹਾਂ ਨੂੰ ਕੌਮਾਂ ਦਰਮਿਆਨ ਖਿਡਾਉਂਦਾ। ਉਹ ਜਾਣ ਲੈਣਗੇ ਕਿ ਮੈਂ ਹੀ ਉਨ੍ਹਾਂ ਨੂੰ ਹੋਰਨਾਂ ਦੇਸਾਂ ਵਿੱਚ ਜਾਣ ਲਈ ਮਜ਼ਬੂਰ ਕੀਤਾ ਸੀ।
16 “ਪਰ ਮੈਂ ਕੁਝ ਲੋਕਾਂ ਨੂੰ ਜਿਉਂਦੇ ਰਹਿਣ ਦੇਵਾਂਗਾ। ਉਹ ਬੀਮਾਰੀ, ਭੁੱਖ ਅਤੇ ਜੰਗ ਨਾਲ ਨਹੀਂ ਮਰਨਗੇ। ਮੈਂ ਉਨ੍ਹਾਂ ਲੋਕਾਂ ਨੂੰ ਜਿਉਂਦਾ ਛੱਡ ਦਿਆਂਗਾ ਤਾਂ ਜੋ ਉਹ ਹੋਰਨਾਂ ਲੋਕਾਂ ਨੂੰ ਆਪਣੀਆਂ ਉਨ੍ਹਾਂ ਭਿਆਨਕ ਗੱਲਾਂ ਬਾਰੇ ਦੱਸ ਸੱਕਣ ਜਿਹੜੀਆਂ ਉਨ੍ਹਾਂ ਨੇ ਮੇਰੇ ਵਿਰੁੱਧ ਕੀਤੀਆਂ ਸਨ। ਅਤੇ ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।”
Shake With Fear
17 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, 18 “ਆਦਮੀ ਦੇ ਪੁੱਤਰ, ਤੈਨੂੰ ਅਵੱਸ਼ ਹੀ ਇਸ ਤਰ੍ਹਾਂ ਦਰਸਾਉਣਾ ਚਾਹੀਦਾ ਹੈ ਜਿਵੇਂ ਤੂੰ ਬਹੁਤ ਭੈਭੀਤ ਹੋਵੇਂ। ਤੈਨੂੰ ਭੋਜਨ ਕਰਦੇ ਸਮੇਂ ਕੰਬਣਾ ਚਾਹੀਦਾ ਹੈ। ਤੈਨੂੰ ਪਾਣੀ ਪੀਣ ਵੇਲੇ ਫ਼ਿਕਰਮੰਦ ਅਤੇ ਡਰਿਆ ਹੋਇਆ ਦਿਸਣਾ ਚਾਹੀਦਾ ਹੈ। 19 ਤੈਨੂੰ ਇਹ ਗੱਲਾਂ ਆਮ ਬੰਦਿਆਂ ਨੂੰ ਜ਼ਰੂਰ ਦੱਸਣੀਆਂ ਚਾਹੀਦੀਆਂ ਹਨ। ਤੈਨੂੰ ਜ਼ਰੂਰ ਆਖਣਾ ਚਾਹੀਦਾ ਹੈ, ‘ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਯਰੂਸ਼ਲਮ ਦੇ ਲੋਕਾਂ ਨੂੰ ਅਤੇ ਇਸਰਾਏਲ ਦੇ ਹੋਰਨਾਂ ਹਿਸਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਖਦਾ ਹੈ। ਤੁਸੀਂ ਲੋਕ ਜਦੋਂ ਭੋਜਨ ਕਰੋਂਗੇ ਤਾਂ ਬਹੁਤ ਫ਼ਿਕਰਮੰਦ ਹੋਵੋਂਗੇ। ਤੁਸੀਂ ਲੋਕ ਜਦੋਂ ਪਾਣੀ ਪੀਵੋਂਗੇ ਤਾਂ ਬਹੁਤ ਭੈਭੀਤ ਹੋਵੋਂਗੇ। ਕਿਉਂ? ਕਿਉਂ ਕਿ ਤੁਹਾਡੇ ਦੇਸ ਵਿੱਚਲੀਆਂ ਸਾਰੀਆਂ ਚੀਜ਼ਾਂ ਤਬਾਹ ਹੋ ਜਾਣਗੀਆਂ! ਇਹ ਓੱਥੇ ਰਹਿੰਦੇ ਲੋਕਾਂ ਦੀ ਹਿੰਸਾ ਕਾਰਣ ਹੈ। 20 ਹੁਣ, ਤੁਹਾਡੇ ਸ਼ਹਿਰਾਂ ਵਿੱਚ ਬਹੁਤ ਬੰਦੇ ਰਹਿੰਦੇ ਹਨ-ਪਰ ਇਹ ਸ਼ਹਿਰ ਤਬਾਹ ਹੋ ਜਾਣਗੇ ਅਤੇ ਜ਼ਮੀਨ ਵੀਰਾਨ ਹੋ ਜਾਵੇਗੀ! ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।’”
2010 by World Bible Translation Center