Print Page Options
Previous Prev Day Next DayNext

Bible in 90 Days

An intensive Bible reading plan that walks through the entire Bible in 90 days.
Duration: 88 days
Punjabi Bible: Easy-to-Read Version (ERV-PA)
Version
ਬਿਵਸਥਾ ਸਾਰ 23:12-34

12 “ਤੁਹਾਡੇ ਡੇਰੇ ਦੇ ਬਾਹਰ ਅਜਿਹੀ ਥਾਂ ਜ਼ਰੂਰ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਹਾਜ਼ਤ ਰਫ਼ਾ ਕਰ ਸੱਕੋ। 13 ਆਪਣੇ ਹਥਿਆਰਾਂ ਨਾਲ ਧਰਤੀ ਖੋਦਣ ਲਈ ਇੱਕ ਡੰਡਾ ਵੀ ਰੱਖੋ। ਫ਼ੇਰ ਹਾਜ਼ਤ ਰਫ਼ਾ ਕਰਨ ਤੋਂ ਬਾਦ ਤੁਸੀਂ ਉਸ ਨੂੰ ਢੱਕਣ ਲਈ ਟੋਆ ਪੁੱਟੋ। 14 ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਦੁਸ਼ਮਣਾ ਨੂੰ ਹਰਾਉਣ ਵਿੱਚ ਸਹਾਇਤਾ ਕਰਨ ਲਈ ਤੁਹਾਡੇ ਨਾਲ ਤੁਹਾਡੇ ਡੇਰੇ ਵਿੱਚ ਹੈ। ਇਸ ਲਈ ਡੇਰੇ ਨੂੰ ਪਵਿੱਤਰ ਰਹਿਣਾ ਚਾਹੀਦਾ ਹੈ। ਫ਼ੇਰ ਯਹੋਵਾਹ ਨੂੰ ਕੋਈ ਘਿਰਣਿਤ ਸ਼ੈਅ ਨਜ਼ਰ ਨਹੀਂ ਆਵੇਗੀ ਅਤੇ ਉਹ ਤੁਹਾਨੂੰ ਛੱਡ ਕੇ ਨਹੀਂ ਜਾਵੇਗਾ।

ਹੋਰ ਕਾਨੂੰਨ

15 “ਜੇ ਕੋਈ ਗੁਲਾਮ ਆਪਣੇ ਮਾਲਕ ਕੋਲੋਂ ਭੱਜਕੇ ਤੁਹਾਡੇ ਕੋਲ ਆ ਜਾਂਦਾ ਹੈ, ਤੁਹਾਨੂੰ ਇਸ ਗੁਲਾਮ ਨੂੰ ਉਸ ਦੇ ਸੁਆਮੀ ਨੂੰ ਵਾਪਸ ਨਹੀਂ ਕਰਨਾ ਚਾਹੀਦਾ। 16 ਇਹ ਗੁਲਾਮ ਤੁਹਾਡੇ ਨਾਲ ਜਿੱਥੇ ਚਾਹੇ ਰਹਿ ਸੱਕਦਾ ਹੈ। ਉਹ ਆਪਣੇ ਚੁਣੇ ਹੋਏ ਕਿਸੇ ਵੀ ਸ਼ਹਿਰ ਵਿੱਚ ਰਹਿ ਸੱਕਦਾ ਹੈ। ਤੁਹਾਨੂੰ ਉਸ ਨੂੰ ਕਸ਼ਟ ਨਹੀਂ ਦੇਣਾ ਚਾਹੀਦਾ।

17 “ਇਸਰਾਏਲੀ ਮਰਦ ਜਾਂ ਔਰਤ ਨੂੰ ਕਦੇ ਵੀ ਮੰਦਰ ਦੀ ਵੇਸਵਾ ਨਹੀਂ ਬਨਣਾ ਚਾਹੀਦਾ। 18 ਮਰਦ ਜਾਂ ਔਰਤ ਵੇਸਵਾ ਦੇ ਕਮਾਏ ਹੋਏ ਧੰਨ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ ਦੇ ਖਾਸ ਸਥਾਨ ਉੱਤੇ ਨਹੀਂ ਲਿਆਉਣਾ ਚਾਹੀਦਾ। ਕੋਈ ਬੰਦਾ ਉਸ ਧੰਨ ਨੂੰ ਉਨ੍ਹਾਂ ਚੀਜ਼ਾਂ ਲਈ ਨਹੀਂ ਵਰਤ ਸੱਕਦਾ ਜਿਹੜੀਆਂ ਉਸ ਨੇ ਯਹੋਵਾਹ ਨੂੰ ਦੇਣ ਦਾ ਇਕਰਾਰ ਕੀਤਾ ਸੀ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਜਿਨਸੀ ਪਾਪ ਲਈ ਆਪਣੇ ਜਿਸਮਾ ਦਾ ਵਪਾਰ ਕਰਦੇ ਹਨ।

19 “ਜਦੋਂ ਤੁਸੀਂ ਕਿਸੇ ਦੂਸਰੇ ਇਸਰਾਏਲੀ ਨੂੰ ਕੋਈ ਚੀਜ਼ ਉਧਾਰ ਦੇਵੋ ਤਾਂ ਤੁਹਾਨੂੰ ਉਸ ਉੱਤੇ ਸੂਦ ਨਹੀਂ ਲੈਣਾ ਚਾਹੀਦਾ। ਪੈਸੇ ਉੱਤੇ ਭੋਜਨ ਉੱਤੇ ਜਾਂ ਕਿਸੇ ਵੀ ਅਜਿਹੀ ਚੀਜ਼ ਉੱਤੇ ਸੂਦ ਨਹੀਂ ਲੈਣਾ ਜਿਸ ਉੱਤੇ ਸੂਦ ਲਿਆ ਜਾ ਸੱਕਦਾ ਹੋਵੇ, 20 ਤੁਸੀਂ ਕਿਸੇ ਵਿਦੇਸ਼ੀ ਪਾਸੋਂ ਸੂਦ ਲੈ ਸੱਕਦੇ ਹੋ। ਪਰ ਕਿਸੇ ਦੂਸਰੇ ਇਸਰਾਏਲੀ ਕੋਲੋਂ ਸੂਦ ਵਸੂਲ ਨਹੀਂ ਕਰਨਾ। ਜੇ ਤੁਸੀਂ ਇਨ੍ਹਾਂ ਬਿਧੀਆਂ ਦਾ ਪਾਲਨ ਕਰੋਂਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਜਿੱਥੇ ਤੁਸੀਂ ਰਹਿਣ ਲਈ ਜਾ ਰਹੇ ਹੋ, ਹਰ ਤਰ੍ਹਾਂ ਨਾਲ ਬਰਕਤ ਦੇਵੇਗਾ।

21 “ਜਦੋਂ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨਾਲ ਕੋਈ ਇਕਰਾਰ ਕਰੋ ਤਾਂ ਕਦੇ ਵੀ ਇਕਰਾਰ ਕੀਤੀ ਹੋਈ ਚੀਜ਼ ਦੇਣ ਵਿੱਚ ਢਿੱਲ ਨਾ ਲਾਉ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਮੰਗ ਕਰੇਗਾ ਕਿ ਤੁਸੀਂ ਉਸ ਨੂੰ ਅਦਾ ਕਰੋ। ਜੇ ਤੁਸੀਂ ਉਹ ਚੀਜ਼ਾਂ ਨਹੀਂ ਦੇਵੋਂਗੇ ਜਿਨ੍ਹਾਂ ਦਾ ਇਕਰਾਰ ਕੀਤਾ ਸੀ ਤਾਂ ਤੁਸੀਂ ਪਾਪ ਕਰ ਰਹੇ ਹੋਵੋਂਗੇ। 22 ਜੇ ਤੁਸੀਂ ਕੋਈ ਇਕਰਾਰ ਨਹੀਂ ਕੀਤਾ ਤਾਂ ਤੁਸੀਂ ਪਾਪ ਨਹੀਂ ਕਰ ਰਹੇ। 23 ਪਰ ਤੁਹਾਨੂੰ ਉਹ ਜ਼ਰੂਰ ਕਰਨਾ ਚਾਹੀਦਾ ਜੋ ਤੁਸੀਂ ਆਖਿਆ ਸੀ ਕਿ ਕਰੋਂਗੇ। ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਨਾਲ ਕੋਈ ਖਾਸ ਕਸਮ ਖਾਧੀ ਹੈ, ਇਹ ਤੁਸੀਂ ਹੀ ਸੀ ਜਿਨ੍ਹਾਂ ਨੇ ਖੁਦ ਆਪਣੀ ਇੱਛਾ ਕਸਮ ਖਾਧੀ ਸੀ। ਪਰਮੇਸ਼ੁਰ ਨੇ ਤੁਹਾਨੂੰ ਉਹ ਕਸਮ ਖਾਣ ਲਈ ਮਜ਼ਬੂਰ ਨਹੀਂ ਕੀਤਾ ਸੀ, ਇਸ ਲਈ ਤੁਹਾਨੂੰ ਇਸ ਨੂੰ ਪੂਰਾ ਕਰਨਾ ਚਾਹੀਦਾ ਹੈ।

24 “ਜਦੋਂ ਤੁਸੀਂ ਕਿਸੇ ਹੋਰ ਬੰਦੇ ਦੇ ਅੰਗੂਰਾਂ ਦੇ ਖੇਤ ਵਿੱਚੋਂ ਲੰਘੋ ਤਾਂ ਤੁਸੀਂ ਜਿੰਨੇ ਚਾਹੋ ਅੰਗੂਰ ਖਾ ਸੱਕਦੇ ਹੋ। ਪਰ ਤੁਸੀਂ ਕੋਈ ਵੀ ਅੰਗੂਰ ਆਪਣੀ ਟੋਕਰੀ ਵਿੱਚ ਪਾਕੇ ਨਹੀਂ ਲਿਜਾ ਸੱਕਦੇ। 25 ਜੇਕਰ ਤੁਸੀਂ ਕਿਸੇ ਹੋਰ ਵਿਅਕਤੀ ਦੇ ਖੇਤ ਵਿੱਚੋਂ ਲੰਘੇ ਹੋ, ਤੁਸੀਂ ਆਪਣੇ ਹੱਥਾਂ ਨਾਲ ਅਨਾਜ ਦੀਆਂ ਬੱਲੀਆਂ ਤੋੜਕੇ ਜਿੰਨੀਆਂ ਚਾਹੋ ਖਾ ਸੱਕਦੇ ਹੋ, ਪਰ ਤੁਸੀਂ ਉਸਦਾ ਅਨਾਜ ਵੱਢਣ ਲਈ ਦਾਤਰੀ ਇਸਤੇਮਾਲ ਨਹੀਂ ਕਰ ਸੱਕਦੇ।

24 “ਹੋ ਸੱਕਦਾ ਹੈ ਕੋਈ ਬੰਦਾ ਕਿਸੇ ਔਰਤ ਨਾਲ ਸ਼ਾਦੀ ਕਰੇ ਅਤੇ ਬਾਦ ਵਿੱਚ ਉਸ ਨੂੰ ਉਸ ਦੇ ਬਾਰੇ ਕਿਸੇ ਅਜਿਹੀ ਗੁਪਤ ਗੱਲ ਦਾ ਪਤਾ ਲੱਗੇ ਜਿਸ ਨੂੰ ਉਹ ਪਸੰਦ ਨਹੀਂ ਕਰਦਾ। ਜੇ ਉਹ ਬੰਦਾ ਉਸ ਨਾਲ ਪ੍ਰਸੰਨ ਨਹੀਂ ਹੈ ਤਾਂ ਉਸ ਨੂੰ ਤਲਾਕ ਦੇ ਕਾਗਜ਼ ਤਿਆਰ ਕਰਕੇ ਉਸ ਨੂੰ ਦੇਣੇ ਚਾਹੀਦੇ ਹਨ। ਫ਼ੇਰ ਉਸ ਨੂੰ ਆਪਣੇ ਘਰ ਤੋਂ ਬਾਹਰ ਭੇਜ ਦੇਣਾ ਚਾਹੀਦਾ ਹੈ। ਜਦੋਂ ਉਹ ਉਸਦਾ ਘਰ ਛੱਡ ਜਾਵੇ, ਉਹ ਜਾਕੇ ਕਿਸੇ ਹੋਰ ਆਦਮੀ ਦੀ ਪਤਨੀ ਬਣ ਸੱਕਦੀ ਹੈ। ਪਰ ਫ਼ਰਜ਼ ਕਰੋ, ਅਗਲਾ ਪਤੀ ਵੀ ਉਸ ਨੂੰ ਪਸੰਦ ਨਹੀਂ ਕਰਦਾ, ਉਸ ਨੂੰ ਤਲਾਕ ਦੇ ਕਾਗਜ਼ਾਤ ਤਿਆਰ ਕਰਕੇ ਉਸ ਨੂੰ ਦੇ ਦੇਣੇ ਚਾਹੀਦੇ ਹਨ। ਫ਼ੇਰ ਬੰਦੇ ਨੂੰ ਉਸ ਨੂੰ ਆਪਣੇ ਘਰੋਂ ਬਾਹਰ ਭੇਜ ਦੇਣਾ ਚਾਹੀਦਾ ਹੈ। ਜੇ ਉਹ ਆਦਮੀ ਉਸ ਨੂੰ ਤਲਾਕ ਦੇ ਦਿੰਦਾ, ਤਾਂ ਹੋ ਸੱਕਦਾ ਹੈ ਕਿ ਉਸਦਾ ਪਹਿਲਾ ਪਤੀ ਉਸ ਨੂੰ ਫ਼ਿਰ ਤੋਂ ਆਪਣੀ ਪਤਨੀ ਵਜੋਂ ਸਵੀਕਾਰ ਨਾ ਕਰੇ। ਜਾਂ ਜੇ ਨਵਾਂ ਪਤੀ ਮਰ ਜਾਵੇ, ਤਾਂ ਹੋ ਸੱਕਦਾ ਹੈ ਕਿ ਪਹਿਲਾ ਪਤੀ ਉਸ ਨੂੰ ਦੋਬਾਰਾ ਆਪਣੀ ਪਤਨੀ ਵਜੋਂ ਸਵੀਕਾਰ ਨਾ ਕਰੇ। ਉਹ ਪਲੀਤ ਹੋ ਚੁੱਕੀ ਹੈ, ਅਤੇ ਜੇ ਉਸ ਨੇ ਉਸ ਨਾਲ ਫ਼ੇਰ ਵਿਆਹ ਕੀਤਾ, ਉਹ ਕੁਝ ਅਜਿਹਾ ਕਰ ਰਿਹਾ ਹੋਵੇਗਾ ਜਿਸ ਨੂੰ ਯਹੋਵਾਹ ਨਫ਼ਰਤ ਕਰਦਾ ਹੈ। ਤੁਹਾਨੂੰ ਉਸ ਧਰਤੀ ਨੂੰ ਪਾਪ ਦੀ ਦੋਸ਼ੀ ਨਹੀਂ ਬਨਾਉਣਾ ਚਾਹੀਦਾ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ।

“ਜਦੋਂ ਕਿਸੇ ਬੰਦੇ ਨੇ ਨਵਾਂ-ਨਵਾਂ ਵਿਆਹ ਕਰਵਾਇਆ ਹੋਵੇ ਤਾਂ ਉਸ ਨੂੰ ਫ਼ੌਜ ਵਿੱਚ ਨਹੀਂ ਭੇਜਣਾ ਚਾਹੀਦਾ। ਉਸ ਨੂੰ ਕੋਈ ਹੋਰ ਖਾਸ ਕੰਮ ਨਹੀਂ ਦੇਣਾ ਚਾਹੀਦਾ। ਇੱਕ ਸਾਲ ਤੱਕ ਉਸ ਨੂੰ ਆਜ਼ਾਦੀ ਨਾਲ ਘਰ ਰਹਿਣ ਦੇਣਾ ਚਾਹੀਦਾ ਹੈ ਅਤੇ ਨਵੀਂ ਵਿਆਹੀ ਪਤਨੀ ਨੂੰ ਪ੍ਰਸੰਨ ਕਰਨ ਦੇਣਾ ਚਾਹੀਦਾ ਹੈ।

“ਜਦੋਂ ਤੁਸੀਂ ਕਿਸੇ ਬੰਦੇ ਨੂੰ ਕਰਜ਼ਾ ਦਿਉ, ਤਾਂ ਤੁਹਾਨੂੰ ਉਸਦੀ ਆਟੇ ਦੀ ਚੱਕੀ ਦੇ ਕਿਸੇ ਹਿੱਸੇ ਨੂੰ ਜ਼ਮਾਨਤ ਵਜੋਂ ਨਹੀਂ ਰੱਖਣਾ ਚਾਹੀਦਾ। ਕਿਉਂਕਿ ਇਹ ਗੱਲ ਉਸ ਪਾਸੋਂ ਭੋਜਨ ਖੋਹਣ ਵਰਗੀ ਹੋਵੇਗੀ।

“ਜੇ ਕੋਈ ਬੰਦਾ ਕਿਸੇ ਦੂਸਰੇ ਇਸਰਾਏਲੀ ਨੂੰ ਅਗਵਾ ਕਰ ਲਵੇ-ਆਪਣੇ ਹੀ ਬੰਦਿਆਂ ਵਿੱਚੋਂ ਕਿਸੇ ਨੂੰ ਅਤੇ ਉਹ ਅਗਵਾਕਾਰ ਉਸ ਬੰਦੇ ਨੂੰ ਗੁਲਾਮ ਦੇ ਤੌਰ ਤੇ ਵੇਚ ਦੇਵੇ ਜੇ ਅਜਿਹਾ ਹੋਵੇ, ਤਾਂ ਉਸ ਅਗਵਾਕਾਰ ਨੂੰ ਜ਼ਰੂਰ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਆਪਣੇ ਸਮੂਹ ਵਿੱਚੋਂ ਇਹ ਬਦੀ ਦੂਰ ਕਰ ਦੇਣੀ ਚਾਹੀਦੀ ਹੈ।

“ਜੇਕਰ ਤੁਹਾਨੂੰ ਕੋਈ ਭਿਆਨਕ ਚਮੜੀ ਦਾ ਰੋਗ ਹੈ, ਤੁਹਾਨੂੰ ਉਨ੍ਹਾਂ ਸਾਰੀਆਂ ਗੱਲਾਂ ਨੂੰ ਮੰਨਣ ਵਿੱਚ ਹੁਸ਼ਿਆਰ ਰਹਿਣਾ ਚਾਹੀਦਾ ਜਿਹੜੀਆਂ ਲੇਵੀ ਜਾਜਕ ਆਖਦੇ ਹਨ। ਉਹੀ ਕਰੋ ਜਿਸਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਹੈ। ਚੇਤੇ ਰੱਖੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਮਿਰਯਮ ਨਾਲ ਕੀ ਸਲੂਕ ਕੀਤਾ ਸੀ ਜਦੋਂ ਤੁਸੀਂ ਮਿਸਰ ਤੋਂ ਬਾਹਰ ਆਏ ਸੀ।

10 “ਜਦੋਂ ਤੁਸੀਂ ਕਿਸੇ ਬੰਦੇ ਨੂੰ ਕੁਝ ਉਧਾਰ ਦੇਵੋ, ਤੁਹਾਨੂੰ ਜ਼ਮਾਨਤ ਵਜੋਂ ਕੁਝ ਲੈਣ ਲਈ ਉਸ ਦੇ ਘਰ ਦੇ ਅੰਦਰ ਨਹੀਂ ਜਾਣਾ ਚਾਹੀਦਾ। 11 ਤੁਹਾਨੂੰ ਬਾਹਰ ਖਲੋਣਾ ਚਾਹੀਦਾ ਹੈ। ਫ਼ੇਰ ਉਹ ਬੰਦਾ ਜਿਸ ਨੂੰ ਤੁਸੀਂ ਕਰਜ਼ਾ ਦਿੱਤਾ ਹੈ ਤੁਹਾਡੇ ਲਈ ਜ਼ਮਾਨਤ ਲੈ ਕੇ ਬਾਹਰ ਆ ਜਾਵੇਗਾ। 12 ਜੇ ਉਹ ਗਰੀਬ ਆਦਮੀ ਹੈ, ਤਾਂ ਹੋ ਸੱਕਦਾ ਹੈ ਕਿ ਉਹ ਆਪਣੇ ਕੱਪੜੇ ਹੀ ਦੇ ਦੇਵੇ ਜਿਹੜੇ ਉਸ ਨੂੰ ਨਿਘ ਦਿੰਦੇ ਹਨ। ਤੁਹਾਨੂੰ ਚਾਹੀਦਾ ਹੈ ਕਿ ਉਸ ਜ਼ਮਾਨਤ ਨੂੰ ਰਾਤ ਵੇਲੇ ਨਹੀਂ ਰੱਖਣਾ। 13 ਤੁਹਾਨੂੰ ਉਹ ਜ਼ਮਾਨਤ, ਸ਼ਾਮ ਵੇਲੇ ਉਸ ਨੂੰ ਵਾਪਸ ਕਰ ਦੇਣੀ ਚਾਹੀਦੀ ਹੈ। ਫ਼ੇਰ ਉਸ ਕੋਲ ਪਹਿਨਣ ਲਈ ਕੱਪੜੇ ਹੋਣਗੇ। ਉਹ ਤੁਹਾਡਾ ਧੰਨਵਾਦ ਕਰੇਗਾ ਅਤੇ ਯਹੋਵਾਹ, ਤੁਹਾਡਾ ਪਰਮੇਸ਼ੁਰ, ਇਸ ਨੂੰ ਧਰਮੀ ਅਮਲ ਸਮਝੇਗਾ।

14 “ਤੁਹਾਨੂੰ ਕਿਸੇ ਗਰੀਬ ਅਤੇ ਲੋੜਵੰਦ ਨੌਕਰ ਨੂੰ ਉਸਦਾ ਭਾੜਾ ਦੇਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕੋਈ ਇਸਰਾਏਲੀ ਹੈ ਜਾਂ ਤੁਹਾਡੇ ਸ਼ਹਿਰ ਵਿੱਚ ਰਹਿਣ ਵਾਲਾ ਕੋਈ ਵਿਦੇਸ਼ੀ। 15 ਉਸ ਨੂੰ ਹਰ ਰੋਜ਼ ਸੂਰਜ ਛੁਪਣ ਵੇਲੇ ਉਸਦੀ ਤਨਖਾਹ ਦਿਉ। ਕਿਉਂਕਿ ਉਹ ਗਰੀਬ ਹੈ ਅਤੇ ਉਸ ਪੈਸੇ ਉੱਤੇ ਨਿਰਭਰ ਕਰਦਾ ਹੈ। ਜੇ ਤੁਸੀਂ ਉਸ ਨੂੰ ਪੈਸੇ ਨਹੀਂ ਦਿੰਦੇ ਤਾਂ ਉਹ ਯਹੋਵਾਹ ਅੱਗੇ ਤੁਹਾਡੀ ਸ਼ਿਕਾਇਤ ਕਰੇਗਾ। ਅਤੇ ਤੁਸੀਂ ਗੁਨਾਹ ਦੇ ਭਾਗੀ ਹੋਵੋਂਗੇ।

16 “ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦ੍ਦੁਆਰਾ ਕੀਤੀ ਕਿਸੇ ਗਲਤੀ ਕਾਰਣ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੁਆਰਾ ਕੀਤੀ ਕਿਸੇ ਗਲਤੀ ਕਾਰਣ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਕਿਸੇ ਬੰਦੇ ਨੂੰ ਸਿਰਫ਼ ਉਸਦੀ ਮੰਦੀ ਕਰਨੀ ਕਾਰਣ ਹੀ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

17 “ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਵਿਦੇਸ਼ੀਆਂ ਅਤੇ ਯਤੀਮਾਂ ਨਾਲ ਨਿਰਪੱਖ ਸਲੂਕ ਹੋਵੇ। ਅਤੇ ਤੁਹਾਨੂੰ ਕਿਸੇ ਵਿਧਵਾ ਕੋਲੋਂ ਕਦੇ ਵੀ ਕੱਪੜਿਆਂ ਦੀ ਜ਼ਮਾਨਤ ਨਹੀਂ ਰੱਖਣੀ ਚਾਹੀਦੀ। 18 ਯਾਦ ਰੱਖੋ, ਤੁਸੀਂ ਵੀ ਮਿਸਰ ਵਿੱਚ ਗਰੀਬ ਗੁਲਾਮ ਸੀ। ਅਤੇ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਉਸ ਥਾਂ ਤੋਂ ਕੱਢ ਕੇ ਆਜ਼ਾਦ ਕੀਤਾ ਸੀ। ਇਹੀ ਕਾਰਣ ਹੈ ਕਿ ਮੈਂ ਤੁਹਾਨੂੰ ਗਰੀਬਾਂ ਨਾਲ ਇਹ ਸਲੂਕ ਕਰਨ ਲਈ ਆਖਦਾ ਹਾਂ।

19 “ਹੋ ਸੱਕਦਾ ਹੈ ਤੁਸੀਂ ਆਪਣੇ ਖੇਤ ਦੀ ਫ਼ਸਲ ਇਕੱਠੀ ਕਰ ਰਹੇ ਹੋਵੋ ਅਤੇ ਤੁਸੀਂ ਭੁੱਲ ਭੁਲੇਖੇ ਉੱਥੇ ਕੁਝ ਅਨਾਜ ਛੱਡ ਆਵੋ। ਤੁਹਾਨੂੰ ਇਸ ਨੂੰ ਲੈਣ ਲਈ ਵਾਪਸ ਨਹੀਂ ਜਾਣਾ ਚਾਹੀਦਾ। ਇਹ ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਹੋਵੇਗਾ। ਜੇ ਤੁਸੀਂ ਉਨ੍ਹਾਂ ਲਈ ਕੁਝ ਅਨਾਜ ਛੱਡ ਦਿਉਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਰ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ। 20 ਜਦੋਂ ਤੁਸੀਂ ਆਪਣੇ ਜ਼ੈਤੂਨ ਦੇ ਰੁੱਖਾਂ ਨੂੰ ਝਾੜੋ, ਤੁਹਾਨੂੰ ਟਹਿਣੀਆਂ ਦਾ ਨਿਰੀਖਣ ਕਰਨ ਲਈ ਵਾਪਸ ਨਹੀਂ ਜਾਣਾ ਚਾਹੀਦਾ। ਜਿਹੜੇ ਜ਼ੈਤੂਨ ਤੁਸੀਂ ਛੱਡ ਆਵੋਂਗੇ ਉਹ ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਹੋਵੇਗਾ। 21 ਜਦੋਂ ਤੁਸੀਂ ਆਪਣੀਆਂ ਅੰਗੂਰਾਂ ਦੀਆਂ ਵੇਲਾਂ ਤੋਂ ਅੰਗੂਰ ਇਕੱਠੇ ਕਰੋ, ਤੁਹਾਨੂੰ ਵੇਲਾਂ ਉੱਤੇ ਬਚੇ ਹੋਏ ਅੰਗੂਰ ਲੈਣ ਲਈ ਵਾਪਸ ਨਹੀਂ ਜਾਣਾ ਚਾਹੀਦਾ। ਉਹ ਅੰਗੂਰ ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਹਨ। 22 ਯਾਦ ਰੱਖੋ, ਤੁਸੀਂ ਮਿਸਰ ਵਿੱਚ ਗੁਲਾਮ ਸੀ। ਇਸੇ ਲਈ, ਮੈਂ ਤੁਹਾਨੂੰ ਗਰੀਬਾਂ ਨਾਲ ਇਹ ਸਲੂਕ ਕਰਨ ਲਈ ਆਖਦਾ ਹਾਂ।

25 “ਜੇਕਰ ਦੋ ਬੰਦਿਆਂ ਵਿੱਚ ਕੋਈ ਦਲੀਲਬਾਜ਼ੀ ਹੋਵੇ, ਉਨ੍ਹਾਂ ਨੂੰ ਕਚਿਹਰੀ ਵਿੱਚ ਜਾਣਾ ਚਾਹੀਦਾ ਹੈ। ਨਿਆਂਕਾਰ ਫ਼ੈਸਲਾ ਕਰਨਗੇ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਹੈ। ਜੇ ਕੋਈ ਜੱਜ ਇਹ ਨਿਆਂ ਕਰੇ ਕਿ ਕਿਸੇ ਬੰਦੇ ਨੂੰ ਕੋੜਿਆ ਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਉਸ ਬੰਦੇ ਨੂੰ ਪੁੱਠਾ ਲਿਟਾ ਦੇਣਾ ਚਾਹੀਦਾ ਹੈ। ਕੋਈ ਜਣਾ ਮੁਜਰਿਮ ਨੂੰ ਜੱਜ ਦੀਆਂ ਨਜ਼ਰਾ ਸਾਹਮਣੇ ਸਜ਼ਾ ਦੇਵੇਗਾ। ਉਸ ਨੂੰ ਕਿੰਨੀ ਵਾਰੀ ਸਜ਼ਾ ਦੇਣੀ ਹੈ ਇਸਦਾ ਨਿਆਂ ਉਸ ਦੇ ਜ਼ੁਰਮ ਉੱਤੇ ਨਿਰਭਰ ਕਰੇਗਾ। ਕਿਸੇ ਨੂੰ ਵੀ ਚਾਲ੍ਹੀਆਂ ਤੋਂ ਵੱਧ ਕੋੜੇ ਨਹੀਂ ਮਾਰੇ ਜਾਣੇ ਚਾਹੀਦੇ। ਜੇ ਤੁਸੀਂ ਕਿਸੇ ਨੂੰ ਚਾਲ੍ਹੀਆਂ ਤੋਂ ਵੱਧ ਕੋੜੇ ਮਾਰਦੇ ਹੋ, ਇਸਦਾ ਮਤਲਬ ਹੈ ਕਿ ਤੁਹਾਡੇ ਲਈ, ਤੁਹਾਡੇ ਗੁਆਂਢੀ ਦਾ ਜੀਵਨ ਕੋਈ ਅਰਥ ਨਹੀਂ ਰੱਖਦਾ।

“ਜਦੋਂ ਕਿਸੇ ਬਲਦ ਨੂੰ ਅਨਾਜ ਗਹੁਣ ਲਈ ਵਰਤਿਆ ਜਾਂਦਾ, ਉਸ ਨੂੰ ਅਨਾਜ ਖਾਣ ਤੋਂ ਰੋਕਣ ਲਈ ਉਸਦਾ ਮੂੰਹ ਨਹੀਂ ਬੰਨ੍ਹਿਆ ਜਾਣਾ ਚਾਹੀਦਾ।

“ਜੇ ਦੋ ਭਰਾ ਇਕੱਠੇ ਰਹਿੰਦੇ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਜਣਾ ਬੇਔਲਾਦਾ ਮਰ ਜਾਵੇ, ਤਾਂ ਮਰੇ ਹੋਏ ਭਰਾ ਦੀ ਪਤਨੀ ਪਰਿਵਾਰ ਤੋਂ ਬਾਹਰ ਕਿਸੇ ਅਜਨਬੀ ਨਾਲ ਨਹੀਂ ਵਿਆਹੀ ਜਾਣੀ ਚਾਹੀਦੀ। ਉਸ ਦੇ ਪਤੀ ਦੇ ਭਰਾ ਨੂੰ ਉਸ ਨਾਲ ਸ਼ਾਦੀ ਕਰਕੇ ਉਸ ਨਾਲ ਜਿਨਸੀ ਸੰਬੰਧ ਬਨਾਉਣੇ ਚਾਹੀਦੇ ਹਨ। ਉਸਦੀ ਉਸ ਵੱਲ ਇੱਕ ਦਿਉਰ ਦੀ ਜੁੰਮੇਵਾਰੀ ਹੋਣੀ ਚਾਹੀਦੀ ਹੈ। ਫ਼ੇਰ ਜਦੋਂ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ, ਉਹ ਬੱਚਾ ਮਰੇ ਹੋਏ ਆਦਮੀ ਦਾ ਨਾਮ ਉਚੇਰਾ ਕਰੇਗਾ। ਫ਼ੇਰ ਮਰੇ ਹੋਏ ਭਰਾ ਦਾ ਨਾਮ ਇਸਰਾਏਲ ਵਿੱਚੋਂ ਮਿਟਾਇਆ ਨਹੀਂ ਜਾਵੇਗਾ। ਜੇ ਕੋਈ ਬੰਦਾ ਆਪਣੇ ਭਰਾ ਦੀ ਵਿਧਵਾ ਨਾਲ ਸ਼ਾਦੀ ਨਾ ਕਰਾਉਣਾ ਚਾਹੇ ਤਾਂ ਭਰਾ ਦੀ ਪਤਨੀ ਨੂੰ ਕਸਬੇ ਦੀ ਸਭਾ ਵਾਲੀ ਥਾਂ ਉੱਤੇ ਆਗੂਆਂ ਕੋਲ ਜਾਣਾ ਚਾਹੀਦਾ ਹੈ। ਉਸ ਦੇ ਭਰਾ ਦੀ ਪਤਨੀ ਨੂੰ ਆਗੂਆਂ ਨੂੰ ਇਹ ਆਖਣਾ ਚਾਹੀਦਾ ਹੈ, ‘ਮੇਰੇ ਪਤੀ ਦਾ ਭਰਾ ਇਸਰਾਏਲ ਵਿੱਚ ਆਪਣੇ ਭਰਾ ਦਾ ਨਾਮ ਜਿਉਂਦਾ ਨਹੀਂ ਰੱਖਣਾ ਚਾਹੁੰਦਾ। ਉਹ ਮੇਰੇ ਪ੍ਰਤੀ ਆਪਣੇ ਪਤੀ ਦੇ ਭਰਾ ਵਾਲੇ ਫ਼ਰਜ਼ ਨਹੀਂ ਨਿਭਾਉਣਾ ਚਾਹੁੰਦਾ।’ ਤਾਂ ਫ਼ੇਰ ਸ਼ਹਿਰ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਸ ਬੰਦੇ ਨੂੰ ਬੁਲਾਉਣ ਅਤੇ ਉਸ ਨਾਲ ਗੱਲ ਕਰਨ। ਜੇ ਉਹ ਬੰਦਾ ਜ਼ਿੱਦੀ ਹੈ ਅਤੇ ਆਖਦਾ ਹੈ, ‘ਮੈਂ ਉਸ ਨਾਲ ਸ਼ਾਦੀ ਨਹੀਂ ਕਰਨਾ ਚਾਹੁੰਦਾ,’ ਤਾਂ ਉਸ ਦੇ ਭਰਾ ਦੀ ਪਤਨੀ ਨੂੰ ਆਗੂਆਂ ਦੇ ਸਾਹਮਣੇ ਉਸ ਦੇ ਕੋਲ ਆਉਣਾ ਚਾਹੀਦਾ ਹੈ। ਉਸ ਨੂੰ ਉਸ ਦੇ ਪੈਰੋਂ ਜੁੱਤੀ ਲਾਹ ਦੇਣੀ ਚਾਹੀਦੀ ਹੈ। ਫ਼ੇਰ ਉਸ ਨੂੰ ਚਾਹੀਦਾ ਹੈ ਕਿ ਉਸ ਦੇ ਮੂੰਹ ਉੱਤੇ ਥੁੱਕ ਦੇਵੇ। ਉਸ ਨੂੰ ਇਹ ਆਖਣਾ ਚਾਹੀਦਾ ਹੈ, ‘ਇਹ ਸਲੂਕ ਉਸ ਬੰਦੇ ਨਾਲ ਕੀਤਾ ਜਾ ਰਿਹਾ ਹੈ ਜਿਹੜਾ ਆਪਣੇ ਭਰਾ ਦੇ ਪਰਿਵਾਰ ਵਿੱਚ ਵਾਧਾ ਨਹੀਂ ਕਰਨਾ ਚਾਹੁੰਦਾ!’ 10 ਫ਼ੇਰ ਉਸ ਭਰਾ ਦਾ ਪਰਿਵਾਰ ਇਸਰਾਏਲ ਦੇ ਅਜਿਹੇ ਪਰਿਵਾਰ ਵਜੋਂ ਜਾਣਿਆ ਜਾਵੇਗਾ ‘ਜਿਸ ਪਰਿਵਾਰ ਦੇ ਬੰਦੇ ਦੀ ਜੁੱਤੀ ਉਤਰ ਗਈ ਸੀ।’

11 “ਹੋ ਸੱਕਦਾ ਹੈ ਕਿ ਦੋ ਬੰਦੇ ਆਪਸ ਵਿੱਚ ਲੜ-ਝਗੜ ਰਹੇ ਹੋਣ। ਸ਼ਾਇਦ ਇੱਕ ਆਦਮੀ ਦੀ ਪਤਨੀ ਆਪਣੇ ਪਤੀ ਦੀ ਸਹਾਇਤਾ ਕਰਨ ਲਈ ਆ ਜਾਵੇ। ਪਰ ਉਸ ਨੂੰ ਦੂਸਰੇ ਆਦਮੀ ਦੇ ਗੁਪਤ ਅੰਗਾਂ ਨੂੰ ਹੱਥ ਨਹੀਂ ਪਾਉਣਾ ਚਾਹੀਦਾ। 12 ਜੇ ਉਹ ਅਜਿਹਾ ਕਰੇ ਤਾਂ ਉਸਦਾ ਹੱਥ ਕੱਟ ਦੇਣਾ ਚਾਹੀਦਾ ਹੈ। ਉਸ ਲਈ ਅਫ਼ਸੋਸ ਕਰਨ ਦੀ ਲੋੜ ਨਹੀਂ।

13 “ਅਜਿਹੇ ਵੱਟੇ ਨਾ ਰੱਖੋ ਜਿਹੜੇ ਜਾਂ ਤਾਂ ਬਹੁਤੇ ਹਲਕੇ ਹੋਣ ਜਾਂ ਬਹੁਤੇ ਭਾਰੇ ਹੋਣ। 14 ਆਪਣੇ ਘਰ ਵਿੱਚ ਅਜਿਹੇ ਵੱਟੇ ਵੀ ਨਾ ਰੱਖੋ ਜਿਹੜੇ ਜਾਂ ਤਾਂ ਬਹੁਤ ਵੱਡੇ ਹੋਣ ਜਾਂ ਬਹੁਤ ਛੋਟੇ ਹੋਣ। 15 ਤੁਹਾਨੂੰ ਉਹੀ ਨਾਪ-ਤੋਂਲ ਇਸਤੇਮਾਲ ਕਰਨੇ ਚਾਹੀਦੇ ਹਨ ਜਿਹੜੇ ਸੱਚੇ ਅਤੇ ਸਹੀ ਹਨ। ਫ਼ੇਰ ਤੁਸੀਂ ਉਸ ਧਰਤੀ ਉੱਤੇ ਲੰਮਾ ਸਮਾ ਜੀਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। 16 ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਨਾਪ-ਤੋਲ ਵਿੱਚ ਧੋਖਾ ਕਰਦੇ ਹਨ। ਹਾਂ, ਉਹ ਉਨ੍ਹਾਂ ਸਾਰਿਆਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਮੰਦੀਆਂ ਗੱਲਾਂ ਕਰਦੇ ਹਨ।

ਅਮਾਲੇਕੀਆਂ ਦਾ ਨਾਸ਼ ਜ਼ਰੂਰੀ ਹੈ

17 “ਉਸ ਸਲੂਕ ਨੂੰ ਚੇਤੇ ਰੱਖੋ ਜਿਹੜਾ ਅਮਾਲੇਕ ਦੇ ਲੋਕਾਂ ਨੇ ਤੁਹਾਡੇ ਨਾਲ ਉਦੋਂ ਕੀਤਾ ਸੀ ਜਦੋਂ ਤੁਸੀਂ ਮਿਸਰ ਤੋਂ ਆ ਰਹੇ ਸੀ। 18 ਅਮਾਲੇਕੀ ਪਰਮੇਸ਼ੁਰ ਦਾ ਆਦਰ ਨਹੀਂ ਕਰਦੇ ਸਨ। ਉਨ੍ਹਾਂ ਨੇ ਤੁਹਾਡੇ ਉੱਤੇ ਉਦੋਂ ਹਮਲਾ ਕੀਤਾ ਜਦੋਂ ਤੁਸੀਂ ਕਮਜ਼ੋਰ ਅਤੇ ਥੱਕੇ ਹੋਏ ਸੀ। ਉਨ੍ਹਾਂ ਨੇ ਤੁਹਾਡੇ ਉਨ੍ਹਾਂ ਸਮੂਹ ਲੋਕਾਂ ਨੂੰ ਮਾਰ ਦਿੱਤਾ ਜਿਹੜੇ ਸੁਸਤ ਸਨ ਅਤੇ ਸਭ ਦੇ ਪਿੱਛੇ ਤੁਰ ਰਹੇ ਸਨ। 19 ਇਹੀ ਕਾਰਣ ਹੈ ਕਿ ਤੁਹਾਨੂੰ ਚਾਹੀਦਾ ਹੈ ਕਿ ਦੁਨੀਆਂ ਤੋਂ ਅਮਾਲੇਕੀਆਂ ਦਾ ਨਾਮੋ-ਨਿਸ਼ਾਨ ਮਿਟਾ ਦੇਵੋ। ਤੁਹਾਨੂੰ ਇਹ ਗੱਲ ਉਦੋਂ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋ ਰਹੇ ਹੋਵੋ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਉਹ ਤੁਹਾਨੂੰ ਉੱਥੇ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾ ਤੋਂ ਰਾਹਤ ਦੇਵੇਗਾ। ਪਰ ਅਮਾਲੇਕੀਆਂ ਦਾ ਨਾਸ਼ ਕਰਨਾ ਨਾ ਭੁੱਲਿਉ।

ਪਹਿਲੀ ਫ਼ਸਲ

26 “ਤੁਸੀਂ ਛੇਤੀ ਹੀ ਉਸ ਧਰਤੀ ਵਿੱਚ ਦਾਖਲ ਹੋਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰੋਂਗੇ ਅਤੇ ਉੱਥੇ ਰਹੋਂਗੇ। ਤੁਸੀਂ ਉਹ ਫ਼ਸਲਾਂ ਇਕੱਠੀਆਂ ਕਰੋਂਗੇ ਜਿਹੜੀਆਂ ਉਸ ਧਰਤੀ ਉੱਤੇ ਉੱਗਦੀਆਂ ਹਨ ਜਿਹੜੀ ਯਹੋਵਾਹ ਤੁਹਾਨੂੰ ਦੇ ਰਿਹਾ ਹੈ ਤੁਹਾਨੂੰ ਚਾਹੀਦਾ ਹੈ ਕਿ ਪਹਿਲੀ ਫ਼ਸਲ ਨੂੰ ਟੋਕਰਿਆਂ ਵਿੱਚ ਇਕੱਠੀ ਕਰ ਲਵੋ। ਫ਼ੇਰ ਆਪਣੀ ਫ਼ਸਲ ਦਾ ਪਹਿਲਾ ਹਿੱਸਾ ਉਸ ਥਾਂ ਲੈ ਜਾਵੋ ਜਿਸ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਆਪਣੇ ਨਾਮ ਦੀ ਰਿਹਾਇਸ਼ ਲਈ ਚੁਣਿਆ ਹੈ। ਉਸ ਜਾਜਕ ਕੋਲ ਜਾਵੋ ਜਿਹੜਾ ਉਸ ਵੇਲੇ ਸੇਵਾ ਕਰ ਰਿਹਾ ਹੋਵੇ। ਉਸ ਨੂੰ ਆਖੋ, ‘ਯਹੋਵਾਹ ਨੇ ਸਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ ਕਿ ਉਹ ਸਾਨੂੰ ਕੁਝ ਧਰਤੀ ਦੇਵੇਗਾ। ਅੱਜ ਮੈਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੇ ਸਾਹਮਣੇ ਇਹ ਐਲਾਨ ਕਰਨ ਲਈ ਆਇਆ ਹਾਂ ਕਿ ਮੈਂ ਉਸ ਧਰਤੀ ਉੱਤੇ ਆ ਗਿਆ ਹਾਂ!’

“ਫ਼ੇਰ ਜਾਜਕ ਤੁਹਾਡੇ ਪਾਸੋਂ ਟੋਕਰੀ ਲੈ ਲਵੇਗਾ। ਉਹ ਇਸ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਜਗਵੇਦੀ ਦੇ ਸਾਹਮਣੇ ਰੱਖ ਦੇਵੇਗਾ। ਫ਼ੇਰ ਉੱਥੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸਨਮੁੱਖ ਇਹ ਆਖੋਂਗੇ: ‘ਮੇਰਾ ਪੁਰਖਾ ਇੱਕ ਖਾਣਾਬਦੋਸ਼ ਅਰਾਮੀ ਸੀ। ਉਹ ਮਿਸਰ ਵਿੱਚ ਗਿਆ ਅਤੇ ਉੱਥੇ ਰਹਿ ਪਿਆ। ਜਦੋਂ ਉਹ ਉੱਥੇ ਗਿਆ ਸੀ ਤਾਂ ਉਸਦਾ ਪਰਿਵਾਰ ਛੋਟਾ ਸੀ। ਪਰ ਮਿਸਰ ਵਿੱਚ ਉਹ ਇੱਕ ਮਹਾਨ ਕੌਮ ਬਣ ਗਿਆ-ਬਹੁਤ ਸਾਰੇ ਲੋਕਾਂ ਦੀ ਤਾਕਤਵਰ ਕੌਮ ਮਿਸਰੀਆਂ ਨੇ ਸਾਡੇ ਨਾਲ ਬੁਰਾ ਵਿਹਾਰ ਕੀਤਾ। ਉਨ੍ਹਾਂ ਨੇ ਸਾਨੂੰ ਗੁਲਾਮ ਬਣਾਇਆ। ਉਨ੍ਹਾਂ ਨੇ ਸਾਨੂੰ ਦੁੱਖ ਦਿੱਤੇ ਅਤੇ ਸਾਡੇ ਕੋਲੋਂ ਬਹੁਤ ਮੁਸ਼ੱਕਤ ਕਰਵਾਈ। ਫ਼ੇਰ ਅਸੀਂ ਯਹੋਵਾਹ, ਸਾਡੇ ਪੁਰਖਿਆਂ ਦੇ ਪਰਮੇਸ਼ੁਰ ਅੱਗੇ ਪੁਕਾਰ ਕੀਤੀ ਅਤੇ ਉਨ੍ਹਾਂ ਵਿਰੁੱਧ ਸ਼ਿਕਾਇਤ ਕੀਤੀ। ਯਹੋਵਾਹ ਨੇ ਸਾਡੀ ਗੱਲ ਸੁਣੀ, ਸਾਡੀਆਂ ਸਮੱਸਿਆਵਾਂ, ਸਾਡੀ ਸਖ਼ਤ ਮਿਹਨਤ ਅਤੇ ਸਾਡੀਆਂ ਮੁਸੀਬਤਾਂ ਵੇਖ ਲਈਆਂ। ਫ਼ੇਰ ਯਹੋਵਾਹ ਸਾਨੂੰ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਨਾਲ ਮਿਸਰ ਵਿੱਚੋਂ ਕੱਢ ਲਿਆਇਆ। ਉਸ ਨੇ ਵੱਡੇ ਕਰਿਸ਼ਮੇ ਦਿਖਾਏ। ਉਸ ਨੇ ਹੈਰਾਨੀ ਭਰੀਆਂ ਗੱਲਾਂ ਕੀਤੀਆਂ। ਇਸ ਤਰ੍ਹਾਂ ਉਹ ਸਾਨੂੰ ਇਸ ਥਾਂ ਉੱਤੇ ਲੈ ਆਇਆ। ਉਸ ਨੇ ਸਾਨੂੰ ਇਹ ਧਰਤੀ ਦੇ ਦਿੱਤੀ-ਬਹੁਤ ਸਾਰੀਆਂ ਨਿਆਮਤਾ ਨਾਲ ਭਰੀ ਹੋਈ ਧਰਤੀ। 10 ਹੁਣ ਯਹੋਵਾਹ, ਮੈਂ ਤੁਹਾਡੇ ਲਈ, ਤੁਹਾਡੀ ਦਿੱਤੀ ਹੋਈ ਧਰਤੀ ਦੀ ਪਹਿਲੀ ਫ਼ਸਲ ਲੈ ਕੇ ਆਇਆ ਹਾਂ।’

“ਫ਼ੇਰ ਤੁਹਾਨੂੰ ਪਹਿਲੇ ਫ਼ਲਾਂ ਦੀ ਟੋਕਰੀ ਯਹੋਵਾਹ, ਆਪਣੇ ਪਰਮੇਸ਼ੁਰ, ਅੱਗੇ ਰੱਖ ਦੇਣੀ ਚਾਹੀਦੀ ਹੈ ਅਤੇ ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਝੁਕ ਜਾਣਾ ਚਾਹੀਦਾ ਹੈ। 11 ਫ਼ੇਰ ਤੁਹਾਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਾਨਣਾ ਚਾਹੀਦਾ ਹੈ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦਿੱਤੀਆਂ ਹਨ। ਤੁਹਾਨੂੰ ਉਹ ਚੀਜ਼ਾਂ ਲੇਵੀਆਂ ਅਤੇ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀਆਂ ਨਾਲ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ।

12 “ਹਰ ਤੀਸਰਾ ਵਰ੍ਹਾ ਦਸਵੰਧ ਦਾ ਵਰ੍ਹਾ ਹੈ। ਇਸ ਵਰ੍ਹੇ, ਤੁਹਾਨੂੰ ਆਪਣੀਆਂ ਫ਼ਸਲਾਂ ਦਾ ਦਸਵੰਧ ਲੇਵੀਆਂ, ਆਪਣੀ ਧਰਤੀ ਉੱਤੇ ਰਹਿੰਦੇ ਵਿਦੇਸ਼ੀਆਂ, ਵਿਧਵਾਵਾਂ ਅਤੇ ਯਤੀਮਾਂ ਨੂੰ ਦੇਣਾ ਚਾਹੀਦਾ ਹੈ। ਫ਼ੇਰ ਉਨ੍ਹਾਂ ਲੋਕਾਂ ਕੋਲ ਤੁਹਾਡੇ ਸ਼ਹਿਰ ਵਿੱਚ ਕਾਫ਼ੀ ਭੋਜਨ ਹੋਵੇਗਾ। 13 ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਆਖਣਾ ਚਾਹੀਦਾ ਹੈ, ‘ਮੈਂ ਆਪਣੇ ਘਰ ਵਿੱਚੋਂ ਆਪਣੀ ਫ਼ਸਲ ਦਾ ਪਵਿੱਤਰ ਹਿੱਸਾ ਕੱਢ ਲਿਆ ਹੈ। ਮੈਂ ਇਹ ਲੇਵੀਆਂ ਨੂੰ, ਵਿਦੇਸ਼ੀਆਂ ਨੂੰ, ਵਿਧਵਾਵਾਂ ਅਤੇ ਬੱਚਿਆਂ ਨੂੰ ਦੇ ਦਿੱਤਾ ਹੈ। ਮੈਂ ਉਨ੍ਹਾਂ ਸਾਰੇ ਆਦੇਸ਼ਾ ਦੀ ਪਾਲਣਾ ਕੀਤੀ ਹੈ ਜਿਹੜੇ ਤੁਸੀਂ ਮੈਨੂੰ ਦਿੱਤੇ ਹਨ। ਮੈਂ ਤੁਹਾਡੇ ਕਿਸੇ ਵੀ ਆਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਨਹੀਂ ਕੀਤਾ। ਮੈਂ ਉਨ੍ਹਾਂ ਨੂੰ ਭੁਲਿਆ ਨਹੀਂ ਹਾਂ। 14 ਮੈਂ ਇਹ ਭੋਜਨ ਸੋਗ ਸਮੇਂ ਨਹੀਂ ਖਾਧਾ। [a] ਜਦੋਂ ਮੈਂ ਭੋਜਨ ਇੱਕਤਰ ਕੀਤਾ ਸੀ, ਮੈਂ ਪਲੀਤ ਨਹੀਂ ਸਾਂ। ਮੈਂ ਇਸ ਭੋਜਨ ਦਾ ਕੋਈ ਵੀ ਹਿੱਸਾ ਮੁਰਦਿਆਂ ਨੂੰ ਭੇਟ ਨਹੀਂ ਕੀਤਾ। ਮੈਂ ਯਹੋਵਾਹ ਮੇਰੇ ਪਰਮੇਸ਼ੁਰ ਨੂੰ ਮੰਨਿਆ ਹੈ। ਮੈਂ ਉਹ ਸਾਰੀਆਂ ਗੱਲਾਂ ਕੀਤੀਆਂ ਹਨ ਜਿਨ੍ਹਾਂ ਦਾ ਤੁਸੀਂ ਮੈਨੂੰ ਹੁਕਮ ਦਿੱਤਾ ਸੀ। 15 ਆਪਣੇ ਪਵਿੱਤਰ ਘਰ, ਅਕਾਸ਼ ਵਿੱਚੋਂ ਹੇਠਾਂ ਤੱਕੋ ਅਤੇ ਆਪਣੇ ਇਸਰਾਏਲੀ ਲੋਕਾਂ ਨੂੰ ਅਸੀਸ ਦਿਉ ਅਤੇ ਸਾਨੂੰ ਦਿੱਤੀ ਹੋਈ ਧਰਤੀ ਨੂੰ ਅਸੀਸ ਦੇਵੋ। ਤੁਸੀਂ ਸਾਡੇ ਪੁਰਖਿਆਂ ਨਾਲ, ਸਾਨੂੰ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਇਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ।’

ਯਹੋਵਾਹ ਦੇ ਹੁਕਮਾਂ ਦਾ ਪਾਲਨ ਕਰੋ

16 “ਅੱਜ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਨ੍ਹਾਂ ਸਾਰੇ ਕਾਨੂੰਨਾ ਅਤੇ ਬਿਧੀਆਂ ਨੂੰ ਮੰਨਣ ਦਾ ਹੁਕਮ ਦਿੰਦਾ ਹੈ। ਇਨ੍ਹਾਂ ਨੂੰ ਆਪਣੇ ਤਹੇ-ਦਿਲੋਂ ਅਤੇ ਆਪਣੀ ਪੂਰੀ ਰੂਹ ਨਾਲ ਮੰਨਣਾ ਚੇਤੇ ਰੱਖੋ। 17 ਅੱਜ ਤੁਸੀਂ ਆਖਿਆ ਹੈ ਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਹੈ। ਤੁਸੀਂ ਉਸਦੀ ਰਜ਼ਾ ਅਨੁਸਾਰ ਜਿਉਣ ਦਾ ਇਕਰਾਰ ਕੀਤਾ ਹੈ। ਤੁਸੀਂ ਉਸ ਦੀਆਂ ਸਿੱਖਿਆਵਾਂ ਅਤੇ ਚੱਲਣ, ਅਤੇ ਉਸ ਦੇ ਨੇਮਾਂ ਅਤੇ ਆਦੇਸ਼ਾ ਦੀ ਪਾਲਣਾ ਕਰਨ ਦਾ ਇਕਰਾਰ ਕੀਤਾ ਹੈ। ਤੁਸੀਂ ਆਖਿਆ ਸੀ ਕਿ ਤੁਸੀਂ ਹਰ ਉਸ ਗੱਲ ਕਰੋਂਗੇ ਜਿਹੜੀ ਉਹ ਤੁਹਾਨੂੰ ਕਰਨ ਲਈ ਆਖਦਾ ਹੈ। 18 ਇਸ ਲਈ ਅੱਜ ਯਹੋਵਾਹ ਨੇ ਤੁਹਾਨੂੰ ਆਪਣੇ ਬਹੁਮੁੱਲੇ ਲੋਕਾਂ ਵਜੋਂ ਪ੍ਰਵਾਨ ਕੀਤਾ ਹੈ। ਉਸ ਨੇ ਤੁਹਾਡੇ ਨਾਲ ਇਹ ਇਕਰਾਰ ਕੀਤਾ ਸੀ। ਯਹੋਵਾਹ ਨੇ ਇਹ ਵੀ ਆਖਿਆ ਹੈ ਕਿ ਤੁਹਾਨੂੰ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। 19 ਯਹੋਵਾਹ ਤੁਹਾਨੂੰ ਆਪਣੀਆਂ ਸਾਜੀਆਂ ਹੋਈਆਂ ਸਮੂਹ ਕੌਮਾਂ ਵਿੱਚੋਂ ਸਭ ਤੋਂ ਮਹਾਨ ਬਣਾਵੇਗਾ। ਉਹ ਤੁਹਾਨੂੰ ਇੱਜ਼ਤ, ਸ਼ੁਹਰਤ ਅਤੇ ਮਹਾਨਤਾ ਬਖਸ਼ੇਗਾ। ਅਤੇ ਤੁਸੀਂ ਉਸ ਦੇ ਖਾਸ ਲੋਕ ਹੋਵੋਂਗੇ, ਜਿਵੇਂ ਕਿ ਉਸ ਨੇ ਇਕਰਾਰ ਕੀਤਾ ਸੀ।”

ਲੋਕਾਂ ਲਈ ਯਾਦਗਾਰੀ ਪੱਥਰ

27 ਮੂਸਾ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਲੋਕਾਂ ਨਾਲ ਗੱਲ ਕੀਤੀ। ਮੂਸਾ ਨੇ ਆਖਿਆ, “ਉਨ੍ਹਾਂ ਸਾਰੇ ਆਦੇਸ਼ਾ ਦੀ ਪਾਲਣਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ। ਤੁਸੀਂ ਛੇਤੀ ਹੀ ਯਰਦਨ ਨਦੀ ਪਾਰ ਕਰਕੇ ਉਸ ਧਰਤੀ ਉੱਤੇ ਜਾਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਉਸ ਦਿਨ, ਤੁਹਾਨੂੰ ਵੱਡੇ-ਵੱਡੇ ਪੱਥਰ ਸਥਾਪਿਤ ਕਰਕੇ ਉਨ੍ਹਾਂ ਪੱਥਰਾਂ ਨੂੰ ਪਲਸਤਰ ਨਾਲ ਢੱਕ ਦੇਣਾ ਚਾਹੀਦਾ ਹੈ। ਫ਼ੇਰ ਉਨ੍ਹਾਂ ਪੱਥਰਾਂ ਉੱਤੇ ਇਸ ਬਿਵਸਥਾ ਦੇ ਸਾਰੇ ਸ਼ਬਦ ਲਿਖ ਦੇਣਾ। ਤੁਹਾਨੂੰ ਇਹ ਉਦੋਂ ਕਰਨਾ ਚਾਹੀਦਾ ਜਦੋਂ ਤੁਸੀਂ ਚੰਗੀਆਂ ਚੀਜ਼ਾਂ ਨਾਲ ਭਰੀ ਉਸ ਧਰਤੀ ਵਿੱਚ ਦਾਖਿਲ ਹੋਵੋ ਜੋ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਇਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ।

“ਜਦੋਂ ਤੁਸੀਂ ਯਰਦਨ ਨਦੀ ਪਾਰ ਕਰੋ ਤਾਂ ਤੁਹਾਨੂੰ ਇਹ ਸਾਰੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਆਦੇਸ਼ ਦਿੰਦਾ ਹਾਂ। ਤੁਹਾਨੂੰ ਏਬਾਲ ਪਰਬਤ ਉੱਤੇ ਪੱਥਰ ਟਿਕਾਉਣੇ ਚਾਹੀਦੇ ਹਨ। ਇਨ੍ਹਾਂ ਪੱਥਰਾਂ ਉੱਤੇ ਤੁਹਾਨੂੰ ਪਲਸਤਰ ਕਰਨਾ ਚਾਹੀਦਾ ਹੈ। ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਲਈ ਪੱਥਰਾਂ ਦੀ ਇੱਕ ਜਗਵੇਦੀ ਉਸਾਰਨੀ ਚਾਹੀਦੀ ਹੈ। ਤੁਹਾਨੂੰ ਪੱਥਰ ਤਰਾਸ਼ਣ ਲਈ ਲੋਹੇ ਦੇ ਔਜ਼ਾਰ ਨਹੀਂ ਵਰਤਨੇ ਚਾਹੀਦੇ। ਯਹੋਵਾਹ, ਆਪਣੇ ਪਰਮੇਸ਼ੁਰ, ਦੀ ਜਗਵੇਦੀ ਉਸਾਰਨ ਲਈ ਤਰਾਸ਼ੇ ਹੋਏ ਪੱਥਰ ਨਹੀਂ ਵਰਤਨੇ। ਯਹੋਵਾਹ, ਆਪਣੇ ਪਰਮੇਸ਼ੁਰ, ਲਈ ਇਸ ਜਗਵੇਦੀ ਉੱਤੇ ਹੋਮ ਦੀ ਭੇਟ ਚੜ੍ਹਾਵੋ। ਅਤੇ ਇੱਥੇ ਤੁਹਾਨੂੰ ਬਲੀਆਂ ਚੜ੍ਹਾਉਣੀਆਂ ਚਾਹੀਦੀਆਂ ਹਨ ਅਤੇ ਸੁੱਖ-ਸਾਂਦ ਦੀਆਂ ਭੇਟਾ ਦਾ ਭੋਜਨ ਕਰਨਾ ਚਾਹੀਦਾ ਹੈ। ਉੱਥੇ ਯਹੋਵਾਹ, ਆਪਣੇ ਪਰਮੇਸ਼ੁਰ, ਸੰਗ ਮਿਲਜੁਲ ਕੇ ਆਨੰਦ ਮਾਣੋ। ਇਸ ਸਾਰੀ ਬਿਵਸਥਾ ਨੂੰ ਤੁਹਾਡੇ ਦੁਆਰਾ ਸਥਾਪਿਤ ਕੀਤੇ ਹੋਏ ਪੱਥਰਾਂ ਉੱਤੇ ਸਾਫ਼-ਸਾਫ਼ ਲਿਖੋ।”

ਲੋਕ ਕਾਨੂੰਨ ਦੇ ਸਰਾਪਾਂ ਨੂੰ ਪ੍ਰਵਾਨ ਕਰਦੇ ਸਨ

ਮੂਸਾ ਅਤੇ ਲੇਵੀ ਜਾਜਕਾ ਨੇ ਇਸਰਾਏਲ ਦੇ ਸਮੂਹ ਲੋਕਾਂ ਨਾਲ ਗੱਲ ਕੀਤੀ। ਮੂਸਾ ਨੇ ਆਖਿਆ, “ਸ਼ਾਂਤ ਹੋ ਜਾਵੋ ਅਤੇ ਸੁਣੋ ਇਸਰਾਏਲੀਓ! ਅੱਜ, ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਲੋਕੀਂ ਬਣ ਗਏ ਹੋ। 10 ਇਸ ਲਈ ਤੁਹਾਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜੋ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਆਖਦਾ ਹੈ। ਤੁਹਾਨੂੰ ਉਸ ਦੇ ਆਦੇਸ਼ਾ ਅਤੇ ਉਸ ਦੇ ਕਾਨੂੰਨਾ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਮੈਂ ਅੱਜ ਤੁਹਾਨੂੰ ਪ੍ਰਦਾਨ ਕਰ ਰਿਹਾ ਹਾਂ।”

11 ਉਸੇ ਦਿਨ ਮੂਸਾ ਨੇ ਲੋਕਾਂ ਨੂੰ ਇਹ ਵੀ ਆਖਿਆ, 12 “ਜਦੋਂ ਤੁਸੀਂ ਯਰਦਨ ਨਦੀ ਪਾਰ ਕਰ ਜਾਉ, ਇਹ ਪਰਿਵਾਰ-ਸਮੂਹ ਗਰਿੱਜ਼ੀਮ ਪਰਬਤ ਉੱਤੇ ਖਲੋ ਕੇ ਲੋਕਾਂ ਨੂੰ ਅਸੀਂਸਾ ਪੜ੍ਹਕੇ ਸੁਣਾਉਣਗੇ: ਸਿਮਿਓਨ, ਲੇਵੀ, ਯੂਡਾ, ਯਿੱਸਾਕਾਰ, ਯੂਸੁਫ਼ ਅਤੇ ਬਿਨਯਾਮੀਨ। 13 ਅਤੇ ਇਹ ਪਰਿਵਾਰ-ਸਮੂਹ ਏਬਾਲ ਪਰਬਤ ਉੱਤੇ ਖਲੋਕੇ ਸਰਾਪ ਪੜ੍ਹਨਗੇ: ਰਊਬੇਨ, ਗਾਦ, ਆਸ਼ੇਰ, ਜ਼ਬੁਲੂਨ, ਦਾਨ ਅਤੇ ਨਫ਼ਤਾਲੀ।

14 “ਲੇਵੀ ਇਸਰਾਏਲ ਦੇ ਸਮੂਹ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਆਖਣਗੇ:

15 “‘ਕੋਈ ਵੀ ਵਿਅਕਤੀ ਜੋ ਝੂਠਾ ਦੇਵਤਾ ਬਣਾਉਂਦਾ ਹੈ, ਅਤੇ ਉਸ ਨੂੰ ਗੁਪਤ ਸਥਾਨ ਉੱਤੇ ਰੱਖਦਾ ਹੈ ਸਰਾਪਿਆ ਹੋਇਆ ਹੈ। ਇਹ ਝੂਠੇ ਦੇਵਤੇ ਕਾਰੀਗਰ ਦੁਆਰਾ ਬਣਾਈਆਂ ਗਈਆਂ ਸਿਰਫ਼ ਮੂਰਤੀਆਂ ਹੀ ਹਨ। ਯਹੋਵਾਹ ਇਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਦਾ ਹੈ!’

“ਤਾਂ ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

16 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਇਹੋ ਜਿਹੀਆਂ ਗੱਲਾਂ ਕਰਦਾ ਹੈ ਜੋ ਇਹ ਦਰਸਾਂਉਂਦੀਆਂ ਹਨ ਕਿ ਉਹ ਆਪਣੇ ਮਾਂ-ਬਾਪ ਦੀ ਇਜੱਤ ਨਹੀਂ ਕਰਦਾ।’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

17 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੇ ਗੁਆਂਢੀ ਦੀ ਜ਼ਮੀਨ ਦੇ ਵਲਗਣ ਦੇ ਪੱਥਰ ਹਟਾਉਂਦਾ ਹੈ!’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

18 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਅੰਨ੍ਹੇ ਆਦਮੀ ਨੂੰ ਰਾਹ ਤੋਂ ਭਟਕਾਉਂਦਾ!’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

19 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਵਿਦੇਸ਼ੀਆਂ, ਯਤੀਮਾ ਅਤੇ ਵਿਧਵਾਵਾਂ ਨਾਲ ਇਨਸਾਫ਼ ਨਹੀਂ ਕਰਦਾ!’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

20 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੇ ਪਿਤਾ ਦੀ ਪਤਨੀ ਨਾਲ ਜਿਨਸੀ ਸੰਬੰਧ ਰੱਖਦਾ ਹੈ, ਕਿਉਂ ਕਿ ਉਸ ਨੇ ਉਹੋ ਕੁਝ ਲਿਆ ਜੋ ਸਿਰਫ਼ ਉਸ ਦੇ ਪਿਤਾ ਦਾ ਸੀ!’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

21 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਕਿਸੇ ਵੀ ਜਾਨਵਰ ਨਾਲ ਜਿਨਸੀ ਸੰਬੰਧ ਰੱਖਦਾ ਹੈ।”

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

22 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੀ ਸੱਕੀ ਜਾਂ ਮਤ੍ਰੇਈ ਭੈਣ ਨਾਲ ਜਿਨਸੀ ਸੰਬੰਧ ਰੱਖਦਾ ਹੈ।”

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

23 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੀ ਸੱਸ ਨਾਲ ਜਿਨਸੀ ਸੰਬੰਧ ਰੱਖਦਾ ਹੈ!’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

24 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਕਿਸੇ ਹੋਰ ਬੰਦੇ ਨੂੰ ਮਾਰ ਦਿੰਦਾ ਹੈ, ਭਾਵੇਂ ਉਹ ਫ਼ੜਿਆ ਨਾ ਜਾਵੇ!’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

25 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਕਿਸੇ ਦੂਸਰੇ ਬੰਦੇ ਦਾ ਕਤਲ ਕਰਨ ਲਈ ਪੈਸੇ ਲੈਂਦਾ ਹੈ!’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

26 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਇਸ ਕਾਨੂੰਨ ਉੱਤੇ ਅਟੱਲ ਨਹੀਂ ਰਹਿੰਦਾ ਅਤੇ ਇਸ ਉੱਪਰ ਨਹੀਂ ਚੱਲਦਾ ਸਰਾਪਿਆ ਹੋਇਆ ਹੈ।’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

ਕਾਨੂੰਨ ਦਾ ਪਾਲਣ ਕਰਨ ਲਈ ਅਸੀਸਾਂ

28 “ਹੁਣ, ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਗਿਆ ਮੰਨਣ ਦਾ ਧਿਆਨ ਰੱਖੋਗੇ ਅਤੇ ਉਸ ਦੇ ਉਨ੍ਹਾਂ ਆਦੇਸ਼ਾ ਦੀ ਪਾਲਣਾ ਕਰੋਂਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਨਾਲੋਂ ਸਿਰਮੌਰ ਬਣਾਵੇਗਾ। ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਸੁਣੋ, ਇਹ ਸਾਰੀਆਂ ਆਸੀਸਾਂ ਤੁਹਾਡੇ ਕੋਲ ਆਉਣਗੀਆਂ ਅਤੇ ਤੁਹਾਡੀਆਂ ਹੋ ਜਾਣਗੀਆਂ।

“ਤੁਹਾਨੂੰ ਸ਼ਹਿਰ ਵਿੱਚ
    ਅਤੇ ਖੇਤ ਵਿੱਚ ਅਸੀਸ ਮਿਲੇਗੀ।
ਤੁਹਾਨੂੰ ਅਸੀਸ ਮਿਲੇਗੀ
    ਅਤੇ ਤੁਹਾਡੇ ਬਹੁਤ ਸਾਰੇ ਬੱਚੇ ਹੋਣਗੇ।
ਤੁਹਾਡੀ ਧਰਤੀ ਅਸੀਸਮਈ ਹੋਵੇਗੀ
    ਅਤੇ ਤੁਹਾਨੂੰ ਚੰਗੀਆਂ ਫ਼ਸਲਾਂ ਦੇਵੇਗੀ
    ਤੁਹਾਡੇ ਜਾਨਵਰ ਬਹੁਤ ਸਾਰੀਂ ਸੰਤਾਨਾ ਨਾਲ ਅਸੀਸਮਈ ਹੋਣਗੇ।
ਤੁਹਾਡੇ ਪਸ਼ੂ ਵੱਛਿਆਂ ਨਾਲ
    ਅਤੇ ਤੁਹਾਡੇ ਇੱਜੜ ਲੇਲਿਆਂ ਨਾਲ ਅਸੀਸਮਈ ਹੋਣਗੇ।
ਯਹੋਵਾਹ ਤੁਹਾਡੇ ਟੋਕਰਿਆਂ ਅਤੇ ਭਾਂਡਿਆਂ ਨੂੰ ਅਸੀਸ ਦੇਵੇਗਾ
    ਅਤੇ ਉਨ੍ਹਾਂ ਨੂੰ ਭੋਜਨ ਨਾਲ ਭਰ ਦੇਵੇਗਾ।
ਤੁਸੀਂ ਅਸੀਸਮਈ ਹੋਵੋਂਗੇ ਜਦੋਂ ਤੁਸੀਂ ਜੰਗ ਲਈ ਜਾਵੋਂਗੇ
    ਅਤੇ ਜੇਤੂ ਬਣਕੇ ਵਾਪਸ ਪਰਤੋਂਗੇ।

“ਯਹੋਵਾਹ ਉਨ੍ਹਾਂ ਦੁਸ਼ਮਣਾ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਕਰੇਗਾ ਜਿਹੜੇ ਤੁਹਾਡੇ ਖਿਲਾਫ਼ ਲੜਨ ਲਈ ਆਉਣਗੇ। ਤੁਹਾਡੇ ਦੁਸ਼ਮਣ ਤੁਹਾਡੇ ਵੱਲ ਇੱਕ ਰਸਤੇ ਤੋਂ ਆਉਣਗੇ, ਪਰ ਉਹ ਤੁਹਾਡੇ ਕੋਲੋਂ ਸੱਤ ਵੱਖੋ-ਵੱਖਰੇ ਰਸਤਿਆਂ ਤੋਂ ਦੀ ਭੱਜ ਜਾਣਗੇ!

“ਯਹੋਵਾਹ ਤੁਹਾਨੂੰ ਅਸੀਸ ਦੇਵੇਗਾ ਅਤੇ ਤੁਹਾਡੇ ਭੰਡਾਰੇ ਭਰ ਦੇਵੇਗਾ। ਉਹ ਤੁਹਾਡੇ ਕੀਤੇ ਹਰ ਕੰਮ ਵਿੱਚ ਤੁਹਾਨੂੰ ਅਸੀਸ ਦੇਵੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜਿਹੜੀ ਉਹ ਤੁਹਾਨੂੰ ਦੇ ਰਿਹਾ ਹੈ। ਯਹੋਵਾਹ ਤੁਹਾਨੂੰ ਆਪਣੇ ਪਵਿੱਤਰ ਲੋਕ ਬਨਾਵੇਗਾ, ਜਿਹਾ ਕਿ ਉਸ ਨੇ ਇਕਰਾਰ ਕੀਤਾ ਸੀ। ਯਹੋਵਾਹ ਅਜਿਹਾ ਕਰੇਗਾ, ਜੇ ਤੁਸੀਂ ਉਸ ਦੇ ਹੁਕਮਾਂ ਦਾ ਪਾਲਣ ਕਰੋਗੇ ਅਤੇ ਉਹੀ ਕਰੋ ਜੋ ਉਹ ਕਰਨ ਲਈ ਕਹਿੰਦਾ ਹੈ। 10 ਫ਼ੇਰ ਉਸ ਧਰਤੀ ਉਤਲੇ ਲੋਕ ਦੇਖਣਗੇ ਕਿ ਤੁਸੀਂ ਯਹੋਵਾਹ ਦੇ ਹੋ ਅਤੇ ਉਹ ਤੁਹਾਡੇ ਪਾਸੋਂ ਡਰਨਗੇ।

11 “ਅਤੇ ਯਹੋਵਾਹ ਤੁਹਾਨੂੰ ਬਹੁਤ ਸਾਰੀਆਂ ਨਿਆਮਤਾ ਬਖਸ਼ੇਗਾ। ਉਹ ਤੁਹਾਨੂੰ ਬਹੁਤ ਸਾਰੇ ਬੱਚੇ ਬਖਸ਼ੇਗਾ। ਉਹ ਤੁਹਾਡੀਆਂ ਗਾਵਾਂ ਨੂੰ ਬਹੁਤ ਸਾਰੇ ਵੱਛੇ ਦੇਵੇਗਾ। ਉਹ ਤੁਹਾਨੂੰ ਉਸ ਧਰਤੀ ਵਿੱਚ ਚੰਗੀ ਫ਼ਸਲ ਬਖਸ਼ੇਗਾ ਜਿਹੜੀ ਤੁਹਾਨੂੰ ਦੇਣ ਦਾ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। 12 ਯਹੋਵਾਹ ਆਕਾਸ਼, ਆਪਣੀਆਂ ਅਸੀਸਾਂ ਦੇ ਦਾਲਾਨ ਨੂੰ ਖੋਲ੍ਹ ਦੇਵੇਗਾ ਅਤੇ ਤੁਹਾਡੀ ਧਰਤੀ ਲਈ ਠੀਕ ਸਮੇਂ ਬਾਰਿਸ਼ ਘੱਲੇਗਾ। ਯਹੋਵਾਹ ਹਰ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ। ਇਸ ਲਈ ਤੁਹਾਡੇ ਕੋਲ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦੇਣ ਲਈ ਧੰਨ ਹੋਵੇਗਾ, ਅਤੇ ਤੁਹਾਨੂੰ ਉਨ੍ਹਾਂ ਪਾਸੋਂ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ। 13 ਯਹੋਵਾਹ ਤੁਹਾਨੂੰ ਸਿਰ ਵਰਗਾ ਬਣਾਵੇਗਾ ਪੂਛ ਵਰਗਾ ਨਹੀਂ। ਤੁਸੀਂ ਸਭ ਦੇ ਉੱਤੇ ਹੋਵੋਂਗੇ, ਥੱਲੇ ਨਹੀਂ। ਇਹ ਤਾਂ ਹੀ ਵਾਪਰੇਗਾ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਹੁਕਮਾ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ। ਤੁਹਾਨੂੰ ਇਨ੍ਹਾਂ ਹੁਕਮਾ ਦੀ ਧਿਆਨ ਨਾਲ ਪਾਲਣਾ ਕਰਨੀ ਚਾਹੀਦੀ ਹੈ। 14 ਤੁਹਾਨੂੰ ਇਨ੍ਹਾਂ ਵਿੱਚੋਂ ਕਿਸੇ ਵੀ ਬਿਵਸਥਾ ਤੋਂ ਬਦਲਨਾ ਨਹੀਂ ਚਾਹੀਦਾ ਜਿਹੜੀਆਂ ਮੈਂ ਅੱਜ ਤੁਹਾਨੂੰ ਦਿੰਦਾ ਹਾਂ। ਤੁਹਾਨੂੰ ਨਾ ਤਾਂ ਸੱਜੇ ਅਤੇ ਨਾ ਹੀ ਖੱਬੇ ਮੁੜਨਾ ਚਾਹੀਦਾ ਹੈ। ਤੁਹਾਨੂੰ ਹੋਰਨਾ ਦੇਵਤਿਆਂ ਦਾ ਅਨੁਸਰਣ ਅਤੇ ਉਨ੍ਹਾਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ।

ਕਾਨੂੰਨ ਨੂੰ ਨਾ ਮੰਨਣ ਦੇ ਸਰਾਪ

15 “ਪਰ ਜੇ ਤੁਸੀਂ ਉਨ੍ਹਾਂ ਗੱਲਾਂ ਨੂੰ ਨਹੀਂ ਸੁਣਦੇ ਹੋ ਜਿਹੜੀਆਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੱਸਦਾ ਹੈ-ਜੇ ਤੁਸੀਂ ਉਸ ਦੇ ਸਾਰੇ ਆਦੇਸ਼ ਅਤੇ ਨੇਮ ਨਹੀਂ ਮੰਨਦੇ ਜਿਹੜੇ ਮੈਂ ਅੱਜ ਤੁਹਾਨੂੰ ਦੱਸਦਾ ਹਾਂ-ਤਾਂ ਤੁਹਾਡੇ ਨਾਲ ਇਹ ਸਾਰੀਆਂ ਮੰਦੀਆਂ ਗੱਲਾਂ ਵਾਪਰਨਗੀਆਂ:

16 “ਤੁਹਾਨੂੰ ਸ਼ਹਿਰ ਵਿੱਚ
    ਅਤੇ ਖੇਤਾਂ ਵਿੱਚ ਸਰਾਪ ਮਿਲੇਗਾ।
17 ਤੁਹਾਡੇ ਟੋਕਰਿਆਂ ਅਤੇ ਭਾਂਡਿਆਂ ਨੂੰ ਸਰਾਪ ਮਿਲੇਗਾ
    ਅਤੇ ਉਨ੍ਹਾਂ ਵਿੱਚ ਕੋਈ ਭੋਜਨ ਨਹੀਂ ਹੋਵੇਗਾ।
18 ਤੁਸੀਂ ਸਰਾਪੇ ਜਾਵੋਂਗੇ
    ਅਤੇ ਤੁਹਾਡੇ ਬਹੁਤ ਬੱਚੇ ਨਹੀਂ ਹੋਣਗੇ।
ਤੁਹਾਡੀ ਧਰਤੀ ਨੂੰ ਸਰਾਪ ਮਿਲੇਗਾ
    ਅਤੇ ਤੁਹਾਨੂੰ ਚੰਗੀ ਫ਼ਸਲ ਪ੍ਰਾਪਤ ਨਹੀਂ ਹੋਵੇਗੀ।
ਤੁਹਾਡੇ ਪਸ਼ੂਆਂ ਨੂੰ ਸਰਾਪ ਮਿਲੇਗਾ
    ਅਤੇ ਉਨ੍ਹਾਂ ਦੇ ਬਹੁਤ ਸਾਰੇ ਬੱਚੇ ਨਹੀਂ ਹੋਣਗੇ।
ਤੁਹਾਡੇ ਸਾਰੇ ਵੱਛਿਆਂ
    ਅਤੇ ਲੇਲਿਆਂ ਨੂੰ ਸਰਾਪ ਮਿਲੇਗਾ।
19 ਤੁਸੀਂ ਸਰਾਪੇ ਜਾਵੋਂਗੇ ਜਦੋਂ ਤੁਸੀਂ ਜੰਗ ਲਈ ਜਾਵੋਂਗੇ
    ਅਤੇ ਤੁਸੀਂ ਹਾਰੇ ਹੋਏ ਵਾਪਸ ਪਰਤੋਂਗੇ।

20 “ਜੇ ਤੁਸੀਂ ਕੁਝ ਵੀ ਬੁਰਾ ਕਰਦੇ ਹੋ ਅਤੇ ਯਹੋਵਾਹ ਤੋਂ ਮੁਖ ਮੋੜ ਲੈਂਦੇ ਹੋ, ਉਹ ਤੁਹਾਡੇ ਉੱਤੇ ਆਫ਼ਤਾਂ ਲਿਆਵੇਗਾ। ਤੁਹਾਨੂੰ ਆਪਣੇ ਕੀਤੇ ਹਰ ਕੰਮ ਵਿੱਚ ਨਿਰਾਸ਼ਾ ਅਤੇ ਮੁਸ਼ਿਕਲਾਂ ਦਾ ਸਾਹਮਣਾ ਕਰੋਂਗੇ। ਉਹ, ਅਜਿਹਾ ਓਨਾ ਚਿਰ ਤੱਕ ਕਰਦਾ ਰਹੇਗਾ ਜਦੋਂ ਤੱਕ ਕਿ ਤੁਸੀਂ ਆਪਣੀਆਂ ਬਦ ਕਰਨੀਆਂ ਕਾਰਣ ਤਬਾਹ ਨਹੀਂ ਹੋ ਜਾਂਦੇ। 21 ਯਹੋਵਾਹ ਤੁਹਾਨੂੰ ਭਿਆਨਕ ਬਿਮਾਰੀਆਂ ਵਿੱਚ ਗਰਕ ਕਰ ਦੇਵੇਗਾ ਜਦੋਂ ਤੱਕ ਕਿ ਤੁਸੀਂ ਖਤਮ ਨਹੀਂ ਹੋ ਜਾਂਦੇ-ਉਸ ਧਰਤੀ ਉੱਤੋਂ ਤਬਾਹ ਨਹੀਂ ਹੋ ਜਾਂਦੇ ਜਿਸ ਨੂੰ ਤੁਸੀਂ ਹਾਸਿਲ ਕਰਨ ਜਾ ਰਹੇ ਹੋ। 22 ਯਹੋਵਾਹ ਤੁਹਾਨੂੰ ਬਿਮਾਰੀ, ਬੁਖਾਰ ਅਤੇ ਮਹਾਮਾਰੀ ਨਾਲ ਸਜ਼ਾ ਦੇਵੇਗਾ। ਯਹੋਵਾਹ ਭਿਆਨਕ ਗਰਮੀ ਅਤੇ ਸੋਕਾ ਭੇਜੇਗਾ। ਤੁਹਾਡੀਆਂ ਫ਼ਸਲਾ ਗਰਮੀ ਅਤੇ ਬਿਮਾਰੀ ਕਾਰਣ ਮਰ ਜਾਣਗੀਆਂ। ਇਹ ਸਭ ਕੁਝ ਤੁਹਾਡੇ ਤਬਾਹ ਹੋਣ ਤੀਕ ਵਾਪਰਦਾ ਰਹੇਗਾ। 23 ਤੁਹਾਡੇ ਉੱਪਰ ਆਕਾਸ਼ ਪਾਲਿਸ਼ ਕੀਤੇ ਪਿੱਤਲ ਵਰਗਾ ਹੋਵੇਗਾ ਅਤੇ ਤੁਹਾਡੇ ਪੈਰਾਂ ਹੇਠਾਂ ਦੀ ਜ਼ਮੀਨ ਲੋਹੇ ਜਿੰਨੀ ਸਖਤ ਹੋਵੇਗੀ। 24 ਯਹੋਵਾਹ ਬਾਰਿਸ਼ ਨਹੀਂ ਭੇਜੇਗਾ-ਆਕਾਸ਼ ਵਿੱਚੋਂ ਸਿਰਫ਼ ਰੇਤ ਅਤੇ ਮਿੱਟੀ ਹੀ ਕਿਰੇਗੀ। ਇਹ ਓਨਾ ਚਿਰ ਤੁਹਾਡੇ ਉੱਤੇ ਡਿੱਗਦੀ ਰਹੇਗੀ ਜਿੰਨਾ ਚਿਰ ਤੱਕ ਕਿ ਤੁਸੀਂ ਤਬਾਹ ਨਹੀਂ ਹੋ ਜਾਂਦੇ।

25 “ਯਹੋਵਾਹ ਤੁਹਾਡੇ ਦੁਸ਼ਮਣਾ ਨੂੰ ਤੁਹਾਨੂੰ ਹਰਾਉਣ ਦੇਵੇਗਾ। ਤੁਸੀਂ ਆਪਣੇ ਦੁਸ਼ਮਣਾ ਵਿਰੁੱਧ ਲੜਨ ਲਈ ਇੱਕ ਰਸਤੇ ਤੋਂ ਜਾਵੋਂਗੇ, ਪਰ ਉਨ੍ਹਾਂ ਕੋਲੋਂ ਸੱਤ ਵੱਖੋ-ਵੱਖਰੇ ਰਸਤਿਆਂ ਤੋਂ ਦੀ ਭੱਜ ਜਾਵੋਂਗੇ। ਜਿਹੜੀਆਂ ਸਾਰੀਆਂ ਮੰਦੀਆਂ ਘਟਨਾਵਾ ਤੁਹਾਡੇ ਨਾਲ ਵਾਪਰਨਗੀਆਂ, ਧਰਤੀ ਦੇ ਸਾਰੇ ਰਾਜਾ ਨੂੰ ਭੈਭੀਤ ਕਰ ਦੇਣਗੀਆਂ। 26 ਤੁਹਾਡੀਆਂ ਲਾਸ਼ਾ ਜੰਗਲੀ ਜਾਨਵਰਾ ਅਤੇ ਪੰਛੀਆਂ ਦਾ ਭੋਜਨ ਬਣਨਗੀਆਂ। ਉਨ੍ਹਾਂ ਨੂੰ ਤੁਹਾਡੀਆਂ ਲਾਸ਼ਾ ਤੋਂ ਹਟਾਉਣ ਵਾਲਾ ਕੋਈ ਨਹੀਂ ਹੋਵੇਗਾ।

27 “ਯਹੋਵਾਹ ਤੁਹਾਨੂੰ ਫ਼ੋੜਿਆ ਨਾਲ ਸਜ਼ਾ ਦੇਵੇਗਾ ਜਿਵੇਂ ਉਸ ਨੇ ਮਿਸਰੀਆਂ ਨੂੰ ਦਿੱਤੀ ਸੀ। ਉਹ ਤੁਹਾਨੂੰ ਰਸੌਲੀਆਂ, ਰਿਸਣ ਵਾਲੇ ਜ਼ਖਮਾ ਅਤੇ ਲਾਇਲਾਜ ਖੁਜਲੀ ਨਾਲ ਸਜ਼ਾ ਦੇਵੇਗਾ। 28 ਯਹੋਵਾਹ ਤੁਹਾਨੂੰ ਪਾਗਲਪਨ ਦੀ ਸਜ਼ਾ ਦੇਵੇਗਾ। ਉਹ ਤੁਹਾਨੂੰ ਅੰਨ੍ਹਾ ਅਤੇ ਬੇਸਮਝ ਬਣਾ ਦੇਵੇਗਾ। 29 ਦਿਨ ਵੇਲੇ, ਤੁਸੀਂ ਹਨੇਰੇ ਵਿੱਚ ਅੰਨ੍ਹੇ ਆਦਮੀ ਵਾਂਗ ਰਸਤਾ ਲੱਭੋਂਗੇ। ਤੁਸੀਂ ਆਪਣੇ ਕੀਤੇ ਹਰ ਕੰਮ ਵਿੱਚ ਸਫ਼ਲ ਨਹੀਂ ਹੋਵੋਂਗੇ। ਬਾਰ-ਬਾਰ ਲੋਕ ਤੁਹਾਨੂੰ ਦੁੱਖ ਦੇਣਗੇ ਅਤੇ ਤੁਹਾਡੀਆਂ ਚੀਜ਼ਾਂ ਚੁਰਾਉਣਗੇ। ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।

30 “ਤੁਸੀਂ ਕਿਸੇ ਇੱਕ ਔਰਤ ਨਾਲ ਮੰਗੇ ਹੋਏ ਹੋਵੋਂਗੇ ਪਰ ਕੋਈ ਹੋਰ ਬੰਦਾ ਉਸ ਨਾਲ ਜਿਨਸੀ ਸੰਬੰਧ ਰੱਖਦਾ ਹੋਵੇਗਾ। ਤੁਸੀਂ ਮਕਾਨ ਬਨਾਵੋਂਗੇ ਪਰ ਤੁਸੀਂ ਉਸ ਵਿੱਚ ਰਹੋਂਗੇ ਨਹੀਂ। ਤੁਸੀਂ ਅੰਗੂਰਾ ਦਾ ਬਾਗ ਲਾਵੋਂਗੇ ਪਰ ਤੁਹਾਨੂੰ ਇਸਤੋਂ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ। 31 ਲੋਕੀ ਤੁਹਾਡੀਆਂ ਗਾਵਾ ਨੂੰ ਤੁਹਾਡੀਆਂ ਅੱਖਾਂ ਸਾਹਮਣੇ ਜ਼ਿਬਾਹ ਕਰਨਗੇ। ਪਰ ਤੁਸੀਂ ਕੋਈ ਮਾਸ ਨਹੀਂ ਖਾਵੋਂਗੇ। ਲੋਕ ਤੁਹਾਡੇ ਖੋਤੇ ਲੈ ਜਾਣਗੇ ਅਤੇ ਉਹ ਤੁਹਾਨੂੰ ਵਾਪਸ ਨਹੀਂ ਮੋੜਨਗੇ। ਤੁਹਾਡੇ ਦੁਸ਼ਮਣ ਤੁਹਾਡੀਆਂ ਭੇਡਾਂ ਲੈ ਜਾਣਗੇ ਅਤੇ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।

32 “ਹੋਰਨਾ ਲੋਕਾਂ ਨੂੰ ਤੁਹਾਡੇ ਧੀਆਂ-ਪੁੱਤਰਾਂ ਨੂੰ ਲੈ ਜਾਣ ਦੀ ਇਜਾਜ਼ਤ ਹੋਵੇਗੀ। ਹਰ ਰੋਜ਼ ਤੁਸੀਂ ਆਪਣੇ ਬੱਚਿਆਂ ਦੀ ਤਲਾਸ਼ ਕਰੋਂਗੇ। ਤੁਸੀਂ ਸਾਰਾ ਦਿਨ ਉਨ੍ਹਾਂ ਦੀ ਤਲਾਸ਼ ਕਰੋਂਗੇ, ਜਦੋਂ ਤੱਕ ਤੁਹਾਡੀਆਂ ਅੱਖਾਂ ਕਮਜ਼ੋਰ ਨਹੀਂ ਹੋ ਜਾਂਦੀਆਂ, ਪਰ ਤੁਸੀਂ ਕੁਝ ਨਹੀਂ ਕਰ ਸੱਕੋਂਗੇ।

33 “ਉਹ ਕੌਮ ਜਿਸ ਨੂੰ ਤੁਸੀਂ ਜਾਣਦੇ ਵੀ ਨਹੀਂ, ਤੁਹਾਡੀ ਸਾਰੀ ਕਮਾਈ ਅਤੇ ਤੁਹਾਡੀਆਂ ਫ਼ਸਲਾਂ ਹੜੱਪ ਕਰ ਲਵੇਗੀ। ਤੁਹਾਡੇ ਨਾਲ ਸਾਰੀ ਜ਼ਿੰਦਗੀ ਬਦਸਲੂਕੀ ਹੋਵੇਗੀ ਅਤੇ ਤੁਹਾਨੂੰ ਗਾਲ੍ਹਾ ਮਿਲਣਗਿਆਂ। 34 ਜਿਹੜੀਆਂ ਚੀਜ਼ਾਂ ਤੁਸੀਂ ਦੇਖੋਂਗੇ, ਤੁਹਾਨੂੰ ਪਾਗਲ ਬਣਾ ਦੇਣਗੀਆਂ! 35 ਯਹੋਵਾਹ ਤੁਹਾਨੂੰ ਲਾਇਲਾਜ਼ ਰਿਸਦੇ ਫ਼ੋੜਿਆਂ ਨਾਲ ਸਜ਼ਾ ਦੇਵੇਗਾ। ਇਹ ਫ਼ੋੜੇ ਤੁਹਾਡੇ ਗੋਡਿਆਂ ਅਤੇ ਲੱਤਾਂ ਉੱਤੇ ਹੋਣਗੇ। ਇਹ ਫ਼ੋੜੇ ਤੁਹਾਡੇ ਜਿਸਮ ਦੇ ਸਾਰੇ ਹਿਸਿਆਂ ਉੱਤੇ ਹੋਣਗੇ-ਤੁਹਾਡੇ ਪੈਰਾਂ ਦੀਆਂ ਤਲੀਆਂ ਤੋਂ ਲੈ ਕੇ ਤੁਹਾਡੇ ਸਿਰ ਦੀ ਟਿਸੀ ਤੱਕ।

36 “ਯਹੋਵਾਹ ਤੁਹਾਨੂੰ ਅਤੇ ਤੁਹਾਡੇ ਰਾਜੇ ਨੂੰ ਜਿਸ ਨੂੰ ਤੁਸੀਂ ਚੁਣੋ ਕਿਸੇ ਅਜਿਹੇ ਦੇਸ਼ ਵਿੱਚ ਭੇਜ ਦੇਵੇਗਾ ਜਿਸ ਨੂੰ ਤੁਸੀਂ ਜਾਣਦੇ ਵੀ ਨਹੀਂ। ਤੁਸੀਂ ਅਤੇ ਤੁਹਾਡੇ ਪੁਰਖਿਆਂ ਨੇ ਕਦੇ ਵੀ ਦੇਸ਼ ਨੂੰ ਨਹੀਂ ਵੇਖਿਆ ਸੀ। ਓੱਥੇ ਤੁਸੀਂ ਲੱਕੜ ਅਤੇ ਪੱਥਰ ਤੋਂ ਬਣੇ ਹੋਰਨਾਂ ਦੇਵਤਿਆਂ ਦੀ ਸੇਵਾ ਕਰੋਂਗ਼ੇ। 37 ਉਨ੍ਹਾਂ ਦੇਸ਼ਾਂ ਵਿੱਚ, ਜਿੱਥੇ ਯਹੋਵਾਹ ਤੁਹਾਨੂੰ ਭੇਜੇਗਾ, ਲੋਕ ਤੁਹਾਡੇ ਉੱਤੇ ਡਿੱਗਦੀਆਂ ਆਫ਼ਤਾਂ ਤੋਂ ਹੈਰਾਨ ਹੋ ਜਾਣਗੇ। ਉਹ ਤੁਹਾਡੇ ਉੱਤੇ ਹੱਸਣਗੇ ਅਤੇ ਤੁਹਾਡੇ ਬਾਰੇ ਮੰਦਾ ਬੋਲਣਗੇ।

ਅਸਫ਼ਲਤਾ ਦਾ ਸਰਾਪ

38 “ਤੁਸੀਂ ਆਪਣੇ ਖੇਤਾਂ ਵਿੱਚ ਕਿੰਨੇ ਹੀ ਬੀਜ ਬੀਜੋਂਗੇ, ਪਰ ਤੁਹਾਡੀ ਫ਼ਸਲ ਬਹੁਤ ਥੋੜੀ ਜਿਹੀ ਹੋਵੇਗੀ। ਕਿਉਂਕਿ ਕੀੜੇ ਤੁਹਾਡੀਆਂ ਫ਼ਸਲਾਂ ਨੂੰ ਖਾ ਜਾਣਗੇ। 39 ਤੁਸੀਂ ਅੰਗੂਰਾ ਦੇ ਖੇਤ ਉਗਾਉਂਗੇ ਅਤੇ ਉਨ੍ਹਾਂ ਉੱਤੇ ਸਖਤ ਮਿਹਨਤ ਕਰੋਂਗੇ, ਪਰ ਇਸ ਵਿੱਚੋਂ ਅੰਗੂਰ ਜਾਂ ਮੈਅ ਹਾਸਿਲ ਨਹੀਂ ਕਰ ਸੱਕੋਂਗੇ। ਕਿਉਂਕਿ ਅੰਗੂਰਾਂ ਨੂੰ ਕੀੜੇ ਖਾ ਜਾਣਗੇ। 40 ਤੁਹਾਡੇ ਕੋਲ ਆਪਣੀ ਧਰਤੀ ਉੱਤੇ ਹਰ ਥਾਂ ਜੈਤੂਨ ਦੇ ਰੁੱਖ ਹੋਣਗੇ, ਪਰ ਤੁਸੀਂ ਤੇਲ ਨੂੰ ਇਸਤੇਮਾਲ ਨਹੀਂ ਕਰ ਸੱਕੋਂਗੇ। ਕਿਉਂਕਿ ਜ਼ੈਤੂਨ ਧਰਤੀ ਉੱਤੇ ਡਿੱਗ ਕੇ ਸੜ ਜਾਣਗੇ। 41 ਤੁਹਾਡੇ ਧੀਆਂ-ਪੁੱਤਰ ਹੋਣਗੇ। ਪਰ ਤੁਸੀਂ ਉਨ੍ਹਾਂ ਨੂੰ ਰੱਖ ਨਹੀਂ ਸੱਕੋਂਗੇ। ਕਿਉਂਕਿ ਉਹ ਫ਼ੜ ਲਈ ਜਾਣਗੇ ਅਤੇ ਦੂਰ ਲਿਜਾਏ ਜਾਣਗੇ। 42 ਟਿੱਡੇ ਤੁਹਾਡੇ ਖੇਤਾ ਦੀਆਂ ਸਾਰੀਆਂ ਫ਼ਸਲਾ ਅਤੇ ਸਾਰੇ ਰੁੱਖਾਂ ਨੂੰ ਤਬਾਹ ਕਰ ਦੇਣਗੇ। 43-44 ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀ ਹੋਰ ਤਾਕਤ ਹਾਸਿਲ ਕਰਦੇ ਜਾਣਗੇ ਅਤੇ ਤੁਸੀਂ ਆਪਣੀ ਸ਼ਕਤੀ ਗੁਆ ਲਵੋਂਗੇ। ਉਨ੍ਹਾਂ ਕੋਲ ਤੁਹਾਨੂੰ ਉਧਾਰ ਦੇਣ ਲਈ ਧੰਨ ਹੋਵਗਾ, ਪਰ ਤੁਹਾਡੇ ਕੋਲ ਉਨ੍ਹਾਂ ਨੂੰ ਉਧਾਰ ਦੇਣ ਲਈ ਧੰਨ ਨਹੀਂ ਹੋਵੇਗਾ। ਉਹ ਤੁਹਾਡੇ ਉੱਤੇ ਇੰਝ, ਰਾਜ ਕਰਨਗੇ ਜਿਵੇਂ ਸਿਰ ਜਿਸਮ ਉੱਤੇ ਸ਼ਾਸਨ ਕਰਦਾ। ਤੁਸੀਂ ਪੂਛ ਦੀ ਤਰ੍ਹਾਂ ਹੋਵੋਂਗੇ।

45 “ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ। ਇਹ ਤੁਹਾਡਾ ਪਿੱਛਾ ਕਰਦੇ ਰਹਿਣਗੇ ਅਤੇ ਤੁਹਾਨੂੰ ਫ਼ੜਦੇ ਰਹਿਣਗੇ ਜਦੋਂ ਤੀਕ ਕਿ ਤੁਸੀਂ ਤਬਾਹ ਨਹੀਂ ਹੋ ਜਾਂਦੇ। ਕਿਉਂਕਿ ਤੁਸੀਂ ਉਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਖੀਆਂ ਸਨ। ਤੁਸੀਂ ਉਨ੍ਹਾਂ ਆਦੇਸ਼ਾ ਅਤੇ ਨੇਮਾਂ ਦੀ ਪਾਲਣਾ ਨਹੀਂ ਕੀਤੀ ਜਿਹੜੇ ਉਸ ਨੇ ਤੁਹਾਨੂੰ ਦਿੱਤੇ ਸਨ। 46 ਇਹ ਸਰਾਪ ਲੋਕਾਂ ਨੂੰ ਇਹ ਦਰਸਾਉਣਗੇ ਕਿ ਪਰਮੇਸ਼ੁਰ ਨੇ ਤੁਹਾਡੇ ਬਾਰੇ ਅਤੇ ਤੁਹਾਡੇ ਉੱਤਰਾਧਿਕਾਰੀਆਂ ਬਾਰੇ ਹਮੇਸ਼ਾ ਲਈ ਨਿਆਂ ਕੀਤਾ। ਲੋਕੀ ਤੁਹਾਡੇ ਨਾਲ ਵਾਪਰੀਆਂ ਇਨ੍ਹਾਂ ਭਿਆਨਕ ਘਟਨਾਵਾਂ ਉੱਤੇ ਹੈਰਾਨ ਹੋਣਗੇ।

47 “ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਅਨੇਕਾਂ ਅਸੀਸਾਂ ਦਿੱਤੀਆਂ, ਪਰ ਤੁਸੀਂ ਆਨੰਦ ਅਤੇ ਖੁਸ਼ਦਿਲੀ ਨਾਲ ਉਸਦੀ ਸੇਵਾ ਨਹੀਂ ਕੀਤੀ। 48 ਇਸ ਲਈ ਤੁਸੀਂ ਆਪਣੇ ਦੁਸ਼ਮਣਾ ਦੀ ਸੇਵਾ ਕਰੋਂਗੇ, ਜਿਨ੍ਹਾਂ ਨੂੰ ਯਹੋਵਾਹ ਤੁਹਾਡੇ ਖਿਲਾਫ਼ ਭੇਜੇਗਾ। ਤੁਸੀਂ ਭੁੱਖੇ, ਪਿਆਸੇ, ਨੰਗੇ ਅਤੇ ਗਰੀਬ ਹੋਵੋਂਗੇ। ਯਹੋਵਾਹ ਤੁਹਾਡੇ ਤਬਾਹ ਹੋ ਜਾਣ ਤੀਕ ਤੁਹਾਡੀ ਗਰਦਨ ਉੱਤੇ ਲੋਹੇ ਦਾ ਜੂਲਾ ਪਾਵੇਗਾ।

ਦੁਸ਼ਮਣ ਕੌਮ ਦਾ ਸਰਾਪ

49 “ਯਹੋਵਾਹ ਤੁਹਾਡੇ ਖਿਲਾਫ਼ ਲੜਨ ਲਈ ਦੂਰ ਦੁਰਾਡਿਉਂ ਇੱਕ ਕੌਮ ਲਿਆਵੇਗਾ। ਤੁਸੀਂ ਉਨ੍ਹਾਂ ਦੀ ਬੋਲੀ ਨਹੀਂ ਸਮਝੋਂਗੇ। ਉਹ ਤੁਹਾਡੇ ਉੱਪਰ ਇੱਕ ਬਾਜ਼ ਵਾਂਗ ਵਾਰ ਕਰਨਗੇ। 50 ਉਹ ਲੋਕ ਬਹੁਤ ਜ਼ਾਲਮ ਹੋਣਗੇ। ਉਹ ਬਿਰਧ ਲੋਕਾਂ ਦੀ ਪਰਵਾਹ ਨਹੀਂ ਕਰਨਗੇ ਅਤੇ ਉਹ ਜਵਾਨ ਲੋਕਾਂ ਲਈ ਮਿਹਰਬਾਨ ਨਹੀਂ ਹੋਣਗੇ। 51 ਉਹ ਤੁਹਾਡੇ ਪਸ਼ੂ ਅਤੇ ਤੁਹਾਡਾ ਉਹ ਭੋਜਨ ਲੈ ਜਾਣਗੇ ਜਿਹੜਾ ਤੁਸੀਂ ਉਗਾਉਂਦੇ ਹੋ। ਉਹ ਹਰ ਚੀਜ਼ ਖੋਹ ਲੈਣਗੇ ਜਦੋਂ ਤੱਕ ਕਿ ਉਹ ਤੁਹਾਨੂੰ ਤਬਾਹ ਨਹੀਂ ਕਰ ਦਿੰਦੇ। ਉਹ ਤੁਹਾਡੇ ਲਈ ਕੋਈ ਅਨਾਜ, ਮੈਅ, ਤੇਲ, ਗਾਵਾ, ਭੇਡਾ ਜਾਂ ਬੱਕਰੀਆਂ ਨਹੀਂ ਛੱਡਣਗੇ। ਉਹ ਹਰ ਚੀਜ਼ ਖੋਹ ਲੈਣਗੇ ਜਦੋਂ ਤੱਕ ਕਿ ਉਹ ਤੁਹਾਨੂੰ ਤਬਾਹ ਨਹੀਂ ਕਰ ਦਿੰਦੇ।

52 “ਉਹ ਕੌਮ ਤੁਹਾਡੇ ਸ਼ਹਿਰਾਂ ਦੁਆਲੇ ਘੇਰਾ ਪਾ ਲਵੇਗੀ ਅਤੇ ਹਮਲਾ ਕਰੇਗੀ। ਤੁਸੀਂ ਸੋਚਦੇ ਹੋ ਕਿ ਤੁਹਾਡੇ ਸ਼ਹਿਰਾਂ ਦੁਆਲੇ ਦੀਆਂ ਲੰਮੀਆਂ ਮਜ਼ਬੂਤ ਕੰਧਾ ਤੁਹਾਡੀ ਰੱਖਿਆ ਕਰਨਗੀਆਂ। ਪਰ ਉਹ ਕੰਧਾ ਢਹਿ-ਢੇਰੀ ਹੋ ਜਾਣਗੀਆਂ। ਦੁਸ਼ਮਣ ਉਸ ਧਰਤੀ ਵਿੱਚ ਹਰ ਥਾਂ, ਤੁਹਾਡੇ ਸ਼ਹਿਰਾ ਸਮੇਤ, ਨੂੰ ਘੇਰ ਲਵੇਗਾ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। 53 ਤੁਸੀਂ ਬਹੁਤ ਦੁੱਖ ਭੋਗੋਂਗੇ। ਦੁਸ਼ਮਣ ਤੁਹਾਡੇ ਸ਼ਹਿਰਾ ਨੂੰ ਘੇਰ ਲੈਣਗੇ। ਉਹ ਤੁਹਾਨੂੰ ਕੋਈ ਭੋਜਨ ਨਹੀਂ ਲੈਣ ਦੇਵੇਗਾ। ਤੁਸੀਂ ਭੁੱਖੇ ਹੀ ਮਰ ਜਾਵੋਂਗੇ। ਤੁਸੀਂ ਇੰਨੇ ਭੁੱਖੇ ਹੋਵੋਂਗੇ ਕਿ ਤੁਸੀਂ ਆਪਣੇ ਹੀ ਧੀਆਂ-ਪੁੱਤਰਾਂ ਨੂੰ ਖਾ ਲਵੋਂਗੇ-ਤੁਸੀਂ ਉਨ੍ਹਾਂ ਬੱਚਿਆਂ ਦੇ ਸ਼ਰੀਰ ਖਾਵੋਂਗੇ ਜਿਹੜੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਦਿੱਤੇ ਹਨ।

54 “ਤੁਹਾਡੇ ਵਿੱਚੋਂ ਸਭ ਤੋਂ ਮਿਹਰਬਾਨ ਅਤੇ ਸਿਆਣਾ ਬੰਦਾ ਵੀ ਜ਼ਾਲਿਮ ਬਣ ਜਾਵੇਗਾ। ਉਹ ਆਪਣੇ ਰਿਸ਼ਤੇਦਾਰਾ, ਆਪਣੀ ਪਤਨੀ ਲਈ ਜਿਸ ਨੂੰ ਉਹ ਪਿਆਰ ਕਰਦਾ ਅਤੇ ਆਪਣੇ ਬੱਚਿਆਂ ਲਈ ਜੋ ਹਾਲੇ ਜਿਉਂਦੇ ਹਨ, ਖੁਦਗਰਜ਼ ਹੋਵੇਗਾ। 55 ਉੱਥੇ ਉਸ ਦੇ ਖਾਣ ਲਈ ਕੁਝ ਨਹੀਂ ਬਚੇਗਾ, ਕਿਉਂਕਿ ਤੁਹਾਡਾ ਦੁਸ਼ਮਣ ਤੁਹਾਡੇ ਸ਼ਹਿਰਾਂ ਨੂੰ ਘੇਰਨਗੇ ਅਤੇ ਤੁਹਾਨੂੰ ਕਸ਼ਟ ਦੇਣ ਲਈ ਆਵੇਗਾ, ਇਸ ਲਈ ਉਹ ਆਪਣੇ ਹੀ ਬੱਚਿਆਂ ਨੂੰ ਖਾਵੇਗਾ ਅਤੇ ਉਹ ਇਸ ਮਾਸ ਨੂੰ ਕਿਸੇ ਹੋਰ ਨਾਲ ਸਾਂਝਾ ਨਹੀਂ ਕਰੇਗਾ।

56 “ਤੁਹਾਡੇ ਵਿੱਚੋਂ ਸਭ ਤੋਂ ਮਿਹਰਬਾਨ ਅਤੇ ਚੰਗੀ ਔਰਤ ਵੀ ਜ਼ਾਲਮ ਬਣ ਜਾਵੇਗੀ। ਹੋ ਸੱਕਦਾ ਹੈ ਕਿ ਉਹ ਇੰਨੀ ਚੰਗੀ ਅਤੇ ਨਾਜ਼ੁਕ ਹੋਵੇ ਕਿ ਉਸ ਨੇ ਕਿਧਰੇ ਜਾਣ ਲਈ ਧਰਤੀ ਉੱਤੇ ਆਪਣਾ ਪੈਰ ਵੀ ਨਾ ਪਾਇਆ ਹੋਵੇ। ਪਰ ਉਹ ਇੰਨੀ ਖੁਦਗਰਜ਼ ਹੋ ਜਾਵੇਗੀ ਕਿ ਉਹ ਆਪਣੇ ਪਤੀ ਨਾਲ ਜਿਸ ਨੂੰ ਉਹ ਅਤੇ ਉਸ ਦੇ ਆਪਣੇ ਪੁੱਤ ਅਤੇ ਧੀ ਨਾਲ ਪਿਆਰ ਕਰਦੀ ਹੈ ਭੋਜਨ ਸਾਂਝਾ ਨਹੀਂ ਕਰੇਗੀ। 57 ਉਹ ਆਪਣੇ ਪੈਦਾ ਕੀਤੇ ਹੋਏ ਜੁਆਕ ਨੂੰ ਅਤੇ ਜੁਆਕ ਨਾਲ ਨਿਕਲੇ ਹੋਏ ਸਾਰੇ ਪਦਾਰਥ ਨੂੰ ਉਨ੍ਹਾਂ ਨਾਲ ਸਾਂਝਾ ਨਹੀਂ ਕਰੇਗੀ। ਇਹ ਸਾਰੀਆਂ ਮੰਦੀਆਂ ਗੱਲਾਂ ਉਦੋਂ ਵਾਪਰਨਗੀਆਂ ਜਦੋਂ ਦੁਸ਼ਮਣ ਤੁਹਾਡੇ ਸ਼ਹਿਰਾਂ ਨੂੰ ਘੇਰਾ ਪਾਉਣ ਆ ਜਾਵੇਗਾ ਅਤੇ ਤੁਹਾਨੂੰ ਦੁੱਖ ਦੇਵੇਗਾ।

58 “ਤੁਹਾਨੂੰ ਉਨ੍ਹਾਂ ਸਾਰੇ ਆਦੇਸ਼ਾ ਅਤੇ ਸਿੱਖਿਆਵਾਂ ਨੂੰ ਮੰਨਣਾ ਚਾਹੀਦਾ ਹੈ ਜੋ ਇਸ ਕਿਤਾਬ ਵਿੱਚ ਲਿਖੀਆਂ ਹੋਈਆਂ ਹਨ। ਅਤੇ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸ਼ਾਨਦਾਰ ਅਤੇ ਭੈਭੀਤ ਕਰਨ ਵਾਲੇ ਨਾਮ ਦਾ ਆਦਰ ਕਰਨਾ ਚਾਹੀਦਾ ਹੈ। ਜੇ ਤੁਸੀਂ ਨਹੀਂ ਮੰਨੋਗੇ, ਤਾਂ 59 ਯਹੋਵਾਹ ਤੁਹਾਨੂੰ ਅਤੇ ਤੁਹਾਡੇ ਉੱਤਰਾਧਿਕਾਰੀਆਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦੇਵੇਗਾ। ਤੁਹਾਡੀਆਂ ਮੁਸੀਬਤਾਂ ਅਤੇ ਬਿਮਾਰੀਆਂ ਬਹੁਤ ਭਿਆਨਕ ਹੋਣਗੀਆਂ। 60 ਤੁਸੀਂ ਮਿਸਰ ਵਿੱਚ ਬਹੁਤ ਮੁਸੀਬਤਾਂ ਅਤੇ ਬਿਮਾਰੀਆਂ ਦੇਖੀਆਂ ਸਨ ਅਤੇ ਉਨ੍ਹਾਂ ਨੇ ਤੁਹਾਨੂੰ ਭੈਭੀਤ ਕਰ ਦਿੱਤਾ ਸੀ। ਯਹੋਵਾਹ ਉਹ ਸਾਰੀਆਂ ਮੰਦੀਆਂ ਗੱਲਾਂ ਤੁਹਾਡੇ ਖਿਲਾਫ਼ ਲਿਆਵੇਗਾ। 61 ਯਹੋਵਾਹ ਤਾਂ ਉਹ ਮੁਸੀਬਤਾਂ ਅਤੇ ਬਿਮਾਰੀਆਂ ਵੀ ਲਿਆਵੇਗਾ ਜਿਨ੍ਹਾਂ ਦਾ ਬਿਵਸਥਾ ਦੀ ਪੋਥੀ ਵਿੱਚ ਜ਼ਿਕਰ ਵੀ ਨਹੀਂ ਹੈ। ਉਹ ਅਜਿਹਾ ਉਦੋਂ ਤੱਕ ਕਰਨਾ ਜਾਰੀ ਰੱਖੇਗਾ ਜਦੋਂ ਤੱਕ ਤੁਸੀਂ ਪੂਰੀ ਤਰ੍ਹਾਂ ਤਬਾਹ ਨਹੀਂ ਹੋ ਜਾਂਦੇ। 62 ਭਾਵੇਂ ਤੁਹਾਡੇ ਲੋਕ ਇੰਨੇ ਹੋਣ ਜਿੰਨੇ ਆਕਾਸ਼ ਵਿੱਚ ਤਾਰੇ ਹਨ। ਪਰ ਤੁਹਾਡੇ ਵਿੱਚੋਂ ਸਿਰਫ਼ ਕੁਝ ਹੀ ਬਚਨਗੇ ਕਿਉਂਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਵੱਲ ਧਿਆਨ ਨਹੀਂ ਦਿੱਤਾ।

63 “ਯਹੋਵਾਹ ਤੁਹਾਡੇ ਉੱਪਰ ਨੇਕੀ ਕਰਕੇ ਅਤੇ ਤੁਹਾਡੀ ਕੌਮ ਵਿੱਚ ਵਾਧਾ ਕਰਕੇ ਪ੍ਰਸੰਨ ਸੀ। ਇਸੇ ਤਰ੍ਹਾਂ ਯਹੋਵਾਹ ਤੁਹਾਨੂੰ ਤਬਾਹ ਅਤੇ ਬਰਬਾਦ ਕਰਕੇ ਪ੍ਰਸੰਨ ਹੋਵੇਗਾ। ਤੁਸੀਂ ਉਹ ਧਰਤੀ ਆਪਣੀ ਬਨਾਉਣ ਜਾ ਰਹੇ ਹੋ। ਪਰ ਲੋਕ ਤੁਹਾਨੂੰ ਉਸ ਧਰਤੀ ਵਿੱਚੋਂ ਕੱਢ ਦੇਣਗੇ। 64 ਯਹੋਵਾਹ ਤੁਹਾਨੂੰ ਦੁਨੀਆਂ ਦੇ ਸਾਰੇ ਲੋਕਾਂ ਦਰਮਿਆਨ ਖਿੰਡਾ ਦੇਵੇਗਾ। ਉਹ ਤੁਹਾਨੂੰ ਦੁਨੀਆਂ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਖਿੰਡਾ ਦੇਵੇਗਾ। ਉੱਥੇ ਤੁਸੀਂ ਲੱਕੜ ਅਤੇ ਪੱਥਰ ਦੇ ਬਣੇ ਹੋਰਨਾ ਦੇਵਤਿਆਂ ਦੀ ਸੇਵਾ ਕਰੋਂਗੇ ਜਿਨ੍ਹਾਂ ਦੀ ਤੁਸੀਂ ਜਾਂ ਤੁਹਾਡੇ ਪੁਰਖਿਆਂ ਨੇ ਕਦੇ ਵੀ ਉਪਾਸਨਾ ਨਹੀਂ ਕੀਤੀ।

65 “ਤੁਹਾਨੂੰ ਇਨ੍ਹਾਂ ਦੇਸ਼ਾਂ ਵਿੱਚ ਕੋਈ ਸ਼ਾਂਤੀ ਨਹੀਂ ਮਿਲੇਗੀ। ਤੁਹਾਡੇ ਕੋਲ ਅਰਾਮ ਕਰਨ ਲਈ ਕੋਈ ਥਾਂ ਨਹੀਂ ਹੋਵੇਗੀ। ਯਹੋਵਾਹ ਤੁਹਾਡੇ ਮਨ ਨੂੰ ਫ਼ਿਕਰਾ ਨਾਲ ਭਰ ਦੇਵੇਗਾ। ਤੁਹਾਡੀਆਂ ਅੱਖਾਂ ਥੱਕੀਆਂ ਹੋਣਗੀਆਂ ਅਤੇ ਤੁਸੀਂ ਬਹੁਤ ਬੇਚੈਨ ਹੋ ਜਾਵੋਂਗੇ। 66 ਤੁਸੀਂ ਖਤਰਿਆਂ ਵਿੱਚ ਜੀਵੋਂਗੇ ਅਤੇ ਹਮੇਸ਼ਾ ਭੈਭੀਤ ਰਹੋਂਗੇ। ਤੁਸੀਂ ਰਾਤ-ਦਿਨ ਭੈਭੀਤ ਰਹੋਂਗੇ। ਤੁਹਾਨੂੰ ਕਦੇ ਵੀ ਆਪਣਾ ਜੀਵਨ ਸੁਰੱਖਿਅਤ ਨਹੀਂ ਲੱਗੇਗਾ। 67 ਸਵੇਰ ਵੇਲੇ ਤੁਸੀਂ ਆਖੋਂਗੇ, ‘ਕਾਸ਼ ਕਿ ਇਹ ਸ਼ਾਮ ਹੁੰਦੀ।’ ਅਤੇ ਸ਼ਾਮ ਵੇਲੇ ਤੁਸੀਂ ਆਖੋਂਗੇ, ‘ਕਾਸ਼ ਕਿ ਇਹ ਸਵੇਰ ਹੁੰਦੀ।’ ਉਸ ਡਰ ਕਾਰਣ ਜਿਹੜਾ ਤੁਹਾਡੇ ਦਿਲ ਵਿੱਚ ਹੋਵੇਗਾ, ਅਤੇ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਜਿਨ੍ਹਾਂ ਨੂੰ ਤੁਸੀਂ ਦੇਖੋਂਗੇ। 68 ਯਹੋਵਾਹ ਤੁਹਾਨੂੰ ਜਹਾਜ਼ ਵਿੱਚ ਮਿਸਰ ਵਾਪਸ ਭੇਜੇਗਾ। ਮੈਂ ਆਖਿਆ ਸੀ ਕਿ ਤੁਹਾਨੂੰ ਫ਼ੇਰ ਕਦੇ ਵੀ ਉਸ ਥਾਂ ਨਹੀਂ ਜਾਣਾ ਪਵੇਗਾ, ਪਰ ਯਹੋਵਾਹ ਤੁਹਾਨੂੰ ਉੱਥੇ ਭੇਜੇਗਾ। ਮਿਸਰ ਵਿੱਚ, ਤੁਸੀਂ ਆਪਣੇ-ਆਪ ਨੂੰ ਦੁਸ਼ਮਣਾ ਅੱਗੇ ਗੁਲਾਮਾ ਵਾਂਗ ਵੇਚਣ ਦੀ ਕੋਸ਼ਿਸ਼ ਕਰੋਂਗੇ। ਪਰ ਕੋਈ ਵੀ ਬੰਦਾ ਤੁਹਾਨੂੰ ਨਹੀਂ ਖਰੀਦੇਗਾ।”

ਮੋਆਬ ਵਿੱਚ ਇਕਰਾਰਨਾਮਾ

29 ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨਾਲ ਹੇਰੋਬ ਪਰਬਤ ਵਿਖੇ ਇੱਕ ਇਕਰਾਰਨਾਮਾ ਕੀਤਾ ਸੀ। ਉਸ ਇਕਰਾਰਨਾਮੇ ਤੋਂ ਇਲਾਵਾ, ਯਹੋਵਾਹ ਨੇ ਮੂਸਾ ਨੂੰ ਉਨ੍ਹਾਂ ਨਾਲ ਇੱਕ ਹੋਰ ਇਕਰਾਰਨਾਮਾ ਕਰਨ ਦਾ ਆਦੇਸ਼ ਵੀ ਦਿੱਤਾ ਜਦੋਂ ਉਹ ਮੋਆਬ ਵਿਖੇ ਸਨ। ਉਹ ਇਕਰਾਰਨਾਮਾ ਇਹ ਹੈ।

ਮੂਸਾ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕੱਠਿਆ ਕੀਤਾ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਉਹ ਸਭ ਕੁਝ ਵੇਖਿਆ ਜੋ ਮਿਸਰ ਦੀ ਧਰਤੀ ਵਿੱਚ ਵਾਪਰਿਆ। ਤੁਸੀਂ ਉਹ ਸਭ ਵੇਖਿਆ ਜੋ ਯਹੋਵਾਹ ਨੇ ਫ਼ਿਰਊਨ, ਫ਼ਿਰਊਨ ਦੇ ਅਧਿਕਾਰੀਆਂ ਅਤੇ ਉਸ ਦੇ ਸਾਰੇ ਦੇਸ਼ ਨਾਲ ਕੀਤਾ। ਤੁਸੀਂ ਉਸ ਦੁਆਰਾ ਉਨ੍ਹਾਂ ਨੂੰ ਦਿੱਤੀਆਂ ਸਾਰੀਂ ਵੱਡੀਆਂ ਆਫ਼ਤਾ ਅਤੇ ਜੋ ਮਹਾਨ ਕਰਿਸ਼ਮੇ ਕੀਤੇ, ਵੇਖੇ। ਪਰ ਅੱਜ ਵੀ ਤੁਸੀਂ ਇਹ ਗੱਲ ਨਹੀਂ ਸਮਝਦੇ ਕਿ ਉੱਥੇ ਕੀ ਵਾਪਰਿਆ ਸੀ। ਯਹੋਵਾਹ ਨੇ ਅਸਲ ਵਿੱਚ ਤੁਹਾਨੂੰ ਉਹ ਕੁਝ ਸਮਝਣ ਨਹੀਂ ਦਿੱਤਾ ਜੋ ਤੁਸੀਂ ਦੇਖਿਆ ਅਤੇ ਸੁਣਿਆ। ਚਾਲੀ ਸਾਲ ਤੱਕ ਮੈਂ ਮਾਰੂਥਲ ਵਿੱਚ ਤੁਹਾਡੀ ਅਗਵਾਈ ਕੀਤੀ। ਇਸ ਸਾਰੇ ਸਮੇਂ ਦੌਰਾਨ, ਤੁਹਾਡੇ ਕੱਪੜੇ ਅਤੇ ਜੁੱਤੀਆਂ ਨਹੀਂ ਘਸੀਆਂ। ਤੁਹਾਡੇ ਕੋਲ ਤੁਹਾਡੇ ਨਾਲ ਕੋਈ ਭੋਜਨ ਨਹੀਂ ਸੀ ਅਤੇ ਤੁਹਾਡੇ ਕੋਲ ਕੋਈ ਮੈਅ ਨਹੀਂ ਸੀ। ਪਰ ਯਹੋਵਾਹ ਨੇ ਤੁਹਾਡਾ ਧਿਆਨ ਰੱਖਿਆ। ਉਸ ਨੇ ਅਜਿਹਾ ਇਸ ਵਾਸਤੇ ਕੀਤਾ ਤਾਂ ਜੋ ਤੁਸੀਂ ਸਮਝ ਸੱਕੋ ਕਿ ਉਹ ਯਹੋਵਾਹ, ਤੁਹਾਡਾ ਪਰਮੇਸ਼ੁਰ, ਹੈ।

“ਜਦ ਤੁਸੀਂ ਇਸ ਥਾਂ ਉੱਤੇ ਆ ਗਏ, ਹਸ਼ਬੋਨ ਦਾ ਰਾਜਾ ਸੀਹੋਨ ਅਤੇ ਬਾਸ਼ਾਨ ਦਾ ਰਾਜਾ ਓਗ।, ਸਾਡੇ ਖਿਲਾਫ਼ ਲੜਨ ਲਈ ਆਏ, ਪਰ ਅਸੀਂ ਉਨ੍ਹਾਂ ਨੂੰ ਹਰਾ ਦਿੱਤਾ। ਫ਼ੇਰ ਅਸੀਂ ਉਨ੍ਹਾਂ ਦੀ ਧਰਤੀ ਹਾਸਿਲ ਕਰ ਲਈ ਅਤੇ ਇਸ ਨੂੰ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਨੂੰ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੂੰ ਦੇ ਦਿੱਤਾ। ਜੇ ਤੁਸੀਂ ਇਕਰਾਰਨਾਮੇ ਦੀਆਂ ਸਾਰੀਆਂ ਸ਼ਰਤਾ ਨੂੰ ਮੰਨੋਗੇ, ਤੁਸੀਂ ਆਪਣੇ ਕੀਤੇ ਸਭ ਕੁਝ ਵਿੱਚ ਸਿਆਣੇ ਹੋਵੋਂਗੇ।

10 “ਅੱਜ, ਤੁਸੀਂ ਸਾਰੇ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸਨਮੁੱਖ ਖਲੋਤੇ ਹੋ। ਤੁਹਾਡੇ ਸਾਰੇ ਆਗੂ, ਅਧਿਕਾਰੀ, ਬਜ਼ੁਰਗ ਅਤੇ ਇਸਰਾਏਲ ਦੇ ਸਾਰੇ ਆਦਮੀ ਇੱਥੇ ਹਨ। 11 ਤੁਹਾਡੀਆਂ ਪਤਨੀਆਂ ਅਤੇ ਬੱਚੇ ਇੱਥੇ ਹਨ ਅਤੇ ਇਹ ਵਿਦੇਸ਼ੀ ਵੀ ਜਿਹੜੇ ਤੁਹਾਡੇ ਨਾਲ ਰਹਿ ਰਹੇ ਹਨ-ਉਹ ਲੋਕ ਜਿਹੜੇ ਤੁਹਾਡੇ ਲਈ ਲੱਕੜੀਆਂ ਕੱਟਦੇ ਹਨ ਅਤੇ ਪਾਣੀ ਭਰਦੇ ਹਨ। 12 ਤੁਸੀਂ ਸਾਰੇ ਇੱਥੇ ਯਹੋਵਾਹ, ਆਪਣੇ ਪਰਮੇਸ਼ੁਰ, ਨਾਲ ਇੱਕ ਇਕਰਾਰਨਾਮਾ ਕਰਨ ਵਾਲੇ ਹੋ। ਯਹੋਵਾਹ ਇਹ ਇਕਰਾਰਨਾਮਾ ਅੱਜ ਤੁਹਾਡੇ ਨਾਲ ਕਰ ਰਿਹਾ ਹੈ। 13 ਇਸ ਇਕਰਾਰਨਾਮੇ ਰਾਹੀਂ ਯਹੋਵਾਹ ਤੁਹਾਨੂੰ ਆਪਣੇ ਖਾਸ ਬੰਦੇ ਬਣਾ ਰਿਹਾ ਹੈ। ਅਤੇ ਉਹ ਖੁਦ ਤੁਹਾਡਾ ਪਰਮੇਸ਼ੁਰ ਬਣ ਜਾਵੇਗਾ। ਉਸ ਨੇ ਇਹ ਤੁਹਾਨੂੰ ਦੱਸਿਆ ਸੀ। ਉਸ ਨੇ ਇਹ ਇਕਰਾਰ ਤੁਹਾਡੇ ਪੁਰਖਿਆਂ-ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਕੀਤਾ ਸੀ। 14 ਯਹੋਵਾਹ ਇਹ ਇਕਰਾਰਨਾਮਾ, ਆਪਣੇ ਇਕਰਾਰਾ ਸਮੇਤ, ਸਿਰਫ਼ ਤੁਹਾਡੇ ਲੋਕਾਂ ਨਾਲ ਨਹੀਂ ਕਰ ਰਿਹਾ। 15 ਉਹ ਇਹ ਇਕਰਾਰਨਾਮਾ ਸਾਡੇ ਸਾਰਿਆਂ ਨਾਲ ਕਰ ਰਿਹਾ ਹੈ ਜਿਹੜੇ ਅੱਜ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸਨਮੁੱਖ ਖੜ੍ਹੇ ਹਾਂ। ਪਰ ਇਹ ਇਕਰਾਰਨਾਮਾ ਸਾਡੇ ਉੱਤਰਾਧਿਕਾਰੀਆਂ ਨਾਲ ਵੀ ਹੈ ਜਿਹੜੇ ਅੱਜ ਇੱਥੇ ਸਾਡੇ ਨਾਲ ਨਹੀਂ ਹਨ। 16 ਤੁਹਾਨੂੰ ਯਾਦ ਹੈ ਕਿ ਅਸੀਂ ਮਿਸਰ ਦੀ ਧਰਤੀ ਉੱਤੇ ਕਿਵੇਂ ਰਹਿੰਦੇ ਸਾਂ। ਅਤੇ ਤੁਹਾਨੂੰ ਇਹ ਵੀ ਯਾਦ ਹੈ ਕਿ ਅਸੀਂ ਕਿਵੇਂ ਉਨ੍ਹਾਂ ਦੇਸ਼ਾਂ ਵਿੱਚੋਂ ਲੰਘਕੇ ਇੱਥੇ ਆਏ ਹਾਂ। 17 ਤੁਸੀਂ ਉਨ੍ਹਾਂ ਦੀਆਂ ਘਿਰਣਾਯੋਗ ਚੀਜ਼ਾਂ ਦੇਖੀਆਂ-ਉਹ ਬੁੱਤ ਜਿਹੜੇ ਉਨ੍ਹਾਂ ਨੇ ਲੱਕੜ, ਪੱਥਰ, ਚਾਂਦੀ ਅਤੇ ਸੋਨੇ ਤੋਂ ਬਣਾਏ ਹੋਏ ਸਨ। 18 ਇਹ ਗੱਲ ਯਕੀਨੀ ਬਣਾਉ ਕਿ ਅੱਜ ਇੱਥੇ ਕਦੇ ਵੀ ਆਦਮੀ, ਔਰਤ, ਪਰਿਵਾਰ ਜਾਂ ਪਰਿਵਾਰ-ਸਮੂਹ ਯਹੋਵਾਹ, ਸਾਡੇ ਪਰਮੇਸ਼ੁਰ, ਤੋਂ ਨਹੀਂ ਪਰਤ ਜਾਵੇਗਾ। ਕਿਸੇ ਨੂੰ ਵੀ ਹੋਰਨਾ ਦੇਸ਼ਾ ਦੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ। ਜਿਹੜੇ ਲੋਕ ਹੋਰਨਾ ਦੇਵਤਿਆਂ ਦੀ ਉਪਾਸਨਾ ਕਰਦੇ ਹਨ ਜ਼ਹਿਰੀਲੀਆਂ ਜੜ੍ਹਾਂ ਵਰਗੇ ਹਨ ਜੋ ਕੌੜੇ ਫ਼ਲ ਪੈਦਾ ਕਰਦੀਆਂ ਹਨ।

19 “ਇਹ ਸੰਭਵ ਹੈ ਕਿ ਕੋਈ ਬੰਦਾ ਇਨ੍ਹਾਂ ਸਰਾਪਾਂ ਬਾਰੇ ਸੁਣੇ ਅਤੇ ਇਹ ਆਖਕੇ ਆਪਣੇ-ਆਪ ਨੂੰ ਤਸੱਲੀ ਦੇਵੇ, ‘ਮੈਂ ਉਹੋ ਕੁਝ ਕਰਦਾ ਰਹਾਂਗਾ ਜੋ ਮੈਂ ਚਾਹੁੰਦਾ ਹਾਂ, ਮੇਰੇ ਨਾਲ ਕੁਝ ਵੀ ਮਾੜਾ ਨਹੀਂ ਵਾਪਰੇਗਾ।’ ਉਹ ਬੰਦਾ ਸਿਰਫ਼ ਆਪਣੇ ਨਾਲ ਹੀ ਨਹੀਂ ਸਗੋਂ ਹੋਰਨਾ ਨੇਕ ਬੰਦਿਆਂ ਨਾਲ ਵਾਪਰਨ ਵਾਲੀਆਂ ਮੰਦੀਆਂ ਘਟਨਾਵਾ ਲਈ ਵੀ ਜ਼ਿੰਮੇਵਾਰ ਹੋਵੇਗਾ। 20-21 ਯਹੋਵਾਹ ਉਸ ਬੰਦੇ ਨੂੰ ਮਾਫ਼ ਨਹੀਂ ਕਰੇਗਾ। ਉਹ ਉਸ ਬੰਦੇ ਦੇ ਬਹੁਤ ਪਰੇਸ਼ਾਨ ਅਤੇ ਗੁੱਸੇ ਹੋਵੇਗਾ ਅਤੇ ਉਹ ਉਸ ਬੰਦੇ ਨੂੰ ਇਸਰਾਏਲ ਦੇ ਹੋਰਨਾ ਪਰਿਵਾਰ-ਸਮੂਹਾਂ ਨਾਲੋਂ ਵੱਖ ਕਰ ਦੇਵੇਗਾ। ਉਹ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ। ਉਹ ਸਾਰੀਆਂ ਮੰਦੀਆਂ ਗੱਲਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਉਸ ਬੰਦੇ ਨਾਲ ਵਾਪਰਨਗੀਆਂ। ਇਹ ਗੱਲਾਂ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਇਕਰਾਰਨਾਮੇ ਦਾ ਹਿੱਸਾ ਹਨ।

22 “ਭਵਿੱਖ ਵਿੱਚ, ਤੁਹਾਡੇ ਉੱਤਰਾਧਿਕਾਰੀ ਅਤੇ ਦੂਰ ਦੁਰਾਡੇ ਦੇ ਦੇਸ਼ਾਂ ਦੇ ਵਿਦੇਸ਼ੀ ਦੇਖਣਗੇ ਕਿ ਇਹ ਧਰਤੀ ਕਿਵੇਂ ਤਬਾਹ ਹੋ ਗਈ ਸੀ। ਉਹ ਉਨ੍ਹਾਂ ਬਿਮਾਰੀਆਂ ਨੂੰ ਦੇਖਣਗੇ ਜਿਹੜੀਆਂ ਯਹੋਵਾਹ ਨੇ ਇੱਥੇ ਭੇਜੀਆਂ ਸਨ। 23 ਸਾਰੀ ਧਰਤੀ ਬੇਕਾਰ ਹੋਵੇਗੀ-ਲੂਣ ਲਗੀ ਬਲਦੀ ਹੋਈ ਗੰਧਕ ਨਾਲ ਤਬਾਹ ਹੋਈ ਧਰਤੀ। ਧਰਤੀ ਉੱਤੇ ਕੋਈ ਵੀ ਪੌਦਾ ਨਹੀਂ ਹੋਵੇਗਾ ਇੱਥੇ ਕੁਝ ਵੀ ਨਹੀਂ ਉੱਗੇਗਾ-ਘਾਹ ਫ਼ੂਸ ਵੀ ਨਹੀਂ। ਇਸ ਧਰਤੀ ਸਦੂਮ, ਅਮੂਰਾਹ, ਅਦਮਾਹ ਅਤੇ ਸਬੋਈਮ ਦੀ ਤਰ੍ਹਾਂ ਤਬਾਹ ਹੋ ਜਾਵੇਗੀ, ਜਿਨ੍ਹਾਂ ਸ਼ਹਿਰਾਂ ਨੂੰ ਯਹੋਵਾਹ ਨੇ ਕਹਿਰਵਾਨ ਹੋਕੇ ਤਬਾਹ ਕਰ ਦਿੱਤਾ ਸੀ।

24 “ਹੋਰ ਸਾਰੀਆਂ ਕੌਮਾ ਪੁੱਛਣਗੀਆਂ, ‘ਯਹੋਵਾਹ ਨੇ ਇਸ ਧਰਤੀ ਨਾਲ ਅਜਿਹਾ ਕਿਉਂ ਕੀਤਾ? ਉਹ ਇੰਨਾ ਕਹਿਰਵਾਨ ਕਿਉਂ ਸੀ?’ 25 ਜਵਾਬ ਇਹ ਹੋਵੇਗਾ: ‘ਯਹੋਵਾਹ ਇਸ ਲਈ ਗੁੱਸੇ ਵਿੱਚ ਹੈ ਕਿਉਂਕਿ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦਾ ਇੱਕਰਾਨਾਮਾ, ਉਨ੍ਹਾਂ ਦੇ ਪੁਰਖਿਆਂ ਦੇ ਪਰਮੇਸ਼ੁਰ ਦਾ ਇਕਰਾਰਨਾਮਾ ਛੱਡ ਦਿੱਤਾ ਸੀ। ਉਨ੍ਹਾਂ ਨੇ ਉਸ ਇਕਰਾਰਨਾਮੇ ਉੱਪਰ ਚੱਲਣਾ ਛੱਡ ਦਿੱਤਾ ਸੀ ਜਿਹੜਾ ਯਹੋਵਾਹ ਨੇ ਉਨ੍ਹਾਂ ਨਾਲ ਉਦੋਂ ਕੀਤਾ ਸੀ ਜਦੋਂ ਉਹ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਲਿਆਇਆ ਸੀ। 26 ਇਸਰਾਏਲ ਦੇ ਲੋਕਾਂ ਨੇ ਹੋਰਨਾ ਦੇਵਤਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ-ਜਿਨ੍ਹਾਂ ਦੇਵਤਿਆਂ ਦੀ ਉਨ੍ਹਾਂ ਨੇ ਕਦੇ ਵੀ ਉਪਾਸਨਾ ਨਹੀਂ ਕੀਤੀ ਸੀ। ਯਹੋਵਾਹ ਨੇ ਆਪਣੇ ਲੋਕਾਂ ਨੂੰ ਆਖਿਆ ਸੀ ਕਿ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਨਾ ਕਰਨ। 27 ਇਹੀ ਕਾਰਣ ਹੈ ਕਿ ਯਹੋਵਾਹ ਇਸ ਧਰਤੀ ਦੇ ਲੋਕਾਂ ਉੱਤੇ ਬਹੁਤ ਕਹਿਰਵਾਨ ਹੋ ਗਿਆ ਸੀ। ਇਸ ਲਈ ਉਸ ਨੇ ਉਨ੍ਹਾਂ ਲਈ ਉਹ ਸਾਰੇ ਸਰਾਪ ਲਿਆਂਦੇ ਜਿਹੜੇ ਇਸ ਕਿਤਾਬ ਵਿੱਚ ਲਿਖੇ ਹੋਏ ਹਨ। 28 ਯਹੋਵਾਹ ਬਹੁਤ ਗੁੱਸੇ ਅਤੇ ਪਰੇਸ਼ਾਨ ਹੋ ਗਿਆ ਸੀ। ਇਸ ਲਈ ਉਹ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਤੋਂ ਬਾਹਰ ਲੈ ਆਇਆ। ਉਸ ਨੇ ਉਨ੍ਹਾਂ ਨੂੰ ਕਿਸੇ ਹੋਰ ਧਰਤੀ ਉੱਤੇ ਪਾ ਦਿੱਤਾ ਜਿੱਥੇ ਉਹ ਅੱਜ ਤੀਕ ਹਨ।’

29 “ਕੁਝ ਹੋਰ ਵੀ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਯਹੋਵਾਹ ਸਾਡੇ ਪਰਮੇਸ਼ੁਰ ਨੇ ਗੁਪਤ ਰੱਖਿਆ ਹੈ। ਸਿਰਫ਼ ਉਹੀ ਉਨ੍ਹਾਂ ਗੱਲਾਂ ਬਾਰੇ ਜਾਣਦਾ ਹੈ। ਪਰ ਯਹੋਵਾਹ ਨੇ ਸਾਨੂੰ ਕੁਝ ਗੱਲਾਂ ਦੱਸ ਦਿੱਤੀਆਂ ਹਨ। ਅਤੇ ਉਹ ਸਿੱਖਿਆਵਾ ਸਾਡੇ ਲਈ ਅਤੇ ਸਾਡੇ ਉੱਤਰਾਧਿਕਾਰੀਆਂ ਲਈ ਹਮੇਸ਼ਾ ਵਾਸਤੇ ਹਨ! ਅਤੇ ਸਾਨੂੰ ਸਾਰਿਆਂ ਨੂੰ ਉਸ ਨੇਮ ਦੇ ਸਾਰੇ ਆਦੇਸ਼ ਮੰਨਣੇ ਚਾਹੀਦੇ ਹਨ।

ਇਸਰਾਏਲੀ ਆਪਣੀ ਧਰਤੀ ਉੱਤੇ ਵਾਪਿਸ ਪਰਤਨਗੇ

30 “ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖੀਆਂ ਹਨ, ਤੁਹਾਡੇ ਨਾਲ ਵਾਪਰਨਗੀਆਂ। ਤੁਸੀਂ ਅਸੀਸਾਂ ਤੋਂ ਚੰਗੀਆਂ ਚੀਜ਼ਾਂ ਪ੍ਰਾਪਤ ਕਰੋਂਗੇ ਅਤੇ ਸਰਾਪਾ ਤੋਂ ਮੰਦੀਆਂ ਚੀਜ਼ਾਂ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੂਰ ਹੋਰਨਾ ਦੇਸ਼ਾਂ ਵਿੱਚ ਭੇਜੇਗਾ ਅਤੇ ਫ਼ੇਰ ਤੁਸੀਂ ਆਪਣੇ ਹੋਸ਼ ਵਿੱਚ ਆ ਜਾਵੋਂਗੇ। ਉਸ ਸਮੇਂ, ਤੁਸੀਂ ਅਤੇ ਤੁਹਾਡੇ ਉੱਤਰਾਧਿਕਾਰੀ ਯਹੋਵਾਹ, ਆਪਣੇ ਪਰਮੇਸ਼ੁਰ, ਵੱਲ ਪਰਤ ਆਵੋਂਗੇ। ਤੁਸੀਂ ਤਨੋ-ਮਨੋ ਅਤੇ ਪੂਰੀ ਤਰ੍ਹਾਂ ਉਸ ਦੇ ਉਨ੍ਹਾਂ ਆਦੇਸ਼ਾ ਦਾ ਪਾਲਣ ਕਰੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੱਤੇ ਹਨ। ਫ਼ੇਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਉੱਪਰ ਮਿਹਰਬਾਨ ਹੋਵੇਗਾ। ਯਹੋਵਾਹ ਤੁਹਾਨੂੰ ਫ਼ੇਰ ਤੋਂ ਆਜ਼ਾਦ ਕਰ ਦੇਵੇਗਾ ਅਤੇ ਤੁਹਾਨੂੰ ਉਨ੍ਹਾਂ ਦੇਸ਼ਾਂ ਵਿੱਚੋਂ ਫ਼ੇਰ ਵਾਪਸ ਲਿਆਵੇਗਾ ਜਿਨ੍ਹਾਂ ’ਚ ਉਸ ਨੇ ਉਸ ਨੂੰ ਖਿਡਾਇਆ ਸੀ। ਭਾਵੇਂ ਤੁਹਾਨੂੰ ਧਰਤੀ ਦੇ ਦੂਰ ਦੁਰਾਡੇ ਹਿਸਿਆਂ ਵੱਲ ਭੇਜਿਆ ਗਿਆ ਸੀ, ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਕੱਠਿਆ ਕਰੇਗਾ ਅਤੇ ਉੱਥੋਂ ਵਾਪਸ ਲਿਆਵੇਗਾ। ਯਹੋਵਾਹ ਤੁਹਾਨੂੰ ਉਸ ਧਰਤੀ ਉੱਤੇ ਲਿਆਵੇਗਾ ਜਿਹੜੀ ਤੁਹਾਡੇ ਤੁਹਾਡੇ ਪੁਰਖਿਆਂ ਕੋਲ ਸੀ, ਅਤੇ ਉਹ ਧਰਤੀ ਤੁਹਾਡੀ ਬਣ ਜਾਵੇਗੀ। ਉਹ ਤੁਹਾਨੂੰ ਅਸੀਂਸਾ ਦੇਵੇਗਾ ਅਤੇ ਤੁਹਾਡੇ ਕੋਲ ਤੁਹਾਡੇ ਪੁਰਿਖਆ ਨਾਲੋਂ ਵੀ ਵੱਧ ਹੋਵਗਾ। ਤੁਹਾਡੀ ਕੌਮ ਵਿੱਚ ਪਹਿਲਾ ਨਾਲੋਂ ਕਿਤੇ ਵੱਧ ਲੋਕ ਹੋਣਗੇ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਦਿਲਾ ਅਤੇ ਤੁਹਾਡੇ ਬੱਚਿਆਂ ਦੇ ਦਿਲਾ ਦੀ ਸੁੰਨਤ ਕਰੇਗਾ। ਫ਼ੇਰ ਤੁਸੀਂ ਆਪਣੇ ਯਹੋਵਾਹ ਨੂੰ ਤਹੇ ਦਿਲੋਂ ਪਿਆਰ ਕਰੋਗੇ ਅਤੇ ਜੀਵੋਗੇ!

“ਫ਼ੇਰ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਰਜ਼ਾ ਨਾਲ ਉਹ ਸਾਰੀਆਂ ਮੰਦੀਆਂ ਘਟਨਾਵਾ ਤੁਹਾਡੇ ਦੁਸ਼ਮਣਾ ਨਾਲ ਵਾਪਰਨਗੀਆਂ। ਕਿਉਂਕਿ ਉਹ ਲੋਕ ਤੁਹਾਨੂੰ ਨਫ਼ਰਤ ਕਰਦੇ ਹਨ ਅਤੇ ਤੁਹਾਨੂੰ ਦੁੱਖ ਦਿੰਦੇ ਹਨ। ਤੁਸੀਂ ਇੱਕ ਵਾਰ ਫ਼ੇਰ ਯਹੋਵਾਹ ਦੀ ਆਵਾਜ਼ ਦਾ ਪਾਲਣ ਕਰੋਂਗੇ। ਤੁਸੀਂ ਉਨ੍ਹਾਂ ਸਾਰੇ ਹੁਕਮਾ ਨੂੰ ਮੰਨੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਹਰ ਕੰਮ ਵਿੱਚ ਤੁਹਾਨੂੰ ਕਾਮਯਾਬੀ ਦੇਵੇਗਾ। ਉਹ ਤੁਹਾਨੂੰ ਬਹੁਤ ਔਲਾਦ ਦੀ ਅਸੀਸ ਦੇਵੇਗਾ। ਉਹ ਤੁਹਾਡੀਆਂ ਗਾਵਾਂ ਨੂੰ ਅਸੀਸ ਦੇਵੇਗਾ-ਉਨ੍ਹਾਂ ਦੇ ਬਹੁਤ ਸਾਰੇ ਵੱਛੇ ਹੋਣਗੇ। ਉਹ ਤੁਹਾਡੇ ਖੇਤਾਂ ਨੂੰ ਅਸੀਸ ਦੇਵੇਗਾ-ਉਨ੍ਹਾਂ ਵਿੱਚ ਬਹੁਤ ਚੰਗੀਆਂ ਫ਼ਸਲਾਂ ਹੋਣਗੀਆਂ। ਯਹੋਵਾਹ ਤੁਹਾਡਾ ਭਲਾ ਕਰੇਗਾ। ਯਹੋਵਾਹ ਇੱਕ ਵਾਰ ਫ਼ੇਰ ਤੁਹਾਡਾ ਭਲਾ ਕਰਕੇ ਪ੍ਰਸੰਨ ਹੋਵੇਗਾ ਜਿਹਾ ਕਿ ਉਹ ਤੁਹਾਡੇ ਪੁਰਖਿਆਂ ਦਾ ਭਲਾ ਕਰਕੇ ਹੁੰਦਾ ਸੀ। 10 ਪਰ ਤੁਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਹੜੀਆਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਕਰਨ ਲਈ ਕਹਿੰਦਾ ਹੈ। ਤੁਹਾਨੂੰ ਚਾਹੀਦਾ ਹੈ ਕਿ ਉਸ ਦੇ ਆਦੇਸ਼ ਮੰਨੋ ਅਤੇ ਉਨ੍ਹਾਂ ਅਸੂਲਾਂ ਉੱਤੇ ਚੱਲੋ ਜਿਹੜੇ ਸਿੱਖਿਆਵਾਂ ਦੀ ਇਸ ਪੁਸਤਕ ਵਿੱਚ ਲਿਖੇ ਹੋਏ ਹਨ। ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਹੁਕਮ ਪੂਰੇ ਦਿਲ ਨਾਲ ਅਤੇ ਆਤਮਾ ਨਾਲ ਮੰਨਣਾ ਚਾਹੀਦਾ ਹੈ। ਫ਼ੇਰ ਇਹ ਚੰਗੀਆਂ ਗੱਲਾਂ ਤੁਹਾਡੇ ਨਾਲ ਵਾਪਰਨਗੀਆਂ।

ਜੀਵਨ ਜਾਂ ਮੌਤ

11 “ਇਹ ਆਦੇਸ਼ ਜਿਹੜਾ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ ਤੁਹਾਡੇ ਲਈ ਕੋਈ ਬਹੁਤਾ ਔਖਾ ਨਹੀਂ। ਇਹ ਦੂਰ ਦੁਰਾਡਾ ਨਹੀਂ ਹੈ। 12 ਇਹ ਆਦੇਸ਼ ਸਵਰਗ ਵਿੱਚ ਨਹੀਂ ਹੈ ਤਾਂ ਜੋ ਤੁਸੀਂ ਇਹ ਆਖ ਸੱਕੋ, ‘ਸਾਡੇ ਲਈ ਕਿਹੜਾ ਸਵਰਗ ਵਿੱਚ ਜਾਵੇਗਾ ਅਤੇ ਇਸ ਨੂੰ ਸਾਡੇ ਕੋਲ ਲੈ ਕੇ ਆਵੇਗਾ ਤਾਂ ਜੋ ਅਸੀਂ ਇਸ ਨੂੰ ਸੁਣ ਸੱਕੀਏ ਅਤੇ ਇਸ ਉੱਤੇ ਅਮਲ ਕਰ ਸੱਕੀਏ।’ 13 ਇਹ ਆਦੇਸ਼ ਸਮੁੰਦਰ ਦੇ ਪਰਲੇ ਪਾਸੇ ਵੀ ਨਹੀਂ ਤਾਂ ਜੋ ਅਸੀਂ ਆਖ ਸੱਕੀਏ, ‘ਇਸ ਨੂੰ ਸਾਡੇ ਤੱਕ ਲਿਆਉਣ ਲਈ ਕਿਹੜਾ ਸਮੁੰਦਰ ਪਾਰ ਜਾਵੇਗਾ ਤਾਂ ਜੋ ਅਸੀਂ ਇਸ ਨੂੰ ਸੁਣ ਸੱਕੀਏ ਅਤੇ ਅਮਲ ਕਰ ਸੱਕੀਏ।’ 14 ਨਹੀਂ, ਇਹ ਹੁਕਮ ਤਾਂ ਤੁਹਾਡੇ ਬਹੁਤ ਨਜ਼ਦੀਕ ਹੈ। ਇਹ ਤੁਹਾਡੇ ਮੂੰਹ ਵਿੱਚ ਅਤੇ ਤੁਹਾਡੇ ਦਿਲ ਵਿੱਚ ਹੈ। ਇਸ ਲਈ ਤੁਸੀਂ ਇਸ ਨੂੰ ਮੰਨ ਸੱਕਦੇ ਹੋ।

15 “ਅੱਜ ਮੈਂ ਤੁਹਾਨੂੰ ਜੀਵਨ ਅਤੇ ਮੌਤ ਵਿੱਚਕਾਰ ਅਤੇ ਨੇਕੀ ਅਤੇ ਬਦੀ ਵਿੱਚਕਾਰ ਚੋਣ ਕਰਨ ਦਾ ਮੌਕਾ ਦਿੱਤਾ ਹੈ। 16 ਅੱਜ ਮੈਂ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਪਿਆਰ ਕਰਨ ਦਾ ਅਤੇ ਉਸ ਦੇ ਹੁਕਮਾਂ, ਨਿਆਵਾਂ ਅਤੇ ਬਿਧੀਆਂ ਉੱਤੇ ਚੱਲਣ ਦਾ ਹੁਕਮ ਦਿੰਦਾ ਹਾਂ। ਫ਼ੇਰ ਤੁਸੀਂ ਜੀਵੋਗੇ ਅਤੇ ਗਿਣਤੀ ਵਿੱਚ ਵੱਧ ਜਾਵੋਂਗੇ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜਿਸ ਵਿੱਚ ਤੁਸੀਂ ਦਾਖਲ ਹੋਕੇ ਆਪਣੀ ਬਨਾਉਣ ਜਾ ਰਹੇ ਹੋ। 17 ਪਰ ਜੇ ਤੁਸੀਂ ਯਹੋਵਾਹ ਤੋਂ ਹਟ ਜਾਵੋਂਗੇ ਅਤੇ ਉਸ ਦੇ ਬਚਨਾ ਨੂੰ ਸੁਣਨ ਤੋਂ ਇਨਕਾਰ ਕਰੋਗੇ, ਜੇ ਤੁਸੀਂ ਹੋਰਨਾ ਦੇਵਿਤਆਂ ਦੀ ਉਪਾਸਨਾ ਲਈ ਉਤਸਾਹਿਤ ਕੀਤੇ ਜਾਂਦੇ ਹੋ, 18 ਤਾਂ ਤੁਸੀਂ ਤਬਾਹ ਕੀਤੇ ਜਾਵੋਂਗੇ। ਮੈਂ ਤੁਹਾਨੂੰ ਚਿਤਾਵਨੀ ਦੇ ਰਿਹਾ ਹਾਂ, ਜੇ ਤੁਸੀਂ ਯਹੋਵਾਹ ਤੋਂ ਮੁੱਖ ਮੋੜੋਂਗੇ, ਤੁਸੀਂ ਯਰਦਨ ਨਦੀ ਦੇ ਪਾਰ ਦੀ ਉਸ ਧਰਤੀ ਵਿੱਚ ਬਹੁਤੀ ਦੇਰ ਜਿਉਂਦੇ ਨਹੀਂ ਰਹੋਂਗੇ ਜਿਸ ਵਿੱਚ ਤੁਸੀਂ ਦਾਖਲ ਹੋਕੇ ਆਪਣੀ ਬਨਾਉਣ ਲਈ ਜਾ ਰਹੇ ਹੋ।

19 “ਅੱਜ ਮੈਂ ਤੁਹਾਨੂੰ ਦੋ ਰਸਤਿਆਂ ਵਿੱਚ ਇੱਕ ਦੀ ਚੋਣ ਕਰਨ ਦਾ ਮੌਕਾ ਦੇ ਰਿਹਾ ਹਾਂ। ਅਤੇ ਮੈਂ ਧਰਤੀ ਅਤੇ ਆਕਾਸ਼ ਨੂੰ ਤੁਹਾਡੀ ਚੋਣ ਦੇ ਗਵਾਹ ਹੋਣ ਲਈ ਆਖ ਰਿਹਾ ਹਾਂ। ਤੁਸੀਂ ਜਾਂ ਤਾਂ ਜੀਵਨ ਅਤੇ ਜਾਂ ਮੌਤ ਚੁਣ ਸੱਕਦੇ ਹੋ। ਪਹਿਲੀ ਚੋਣ ਤੁਹਾਡੇ ਲਈ ਅਸੀਸ ਤੇ ਦੂਸਰੀ ਚੋਣ ਸਰਾਪ ਹੋਵੇਗੀ। ਇਸ ਲਈ ਜੀਵਨ ਦੀ ਚੋਣ ਕਰੋ! ਫ਼ੇਰ ਤੁਸੀਂ ਅਤੇ ਤੁਹਾਡੇ ਬੱਚੇ ਜਿਉਣਗੇ। 20 ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਪਿਆਰ ਕਰੋ ਅਤੇ ਉਸਦਾ ਹੁਕਮ ਮੰਨੋ। ਉਸ ਨੂੰ ਕਦੇ ਵੀ ਨਾ ਛੱਡੋ! ਕਿਉਂਕਿ ਯਹੋਵਾਹ ਤੁਹਾਡਾ ਜੀਵਨ ਹੈ। ਅਤੇ ਯਹੋਵਾਹ ਤੁਹਾਨੂੰ ਉਸ ਧਰਤੀ ਉੱਤੇ ਲੰਮੀ ਉਮਰ ਦੇਵੇਗਾ ਜਿਹੜੀ ਉਸ ਨੇ ਤੁਹਾਡੇ ਪੁਰਖਿਆਂ-ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਦੇਣ ਦਾ ਇਕਰਾਰ ਕੀਤਾ ਸੀ।”

ਯਹੋਸ਼ੁਆ ਨਵਾਂ ਆਗੂ ਹੋਵੇਗਾ

31 ਫ਼ੇਰ ਮੂਸਾ ਗਿਆ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਹ ਸ਼ਬਦ ਆਖੇ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਹੁਣ 120 ਸਾਲ ਦਾ ਹੋ ਗਿਆ ਹਾਂ। ਮੈਂ ਹੁਣ ਹੋਰ ਤੁਹਾਡੀ ਅਗਵਾਈ ਨਹੀਂ ਕਰ ਸੱਕਦਾ। ਯਹੋਵਾਹ ਨੇ ਮੈਨੂੰ ਆਖਿਆ ਸੀ: ‘ਤੂੰ ਯਰਦਨ ਨਦੀ ਦੇ ਪਾਰ ਨਹੀ ਜਾਵੇਂਗਾ’ ਪਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਸਾਂ ਲੋਕਾਂ ਦੀ ਉਸ ਧਰਤੀ ਵਿੱਚ ਅਗਵਾਈ ਕਰੇਗਾ! ਯਹੋਵਾਹ ਇਨ੍ਹਾਂ ਕੌਮਾਂ ਨੂੰ ਤੁਹਾਡੇ ਲਈ ਤਬਾਹ ਕਰ ਦੇਵੇਗਾ। ਤੁਸੀਂ ਉਨ੍ਹਾਂ ਦੀ ਧਰਤੀ ਉਨ੍ਹਾਂ ਪਾਸੋਂ ਖੋਹ ਲਵੋਂਗੇ। ਪਰ ਯਹੋਵਾਹ ਨੇ ਆਖਿਆ ਸੀ ਕਿ ਯਹੋਸ਼ੁਆ ਨੂੰ ਤੁਹਾਡੀ ਅਗਵਾਈ ਕਰਨੀ ਚਾਹੀਦੀ ਹੈ।

“ਯਹੋਵਾਹ ਨੇ ਸੀਹੋਨ ਅਤੇ ਓਗ ਨੂੰ ਤਬਾਹ ਕੀਤਾ। ਯਹੋਵਾਹ ਨੇ ਉਨ੍ਹਾਂ ਅਮੋਰੀ ਰਾਜਿਆਂ ਨੂੰ ਤਬਾਹ ਕਰ ਦਿੱਤਾ ਅਤੇ ਉਹੀ ਗੱਲ ਇੱਕ ਵਾਰ ਫ਼ੇਰ ਤੁਹਾਡੇ ਲਈ ਕਰੇਗਾ! ਯਹੋਵਾਹ ਤੁਹਾਡੀ ਇਨ੍ਹਾਂ ਕੌਮਾ ਨੂੰ ਹਰਾਉਣ ਵਿੱਚ ਮਦਦ ਕਰੇਗਾ। ਪਰ ਤੁਹਾਨੂੰ ਉਨ੍ਹਾਂ ਨਾਲ ਹਰ ਉਹੀ ਗੱਲ ਕਰਨੀ ਚਾਹੀਦੀ ਹੈ ਜਿਹੜੀ ਮੈਂ ਤੁਹਾਨੂੰ ਕਰਨ ਲਈ ਆਖੀ ਸੀ। ਮਜ਼ਬੂਤ ਅਤੇ ਬਹਾਦਰ ਬਣੋ। ਉਨ੍ਹਾਂ ਲੋਕਾਂ ਕੋਲੋਂ ਭੈਭੀਤ ਨਾ ਹੋਵੋ! ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਨਾਲ ਹੈ। ਉਹ ਤੁਹਾਨੂੰ ਛੱਡ ਕੇ ਨਹੀਂ ਜਾਵੇਗਾ।”

ਫ਼ੇਰ ਮੂਸਾ ਨੇ ਯਹੋਸ਼ੁਆ ਨੂੰ ਸੱਦਿਆ। ਇਸਰਾਏਲ ਦੇ ਸਾਰੇ ਲੋਕ ਦੇਖ ਰਹੇ ਹਨ ਜਦੋਂ ਮੂਸਾ ਨੇ ਯਹੋਸ਼ੁਆ ਨੂੰ ਆਖਿਆ, “ਤਕੜਾ ਅਤੇ ਬਹਾਦਰ ਬਣੀ। ਤੂੰ ਇਨ੍ਹਾਂ ਲੋਕਾਂ ਦੀ ਉਸ ਧਰਤੀ ਵੱਲ ਅਗਵਾਈ ਕਰੇਂਗਾ ਜਿਸਦਾ ਯਹੋਵਾਹ ਨੇ ਇਨ੍ਹਾਂ ਦੇ ਪੁਰਖਿਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ। ਤੂੰ ਇਨ੍ਹਾਂ ਦੀ ਇਸ ਧਰਤੀ ਨੂੰ ਆਪਣਾ ਬਨਾਉਣ ਵਿੱਚ ਮਦਦ ਕਰੇਗਾ। ਯਹੋਵਾਹ ਤੇਰੀ ਅਗਵਾਈ ਕਰੇਗਾ। ਉਹ ਖੁਦ ਤੇਰੇ ਨਾਲ ਹੈ। ਉਹ ਤੈਨੂੰ ਛੱਡ ਕੇ ਨਹੀਂ ਜਾਵੇਗਾ। ਕੋਈ ਫ਼ਿਕਰ ਨਾ ਕਰੀ। ਭੈਭੀਤ ਨਾ ਹੋਵੀ।”

ਮੂਸਾ ਸਿੱਖਿਆਵਾਂ ਲਿਖਦਾ ਹੈ

ਫ਼ੇਰ ਮੂਸਾ ਨੇ ਬਿਵਸਥਾ ਨੂੰ ਲਿਖਕੇ ਲੇਵੀ ਪਰਿਵਾਰ-ਸਮੂਹ ਦੇ ਜਾਜਕਾਂ ਨੂੰ ਦੇ ਦਿੱਤੀ। ਉਨ੍ਹਾਂ ਦਾ ਕੰਮ ਯਹੋਵਾਹ ਦੇ ਇਕਰਾਰਨਾਮੇ ਵਾਲੇ ਸੰਦੂਕ ਨੂੰ ਚੁੱਕਣਾ ਸੀ। ਮੂਸਾ ਨੇ ਇਹ ਬਿਵਸਥਾ ਇਸਰਾਏਲ ਦੇ ਸਾਰੇ ਬਜ਼ੁਰਗਾ ਨੂੰ ਵੀ ਦਿੱਤੀ। 10 ਫ਼ੇਰ ਮੂਸਾ ਨੇ ਆਗੂਆਂ ਨਾਲ ਵੀ ਗੱਲ ਕੀਤੀ। ਉਸ ਨੇ ਆਖਿਆ, “ਹਰ ਸੱਤ ਸਾਲਾ ਬਾਦ, ਮੁਕਤੀ ਦੇ ਵਰ੍ਹੇ, ਬਿਵਸਥਾ ਨੂੰ ਡੇਰਿਆਂ ਦੇ ਪਰਬ ਉੱਤੇ ਪੜ੍ਹਿਆ ਜਾਵੇ। 11 ਉਸ ਸਮੇਂ, ਇਸਰਾਏਲ ਦੇ ਸਮੂਹ ਲੋਕਾਂ ਨੂੰ ਉਸਦੀ ਚੁਣੀ ਹੋਈ ਖਾਸ ਥਾਂ ਉੱਤੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੂੰ ਮਿਲਣ ਲਈ, ਆਉਣਾ ਚਾਹੀਦਾ ਹੈ। ਫ਼ੇਰ ਤੁਹਾਨੂੰ ਇਹ ਬਿਵਸਥਾ ਲੋਕਾਂ ਨੂੰ ਪੜ੍ਹਕੇ ਸੁਨਾਉਣੀਆਂ ਚਾਹੀਦੀਆਂ ਹਨ। 12 ਸਮੂਹ ਲੋਕਾਂ ਨੂੰ ਇਕੱਠਿਆ ਕਰੋ-ਆਦਮੀਆਂ, ਔਰਤਾ, ਛੋਟੇ ਬੱਚਿਆ ਅਤੇ ਤੁਹਾਡੇ ਸ਼ਹਿਰਾਂ ਵਿੱਚ ਰਹਿੰਦੇ ਵਿਦੇਸ਼ੀਆਂ ਨੂੰ। ਉਹ ਬਿਵਸਥਾ ਸੁਨਣਗੇ ਅਤੇ ਉਹ ਯਹੋਵਾਹ, ਤੁਹਾਡੇ ਪਰਮੇਸ਼ੁਰ, ਦਾ ਆਦਰ ਕਰਨਾ ਸਿੱਖਣਗੇ। ਫ਼ੇਰ ਉਹ ਬਿਵਸਥਾ ਵਿੱਚ ਦਿੱਤੀਆਂ ਸਾਰੀਆਂ ਗੱਲਾਂ ਕਰਨ ਦੇ ਯੋਗ ਹੋਣਗੇ। 13 ਜੇ ਉਨ੍ਹਾਂ ਦੇ ਉੱਤਰਾਧਿਕਾਰੀ ਬਿਵਸਥਾ ਬਾਰੇ ਨਹੀਂ ਜਾਣਦੇ, ਉਹ ਉਨ੍ਹਾਂ ਨੂੰ ਸੁਨਣਗੇ ਅਤੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਇੱਜ਼ਤ ਕਰਨਾ ਸਿੱਖ ਜਾਣਗੇ। ਉਹ ਉਦੋਂ ਤੱਕ ਉਸਦੀ ਇੱਜ਼ਤ ਕਰਨਗੇ ਜਦੋਂ ਤੱਕ ਤੁਸੀਂ ਆਪਣੀ ਧਰਤੀ ਉੱਤੇ ਰਹੋਂਗੇ। ਤੁਸੀਂ ਛੇਤੀ ਹੀ ਯਰਦਨ ਨਦੀ ਦੇ ਪਾਰ ਜਾਵੋਂਗੇ ਅਤੇ ਉਸ ਧਰਤੀ ਨੂੰ ਆਪਣੀ ਬਣਾ ਲਵੋਂਗੇ।”

ਯਹੋਵਾਹ ਮੂਸਾ ਅਤੇ ਯਹੋਸ਼ੁਆ ਨੂੰ ਸੱਦਦਾ ਹੈ

14 ਯਹੋਵਾਹ ਨੇ ਮੂਸਾ ਨੂੰ ਆਖਿਆ, “ਹੁਣ ਤੇਰੇ ਦੇਹਾਂਤ ਦਾ ਸਮਾ ਨੇੜੇ ਹੈ। ਯਹੋਸ਼ੁਆ ਨੂੰ ਲੈ ਕੇ ਅਤੇ ਮੰਡਲੀ ਵਲੇ ਤੰਬੂ ਕੋਲ ਆ ਜਾ। ਮੈਂ ਯਹੋਸ਼ੁਆ ਨੂੰ ਦੱਸਾਂਗਾ ਕਿ ਉਸ ਨੇ ਕੀ ਕਰਨਾ ਹੈ।” ਇਸ ਲਈ ਮੂਸਾ ਅਤੇ ਯਹੋਸ਼ੁਆ ਮੰਡਲੀ ਵਾਲੇ ਤੰਬੂ ਵੱਲ ਚੱਲੇ ਗਏ।

15 ਯਹੋਵਾਹ ਤੰਬੂ ਦੇ ਪ੍ਰਵੇਸ਼ ਉੱਤੇ ਖਲੋਤਿਆ ਹੋਇਆ, ਇੱਕ ਲੰਮੇ ਬੱਦਲ ਦੇ ਰੂਪ ਵਿੱਚ, ਤੰਬੂ ਵਿੱਚ ਪ੍ਰਗਟ ਹੋਇਆ। 16 ਯਹੋਵਾਹ ਨੇ ਮੂਸਾ ਨੂੰ ਆਖਿਆ, “ਤੂੰ ਛੇਤੀ ਹੀ ਮਰ ਜਾਵੇਂਗਾ। ਅਤੇ ਜਦੋਂ ਤੂੰ ਆਪਣੇ ਪੁਰਖਿਆਂ ਕੋਲ ਚੱਲਿਆ ਜਾਵੇਂਗਾ ਇਹ ਲੋਕ ਮੇਰੇ ਪ੍ਰਤੀ ਵਫ਼ਾਦਾਰ ਨਹੀਂ ਬਣੇ ਰਹਿਣਗੇ। ਇਹ ਉਸ ਇਕਰਾਰਨਾਮੇ ਨੂੰ ਤੋੜ ਦੇਣਗੇ ਜਿਹੜਾ ਮੈਂ ਇਨ੍ਹਾਂ ਨਾਲ ਕੀਤਾ ਸੀ। ਉਹ ਮੈਨੂੰ ਛੱਡ ਜਾਣਗੇ ਅਤੇ ਹੋਰਨਾ ਦੇਵਤਿਆਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦੇਣਗੇ-ਉਸ ਧਰਤੀ ਦੇ ਝੂਠੇ ਦੇਵਤਿਆਂ ਦੀ, ਜਿੱਥੇ ਇਹ ਜਾ ਰਹੇ ਹਨ। 17 ਉਸ ਸਮੇਂ ਮੈਂ ਇਨ੍ਹਾਂ ਉੱਪਰ ਬਹੁਤ ਕਹਿਰਵਾਨ ਹੋ ਜਾਵਾਂਗਾ ਅਤੇ ਮੈਂ ਇਨ੍ਹਾਂ ਨੂੰ ਛੱਡ ਦਿਆਂਗਾ। ਮੈਂ ਇਨ੍ਹਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਾਂਗਾ ਅਤੇ ਇਹ ਤਬਾਹ ਹੋ ਜਾਣਗੇ। ਇਨ੍ਹਾਂ ਨਾਲ ਭਿਆਨਕ ਗੱਲਾਂ ਵਾਪਰਨਗੀਆਂ ਅਤੇ ਇਨ੍ਹਾਂ ਨੂੰ ਬਹੁਤ ਮੁਸੀਬਤਾਂ ਪੈਣਗੀਆਂ। ਫ਼ੇਰ ਇਹ ਆਖਣਗੇ, ‘ਮੰਦੀਆਂ ਗੱਲਾਂ ਸਾਡੇ ਨਾਲ ਇਸ ਲਈ ਵਾਪਰੀਆਂ ਕਿਉਂਕਿ ਸਾਡਾ ਪਰਮੇਸ਼ੁਰ ਸਾਡੇ ਨਾਲ ਨਹੀਂ ਹੈ।’ 18 ਅਤੇ ਮੈਂ ਉਨ੍ਹਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰ ਦਿਆਂਗਾ, ਕਿਉਂਕਿ ਉਨ੍ਹਾਂ ਨੇ ਮੰਦੀਆਂ ਗੱਲਾਂ ਕੀਤੀਆਂ, ਅਤੇ ਹੋਰਨਾ ਦੇਵਤਿਆਂ ਦੀ ਉਪਾਸਨਾ ਕੀਤੀ ਹੈ।

19 “ਇਸ ਲਈ ਇਹ ਗੀਤ ਲਿਖ ਲੈ ਅਤੇ ਇਸ ਨੂੰ ਇਸਰਾਏਲ ਦੇ ਲੋਕਾਂ ਨੂੰ ਸਿੱਖਾ। ਇਹ ਗੀਤ ਇਸਰਾਏਲ ਦੇ ਲੋਕਾਂ ਦੇ ਖਿਲਾਫ਼ ਮੇਰਾ ਗਵਾਹ ਹੋਵੇਗਾ। 20 ਮੈਂ ਇਨ੍ਹਾਂ ਨੂੰ ਉਸ ਧਰਤੀ ਉੱਤੇ ਲੈ ਜਾਵਾਂਗਾ ਜਿਹੜੀ ਮੈਂ ਇਨ੍ਹਾਂ ਦੇ ਪੁਰਖਿਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ-ਬਹੁਤ ਸਾਰੀਆਂ ਨਿਆਮਤਾਂ ਨਾਲ ਭਰੀ ਹੋਈ ਧਰਤੀ। ਅਤੇ ਉਨ੍ਹਾਂ ਕੋਲ ਖਾਣ ਵਾਲੀ ਹਰ ਚੀਜ਼ ਹੋਵੇਗੀ। ਉਨ੍ਹਾਂ ਦਾ ਜੀਵਨ ਅਮੀਰ ਹੋਵੇਗਾ। ਪਰ ਫ਼ੇਰ ਉਹ ਹੋਰਨਾ ਦੇਵਤਿਆਂ ਵੱਲ ਮੁੜ ਜਾਣਗੇ ਅਤੇ ਉਨ੍ਹਾਂ ਦੀ ਸੇਵਾ ਕਰਨਗੇ। ਉਹ ਮੇਰੇ ਕੋਲੋਂ ਦੂਰ ਚੱਲੇ ਜਾਣਗੇ ਅਤੇ ਉਨ੍ਹਾਂ ਦੀ ਸੇਵਾ ਕਰਨਗੇ। ਉਹ ਮੇਰੇ ਕੋਲੋਂ ਦੂਰ ਚੱਲੇ ਜਾਣਗੇ ਅਤੇ ਮੇਰਾ ਇਕਰਾਰਨਾਮਾ ਤੋੜ ਦੇਣਗੇ। 21 ਫ਼ੇਰ ਉਨ੍ਹਾਂ ਲਈ ਬਹੁਤ ਸਾਰੀਆਂ ਭਿਆਨਕ ਘਟਨਾਵਾ ਵਾਪਰਨਗੀਆਂ। ਉਨ੍ਹਾਂ ਨੂੰ ਬਹੁਤ ਮੁਸੀਬਤਾਂ ਪੈਣਗੀਆਂ। ਉਸ ਸਮੇਂ ਉਨ੍ਹਾਂ ਦੇ ਲੋਕ ਹਾਲੇ ਵੀ ਇਹ ਗੀਤ ਜਾਣਦੇ ਹੋਣਗੇ ਅਤੇ ਇਸਤੋਂ ਉਨ੍ਹਾਂ ਨੂੰ ਪਤਾ ਚੱਲੇਗਾ ਕਿ ਉਹ ਕਿੰਨੇ ਗਲਤ ਹਨ। ਮੈਂ ਹਾਲੇ ਤੱਕ ਉਨ੍ਹਾਂ ਨੂੰ ਉਸ ਧਰਤੀ ਉੱਤੇ ਨਹੀਂ ਲੈ ਕੇ ਗਿਆ। ਜਿਹੜੀ ਮੈਂ ਉਨ੍ਹਾਂ ਨੂੰ ਦੇਣ ਦਾ ਵਾਇਦਾ ਕੀਤਾ ਹੈ। ਪਰ ਮੈਨੂੰ ਪਹਿਲਾ ਹੀ ਪਤਾ ਹੈ ਕਿ ਉਹ ਉੱਥੇ ਕੀ ਕੁਝ ਕਰਨ ਦੀਆਂ ਵਿਉਂਤਾ ਬਣਾ ਰਹੇ ਹਨ।”

22 ਇਸ ਲਈ ਉਸ ਦਿਨ, ਮੂਸਾ ਨੇ ਗੀਤ ਲਿਖ ਲਿਆ। ਅਤੇ ਇਹ ਗੀਤ ਇਸਰਾਏਲ ਦੇ ਲੋਕਾਂ ਨੂੰ ਸਿੱਖਾ ਦਿੱਤਾ।

23 ਫ਼ੇਰ ਯਹੋਵਾਹ ਨੇ ਨੂਨ ਦੇ ਪੁੱਤਰ ਯਹੋਸ਼ੁਆ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, “ਤਕੜਾ ਅਤੇ ਬਹਾਦਰ ਬਣ। ਤੂੰ ਇਸਰਾਏਲ ਦੇ ਲੋਕਾਂ ਦੀ ਉਸ ਧਰਤੀ ਉੱਤੇ ਅਗਵਾਈ ਕਰੇਂਗਾ ਜਿਸਦਾ ਮੈਂ ਉਨ੍ਹਾਂ ਨੂੰ ਇਕਰਾਰ ਕੀਤਾ ਹੈ। ਅਤੇ ਮੈਂ ਤੇਰੇ ਨਾਲ ਹੋਵਾਂਗਾ।”

ਮੂਸਾ ਇਸਰਾਏਲ ਦੇ ਲੋਕਾਂ ਨੂੰ ਚਿਤਾਵਨੀ ਦਿੰਦਾ ਹੈ

24 ਮੂਸਾ ਨੇ ਸਾਰੀਆਂ ਬਿਵਸਥਾ ਨੂੰ ਧਿਆਨ ਨਾਲ ਕਿਤਾਬ ਵਿੱਚ ਲਿਖ ਲਿਆ। ਜਦੋਂ ਉਸ ਨੇ ਕਿਤਾਬ ਮੁਕਾਈ, 25 ਉਸ ਨੇ ਲੇਵੀਆਂ ਨੂੰ ਹੁਕਮ ਦਿੱਤਾ। (ਇਹ ਆਦਮੀ ਯਹੋਵਾਹ ਦੇ ਇਕਰਾਰਨਾਮੇ ਵਾਲਾ ਸੰਦੂਕ ਚੁੱਕਦੇ ਸਨ।) ਮੂਸਾ ਨੇ ਆਖਿਆ, 26 ਬਿਵਸਥਾ ਦੀ ਇਹ ਪੋਥੀ ਲਵੋ ਅਤੇ ਇਸ ਨੂੰ ਯਹੋਵਾਹ, ਆਪਣੇ ਪਰਮੇਸ਼ੁਰ ਦਾ ਇਕਰਾਰਨਾਮੇ ਵਾਲਾ ਸੰਦੂਕ ਵਿੱਚ ਰੱਖ ਦਿਉ। ਫ਼ੇਰ ਇਹ ਤੁਹਾਡੇ ਖਿਲਾਫ਼ ਇੱਕ ਗਵਾਹ ਹੋਵੇਗੀ। 27 ਮੈਂ ਜਾਣਦਾ ਹਾਂ ਕਿ ਤੁਸੀਂ ਬਹੁਤ ਜ਼ਿੱਦੀ ਹੋ। ਮੈਂ ਜਾਣਦਾ ਹਾਂ ਕਿ ਤੁਸੀਂ ਆਪਣੇ ਮਨ ਚਾਹੇ ਢੰਗ ਨਾਲ ਜਿਉਣਾ ਚਾਹੁੰਦੇ ਹੋ। ਦੇਖੋ, ਜਦੋਂ ਮੈਂ ਤੁਹਾਡੇ ਨਾਲ ਸਾਂ, ਤੁਸੀਂ ਯਹੋਵਾਹ ਦੇ ਹੁਕਮ ਮੰਨਣ ਤੋਂ ਇਨਕਾਰ ਕੀਤਾ। ਇਸ ਲਈ ਮੈਂ ਜਾਣਦਾ ਹਾਂ ਕਿ ਮੇਰੇ ਮਰਨ ਤੋਂ ਬਾਦ ਵੀ, ਤੁਸੀਂ ਉਸ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰੋਂਗੇ। 28 ਆਪਣੇ ਪਰਿਵਾਰ-ਸਮੂਹਾਂ ਦੇ ਸਾਰੇ ਅਧਿਕਾਰਿਆਂ ਅਤੇ ਆਗੂਆਂ ਨੂੰ ਇਕੱਠੇ ਕਰੋ। ਮੈਂ ਉਨ੍ਹਾਂ ਨੂੰ ਇਹ ਗੱਲਾਂ ਦੱਸਾਂਗਾ। ਮੈਂ ਉਨ੍ਹਾਂ ਦੇ ਖਿਲਾਫ਼ ਗਵਾਹੀ ਦੇਣ ਲਈ ਧਰਤੀ ਅਤੇ ਅਕਾਸ਼ ਨੂੰ ਸੱਦਾਂਗਾ। 29 ਮੈਂ ਜਾਣਦਾ ਹਾਂ ਕਿ ਮੇਰੀ ਮੌਤ ਤੋਂ ਬਾਦ ਤੁਸੀਂ ਬੁਰੇ ਬਣ ਜਾਵੋਂਗੇ। ਤੁਸੀਂ ਉਸ ਰਸਤੇ ਤੋਂ ਹਟ ਜਾਵੋਂਗੇ ਜਿਸ ਉੱਤੇ ਚੱਲਣ ਦਾ ਮੈਂ ਤੁਹਾਨੂੰ ਆਦੇਸ਼ ਦਿੱਤਾ ਸੀ। ਭਵਿੱਖ ਵਿੱਚ ਤੁਹਾਡੇ ਨਾਲ ਮੰਦਿਆਂ ਘਟਨਾਵਾਂ ਵਾਪਰਨਗੀਆਂ। ਕਿਉਂਕਿ ਤੁਸੀਂ ਉਹ ਗੱਲਾਂ ਕਰਨੀਆਂ ਚਾਹੁੰਦੇ ਹੋ ਜਿਨ੍ਹਾਂ ਨੂੰ ਯਹੋਵਾਹ ਮੰਦਾ ਆਖਦਾ ਹੈ। ਤੁਸੀਂ ਉਸ ਨੂੰ ਇਨ੍ਹਾਂ ਮੰਦੇ ਕਾਰਿਆ ਕਾਰਣ ਕਹਿਰਵਾਨ ਕਰ ਲਵੋਂਗੇ।”

ਮੂਸਾ ਦਾ ਗੀਤ

30 ਇਸਰਾਏਲ ਦੇ ਸਮੂਹ ਲੋਕ ਇਕੱਠੇ ਹੋਏ। ਫ਼ੇਰ ਮੂਸਾ ਨੇ ਉਨ੍ਹਾਂ ਲਈ ਇਹ ਗੀਤ ਸ਼ੁਰੂ ਤੋਂ ਲੈ ਕੇ ਅਖੀਰ ਤੀਕ ਗਾਇਆ।

32 “ਅਕਾਸ਼ੋ, ਸੁਣੋ ਅਤੇ ਮੈਂ ਬੋਲਾਂਗਾ,
    ਧਰਤੀਏ, ਸੁਣ ਮੇਰੇ ਮੂੰਹ ਦੇ ਬੋਲਾਂ ਨੂੰ।
ਮੇਰੀਆਂ ਬਿਵਸਥਾ ਬਰੱਖਾ ਵਾਂਗ ਉਤਰਨਗੀਆਂ,
    ਜਿਵੇਂ ਧਰਤੀ ਉੱਤੇ ਧੁੰਦ ਡਿੱਗਦੀ ਹੈ,
ਜਿਵੇਂ ਕੋਮਲ ਘਾਹ ਉੱਤੇ ਮੀਂਹ ਪੈਂਦਾ ਹੈ,
    ਜਿਵੇਂ ਹਰੇ ਪੌਦਿਆਂ ਉੱਤੇ ਮੀਂਹ ਪੈਦਾ ਹੈ।
ਪਰਮੇਸ਼ੁਰ ਦੀ ਉਸਤਤਿ ਕਰੋ,
    ਜਿਵੇਂ ਮੈਂ ਯਹੋਵਾਹ ਦੇ ਨਾਮ ਦਾ ਐਲਾਨ ਕਰਦਾ ਹਾਂ।

“ਉਹ ਚੱਟਾਨ ਹੈ
    ਉਸਦਾ ਕਾਰਜ ਸਂਪੁਰਨ ਹੈ।
    ਕਿਉਂਕਿ ਉਸ ਦੇ ਧਰਤੀ ਦੇ ਸਾਰੇ ਰਾਹ ਧਰਮੀ ਹਨ
ਪਰਮੇਸ਼ੁਰ ਸੱਚਾ ਅਤੇ ਵਫ਼ਾਦਾਰ ਹੈ।
    ਉਹ ਇਮਾਨਦਾਰ ਅਤੇ ਭਰੋਸੇਯੋਗ ਹੈ।
ਉਨ੍ਹਾਂ ਨੇ ਉਸ ਨੂੰ ਧੋਖਾ ਦੇ ਦਿੱਤਾ।
    ਉਹ ਆਪਣੇ ਪਾਪਾ ਕਾਰਣ ਹੋਰ ਵੱਧੇਰੇ ਉਸ ਦੇ ਬੱਚੇ ਨਹੀਂ ਹਨ।
    ਉਹ ਧੋਖੇਬਾਜ਼ਾਂ ਅਤੇ ਝੂਠਿਆ ਦੀ ਇੱਕ ਗਠੜੀ ਹਨ।
ਕੀ ਯਹੋਵਾਹ ਦਾ ਸਿਲਾ ਦੇਣ ਦਾ ਇਹੀ ਤਰੀਕਾ ਹੈ। ਨਹੀਂ! ਤੁਸੀਂ ਮੰਦ ਬੁੱਧੀ ਅਤੇ ਬੇਵਕੂਫ਼ ਲੋਕ ਹੋ।
    ਯਹੋਵਾਹ ਤੁਹਾਡਾ ਪਿਤਾ ਹੈ।
ਉਸ ਨੇ ਤੁਹਾਨੂੰ ਸਾਜਿਆ।
    ਉਹ ਤੁਹਾਡਾ ਸਿਰਜਣਹਾਰ ਹੈ ਅਤੇ ਉਹ ਤੁਹਾਨੂੰ ਸਹਾਰਾ ਦਿੰਦਾ ਹੈ।

“ਚੇਤੇ ਕਰੋ, ਬਹੁਤ ਸਮਾਂ ਪਹਿਲਾਂ ਕੀ ਵਾਪਰਿਆ ਸੀ।
    ਉਨ੍ਹਾਂ ਗੱਲਾਂ ਬਾਰੇ ਸੋਚੋ, ਜਿਹੜੀਆਂ ਬਹੁਤ ਵਰ੍ਹੇ ਪਹਿਲਾਂ ਵਾਪਰੀਆਂ ਸਨ।
ਆਪਣੇ ਪਿਤਾ ਕੋਲੋਂ ਪੁੱਛੋ; ਉਹ ਤੁਹਾਨੂੰ ਦੱਸੇਗਾ।
    ਆਪਣੇ ਆਗੂਆਂ ਨੂੰ ਪੁੱਛੋ; ਉਹ ਤੁਹਾਨੂੰ ਦੱਸਣਗੇ।
ਸਰਬ ਉੱਚ ਪਰਮੇਸ਼ੁਰ ਨੇ ਧਰਤੀ ਦੇ ਲੋਕਾਂ ਨੂੰ ਵੱਖ ਕੀਤਾ ਸੀ
    ਅਤੇ ਹਰ ਕੌਮ ਨੂੰ ਉਸਦੀ ਧਰਤੀ ਦਿੱਤੀ ਸੀ।
ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਲਈ ਸਰਹੱਦਾਂ ਥਾਪੀਆਂ ਸਨ।
    ਉਸ ਨੇ ਓਨੀਆਂ ਹੀ ਕੌਮਾਂ ਸਾਜੀਆਂ ਸਨ ਜਿੰਨੇ ਕਿ ਇੱਥੇ ਦੂਤ ਹਨ।
ਯਹੋਵਾਹ ਦਾ ਹਿੱਸਾ ਉਸ ਦੇ ਲੋਕ ਹਨ;
    ਯਾਕੂਬ ਯਹੋਵਾਹ ਦਾ ਹੈ।

10 “ਯਹੋਵਾਹ ਨੇ ਯਾਕੂਬ (ਇਸਰਾਏਲ) ਨੂੰ ਇੱਕ ਮਰੂਥਲ ਅੰਦਰ,
    ਇੱਕ ਸੱਖਣੀ ਹਵਾਦਾਰ ਧਰਤੀ ਉੱਤੇ ਲੱਭਿਆ।
ਯਹੋਵਾਹ ਨੇ ਯਾਕੂਬ ਦੀ ਰੱਖਿਆ ਕਰਨ ਲਈ ਉਸ
    ਨੂੰ ਘੇਰ ਲਿਆ ਉਸ ਨੇ ਉਸਦੀ ਰੱਖਿਆ ਆਪਣੀ ਅੱਖ ਦੀ ਪੁਤਲੀ ਵਾਂਗ ਕੀਤੀ ਸੀ।
11 ਯਹੋਵਾਹ ਇਸਰਾਏਲ ਲਈ, ਬਾਜ ਵਾਂਗ ਸੀ। ਬਾਜ ਆਪਣੇ ਬੱਚਿਆਂ ਨੂੰ ਉੱਡਣਾ ਸਿੱਖਾਉਣ ਲਈ ਆਲ੍ਹਣੇ ਵਿੱਚੋਂ ਧੱਕ ਦਿੰਦਾ ਹੈ।
    ਉਹ ਆਪਣੇ ਬੱਚਿਆਂ ਨਾਲ ਉੱਡਦਾ ਹੈ ਅਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ।
ਉਹ ਉਨ੍ਹਾਂ ਨੂੰ ਫ਼ੜਨ ਲਈ, ਜਦੋਂ ਵੀ ਉਹ ਡਿੱਗਦੇ ਹਨ ਆਪਣੇ ਖੰਭ ਫ਼ੈਲਾਉਂਦਾ ਹੈ।
    ਉਨ੍ਹਾਂ ਨੂੰ ਇੱਕ ਸੁਰੱਖਿਅਤ ਥਾਂ ਲੈ ਜਾਣ ਖਾਤਰ ਆਪਣੇ ਖੰਭਾ ਨਾਲ ਚੁੱਕ ਲੈਂਦਾ ਹੈ। ਯਹੋਵਾਹ ਵੀ ਇਸੇ ਤਰ੍ਹਾਂ ਦਾ ਹੈ।
12 ਇੱਕਲੇ ਯਹੋਵਾਹ ਨੇ ਯਾਕੂਬ ਦੀ ਅਗਵਾਈ ਕੀਤੀ।
    ਕਿਸੇ ਵੀ ਵਿਦੇਸ਼ੀ ਦੇਵਤੇ ਨੇ ਯਾਕੂਬ ਨੂੰ ਨਹੀਂ ਬਚਾਇਆ।
13 ਯਹੋਵਾਹ ਨੇ ਯਾਕੂਬ ਦੀ ਪਹਾੜੀ ਪ੍ਰਦੇਸ਼ ਉੱਤੇ ਕਬਜ਼ਾ ਕਰਨ ਲਈ ਅਗਵਾਈ ਕੀਤੀ।
    ਉਸ ਨੇ ਉਸ ਨੂੰ ਖੇਤਾਂ ਦੀਆਂ ਫ਼ਸਲਾਂ ਦਿੱਤੀਆਂ।
ਉਸ ਨੇ ਚੱਟਾਨਾ ਵਿੱਚੋਂ ਸ਼ਹਿਦ,
    ਸਖਤ ਚੱਟਾਨ ਵਿੱਚੋਂ ਜੈਤੂਨ ਦੇ ਤੇਲ ਨਾਲ ਉਸਦਾ ਪਾਲਣ-ਪੋਸ਼ਣ ਕੀਤਾ।
14 ਵੱਗ ਤੋਂ ਮਖਣ ਨਾਲ, ਇੱਜੜ ਤੋਂ ਦੁੱਧ ਨਾਲ,
    ਲੇਲਿਆਂ ਅਤੇ ਬੱਕਰੀਆਂ ਤੋਂ ਚਰਬੀ ਨਾਲ,
ਬਾਸ਼ਾਨ ਦੇ ਸਭ ਤੋਂ ਵੱਧੀਆ ਭੇਡੂਆ ਨਾਲ ਅਤੇ ਸਭ ਤੋਂ ਵੱਧੀਆ ਕਣਕ ਨਾਲ।
    ਤੁਸੀਂ ਅੰਗੂਰਾਂ ਦੇ ਲਾਲ ਰਸ ਤੋਂ ਮੈਅ ਪੀਤੀ।

15 “ਹਰ ਯਸ਼ੁਰੂਨ ਮੋਟਾ ਹੋ ਗਿਆ ਸੀ ਅਤੇ ਝੋਟੇ ਵਾਂਗ ਛੜਾਂ ਮਾਰਦਾ ਸੀ।
    (ਹਾਂ, ਤੈਨੂੰ ਬਹੁਤ ਜ਼ਿਆਦਾ ਖੁਰਾਕ ਮਿਲੀ ਸੀ, ਤੂੰ ਮੋਟਾ ਅਤੇ ਭਾਰਾ ਹੋ ਗਿਆ ਸੀ।)
ਪਰ ਉਸ ਨੇ ਉਸ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸਨੇ ਉਸ ਨੂੰ ਸਾਜਿਆ
    ਅਤੇ ਉਸ ਚੱਟਾਨ ਕੋਲੋਂ ਭੱਜ ਗਿਆ ਜਿਸਨੇ ਉਸ ਨੂੰ ਬਚਾਇਆ ਸੀ।
16 ਹੋਰਨਾ ਦੇਵਿਤਆ ਦੀ ਉਪਾਸਨਾ ਕਰਕੇ ਉਨ੍ਹਾਂ ਨੇ ਉਸ ਨੂੰ ਈਰਖਾਲੂ ਬਣਾ ਦਿੱਤਾ।
    ਉਨ੍ਹਾਂ ਨੇ ਉਨ੍ਹਾਂ ਭੈੜੇ ਦੇਵਤਿਆਂ ਦੀ ਉਪਾਸਨਾ ਕੀਤੀ ਅਤੇ ਪਰਮੇਸ਼ੁਰ ਨੂੰ ਬਹੁਤ ਗੁੱਸੇ ਕਰ ਦਿੱਤਾ।
17 ਉਨ੍ਹਾਂ ਨੇ ਭੂਤਾ ਨੂੰ ਬਲੀਆਂ ਚੜ੍ਹਾਈਆਂ ਜੋ ਦੇਵਤੇ ਨਹੀਂ ਸਨ।
    ਉਹ ਨਵੇਂ ਦੇਵਤੇ ਸਨ ਜਿਨ੍ਹਾਂ ਨੂੰ ਉਹ ਜਾਣਦੇ ਨਹੀਂ ਸਨ,
    ਜਿਨ੍ਹਾਂ ਬਾਰੇ ਤੁਹਾਡੇ ਪੁਰਖੇ ਵੀ ਨਹੀਂ ਜਾਣਦੇ ਸਨ।
18 ਤੁਸੀਂ ਉਸ ਚੱਟਾਨ ਨੂੰ ਛੱਡ ਦਿੱਤਾ ਜਿਸਨੇ ਤੁਸਾਂ ਨੂੰ ਜਨਮ ਦਿੱਤਾ ਸੀ;
    ਤੁਸੀਂ ਉਸ ਪਰਮੇਸ਼ੁਰ ਨੂੰ ਭੁੱਲ ਗਏ ਜਿਸਨੇ ਤੁਸਾਂ ਨੂੰ ਜ਼ਿੰਦਗੀ ਦਿੱਤੀ ਸੀ।

19 “ਯਹੋਵਾਹ ਨੇ ਇਹ ਸਭ ਕੁਝ ਦੇਖਿਆ ਅਤੇ ਬਹੁਤ ਗੁੱਸੇ ਹੋ ਗਿਆ।
    ਉਸ ਦੇ ਧੀਆਂ ਪੁੱਤਰਾਂ ਨੇ ਉਸ ਨੂੰ ਕਰੋਧਵਾਨ ਕਰ ਦਿੱਤਾ ਸੀ।
20 ਇਸੇ ਲਈ ਯਹੋਵਾਹ ਨੇ ਆਖਿਆ ਸੀ, ‘ਮੈਂ ਉਨ੍ਹਾਂ ਲੋਕਾਂ ਕੋਲੋਂ ਪਰਤ ਜਾਵਾਂਗਾ
    ਅਤੇ ਦੇਖਾਂਗਾ ਫ਼ੇਰ ਕੀ ਵਾਪਰਦਾ ਹੈ!
ਉਹ ਵਿਦ੍ਰੋਹੀ ਹਨ।
    ਉਹ ਉਨ੍ਹਾਂ ਬੱਚਿਆਂ ਵ੍ਵਰਗੇ ਹਨ ਜਿਨ੍ਹਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸੱਕਦਾ!
21 ਉਨ੍ਹਾਂ ਨੇ ਮੈਨੂੰ (ਭੂਤਾ ਨਾਲ) ਜਿਹੜੇ ਦੇਵਤੇ ਨਹੀਂ ਹਨ, ਈਰਖਾਲੂ ਬਣਾ ਦਿੱਤਾ ਸੀ।
    ਉਨ੍ਹਾਂ ਨੇ ਮੈਨੂੰ ਉਨ੍ਹਾਂ ਬੁੱਤਾਂ ਨਾਲ ਨਾਰਾਜ਼ ਕਰ ਦਿੱਤਾ ਸੀ।
ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਬਾਰੇ ਈਰਖਾਲੂ ਬਣਾ ਦਿਆਂਗਾ ਜਿਹੜੇ ਸੱਚੀ ਕੌਮ ਨਹੀਂ ਹਨ।
    ਮੈਂ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨਾਲ ਨਾਰਾਜ਼ ਕਰ ਦਿਆਂਗਾ ਜਿਹੜੇ ਮੂਰਖ ਕੌਮ ਹਨ।
22 ਮੇਰਾ ਕਹਿਰ ਅੱਗ ਵਾਂਗ ਬਲ ਉੱਠੇਗਾ
    ਜਿਹੜੀ ਡੂੰਘੀ ਤੋਂ ਡੂੰਘੀ ਕਬਰ [b] ਤੀਕ,
ਧਰਤੀ ਨੂੰ ਅਤੇ ਇਸਦੀ ਸਾਰੀ ਪੈਦਾਵਾਰ
    ਨੂੰ ਸਾੜਦੀ ਹੋਈ ਪਰਬਤਾ ਦੇ ਹੇਠਾਂ ਤੀਕ ਬਲਦੀ ਹੈ!

23 “‘ਮੈਂ ਇਸਰਾਏਲੀਆਂ ਉੱਪਰ ਮੁਸੀਬਤਾਂ ਲਿਆਵਾਂਗਾ।
    ਮੈਂ ਆਪਣੇ ਸਾਰੇ ਤੀਰ ਉਨ੍ਹਾਂ ਉੱਪਰ ਚੱਲਾ ਦਿਆਂਗਾ।
24 ਉਹ ਭੁੱਖ ਨਾਲ ਕਮਜ਼ੋਰ ਹੋ ਜਾਣਗੇ।
    ਭਿਆਨਕ ਬਿਮਾਰੀਆਂ ਉਨ੍ਹਾਂ ਨੂੰ ਤਬਾਹ ਕਰ ਦੇਣਗਿਆਂ।
ਮੈਂ ਉਨ੍ਹਾਂ ਉੱਤੇ ਜੰਗਲੀ ਜਾਨਵਰ ਭੇਜ ਦਿਆਂਗਾ
    ਅਤੇ ਜ਼ਹਿਰੀਲੇ ਸੱਪ ਉਨ੍ਹਾਂ ਨੂੰ ਡੱਸਣਗੇ।
25 ਸੜਕਾਂ ਉੱਤੇ ਸਿਪਾਹੀ ਉਨ੍ਹਾਂ ਨੂੰ ਕਤਲ ਕਰਨਗੇ।
    ਉਨ੍ਹਾਂ ਦੇ ਘਰਾਂ ਅੰਦਰ ਭਿਆਨਕ ਘਟਨਾਵਾਂ ਵਾਪਰਨਗੀਆਂ।
ਸਿਪਾਹੀ ਗੱਬਰੂਆਂ ਅਤੇ ਮੁਟਿਆਰਾਂ ਨੂੰ ਮਾਰ ਦੇਣਗੇ।
    ਉਹ ਜੁਆਕਾ ਅਤੇ ਬੁਢਿਆਂ ਲੋਕਾਂ ਨੂੰ ਮਾਰ ਦੇਣਗੇ।

26 “‘ਮੈਂ ਇਸਰਾਏਲੀਆਂ ਨੂੰ ਤਬਾਹ ਕਰਨ ਬਾਰੇ ਸੋਚਿਆ ਸੀ
    ਤਾਂ ਜੋ ਲੋਕ ਉਨ੍ਹਾਂ ਬਾਰੇ ਪੂਰੀ ਤਰ੍ਹਾਂ ਭੁੱਲ ਜਾਣ!
27 ਪਰ ਮੈਂ ਜਾਣਦਾ ਹਾਂ ਕਿ ਉਨ੍ਹਾਂ ਦੇ ਦੁਸ਼ਮਣ ਕੀ ਆਖਣਗੇ,
    ਉਹ ਸਮਝਣਗੇ ਨਹੀਂ
ਅਤੇ ਹੈਂਕੜ ਨਾਲ ਆਖਣਗੇ,
    “ਯਹੋਵਾਹ ਨੇ ਇਹ ਸਭ ਕੁਝ ਨਹੀਂ ਕੀਤਾ!
    ਅਸੀਂ ਆਪਣੀ ਤਾਕਤ ਨਾਲ ਜਿੱਤ ਗਏ!”’

28 “ਉਹ ਇੱਕ ਮੂਰਖ ਕੌਮ ਹਨ।
    ਉਹ ਸਮਝਦੇ ਨਹੀਂ।
29 ਜੇ ਉਹ ਸਿਆਣੇ ਹੁੰਦੇ,
    ਉਹ ਸਮਝ ਜਾਂਦੇ।
    ਉਹ ਜਾਣ ਜਾਂਦੇ ਕਿ ਉਨ੍ਹਾਂ ਨਾਲ ਕੀ ਵਾਪਰੇਗਾ।
30 ਕੀ ਇੱਕਲਾ ਬੰਦਾ 1,000 ਬੰਦਿਆ ਨੂੰ ਭਜਾ ਸੱਕਦਾ ਹੈ?
    ਕੀ ਦੋ ਬੰਦੇ 10,000 ਬੰਦਿਆ ਨੂੰ ਭਜਾ ਸੱਕਦੇ ਹਨ?
ਇਹ ਉਦੋਂ ਹੀ ਵਾਪਰੇਗਾ ਜਦੋਂ ਯਹੋਵਾਹ ਉਨ੍ਹਾਂ
    ਨੂੰ ਉਨ੍ਹਾਂ ਦਿਆਂ ਦੁਸ਼ਮਣਾ
ਨੂੰ ਸੌਂਪ ਦੇਵੇਗਾ ਇਹ ਉਦੋਂ ਹੀ ਵਾਪਰੇਗਾ ਜੇ ਉਨ੍ਹਾਂ ਦੀ ਚੱਟਾਨ (ਪਰਮੇਸ਼ੁਰ)
    ਉਨ੍ਹਾਂ ਨੂੰ ਗੁਲਾਮਾ ਵਾਂਗ ਵੇਚ ਦੇਵੇਗੀ!
31 ਸਾਡੇ ਦੁਸ਼ਮਣਾ ਦੀ ਚੱਟਾਨ ਸਾਡੀ ਚੱਟਾਨ ਵਾਂਗ ਤਕੜੀ ਨਹੀਂ ਹੈ।
    ਇਹ ਸਾਡੇ ਦੁਸ਼ਮਣ ਵੀ ਜਾਣਦੇ ਹਨ!
32 ਉਨ੍ਹਾਂ ਦੀਆਂ ਵੇਲਾਂ ਅਤੇ ਉਨ੍ਹਾਂ ਦੇ ਖੇਤ,
    ਸਦੂਮ ਅਤੇ ਅਮੂਰਾਹ ਵਾਂਗ ਤਬਾਹ ਹੋ ਜਾਣਗੇ।
ਉਨ੍ਹਾਂ ਦੇ ਅੰਗੂਰ ਜ਼ਹਿਰ ਜਿੰਨੇ ਕੌੜੇ ਹਨ।
33     ਉਨ੍ਹਾਂ ਦੀ ਮੈਅ ਸੱਪ ਦੀ ਜ਼ਹਿਰ ਵਰਗੀ ਹੈ।

34 “‘ਮੈਂ ਉਸ ਸਜ਼ਾ ਨੂੰ ਬਚਾਕੇ ਰੱਖ ਰਿਹਾ ਹਾਂ!
    ਮੈਂ ਇਸ ਨੂੰ ਆਪਣੇ ਖਜ਼ਾਨੇ ਅੰਦਰ ਬੰਦ ਕਰ ਦਿੱਤਾ ਹੈ।
35 ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਲਈ ਸਜ਼ਾ ਦੇਵੇਗਾ।
    ਪਰ ਮੈਂ ਉਸ ਸਜ਼ਾ ਨੂੰ ਬਚਾਕੇ ਰੱਖ ਰਿਹਾ ਹਾਂ।
    ਜਦੋਂ ਤੱਕ ਕਿ ਉਹ ਫ਼ਿਸਲ ਨਹੀਂ ਜਾਂਦੇ ਅਤੇ ਮੰਦਾ ਨਹੀਂ ਕਰਦੇ।
ਉਨ੍ਹਾਂ ਦੀ ਮੁਸੀਬਤ ਦਾ ਸਮਾ ਨੇੜੇ ਹੈ।
    ਛੇਤੀ ਹੀ ਉਨ੍ਹਾਂ ਨੂੰ ਸਜ਼ਾ ਮਿਲੇਗੀ।’

36 “ਯਹੋਵਾਹ ਆਪਣੇ ਲੋਕਾਂ ਦਾ ਨਿਆਂ ਕਰੇਗਾ, ਉਹ ਉਸ ਦੇ ਨੌਕਰ ਹਨ;
    ਅਤੇ ਉਹ ਉਨ੍ਹਾਂ ਉੱਤੇ ਦਿਆਲੂ ਹੋਵੇਗਾ।
ਉਹ ਦੇਖੇਗਾ ਕਿ ਉਨ੍ਹਾਂ ਦੀ ਤਾਕਤ ਮੁੱਕ ਚੁੱਕੀ ਹੈ।
    ਉਹ ਦੇਖਗਾ ਕਿ ਗੁਲਾਮ
    ਅਤੇ ਆਜ਼ਾਦ ਲੋਕ ਦੋਵੇਂ ਬੇਸਹਾਰਾ ਹਨ।
37 ਤਦ ਫ਼ੇਰ ਯਹੋਵਾਹ ਆਖੇਗਾ, ‘ਕਿੱਥੇ ਹਨ ਉਨ੍ਹਾਂ ਦੇ ਦੇਵਤੇ?
    ਕਿੱਥੇ ਹੈ ਉਹ “ਚੱਟਾਨ”, ਜਿਸ ਵੱਲ ਉਹ ਆਸਰੇ ਲਈ ਪਰਤੇ ਸਨ?
38 ਜਿਨ੍ਹਾਂ ਦੇਵਤਿਆਂ ਨੇ ਉਨ੍ਹਾਂ ਦੀ ਬਲੀ ਦੀ ਚਰਬੀ ਖਾਧੀ,
    ਅਤੇ ਜਿਨ੍ਹਾਂ ਨੇ ਉਨ੍ਹਾਂ ਦੀਆਂ ਭੇਟਾ ਦੀ ਮੈਅ ਪੀਤੀ।
ਉਨ੍ਹਾਂ ਦੇਵਤਿਆਂ ਨੂੰ ਉੱਠਣ ਦਿਉ ਅਤੇ ਤੁਹਾਡੀ ਮਦਦ ਕਰਨ ਦਿਉ!
    ਉਨ੍ਹਾਂ ਨੂੰ ਤੁਹਾਡੀ ਰੱਖਿਆ ਕਰਨ ਦਿਉ।

39 “‘ਹੁਣ, ਦੇਖੋ ਕਿ ਮੈਂ ਖੁਦ ਉਹ ਹਾਂ!
    ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ।
ਮੈਂ ਹੀ ਲੋਕਾਂ ਨੂੰ ਮੌਤ ਦਿੰਦਾ ਹਾਂ
    ਅਤੇ ਲੋਕਾਂ ਨੂੰ ਜਿਉਣ ਦਿੰਦਾ ਹਾਂ।
ਮੈਂ ਲੋਕਾਂ ਨੂੰ ਜ਼ਖਮੀ ਕਰਦਾ ਹਾਂ
    ਅਤੇ ਮੈਂ ਉਨ੍ਹਾਂ ਨੂੰ ਰਾਜ਼ੀ ਕਰਦਾ ਹਾਂ।
    ਕੋਈ ਵੀ, ਕਿਸੇ ਹੋਰ ਬੰਦੇ ਨੂੰ ਮੇਰੇ ਹੱਥੋਂ, ਨਹੀਂ ਛੁਡਾ ਸੱਕਦਾ!
40 ਮੈਂ ਆਪਣਾ ਹੱਥ ਆਕਾਸ਼ ਵੱਲ ਚੁੱਕਦਾ ਹਾਂ ਅਤੇ ਇਹ ਇਕਰਾਰ ਕਰਦਾ ਹਾਂ।
    ਅਤੇ ਆਪਣੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ।
41 ਮੈਂ ਆਪਣੀ
    ਤਲਵਾਰ ਤੇਜ਼ ਕਰਾਂਗਾ
ਅਤੇ ਮੈਂ ਇਸ ਨੂੰ ਬਦਲਾ ਲੈਣ ਲਈ ਆਪਣੇ ਦੁਸ਼ਮਣਾ ਖਿਲਾਫ਼ ਵਰਤਾਂਗਾ।
    ਮੈਂ ਉਨ੍ਹਾਂ ਨੂੰ ਸਜ਼ਾ ਦੇਵਾਂਗਾ, ਜਿਸ ਦੇ ਉਹ ਅਧਿਕਾਰੀ ਹਨ।
42 ਮੇਰੇ ਦੁਸ਼ਮਣ ਮਾਰੇ ਜਾਣਗੇ ਅਤੇ ਉਹ ਕੈਦੀ ਬਣਾ ਲਈ ਜਾਣਗੇ,
    ਮੇਰੇ ਤੀਰ ਉਨ੍ਹਾਂ ਦੇ ਖੂਨ ਨਾਲ ਢੱਕੇ ਹੋਣਗੇ।
    ਮੇਰੀ ਸ਼ਮਸ਼ੀਰ ਉਨ੍ਹਾਂ ਦੇ ਫ਼ੌਜੀਆਂ ਦੇ ਸਿਰ ਕਲਮ ਕਰ ਦੇਵੇਗੀ।’

43 “ਸਾਰੀ ਦੁਨੀਆਂ ਨੂੰ, ਪਰਮੇਸ਼ੁਰ ਲੋਕਾਂ ਵਾਸਤੇ ਖੁਸ਼ ਹੋਣਾ ਚਾਹੀਦਾ ਹੈ!
    ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੰਦਾ ਹੈ ਜਿਹੜੇ ਉਸ ਦੇ ਸੇਵਕਾਂ ਨੂੰ ਕਤਲ ਕਰਦੇ ਹਨ।
ਉਹ ਆਪਣੇ ਦੁਸ਼ਮਣਾ ਨੂੰ ਸਜ਼ਾ ਦਿੰਦਾ ਹੈ, ਜਿਸਦੇ ਉਹ ਅਧਿਕਾਰੀ ਹਨ।
    ਉਹ ਆਪਣੇ ਲੋਕਾਂ ਲਈ ਅਤੇ ਆਪਣੀ ਧਰਤੀ ਲਈ ਪਰਾਸਚਿਤ ਕਰਦਾ ਹੈ।”

ਮੂਸਾ ਲੋਕਾਂ ਨੂੰ ਆਪਣਾ ਗੀਤ ਸਿੱਖਾਉਂਦਾ ਹੈ

44 ਮੂਸਾ ਅਤੇ ਨੂਨ ਦਾ ਪੁੱਤਰ ਯਹੋਸ਼ੁਆ ਆਏ ਅਤੇ ਇਸਰਾਏਲ ਦੇ ਲੋਕਾਂ ਦੇ ਸੁਣਨ ਲਈ ਉਨ੍ਹਾਂ ਨੇ ਆਪਣੇ ਗੀਤ ਦੇ ਸਾਰੇ ਸ਼ਬਦ ਗਾਏ। 45 ਜਦੋਂ ਮੂਸਾ ਸਾਰੇ ਇਸਰਾਏਲ ਨੂੰ ਇਹ ਬਿਵਸਥਾ ਦੱਸ ਹਟਿਆ, 46 ਉਸ ਨੇ ਉਨ੍ਹਾਂ ਨੂੰ ਆਖਿਆ, “ਤੁਹਾਨੂੰ ਉਨ੍ਹਾਂ ਸਾਰੇ ਆਦੇਸ਼ਾ ਉੱਤੇ ਧਿਆਨ ਦੇਣ ਦਾ ਪੱਕ ਕਰਨਾ ਚਾਹੀਦਾ ਹੈ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ। ਅਤੇ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਇਹ ਦੱਸੋ ਕਿ ਉਹ ਇਸ ਕਾਨੂੰਨ ਵਿੱਚਲੇ ਹੁਕਮਾਂ ਦਾ ਪੂਰੀ ਤਰ੍ਹਾਂ ਪਾਲਨ ਕਰਨ। 47 ਇਹ ਨਾ ਸੋਚੋ ਕਿ ਇਹ ਸਿੱਖਿਆਵਾ ਜ਼ਰੂਰੀ ਨਹੀਂ ਹਨ! ਇਹ ਤੁਹਾਡੀ ਜ਼ਿੰਦਗੀ ਹਨ! ਇਨ੍ਹਾਂ ਸਿੱਖਿਆਵਾ ਸਦਕਾ ਤੁਸੀਂ ਯਰਦਨ ਨਦੀ ਦੇ ਪਾਰ ਦੀ ਉਸ ਧਰਤੀ ਉੱਤੇ ਲੰਮੀ ਉਮਰ ਭੋਗੋਂਗੇ ਜਿਸ ਨੂੰ ਤੁਸੀਂ ਲੈਣ ਲਈ ਤਿਆਰ ਹੈ।”

ਨਬੋ ਪਰਬਤ ਉੱਤੇ ਮੂਸਾ

48 ਯਹੋਵਾਹ ਨੇ ਉਸੇ ਦਿਨ ਮੂਸਾ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, 49 “ਅਬਰੀਮ ਪਰਬਤ ਵੱਲ ਜਾ। ਯਰੀਹੋ ਸ਼ਹਿਰ ਦੇ ਸਾਹਮਣੇ ਮੋਆਬ ਦੀ ਧਰਤੀ ਉੱਤੇ ਨਬੋ ਪਹਾੜ ਉੱਤੇ ਜਾ। ਫ਼ੇਰ ਤੂੰ ਕਨਾਨ ਦੀ ਉਹ ਧਰਤੀ ਦੇਖ ਸੱਕੇਂਗਾ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਰਹਿਣ ਲਈ ਦੇ ਰਿਹਾ ਹਾਂ। 50 ਤੇਰਾ ਦੇਹਾਂਤ ਉਸ ਪਰਬਤ ਉੱਤੇ ਹੋਵੇਗਾ। ਤੂੰ ਜਾਕੇ ਆਪਣੇ ਲੋਕਾਂ ਵਿੱਚ ਸ਼ਾਮਿਲ ਹੋ ਜਾਵੇਂਗਾ, ਜਿਵੇਂ ਤੇਰਾ ਭਰਾ ਹਾਰੂਨ ਹੋਰ ਪਰਬਤ ਉੱਤੇ ਮਰਿਆ ਸੀ। 51 ਕਿਉਂਕਿ ਤੁਸੀਂ ਦੋਹਾ ਨੇ ਮੇਰੇ ਖਿਲਾਫ਼ ਪਾਪ ਕੀਤਾ ਸੀ। ਤੁਸੀਂ ਕਾਦੇਸ਼ ਨੇੜੇ ਮਰੀਬਾਹ ਦੇ ਪਾਣੀਆਂ ਕੰਢੇ ਸੀ। ਇਹ ਥਾਂ ਸੀਨਈ ਦੇ ਮਾਰੂਥਲ ਅੰਦਰ ਸੀ। ਉੱਥੇ, ਇਸਰਾਏਲ ਦੇ ਲੋਕਾਂ ਸਾਹਮਣੇ, ਤੁਸੀਂ ਮੇਰਾ ਆਦਰ ਨਹੀਂ ਕੀਤਾ ਸੀ ਅਤੇ ਇਹ ਨਹੀਂ ਸੀ ਦਰਸਾਇਆ ਕਿ ਮੈਂ ਪਵਿੱਤਰ ਹਾਂ। 52 ਇਸ ਲਈ ਹੁਣ ਜੇ ਤੂੰ ਚਾਹੇ, ਤੂੰ ਉਹ ਧਰਤੀ, ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦੇ ਰਿਹਾ ਹਾਂ, ਕੁਝ ਦੂਰੀ ਤੋਂ ਦੇਖ ਸੱਕਦਾ ਹੈ। ਪਰ ਤੂੰ ਉਸ ਧਰਤੀ ਅੰਦਰ ਜਾ ਨਹੀਂ ਸੱਕਦਾ।”

ਮੂਸਾ ਦੀ ਲੋਕਾਂ ਨੂੰ ਅਸੀਸ

33 ਇਹ ਉਹ ਅਸੀਸ ਹੈ ਜਿਹੜੀ ਪਰਮੇਸ਼ੁਰ ਦੇ ਬੰਦੇ, ਮੂਸਾ ਨੇ, ਆਪਣੀ ਮੌਤ ਤੋਂ ਪਹਿਲਾਂ ਇਸਰਾਏਲ ਦੇ ਲੋਕਾਂ ਨੂੰ ਦਿੱਤੀ। ਮੂਸਾ ਨੇ ਆਖਿਆ,

“ਯਹੋਵਾਹ ਸੀਨਈ ਪਰਬਤ ਤੋਂ ਆਇਆ,
    ਜਿਵੇਂ ਸਾਡੇ ਉੱਤੇ ਸੇਈਰ ਤੋਂ ਸਵੇਰ ਦੀ
    ਚਮਕਦੀ ਰੌਸ਼ਨੀ ਆਉਂਦੀ ਹੈ।
ਉਹ ਪਾਰਾਨ ਪਰਬਤ ਤੋਂ ਆਉਂਦੀ ਰੌਸ਼ਨੀ ਵਾਂਗ ਚਮਕਿਆ।
    ਉਹ ਆਪਣੇ ਸੱਜੇ ਹੱਥ ਵਿੱਚ ਭਖਦੀ ਹੋਈ ਰੌਸ਼ਨੀ ਨਾਲ ਦਸ ਹਜ਼ਾਰਾ ਪਵਿੱਤਰ ਹਸਤੀਆਂ ਕੋਲੋਂ ਆਇਆ। [c]
ਹਾਂ, ਯਹੋਵਾਹ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ।
    ਉਸ ਦੇ ਸਾਰੇ ਪਵਿੱਤਰ ਆਦਮੀ ਉਸ ਦੇ ਹੱਥ ਵਿੱਚ ਹਨ।
ਯਹੋਵਾਹ ਉਨ੍ਹਾਂ ਨੂੰ ਰਾਹ ਵਿਖਾਉਣ ਵਾਲਾ ਹੈ
    ਅਤੇ ਉਸ ਦੀਆਂ ਬਿਵਸਥਾ ਸਿੱਖ ਰਹੇ ਹਨ!
ਮੂਸਾ ਨੇ ਸਾਨੂੰ ਬਿਵਸਥਾ ਦਿੱਤੀ।
    ਉਹ ਸਾਖੀਆਂ ਯਾਕੂਬ ਦੇ ਲੋਕਾਂ ਲਈ ਹਨ।
ਇਸ ਸਮੇਂ, ਇਸਰਾਏਲ ਦੇ
    ਸਾਰੇ ਪਰਿਵਾਰ-ਸਮੂਹ ਅਤੇ ਉਨ੍ਹਾਂ ਦੇ ਆਗੂ ਇਕੱਠੇ ਹੋਏ ਹਨ,
    ਅਤੇ ਯਹੋਵਾਹ ਯਸ਼ੁਰੂਨ (ਇਸਰਾਏਲ) ਦਾ ਰਾਜਾ ਬਣ ਗਿਆ।

ਰਊਬੇਨ ਦੀ ਅਸੀਸ

“ਰਊਬੇਨ ਜੀਵੇ, ਉਹ ਨਾ ਮਰੇ!
    ਪਰ ਉਸ ਦੇ ਪਰਿਵਾਰ-ਸਮੂਹ ਅੰਦਰ ਸਿਰਫ਼ ਥੋੜੇ ਜਿਹੇ ਲੋਕ ਹੋਣ!”

ਯਹੂਦਾਹ ਦੀ ਅਸੀਸ

ਮੂਸਾ ਨੇ ਯਹੂਦਾਹ ਬਾਰੇ ਇਹ ਗੱਲਾਂ ਆਖੀਆਂ,

“ਹੇ ਯਹੋਵਾਹ, ਯਹੂਦਾਹ ਦੇ ਆਗੂ ਨੂੰ ਸੁਣ ਜਦੋਂ ਉਹ ਸਹਾਇਤਾ ਲਈ ਪੁਕਾਰ ਕਰਦਾ ਹੈ।
    ਉਸ ਨੂੰ ਉਸ ਦੇ ਆਪਣੇ ਲੋਕਾਂ ਵਿੱਚ ਲੈ ਆ।
ਉਸ ਨੂੰ ਤਕੜਾ ਕਰ ਅਤੇ
    ਆਪਣਿਆ ਦੁਸ਼ਮਣਾ ਨੂੰ ਹਰਾਉਣ ਵਿੱਚ ਉਸਦੀ ਸਹਾਇਤਾ ਕਰ।”

ਲੇਵੀ ਦੀ ਅਸੀਸ

ਮੂਸਾ ਨੇ ਇਹ ਗੱਲਾਂ ਲੇਵੀ ਬਾਰੇ ਆਖੀਆਂ,

“ਲੇਵੀ ਤੇਰਾ ਸੱਚਾ ਅਨੁਯਾਈ ਹੈ।
    ਉਹ ਉਰੀਮ ਅਤੇ ਤੁੰਮੀਮ ਰੱਖਦਾ ਹੈ।
ਮੱਸਾਹ ਵਿੱਚ ਤੂੰ ਲੇਵੀ ਦੇ ਲੋਕਾਂ ਨੂੰ ਪਰੱਖਿਆ ਸੀ।
    ਮਰੀਬਾਹ [d] ਦੇ ਪਾਣੀਆਂ ਵਿਖੇ ਤੂੰ ਸਾਬਤ ਕੀਤਾ ਸੀ ਕਿ ਉਹ ਤੇਰੇ ਹਨ।
ਉਨ੍ਹਾਂ ਨੇ ਤੇਰਾ, ਯਹੋਵਾਹ, ਬਹੁਤ ਚੰਗੀ ਤਰ੍ਹਾਂ ਧਿਆਨ ਰੱਖਿਆ,
    ਆਪਣੇ ਖੁਦ ਦੇ ਪਰਿਵਾਰਾਂ ਨਾਲੋ ਵੀ ਚੰਗੀ ਤਰ੍ਹਾਂ।
ਉਹ ਆਪਣੇ ਮਾਪਿਆ ਨੂੰ ਭੁੱਲ ਗਏ ਅਤੇ ਖੁਦ ਦੇ ਭਰਾਵਾ ਨੂੰ ਨਹੀਂ ਪਛਾਣਿਆ।
    ਉਨ੍ਹਾਂ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ।
ਪਰ ਉਨ੍ਹਾਂ ਤੇਰੇ ਹੁਕਮਾ ਦੀ ਪਾਲਣਾ ਕੀਤੀ
    ਅਤੇ ਉਨ੍ਹਾਂ ਤੇਰੇ ਇਕਰਾਰਨਾਮੇ ਨੂੰ ਰੱਖਿਆ ਸੀ।
10 ਉਹ ਤੁਹਾਡੇ ਯਾਕੂਬ ਨੂੰ ਬਿਧੀਆਂ ਸਿੱਖਾਉਣਗੇ।
    ਉਹ ਇਸਰਾਏਲ ਨੂੰ ਤੁਹਾਡੀ ਬਿਧੀ ਸਿੱਖਾਉਣਗੇ।
ਉਹ ਤੁਹਾਡੇ ਸਾਹਮਣੇ ਧੂਫ਼ ਧੁਖਾਉਣਗੇ।
    ਉਹ ਤੁਹਾਡੀ ਜਗਵੇਦੀ ਉੱਤੇ ਹੋਮ ਦੀ ਭੇਟ ਚੜ੍ਹਾਉਣਗੇ।

11 “ਮੇਰੇ ਯਹੋਵਾਹ, ਲੇਵੀ ਦੀਆਂ ਚੀਜ਼ਾਂ ਨੂੰ ਅਸੀਸ ਦੇ।
    ਉਸ ਦੀਆਂ ਕੀਤੀਆਂ ਗੱਲਾਂ ਨੂੰ ਪ੍ਰਵਾਨ ਕਰ।
ਉਸ ਉੱਪਰ ਹਮਲਾ ਕਰਨ ਵਾਲੇ ਲੋਕਾਂ ਨੂੰ ਤਬਾਹ ਕਰ ਦੇ!
    ਉਸ ਦੇ ਦੁਸ਼ਮਣ ਨੂੰ ਹਰਾ ਦੇ, ਤਾਂ ਜੋ ਉਹ ਦੁਬਾਰਾ ਹਮਲਾ ਨਾ ਕਰਨ।”

ਬਿਨਯਾਮੀਨ ਦੀ ਅਸੀਸ

12 ਮੂਸਾ ਨੇ ਬਿਨਯਾਮੀਨ ਬਾਰੇ ਇਹ ਆਖਿਆ,

“ਯਹੋਵਾਹ, ਬਿਨਯਾਮੀਨ ਨੂੰ ਪਿਆਰ ਕਰਦਾ ਹੈ।
    ਬਿਨਯਾਮੀਨ ਉਸ ਦੇ ਨੇੜੇ ਹੋਕੇ ਰਹੇਗਾ
ਯਹੋਵਾਹ ਹਰ ਸਮੇਂ ਉਸਦੀ ਰੱਖਿਆ ਕਰਦਾ ਹੈ।
    ਅਤੇ ਯਹੋਵਾਹ ਉਸਦੀ ਧਰਤੀ ਉੱਤੇ ਰਹੇਗਾ।” [e]

ਯੂਸੁਫ਼ ਦੀ ਅਸੀਸ

13 ਮੂਸਾ ਨੇ ਯੂਸੁਫ਼ ਬਾਰੇ ਇਹ ਆਖਿਆ,

“ਸ਼ਾਲਾ ਯਹੋਵਾਹ ਯੂਸੁਫ਼ ਦੀ ਧਰਤੀ ਨੂੰ ਅਸੀਸ ਦੇਵੇ।
    ਯਹੋਵਾਹ, ਉੱਪਰੋਂ ਆਕਾਸ਼ ਵਿੱਚੋਂ ਮੀਂਹ
    ਅਤੇ ਹੇਠਾ ਧਰਤੀ ਵਿੱਚੋਂ ਪਾਣੀ ਭੇਜੋ।
14 ਸੂਰਜ ਉਨ੍ਹਾਂ ਨੂੰ ਚੰਗਾ ਫ਼ਲ ਦੇਵੇ।
    ਹਰ ਮਹੀਨਾ ਆਪਣਾ ਉੱਤਮ ਫ਼ਲ ਲਿਆਵੇ।
15 ਪ੍ਰਾਚੀਨ ਪਹਾੜੀਆਂ ਅਤੇ ਪੁਰਾਣੇ ਪਰਬਤ ਆਪਣੇ ਸਭ ਤੋਂ
    ਵੱਧੀਆ ਫ਼ਲ ਪੈਦਾ ਕਰਨ।
16 ਧਰਤੀ ਆਪਣਾ ਸਰਬੋਤਮ ਫ਼ਲ ਯੂਸੁਫ਼ ਨੂੰ ਦੇਵੇਗੀ।
    ਯੂਸੁਫ਼ ਨੇ ਆਪਣੇ ਭਰਾਵਾਂ ਉੱਤੇ ਸ਼ਾਸਨ ਕੀਤਾ।
    ਇਸ ਲਈ ਝਾੜੀ ਦਾ ਯਹੋਵਾਹ ਯੂਸੁਫ਼ ਨੂੰ ਸਰਬੋਤਮ ਫ਼ਲ ਦੇਵੇ।
17 ਅਫ਼ਰਾਈਮ ਅਤੇ ਮਨੱਸ਼ਹ ਪਹਿਲੋਠੇ
    ਬਲਦ ਵਾਂਗ ਤੇਜਸਵੀ ਹਨ।
ਉਹ ਹੋਰਨਾ ਲੋਕਾਂ ਉੱਤੇ ਹਮਲਾ ਕਰਨਗੇ
    ਅਤੇ ਉਨ੍ਹਾਂ ਨੂੰ ਧਰਤੀ ਦੇ ਅੰਤ ਤੀਕ ਧੱਕ ਦੇਣਗੇ!
ਹਾਂ, ਮਨੱਸ਼ਹ ਕੋਲ ਹਜ਼ਾਰਾ ਲੋਕ ਹਨ,
    ਅਤੇ ਅਫ਼ਰਾਈਮ ਕੋਲ 10,000 ਹਨ।”

ਜ਼ਬੁਲੂਨ ਅਤੇ ਯਿੱਸਾਕਾਰ ਦੀ ਅਸੀਸ

18 ਮੂਸਾ ਨੇ ਜ਼ਬੁਲੂਨ ਬਾਰੇ ਇਹ ਆਖਿਆ,

“ਜ਼ਬੁਲੂਨ, ਖੁਸ਼ ਹੋ, ਜਦੋਂ ਵੀ ਤੂੰ ਬਾਹਰ ਜਾਵੇਂ।
    ਯਿੱਸਾਕਾਰ, ਆਪਣੇ ਤੰਬੂਆਂ ਵਿੱਚ ਖੁਸ਼ ਹੋ।
19 ਉਹ ਲੋਕਾਂ ਨੂੰ ਆਪਣੇ ਪਰਬਤ ਉੱਤੇ ਸੱਦਣਗੇ।
    ਉਹ ਸਹੀ ਬਲੀਆਂ ਭੇਟ ਕਰਨਗੇ
ਅਤੇ ਸਮੁੰਦਰ ਵਿੱਚੋਂ ਅਮੀਰੀਆਂ
    ਅਤੇ ਕੰਢਿਆਂ ਤੋਂ ਖਜ਼ਾਨੇ ਕੱਢਣਗੇ।”

ਗਾਦ ਦੀ ਅਸੀਸ

20 ਮੂਸਾ ਨੇ ਗਾਦ ਬਾਰੇ ਇਹ ਆਖਿਆ,

“ਉਸਤਤ ਪਰਮੇਸ਼ੁਰ ਦੀ, ਜਿਸਨੇ ਗਾਦ ਨੂੰ ਦਿੱਤੀ ਹੋਰ ਧਰਤੀ!
ਬੱਬਰ ਸ਼ੇਰ ਵਰਗਾ ਹੈ ਗਾਦ।
    ਲੇਟਿਆ ਰਹਿੰਦਾ ਹੈ ਉਹ ਅਤੇ ਇੰਤਜ਼ਾਰ ਕਰਦਾ ਹੈ।
    ਫ਼ੇਰ ਹਮਲਾ ਕਰਦਾ ਹੈ ਉਹ ਅਤੇ ਚੀਰ ਦਿੰਦਾ ਹੈ ਜਾਨਵਰ ਨੂੰ ਫ਼ੀਤੀ-ਫ਼ੀਤੀ।
21 ਚੁਣ ਲੈਂਦਾ ਹੈ ਉਹ ਸਰਬੋਤਮ ਹਿੱਸਾ ਆਪਣੇ ਲਈ ਰੱਖਦਾ
    ਹੈ ਉਹ ਕਮਾਂਡਰ ਦਾ ਹਿੱਸਾ।
ਲੋਕਾਂ ਦੇ ਆਗੂ ਆਉਂਦੇ ਨੇ ਕੋਲ ਉਸਦੇ।
    ਕਰਦਾ ਹੈ ਉਹ ਉਹੀ ਜੋ ਨੇਕ ਹੈ ਯਹੋਵਾਹ ਦੀ ਨਿਗਾਹ ਵਿੱਚ।
    ਕਰਦਾ ਹੈ ਉਹ ਉਹੀ ਜੋ ਠੀਕ ਹੈ ਇਸਰਾਏਲ ਦੇ ਲੋਕਾਂ ਲਈ।”

ਦਾਨ ਦੀ ਅਸੀਸ

22 ਮੂਸਾ ਨੇ ਦਾਨ ਬਾਰੇ ਇਹ ਆਖਿਆ:

“ਦਾਨ ਸ਼ੇਰ ਦਾ ਬੱਚਾ ਹੈ
    ਜਿਹੜਾ ਬਾਸ਼ਾਨ ਵਿੱਚੋਂ ਝਪਟਦਾ ਹੈ।”

ਨਫ਼ਤਾਲੀ ਦੀ ਅਸੀਸ

23 ਮੂਸਾ ਨੇ ਨਫ਼ਤਾਲੀ ਬਾਰੇ ਇਹ ਆਖਿਆ:

“ਨਫ਼ਤਾਲੀ, ਤੂੰ ਚੰਗੀਆਂ ਚੀਜ਼ਾਂ ਹਾਸਿਲ ਕਰੇਗਾ।
    ਯਹੋਵਾਹ ਸੱਚ ਮੁੱਚ ਤੈਨੂੰ ਅਸੀਸ ਦੇਵੇਗਾ।
    ਤੂੰ ਗਲੀਲੀ ਝੀਲ ਦੇ ਦੱਖਣੀ ਕੰਢੇ ਤੀਕ ਧਰਤੀ ਹਾਸਿਲ ਕਰੇਂਗਾ।”

ਆਸ਼ੇਰ ਦੀ ਅਸੀਸ

24 ਮੂਸਾ ਨੇ ਆਸ਼ੇਰ ਦੇ ਬਾਰੇ ਇਹ ਆਖਿਆ,

“ਆਸ਼ੇਰ ਪੁੱਤਰਾਂ ਵਿੱਚੋਂ ਸਭ ਤੋਂ ਸੁਭਾਗਾ ਹੈ।
    ਉਹ ਆਪਣੇ ਭਰਾਵਾਂ ਦਾ ਪਿਆਰ ਹੋਵੇ,
    ਅਤੇ ਉਹ ਜੈਤੂਨ ਦੇ ਤੇਲ ਨਾਲ ਆਪਣੇ ਪੈਰ ਧੋਵੇ।
25 ਤੇਰੇ ਦਰਾ ਉੱਤੇ ਲੋਹੇ ਅਤੇ ਤਾਂਬੇ ਦੇ ਜਿੰਦਰੇ ਹੋਣਗੇ।
    ਤੂੰ ਉਮਰ ਭਰ ਲਈ ਤਕੜਾ ਹੋਵੇਂਗਾ।”

ਮੂਸਾ ਪਰਮੇਸ਼ੁਰ ਦੀ ਉਸਤਤਿ ਕਰਦਾ ਹੈ

26 “ਕੋਈ ਯਸ਼ੁਰੂਨ ਦੇ ਪਰਮੇਸ਼ੁਰ ਵਰਗਾ ਨਹੀਂ!
    ਉਹ ਮਿਹਰਬਾਨ ਹੋਕੇ ਤੇਰੀ ਸਹਾਇਤਾ ਕਰਨ ਲਈ
    ਬੱਦਲਾਂ ਰਾਹੀਂ ਅਕਾਸ਼ ਵਿੱਚ, ਸਵਾਰੀ ਕਰਦਾ ਹੈ।
27 ਸਦੀਵ ਪਰਮੇਸ਼ੁਰ
    ਤੇਰੀ ਸੁਰੱਖਿਆ ਦਾ ਸਥਾਨ ਹੈ।
ਉਸ ਦੀ ਸਦੀਵ ਸ਼ਕਤੀ
    ਤੇਰਾ ਬਚਾਉ ਕਰਦੀ ਹੈ,
ਉਹ ਤੇਰੇ ਦੁਸ਼ਮਣਾ ਨੂੰ ਇਹ ਆਖਦਿਆ ਤੇਰੀ ਧਰਤੀ
    ਵਿੱਚੋਂ ਕੱਢ ਦੇਵੇਗਾ, ‘ਤਬਾਹ ਕਰ ਦੇ ਦੁਸ਼ਮਣ ਨੂੰ!’
28 ਇਸ ਲਈ ਇਸਰਾਏਲ ਸੁਰੱਖਿਅਤ ਰਹੇਗਾ,
    ਯਾਕੂਬ ਦਾ ਖੂਹ ਸੁਰੱਖਿਅਤ ਹੈ।
ਉਹ ਧਰਤੀ, ਅਨਾਜ ਅਤੇ ਮੈਅ ਵਾਲੀ ਹਾਸਿਲ ਕਰਨਗੇ।
    ਅਤੇ ਉਸ ਧਰਤੀ ਉੱਤੇ ਕਾਫ਼ੀ ਬਰੱਖਾ ਹੋਵੇਗੀ।
29 ਇਸਰਾਏਲ, ਤੂੰ ਸੁਭਾਗਾ ਹੈ।
    ਕੋਈ ਹੋਰ ਦੇਸ਼ ਤੇਰੇ ਜਿਹਾ ਨਹੀਂ।
ਯਹੋਵਾਹ ਨੇ ਤੇਰਾ ਬਚਾਉ ਕੀਤਾ ਸੀ।
    ਉਹ ਉਸ ਮਜ਼ਬੂਤ ਢਾਲ ਵਰਗਾ ਜੋ ਤੇਰਾ ਬਚਾਉ ਕਰਦੀ ਹੈ।
    ਉਹ ਤਲਵਾਰ ਜਿਹਾ ਸ਼ਕਤੀਸ਼ਾਲੀ ਹੈ।
ਤੇਰੇ ਕੋਲੋਂ ਤੇਰੇ ਦੁਸ਼ਮਣ ਭੈਭੀਤ ਹੋਣਗੇ
    ਅਤੇ ਤੂੰ ਉਨ੍ਹਾਂ ਦੇ ਪਵਿੱਤਰ ਸਥਾਨ ਲਿਤਾੜ ਦੇਵੇਗਾ।”

ਮੂਸਾ ਦਾ ਦੇਹਾਂਤ

34 ਮੂਸਾ ਨਬੋ ਪਰਬਤ ਉੱਪਰ ਚੜ੍ਹ ਗਿਆ। ਮੂਸਾ ਮੋਆਬ ਦੀ ਯਰਦਨ ਨਦੀ ਵਿੱਚੋਂ ਪਿਸਗਾਹ ਪਰਬਤ ਦੀ ਚੋਟੀ ਉੱਤੇ ਚੱਲਾ ਗਿਆ। ਇਹ ਥਾਂ ਯਰੀਹੋ ਤੋਂ ਯਰਦਨ ਨਦੀ ਦੇ ਪਾਰ ਸੀ। ਯਹੋਵਾਹ ਨੇ ਮੂਸਾ ਨੂੰ ਗਿਲਆਦ ਤੋਂ ਦਾਨ ਤੱਕ ਦੀ ਸਾਰੀ ਧਰਤੀ ਦਿਖਾਈ। ਯਹੋਵਾਹ ਨੂੰ ਉਸ ਨੂੰ ਨਫ਼ਤਾਲੀ, ਅਫ਼ਰਾਈਮ ਅਤੇ ਮਨੱਸ਼ਹ ਦੀ ਸਾਰੀ ਧਰਤੀ ਦਿਖਾਈ। ਉਸ ਨੇ ਉਸ ਨੂੰ ਭੁਮੱਧ ਸਾਗਰ ਤੱਕ ਦੀ ਯਹੂਦਾਹ ਦੀ ਸਰੀ ਧਰਤੀ ਦਿਖਾਈ। ਯਹੋਵਾਹ ਨੇ ਮੂਸਾ ਨੂੰ ਨੇਗੇਵ ਅਤੇ ਉਹ ਵਾਦੀ ਦਿਖਾਈ ਜਿਹੜੀ ਸੋਆਰ ਤੋਂ ਯਰੀਹੋ ਨੂੰ, ਪਾਮ ਦੇ ਰੁੱਖਾਂ ਵਾਲੇ ਸ਼ਹਿਰ ਵੱਲ ਜਾਂਦੀ ਹੈ। ਯਹੋਵਾਹ ਨੇ ਮੂਸਾ ਨੂੰ ਆਖਿਆ, “ਇਹੀ ਉਹ ਧਰਤੀ ਹੈ ਜਿਸਦਾ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਇਕਰਾਰ ਕੀਤਾ ਸੀ। ਮੈਂ ਉਨ੍ਹਾਂ ਨੂੰ ਆਖਿਆ ਸੀ, ‘ਮੈਂ ਇਹ ਧਰਤੀ ਤੁਹਾਡੇ ਉੱਤਰਾਧਿਕਾਰੀਆਂ ਨੂੰ ਦਿਆਂਗਾ। ਮੈਂ ਤੁਹਾਨੂੰ ਇਹ ਧਰਤੀ ਦਿਖਾ ਦਿੱਤੀ ਹੈ, ਪਰ ਤੂੰ ਉੱਥੇ ਜਾ ਨਹੀਂ ਸੱਕਦਾ।’”

ਫ਼ੇਰ ਮੂਸਾ, ਯਹੋਵਾਹ ਦਾ ਸੇਵਕ, ਉੱਥੇ ਮੋਆਬ ਦੀ ਧਰਤੀ ਉੱਤੇ ਮਰ ਗਿਆ। ਯਹੋਵਾਹ ਨੇ ਮੂਸਾ ਨੂੰ ਦੱਸਿਆ ਸੀ ਕਿ ਇਹ ਗੱਲ ਵਾਪਰੇਗੀ। ਯਹੋਵਾਹ ਨੇ ਮੂਸਾ ਨੂੰ ਮੋਆਬ ਵਿੱਚ ਦਫ਼ਨ ਕਰ ਦਿੱਤਾ। ਇਹ ਥਾਂ ਬੈਤ-ਪਓਰ ਦੇ ਸਾਹਮਣੇ ਦੀ ਵਾਦੀ ਅੰਦਰ ਸੀ। ਪਰ ਅੱਜ ਤੱਕ ਵੀ ਕੋਈ ਬੰਦਾ ਇਹ ਨਹੀਂ ਜਾਣਦਾ ਕਿ ਮੂਸਾ ਦੀ ਕਬਰ ਠੀਕ ਕਿਹੜੇ ਥਾਵੇਂ ਹੈ। ਮੂਸਾ ਜਦੋਂ ਮਰਿਆ, ਉਹ 120 ਵਰ੍ਹਿਆ ਦਾ ਸੀ। ਉਹ ਪਹਿਲਾਂ ਵਾਂਗ ਹੀ ਤਕੜਾ ਸੀ ਅਤੇ ਉਸ ਦੀਆਂ ਅੱਖਾਂ ਦੀ ਦ੍ਰਿਸ਼ਟੀ ਚੰਗੀ ਸੀ। ਇਸਰਾਏਲ ਦੇ ਲੋਕਾਂ ਨੇ 30 ਦਿਨ ਤੱਕ ਮੂਸਾ ਦਾ ਸੋਗ ਮਨਾਇਆ। ਉਹ ਸੋਗ ਦਾ ਸਮਾ ਖਤਮ ਹੋਣ ਤੱਕ ਮੋਆਬ ਵਿੱਚ ਯਰਦਨ ਵਾਦੀ ਵਿੱਚ ਹੀ ਰਹੇ।

ਯਹੋਸ਼ੁਆ ਨਵਾਂ ਆਗੂ ਬਣਦਾ ਹੈ

ਮੂਸਾ ਨੇ ਆਪਣੇ ਹੱਥ ਯਹੋਸ਼ੁਆ ਉੱਤੇ ਰੱਖ ਦਿੱਤੇ। ਫ਼ੇਰ ਯਹੋਸ਼ੁਆ ਨੂਨ ਦਾ ਪੁੱਤਰ ਸਿਆਣਪ ਨਾਲ ਭਰ ਗਿਆ। ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਸ਼ੁਆ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਹੀ ਗੱਲਾਂ ਕੀਤੀਆਂ ਜਿਨ੍ਹਾਂ ਬਾਰੇ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

10 ਇਸਰਾਏਲ, ਦੇ ਨਬੀਆਂ ਵਿੱਚੋਂ, ਹੋਰ ਕੋਈ ਵੀ ਮੂਸਾ ਵਰਗਾ ਨਹੀਂ ਸੀ: ਯਹੋਵਾਹ ਮੂਸਾ ਨੂੰ ਸਨਮੁਖੀ ਜਾਣਦਾ ਸੀ। 11 ਯਹੋਵਾਹ ਨੇ ਮੂਸਾ ਨੂੰ ਮਿਸਰ ਦੀ ਧਰਤੀ ਵਿੱਚ ਸ਼ਕਤੀਸ਼ਾਲੀ ਚਮਤਕਾਰ ਕਰਨ ਲਈ ਭੇਜਿਆ ਸੀ। ਫ਼ਿਰਊਨ, ਉਸ ਦੇ ਸਾਰੇ ਅਧਿਕਾਰੀਆਂ ਅਤੇ ਮਿਸਰ ਦੇ ਸਮੂਹ ਲੋਕਾਂ ਨੇ ਉਹ ਚਮਤਕਾਰ ਦੇਖੇ। 12 ਕਿਸੇ ਵੀ ਹੋਰ ਨਬੀ ਨੇ ਕਦੇ ਵੀ ਉਹ ਸਾਰੀਆਂ ਮਹਾਨ ਅਤੇ ਹੈਰਾਨਕੁਨ ਗੱਲਾਂ ਨਹੀਂ ਕੀਤੀਆਂ ਜਿਹੜੀਆਂ ਮੂਸਾ ਨੇ ਕੀਤੀਆਂ। ਇਸਰਾਏਲ ਦੇ ਸਮੂਹ ਲੋਕਾਂ ਨੇ ਉਹ ਸਾਰੀਆਂ ਗੱਲਾਂ ਦੇਖੀਆਂ ਜੋ ਮੂਸਾ ਨੇ ਕੀਤੀਆਂ।

Punjabi Bible: Easy-to-Read Version (ERV-PA)

2010 by World Bible Translation Center