Bible in 90 Days
ਆਦਮ ਤੋਂ ਨੂਹ ਤੀਕ ਘਰਾਣੇ ਦਾ ਇਤਹਾਸ
1 ਆਦਮ ਉਪਰੰਤ ਉਸਦੀ ਵੰਸ਼ ਦੇ ਅਗਲੇ ਉੱਤਰਾਧਿਕਾਰੀ ਸਨ ਸੇਥ, ਅਨੋਸ਼, ਕੇਨਾਨ, ਮਹਲਲੇਲ, ਯਰਦ, ਹਨੋਕ, ਮਥੂਸ਼ਲਹ, ਲਾਮਕ, ਨੂਹ! [a]
4 ਸ਼ੇਮ, ਹਾਮ ਤੇ ਯਾਫ਼ਥ ਨੂਹ ਦੇ ਪੁੱਤਰ ਸਨ।
ਯਾਫ਼ਥ ਦੇ ਉੱਤਰਾਧਿਕਾਰੀ
5 ਗੋਮਰ, ਮਾਗੋਗ, ਮਾਦਈ, ਯਾਵਾਨ, ਤੁਬਲ, ਮਸ਼ਕ ਅਤੇ ਤੀਰਾਸ ਅਗੋਂ ਯਾਫ਼ਥ ਦੇ ਪੁੱਤਰ ਸਨ।
6 ਅਤੇ ਗੋਮਰ ਦੇ ਪੁੱਤਰ ਸਨ ਅਸ਼ਕਨਜ਼, ਰੀਫਥ ਅਤੇ ਤੋਂਗਰਮਾਹ। 7 ਯਾਵਾਨ ਦੇ ਪੁੱਤਰ ਅਲੀਸ਼ਾਹ, ਤਰਸ਼ੀਸ਼, ਕਿੱਤੀਮ ਅਤੇ ਦੋਦਾਨੀਮ ਸਨ।
ਹਾਮ ਦੇ ਉੱਤਰਾਧਿਕਾਰੀ
8 ਹਾਮ ਦੇ ਪੁੱਤਰ ਸਨ ਕੂਸ਼, ਮਿਸਰਯਿਮ, ਪੂਟ ਅਤੇ ਕਨਾਨ।
9 ਅਤੇ ਕੂਸ਼ ਦੇ ਪੁੱਤਰ ਸਬਾ, ਹਵੀਲਾਹ, ਸਬਤਾ, ਰਅਮਾਹ, ਅਤੇ ਸਬਤਕਾ ਸਨ।
ਅਤੇ ਰਅਮਾਹ ਦੇ ਪੁੱਤਰ ਸ਼ਬਾ ਅਤੇ ਦਦਾਨ ਸਨ।
10 ਅਤੇ ਕੂਸ਼ ਦੇ ਉੱਤਰਾਧਿਕਾਰੀਆਂ ਚੋ ਨਿਮਰੋਦ ਜੰਮਿਆ ਜੋ ਕਿ ਧਰਤੀ ਦਾ ਸਭ ਤੋਂ ਤਾਕਤਵਰ ਤੇ ਬਹਾਦੁਰ ਸਿਪਾਹੀ ਹੋਇਆ।
11 ਮਿਸਰਯਿਮ (ਮਿਸਰੀ) ਲੂਦੀਮ, ਅਨਾਮ, ਲਹਾਬੀਮ ਅਤੇ ਨਫ਼ਤੂਹੀਮ ਦਾ। 12 ਪਤਰੁਸੀਮ, ਕਸਲੁਹੀਮ ਅਤੇ ਕਫ਼ਤੋਰੀਮ ਦਾ ਪਿਤਾ ਸੀ। (ਫ਼ਲਿਸਤੀ ਕਸਲੁਹੀਮ ਚੋ ਪੈਦਾ ਹੋਏ।)
13 ਸੀਦੋਨ ਦਾ ਪਿਤਾ ਕਨਾਨ ਸੀ। ਉਹ ਕਨਾਨ ਦਾ ਪਹਿਲੋਠਾ ਪੁੱਤਰ ਸੀ। ਕਨਾਨ ਹੇਬੀਆਂ ਦਾ ਵੀ ਪਿਤਾ ਸੀ। 14 ਅਤੇ ਯਬੂਸੀ, ਅਮੋਰੀ ਗਿਰਗਾਸ਼ੀ ਲੋਕ, 15 ਹਿੱਵੀ ਅਤੇ ਅਰਕੀ ਅਤੇ ਸੀਨੀ ਲੋਕ 16 ਅਤੇ ਅਰਵਾਦੀ, ਸਮਾਰੀ ਅਤੇ ਹਮਾਥੀ।
ਸ਼ੇਮ ਦੇ ਉੱਤਰਾਧਿਕਾਰੀ
17 ਸ਼ੇਮ ਦੇ ਪੁੱਤਰ ਸਨ: ਏਲਾਮ, ਅੱਸ਼ੂਰ, ਅਰਪਕਸਦ, ਲੂਦ ਅਰਾਮ। ਅਰਾਮ ਦੇ ਪੁੱਤਰ ਊਸ, ਹੂਲ, ਗਥਰ ਅਤੇ ਮਸ਼ਕ ਸਨ।
18 ਅਰਪਕਸਦ ਸ਼ਾਲਹ ਦਾ ਪਿਤਾ ਸੀ ਅਤੇ ਸ਼ਾਲਹ ਦਾ ਪੁੱਤਰ ਏਬਰ ਸੀ।
19 ਏਬਰ ਦੇ ਦੋ ਪੁੱਤਰ ਜਨਮੇ, ਇੱਕ ਦਾ ਨਾਉਂ ਪਲਗ ਸੀ ਕਿਉਂ ਕਿ ਉਸ ਦੇ ਸਮੇਂ ਵਿੱਚ, ਧਰਤੀ ਉਤਲੇ ਲੋਕ ਅੱਡ-ਅੱਡ ਭਾਸ਼ਾਵਾਂ ਵਿੱਚ ਵੰਡੇ ਗਏ ਸਨ। ਪਲਗ ਦਾ ਭਰਾ ਯਾਕਟਾਨ ਸੀ। 20 (ਅਤੇ ਯਾਕਟਾਨ ਅਲਮੋਦਾਦ, ਸ਼ਾਲਫ਼, ਹਸਰਮਾਵਥ ਅਤੇ ਯਾਰਹ ਦਾ ਪਿਤਾ ਸੀ। 21 ਅਤੇ ਹਦੋਰਾਮ, ਊਜ਼ਾਲ ਦੇ ਦਿਕਲਾਹ, 22 ਏਬਾਲ, ਅਬੀਮਾਏਲ, ਸਬਾ, 23 ਓਫ਼ੀਰ, ਹਵੀਲਾਹ ਅਤੇ ਯੋਬਾਬ ਇਹ ਸਾਰੇ ਯਾਕਟਾਨ ਦੇ ਪੁੱਤਰ ਸਨ।)
24 ਸ਼ੇਮ ਦੇ ਉੱਤਰਾਧਿਕਾਰੀ ਇਉਂ ਸਨ: ਅਪਰਕਸਦ, ਸਾਲਹ, 25 ਏਬਰ, ਪਲਗ, ਰਊ, 26 ਸਰੂਗ, ਨਾਹੋਰ, ਤਾਰਹ, 27 ਅਤੇ ਅਬਰਾਮ। (ਅਬਰਾਮ ਨੂੰ ਅਬਰਾਹਾਮ ਵੀ ਆਖਿਆ ਜਾਂਦਾ ਹੈ।)
ਅਬਰਾਹਾਮ ਦਾ ਘਰਾਣਾ
28 ਅਬਰਾਹਾਮ ਦੇ ਪੁੱਤਰ ਸਨ ਇਸਹਾਕ ਅਤੇ ਇਸ਼ਮਾਏਲ। 29 ਇਹ ਉਨ੍ਹਾਂ ਦੇ ਉੱਤਰਾਧਿਕਾਰੀ ਸਨ:
ਇਸ਼ਮਾਏਲ ਦਾ ਪਹਿਲੋਠਾ ਪੁੱਤਰ ਨਬਾਯੋਥ ਸੀ ਅਤੇ ਉਸ ਦੇ ਬਾਕੀ ਪੁੱਤਰ ਸਨ: ਕੇਦਾਰ, ਅਦਬੇਲ, ਮਿਬਸਾਮ, 30 ਮਿਸ਼ਮਾ, ਦੂਮਾਹ, ਮੱਸਾ, ਹਦਦ, ਤੇਮਾ, 31 ਯਟੂਰ, ਨਾਫ਼ੀਸ਼ ਅਤੇ ਕਾਦਮਾਹ। ਇਹ ਸਭ ਇਸ਼ਮਾਏਲ ਦੀ ਔਲਾਦ ਸੀ।
ਕਤੂਰਾਹ ਦੇ ਪੁੱਤਰ
32 ਕਤੂਰਾਹ ਅਬਰਾਹਾਮ ਦੀ ਦਾਸੀ ਸੀ। ਉਸ ਨੇ ਜਿਮਰਾਨ, ਯਾਕਸਾਨ, ਮਦਾਨ ਮਿਦਯਾਨ, ਯਿਸ਼ਬਾਕ ਤੇ ਸ਼ੁਆਹ ਨੂੰ ਜੰਮਿਆ।
ਅਤੇ ਯਾਕਸ਼ਾਨ ਦੇ ਪੁੱਤਰ ਸਬਾ ਅਤੇ ਦਦਾਨ ਸਨ।
33 ਮਿਦਯਾਨ ਦੇ ਪੁੱਤਰ ਸਨ: ਏਫ਼ਾਹ, ਏਫ਼ਰ, ਹਨੋਕ, ਅਬੀਦਾ ਅਤੇ ਅਲਦਾਆਹ। ਇਹ ਸਭ ਕਤੂਰਾਹ ਦੇ ਉਤਰਧਿਕਾਰੀ ਸਨ।
ਸਾਰਾਹ ਦੇ ਪੁੱਤਰ
34 ਅਬਰਾਹਾਮ ਇਸਹਾਕ ਦਾ ਪਿਤਾ ਸੀ ਅਤੇ ਇਸਹਾਕ ਦੇ ਪੁੱਤਰ ਏਸਾਓ ਅਤੇ ਇਸਰਾਏਲ ਸਨ।
35 ਏਸਾਓ ਦੇ ਪੁੱਤਰ ਸਨ: ਅਲੀਫ਼ਾਜ਼, ਰਊੇਲ, ਯਊਸ਼, ਯਅਲਾਮ ਅਤੇ ਕੋਰਹ।
36 ਅਲੀਫ਼ਾਜ਼ ਦੇ ਪੁੱਤਰ-ਤੇਮਾਨ, ਓਮਾਰ, ਸਫ਼ੀ, ਗਅਤਾਮ, ਕਨਜ਼ ਤਿਮਨਾ ਅਤੇ ਅਮਾਲੇਕ ਸਨ।
37 ਰਊੇਲ ਦੇ ਨਹਥ, ਜ਼ਰਹ, ਸ਼ੱਮਾਹ ਅਤੇ ਮਿੱਜ਼ਾਹ ਪੁੱਤਰ ਸਨ।
ਸੇਈਰ ਤੋਂ ਅਦੋਮੀ
38 ਸੇਈਰ ਦੇ ਪੁੱਤਰ ਲੋਟਾਨ, ਸ਼ੋਬਾਲ, ਸਿਬਓਨ, ਅਨਾਹ, ਦੀਸ਼ੋਨ, ਏਸਰ ਅਤੇ ਦੀਸ਼ਾਨ ਸਨ।
39 ਲੋਟਾਨ ਦੇ ਪੁੱਤਰ-ਹੋਰੀ ਅਤੇ ਹੋਮਾਮ ਸਨ। ਲੋਟਾਨ ਦੀ ਇੱਕ ਭੈਣ ਵੀ ਸੀ ਜਿਸ ਦਾ ਨਾਉਂ ਤਿਮਨਾ ਸੀ।
40 ਸ਼ੋਬਾਲ ਦੇ ਪੁੱਤਰ ਸਨ: ਅਲਯਾਨ, ਮਾਨਹਥ, ਏਬਾਲ, ਸਫ਼ੀ ਤੇ ਓਨਾਮ।
ਸਿਬਓਨ ਦੇ ਪੁੱਤਰ ਅਯ੍ਯਾਹ ਅਤੇ ਅਨਾਹ ਸਨ।
41 ਅਨਾਹ ਦਾ ਪੁੱਤਰ ਦੀਸ਼ੋਨ ਸੀ ਅਤੇ ਦੀਸ਼ੋਨ ਦੇ ਪੁੱਤਰ ਸਨ:
ਹਮਰਾਨ, ਅਸ਼ਬਾਨ, ਯਿਥਰਾਨ ਅਤੇ ਕਰਾਨ।
42 ਏਸ਼ਰ ਦੇ ਪੁੱਤਰ ਬਿਲਹਾਨ, ਜ਼ਅਵਾਨ ਅਤੇ ਯਅਕਾਨ ਸਨ।
ਦੀਸ਼ਾਨ ਦੇ ਦੋ ਪੁੱਤਰ ਸਨ ਊਸ ਅਤੇ ਅਰਾਨ।
ਅਦੋਮ ਦੇ ਪਾਤਸ਼ਾਹ
43 ਉਨ੍ਹਾਂ ਰਾਜਿਆਂ ਦੇ ਨਾਮ ਜਿਹੜੇ ਇਸਰਾਏਲੀ ਰਾਜਿਆਂ ਦੇ ਇਸਰਾਏਲ ਉੱਪਰ ਰਾਜ ਕਰਨ ਤੋਂ ਬਹੁਤ ਪਹਿਲਾਂ ਅਦੋਮ ਤੇ ਰਾਜ ਕਰਦੇ ਸਨ:
ਪਹਿਲਾਂ ਰਾਜਾ ਬਲਾ ਜੋ ਕਿ ਬਓਰ ਦਾ ਪੁੱਤਰ ਸੀ ਅਤੇ ਉਸ ਦੇ ਸ਼ਹਿਰ ਦਾ ਨਾਂ ਦਿਨਹਾਬਾਹ ਸੀ।
44 ਜਦੋਂ ਬਲਾ ਦੀ ਮੌਤ ਹੋਈ ਤਾਂ ਜ਼ਰਹ ਦਾ ਪੁੱਤਰ ਯੋਬਾਬ ਨਵਾਂ ਪਾਤਸ਼ਾਹ ਬਣਿਆ। ਯੋਬਾਬ ਬਸਰਾਹ ਸ਼ਹਿਰ ਤੋਂ ਸੀ।
45 ਜਦੋਂ ਯੋਬਾਬ ਮਰਿਆ ਤਦ ਹੂਸ਼ਾਮ ਨਵਾਂ ਪਾਤਸ਼ਾਹ ਬਣਿਆ। ਹੂਸ਼ਾਮ ਤੇਮਾਨੀਆਂ ਦੇ ਦੇਸ ਵਿੱਚੋਂ ਸੀ।
46 ਜਦੋਂ ਹੂਸ਼ਾਮ ਦੀ ਮੌਤ ਹੋਈ, ਬਦਦ ਦਾ ਪੁੱਤਰ ਹਦਦ ਨਵਾਂ ਪਾਤਸ਼ਾਹ ਬਣਿਆ। ਹਦਦ ਨੇ ਮਿਦਯਾਨ ਨੂੰ ਮੋਆਬ ਦੇ ਦੇਸ਼ ਵਿੱਚ ਹਰਾ ਦਿੱਤਾ। ਹਦਦ ਦੇ ਸ਼ਹਿਰ ਦਾ ਨਾਂ ਅਵਿਥ ਸੀ।
47 ਜਦ ਹਦਦ ਮਰ ਗਿਆ ਤਾਂ ਸਮਲਾਹ ਨਵਾਂ ਪਾਤਸ਼ਾਹ ਬਣਿਆ ਜੋ ਕਿ ਮਸਰੇਕਾਹ ਤੋਂ ਸੀ।
48 ਜਦੋਂ ਸਮਲਾਹ ਦੀ ਮੌਤ ਹੋਈ ਤਾਂ ਸ਼ਾਊਲ ਨਵਾਂ ਪਾਤਸ਼ਾਹ ਬਣਿਆ ਜੋ ਕਿ ਰਹੋਬੋਥ ਸ਼ਹਿਰ ਯੁਫ਼ਰਾਤ ਦਰਿਆ ਦੇ ਕੋਲ ਰਾਜ ਕਰਦਾ ਸੀ।
49 ਜਦੋਂ ਸ਼ਾਊਲ ਮਰਿਆ ਤਾਂ ਅਕਬੋਰ ਦਾ ਪੁੱਤਰ ਬਆਲ-ਹਾਨਾਨ ਉਸਦੀ ਥਾਵੇਂ ਰਾਜ ਕਰਨ ਲੱਗਾ।
50 ਜਦੋਂ ਬਆਲ-ਹਾਨਨ ਦੀ ਮੌਤ ਹੋਈ ਤਾਂ ਹਦਦ ਨਵਾਂ ਪਾਤਸ਼ਾਹ ਬਣਿਆ। ਉਸ ਦੇ ਸ਼ਹਿਰ ਦਾ ਨਾਉਂ ਸੀ ਪਈ। ਹਦਦ ਦੀ ਪਤਨੀ ਦਾ ਨਾਂ ਸੀ ਮਹੇਟਬੇਲ ਜੋ ਕਿ ਮਟਰੇਦ ਦੀ ਧੀ ਸੀ ਤੇ ਮਟਰੇਦ ਮੇਜ਼ਾਹਾਬ ਦੀ ਧੀ ਸੀ। 51 ਫ਼ਿਰ ਹਦਦ ਦੀ ਮੌਤ ਹੋ ਗਈ।
ਅਦੋਮ ਦੇ ਆਗੂ ਤਿਮਨਾ, ਅਲਯਾਹ, ਯਤੇਤ 52 ਆਹਲੀਬਾਮਾਹ, ਏਲਾਹ, ਪੀਨੋਨ, 53 ਕਨਜ਼, ਤੇਮਾਨ, ਮਿਬਸਾਰ, 54 ਮਗਦੀਏਲ ਅਤੇ ਸਰਦਾਰ ਈਰਾਮ ਸਨ। ਇਹ ਅਦੋਮੀ ਆਗੂਆਂ ਦੀ ਸੂਚੀ ਸੀ।
ਇਸਰਾਏਲ ਦੇ ਪੁੱਤਰ
2 ਇਸਰਾਏਲ ਦੇ ਪੁੱਤਰ ਸਨ-ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਜ਼ਬੁਲੂਨ, 2 ਦਾਨ, ਯੂਸੁਫ਼, ਬਿਨਯਾਮੀਨ, ਨਫ਼ਤਾਲੀ, ਗਾਦ ਅਤੇ ਆਸ਼ੇਰ।
ਯਹੂਦਾਹ ਦੇ ਪੁੱਤਰ
3 ਯਹੂਦਾਹ ਦੇ ਪੁੱਤਰ ਸਨ: ਏਰ, ਓਨਾਨ ਅਤੇ ਸ਼ੇਲਾਹ। ਬਥਸ਼ੂਆ ਉਨ੍ਹਾਂ ਦੀ ਮਾਂ ਸੀ ਜੋ ਕਿ ਕਨਾਨਣ ਸੀ। ਯਹੂਦਾਹ ਦਾ ਪਹਿਲੋਠਾ ਪੁੱਤਰ ਏਰ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ। ਇਸ ਲਈ ਯਹੋਵਾਹ ਨੇ ਉਸ ਨੂੰ ਮਾਰ ਸੁੱਟਿਆ। 4 ਯਹੂਦਾਹ ਦੀ ਨੂੰਹ ਤਾਮਾਰ ਨੇ ਪਰਸ ਅਤੇ ਜ਼ਰਹ ਦੋ ਪੁੱਤਰ ਜੰਮੇ। ਇਉਂ ਯਹੂਦਾਹ ਦੇ ਪੰਜ ਪੁੱਤਰ ਸਨ।
5 ਪਰਸ ਦੇ ਪੁੱਤਰ ਹਸਰੋਨ ਅਤੇ ਹਾਮੂਲ ਸਨ।
6 ਜ਼ਰਹ ਦੇ ਪੰਜ ਪੁੱਤਰ ਸਨ। ਉਨ੍ਹਾਂ ਦੇ ਨਾਂ ਸਨ: ਜ਼ਿਮਰੀ, ਏਥਾਨ, ਹੇਮਾਨ, ਕਲਕੋਲ ਅਤੇ ਦਾਰਾ।
7 ਜ਼ਿਮਰੀ ਦਾ ਪੁੱਤਰ ਕਰਮੀ ਅਤੇ ਕਰਮੀ ਸੀ ਦਾ ਪੁੱਤਰ ਆਕਾਨ ਸੀ। ਆਕਾਨ ਉਹ ਮਨੁੱਖ ਸੀ ਜਿਸਨੇ ਯੁੱਧ ਦੌਰਾਨ ਲੁੱਟੀਆਂ ਹੋਈਆਂ ਸਭ ਚੀਜ਼ਾਂ ਖੁਦ ਲਈ ਰੱਖ ਕੇ ਇਸਰਾਏਲ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਲਿਆਂਦੀਆਂ। ਉਸ ਨੂੰ ਉਹ ਚੀਜ਼ਾਂ ਪਰਮੇਸ਼ੁਰ ਨੂੰ ਸੌਂਪਣੀਆਂ ਚਾਹੀਦੀਆਂ ਸਨ।
8 ਅਜ਼ਰਯਾਹ ਏਥਾਨ ਦਾ ਪੁੱਤਰ ਸੀ।
9 ਹਸਰੋਨ ਦੇ ਪੁੱਤਰ ਸਨ: ਯਰਹਮੇਲ, ਰਾਮ ਅਤੇ ਕਲੂਬਾਈ।
ਰਾਮ ਦੇ ਉੱਤਰਾਧਿਕਾਰੀ
10 ਰਾਮ ਅੰਮੀਨਾਦਾਬ ਦਾ ਪਿਤਾ ਸੀ ਅਤੇ ਅੰਮੀਨਾਦਾਬ ਦਾ ਪੁੱਤਰ ਸੀ ਨਹਸ਼ੋਨ। ਨਹਸ਼ੋਨ ਯਹੂਦੀ ਲੋਕਾਂ ਦਾ ਆਗੂ ਸੀ। 11 ਨਹਸ਼ੋਨ ਦਾ ਪੁੱਤਰ ਸਲਮਾ ਸੀ ਅਤੇ ਸਲਮਾ ਦਾ ਪੁੱਤਰ ਸੀ ਬੋਅਜ਼। 12 ਬੋਅਜ਼ ਓਬੇਦ ਦਾ ਪਿਤਾ ਸੀ ਅਤੇ ਓਬੇਦ ਯੱਸੀ ਦਾ ਪਿਤਾ ਸੀ। 13 ਯੱਸੀ ਦਾ ਪੁੱਤਰ ਅਲੀਆਬ ਸੀ ਜੋ ਕਿ ਪਹਿਲੋਠਾ ਪੁੱਤਰ ਸੀ। ਅਤੇ ਯੱਸੀ ਦਾ ਦੂਜਾ ਪੁੱਤਰ ਅਬੀਨਾਦਾਬ ਅਤੇ ਤੀਜਾ ਸ਼ਿਮਆ ਸੀ। 14 ਨਥਨੇਲ ਯੱਸੀ ਦਾ ਚੌਥਾ ਪੁੱਤਰ ਅਤੇ ਪੰਜਵਾਂ ਰੱਦਈ ਸੀ। 15 ਓਸਮ ਛੇਵਾਂ ਅਤੇ ਦਾਊਦ ਉਸਦਾ ਸੱਤਵਾਂ ਪੁੱਤਰ ਸੀ। 16 ਇਨ੍ਹਾਂ ਦੀਆਂ ਭੈਣਾਂ ਸਰੂਯਾਹ ਅਤੇ ਅਬੀਗੈਲ ਸਨ। ਸਰੂਯਾਹ ਦੇ ਅਬਸ਼ਈ, ਯੋਆਬ ਅਤੇ ਅਸਾਹੇਲ ਤਿੰਨ ਪੁੱਤਰ ਸਨ। 17 ਅਮਾਸਾ ਦੀ ਮਾਂ ਅਬੀਗੈਲ ਸੀ ਅਤੇ ਪਿਉ ਯਥਰ ਜੋ ਕਿ ਇਸ਼ਮਏਲੀ ਸੀ।
ਕਾਲੇਬ ਦੇ ਉੱਤਰਾਧਿਕਾਰੀ
18 ਕਾਲੇਬ ਹਸ਼ਰੋਨ ਦਾ ਪੁੱਤਰ ਸੀ। ਕਾਲੇਬ ਨੇ ਆਪਣੀ ਪਤਨੀ ਅਜ਼ੂਬਾਹ ਜੋ ਕਿ ਯਰੀਓਥ ਦੀ ਧੀ ਸੀ ਤੋਂ ਪੁੱਤਰ ਜਣੇ। ਅਜ਼ੂਬਾਹ ਨੇ ਯੇਸ਼ਰ, ਸੋਬਾਬ ਅਤੇ ਅਰਿਦੋਨ ਤਿੰਨ ਪੁੱਤਰ ਜੰਮੇ। 19 ਜਦੋਂ ਅਜ਼ੂਬਾਹ ਮਰ ਗਈ ਤਾਂ ਕਾਲੇਬ ਨੇ ਅਫਰਾਥ ਨਾਲ ਵਿਆਹ ਕਰਵਾ ਲਿਆ ਤੇ ਉਨ੍ਹਾਂ ਦੇ ਘਰ ਇੱਕ ਪੁੱਤਰ ਜੰਮਿਆ, ਜਿਸ ਦਾ ਨਾਂ ਉਨ੍ਹਾਂ ਨੇ ਹੂਰ ਰੱਖਿਆ। 20 ਹੂਰ ਤੋਂ ਊਰੀ ਜੰਮਿਆ ਅਤੇ ਊਰੀ ਦਾ ਪੁੱਤਰ ਸੀ ਬਸਲੇਲ।
21 ਉਪਰੰਤ ਜਦੋਂ ਹਸਰੋਨ 60 ਸਾਲਾਂ ਦਾ ਹੋਇਆ ਤਾਂ ਉਸ ਨੇ ਮਾਕੀਰ ਦੀ ਧੀ ਨਾਲ ਵਿਆਹ ਕਰਵਾ ਲਿਆ। ਮਾਕੀਰ ਗਿਲਆਦ ਦਾ ਪਿਤਾ ਸੀ। ਹਸਰੋਨ ਨੇ ਮਾਕੀਰ ਦੀ ਧੀ ਨਾਲ ਸੰਭੋਗ ਕੀਤਾ ਤੇ ਉਨ੍ਹਾਂ ਦੇ ਘਰ ਸਗੂਬ ਪੈਦਾ ਹੋਇਆ। 22 ਸਗੂਬ, ਯਾਈਰ ਦਾ ਪਿਤਾ ਸੀ। ਯਾਈਰ ਕੋਲ ਗਿਲਆਦ ਦੇਸ ਵਿੱਚ 23 ਸ਼ਹਿਰ ਸਨ। 23 ਪਰ ਗਸ਼ੂਰ ਅਤੇ ਅਰਾਮ ਨੇ ਯਾਈਰ ਦੇ ਨਗਰਾਂ ਨੂੰ ਅਤੇ ਕਨਾਥ ਅਤੇ ਉਸ ਦੇ ਆਸ-ਪਾਸ ਦੇ ਛੋਟੇ ਪਿੰਡਾਂ ਨੂੰ ਉਸ ਤੋਂ ਹਥਿਆ ਲਿਆ। ਕੁਲ ਮਿਲਾ ਕੇ ਇਹ 60 ਸ਼ਹਿਰ ਸਨ ਜੋ ਕਿ ਮਾਕੀਰ ਦੇ ਪੁੱਤਰਾਂ ਦੇ ਸਨ, ਜੋ ਕਿ ਗਿਲਆਦ ਦਾ ਪਿਤਾ ਸੀ।
24 ਇਸ ਤੋਂ ਬਾਅਦ ਹਮਰੋਨ ਕਾਲੇਬ ਅਫਰਾਥਾਹ ਵਿੱਚ ਮਰ ਗਿਆ ਜਦੋਂ ਉਹ ਮਰ ਗਿਆ ਉਸ ਦੇ ਮਰਨ ਉਪਰੰਤ ਉਸਦੀ ਪਤਨੀ ਅੱਬਿਯਾਹ ਨੇ ਉਸਦਾ ਪੁੱਤਰ ਜੰਮਿਆ, ਜਿਸਦਾ ਨਾਂ ਅਸ਼ਹੂਰ ਰੱਖਿਆ ਗਿਆ। ਅੱਸ਼ਹੂਰ ਤਕੋਆ ਦਾ ਪਿਤਾ ਬਣਿਆ।
ਯਰਹਮੇਲ ਦੇ ਉੱਤਰਾਧਿਕਾਰੀ
25 ਹਸ਼ਰੋਨ ਦਾ ਪਹਿਲੋਠਾ ਪੁੱਤਰ ਯਰਹਮੇਲ ਸੀ ਅਤੇ ਯਰਹਮੇਲ ਦੇ ਪੁੱਤਰ ਸਨ: ਰਾਮ, ਬੂਨਾਹ, ਓਰਨ, ਓਸਮ ਅਤੇ ਅਹਿੱਯਾਹ। ਰਾਮ ਉਸਦਾ ਪਹਿਲੋਠਾ ਪੁੱਤਰ ਸੀ। 26 ਯਰਹਮੇਲ ਦੀ ਇੱਕ ਹੋਰ ਪਤਨੀ ਸੀ, ਜਿਸਦਾ ਨਾਉਂ ਸੀ ਅਟਾਰਾਹ। ਉਹ ਓਨਾਮ ਦੀ ਮਾਤਾ ਸੀ।
27 ਯਰਹਮੇਲ ਦੇ ਪਹਿਲੋਠੇ ਪੁੱਤਰ ਰਾਮ ਦੇ ਮਅਸ, ਯਾਮੀਨ ਤੇ ਏਕਰ ਤਿੰਨ ਪੁੱਤਰ ਸਨ।
28 ਓਨਾਮ ਦੇ ਪੁੱਤਰ ਸਨ: ਸ਼ੰਮਈ ਤੇ ਯਾਦਾ ਅਤੇ ਸ਼ੰਮਈ ਦੇ ਨਾਦਾਬ ਅਤੇ ਅਬੀਸ਼ੂਰ ਦੋ ਪੁੱਤਰ ਸਨ।
29 ਅਬੀਸ਼ੂਰ ਦੀ ਪਤਨੀ ਸੀ ਅਬੀਹੈਲ ਅਤੇ ਉਨ੍ਹਾਂ ਦੇ ਅੱਗੋਂ ਦੋ ਪੁੱਤਰ ਪੈਦਾ ਹੋਏ, ਜਿਨ੍ਹਾਂ ਦਾ ਨਾਉਂ ਸੀ ਅਹਬਾਨ ਅਤੇ ਮੋਲੀਦ।
30 ਨਾਦਾਬ ਦੇ ਪੁੱਤਰ ਸਨ ਸਲਦ ਅਤੇ ਅੱਪਇਮ। ਸਲਦ ਬਿਨ ਔਲਾਦ ਹੀ ਮਰ ਗਿਆ।
31 ਅੱਪਇਮ ਦਾ ਪੁੱਤਰ ਸੀ ਯਿਸ਼ਈ ਅਤੇ ਯਿਸ਼ਈ ਦਾ ਪੁੱਤਰ ਸ਼ੇਸ਼ਾਨ ਅਤੇ ਸ਼ੇਸ਼ਾਨ ਦੇ ਘਰ ਪੈਦਾ ਹੋਇਆ ਅਹਲਈ।
32 ਯਾਦਾ ਸ਼ੰਮਈ ਦਾ ਭਰਾ ਸੀ ਅਤੇ ਯਾਦਾ ਦੇ ਯਥਰ ਅਤੇ ਯੋਨਾਥਾਨ ਦੇ ਪੁੱਤਰ ਸਨ। ਯਥਰ ਵੀ ਬੇਔਲਾਦਾ ਹੀ ਮਰ ਗਿਆ।
33 ਯੋਨਾਥਾਨ ਦੇ ਪੁੱਤਰ ਸਨ: ਪਲਥ ਅਤੇ ਜ਼ਾਜ਼ਾ ਇਹ ਯਰਹਮੇਲ ਕੀ ਕੁਲਪੱਤ੍ਰੀ ਸੀ।
34 ਸ਼ੇਸ਼ਾਨ ਦੇ ਘਰ ਪੁੱਤਰ ਕੋਈ ਨਹੀਂ ਸੀ ਪਰ ਧੀਆਂ ਸਨ। ਸ਼ੇਸ਼ਾਨ ਦਾ ਇੱਕ ਮਿਸਰੀ ਸੇਵਕ ਸੀ ਜਿਸਦਾ ਨਾਉਂ ਸੀ ਯਰਹਾ। 35 ਸ਼ੇਸ਼ਾਨ ਨੇ ਆਪਣੀ ਧੀ ਯਰਹਾ ਨਾਲ ਵਿਆਹ ਦਿੱਤੀ। ਉਨ੍ਹਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ, ਜਿਸਦਾ ਨਾਂ ਅੱਤਈ ਸੀ।
36 ਅੱਤਈ ਨਾਥਾਨ ਦਾ ਪਿਤਾ ਸੀ ਅਤੇ ਨਾਥਾਨ ਜ਼ਾਬਾਦ ਦਾ ਪਿਤਾ ਸੀ। 37 ਜ਼ਾਬਾਦ ਅਫ਼ਲਾਲ ਦਾ ਪਿਤਾ ਸੀ ਅਤੇ ਅਫ਼ਲਾਲ ਓਬੇਦ ਦਾ ਪਿਤਾ ਸੀ। 38 ਓਬੇਦ ਯੇਹੂ ਦਾ ਪਿਤਾ ਅਤੇ ਯੇਹੂ ਦਾ ਪੁੱਤਰ ਅਜ਼ਰਯਾਹ ਸੀ। 39 ਅਜ਼ਰਯਾਹ ਹਲਸ ਦਾ ਪਿਤਾ ਸੀ ਅਤੇ ਹਲਸ ਦਾ ਪੁੱਤਰ ਅਲਾਸਾਹ ਸੀ। 40 ਅਲਾਸਾਹ ਸਿਸਮਾਈ ਦਾ ਪਿਤਾ ਸੀ ਅਤੇ ਸਿਸਮਾਈ ਦਾ ਪੁੱਤਰ ਸ਼ੱਲੂਮ ਸੀ। 41 ਸ਼ੱਲੂਮ ਯਕਮਯਾਹ ਦਾ ਅਤੇ ਯਕਮਯਾਹ ਅਲੀਸ਼ਾਮਾ ਦਾ ਪਿਤਾ ਸੀ।
ਕਾਲੇਬ ਦਾ ਪਰਿਵਾਰ
42 ਕਾਲੇਬ ਯਰਹਮੇਲ ਦਾ ਭਰਾ ਸੀ। ਕਾਲੇਬ ਦੇ ਕੁਝ ਪੁੱਤਰ ਸਨ। ਉਸਦਾ ਪਹਿਲੋਠਾ ਪੁੱਤਰ ਮੇਸ਼ਾ ਸੀ। ਮੇਸ਼ਾ ਜ਼ੀਫ਼ ਦਾ ਪਿਤਾ ਸੀ। ਕਾਲੇਬ ਦਾ ਇੱਕ ਹੋਰ ਵੀ ਪੁੱਤਰ ਮਾਰੇਸ਼ਾਹ ਸੀ ਜੋ ਕਿ ਹਬਰੋਨ ਦਾ ਪਿਤਾ ਸੀ।
43 ਹਬਰੋਨ ਦੇ ਪੁੱਤਰ ਸਨ: ਕੋਰਹ, ਤੱਪੁਅਹ, ਰਕਮ ਅਤੇ ਸ਼ਮਾ। 44 ਸ਼ਮਾ ਰਹਮ ਦਾ ਪਿਤਾ ਸੀ। ਰਹਮ ਦਾ ਪੁੱਤਰ ਯਾਰਕਆਮ ਸੀ। ਰਕਮ ਸ਼ੰਮਈ ਦਾ ਪਿਤਾ ਸੀ। 45 ਸ਼ੰਮਈ ਦਾ ਪੁੱਤਰ ਸੀ ਮਾਓਨ ਅਤੇ ਮਾਓਨ ਬੈਤ-ਸੂਰ ਦਾ ਪਿਤਾ ਸੀ।
46 ਕਾਲੇਬ ਦੀ ਦਾਸੀ ਏਫ਼ਾਹ ਸੀ ਜੋ ਕਿ ਹਾਰਾਨ, ਮੋਸਾ ਅਤੇ ਗਾਜ਼ੇਜ਼ ਦੀ ਮਾਂ ਬਣੀ। ਗਾਜ਼ੇਜ਼ ਦਾ ਪਿਤਾ ਹਾਰਾਨ ਸੀ।
47 ਯਾਹਦਈ ਦੇ ਪੁੱਤਰ ਰਗਮ, ਯੋਥਾਮ, ਗੇਸ਼ਾਨ, ਪਲਟ, ਏਫ਼ਾਹ ਅਤੇ ਸ਼ਾਅਫ ਸਨ।
48 ਮਅਕਾਹ ਕਾਲੇਬ ਦੀ ਇੱਕ ਹੋਰ ਦਾਸੀ ਸੀ ਜੋ ਕਿ ਸ਼ਬਰ ਅਤੇ ਤਿਰਹਨਾਹ ਦੀ ਮਾਂ ਬਣੀ। 49 ਮਅਕਾਹ ਸ਼ਅਫ਼ ਅਤੇ ਸ਼ਵਾ ਦੀ ਵੀ ਮਾਂ ਬਣੀ। ਸ਼ਅਫ਼ ਮਦਸੰਨਾਹ ਦਾ ਪਿਤਾ ਸੀ ਅਤੇ ਸ਼ਵਾ ਮਕਬੇਨਾ ਅਤੇ ਗਿਬਆ ਦਾ ਪਿਤਾ ਬਣਿਆ। ਕਾਲੇਬ ਦੀ ਧੀ ਦਾ ਨਾਂ ਅਕਸਾਹ ਸੀ।
50 ਇਹ ਕਾਲੇਬ ਦੇ ਉੱਤਰਾਧਿਕਾਰੀਆਂ ਦੀ ਪੱਤ੍ਰੀ ਹੈ। ਹੂਰ ਉਸਦਾ ਪਹਿਲੋਠਾ ਪੁੱਤਰ ਸੀ ਜੋ ਕਿ ਅਫਰਾਬਾਹ ਦਾ ਪੁੱਤਰ ਸੀ ਅਤੇ ਅੱਗੋਂ ਹੂਰ ਦੇ ਪੁੱਤਰ ਸਨ ਸ਼ੋਬਾਲ ਜੋ ਕਿ ਕਿਰਯਬ-ਯਆਰੀਮ ਦਾ ਸੰਸਥਾਪਕ ਸੀ। 51 ਸਲਮਾ ਬੈਤਲਹਮ ਦਾ ਸੰਸਥਾਪਕ ਸੀ ਅਤੇ ਹਾਰੇਫ਼ ਬੈਤਗਾਦੇਰ ਦਾ ਸੰਸਥਾਪਕ ਸੀ।
52 ਕਿਰਯਥ-ਯਆਰੀਮ ਦੇ ਪਿਤਾ ਸ਼ੋਆਲ ਦੇ ਪੁੱਤਰ ਸਨ, ਹਾਰੋਆਹ, ਮਨੁਹੋਥ ਦੇ ਅੱਧੇ ਲੋਕ, 53 ਕਿਰਯਥ-ਯਆਰੀਮ ਦੇ ਪਰਿਵਾਰ ਸਮੂਹ: ਯਿਬਰੀ, ਪੂਥੀ, ਸ਼ੁਮਾਥੀ ਅਤੇ ਮਿਸ਼ਰਾਈ। ਸਾਰਆਥੀ ਅਤੇ ਅਸ਼ਤਾਉਲੀ ਮਿਸ਼ਰਾਈਆਂ ਤੋਂ ਆਏ।
54 ਸਾਲਮਾ ਦੇ ਉੱਤਰਾਧਿਕਾਰੀ: ਬੈਤਲਹਮ, ਨਟੂਫ਼ਾਥ ਅਤੇ ਅਟਰੋਥ ਬੈਤ ਯੋਆਬ ਦੇ ਲੋਕ, ਮਨਹਾਥੀ ਦੇ ਅੱਧੇ ਲੋਕ ਅਤੇ ਸਰਾਈ ਲੋਕ, 55 ਅਤੇ ਉਨ੍ਹਾਂ ਲਿਖਾਰੀਆਂ ਦੇ ਘਰਾਣੇ ਜਿਹੜੇ ਯਅਬੇਨ, ਤੀਰਆਥ, ਸ਼ਿਮਆਥ ਅਤੇ ਸੂਕਾਥ ਵਿੱਚ ਰਹਿੰਦੇ ਸਨ। ਇਹ ਲਿਖਾਰੀ ਉਹ ਕੀਨੀ ਸਨ ਜਿਹੜੇ ਹੰਮਾਥ, ਬੇਤ-ਰੇਕਾਬ ਦੇ ਸੰਸਥਾਪਕ ਤੋਂ ਆਏ ਸਨ।
ਦਾਊਦ ਦੇ ਪੁੱਤਰ
3 ਦਾਊਦ ਦੇ ਕੁਝ ਪੁੱਤਰ ਹਬਰੋਨ ਸ਼ਹਿਰ ਵਿੱਚ ਜਨਮੇ ਸਨ। ਉਨ੍ਹਾਂ ਦੀ ਸੂਚੀ ਇਉਂ ਹੈ:
ਦਾਊਦ ਦਾ ਪਹਿਲਾ ਪੁੱਤਰ ਅਮਨੋਨ ਸੀ। ਉਸਦੀ ਮਾਂ ਅਹੀਨੋਅਮ ਸੀ ਜੋ ਕਿ ਯਿਜ਼ਰੇਲ ਤੋਂ ਸੀ।
ਉਸਦਾ ਦੂਜਾ ਪੁੱਤਰ ਦਾਨਿੇਏਲ ਸੀ, ਅਤੇ ਉਸਦੀ ਮਾਂ ਦਾ ਨਾਂ ਅਬੀਗੈਲ ਸੀ ਜੋ ਕਿ ਯਹੂਦਾਹ ਵਿੱਚ ਕਰਮਲ ਤੋਂ ਸੀ।
2 ਉਸ ਦੇ ਤੀਜੇ ਪੁੱਤਰ ਦਾ ਨਾਂ ਸੀ ਅਬਸ਼ਾਲੋਮ। ਉਹ ਮਅਕਾਹ ਦਾ ਪੁੱਤਰ ਸੀ। ਇਹ ਗਸ਼ੂਰ ਦੇ ਰਾਜਾ ਤਲਮਈ ਦੀ ਧੀ ਸੀ।
ਦਾਊਦ ਦਾ ਚੌਥਾ ਪੁੱਤਰ ਅਦੋਨੀਯਾਹ ਸੀ ਅਤੇ ਉਸਦੀ ਮਾਂ ਹੱਗੀਥ ਸੀ।
3 ਉਸ ਦਾ ਪੰਜਵਾਂ ਪੁੱਤਰ ਸ਼ਫਟਯਾਹ ਸੀ, ਉਸਦੀ ਮਾਂ ਅਬੀਟਾਲ ਸੀ।
ਉਸ ਦਾ ਛੇਵਾਂ ਪੁੱਤਰ ਯਿਥਰਆਮ ਸੀ, ਅਤੇ ਉਸਦੀ ਮਾਂ ਅਗਲਾਹ ਸੀ।
4 ਦਾਊਦ ਦੇ ਇਹ ਛੇ ਪੁੱਤਰ ਹਬਰੋਨ ਵਿੱਚ ਜਨਮੇ ਸਨ।
ਉਸ ਨੇ ਹਬਰੋਨ ਵਿੱਚ ਸਾਢੇ ਸੱਤ ਸਾਲ ਸ਼ਾਸਨ ਕੀਤਾ। 5 ਫ਼ਿਰ ਦਾਊਦ ਨੇ ਯਰੂਸ਼ਲਮ ਵਿੱਚ 33 ਵਰ੍ਹੇ ਰਾਜ ਕੀਤਾ। ਅਤੇ ਯਰੂਸ਼ਲਮ ਵਿੱਚ ਦਾਊਦ ਦੇ ਜਿਹੜੇ ਪੁੱਤਰ ਪੈਦਾ ਹੋਏ ਇਸ ਤਰ੍ਹਾਂ ਹਨ:
(ਦਾਊਦ) ਦੀ ਪਤਨੀ ਬਥਸ਼ੂਆ, ਅੰਮੀਏਲ ਦੀ ਧੀ ਸੀ। ਬਥਸ਼ੂਆ ਨੇ ਚਾਰ ਪੁੱਤਰ ਸ਼ਿਮਆ, ਸ਼ੋਬਾਬ, ਨਾਥਾਨ ਅਤੇ ਸੁਲੇਮਾਨ ਜੰਮੇ। 6-8 ਦਾਊਦ ਦੇ 9 ਹੋਰ ਪੁਤਰਾਂ ਦੇ ਨਾਂ ਸਨ: ਯਿਬਹਾਰ, ਅਲੀਸ਼ਾਮਾ, ਅਲੀਫ਼ਾਲਟ, ਨੋਗਹ, ਨਫ਼ਗ, ਯਾਫ਼ੀਆ, ਅਲੀਸ਼ਾਮਾ, ਅਲਯਾਦਾ ਅਤੇ ਅਲੀਫ਼ਲਟ। 9 ਇਹ ਸਾਰੇ ਦਾਊਦ ਦੇ ਪੁੱਤਰ ਸਨ। ਇਸਤੋਂ ਇਲਾਵਾ ਉਸ ਦੇ ਦਾਸੀਆਂ ਤੋਂ ਵੀ ਪੁੱਤਰ ਸਨ। ਅਤੇ ਤਾਮਾਰ ਨਾਂ ਦੀ ਦਾਊਦ ਦੀ ਇੱਕ ਧੀ ਸੀ।
ਦਾਊਦ ਦੇ ਸਮੇਂ ਉਪਰੰਤ ਯਹੂਦਾਹ ਦੇ ਪਾਤਸ਼ਾਹ
10 ਸੁਲੇਮਾਨ ਦਾ ਪੁੱਤਰ ਰਹਬੁਆਮ ਸੀ। ਅਤੇ ਰਹਬੁਆਮ ਦਾ ਪੁੱਤਰ ਅਬੀਯਾਹ। ਅਬੀਯਾਹ ਦਾ ਪੁੱਤਰ ਆਸਾ ਸੀ ਅਤੇ ਆਸਾ ਦਾ ਯਹੋਸ਼ਾਫ਼ਾਟ। 11 ਯਹੋਸ਼ਾਫ਼ਾਟ ਦਾ ਪੁੱਤਰ ਯੋਰਾਮ ਅਤੇ ਯੋਰਾਮ ਦਾ ਪੁੱਤਰ ਅਹਜ਼ਯਾਹ ਸੀ। ਅਤੇ ਅਹਜ਼ਯਾਹ ਦਾ ਪੁੱਤਰ ਸੀ ਯੋਆਸ਼। 12 ਯੋਆਸ਼ ਦਾ ਪੁੱਤਰ ਸੀ ਅਮਸਯਾਹ ਅਤੇ ਅਮਸਯਾਹ ਦਾ ਪੁੱਤਰ ਅਜ਼ਰਯਾਹ ਅਤੇ ਉਸਦਾ ਪੁੱਤਰ ਸੀ ਯੋਥਾਮ। 13 ਯੋਥਾਮ ਦਾ ਪੁੱਤਰ ਸੀ ਆਹਾਜ਼ ਅਤੇ ਆਹਾਜ਼ ਦਾ ਹਿਜ਼ਕੀਯਾਹ ਅਤੇ ਹਿਜ਼ਕੀਯਾਹ ਦਾ ਪੁੱਤਰ ਸੀ ਮਨੱਸ਼ਹ। 14 ਮਨੱਸ਼ਹ ਦਾ ਪੁੱਤਰ ਆਮੋਨ ਅਤੇ ਆਮੋਨ ਦਾ ਪੁੱਤਰ ਯੋਸੀਯਾਹ ਸੀ।
15 ਅਤੇ ਯੋਸ਼ੀਯਾਹ ਦੇ ਪੁੱਤਰਾਂ ਦੀ ਸੂਚੀ ਇਵੇਂ ਹੈ: ਉਸਦਾ ਪਹਿਲੋਠਾ ਪੁੱਤਰ ਯੋਹਾਨਾਨ ਅਤੇ ਦੂਜਾ ਯਹੋਯਕੀਮ ਸੀ। ਤੀਜੇ ਪੁੱਤਰ ਦਾ ਨਾਉਂ ਸੀ ਸਿਦਕੀਯਾਹ ਤੇ ਚੌਥੇ ਦਾ ਸ਼ੱਲੂਮ।
16 ਯਹੋਯਕੀਮ ਦੇ ਉੱਤਰਾਧਿਕਾਰੀ ਸਨ: ਯਕਾਨਯਾਹ ਅਤੇ ਉਸ ਦਾ ਪੁੱਤਰ, ਸਿਦਕੀਯਾਹ ਅਤੇ ਉਸਦਾ ਪੁੱਤਰ। [b]
ਬਾਬਲ ਦੀ ਹਿਰਾਸਤ ਉਪਰੰਤ ਦਾਊਦ ਦਾ ਘਰਾਣਾ
17 ਇਹ ਪੱਤ੍ਰੀ ਹੈ ਯਕਾਨਯਾਹ ਦੀ ਔਲਾਦ ਦੀ ਜਦੋਂ ਯਕਾਨਯਾਹ ਬੇਬੀਲੋਨ ਦਾ ਬੰਦੀ ਬਣ ਜਾਂਦਾ ਹੈ। ਉਸ ਉਪਰੰਤ ਉਸਦੀ ਔਲਾਦ ਇਵੇਂ ਹੈ: ਸ਼ਅਲਤੀਏਲ, 18 ਮਲਕੀਰਾਮ, ਫ਼ਦਾਯਾਹ ਸ਼ਨੱਸਰ, ਯਕਮਯਾਹ, ਹੋਸ਼ਾਮਾ ਅਤੇ ਨਦਬਯਾਹ।
19 ਫ਼ਦਾਯਾਹ ਦੇ ਪੁੱਤਰ ਜ਼ਰੁੱਬਾਬਲ ਅਤੇ ਸ਼ਿਮਈ ਸਨ। ਜ਼ਰੁੱਬਾਬਲ ਦੇ ਪੁੱਤਰ ਸਨ ਮਸੁੱਲਾਮ ਅਤੇ ਹਨਨਯਾਹ ਅਤੇ ਉਨ੍ਹਾਂ ਦੀ ਭੈਣ ਸੀ ਸ਼ਲੋਮੀਥ। 20 ਜ਼ਰੁੱਬਾਬਲ ਦੇ ਪੰਜ ਹੋਰ ਵੀ ਪੁੱਤਰ ਸਨ। ਉਨ੍ਹਾਂ ਦੇ ਨਾਉਂ ਸਨ: ਹਸ਼ੁਬਾਹ, ਓਹਲ, ਬਰਕਯਾਹ, ਹਸਦਯਾਹ ਅਤੇ ਯੂਸ਼ਬ-ਹਸਦ।
21 ਹਨਨਯਾਹ ਦਾ ਪੁੱਤਰ ਸੀ ਪਲਟਯਾਹ ਅਤੇ ਉਸਦਾ ਪੁੱਤਰ ਸੀ ਯਿਸਅਯਾਹ ਅਤੇ ਯਿਸਅਯਾਹ ਦੇ ਪੁੱਤਰ ਦਾ ਨਾਂ ਸੀ ਰਫ਼ਾਯਾਹ। ਤੇ ਰਫਾਯਾਹ ਦਾ ਪੁੱਤਰ ਅਰਨਾਨ, ਅਰਨਾਨ ਦਾ ਪੁੱਤਰ ਓਬਦਯਾਹ ਤੇ ਓਬਦਯਾਹ ਦਾ ਸ਼ਕਨਯਾਹ ਪੁੱਤਰ ਸੀ।
22 ਸ਼ਕਨਯਾਹ ਦੇ ਉੱਤਰਾਧਿਕਾਰੀਆਂ ਦੀ ਸੂਚੀ ਇਉਂ ਹੈ: ਸ਼ਕਨਯਾਹ ਦਾ ਪੁੱਤਰ ਸ਼ਮਅਯਾਹ। ਸ਼ਮਅਯਾਹ ਦੇ 6 ਪੁੱਤਰ ਸਨ: ਸ਼ਅਮਾਹ, ਹੱਟੂਸ਼, ਯਿਗਾਲ, ਬਾਰੀਅਹ, ਨਅਰਯਾਹ ਅਤੇ ਸ਼ਾਫ਼ਾਟ।
23 ਨਅਰਯਾਹ ਦੇ ਅੱਗੋਂ 3 ਪੁੱਤਰ ਸਨ: ਅਲਯੋਏਨਈ, ਹਿਜ਼ਕੀਯਾਹ ਅਤੇ ਅਜ਼ਰੀਕਾਮ।
24 ਅਲਯੋਏਨਈ ਦੇ ਅੱਗੋਂ 7 ਪੁੱਤਰ ਹੋਏ: ਹੋਦੈਯਾਹ, ਅਲਯਾਸ਼ੀਬ, ਫ਼ਲਾਯਾਹ, ਅੱਕੂਬ, ਯੋਹਾਨਾਨ, ਦਲਾਯਾਹ ਅਤੇ ਅਨਾਨੀ।
ਯਹੂਦਾਹ ਦੇ ਹੋਰ ਪਰਿਵਾਰ-ਸਮੂਹ
4 ਯਹੂਦਾਹ ਦੇ ਪੁੱਤਰਾਂ ਦੀ ਪੱਤ੍ਰੀ ਇਵੇਂ ਹੈ:
ਪਰਸ, ਹਸਰੋਨ, ਕਰਮੀ, ਹੂਰ ਅਤੇ ਸ਼ੋਬਾਲ।
2 ਸ਼ੋਬਾਲ ਦਾ ਪੁੱਤਰ ਹੋਇਆ ਰਆਯਾਹ ਅਤੇ ਰਆਯਾਹ ਯਹਥ ਦਾ ਪਿਤਾ ਸੀ ਅਤੇ ਯਹਬ ਅਹੂਮਈ ਅਤੇ ਲਹਦ ਦਾ ਪਿਤਾ।
3 ਏਟਾਮ ਦੇ ਪੁੱਤਰ ਸਨ ਯਿਜ਼ਰੇਲ, ਯਿਸ਼ਮਾ ਅਤੇ ਯਿਦਬਾਸ਼। ਉਨ੍ਹਾਂ ਦੀ ਇੱਕ ਭੈਣ ਸੀ, ਜਿਸਦਾ ਨਾਉਂ ਸੀ ਹੱਸਲਲਪੋਨੀ।
4 ਫਨੂਏਲ ਗਦੋਰ ਦਾ ਪਿਤਾ ਸੀ ਅਤੇ ਏਜ਼ਰ ਹੂਸ਼ਾਹ ਦਾ ਪਿਤਾ ਸੀ।
ਇਹ ਹੂਰ ਦੇ ਪੁੱਤਰ ਸਨ। ਅਤੇ ਹੂਰ ਅਫ਼ਰਾਥਾਹ ਦਾ ਪਹਿਲੋਠਾ ਪੁੱਤਰ ਸੀ ਅਤੇ ਅਫ਼ਰਾਥਾਹ ਬੈਤਲਹਮ ਦਾ ਸੰਸਥਾਪਕ ਸੀ।
5 ਤਕੋਆ ਦਾ ਪਿਤਾ ਅਸ਼ਹੂਰ ਸੀ। ਉਸ ਦੀਆਂ 2 ਬੀਵੀਆਂ ਸਨ। ਅਸ਼ਹੂਰ ਦੀਆਂ ਬੀਵੀਆਂ ਦੇ ਨਾਂ ਸੀ ਹਲਾਹ ਅਤੇ ਨਅਰਾਹ। 6 ਨਅਰਾਹ ਦੇ ਘਰ ਅਹੁੱਜ਼ਾਮ, ਹੇਫ਼ਰ, ਤੇਮਨੀ ਅਤੇ ਹਾਅਹਸ਼ਤਾਰੀ ਜੰਮੇ ਜੋ ਨਅਰਾਹ ਤੇ ਅਸ਼ਹੂਰ ਦੇ ਘਰ ਪੈਦਾ ਹੋਏ। 7 ਹਲਾਹ ਦੇ ਪੁੱਤਰਾਂ ਦਾ ਨਾਂ ਸੀ: ਸਰਥ, ਯਿਸਹਰ, ਅਥਨਾਨ ਅਤੇ ਕੋਸ। 8 ਕੋਸ ਤੋਂ ਆਨੂਬ, ਸੋਬੇਬਾਹ ਪੈਦਾ ਹੋਏ। ਕੋਸ ਅਹਰਹੇਲ ਦੇ ਪਰਿਵਾਰ-ਸਮੂਹਾਂ ਦਾ ਵੀ ਪਿਤਾ ਸੀ। ਅਹਰਹੇਲ ਦਾ ਪਿਤਾ ਹਾਰੁਮ ਸੀ।
9 ਯਅਬੇਸ ਆਪਣੇ ਭਰਾ ਨਾਲੋਂ ਵੱਧ ਸਤਿਕਾਰਿਆ ਜਾਂਦਾ ਸੀ। ਉਸਦੀ ਮਾਂ ਨੇ ਆਖਿਆ, “ਉਸਦਾ ਨਾਂ ਯਅਬੇਸ ਰੱਖਿਆ ਗਿਆ ਸੀ ਕਿਉਂ ਕਿ ਉਸ ਦੇ ਜਨਮ ਦੌਰਾਨ ਮੈਂ ਬਹੁਤ ਦਰਦ ਸਹਾਰਿਆ ਸੀ।” 10 ਯਅਬੇਸ ਨੇ ਇਸਰਾਏਲ ਦੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਕਾਸ਼ ਕਿ ਤੂੰ ਮੈਨੂੰ ਸੱਚਮੁੱਚ ਵਰਦਾਨ ਦਿੰਦਾ ਅਤੇ ਮੇਰੀਆਂ ਹੱਦਾਂ ਨੂੰ ਵੱਧਾਉਂਦਾ। ਤੂੰ ਮੇਰੇ ਅੰਗ-ਸੰਗ ਰਹਿੰਦਾ ਅਤੇ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਮੈਨੂੰ ਕੋਈ ਦੁੱਖ ਨਾ ਦੇਵੇ।” ਅਤੇ ਪਰਮੇਸ਼ੁਰ ਨੇ ਉਸ ਦੀਆਂ ਬੇਨਤੀਆਂ ਪੂਰੀਆਂ ਕੀਤੀਆਂ।
11 ਕਲੂਬ ਸ਼ੂਹਾਹ ਦਾ ਭਰਾ ਸੀ, ਅਤੇ ਕਲੂਬ ਮਹੀਰ ਦਾ ਪਿਤਾ ਸੀ। ਮਹੀਰ ਅਸ਼ਤੋਂਨ ਦਾ ਪਿਤਾ ਸੀ। 12 ਅਸ਼ਤੋਨ ਬੈਤਰਾਫ਼ਾ ਦਾ ਪਾਸੇਅਹ, ਅਤੇ ਤਹਿੰਨਾਹ ਦਾ ਪਿਉ ਸੀ। ਤਹਿੰਨਾਹ, ਈਰ-ਨਾਹਾਸ਼ ਦਾ ਪਿਤਾ ਸੀ ਅਤੇ ਏਹ ਰੇਕਾਹ ਦੇ ਮਨੁੱਖ ਸਨ।
13 ਕਨਜ਼ ਦੇ ਪੁੱਤਰਾਂ ਦਾ ਨਾਂ ਸੀ ਆਥਨੀਏਲ ਅਤੇ ਸਰਾਯਾਹ। ਆਥਨੀਏਲ ਦੇ ਪੁੱਤਰ ਸਨ ਹਥਥ ਅਤੇ ਮਓਨੋਥਈ। 14 ਮਓਨੋਥਈ ਆਫ਼ਰਾਹ ਦਾ ਪਿਤਾ ਸੀ।
ਸਰਾਯਾਹ ਯੋਆਬ ਦਾ ਪਿਤਾ ਸੀ। ਯੋਆਬ ਗੇ-ਹਰਾਸ਼ੀਮ ਨਗਰ ਦਾ ਸੰਸਥਾਪਕ ਸੀ। ਉਸ ਸਥਾਨ ਦਾ ਇਹ ਨਾਂ ਇਸ ਲਈ ਸੀ, ਕਿਉਂ ਕਿ ਉਹ ਲੋਕ ਮਾਹਿਰ ਕਾਰੀਗਰ ਸਨ।
15 ਕਾਲੇਬ ਯਫ਼ੁੰਨਹ ਦਾ ਪੁੱਤਰ ਸੀ ਅਤੇ ਕਾਲੇਬ ਦੇ ਪੁੱਤਰ ਸਨ: ਈਰੂ, ਏਲਾਹ ਅਤੇ ਨਅਮ। ਏਲਾਹ ਦਾ ਪੁੱਤਰ ਕਨਜ਼ ਸੀ।
16 ਜ਼ੀਫ, ਜ਼ੀਫਾਹ, ਤੀਰਯਾ ਤੇ ਅਸਰੇਲ ਯਹੱਲਲੇਲ ਦੇ ਪੁੱਤਰ ਸਨ।
17-18 ਅਜ਼ਰਾਹ ਦੇ ਪੁੱਤਰ ਸਨ: ਯਥਰ, ਮਰਦ, ਏਫਰ ਅਤੇ ਯਾਲੋਨ। ਮਰਦ ਮਿਰਯਮ, ਸ਼ੰਮਈ ਅਤੇ ਯਿਸ਼ਬਹ ਦਾ ਪਿਤਾ ਸੀ। ਯਿਸ਼ਬਹ ਅਸ਼ਤਮੋਆ ਦਾ ਪਿਤਾ ਸੀ। ਮਰਦ ਦੀ ਪਤਨੀ ਮਿਸਰ ਤੋਂ ਸੀ। ਉਸ ਨੇ ਯਰਦ, ਹਬਰ, ਅਤੇ ਜ਼ਨੋਅਹ ਨੂੰ ਜਨਮ ਦਿੱਤਾ। ਗਦੋਰ ਦਾ ਪਿਤਾ ਯਰਦ ਸੀ। ਅਤੇ ਹਬਰ ਸੋਕੋ ਦਾ ਪਿਤਾ ਸੀ। ਅਤੇ ਯਕੂਥੀਏਲ ਜ਼ਨੋਅਹ ਦਾ ਪਿਤਾ ਸੀ। ਇਹ ਸਭ ਬਿਥਯਾਹ ਦੇ ਪੁੱਤਰ ਸਨ ਜੋ ਕਿ ਫ਼ਿਰਊਨ ਦੀ ਧੀ ਸੀ ਜਿਸ ਨੂੰ ਮਰਦ ਨੇ ਵਿਆਹ ਲਿਆ ਸੀ ਜੋ ਕਿ ਮਿਸਰੀ ਸੀ।
19 ਨਹਮ ਦੀ ਭੈਣ ਮਰਦ ਦੀ ਪਤਨੀ ਸੀ ਅਤੇ ਉਹ ਯਹੂਦਾਹ ਤੋਂ ਸੀ। ਮਰਦ ਦੀ ਪਤਨੀ ਦੇ ਪੁੱਤਰ ਕਈਲਾਹ ਅਤੇ ਅਸ਼ਤਮੋਆ ਦੇ ਪਿਤਾ ਸਨ। ਕਈਲਾਹ ਗਮੀਂ ਚੋ ਸੀ ਅਤੇ ਅਸ਼ਤਮੋਆ ਮਅਕਾਥੀ ਚੋ ਸੀ। 20 ਅਮਨੋਨ, ਰਿੰਨਾਹ, ਬਨ-ਹਾਨਾਨ ਅਤੇ ਤੀਲੋਨ ਸ਼ੀਮੋਨ ਦੇ ਪੁੱਤਰ ਸਨ।
ਅਤੇ ਯਿਸ਼ਈ ਦੇ ਪੁੱਤਰ ਜ਼ੋਹੇਥ ਅਤੇ ਬਨ-ਜ਼ੋਹੇਥ ਸਨ।
21-22 ਸ਼ੇਲਾਹ ਯਹੂਦਾਹ ਦਾ ਪੁੱਤਰ ਸੀ ਅਤੇ ਸ਼ੇਲਾਹ ਕੋਲ ਏਰ, ਲਅਦਾਹ, ਯੋਕੀਮ, ਕੋਜ਼ੇਬਾ ਦੇ ਆਦਮੀ, ਯੋਆਸ਼ ਅਤੇ ਸਾਰਾਫ਼ ਸਨ। ਏਰ ਲੇਕਾਹ ਦਾ ਪਿਤਾ ਸੀ। ਲਅਦਾਰ ਮਾਰੇਸ਼ਾਹ ਦਾ ਅਤੇ ਬੈਤ-ਅਸ਼ਬੇਆ ਵਿਖੇ ਲਿਨਨ ਦੇ ਕਾਮਿਆਂ ਦੇ ਪਰਿਵਾਰ-ਸਮੂਹਾਂ ਦਾ ਪਿਤਾ ਸੀ। ਯੋਆਸ਼ ਅਤੇ ਸਾਰਾਫ ਨੇ ਮੋਆਬੀ ਔਰਤਾਂ ਨਾਲ ਵਿਆਹ ਕਰਵਾਏ। ਅਤੇ ਫ਼ਿਰ ਬੈਤਲਹਮ ਨੂੰ ਵਾਪਿਸ ਪਰਤ ਗਏ। ਇਸ ਘਰਾਣੇ ਬਾਰੇ ਲਿਖਤਾਂ ਬਹੁਤ ਪੁਰਾਣੀਆਂ ਹਨ। 23 ਸ਼ੇਲਾਹ ਦੇ ਪੁੱਤਰ ਘੁਮਿਆਰ ਸਨ। ਉਹ ਨਟਾਈਮ ਅਤੇ ਗਦੇਰਾਹ ਦੇ ਵਸਨੀਕ ਸਨ। ਇਹ ਉਨ੍ਹਾਂ ਸ਼ਹਿਰਾਂ ਵਿੱਚ ਰਹਿ ਕੇ ਪਾਤਸ਼ਾਹ ਲਈ ਕੰਮ ਕਰਦੇ ਸਨ।
ਸ਼ਿਮਓਨ ਦੇ ਪੁੱਤਰ
24 ਸ਼ਿਮਓਨ ਦੇ ਪੁੱਤਰ: ਨਮੂਏਲ, ਯਾਮੀਨ, ਯਰੀਬ, ਜ਼ਰਹ ਅਤੇ ਸ਼ਾਊਲ ਸਨ। 25 ਸ਼ਾਊਲ ਦਾ ਪੁੱਤਰ ਸੀ ਸ਼ੱਲੁਮ ਅਤੇ ਉਸਦਾ ਮਿਬਸਾਮ ਤੇ ਮਿਬਸਾਮ ਦਾ ਪੁੱਤਰ ਮਿਸ਼ਮਾ।
26 ਮਿਸ਼ਮਾ ਦਾ ਪੁੱਤਰ ਹੰਮੂਏਲ ਅਤੇ ਉਸਦਾ ਪੁੱਤਰ ਜ਼ੱਕੂਰ ਤੇ ਜ਼ੱਕੂਰ ਦਾ ਪੁੱਤਰ ਸੀ ਸ਼ਿਮਈ। 27 ਸ਼ਿਮਈ ਦੇ 16 ਪੁੱਤਰ ਅਤੇ 6 ਧੀਆਂ ਸਨ ਪਰ ਸ਼ਿਮਈ ਦੇ ਭਰਾਵਾਂ ਦੇ ਘਰ ਬਹੁਤੇ ਬੱਚੇ ਨਹੀਂ ਸਨ ਤੇ ਨਾ ਹੀ ਉਨ੍ਹਾਂ ਦੇ ਘਰਾਣੇ ਬਹੁਤ ਵੱਡੇ ਸੀ। ਉਨ੍ਹਾਂ ਦੀਆਂ ਕੁਲਾਂ ਯਹੂਦਾਹ ਦੇ ਬਾਕੀ ਪਰਿਵਾਰ-ਸਮੂਹਾਂ ਵਾਂਗ ਬਹੁਤੀਆਂ ਵੱਡੀਆਂ ਨਹੀਂ ਸਨ।
28 ਸ਼ਿਮਈ ਦੇ ਉੱਤਰਾਧਿਕਾਰੀ ਬਏਰਸ਼ਬਾ, ਮੋਲਾਦਾਹ, ਹਸਰ-ਸ਼ੂਆਲ 29 ਬਿਲਹਾਹ ਵਿੱਚ, ਅਸਮ, ਤੋਲਾਦ, 30 ਬਥੂਏਲ, ਹਾਰਮਾਹ, ਸਿਕਲਗ, 31 ਬੈਤ-ਮਰਕਾਬੋਥ ਵਿੱਚ, ਹਸਰ ਸੂਸੀਮ, ਬੈਤ-ਬਿਰਈ ਅਤੇ ਸ਼ਅਰਇਮ ਵਿੱਚ ਵੱਸਦੇ ਸਨ। ਇਹ ਉਨ੍ਹਾਂ ਸ਼ਹਿਰਾਂ ਵਿੱਚ ਦਾਊਦ ਪਾਤਸ਼ਹ ਤੀਕ ਰਹੇ। 32 ਇਨ੍ਹਾਂ ਸ਼ਹਿਰਾਂ ਦੇ ਨੇੜੇ ਦੇ ਪੰਜ ਪਿੰਡ ਸਨ: ਏਟਾਮ, ਆਯਿਨ, ਰਿੰਮੋਨ, ਤੋਂਕਨ ਅਤੇ ਆਸ਼ਾਨ। 33 ਇਸ ਦੇ ਇਲਾਵਾ ਇਨ੍ਹਾਂ ਸਹਿਰਾਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਬਅਲ ਤੀਕ ਦੇ ਜਿਹੜੇ ਸਨ, ਉਨ੍ਹਾਂ ਵਿੱਚ ਇਹ ਵੱਸਦੇ ਸਨ। ਇਨ੍ਹਾਂ ਨੇ ਆਪਣੇ ਘਰਾਣਿਆਂ ਦੇ ਇਤਹਾਸ ਨੂੰ ਵੀ ਲਿਖਿਆ।
34-38 ਉਨ੍ਹਾਂ ਦੇ ਪਰਿਵਾਰ-ਸਮੂਹਾਂ ਦੇ ਆਗੂਆਂ ਦੀ ਸੂਚੀ, ਇਉਂ ਸੀ: ਮਸ਼ੋਬਾਬ, ਯਮਲੇਕ, ਅਮਸਯਾਹ ਦਾ ਪੁੱਤਰ ਯੋਸ਼ਾਹ, ਯੋਏਲ ਅਤੇ ਯੋਸ਼ਿਬਯਾਹ ਦਾ ਪੁੱਤਰ ਯੇਹੂ, ਸ਼ਿਰਾਹ ਦਾ ਪੁੱਤਰ ਯੋਸ਼ਿਬਯਾਹ, ਅਸੀਏਲ ਦਾ ਪੁੱਤਰ ਸ਼ਿਰਾਹ, ਅਲਯੋਇਨਈ, ਯਅਕੇਬਾਹ, ਯਸੋਹਾਯਾਹ, ਅਸਾਯਾਹ, ਅਦੀਏਲ, ਯਿਸੀਮਿਏਲ, ਬਨਾਯਾਹ, ਅਤੇ ਸ਼ਿਫ਼ਈ ਦਾ ਪੁੱਤਰ ਜ਼ੀਜ਼ਾ। ਸ਼ਿਫ਼ਈ ਅੱਲੋਨ ਦਾ ਪੁੱਤਰ ਸੀ ਅਤੇ ਅੱਲੋਨ ਯਦਾਯਾਹ ਦਾ ਪੁੱਤਰ ਸੀ। ਯਦਾਯਾਹ ਸ਼ਿਮਰੀ ਦਾ ਪੁੱਤਰ ਸੀ ਅਤੇ ਸ਼ਿਮਰੀ ਸ਼ਮਅਯਾਹ ਦਾ ਪੁੱਤਰ ਸੀ।
ਇਨ੍ਹਾਂ ਆਦਮੀਆਂ ਦੇ ਸਾਰੇ ਘਰਾਣੇ ਬਹੁਤ ਵੱਡੇ ਬਣ ਗਏ। 39 ਇਹ ਲੋਕ ਗਦੋਰ ਦੇ ਬਾਹਰੀ ਖੇਤਰ ਤੋਂ ਵਾਦੀ ਦੇ ਪੂਰਬੀ ਪਾਸੇ ਵੱਲ ਆਪਣੀਆਂ ਭੇਡਾਂ ਅਤੇ ਪਸ਼ੂਆਂ ਲਈ ਚਾਰਾਂਦਾ ਦੀ ਤਲਾਸ਼ ਵਿੱਚ ਗਏ। 40 ਉੱਥੇ ਇਨ੍ਹਾਂ ਨੂੰ ਭਰਪੂਰ ਹਰੇ ਮੈਦਾਨ ਮਿਲੇ ਅਤੇ ਖੂਬ ਚਰਾਂਦਾ ਵੀ। ਇੱਥੋਂ ਦਾ ਇਲਾਕਾ-ਧਰਤੀ ਬੜੀ ਹੀ ਸ਼ਾਂਤਮਈ ਤੇ ਅਮਨ ਵਾਲੀ ਸੀ। ਹਾਮ ਦੇ ਉੱਤਰਾਧਿਕਾਰੀ ਮੁੱਢੋਂ ਹੀ ਇੱਥੇ ਵੱਸਦੇ ਸਨ। 41 ਇਹ ਉਦੋਂ ਵਾਪਰਿਆ ਜਦੋਂ ਹਿਜ਼ਕੀਯਾਹ ਯਹੂਦਾਹ ਦਾ ਪਾਤਸ਼ਾਹ ਸੀ। ਉਸ ਸਮੇਂ ਉਹ ਗਦੋਰ ਨੂੰ ਆਏ ਅਤੇ ਹਾਮੀਆਂ ਦੇ ਵਿਰੁੱਧ ਲੜੇ। ਉਨ੍ਹਾਂ ਨੇ ਹਾਮੀਆਂ ਦੇ ਤੰਬੂਆਂ ਨੂੰ ਤਬਾਹ ਕਰ ਦਿੱਤਾ ਅਤੇ ਉੱਥੋਂ ਦੇ ਮਊਨੀਮੀਆਂ ਦੇ ਵਿਰੁੱਧ ਲੜੇ ਅਤੇ ਉਨ੍ਹਾਂ ਸਾਰਿਆਂ ਨੂੰ ਤਬਾਹ ਕਰ ਦਿੱਤਾ। ਅੱਜ ਤਾਈਂ, ਓੱਥੇ ਕੋਈ ਮਊਨੀਮ ਨਹੀਂ ਵਸਦਾ। ਇਸ ਲਈ ਇਨ੍ਹਾਂ ਲੋਕਾਂ ਨੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਕਿਉਂ ਕਿ ਉੱਥੇ ਉਨ੍ਹਾਂ ਦੀਆਂ ਭੇਡਾਂ ਲਈ ਚਰਾਂਦਾਂ ਸਨ।
42 ਸ਼ਿਮਾਓਨ ਦੇ ਪਰਿਵਾਰ-ਸਮੂਹ ਵਿੱਚੋਂ 500 ਮਨੁੱਖ ਸੇਈਰ ਦੇ ਪਹਾੜੀ ਦੇਸ਼ ਨੂੰ ਚੱਲੇ ਗਏ। ਇਨ੍ਹਾਂ ਲੋਕਾਂ ਦੇ ਆਗੂ ਯਸ਼ਈ ਦੇ ਪੁੱਤਰ ਸਨ। ਉਹ ਸਨ: ਪਲਟਯਾਹ, ਨਅਰਯਾਹ, ਰਫ਼ਾਯਾਹ ਅਤੇ ਉਜ਼ੀਏਲ ਸਨ। ਉਹ ਓਥੋਂ ਦੇ ਰਹਿਣ ਵਾਲੇ ਲੋਕਾਂ ਦੇ ਵਿਰੱਧ ਲੜੇ। 43 ਉੱਥੇ ਸਿਰਫ਼ ਥੋੜੇ ਜਿਹੇ ਅਮਾਲੇਕੀ ਲੋਕ ਹੀ ਬਾਕੀ ਰਹੇ ਅਤੇ ਇਨ੍ਹਾਂ ਸ਼ਿਮਾਓਨੀ ਲੋਕਾਂ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਅਤੇ ਅੱਜ ਤੀਕ ਉਸ ਸਮੇਂ ਤੋਂ ਲੈ ਕੇ ਹੁਣ ਤੀਕ ਸ਼ਿਮਾਓਨੀ ਲੋਕ ਸੇਈਰ ਵਿੱਚ ਵੱਸਦੇ ਹਨ।
ਰਊਬੇਨ ਦੇ ਉੱਤਰਾਧਿਕਾਰੀ
5 ਇਸਰਾਏਲ ਦਾ ਪਹਿਲੋਠਾ ਪੁੱਤਰ ਰਊਬੇਨ ਸੀ। ਰਊਬੇਨ ਨੂੰ ਪਹਿਲੋਠਾ ਪੁੱਤਰ ਹੋਣ ਕਰਕੇ ਵਿਸੇਸ ਅਧਿਕਾਰ ਮਿਲਣੇ ਚਾਹੀਦੇ ਸਨ ਪਰ ਉਸ ਨੇ ਆਪਣੇ ਪਿਤਾ ਦੀ ਬੀਵੀ ਨਾਲ ਸੰਭੋਗ ਕੀਤਾ ਇਸ ਲਈ ਉਸ ਨੂੰ ਉਸ ਦੇ ਹੱਕ ਤੋਂ ਵਾਂਝਾ ਕਰਕੇ ਉਹ ਹੱਕ ਯੂਸੁਫ਼ ਦੇ ਪੁੱਤਰਾਂ ਨੂੰ ਦਿੱਤੇ ਗਏ। ਰਊਬੇਨ ਦਾ ਨਾਂ ਇਉਂ ਕੁਲ ਪੱਤ੍ਰੀ ਵਿੱਚ ਪਹਿਲੋਠੇ ਕਰਕੇ ਨਹੀਂ ਗਿਣਿਆ ਜਾਂਦਾ। ਯਹੂਦਾਹ ਆਪਣੇ ਭਰਾਵਾਂ ਤੋਂ ਵੱਧ ਸ਼ਕਤੀਸ਼ਾਲੀ ਹੋਇਆ। ਇਸ ਕਰਕੇ ਉਸ ਦੇ ਘਰਾਣੇ ਦੇ ਲੋਕ ਆਗੂ ਬਣੇ। ਪਰ ਯੂਸੁਫ਼ ਦੇ ਘਰਾਣੇ ਨੂੰ ਹੋਰ ਹੱਕ ਪ੍ਰਾਪਤ ਸਨ ਜਿਹੜੇ ਕਿ ਸਭ ਤੋਂ ਵੱਡੇ ਪੁੱਤਰ ਨੂੰ ਪ੍ਰਾਪਤ ਸਨ।
ਰਊਬੇਨ ਦੇ ਪੁੱਤਰਾਂ ਦੇ ਨਾਂ ਹਨੋਕ, ਫ਼ੱਲੂ, ਹਸਰੋਨ ਅਤੇ ਕਰਮੀ ਸਨ।
4 ਯੋਏਲ ਦੇ ਉੱਤਰਾਧਿਕਾਰੀਆਂ ਵਿੱਚੋਂ ਸ਼ਮਅਯਾਹ ਉਸਦਾ ਪੁੱਤਰ ਸੀ। ਗੋਗ ਸ਼ਮਅਯਾਹ ਦਾ ਪੁੱਤਰ ਅਤੇ ਗੋਗ ਦਾ ਪੁੱਤਰ ਸ਼ਿਮਈ ਸੀ। 5 ਮੀਕਾਹ ਸ਼ਿਮਈ ਦਾ ਅਤੇ ਮੀਕਾਹ ਦਾ ਪੁੱਤਰ ਰਆਯਾਹ ਅਤੇ ਉਸਦਾ ਪੁੱਤਰ ਬਆਲ ਸੀ। 6 ਬਆਲ ਦਾ ਪੁੱਤਰ ਸੀ ਬਏਰਾਹ। ਬਏਰਾਹ ਨੂੰ ਅੱਸ਼ੂਰ ਦੇ ਪਾਤਸ਼ਾਹ ਤਿਲਗਥ-ਪਿਲਨਅਸਰ ਬੰਦੀ ਬਣਾ ਕੇ ਲੈ ਗਏ। ਬਥਰਾਹ ਰਊਬੇਨੀਆਂ ਦੇ ਪਰਿਵਾਰ-ਸਮੂਹ ਦਾ ਆਗੂ ਸੀ।
7 ਯੋਏਲ ਦੇ ਰਿਸ਼ਤੇਦਾਰ ਉਨ੍ਹਾਂ ਦੇ ਪਰਿਵਾਰ-ਸਮੂਹਾਂ ਮੁਤਾਬਕ ਓਵੇਂ ਹੀ ਦਰਜ ਗਏ ਹਨ ਜਿਵੇਂ ਕਿ ਉਹ ਪਰਿਵਾਰ ਦੇ ਇਤਿਹਾਸਾਂ ਵਿੱਚ ਲਿਖੇ ਗਏ ਹਨ: ਯਈੇਏਲ ਪਹਿਲੋਠਾ ਪੁੱਤਰ ਸੀ, ਫ਼ੇਰ ਜ਼ਕਰਯਾਹ ਅਤੇ ਬਲਆ। 8 ਬਲਆ ਆਜ਼ਾਜ਼ ਦਾ ਪੁੱਤਰ ਸੀ, ਆਜ਼ਾਜ਼ ਸ਼ਮਆ ਦਾ ਪੁੱਤਰ ਸੀ ਅਤੇ ਸ਼ਮਆ ਯੋਏਲ ਦਾ ਪੁੱਤਰ ਸੀ। ਇਹ ਅਰੋਏਰ ਦੇ ਇਲਾਕੇ ਵਿੱਚ ਨਬੋ ਤੋਂ ਲੈ ਕੇ ਬਆਲ ਮਓਨ ਤੀਕ ਵੱਸਦੇ ਸਨ। 9 ਬਲਆ ਦੇ ਲੋਕ ਮਾਰੂਥਲ ਦੀ ਨੁਕਰ ਤੀਕ ਰਹਿੰਦੇ ਸਨ, ਜੋ ਕਿ ਪੂਰਬ ਵੱਲ ਫ਼ਰਾਤ ਦਰਿਆ ਤੀਕ ਪਹੁੰਚਦੀ ਹੈ। ਉਹ ਇਸ ਇਲਾਕੇ ਵਿੱਚ ਇਸ ਲਈ ਵੱਸਦੇ ਸਨ ਕਿਉਂ ਕਿ ਉਨ੍ਹਾਂ ਦੇ ਪਸ਼ੂ ਗਿਲਆਦ ਦੇ ਦੇਸ਼ ਵਿੱਚ ਬਹੁਤ ਵੱਧ ਗਏ ਸਨ। 10 ਜਦੋਂ ਸ਼ਾਊਲ ਪਾਤਸ਼ਾਹ ਸੀ, ਬਲਆ ਦੇ ਲੋਕਾਂ ਨੇ ਹਗਰੀਆਂ ਨਾਲ ਜੰਗ ਕੀਤੀ ਅਤੇ ਉਨ੍ਹਾਂ ਨੂੰ ਹਰਾਇਆ। ਉਨ੍ਹਾਂ ਨੇ ਗਿਲਆਦ ਦੇ ਪੂਰਬੀ ਖੇਤਰ ਰਾਹੀਂ ਸਫ਼ਰ ਕੀਤਾ ਅਤੇ ਉਨ੍ਹਾਂ ਤੰਬੂਆਂ ਵਿੱਚ ਰਹੇ ਜੋ ਓਥੋਂ ਦੇ ਹਗਰੀ ਲੋਕਾਂ ਦੇ ਸਨ।
ਗਾਦ ਦੇ ਉੱਤਰਾਧਿਕਾਰੀ
11 ਗਾਦ ਪਰਿਵਾਰ-ਸਮੂਹ ਦੇ ਲੋਕ ਰਊਬੇਨ ਦੇ ਪਰਿਵਾਰ-ਸਮੂਹ ਦੇ ਲੋਕਾਂ ਦੇ ਨਜ਼ਦੀਕ ਹੀ ਵਸੇ। ਇਹ ਗਾਦੀ ਲੋਕ ਬਾਸ਼ਾਨ ਦੇ ਇਲਾਕੇ ਵਿੱਚ ਤੇ ਸਲਕਾਹ ਤੀਕ ਵਸੇ। 12 ਯੋਏਲ ਬਾਸ਼ਾਨ ਦਾ ਪਹਿਲਾ ਆਗੂ ਸੀ ਅਤੇ ਉਸ ਤੋਂ ਬਾਅਦ ਸ਼ਾਫ਼ਾਨ ਦੂਜਾ ਤੇ ਉਸ ਉਪਰੰਤ ਯਅਨਈ ਆਗੂ ਬਣਿਆ। 13 ਉਨ੍ਹਾਂ ਦੇ ਘਰਾਣਿਆਂ ਵਿੱਚੋਂ ਸੱਤਾਂ ਭਰਾਵਾਂ ਦੇ ਨਾਉਂ ਇਉਂ ਸਨ: ਮੀਕਾਏਲ, ਮਸ਼ੂੱਲਾਮ, ਸ਼ਬਾ, ਯੋਰਈ, ਯਅਕਾਨ, ਜ਼ੀਆ ਅਤੇ ਏਬਰ। 14 ਇਹ ਅਬੀਹਯਿਲ ਦੇ ਉੱਤਰਾਧਿਕਾਰੀ ਸਨ। ਅਬੀਹਯਿਲ ਹੂਰੀ ਦਾ ਪੁੱਤਰ ਸੀ ਅਤੇ ਹੂਰੀ ਯਾਰੋਅਹ ਦਾ ਪੁੱਤਰ ਅਤੇ ਯਾਰੋਆਹ ਗਿਲਆਦ ਦਾ। ਗਿਲਆਦ ਮੀਕਾਏਲ ਦਾ ਪੁੱਤਰ ਅਤੇ ਮੀਕਾਏਲ ਯਸ਼ੀਸ਼ਈ ਦਾ ਪੁੱਤਰ ਸੀ। ਯਸ਼ੀਸ਼ਈ ਯਹਦੋ ਦਾ ਪੁੱਤਰ ਅਤੇ ਯਹਦੋ ਬੂਜ ਦਾ ਪੁੱਤਰ ਸੀ। 15 ਅਬਦੀਏਲ ਦਾ ਪੁੱਤਰ ਸੀ ਅਹੀ ਅਤੇ ਅਬਦੀਏਲ ਗੂਨੀ ਦਾ ਪੁੱਤਰ ਸੀ। ਅਤੇ ਅਹੀ ਉਨ੍ਹਾਂ ਦੇ ਘਰਾਣਿਆਂ ਦਾ ਆਗੂ ਸੀ।
16 ਗਾਦ ਪਰਿਵਾਰ-ਸਮੂਹ ਬਾਸ਼ਾਨ ਦੇ ਗਿਲਆਦ ਅਤੇ ਉਸ ਦੇ ਆਸ-ਪਾਸ ਦੇ ਛੋਟੇ ਸ਼ਹਿਰਾਂ ਵਿੱਚ ਅਤੇ ਸ਼ਾਰੋਨ ਦੇ ਇਲਾਕੇ ਵਿੱਚ ਸੀਮਾ ਤਾਈਂ ਸਾਰੀਆਂ ਚਰਾਂਦਾ ਵਿੱਚ ਰਹਿੰਦਾ ਸੀ।
17 ਯੋਥਾਮ ਅਤੇ ਯਰਾਬੁਆਮ ਪਾਤਸ਼ਾਹ ਦੇ ਦਿਨੀ ਇਨ੍ਹਾਂ ਸਾਰੇ ਲੋਕਾਂ ਦੇ ਨਾਉਂ ਗਾਦ ਦੇ ਘਰਾਣੇ ਦੇ ਇਤਹਾਸ ਦੀਆਂ ਕੁੱਲ ਪੱਤ੍ਰੀਆਂ ਲਿਖੀਆਂ ਗਈਆਂ। ਯੋਥਾਮ ਉਨ੍ਹੀ ਦਿਨੀ ਯਹੂਦਾਹ ਦਾ ਪਾਤਸ਼ਾਹ ਸੀ ਅਤੇ ਯਰਾਬੁਆਮ ਇਸਰਾਏਲ ਦਾ।
ਯੁੱਧ ਵਿੱਚ ਕੁਝ ਮਾਹਰ ਸਿਪਾਹੀ
18 ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਅਤੇ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹ ਕੋਲ ਕੁੱਲ 44,760 ਬਹਾਦਰ ਸਿਪਾਹੀ ਸਨ। ਉਨ੍ਹਾਂ ਸਿਪਾਹੀਆਂ ਕੋਲ ਤਲਵਾਰਾਂ ਅਤੇ ਢਾਲਾਂ ਸਨ ਅਤੇ ਉਹ ਤੀਰਾਂ ਅਤੇ ਕਮਾਨਾਂ ਵਿੱਚ ਵੀ ਕੁਸ਼ਲ ਸਨ। 19 ਇਨ੍ਹਾਂ ਨੇ ਹਗਰੀਆਂ, ਯਟੂਰ, ਨਾਫ਼ੀਸ਼ ਤੇ ਨੋਦਾਬ ਦੇ ਲੋਕਾਂ ਵਿਰੁੱਧ ਲੜਾਈ ਕੀਤੀ। 20 ਅਤੇ ਉਹ ਲੋਕ ਜਿਹੜੇ ਮਨੱਸ਼ਹ, ਰਊਬੇਨ ਅਤੇ ਗਾਦ ਪਰਿਵਾਰ-ਸਮੂਹਾਂ ਤੋਂ ਸਨ ਨੇ ਲੜਾਈ ਵਿੱਚ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਯਹੋਵਾਹ ਨੂੰ ਮਦਦ ਲਈ ਪੁਕਾਰ ਕੀਤੀ ਕਿਉਂ ਕਿ ਉਨ੍ਹਾਂ ਆਖਿਆ ਕਿ ਉਹ ਯਹੋਵਾਹ ਵਿੱਚ ਭਰੋਸਾ ਰੱਖਦੇ ਹਨ, ਭਰੋਸਾ ਕਰਦੇ ਹਨ। ਇਸ ਲਈ ਪਰਮੇਸ਼ੁਰ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹਗਰੀ ਮਨੁੱਖਾਂ ਨੂੰ ਹਾਰ ਦੇਣ ਵਿੱਚ ਮਦਦ ਕੀਤੀ। ਤਾਂ ਉਨ੍ਹਾਂ ਨੇ ਹਗਰੀ ਮਨੁੱਖਾਂ ਤੋਂ ਇਲਾਵਾ ਹੋਰ ਵੀ ਜਿਹੜੇ ਮਨੁੱਖਾਂ ਨੇ ਹਗਰੀਆਂ ਦਾ ਸਾਥ ਦਿੱਤਾ ਸੀ, ਉਨ੍ਹਾਂ ਨੂੰ ਵੀ ਹਰਾਇਆ। 21 ਉਨ੍ਹਾਂ ਨੇ ਹਗਰੀਆਂ ਦੇ ਪਸ਼ੂ ਵੀ ਲੈ ਲਏ। ਉਨ੍ਹਾਂ ਨੇ 50,000 ਊਠ 2,50,000 ਭੇਡਾਂ, 2,000 ਗਧੇ ਅਤੇ 1,00,000 ਮਨੁੱਖਾਂ ਨੂੰ ਵੀ ਲੁੱਟ ਲਿਆ ਭਾਵ ਲੈ ਗਏ। 22 ਬਹੁਤ ਸਾਰੇ ਹਗਰੀ ਮਾਰੇ ਗਏ ਸਨ ਕਿਉਂ ਕਿ ਇਹ ਯੁੱਧ ਪਰਮੇਸ਼ੁਰ ਵੱਲੋਂ ਸੀ ਅਤੇ ਪਰਮੇਸ਼ੁਰ ਰਊਬੇਨ ਦੇ ਪੱਖ ਵਿੱਚ ਸੀ। ਫ਼ਿਰ ਮਨੱਸ਼ਹ, ਰਊਬੇਨ ਅਤੇ ਗਾਦ ਪਰਿਵਾਰ-ਸਮੂਹ ਦੇ ਲੋਕਾਂ ਨੇ ਹਗਰੀਆਂ ਦੀ ਜ਼ਮੀਨ ਤੇ ਰਹਿਣਾ ਸ਼ੁਰੂ ਕਰ ਦਿੱਤਾ। ਇਹ ਲੋਕ ਇਸਰਾਏਲੀਆਂ ਦੇ ਜਲਾਵਤਨੀ ਕਰਕੇ ਕੈਦੀਆਂ ਵਜੋਂ ਬੇਬੀਲੋਨ ਨੂੰ ਲਿਜਾਏ ਜਾਣ ਤੀਕ ਇੱਥੇ ਰਹੇ।
23 ਮਨੱਸ਼ਹ ਪਰਿਵਾਰ-ਸਮੂਹ ਦੇ ਅੱਧੇ ਮਨੁੱਖ ਬਾਸ਼ਾਨ ਦੇ ਇਲਾਕੇ ਵਿੱਚ ਵੱਸਦੇ ਰਹੇ। ਉਹ ਬਾਸ਼ਾਨ ਤੋਂ ਬਅਲ-ਹਰਮੋਨ, ਸਨੀਰ ਅਤੇ ਹਰਮੋਨ ਪਰਬਤ ਤੀਕ ਵੱਧਦੇ ਬਹੁਤ ਸਾਰੇ ਮਨੁੱਖਾਂ ਦਾ ਦਲ ਬਣ ਗਏ।
24 ਮਨੱਸ਼ਹ ਪਰਿਵਾਰ-ਸਮੂਹ ਦੇ ਅੱਧੇ ਮਨੁੱਖਾਂ ਦੇ ਘਰਾਣੇ ਦੇ ਆਗੂ ਇਸ ਪ੍ਰਕਾਰ ਸਨ: ਏਫ਼ਰ, ਯਿਸ਼ਈ, ਅਲੀਏਲ, ਅਜ਼ਰੀਏਲ, ਯਿਰਮਿਯਾਹ, ਹੋਦਵਯਾਹ, ਯਹਦੀਏਲ। ਇਹ ਸਾਰੇ ਹੀ ਬਹਾਦੁਰ ਵੀਰ ਅਤੇ ਤਾਕਤਵਰ ਮਨੁੱਖ ਸਨ। ਇਹ ਸਾਰੇ ਪ੍ਰਸਿੱਧ ਮਨੁੱਖ ਸਨ ਅਤੇ ਆਪੋ-ਆਪਣੇ ਪਰਿਵਾਰ-ਸਮੂਹਾਂ ਦੇ ਆਗੂ। 25 ਪਰ ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਵਿਰੁੱਧ ਪਾਪ ਕੀਤਾ ਅਤੇ ਉਨ੍ਹਾਂ ਲੋਕਾਂ ਦੇ ਝੂਠੇ ਦੇਵਤਿਆਂ ਦੀ ਉਪਾਸਨਾ ਕੀਤੀ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਨ੍ਹਾਂ ਦੇ ਧਰਤੀ ਤੇ ਕਬਜ਼ਾ ਲੈਣ ਤੋਂ ਪਹਿਲਾਂ ਤਬਾਹ ਕੀਤਾ ਸੀ।
26 ਇਸਰਾਏਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜੇ ਪੂਲ ਨੂੰ ਉਕਸਾਰਿਆ ਉਹ ਤਿਲਗਥ ਪਿਲਨਸਰ ਵੀ ਕਹਾਉਂਦਾ ਸੀ ਅਤੇ ਉਸ ਦੇ ਅੰਦਰ ਜੰਗ ਨੂੰ ਜਾਣ ਦੀ ਇੱਛਾ ਪੈਦਾ ਕੀਤੀ, ਇਸ ਲਈ ਉਹ ਰਊਬੇਨ ਅਤੇ ਗਾਦ ਪਰਿਵਾਰ-ਸਮੂਹ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨਾਲ ਲੜਿਆ, ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਹਲਹ, ਹਾਬੋਰ, ਹਾਰਾ, ਅਤੇ ਗੋਜ਼ਾਨ ਦਰਿਆ ਦੇ ਨੇੜੇ ਲੈ ਗਿਆ। ਇਸਰਾਏਲ ਦੇ ਉਹ ਪਰਿਵਾਰ-ਸਮੂਹ ਅੱਜ ਦੇ ਦਿਨ ਤੀਕ ਵੀ ਓੱਥੇ ਰਹਿੰਦੇ ਹਨ।
ਲੇਵੀ ਦੇ ਉੱਤਰਾਧਿਕਾਰੀ
6 ਲੇਵੀ ਦੇ ਪੁੱਤਰਾਂ ਦੇ ਨਾਂ ਸਨ: ਗੋਰਸ਼ੇਨ, ਕਹਾਥ ਅਤੇ ਮਰਾਰੀ।
2 ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ ਅੱਗੋਂ ਕਹਾਥ ਦੇ ਪੁੱਤਰ ਸਨ।
3 ਅਮਰਾਮ ਦੇ ਬੱਚੇ ਸਨ ਹਾਰੂਨ, ਮੂਸਾ ਅਤੇ ਮਿਰਯਮ।
ਹਾਰੂਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ। 4 ਅਲਆਜ਼ਾਰ ਫ਼ੀਨਹਾਸ ਦਾ ਪਿਤਾ ਸੀ ਅਤੇ ਫ਼ੀਨਹਾਸ ਅਬੀਸ਼ੂਆ ਦਾ। 5 ਅਬੀਸ਼ੂਆ ਬੁੱਕੀ ਦਾ ਪਿਤਾ ਸੀ ਅਤੇ ਬੁੱਕੀ ਉਜ਼ੀ ਦਾ ਪਿਤਾ ਸੀ। 6 ਉਜ਼ੀ ਜ਼ਰਹਯਾਹ ਦਾ ਪਿਤਾ ਅਤੇ ਉਸਦਾ ਪੁੱਤਰ ਮਰਾਯੋਥ ਸੀ। 7 ਮਰਾਯੋਥ ਅਮਰਯਾਹ ਦਾ ਪਿਤਾ ਸੀ ਅਤੇ ਅਮਰਯਾਹ ਤੋਂ ਅਹੀਟੂਬ ਜੰਮਿਆ। 8 ਅਹੀਟੂਬ ਸਾਦੋਕ ਦਾ ਪਿਤਾ ਅਤੇ ਉਸਦਾ ਪੁੱਤਰ ਅਹੀਮਾਅਸ ਸੀ। 9 ਅਹੀਮਾਅਸ ਅਜ਼ਰਯਾਹ ਦਾ ਪਿਤਾ ਅਤੇ ਅਜ਼ਰਸਾਹ ਯੋਹਾਨਾਨ ਦਾ ਪਿਤਾ ਸੀ। 10 ਅਜ਼ਰਯਾਹ ਯੋਹਾਨਾਨ ਦਾ ਪਿਤਾ ਸੀ। (ਇਹ ਉਹੀ ਅਜ਼ਰਯਾਹ ਸੀ ਜਿਹੜਾ ਯਰੂਸ਼ਲਮ ਵਿੱਚ, ਸੁਲੇਮਾਨ ਦੁਆਰਾ ਬਣਾਏ ਗਏ ਮੰਦਰ ਵਿੱਚ ਜਾਜਕ ਵਜੋਂ ਕੰਮ ਕਰਦਾ ਹੁੰਦਾ ਸੀ।) 11 ਅਜ਼ਰਯਾਹ ਅਮਰਯਾਹ ਦਾ ਪਿਤਾ ਸੀ ਤੇ ਅਮਰਯਾਹ ਅਹੀਟੂਬ ਦਾ। 12 ਅਹੀਟੂਬ ਤੋਂ ਸਾਦੋਕ ਪੈਦਾ ਹੋਇਆ ਤੇ ਸਾਦੋਕ ਤੋਂ ਸ਼ੱਲੂਮ। 13 ਸ਼ੱਲੂਮ ਹਿਲਕੀਯਾਹ ਦਾ ਪਿਤਾ ਸੀ ਤੇ ਹਿਲਕੀਯਾਹ ਅਜ਼ਰਯਾਹ ਦਾ। 14 ਅਜ਼ਰਯਾਹ ਸਰਾਯਾਹ ਦਾ ਪਿਤਾ ਸੀ ਤੇ ਸਰਾਯਾਹ ਦਾ ਪੁੱਤਰ ਯਹੋਸਾਦਾਕ ਸੀ।
15 ਜਦੋਂ ਯਹੋਵਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਤੋਂ ਦੂਰ ਭੇਜ ਦਿੱਤਾ ਸੀ, ਯਹੋਸਾਦਾਕ ਨੂੰ ਵੀ ਆਪਣਾ ਘਰ ਛੱਡਣਾ ਪਿਆ, ਅਤੇ ਉਨ੍ਹਾਂ ਲੋਕਾਂ ਨੂੰ ਦੂਜੇ ਦੇਸ ਵਿੱਚ ਕੈਦੀ ਬਣਾ ਲਿਆ ਗਿਆ ਸੀ। ਯਹੋਵਾਹ ਨੇ ਨਬੁਕਦਨੱਸਰ ਨੂੰ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਬੰਦੀ ਬਨਾਉਣ ਲਈ ਵਰਤਿਆ।
ਲੇਵੀ ਦੇ ਉੱਤਰਾਧਿਕਾਰੀ
16 ਲੇਵੀ ਦੇ ਪੁੱਤਰ ਗੇਰਸ਼ੋਮ, ਕਹਾਬ ਅਤੇ ਮਰਾਰੀ ਸਨ।
17 ਗੇਰਸ਼ੋਮ ਦੇ ਪੁੱਤਰਾਂ ਦਾ ਨਾਂ ਲਿਬਨੀ ਅਤੇ ਸ਼ਿਮਈ ਸੀ।
18 ਕੋਹਾਥ ਦੇ ਪੁੱਤਰ ਅਮਰਾਮ, ਯਿਸਹਾਰ, ਹਬਰੋਨ ਤੇ ਉੱਜ਼ੀਏਲ ਸਨ।
19 ਮਰਾਰੀ ਦੇ ਪੁੱਤਰ ਸਨ ਮਹਲੀ ਅਤੇ ਮੁਸ਼ੀ।
ਇਹ ਲੇਵੀ ਦੇ ਪਰਿਵਾਰ-ਸਮੂਹ ਵਿੱਚ ਉਨ੍ਹਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਤਾਬਕ ਸਨ:
20 ਗੇਰਸ਼ੋਮ ਦੇ ਉੱਤਰਾਧਿਕਾਰੀ ਇਸ ਤਰ੍ਹਾਂ ਸੀ: ਲਿਬਨੀ ਗੇਰਸ਼ੋਮ ਦਾ ਪੁੱਤਰ ਸੀ ਅਤੇ ਲਿਬਨੀ ਦਾ ਪੁੱਤਰ ਯਹਥ ਤੇ ਯਹਥ ਦੇ ਪੁੱਤਰ ਦਾ ਨਾਂ ਸੀ ਜ਼ਿੰਮਾਹ। 21 ਜ਼ਿੰਮਾਹ ਦੇ ਪੁੱਤਰ ਦਾ ਨਾਉਂ ਸੀ ਯੋਆਹ ਅਤੇ ਉਸ ਦੇ ਪੁੱਤਰ ਦਾ ਨਾਂ ਸੀ ਇੱਦੋ। ਇੱਦੋ ਦਾ ਪੁੱਤਰ ਜ਼ਰਹ ਤੇ ਜ਼ਰਹ ਦਾ ਪੁੱਤਰ ਯਅਥਰਈ ਸੀ।
22 ਕਹਾਬ ਦੇ ਉੱਤਰਾਧਿਕਾਰੀ ਇਉਂ ਸਨ: ਕਹਾਥ ਦੇ ਪੁੱਤਰ ਦਾ ਨਾਂ ਅੰਮੀਨਾਦਾਬ ਤੇ ਉਸਦਾ ਪੁੱਤਰ ਕੋਰਹ। ਅੱਸੀਰ ਕੋਰਹ ਦਾ ਪੁੱਤਰ ਸੀ। 23 ਅੱਸੀਰ ਦਾ ਪੁੱਤਰ ਅਲਕਾਨਾਹ ਤੇ ਉਸਦਾ ਪੁੱਤਰ ਅਬਯਾਸਾਫ਼ ਤੇ ਉਸਦਾ ਪੁੱਤਰ ਅਸੀਰ ਸੀ। 24 ਅਸੀਰ ਦਾ ਪੁੱਤਰ ਤਹਥ ਸੀ ਤੇ ਉਸਦਾ ਪੁੱਤਰ ਊਰੀਏਲ। ਊਰੀਏਲ ਦੇ ਪੁੱਤਰ ਦਾ ਨਾਂ ਉਜ਼ੀਯਾਹ ਤੇ ਉਸ ਦੇ ਪੁੱਤਰ ਦਾ ਨਾਂ ਸ਼ਾਊਲ ਸੀ।
25 ਅਲਕਾਨਾਹ ਦੇ ਪੁੱਤਰ ਅਮਾਸਈ ਅਤੇ ਅਹੀਮੋਥ ਸਨ। 26 ਸੋਫ਼ਈ ਅਲਕਾਨਾਹ ਦਾ ਪੁੱਤਰ ਸੀ ਤੇ ਨਹਥ ਸੋਫ਼ਈ ਦਾ ਪੁੱਤਰ। 27 ਅਲੀਆਬ ਨਹਥ ਦਾ ਪੁੱਤਰ ਤੇ ਯਹੋਰਾਮ ਅਲੀਆਬ ਦਾ ਪੁੱਤਰ ਸੀ। ਅਲਕਾਨਾਹ ਯਰੋਹਾਮ ਦਾ ਪੁੱਤਰ ਸੀ ਸ਼ਮੂਏਲ ਅਲਕਾਨਾਹ ਦਾ ਪੁੱਤਰ ਸੀ। 28 ਸ਼ਮੂਏਲ ਦਾ ਪਹਿਲੋਠਾ ਪੁੱਤਰ ਯੋਏਲ ਅਤੇ ਅਬੀਯਾਹ ਸੀ।
29 ਮਰਾਰੀ ਦੇ ਪੁੱਤਰ ਇਵੇਂ ਸਨ: ਮਹਲੀ ਮਰਾਰੀ ਦਾ ਪੁੱਤਰ ਤੇ ਮਹਲੀ ਦਾ ਪੁੱਤਰ ਲਿਬਨੀ ਤੇ ਉਸਦਾ ਪੁੱਤਰ ਸ਼ਿਮਈ ਤੇ ਸ਼ਿਮਈ ਦਾ ਪੁੱਤਰ ਉੱਜ਼ਾਹ ਸੀ। 30 ਉੱਜ਼ਾਹ ਦਾ ਪੁੱਤਰ ਸ਼ਿਮਆ ਤੇ ਹੱਗੀਯਾਹ ਸ਼ਿਮਆ ਦਾ ਪੁੱਤਰ ਸੀ ਅਸਾਯਾਹ ਹੱਗੀਯਾਹ ਦਾ ਪੁੱਤਰ।
ਮੰਦਰ ਦੇ ਸੰਗੀਤਕਾਰ
31 ਇਹ ਉਹ ਮਨੁੱਖ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਯਹੋਵਾਹ ਦੇ ਘਰ ਦੇ ਸੰਗੀਤਕਾਰਾਂ ਵਜੋਂ ਥਾਪਿਆ ਜਦੋਂ ਕਿ ਨੇਮ ਦੇ ਸੰਦੂਕ ਨੂੰ ਉਸ ਦੇ ਸੁੱਖ ਅਸਥਾਨ ਉੱਪਰ ਰੱਖਿਆ ਗਿਆ ਸੀ। 32 ਇਨ੍ਹਾਂ ਲੋਕਾਂ ਨੇ ਪਵਿੱਤਰ ਤੰਬੂ ਵਿਖੇ ਭਜਨ ਅਤੇ ਧਾਰਮਿਕ ਗੀਤ ਗਾਏ। ਪਵਿੱਤਰ ਤੰਬੂ ਮੰਡਲੀ ਵਾਲਾ ਤੰਬੂ ਵੀ ਕਹਿਲਾਉਂਦਾ ਹੈ। ਉਨ੍ਹਾਂ ਨੇ ਓੱਥੇ, ਸੁਲੇਮਾਨ ਦੇ ਯਰੂਸ਼ਲਮ ਵਿੱਚ ਯਹੋਵਾਹ ਦਾ ਮੰਦਰ ਉਸਾਰਨ ਤੀਕ ਸੇਵਾ ਕੀਤੀ। ਉਨ੍ਹਾਂ ਨੇ ਪਵਿੱਤਰ ਤੰਬੂ ਵਿੱਚ ਉਨ੍ਹਾਂ ਨੂੰ ਸੇਵਾ ਲਈ ਦਿੱਤੀਆਂ ਗਈਆਂ ਬਿਧੀਆਂ ਅਨੁਸਾਰ ਸੇਵਾ ਕੀਤੀ।
33 ਉਹ ਆਦਮੀ ਅਤੇ ਉਨ੍ਹਾਂ ਦੇ ਪੁੱਤਰ ਜਿਹੜੇ ਸਭਾਵਾਂ ਵਿੱਚ ਧਾਰਮਿਕ ਗੀਤ ਗਾਉਂਦੇ ਸਨ:
ਕੋਹਾਥ ਪਰਿਵਾਰ ਵਿੱਚੋਂ ਉੱਤਰਾਧਿਕਾਰੀ: ਹੇਮਾਨ ਗੱਵਯਾ। ਹੇਮਾਨ ਯੋਏਲ ਦਾ ਪੁੱਤਰ ਸੀ, ਅਤੇ ਯੋਏਲ ਸਮੂਏਲ ਦਾ ਪੁੱਤਰ ਸੀ। 34 ਸ਼ਮੂਏਲ ਅਲਕਾਨਾਹ ਦਾ ਪੁੱਤਰ ਸੀ ਤੇ ਅਲਕਾਨਾਹ ਯਰੋਹਾਮ ਦਾ। ਯਰੋਹਾਮ ਅਲੀਏਲ ਦਾ ਪੁੱਤਰ ਸੀ ਤੇ ਅਲੀਏਲ ਤੋਆਹ ਦਾ ਪੁੱਤਰ ਸੀ। 35 ਤੋਆਹ ਸੂਫ਼ ਦਾ ਪੁੱਤਰ ਸੀ ਤੇ ਸੂਫ਼ ਅਲਕਾਨਾਹ ਦਾ ਤੇ ਅਲਕਾਨਾਹ ਮਹਥ ਦਾ ਪੁੱਤਰ ਤੇ ਮਹਥ ਅਮਾਸਈ ਦਾ ਪੁੱਤਰ ਸੀ। 36 ਅਲਕਨਾਹ ਦਾ ਪੁੱਤਰ ਅਮਾਸਈ ਅਤੇ ਅਲਕਾਨਾਹ ਯੋਏਲ ਦਾ ਪੁੱਤਰ ਤੇ ਯੋਏਲ ਅਜ਼ਰਯਾਹ ਦਾ ਪੁੱਤਰ ਸੀ ਤੇ ਅਜ਼ਰਯਾਹ ਸਫ਼ਨਯਾਹ ਦਾ। 37 ਤਹਥ ਦਾ ਪੁੱਤਰ ਸਫ਼ਨਯਾਹ ਤੇ ਤਹਥ ਅੱਸੀਰ ਦਾ ਪੁੱਤਰ ਸੀ ਅਤੇ ਅੱਸੀਰ ਅਬਯਾਸਾਫ਼ ਦਾ ਤੇ ਅਬਯਾਸਾਫ਼ ਕੋਰਹ ਦਾ। 38 ਕੋਰਹ ਯਿਸਹਾਰ ਦਾ ਪੁੱਤਰ ਸੀ ਤੇ ਯਿਸਹਾਰ ਦਾ ਪਿਤਾ ਕਹਾਥ ਤੇ ਕਹਾਥ ਦਾ ਪਿਤਾ ਲੇਵੀ ਤੇ ਲੇਵੀ ਦਾ ਪਿਤਾ ਇਸਰਾਏਲ ਸੀ।
39 ਆਸਾਫ਼ ਹੇਮਾਨ ਦਾ ਸੰਬੰਧੀ ਸੀ। ਉਹ ਹੇਮਾਨ ਦੇ ਸੱਜੇ ਪਾਸੇ ਸੇਵਾ ਕਰਦਾ ਹੁੰਦਾ ਸੀ। ਆਸਾਫ਼ ਬਰਕਯਾਹ ਦਾ ਪੁੱਤਰ ਸੀ ਤੇ ਬਰਕਯਾਹ ਸ਼ਿਮਆ ਦਾ ਪੁੱਤਰ ਸੀ। 40 ਸ਼ਿਮਆ ਮੀਕਾਏਲ ਦਾ ਪੁੱਤਰ ਤੇ ਮੀਕਾਏਲ ਦਾ ਪਿਤਾ ਬਅਸੇਯਾਹ ਤੇ ਬਅਸੇਯਾਹ ਦਾ ਪਿਤਾ ਮਲਕੀਯਾਹ ਸੀ। 41 ਮਲਕੀਯਾਹ ਅਬਨੀ ਦਾ ਪੁੱਤਰ, ਅਬਨੀ ਜ਼ਰਹ ਦਾ ਤੇ ਜ਼ਰਹ ਅਦਾਯਾਹ ਦਾ ਪੁੱਤਰ ਸੀ। 42 ਅਦਾਯਾਹ ਏਥਾਨ ਦਾ ਪੁੱਤਰ, ਏਥਾਨ ਜ਼ਿੰਮਾਹ ਦਾ ਤੇ ਜ਼ਿੰਮਾਹ ਸ਼ਮਈ ਦਾ ਪੁੱਤਰ ਸੀ। 43 ਸ਼ਮਈ ਯਹਥ ਦਾ ਪੁੱਤਰ, ਯਹਥ ਗੇਰਸ਼ੋਮ ਦਾ ਤੇ ਗੇਰਸ਼ੋਮ ਲੇਵੀ ਦਾ ਪੁੱਤਰ ਸੀ।
44 ਮਰਾਰੀ ਦੇ ਉੱਤਰਾਧਿਕਾਰੀ ਹੇਮਾਨ ਅਤੇ ਆਸਾਫ਼ ਦੇ ਸੰਬੰਧੀ ਸਨ ਅਤੇ ਉਹ ਹੇਮਾਨ ਦੇ ਖੱਬੇ ਪਾਸੇ ਗਵੈਯਾਂ ਦੇ ਟੋਲੇ ਵਜੋਂ ਖੜੋਂਦੇ ਸਨ। ਏਥਾਨ ਕੀਸ਼ੀ ਦਾ ਪੁੱਤਰ, ਕੀਸ਼ੀ ਅਬਦੀ ਦਾ ਅਤੇ ਅਬਦੀ ਮੱਲੂਕ ਦਾ ਪੁੱਤਰ ਸੀ। 45 ਮੱਲੂਕ ਹਸ਼ਬਯਾਹ ਦਾ ਪੁੱਤਰ, ਹਸ਼ਬਯਾਹ ਅਮਸਯਾਹ ਤੇ ਉਹ ਹਿਲਕਯਾਹ ਦਾ ਪੁੱਤਰ ਸੀ। 46 ਹਿਲਕਯਾਹ ਅਮਸੀ ਦਾ, ਅਮਸੀ ਬਾਨੀ ਦਾ ਤੇ ਬਾਨੀ ਸ਼ਾਮਰ ਦਾ ਪੁੱਤਰ ਸੀ। 47 ਸ਼ਾਮਰ ਮਹਲੀ ਦਾ, ਮਹਲੀ ਮੂਸ਼ੀ ਦਾ, ਮੂਸ਼ੀ ਮਰਾਰੀ ਦਾ ਤੇ ਮਰਾਰੀ ਲੇਵੀ ਦਾ ਪੁੱਤਰ ਸੀ।
48 ਹੇਮਾਨ ਅਤੇ ਆਸਾਫ਼ ਦੇ ਭਰਾ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸਨ ਤੇ ਉਹ ਲੇਵੀ ਹੀ ਕਹਾਉਂਦੇ ਸਨ ਅਤੇ ਉਹ ਪਰਮੇਸ਼ੁਰ ਦੇ ਭਵਨ ਅਤੇ ਪਵਿੱਤਰ ਤੰਬੂ ਦੀ ਸਾਰੀ ਸੇਵਾ-ਸੰਭਾਲ ਕਰਦੇ ਸਨ। ਪਵਿੱਤਰ ਤੰਬੂ ਹੀ ਪਰਮੇਸ਼ੁਰ ਦਾ ਭਵਨ ਸੀ। 49 ਪਰ ਸਿਰਫ਼ ਹਾਰੂਨ ਤੇ ਉਸ ਦੇ ਉੱਤਰਾਧਿਕਾਰੀਆਂ ਨੂੰ ਹੀ ਬਲੀ ਦੀ ਜਗਵੇਦੀ ਉੱਤੇ ਅਤੇ ਧੂਪ ਦੀ ਜਗਵੇਦੀ ਉੱਤੇ ਧੂਪ ਧੁਖਾਉਣ ਦੀ ਆਗਿਆ ਸੀ ਅਤੇ ਉਹ ਅੱਤ ਪਵਿੱਤਰ ਸਥਾਨ ਉੱਤੇ ਸਾਰੇ ਕੰਮ ਕਰਦੇ ਸਨ। ਉਨ੍ਹਾਂ ਨੇ ਇਸਰਾਏਲ ਨੂੰ ਇਸਦੇ ਪਾਪਾਂ ਤੋਂ ਮੁਕਤ ਕਰਾਉਣ ਖਾਤਰ ਪ੍ਰਾਸਚਿਤ ਕਰਨ ਲਈ ਭੇਟਾ ਚੜ੍ਹਾਈਆਂ, ਅਤੇ ਉਨ੍ਹਾਂ ਨੇ ਸਾਰੀਆਂ ਬਿਧੀਆਂ ਅਤੇ ਬਿਵਸਥਾ ਦਾ ਪਾਲਣ ਕੀਤਾ ਜਿਵੇਂ ਕਿ ਮੂਸਾ ਪਰਮੇਸ਼ੁਰ ਦੇ ਸੇਵਕ ਨੇ ਹੁਕਮ ਦਿੱਤਾ ਸੀ।
ਹਾਰੂਨ ਦੇ ਉੱਤਰਾਧਿਕਾਰੀ
50 ਹਾਰੂਨ ਦੇ ਪੁੱਤਰ ਇਹ ਸਨ: ਅਲਆਜ਼ਾਰ ਹਾਰੂਨ ਦਾ ਪੁੱਤਰ ਸੀ ਤੇ ਫ਼ੀਨਹਾਸ ਅਲਆਜ਼ਾਰ ਦਾ। ਅਬੀਸ਼ੂਆ ਫ਼ੀਨਹਾਸ ਦਾ ਪੁੱਤਰ ਸੀ। 51 ਬੁੱਕੀ ਅਬੀਸ਼ੂਆ ਦਾ ਪੁੱਤਰ, ਊੱਜੀ ਬੁੱਕੀ ਦਾ, ਜ਼ਰਹਯਾਹ ਊੱਜੀ ਦਾ ਪੁੱਤਰ ਸੀ। 52 ਮਰਾਯੋਥ ਜ਼ਰਹਯਾਹ ਦਾ ਪੁੱਤਰ ਸੀ ਤੇ ਮਰਾਯੋਥ ਦਾ ਪੁੱਤਰ ਅਮਰਯਾਹ ਤੇ ਅਮਰਯਾਹ ਦਾ ਪੁੱਤਰ ਅਹੀਟੂਬ ਸੀ। 53 ਸਾਦੋਕ ਅਹੀਟੂਬ ਦਾ ਪੁੱਤਰ ਤੇ ਅਹੀਮਅਸ ਸਾਦੋਕ ਦਾ ਪੁੱਤਰ ਸੀ।
ਲੇਵੀਆਂ ਦੇ ਘਰਾਣਿਆਂ ਲਈ ਘਰ
54 ਹਾਰੂਨ ਦੇ ਉੱਤਰਾਧਿਕਾਰੀ ਉਨ੍ਹਾਂ ਨੂੰ ਦਿੱਤੀ ਗਈ ਜ਼ਮੀਨ ਵਿੱਚਲੇ ਡੇਰਿਆਂ ਵਿੱਚ ਹੀ ਰਹੇ। ਕੋਹਾਥ ਪਰਿਵਾਰਾਂ ਨੂੰ ਉਸ ਧਰਤੀ ਦਾ ਪਹਿਲਾ ਹਿੱਸਾ ਮਿਲਿਆ ਜੋ ਲੇਵੀਆਂ ਨੂੰ ਦਿੱਤੀ ਗਈ ਸੀ। 55 ਇਉਂ ਉਨ੍ਹਾਂ ਨੂੰ ਯਹੂਦਾਹ ਦੇ ਦੇਸ ਵਿੱਚ ਹਬਰੋਨ ਤੇ ਉਸ ਦੇ ਆਲੇ-ਦੁਆਲੇ ਦੇ ਸ਼ਹਿਰਾਂ ਤੇ ਚਰਾਂਦਾ ਵਾਲੀਆਂ ਜਗ੍ਹਾ ਦਿੱਤੀਆਂ। 56 ਪਰ ਸ਼ਹਿਰ ਤੋਂ ਦੂਰ ਵਾਲੇ ਖੇਤ ਅਤੇ ਹਬਰੋਨ ਦੇ ਨੇੜਲੇ ਪਿੰਡ ਤੇ ਪੈਲੀਆਂ ਉਨ੍ਹਾਂ ਨੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਦਿੱਤੇ। 57 ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਹਬਰੋਨ, ਸੁਰੱਖਿਆ ਦਾ ਸ਼ਹਿਰ ਅਤੇ ਇਹ ਹੋਰ ਸ਼ਹਿਰ ਵੀ ਮਿਲੇ: ਲਿਬਨਾਹ, ਯੱਤਿਰ, ਅਸਤਮੋਆ। 58 ਹੀਲੇਨ ਅਤੇ ਦੇਬੀਰ ਅਤੇ ਉਨ੍ਹਾਂ ਦੁਆਲੇ ਦੇ ਖੇਤ। 59 ਇਵੇਂ ਹੀ ਆਸ਼ਾਨ ਉਸ ਦੀਆਂ ਸ਼ਾਮਲਾਤਾਂ ਸਮੇਤ, ਤੇ ਬੈਤਸ਼ਮਸ਼ ਵੀ ਉਸ ਦੀਆਂ ਸ਼ਾਮਲਾਤਾਂ ਸਣੇ ਉਨ੍ਹਾਂ ਨੂੰ ਮਿਲੇ। 60 ਬਿਨਯਾਮੀਨ ਦੇ ਪਰਿਵਾਰ-ਸਮੂਹ ਤੋਂ ਉਨ੍ਹਾਂ ਨੂੰ ਗਿਬਿਓਨ, ਗਬਾ, ਅੱਲਮਥ ਅਤੇ ਅਨਾਥੋਥ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਮਿਲੇ।
ਕਹਾਥੀ ਪਰਿਵਾਰਾਂ ਨੂੰ ਕੁੱਲ 13 ਸ਼ਹਿਰ ਮਿਲੇ।
61 ਕਹਾਥ ਦੇ ਬਾਕੀ ਉੱਤਰਾਧਿਕਾਰੀਆਂ ਚੋ ਬਾਕੀ ਰਹਿ ਗਏ ਸਨ ਉਨ੍ਹਾਂ ਨੂੰ ਉਸ ਅੱਧੇ ਗੋਤ ਤੋਂ ਭਾਵ ਮਨੱਸ਼ਹ ਦੇ ਅੱਧੇ ਗੋਤ ਤੋਂ ਗੁਣਾ ਪਾ ਕੇ ਦਸ ਸਹਿਰ ਮਿਲੇ।
62 ਗੇਰਸ਼ੋਮ ਦੇ ਉੱਤਰਾਧਿਕਾਰੀਆਂ ਦੇ ਪਰਿਵਾਰ-ਸਮੂਹਾਂ ਨੂੰ 13 ਸ਼ਹਿਰ ਮਿਲੇ। ਉਨ੍ਹਾਂ ਨੂੰ ਯਿੱਸਾਕਾਰ, ਆਸ਼ੇਰ, ਨਫ਼ਤਾਲੀ ਅਤੇ ਮਨੱਸ਼ਹ ਦੇ ਗੋਤ ਵਿੱਚੋਂ ਬਾਸ਼ਾਨ ਵਿੱਚ ਇਉਂ ਤੇਰਾਂ ਸ਼ਹਿਰ ਪ੍ਰਾਪਤ ਹੋਏ। 63 ਮਰਾਰੀ ਦੇ ਉੱਤਰਾਧਿਕਾਰੀਆਂ ਨੂੰ ਰਊਬੇਨ, ਗਾਦ ਤੇ ਜ਼ਬੁਲੂਨ ਪਰਿਵਾਰ-ਸਮੂਹਾਂ ਤੋਂ ਗੁਣੇ ਪਾਕੇ 12 ਸ਼ਹਿਰ ਮਿਲੇ।
64 ਅਤੇ ਇਸਰਾਏਲੀਆਂ ਨੇ ਇਹ ਸ਼ਹਿਰ ਅਤੇ ਖੇਤ ਲੇਵੀਆਂ ਨੂੰ ਦੇ ਦਿੱਤੇ। 65 ਉਨ੍ਹਾਂ ਨੇ ਇਹ ਸ਼ਹਿਰ, ਯਹੂਦਾਹ, ਸ਼ਿਮਓਨ ਅਤੇ ਬਿਨਯਾਮੀਨ ਨੇ ਪਰਿਵਾਰ-ਸਮੂਹਾਂ ਤੋਂ ਦਿੱਤੇ। ਉਨ੍ਹਾਂ ਨੇ ਗੁਣੇ ਪਾਕੇ ਫ਼ੈਸਲਾ ਕੀਤਾ ਕਿ ਹਰ ਲੇਵੀ ਪਰਿਵਾਰ ਨੂੰ ਕਿਹੜਾ ਸ਼ਹਿਰ ਮਿਲੇ।
66 ਅਫ਼ਰਾਈਮ ਦੇ ਪਰਿਵਾਰ-ਸਮੂਹਾਂ ਨੇ ਕੁਝ ਕਹਾਥੀਆਂ ਦੇ ਘਰਾਣਿਆਂ ਨੂੰ ਕੁਝ ਸ਼ਹਿਰ ਦਿੱਤੇ। 67 ਉਨ੍ਹਾਂ ਨੂੰ ਸ਼ਕਮ, ਸੁਰੱਖਿਆ ਦਾ ਸ਼ਹਿਰ ਅਤੇ ਗਜ਼ਰ ਦੇ ਸ਼ਹਿਰ ਵੀ ਦਿੱਤੇ ਗਏ। 68 ਯਾਕਮਆਮ ਅਤੇ ਉਸ ਦੀਆਂ ਸ਼ਾਮਲਾਤਾਂ, ਬੈਤ-ਹੋਰੋਨ ਉਸ ਦੀਆਂ ਸ਼ਾਮਲਾਤਾਂ, 69 ਅਯਾਲੋਨ, ਗਥ-ਰਿੰਮੋਨ ਅਤੇ ਉਨ੍ਹਾਂ ਦੀਆਂ ਸ਼ਾਮਲਾਤਾਂ, 70 ਉਨ੍ਹਾਂ ਨੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਤੋਂ ਅਨੇਰ ਅਤੇ ਬਿਲਆਮ ਦੇ ਨਗਰ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਕੋਹਾਥ ਪਰਿਵਾਰਾਂ ਨੂੰ ਦਿੱਤੇ।
ਬਾਕੀ ਦੇ ਲੇਵੀਆਂ ਦੀ ਅੰਸ ਲਈ ਘਰ
71 ਗੇਰਸ਼ੋਨੀਆਂ ਨੂੰ ਬਾਸ਼ਾਨ ਇਲਾਕੇ ਵਿੱਚ ਗੋਲਾਨ ਦੇ ਨਗਰ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ ਤੋਂ ਅਸ਼ਤਾਰੋਥ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਮਿਲੇ।
72-73 ਇਨ੍ਹਾਂ ਨਗਰਾਂ ਤੋਂ ਇਲਾਵਾ, ਗੇਰਸ਼ੋਨੀਆਂ ਨੂੰ ਯਿੱਸਾਕਾਰ ਦੇ ਪਰਿਵਾਰ-ਸਮੂਹ ਤੋਂ ਕਦਸ਼, ਦਾਬਰਥ, ਰਮੋਥ ਅਤੇ ਆਨੇਮ ਨਗਰ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਮਿਲੇ।
74-75 ਗੇਰਸ਼ੋਨ ਦੇ ਪਰਿਵਾਰ-ਸਮੂਹਾਂ ਨੂੰ ਆਸ਼ੇਰ ਘਰਾਣੇ ਚੋ ਮਾਸ਼ਾਲ, ਅਬਦੋਨ, ਹੂਕੋਕ ਅਤੇ ਰਹੋਬ ਨਗਰ ਅਤੇ ਇਨ੍ਹਾਂ ਨਗਰਾਂ ਦੇ ਆਸ-ਪਾਸ ਦੇ ਇਲਾਕਿਆਂ ਦੀਆਂ ਪੈਲੀਆਂ ਵੀ ਮਿਲੀਆਂ।
76 ਗੇਰਸ਼ੋਮ ਦੇ ਘਰਾਣੇ ਨੂੰ ਨਫ਼ਤਾਲੀ ਗੋਤ ਤੋਂ, ਕਦਸ਼, ਗਲੀਲ ਅਤੇ ਹੰਮੋਨ ਨਗਰ ਅਤੇ ਇਨ੍ਹਾਂ ਨਗਰਾਂ ਦੀਆਂ ਸ਼ਾਮਲਾਤਾਂ ਵੀ ਪ੍ਰਾਪਤ ਹੋਈਆਂ।
77 ਬਾਕੀ ਦੇ ਲੇਵੀ ਲੋਕ ਮਰਾਰੀ ਗੋਤ ਤੋਂ ਸਨ ਤੇ ਉਨ੍ਹਾਂ ਲਈ ਜ਼ਬੁਲੂਨ ਦੇ ਗੋਤ ਤੋਂ ਰਿੰਮੋਨ ਅਤੇ ਤਾਬੋਰ ਨਗਰ ਅਤੇ ਉਸ ਦੀਆਂ ਸ਼ਾਮਲਾਤਾਂ ਉਨ੍ਹਾਂ ਨੂੰ ਮਿਲੀਆਂ।
78-79 ਮਰਾਰੀਆਂ ਨੂੰ ਰਊਬੇਨ ਪਰਿਵਾਰ-ਸਮੂਹ ਤੋਂ ਮਾਰੂਥਲ ਵਿੱਚ ਬਸਰ, ਯਹਸਾਹ, ਕਦੇਮੋਥ, ਅਤੇ ਮਫੇਅਥ ਨਗਰ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਮਿਲੇ। ਰਊਬੇਨ ਦਾ ਪਰਿਵਾਰ-ਸਮੂਹ ਯਰੀਹੋ ਸ਼ਹਿਰ ਦੇ ਪੂਰਬ ਵੱਲ, ਯਰਦਨ ਨਦੀ ਦੇ ਪੂਰਬੀ ਪਾਸੇ ਤੇ ਰਹਿੰਦਾ ਸੀ।
80-81 ਮਰਾਰੀ ਘਰਾਣੇ ਨੂੰ ਗਾਦ ਦੇ ਗੋਤ ਤੋਂ ਰਾਮੋਥ ਗਿਲਆਦ ਵਿੱਚ ਉਸ ਦੀਆਂ ਸ਼ਾਮਲਾਤਾਂ ਸਮੇਤ ਮਹਨਯਿਮ ਅਤੇ ਹਸ਼ਬੋਨ ਨਗਰ ਅਤੇ ਯਾਜ਼ੇਰ ਉਨ੍ਹਾਂ ਦੀਆਂ ਆਸ-ਪਾਸ ਦੀਆਂ ਪੈਲੀਆਂ ਸਮੇਤ ਪ੍ਰਾਪਤ ਹੋਏ।
ਯਿੱਸਾਕਾਰ ਦੇ ਉੱਤਰਾਧਿਕਾਰੀ
7 ਯਿੱਸਾਕਾਰ ਦੇ ਚਾਰ ਪੁੱਤਰ ਤੋਲਾ, ਫ਼ੂਆਹ, ਯਾਸ਼ੂਬ ਅਤੇ ਸ਼ਿਮਰੋਨ ਸਨ।
2 ਤੋਲਾ ਦੇ ਅੱਗੋਂ ਉਜ਼ੀ, ਰਫ਼ਾਯਾਹ, ਯਰੀਏਲ, ਯਹਮਈ, ਯਿਬਸਾਮ ਅਤੇ ਸ਼ਮੂਏਲ 6 ਪੁੱਤਰ ਸਨ ਅਤੇ ਉਹ ਸਾਰੇ ਆਪੋ-ਆਪਣੇ ਘਰਾਣਿਆਂ ਦੇ ਆਗੂ ਸਨ। ਇਹ ਮਨੁੱਖ ਅਤੇ ਇਨ੍ਹਾਂ ਦੇ ਉੱਤਰਾਧਿਕਾਰੀਆਂ ਦੇ ਸਾਰੇ ਮਨੁੱਖ ਵੀਰ ਸਿਪਾਹੀ ਸਨ। ਦਾਊਦ ਜਦੋਂ ਪਾਤਸ਼ਾਹ ਸੀ, ਉਨ੍ਹਾਂ ਦਿਨਾਂ ਵਿੱਚ ਇਨ੍ਹਾਂ ਵੀਰ ਯੋਧਿਆਂ (ਜੋ ਜੰਗ ਲਈ ਤਿਆਰ ਬਰ ਤਿਆਰ ਸਨ) ਦੀ ਗਿਣਤੀ 22,600 ਸੀ।
3 ਉਜ਼ੀ ਦਾ ਪੁੱਤਰ ਯਿਜ਼ਰਹਯਾਹ ਸੀ ਅਤੇ ਯਿਜ਼ਰਹਯਾਹ ਦੇ ਪੁੱਤਰ ਮੀਕਾਏਲ, ਓਬਦਯਾਹ, ਯੋਏਲ ਅਤੇ ਯਿੱਸ਼ਿਯਾਹ ਸਨ। ਇਹ ਪੰਜੋ ਆਦਮੀ ਆਪੋ-ਆਪਣੇ ਘਰਾਣੇ ਦੇ ਮੁਖੀਏ ਸਨ। 4 ਇਨ੍ਹਾਂ ਦੇ ਖਾਨਦਾਨੀ ਇਤਹਾਸ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਕੋਲ ਜੰਗੀ ਤਿਆਰ ਬਰ ਤਿਆਰ ਸਿਪਾਹੀਆਂ ਦੀ ਗਿਣਤੀ 36,000 ਸੀ। ਇਨ੍ਹਾਂ ਦਾ ਘਰਾਣਾ ਬੜਾ ਵਿਸ਼ਾਲ ਸੀ ਕਿਉਂ ਕਿ ਇਨ੍ਹਾਂ ਦੀਆਂ ਅਨੇਕ ਬੀਵੀਆਂ ਅਤੇ ਬੱਚੇ ਸਨ।
5 ਇਨ੍ਹਾਂ ਦੇ ਘਰਾਣੇ ਦੇ ਇਤਹਾਸ ਤੋਂ ਪਤਾ ਲਗਦਾ ਹੈ ਕਿ ਯਿੱਸਾਕਾਰ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚ 87,000 ਸੂਰਮੇ ਸਨ।
ਬਿਨਯਾਮੀਨ ਦੇ ਉੱਤਰਾਧਿਕਾਰੀ
6 ਬਿਨਯਾਮੀਨ ਦੇ ਬਲਾ, ਬਕਰ ਅਤੇ ਯਿਦੀਅਏਲ 3 ਪੁੱਤਰ ਸਨ।
7 ਬਲਾ ਦੇ ਅੱਗੋਂ 5 ਪੁੱਤਰ ਅਸਬੋਨ, ਉਜ਼ੀ, ਉੱਜ਼ੀਏਲ, ਯਿਰਮੋਥ ਅਤੇ ਈਰੀ ਸਨ। ਇਹ ਵੀ ਆਪੋ ਆਪਣੇ ਘਰਾਣੇ ਦੇ ਮੁਖੀਏ ਸਨ। ਇਨ੍ਹਾਂ ਦੀ ਵੀ ਕੁਲ ਪੱਤ੍ਰੀ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਕੋਲ 22,034 ਸੂਰਮੇ ਸਨ।
8 ਬਕਰ ਦੇ ਪੁੱਤਰ ਸਨ: ਜ਼ਮੀਰਾਹ, ਯੋਆਸ਼, ਅਲੀਅਜ਼ਰ, ਅਲਯੋਏਨਈ, ਆਮਰੀ, ਯਿਰੇਮੋਥ, ਅਬੀਯਾਹ, ਅਨਾਥੋਥ ਅਤੇ ਆਲਾਮਾਥ। ਇਹ ਸਾਰੇ ਬਕਰ ਦੇ 9 ਪੁੱਤਰ ਸਨ। 9 ਇਨ੍ਹਾਂ ਦੀ ਕੁਲ ਪੱਤ੍ਰੀ ਤੋਂ ਪਤਾ ਚਲਦਾ ਹੈ ਕਿ ਕਿਹੜੇ-ਕਿਹੜੇ ਇਨ੍ਹਾਂ ਦੇ ਮੁਖੀਏ ਜਾਂ ਆਗੂ ਸਨ ਅਤੇ ਇਹ ਵੀ ਕਿ ਇਨ੍ਹਾਂ ਕੋਲ ਵੀਰ ਸੂਰਮੇ 20,200 ਦੀ ਗਿਣਤੀ ਵਿੱਚ ਸਨ।
10 ਯਦੀਅਏਲ ਦਾ ਪੁੱਤਰ ਬਿਲਹਾਨ ਅਤੇ ਬਿਲਹਾਨ ਦੇ ਪੁੱਤਰ ਯਊਸ਼, ਬਿਨਯਾਮੀਨ, ਏਹੂਦ, ਕਨਅਨਾਹ, ਜ਼ੇਥਾਨ, ਤਰਸ਼ੀਸ਼ ਅਤੇ ਅਹੀਸ਼ਾਹਰ ਸਨ। 11 ਯਿਦੀਅਏਲ ਦੇ ਸਾਰੇ ਪੁੱਤਰ ਆਪਣੇ ਘਰਾਣਿਆਂ ਦੇ ਮੁਖੀਏ ਸਨ ਅਤੇ ਇਨ੍ਹਾਂ ਕੋਲ 17,200 ਵੀਰ ਬਹਾਦੁਰ ਸਨ।
12 ਅਤੇ ਸ਼ੁੱਪੀਮ ਅਤੇ ਹੁੱਪੀਮ ਈਰ ਦੇ ਉੱਤਰਾਧਿਕਾਰੀ ਸਨ। ਹੁਸ਼ੀਮ ਅਹੇਰ ਦਾ ਪੁੱਤਰ ਸੀ।
ਨਫ਼ਤਾਲੀ ਦੇ ਉੱਤਰਾਧਿਕਾਰੀ
13 ਨਫ਼ਤਾਲੀ ਦੇ ਪੁੱਤਰ ਸਨ ਯਹਸੀਏਲ, ਗੂਨੀ, ਯਸਰ ਤੇ ਸ਼ੱਲੂਮ।
ਅਤੇ ਇਹ ਸਾਰੇ ਬਿਲਹਾਹ ਦੇ ਉੱਤਰਾਧਿਕਾਰੀ ਸਨ।
ਮਨੱਸ਼ਹ ਦੇ ਉੱਤਰਾਧਿਕਾਰੀ
14 ਮਨੱਸ਼ਹ ਦੇ ਉੱਤਰਾਧਿਕਾਰੀ ਇਉਂ ਹਨ: ਮਨੱਸ਼ਹ ਦੀ ਅਰਾਮੀ ਦਾਸੀ ਨੇ ਪੁੱਤਰ ਜਣਿਆ ਜਿਸਦਾ ਨਾਂ ਅਸਰੀਏਲ ਸੀ-ਉਹ ਗਿਲਆਦ ਦਾ ਪਿਤਾ ਮਾਕੀਰ ਜਣੀ। 15 ਮਾਕੀਰ ਨੇ ਹੁੱਪੀਮ ਤੇ ਸ਼ੁੱਪੀਮ ਤੋਂ ਇੱਕ ਔਰਤ ਨਾਲ ਵਿਆਹ ਕਰਵਾਇਆ। ਉਸ ਦੀ ਭੈਣ ਦਾ ਨਾਂ ਮਅਕਾਹ ਸੀ। ਦੂਸਰੇ ਉੱਤਰਾਧਿਕਾਰੀ ਦਾ ਨਾਂ ਸਲਾਫ਼ਹਾਦ ਸੀ। ਸਲਾਫ਼ਹਾਦ ਕੋਲ ਸਿਰਫ਼ ਧੀਆਂ ਹੀ ਸਨ। 16 ਮਾਕੀਰ ਦੀ ਪਤਨੀ ਮਅਕਾਹ ਦੇ ਘਰ ਮੁੰਡਾ ਪੈਦਾ ਹੋਇਆ ਤੇ ਮਅਕਾਹ ਨੇ ਉਸਦਾ ਨਾਂ ਪਰਸ਼ ਰੱਖਿਆ। ਪਰਸ਼ ਦੇ ਭਰਾ ਦਾ ਨਾਂ ਸ਼ਰਸ਼ ਸੀ ਅਤੇ ਊਲਾਮ ਅਤੇ ਰਾਕਮ ਸ਼ਰਸ਼ ਦੇ ਪੁੱਤਰ ਸਨ।
17 ਊਲਾਮ ਦਾ ਪੁੱਤਰ ਬਾਦਾਨ ਸੀ।
ਇਹ ਸਾਰੇ ਗਿਲਆਦ ਦੇ ਉੱਤਰਾਧਿਕਾਰੀ ਸਨ। ਗਿਲਆਦ ਮਾਕੀਰ ਦਾ ਪੁੱਤਰ ਸੀ ਅਤੇ ਮਾਕੀਰ ਮਨੱਸ਼ਹ ਦਾ ਪੁੱਤਰ ਸੀ। 18 ਮਾਕੀਰ ਦੀ ਭੈਣ ਹੰਮੋਲਕਥ ਨੇ ਈਸ਼ਹੋਦ, ਅਬੀਅਜ਼ਰ ਅਤੇ ਮਹਲਾਹ ਨੂੰ ਜਨਮ ਦਿੱਤਾ।
19 ਤੇ ਸ਼ਿਮੀਦਾ ਦੇ ਅਹਯਾਨ, ਸ਼ਕਮ, ਲਿਕਹੀ ਅਤੇ ਅਨੀਆਮ ਪੁੱਤਰ ਸਨ।
ਅਫ਼ਰਾਈਮ ਦੇ ਉੱਤਰਾਧਿਕਾਰੀ
20 ਅਫ਼ਰਾਈਮ ਦੇ ਉੱਤਰਾਧਿਕਾਰੀਆਂ ਦੇ ਨਾਉਂ ਇਸ ਪ੍ਰਕਾਰ ਸਨ: ਅਫ਼ਰਾਈਮ ਦਾ ਪੁੱਤਰ ਸ਼ੂਥਾਲਹ ਅਤੇ ਉਸਦਾ ਪੁੱਤਰ ਬਰਦ ਤੇ ਬਰਦ ਦਾ ਪੁੱਤਰ ਤਹਥ ਸੀ। 21 ਤਹਥ ਦੇ ਪੁੱਤਰ ਦਾ ਨਾਉਂ ਅਲਆਦਾਹ ਸੀ ਤੇ ਅਲਆਦਾਹ ਦਾ ਪੁੱਤਰ ਤਹਥ ਤੇ ਤਹਥ ਦਾ ਪੁੱਤਰ ਜ਼ਾਬਾਦ ਤੇ ਜ਼ਾਬਾਦ ਦੇ ਪੁੱਤਰ ਦਾ ਨਾਂ ਸ਼ੂਥਾਲਹ ਸੀ।
ਕੁਝ ਅਜਿਹੇ ਮਨੁੱਖ ਗਥ ਵਿੱਚੋਂ ਉੱਠੇ ਜਿਨ੍ਹਾਂ ਨੇ ਅਜ਼ਰ ਤੇ ਅਲਆਦ ਨੂੰ ਮਾਰ ਸੁੱਟਿਆ। ਇਹ ਇਸ ਲਈ ਹੋਇਆ ਕਿਉਂ ਕਿ ਅਜ਼ਰ ਤੇ ਅਲਆਦ ਗਥ ਵਿੱਚ ਉਨ੍ਹਾਂ ਦੇ ਪਸ਼ੂ, ਭੇਡਾਂ ਤੇ ਬੱਕਰੀਆਂ ਨੂੰ ਚੋਰੀ ਕਰਨ ਗਏ ਸਨ। 22 ਅਜ਼ਰ ਤੇ ਅਲਆਦ ਦਾ ਪਿਤਾ ਅਫ਼ਰਾਈਮ ਸੀ ਤੇ ਉਹ ਆਪਣੇ ਪੁੱਤਰਾਂ ਦੀ ਮੌਤ ਤੇ ਬੜੇ ਦਿਨ ਕੁਰਲਾਉਂਦਾ ਰਿਹਾ ਤੇ ਅਫ਼ਰਾਈਮ ਦਾ ਘਰਾਣਾ ਉਸ ਨੂੰ ਹੌਂਸਲਾ ਦੇਣ ਆਇਆ। 23 ਉਪਰੰਤ ਅਫ਼ਰਾਈਮ ਨੇ ਆਪਣੀ ਪਤਨੀ ਨਾਲ ਸੰਭੋਗ ਕੀਤਾ ਤੇ ਉਹ ਗਰਭਵਤੀ ਹੋ ਗਈ ਤੇ ਫ਼ਿਰ ਉਸ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਅਫ਼ਰਾਈਮ ਨੇ ਇਸ ਨਵੇਂ ਜੰਮੇ ਮੁੰਡੇ ਦਾ ਨਾਂ ਬਰੀਆਹ ਰੱਖਿਆ ਕਿਉਂ ਕਿ ਇਹ ਉਸ ਦੇ ਘਰ ਬੁਰਿਆਈ ਵਾਪਰੀ ਸੀ। 24 ਅਫ਼ਰਾਈਮ ਦੀ ਧੀ ਸ਼ਅਰਾਹ ਸੀ ਜਿਸਨੇ ਹੇਠਲੇ ਤੇ ਉਪਰਲੇ ਬੈਤ-ਹੋਰੋਨ ਨੂੰ ਅਤੇ ਉਜ਼ੇਨ-ਸ਼ਅਰਾਹ ਨੂੰ ਬਣਾਇਆ ਸੀ।
25 ਅਫ਼ਰਾਈਮ ਉਸਦਾ ਪੁੱਤਰ ਰਫ਼ਹ ਸੀ ਰਫ਼ਹ ਦਾ ਪੁੱਤਰ ਰਸ਼ਫ਼ ਤੇ ਰਸ਼ਫ਼ ਦਾ ਤਲਹ ਪੁੱਤਰ ਸੀ ਤੇ ਤਲਹ ਦਾ ਪੁੱਤਰ ਤਹਨ। 26 ਤਹਨ ਦਾ ਪੁੱਤਰ ਲਅਦਾਨ ਤੇ ਲਅਦਾਨ ਦਾ ਪੁੱਤਰ ਅੰਮੀਹੂਦ ਸੀ। ਤੇ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ। 27 ਅਲੀਸ਼ਾਮਾ ਦਾ ਪੁੱਤਰ ਨੂਨ ਤੇ ਨੂਨ ਦਾ ਯਹੋਸ਼ੁਆ ਪੁੱਤਰ ਸੀ।
28 ਅਫ਼ਰਾਈਮ ਦੇ ਉੱਤਰਾਧਿਕਾਰੀ ਜਿਨ੍ਹਾਂ ਧਰਤੀਆਂ ਤੇ ਨਗਰਾਂ ਤੇ ਜਾ ਕੇ ਵਸੇ ਉਹ ਇਸ ਤਰ੍ਹਾਂ ਹੈ: ਬੈਤੇਲ ਤੇ ਉਸ ਦੇ ਨੇੜਲੇ ਪਿੰਡ, ਨਅਰਾਨ ਦਾ ਪੂਰਬੀ ਹਿੱਸਾ, ਗਜ਼ਰ ਅਤੇ ਇਸਦੇ ਪੱਛਮ ਵੱਲ ਲਗਦੇ ਪਿੰਡ ਅਤੇ ਸ਼ਕਮ ਅਤੇ ਉਸ ਦੇ ਆਸ-ਪਾਸ ਦੇ ਪਿਂਡ ਅੱਜ਼ਾਹ ਤੀਕ ਤੇ ਉਸ ਨਾਲ ਲਗਦੇ ਪਿੰਡ ਵੀ, 29 ਅਤੇ ਮਨੱਸ਼ੀਆ ਦੀਆਂ ਹੱਦਾਂ ਕੋਲ ਬੈਤ-ਸ਼ਿਆਨ ਉਸ ਦੇ ਪਿੰਡਾਂ ਸਣੇ, ਤਅਨਾਕ ਅਤੇ ਉਸ ਦੇ ਲਾਗਲੇ ਪਿੰਡ, ਮਗਿੱਦੋ ਅਤੇ ਉਸ ਦੇ ਆਸ-ਪਾਸ ਦੇ ਪਿੰਡ ਅਤੇ ਦੌਰ ਨਗਰ ਤੇ ਉਸ ਦੇ ਪਿੰਡ। ਇਨ੍ਹਾਂ ਸਾਰੇ ਨਗਰਾਂ ਵਿੱਚ ਯੂਸੁਫ਼ ਦੇ ਉੱਤਰਾਧਿਕਾਰੀ ਵੱਸਦੇ ਸਨ। ਯੂਸੁਫ਼ ਜੋ ਕਿ ਇਸਰਾਏਲ ਦਾ ਪੁੱਤਰ ਸੀ।
ਆਸ਼ੇਰ ਦੇ ਉੱਤਰਾਧਿਕਾਰੀ
30 ਆਸ਼ੇਰ ਦੇ ਪੁੱਤਰ ਯਿਮਨਾਹ, ਯਿਸ਼ਵਾਨ, ਯਿਸ਼ਵੀ ਤੇ ਬੀਰਆਹ ਸਨ ਤੇ ਉਨ੍ਹਾਂ ਦੀ ਇੱਕ ਭੈਣ ਸੀ ਸਰਹ।
31 ਬਰੀਅਹ ਦੇ ਪੁੱਤਰ ਸਨ ਹਬਰ ਅਤੇ ਮਲਕੀਏਲ। ਮਲਕੀਏਲ ਬਿਰਜ਼ਾਵਿਥ ਦਾ ਪਿਤਾ ਸੀ।
32 ਹਬਰ-ਯਫ਼ਲੇਟ, ਸ਼ੋਮਰ ਤੇ ਹੋਥਾਮ ਤੇ ਉਨ੍ਹਾਂ ਦੀ ਭੈਣ ਸ਼ੂਆ ਦਾ ਪਿਤਾ ਸੀ।
33 ਯਫ਼ਲੇਟ ਦੇ ਪੁੱਤਰਾਂ ਦੇ ਨਾਂ ਸਨ ਪਾਸੱਕ, ਬਿਸਹਾਲ ਤੇ ਅਸ਼ਵਥ।
34 ਅਤੇ ਸ਼ਮਰ ਦੇ ਪੁੱਤਰ ਅਹੀ, ਰੋਹਗਾਹ, ਹੁੱਬਾਹ ਅਤੇ ਅਰਾਮ ਸਨ।
35 ਸ਼ਮਰ ਦੇ ਭਰਾ ਦਾ ਨਾਉਂ ਹੇਲਮ ਸੀ ਅਤੇ ਹੇਲਮ ਦੇ ਪੁੱਤਰ ਸੋਫ਼ਹ, ਯਿਮਨਾ, ਸ਼ੇਲਸ਼ ਅਤੇ ਆਮਲ ਸਨ।
36 ਸ਼ੋਫ਼ਾਹ ਦੇ ਪੁੱਤਰ ਸੂਅਹ, ਹਰਨਫ਼ਰ, ਸ਼ੂਆਲ, ਬੇਰੀ ਅਤੇ ਯਿਮਰਾਹ, 37 ਬਸਰ, ਹੋਦ, ਸ਼ੰਮਾ, ਸ਼ਿਲਸ਼ਾਹ, ਯਿਬਰਾਨ ਤੇ ਬਏਰਾ ਸਨ।
38 ਯਫ਼ੁੰਨਾਹ ਪਿਸਪਾ ਅਤੇ ਅਰਾ ਯਥਰ ਦੇ ਪੁੱਤਰਾਂ ਦੇ ਨਾਂ ਸਨ।
39 ਉੱਲਾ ਦੇ ਪੁੱਤਰ ਆਰਹ, ਹੰਨੀਏਲ ਅਤੇ ਰਿਸਯਾ ਸਨ।
40 ਇਹ ਸਾਰੇ ਆਸ਼ੇਰ ਦੇ ਉੱਤਰਾਧਿਕਾਰੀ ਸਨ। ਉਹ ਆਪਣੇ ਪਰਿਵਾਰਾਂ ਦੇ ਮੁਖੀਏ ਸਨ, ਅਤੇ ਸਭ ਤੋਂ ਬੇਹਤਰੀਨ ਆਦਮੀ ਸਨ। ਇਹ ਸਾਰੇ ਮਹਾਨ ਆਗੂ ਅਤੇ ਬਹਾਦੁਰ ਸਿਪਾਹੀ ਸਨ। ਸਾਨੂੰ ਉਨ੍ਹਾਂ ਦੇ ਪਰਵਾਰਿਕ ਇਤਹਾਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਕੋਲ ਜੰਗ ਲਈ ਤਿਆਰ ਬਰ ਤਿਆਰ 26000 ਸਿਪਾਹੀ ਸਨ।
ਸ਼ਾਊਲ ਪਾਤਸ਼ਾਹ ਦੇ ਘਰਾਣੇ ਦਾ ਇਤਹਾਸ
8 ਬਿਨਯਾਮੀਨ ਬਲਾ ਦਾ ਪਿਤਾ ਸੀ ਅਤੇ ਬਲਾ ਉਸਦਾ ਪਹਿਲੋਠਾ ਪੁੱਤਰ ਸੀ। ਉਸਦਾ ਦੂਜਾ ਪੁੱਤਰ ਅਸ਼ਬੇਲ, ਤੀਜਾ ਅਹਰਹ ਸੀ। 2 ਨੋਹਾਹ ਬਿਨਯਾਮੀਨ ਦਾ ਚੌਥਾ ਪੁੱਤਰ, ਪੰਜਵਾਂ ਪੁੱਤਰ ਰਾਫ਼ਾ ਸੀ।
3-5 ਅੱਦਾਰ, ਗੇਰਾ, ਅਬੀਹੂਦ, ਅਬੀਸ਼ੂਆ, ਨਅਮਾਨ, ਅਹੋਅਹ, ਗੇਰਾ, ਸ਼ਫ਼ੂਫ਼ਾਨ ਅਤੇ ਹੂਰਾਮ ਇਹ ਸਭ ਬਲਾ ਦੇ ਪੁੱਤਰ ਸਨ।
6-7 ਇਹ ਅਹੂਦ ਦੇ ਉੱਤਰਾਧਿਕਾਰੀ ਸਨ। ਉਹ ਗਬਾ ਵਿੱਚ ਆਪਣੇ ਪਰਿਵਾਰਾਂ ਦੇ ਆਗੂ ਸਨ, ਅਤੇ ਉਹ ਕੈਦੀਆਂ ਵਜੋਂ ਮਾਨਾਹਥ ਨੂੰ ਲਿਜਾਏ ਗਏ ਸਨ। ਉਨ੍ਹਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ। ਅਹੂਦ ਦੇ ਉੱਤਰਾਧਿਕਾਰੀਆਂ ਚੋਂ: ਨਅਮਾਨ, ਅਹੀਯਾਹ ਅਤੇ ਗੇਰਾ। ਗੇਰਾ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰੋ ਕੱਢ ਦਿੱਤਾ। ਗੇਰਾ ਉਜ਼ਾ ਅਤੇ ਅਹੀਹੂਦ ਦਾ ਪਿਤਾ ਸੀ।
8 ਸ਼ਹਰਯਿਮ ਨੇ ਮੋਆਬ ’ਚ ਆਪਣੀਆਂ ਬੀਵੀਆਂ ਹੂਸ਼ੀਮ ਅਤੇ ਬਅਰਾ ਨੂੰ ਤਲਾਕ ਦੇ ਦਿੱਤਾ। ਇਸ ਉਪਰੰਤ ਹੋਰ ਬੀਵੀ ਤੋਂ ਉਸ ਨੇ ਕੁਝ ਬੱਚੇ ਜੰਮੇ। 9-10 ਸ਼ਹਰਯਿਮ ਨੇ ਆਪਣੀ ਹੋਰ ਬੀਵੀ ਜਿਸਦਾ ਨਾਂ ਹੋਦਸ਼ ਸੀ ਤੋਂ ਯੋਬਾਬ, ਸਿਬਯਾ, ਮੇਸ਼ਾ, ਮਲਕਮ, ਯਊਸ, ਸ਼ਾਕਯਾਹ ਅਤੇ ਮਿਰਮਾਹ ਪੈਦਾ ਕੀਤੇ। ਅਤੇ ਇਹ ਆਪਣੇ ਘਰਾਣਿਆਂ ਦੇ ਮੁਖੀਏ ਬਣੇ। 11 ਸ਼ਹਰਯਿਮ ਨੇ ਹੁਸ਼ੀਮ ਤੋਂ ਦੋ ਪੁੱਤਰ ਪੈਦਾ ਕੀਤੇ, ਜਿਨ੍ਹਾਂ ਦੇ ਨਾਉਂ ਅਬੀਟੂਥ ਤੇ ਅਲਪਾਅਲ ਸਨ।
12-13 ਅਲਪਾਅਲ ਦੇ ਪੁੱਤਰ ਏਬਰ, ਮਿਸ਼ਾਮ, ਸ਼ਾਮਰ, ਬਰੀਆਹ ਅਤੇ ਸ਼ਮਾ ਸਨ। ਸ਼ਾਮਰ ਨੇ ਓਨੋ ਅਤੇ ਲੋਦ ਨਗਰ ਵਸਾਏ ਅਤੇ ਲੋਦ ਦੇ ਆਸ-ਪਾਸ ਛੋਟੇ ਪਿੰਡ ਵੀ ਬਣਾਏ। ਬਰੀਆਹ ਅਤੇ ਸ਼ਮਾ ਅੱਯਲੋਨ ਵਿੱਚ ਰਹਿੰਦੇ ਪਰਿਵਾਰਾਂ ਦੇ ਆਗੂ ਸਨ। ਉਨ੍ਹਾਂ ਨੇ ਗਥ ਵਿੱਚ ਰਹਿੰਦੇ ਲੋਕਾਂ ਨੂੰ ਬਾਹਰ ਕੱਢ ਦਿੱਤਾ।
14 ਬਰੀਅਹ ਦੇ ਪੁੱਤਰ ਸ਼ਾਸ਼ਕ ਅਤੇ ਯਿਰੇਮੋਥ, 15 ਜ਼ਬਦਯਾਹ, ਅਰਾਦ ਅਤੇ ਆਦਰ, 16 ਮੀਕਾਏਲ, ਯਿਸ਼ਪਾਹ ਅਤੇ ਯੋਹਾ ਸਨ। 17 ਅਲਪਾਅਲ ਦੇ ਪੁੱਤਰਾਂ ਦੇ ਨਾਂ ਜ਼ਬਦਯਾਹ, ਮਸ਼ੁੱਲਾਮ, ਹਿਜ਼ਕੀ, ਹਬਰ, 18 ਯਿਸ਼ਮਰੇ, ਯਿਜ਼ਲੀਆਹ ਅਤੇ ਯੋਬਾਬ ਸਨ।
19 ਸ਼ਿੰਮਈ ਦੇ ਪੁੱਤਰ ਯਾਕੀਮ, ਜ਼ਿਕਰੀ, ਜ਼ਬਦੀ ਅਤੇ 20 ਅਲੀਏਨਈ, ਸਿੱਲਥਈ, ਅਲੀਏਲ, 21 ਅਦਾਯਾਹ, ਬਰਾਯਾਹ ਅਤੇ ਸ਼ਿਮਰਾਥ ਸਨ।
22 ਸ਼ਾਸ਼ਕ ਦੇ ਪੁੱਤਰ ਯਿਸ਼ਪਾਨ, ਏਬਰ ਅਲੀਏਲ, 23 ਅਬਦੋਨ, ਜ਼ਿਕਰੀ ਤੇ ਹਾਨਾਨ, 24 ਹਨਨਯਾਹ, ਏਲਾਮ ਅਤੇ ਅਨਥੋਥੀਯਾਹ, 25 ਯਿਫ਼ਦਯਾਹ ਅਤੇ ਫਨੂਏਲ ਸਨ।
26 ਯਹੋਰਾਮ ਦੇ ਪੁੱਤਰ ਸ਼ਮਸ਼ਰਈ, ਸ਼ਹਰਯਾਹ, ਅਥਲਯਾਹ, 27 ਯਅਰਸ਼ਯਾਹ, ਏਲੀਯਾਹ ਅਤੇ ਜ਼ਿਕਰੀ ਸਨ।
28 ਇਹ ਸਾਰੇ ਆਦਮੀ ਆਪਣੇ ਘਰਾਣਿਆਂ ਦੇ ਮੁਖੀਏ ਸਨ। ਇਹ ਆਪਣੀਆਂ ਕੁਲ ਪੱਤ੍ਰੀਆਂ ਵਿੱਚ ਆਗੂਆਂ ਵਜੋਂ ਜਾਣੇ ਜਾਂਦੇ ਹਨ। ਇਹ ਸਾਰੇ ਯਰੂਸ਼ਲਮ ਵਿੱਚ ਰਹਿੰਦੇ ਸਨ।
29 ਗਿਬਓਨ ਦਾ ਪਿਤਾ ਯਈੇਲ ਸੀ ਉਹ ਗਿਬਓਨ ਵਿੱਚ ਹੀ ਰਹਿੰਦਾ ਸੀ ਅਤੇ ਉਸਦੀ ਪਤਨੀ ਦਾ ਨਾਂ ਮਅਕਾਹ ਸੀ। 30 ਯਈੇਲ ਦਾ ਪਹਿਲੋਠਾ ਪੁੱਤਰ ਅਬਦੋਨ ਸੀ। ਉਸ ਦੇ ਬਾਕੀ ਪੁੱਤਰਾਂ ਦੇ ਨਾਂ ਸੂਰ, ਕੀਸ਼, ਬਅਲ ਤੇ ਨਾਦਾਬ ਸਨ, 31 ਅਤੇ ਗਦੋਰ, ਅਹਯੋ ਅਤੇ ਜ਼ਾਕਰ ਮਿਲਕੋਥ ਸਨ। 32 ਮਿਲਕੋਥ ਸ਼ਿਮਆਹ ਦਾ ਪਿਤਾ ਸੀ ਅਤੇ ਇਹ ਸਭ ਵੀ ਆਪਣੇ ਭਰਾਵਾਂ-ਸੰਬੰਧੀਆਂ ਨਾਲ ਯਰੂਸ਼ਲਮ ਵਿੱਚ ਹੀ ਉਨ੍ਹਾਂ ਦੇ ਕੋਲ ਹੀ ਵੱਸਦੇ ਸਨ।
33 ਨੇਰ ਕੀਸ਼ ਦਾ ਪਿਤਾ ਸੀ ਅਤੇ ਕੀਸ਼ ਸ਼ਾਊਲ ਦਾ ਪਿਤਾ ਤੇ ਸ਼ਾਊਲ ਯੋਨਾਥਾਨ, ਮਲਕੀ-ਸ਼ੂਆ, ਅਬੀਨਾਦਾਬ ਅਤੇ ਅਸ਼ਬਅਲ ਦਾ ਪਿਤਾ ਸੀ।
34 ਯੋਨਾਥਾਨ ਦਾ ਪੁੱਤਰ ਮਰੀਬ-ਬਅਲ ਸੀ ਤੇ ਉਹ ਮੀਕਾਹ ਦਾ ਪਿਤਾ ਸੀ। 35 ਮੀਕਾਹ ਦੇ ਪੁੱਤਰ: ਪੀਥੋਨ, ਮਲਕ, ਤਅਰੇਆ ਅਤੇ ਆਹਾਜ਼ ਸਨ।
36 ਆਹਾਜ਼ ਯਹੋਅੱਦਾਹ ਦਾ ਪਿਤਾ ਸੀ ਤੇ ਯਹੋਅੱਦਾਹ ਆਲਮਥ, ਅਜ਼ਮਾਵਥ ਅਤੇ ਜ਼ਿਮਰੀ ਦਾ ਪਿਤਾ ਸੀ ਤੇ ਜ਼ਿਮਰੀ ਤੋਂ ਮੋਸਾ ਜੰਮਿਆ। 37 ਮੋਸਾ ਬਿਨਆ ਦਾ ਪਿਤਾ ਸੀ ਤੇ ਰਾਫਾਹ ਬਿਨਆ ਦਾ ਪੁੱਤਰ ਸੀ। ਅਲਾਸਾਹ ਰਾਫ਼ਾਹ ਦਾ ਪੁੱਤਰ ਸੀ ਤੇ ਅਲਾਸਾਹ ਦਾ ਪੁੱਤਰ ਆਸੇਲ।
38 ਆਸੇਲ ਦੇ ਅੱਗੋਂ 6 ਪੁੱਤਰ ਹੋਏ। ਜਿਨ੍ਹਾਂ ਦੇ ਨਾਂ ਅਜ਼ਰੀਕਾਮ, ਬੋਕਰੂ, ਇਸ਼ਮਾਏਲ, ਸ਼ਅਰਯਾਹ, ਓਬਦਯਾਹ ਅਤੇ ਹਾਨਨ ਸਨ।
39 ਏਸ਼ਕ ਆਸੇਲ ਦਾ ਭਰਾ ਸੀ। ਏਸ਼ਕ ਦੇ ਕੁਝ ਪੁੱਤਰ ਸਨ: ਊਲਾਮ ਏਸ਼ਕ ਦਾ ਪਹਿਲੋਠਾ ਪੁੱਤਰ ਸੀ, ਯਊਸ਼ ਉਸ ਦਾ ਦੂਜਾ ਪੁੱਤਰ, ਤੇ ਅਲੀਫ਼ਲਟ ਉਸਦਾ ਤੀਜਾ ਪੁੱਤਰ ਸੀ। 40 ਊਲਾਮ ਤੇ ਪੁੱਤਰ ਵੀਰ ਯੋਧਾ ਸਨ ਅਤੇ ਉਹ ਬੜੇ ਤੀਰਅੰਦਾਜ਼ ਸਨ ਅਤੇ ਉਨ੍ਹਾਂ ਦੇ ਬੜੇ ਸਾਰੇ ਪੁੱਤਰ-ਪੋਤਰੇ ਸਨ ਜੋ ਕੁਲ ਮਿਲਾ ਕੇ ਗਿਣਤੀ ਵਿੱਚ 150ਦੇ ਕਰੀਬ ਸਨ।
ਇਹ ਸਾਰੇ ਬਿਨਯਾਮੀਨ ਦੇ ਉੱਤਰਾਧਿਕਾਰੀ ਸਨ।
9 ਇਸਰਾਏਲ ਦੇ ਸਾਰੇ ਲੋਕਾਂ ਦੇ ਨਾਉਂ ਉਨ੍ਹਾਂ ਦੀਆਂ ਕੁਲ ਪੱਤ੍ਰੀਆਂ ਵਿੱਚ ਲਿਖੇ ਹੋਏ ਹਨ। ਅਤੇ ਉਨ੍ਹਾਂ ਘਰਾਣਿਆਂ ਦਾ ਇਤਹਾਸ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।
ਯਰੂਸ਼ਲਮ ਵਿੱਚਲੇ ਲੋਕ
ਯਹੂਦਾਹ ਦੇ ਲੋਕਾਂ ਨੂੰ ਕੈਦੀ ਬਣਾ ਕੇ ਜ਼ਬਰਦਸਤੀ ਬਾਬਲ ਨੂੰ ਭੇਜਿਆ ਗਿਆ। ਉਸਦਾ ਕਾਰਣ ਇਹ ਸੀ ਕਿ ਉਹ ਪਰਮੇਸ਼ੁਰ ਨਾਲ ਵਫ਼ਾਦਾਰ ਤੇ ਸੱਚੇ ਨਹੀਂ ਸਨ ਰਹੇ। 2 ਪਹਿਲੇ ਵਾਸੀ ਜਿਹੜੇ ਆਪਣੀ ਮਲਕੀਅਤ ਵਿੱਚ ਅਤੇ ਆਪਣੇ ਸ਼ਹਿਰ ਵਿੱਚ ਵੱਸਦੇ ਸਨ ਉਹ ਇਸਰਾਏਲੀ, ਜਾਜਕ, ਲੇਵੀ ਅਤੇ ਮੰਦਰ ਵਿੱਚ ਸੇਵਾ ਕਰਨ ਵਾਲੇ ਸੇਵਕ ਸਨ।
3 ਇਹ ਲੋਕ ਯਹੂਦਾਹ, ਬਿਨਯਾਮੀਨ, ਅਫ਼ਰਾਈਮ ਵਿੱਚੋਂ, ਮਨੱਸ਼ੀਆਂ ਵਿੱਚੋਂ ਸਨ ਜੋ ਕਿ ਯਰੂਸ਼ਲਮ ਵਿੱਚ ਵੱਸਦੇ ਸਨ।
4 ਊਥਈ ਅੰਮੀਹੂਦ ਦਾ ਪੁੱਤਰ ਸੀ ਤੇ ਅੰਮੀਹੂਦ ਆਮਰੀ ਦਾ। ਆਮਰੀ ਅੱਗੋਂ ਇਮਰੀ ਦਾ ਪੁੱਤਰ ਤੇ ਇਮਰੀ ਬਾਨੀ ਦਾ ਪੁੱਤਰ ਸੀ ਅਤੇ ਬਾਨੀ ਫ਼ਰਸ ਦੇ ਉੱਤਰਾਧਿਕਾਰੀਆਂ ਚੋ ਸੀ ਅਤੇ ਫ਼ਰਸ ਯਹੂਦਾਹ ਦਾ ਪੁੱਤਰ ਸੀ।
5 ਸ਼ੀਲੋਨੀਆਂ ਵਿੱਚੋਂ ਜਿਹੜੇ ਯਰੂਸ਼ਲਮ ਵਿੱਚ ਵੱਸਦੇ ਸਨ-ਅਸਾਯਾਹ ਪਹਿਲੋਠਾ ਪੁੱਤਰ ਸੀ ਤੇ ਅਸਾਯਾਹ ਦੇ ਪੁੱਤਰ ਅੱਗੋਂ ਸਨ।
6 ਜ਼ਰਹ ਲੋਕ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸਨ: ਯਊੇਏਲ ਤੇ ਉਨ੍ਹਾਂ ਦੇ ਸੰਬੰਧੀ ਕੁਲ ਮਿਲਾ ਕੇ ਉੱਥੇ ਗਿਣਤੀ ਵਿੱਚ 690 ਸਨ।
7 ਬਿਨਯਾਮੀਨ ਦੇ ਪਰਿਵਾਰ-ਸਮੂਹਾਂ ਵਿੱਚੋਂ ਸੱਲੂ ਮਸ਼ੁੱਲਾਮ ਦਾ ਪੁੱਤਰ ਹੋਦਵਯਾਹ ਦਾ ਪੁੱਤਰ ਤੇ ਉਹ ਹਸਨੂਆਹ ਦਾ ਪੁੱਤਰ ਸੀ। 8 ਯਿਬਨਯਾਹ ਯਰੋਹਾਮ ਦਾ ਪੁੱਤਰ ਸੀ। ਏਲਾਹ ਉੱਜ਼ੀ ਦਾ ਪੁੱਤਰ ਸੀ ਤੇ ਉੱਜ਼ੀ ਮਿਕਰੀ ਦਾ। ਅਤੇ ਮਸ਼ੁੱਲਾਮ ਸ਼ਫ਼ਟਯਾਹ ਦਾ ਪੁੱਤਰ ਸੀ ਅਤੇ ਸ਼ਫ਼ਟਯਾਹ ਰਊੇਏਲ ਦਾ ਤੇ ਰਊੇਏਲ ਯਿਬਨੀਯਾਹ ਦਾ ਪੁੱਤਰ। 9 ਬਿਨਯਾਮੀਨ ਦੀ ਕੁਲ ਪੱਤ੍ਰੀ ਤੋਂ ਇਹ ਪਤਾ ਲਗਦਾ ਹੈ ਕਿ ਉਨ੍ਹਾਂ ਵਿੱਚੋਂ 956 ਯਰੂਸ਼ਲਮ ਵਿੱਚ ਵੱਸਦੇ ਸਨ ਤੇ ਇਹ ਮਨੁੱਖ ਆਪਣੇ-ਆਪਣੇ ਘਰਾਣਿਆਂ ਦੇ ਮੁਖੀਏ ਸਨ।
10 ਜਾਜਕਾਂ ਵਿੱਚੋਂ ਯਰੂਸ਼ਲਮ ਵਿੱਚ ਜਿਹੜੇ ਵੱਸਦੇ ਸਨ ਉਹ ਇਵੇਂ ਸਨ: ਯਦਅਯਾਹ, ਯਹੋਯਾਰੀਬ, ਯਾਕੀਨ ਅਤੇ ਅਜ਼ਰਯਾਹ। 11 ਅਜ਼ਰਯਾਹ ਹਿਲਕੀਯਾਹ ਦਾ ਪੁੱਤਰ ਸੀ ਅਤੇ ਹਿਲਕੀਯਾਹ ਮਸ਼ੁੱਲਾਮ ਦਾ ਪੁੱਤਰ। ਮਸ਼ੁੱਲਾਮ ਸਾਦੋਕ ਦਾ ਪੁੱਤਰ ਸੀ ਤੇ ਸਾਦੋਕ ਮਰਾਯੋਥ ਦਾ ਤੇ ਮਰਾਯੋਥ ਅਹੀਟੂਬ ਦਾ ਪੁੱਤਰ ਸੀ। ਅਹੀਟੂਬ ਪਰਮੇਸ਼ੁਰ ਦੇ ਮੰਦਰ ਦੀ ਜਿੰਮੇਵਾਰੀ ਦਾ ਇੱਕ ਮਹੱਤਵਪੂਰਣ ਅਫ਼ਸਰ ਸੀ। 12 ਤੇ ਯਰੋਹਾਮ ਦਾ ਪੁੱਤਰ ਅਦਾਯਾਹ ਵੀ ਸੀ। ਯਹੋਰਾਮ ਪਸ਼ਹੂਰ ਦਾ ਪੁੱਤਰ ਅਤੇ ਪਸ਼ਹੂਰ ਮਲਕੀਯਾਹ ਦਾ ਪੁੱਤਰ ਸੀ। ਅਤੇ ਉੱਥੇ ਅਦੀਏਲ ਦਾ ਪੁੱਤਰ ਮਅਸਈ ਵੀ ਸੀ। ਅਦੀਏਲ ਯਹਜ਼ੇਰਾਹ ਦਾ ਪੁੱਤਰ ਸੀ। ਯਹਜ਼ੇਰਾਹ ਮਸ਼ੁੱਲਾਮ ਦਾ ਪੁੱਤਰ ਤੇ ਮਸ਼ੁੱਲਾਮ ਮਸ਼ਿੱਲੇਮਿਥ ਦਾ ਪੁੱਤਰ ਤੇ ਮਸ਼ਿੱਲੇਮਿਥ ਇੰਮੇਰ ਦਾ ਪੁੱਤਰ ਸੀ।
13 ਉੱਥੇ 1,760 ਜਾਜਕ ਸਨ ਅਤੇ ਉਹ ਆਪੋ-ਆਪਣੇ ਘਰਾਣਿਆਂ ਦੇ ਆਗੂ ਸਨ ਅਤੇ ਉਹ ਪਰਮੇਸ਼ੁਰ ਦੇ ਮੰਦਰ ਦੀ ਸੇਵਾ-ਸੰਭਾਲ ਲਈ ਜਿੰਮੇਵਾਰ ਸਨ।
14 ਇਹ ਲੇਵੀ ਪਰਿਵਾਰ-ਸਮੂਹ ਦੇ ਉਹ ਲੋਕ ਹਨ ਜਿਹੜੇ ਯਰੂਸ਼ਲਮ ਵਿੱਚ ਵੱਸਦੇ ਸਨ: ਹਸ਼ੂਬ ਦਾ ਪੁੱਤਰ ਸ਼ਮਅਯਾਹ ਸੀ। ਹਸ਼ੂਬ ਅਜ਼ਰੀਕਾਮ ਦਾ ਪੁੱਤਰ ਸੀ। ਅਜ਼ਰੀਕਾਮ ਹਸ਼ਬਯਾਹ ਦਾ ਪੁੱਤਰ ਸੀ। ਹਸ਼ਬਯਾਹ ਮਰਾਰੀ ਦਾ ਉੱਤਰਾਧਿਕਾਰੀ ਸੀ। 15 ਹੋਰ ਯਰੂਸ਼ਲਮ ਵਿੱਚ ਰਹਿਣ ਵਾਲਿਆਂ ਵਿੱਚੋਂ ਬਕਬਕਰ, ਹਰਸ਼, ਗਾਲਲ ਅਤੇ ਮੱਤਨਯਾਹ ਸਨ। ਮੱਤਨਯਾਹ ਮੀਕਾ ਦਾ ਪੁੱਤਰ ਸੀ ਤੇ ਮੀਕਾ ਜ਼ਿਕਰੀ ਦਾ ਤੇ ਜ਼ਿਕਰੀ ਆਸਫ਼ ਦਾ ਪੁੱਤਰ। 16 ਓਬਦਯਾਹ ਸ਼ਮਅਯਾਹ ਦਾ ਪੁੱਤਰ ਸੀ। ਸ਼ਮਅਯਾਹ ਗਾਲਾਲ ਦਾ ਪੁੱਤਰ ਸੀ। ਗਾਲਾਲ ਯਦੂਥੂਨ ਦਾ ਪੁੱਤਰ ਸੀ। ਬਰਕਯਾਹ ਆਸਾ ਦਾ ਪੁੱਤਰ ਸੀ। ਆਸਾ ਅਲਕਾਨਾਹ ਦਾ ਪੁੱਤਰ ਸੀ। ਬਰਕਯਾਹ ਨਟੋਫ਼ਾਥੀ ਲੋਕਾਂ ਦੇ ਨੇੜੇ ਦੇ ਛੋਟੇ ਨਗਰਾਂ ਵਿੱਚ ਰਹਿੰਦਾ ਸੀ।
17 ਯਰੂਸ਼ਲਮ ਵਿੱਚ ਜਿਹੜੇ ਦਰਬਾਨ ਰਹਿੰਦੇ ਸਨ ਉਨ੍ਹਾਂ ਦੇ ਨਾਂ ਇਵੇਂ ਹਨ: ਸ਼ੱਲੂਮ, ਅੱਕੂਬ, ਟਲਮੋਨ ਅਤੇ ਅਹੀਮਾਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ। ਸ਼ੱਲੂਮ ਉਨ੍ਹਾਂ ਦਾ ਮੁਖੀਆ ਸੀ। 18 ਇਹ ਮਨੁੱਖ ਪਾਤਸ਼ਾਹ ਦੇ ਫ਼ਾਟਕ ਦੇ ਪੂਰਬੀ ਹਿੱਸੇ ਵੱਲ ਖੜ੍ਹੇ ਹੁੰਦੇ ਸਨ। ਇਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚਲੇ ਦਰਬਾਨ ਸਨ। 19 ਸ਼ੱਲੂਮ ਕੋਰੇ ਦਾ ਪੁੱਤਰ ਸੀ। ਕੋਰੇ ਅਬਯਾਸਾਫ਼ ਦਾ ਪੁੱਤਰ ਸੀ। ਅਬਯਾਸਾਫ਼ ਕੋਰਹ ਦਾ ਪੁੱਤਰ ਸੀ। ਸ਼ੱਲੂਮ ਅਤੇ ਉਸ ਦੇ ਭਰਾ ਕੋਰਹ ਦੇ ਪਰਿਵਾਰ-ਸਮੂਹ ਵਿੱਚੋਂ ਦਰਬਾਨ ਸਨ। ਉਨ੍ਹਾਂ ਦਾ ਕੰਮ ਆਪਣੇ ਪੁਰਖਿਆਂ ਵਾਂਗ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰਾਖੀ ਕਰਨਾ ਸੀ। ਇਨ੍ਹਾਂ ਦੇ ਪੁਰਖਿਆਂ ਦਾ ਕਾਰਜ ਵੀ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰੱਖਵਾਲੀ ਦਾ ਕਾਰਨਾ ਸੀ। 20 ਪਹਿਲੇ ਸਮੇਂ ਵਿੱਚ ਫ਼ੀਨਹਾਸ ਇਨ੍ਹਾਂ ਦਰਬਾਨਾਂ ਦਾ ਮੁਖੀਆ ਸੀ ਫ਼ੀਨਹਾਸ ਅਲਆਜ਼ਾਰ ਦਾ ਪੁੱਤਰ ਸੀ ਤੇ ਯਹੋਵਾਹ ਫ਼ੀਨਹਾਸ ਵੱਲ ਸੀ। 21 ਮਸ਼ਲਮਯਾਹ ਦਾ ਪੁੱਤਰ ਜ਼ਕਰਯਾਹ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਦਾ ਦਰਬਾਨ ਸੀ।
22 ਕੁੱਲ, ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰੱਖਵਾਲੀ ਲਈ 212 ਆਦਮੀ ਚੁਣੇ ਗਏ ਸਨ। ਉਨ੍ਹਾਂ ਦੇ ਨਾਂ ਉਨ੍ਹਾਂ ਦੇ ਛੋਟੇ ਨਗਰਾਂ ਵਿੱਚ ਉਨ੍ਹਾਂ ਦੇ ਪਰਿਵਾਰਾਂ ਦੇ ਇਤਹਾਸ ਵਿੱਚ ਦਰਜ ਕੀਤੇ ਗਏ ਸਨ। ਦਾਊਦ ਅਤੇ ਸ਼ਮੂਏਲ ਨਬੀ ਨੇ ਉਨ੍ਹਾਂ ਨੂੰ ਚੁਣਿਆ ਕਿਉਂ ਕਿ ਉਹ ਭਰੋਸੇ ਯੋਗ ਸਨ। 23 ਇਨ੍ਹਾਂ ਦਰਬਾਨਾਂ ਅਤੇ ਇਨ੍ਹਾਂ ਦੇ ਉੱਤਰਾਧਿਕਾਰੀਆਂ ਦੀ ਜਿੰਮੇਵਾਰੀ ਯਹੋਵਾਹ ਦੇ ਘਰ ਦੇ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰਾਖੀ ਕਰਨੀ ਸੀ। 24 ਉਸ ਦੇ ਚਾਰੋ-ਪਾਸੇ ਫ਼ਾਟਕ ਸਨ: ਪੂਰਬੀ, ਪੱਛਮੀ, ਉੱਤਰੀ ਅਤੇ ਦੱਖਣੀ ਚਾਰੋ ਦਿਸ਼ਾਵਾਂ ਵੱਲ। 25 ਦਰਬਾਨਾਂ ਦੇ ਸੰਬੰਧੀ ਜਿਹੜੇ ਕਿ ਛੋਟੇ ਨਗਰਾਂ ਵਿੱਚ ਵੱਸਦੇ ਸਨ ਉਨ੍ਹਾਂ ਨੂੰ ਵੀ ਕਦੇ-ਕਦੇ ਦਰਬਾਨਾਂ ਦੀ ਮਦਦ ਕਰਨ ਲਈ ਆਉਣਾ ਪੈਂਦਾ ਅਤੇ ਉਹ ਜਦ ਵੀ ਆਉਂਦੇ ਤਾਂ ਦਰਬਾਨਾਂ ਦੀ ਹਰ ਵਾਰ 7 ਦਿਨਾਂ ਲਈ ਮਦਦ ਕਰਦੇ।
26 ਚਾਰ ਦਰਬਾਨ ਅਜਿਹੇ ਸਨ ਜੋ ਬਾਕੀ ਦਰਬਾਨਾਂ ਦੇ ਆਗੂ ਸਨ। ਇਹ ਮਨੁੱਖ ਲੇਵੀ ਸਨ। ਇਨ੍ਹਾਂ ਦਾ ਕਾਰਜ ਕਮਰਿਆਂ ਦੀ ਦੇਖ ਸੰਭਾਲ ਅਤੇ ਪਰਮੇਸ਼ੁਰ ਦੇ ਮੰਦਰ ਦੇ ਖਜ਼ਾਨੇ ਦੀ ਰੱਖਵਾਲੀ ਕਰਨਾ ਸੀ। 27 ਅਤੇ ਉਹ ਸਾਰੀ ਰਾਤ ਪਰਮੇਸ਼ੁਰ ਦੇ ਮੰਦਰ ਦੀ ਰੱਖਵਾਲੀ ਕਰਦੇ ਸਨ। ਅਤੇ ਹਰ ਸਵੇਰ ਨੂੰ ਪਰਮੇਸ਼ੁਰ ਦੇ ਮੰਦਰ ਦੇ ਕਿਵਾੜ ਖੋਲਣ ਦੀ ਜਿੰਮੇਵਾਰੀ ਵੀ ਉਨ੍ਹਾਂ ਦੀ ਸੀ।
28 ਕੁਝ ਦਰਬਾਨਾਂ ਦਾ ਕੰਮ ਮੰਦਰ ਦੀ ਸੇਵਾ ਵਿੱਚ ਵਰਤੇ ਭਾਂਡਿਆਂ ਦੀ ਦੇਖਭਾਲ ਦਾ ਸੀ। ਜਦੋਂ ਇਹ ਬਰਤਨ ਅੰਦਰ ਲਿਆਏ ਜਾਂਦੇ ਤਾਂ ਉਹ ਇਨ੍ਹਾਂ ਦੀ ਗਿਣਤੀ ਕਰਕੇ ਰੱਖਦੇ ਤੇ ਬਾਹਰ ਕੱਢਣ ਲੱਗਿਆਂ ਮੁੜ ਇਨ੍ਹਾਂ ਦੀ ਗਿਣਤੀ ਕਰਦੇ। 29 ਬਾਕੀ ਦਰਬਾਨਾਂ ਦਾ ਕੰਮ ਉੱਥੋਂ ਦੇ ਸਜਾਵਟੀ ਸਮਾਨ ਅਤੇ ਖਾਸ ਭਾਂਡਿਆਂ ਦੀ ਦੇਖ-ਭਾਲ ਕਰਨਾ ਸੀ। ਇਨ੍ਹਾਂ ਤੋਂ ਇਲਾਵਾ ਉਹ ਆਟੇ, ਮੈਅ, ਤੇਲ, ਧੂਫ਼, ਅਤੇ ਖਾਸ ਤੇਲ ਦੀ ਦੇਖ-ਭਾਲ ਕਰਦੇ ਸਨ। 30 ਪਰ ਖਾਸ ਤੇਲ ਨੂੰ ਮਿਲਾਉਣ ਦੀ ਜਿੰਮੇਵਾਰੀ ਸਿਰਫ ਜਾਜਕਾਂ ਦੀ ਸੀ।
31 ਉੱਥੇ ਇੱਕ ਮਤਿੱਥਯਾਹ ਨਾਂ ਦਾ ਲੇਵੀ ਆਦਮੀ ਸੀ ਜਿਸਦਾ ਕੰਮ ਭੇਟਾ ਦੀ ਰੋਟੀ ਤੰਦੂਰ ਕਰਨ ਦਾ ਸੀ। ਮਤਿੱਥਯਾਹ ਸ਼ੱਲੁਮ ਦਾ ਪਹਿਲੋਠਾ ਪੁੱਤਰ ਸੀ ਅਤੇ ਸ਼ੱਲੁਮ ਕੁਰਹ ਦੇ ਘਰਾਣੇ ਵਿੱਚੋਂ ਸੀ। 32 ਅਤੇ ਕਹਾਥੀਆਂ ਦੇ ਘਰਾਣੇ ਵਿੱਚੋਂ ਕੁਝ ਦਰਬਾਨਾਂ ਦਾ ਕਾਰਜ ਚੜ੍ਹਤ ਦੀ ਰੋਟੀ ਹਰ ਸਬਤ ਨੂੰ ਤਿਆਰ ਕਰਨ ਦਾ ਸੀ।
33 ਉਹ ਲੇਵੀ ਜਿਹੜੇ ਕਿ ਗਵੈਯੇ ਸਨ ਅਤੇ ਆਪਣੇ-ਆਪਣੇ ਘਰਾਣਿਆਂ ਦੇ ਮੁਖੀਏ ਸਨ ਉਹ ਮੰਦਰ ਵਿੱਚ ਕਮਰੇ ਜਿਹੜੇ ਬਣੇ ਹੋਏ ਸਨ, ਉੱਥੇ ਹੀ ਰਹਿੰਦੇ ਸਨ। ਉਨ੍ਹਾਂ ਨੂੰ ਹੋਰ ਕੋਈ ਕੰਮ ਕਰਨ ਨੂੰ ਨਹੀਂ ਸੀ ਦਿੰਦੇ ਕਿਉਂ ਕਿ ਉਨ੍ਹਾਂ ਦਾ ਦਿਨ-ਰਾਤ ਮੰਦਰ ਵਿੱਚਲੇ ਕੰਮਾਂ ’ਚ ਰੁਝੇ ਰਹਿੰਦੇ ਸਨ।
34 ਇਹ ਸਾਰੇ ਲੇਵੀ ਆਪਣੇ ਘਰਾਣਿਆਂ ਦੇ ਮੁਖੀਏ ਸਨ। ਇਹ ਆਪੋ-ਆਪਣੀਆਂ ਪੀੜ੍ਹੀਆ ਵਿੱਚ ਮੁਖੀਏ ਰਹੇ ਅਤੇ ਇਹ ਸਭ ਯਰੂਸ਼ਲਮ ਵਿੱਚ ਹੀ ਵੱਸਦੇ ਸਨ।
ਸ਼ਾਊਲ ਪਾਤਸ਼ਾਹ ਦੇ ਘਰਾਣੇ ਦਾ ਇਤਹਾਸ
35 ਯਈੇਏਲ ਗਿਬਓਨ ਦਾ ਪਿਤਾ ਸੀ ਅਤੇ ਉਹ ਗਿਬਓਨ ਦੇ ਸ਼ਹਿਰ ਵਿੱਚ ਹੀ ਵੱਸਦਾ ਸੀ ਅਤੇ ਉਸਦੀ ਬੀਵੀ ਦਾ ਨਾਂ ਮਅਕਾਹ ਸੀ। 36 ਯਈੇਏਲ ਦਾ ਪਹਿਲੋਠਾ ਪੁੱਤਰ ਅਬਦੋਨ ਸੀ ਅਤੇ ਉਸ ਦੇ ਬਾਕੀ ਪੁੱਤਰ ਸੂਰ, ਕੀਸ਼, ਬਅਲ, ਗੇਰ, ਨਾਦਾਬ, 37 ਗਦੋਰ, ਅਹਯੋ, ਜ਼ਕਾਰਯਾਹ ਅਤੇ ਮਿਕਲੋਥ ਸਨ। 38 ਮਿਕਲੋਥ ਸ਼ਿਮਆਮ ਦਾ ਪਿਤਾ ਸੀ ਅਤੇ ਯਈੇਏਲ ਦਾ ਪਰਿਵਾਰ ਯਰੂਸ਼ਲਮ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕਰੀਬ ਹੀ ਵੱਸਦਾ ਸੀ।
39 ਕੀਸ਼ ਦਾ ਪਿਤਾ ਨੇਰ ਸੀ ਤੇ ਕੀਸ਼ ਸ਼ਾਊਲ ਦਾ ਪਿਤਾ ਅਤੇ ਸ਼ਾਊਲ ਯੋਨਾਥਾਨ ਦਾ, ਮਾਲਕੀ-ਸ਼ੂਆ, ਅਬੀਨਾਦਾਬ ਅਤੇ ਅਸ਼ਬਆਲ ਦਾ ਪਿਤਾ ਸੀ।
40 ਯੋਨਾਥਾਨ ਦਾ ਪੁੱਤਰ ਮਰੀਬ-ਬਅਲ ਸੀ ਤੇ ਮਰੀਬ-ਬਅਲ ਮੀਕਾਹ ਦਾ ਪਿਤਾ।
41 ਮੀਕਾਹ ਦੇ ਪੀਥੋਨ, ਮਲਕ ਤਹਰੇਆ ਅਤੇ ਆਹਜ਼ ਪੁੱਤਰ ਸਨ। 42 ਆਹਜ਼ ਯਦਹ ਦਾ ਪਿਤਾ ਸੀ ਅਤੇ ਯਦਹ ਯਰਾਹ ਦਾ ਪਿਤਾ ਸੀ। ਯਾਰਾਹ ਆਲਮਥ , ਅਜ਼ਮਾਵਥ ਤੇ ਜ਼ਿਮਰੀ ਦਾ ਪਿਤਾ ਸੀ ਤੇ ਜ਼ਿਮਰੀ ਮੋਸਾ ਦਾ ਪਿਤਾ ਸੀ। 43 ਮੋਸਾ ਬਿਨਆ ਦਾ ਪਿਤਾ ਸੀ। ਰਫ਼ਾਯਾਹ ਬਿਨਆ ਦਾ ਪੁੱਤਰ ਸੀ। ਅਲਆਸਾਹ ਰਫ਼ਾਯਾਹ ਦਾ ਪੁੱਤਰ ਸੀ। ਆਸੇਲ ਅਲਆਸਾਹ ਦਾ ਪੁੱਤਰ ਸੀ।
44 ਆਸੇਲ ਦੇ ਅਗਾਂਹ ਪੁੱਤਰ ਸਨ। ਉਨ੍ਹਾਂ ਦੇ ਨਾਉਂ ਅਜ਼ਰੀਕਾਮ, ਬੋਕਰੂ, ਇਸ਼ਮਾਏਲ, ਸ਼ਅਰਯਾਹ, ਓਬਦਯਾਹ ਅਤੇ ਹਾਨਨ ਸਨ। ਇਹ ਸਭ ਆਸੇਲ ਦੀ ਔਲਾਦ ਸੀ।
2010 by World Bible Translation Center