Print Page Options
Previous Prev Day Next DayNext

Bible in 90 Days

An intensive Bible reading plan that walks through the entire Bible in 90 days.
Duration: 88 days
Punjabi Bible: Easy-to-Read Version (ERV-PA)
Version
2 ਸਮੂਏਲ 12:11-22:18

11 “ਯਹੋਵਾਹ ਇਹ ਆਖਦਾ ਹੈ ਕਿ, ‘ਮੈਂ ਇੱਕ ਬਦੀ ਨੂੰ ਤੇਰੇ ਆਪਣੇ ਘਰ ਵਿੱਚੋਂ ਹੀ ਤੇਰੇ ਉੱਪਰ ਪਾਵਾਂਗਾ ਅਤੇ ਮੈਂ ਤੇਰੀਆਂ ਬੀਵੀਆਂ ਨੂੰ ਲੈ ਕੇ ਤੇਰੀਆਂ ਅੱਖਾਂ ਦੇ ਸਾਹਮਣੇ ਤੇਰੇ ਗੁਆਂਢੀ ਨੂੰ ਦੇਵਾਂਗਾ ਅਤੇ ਉਹ ਉਨ੍ਹਾਂ ਨਾਲ ਸੰਭੋਗ ਕਰੇਗਾ ਅਤੇ ਦਿਨ ਦੇ ਚਾਨਣ ਵਾਂਗ ਇਹ ਗੱਲ ਹਰ ਇੱਕ ਨੂੰ ਪਤਾ ਹੋਵੇਗੀ। [a] 12 ਤੂੰ ਬਥ-ਸ਼ਬਾ ਨਾਲ ਚੋਰੀ ਸੰਭੋਗ ਕੀਤਾ ਪਰ ਮੈਂ ਤੈਨੂੰ ਇਸ ਲਈ ਦੰਡ ਦੇਵਾਂਗਾ ਤਾਂ ਜੋ ਸਾਰੇ ਇਸਰਾਏਲੀ ਜਾਣ ਲੈਣ।’”

13 ਤਦ ਦਾਊਦ ਨੇ ਨਾਥਾਨ ਨੂੰ ਕਿਹਾ, “ਮੈਂ ਯਹੋਵਾਹ ਦੇ ਖਿਲਾਫ਼ ਪਾਪ ਕੀਤਾ।”

ਨਾਥਾਨ ਨੇ ਦਾਊਦ ਨੂੰ ਕਿਹਾ, “ਯਹੋਵਾਹ ਨੇ ਵੀ ਤੇਰਾ ਪਾਪ ਬਖਸ਼ਿਆ ਤੂੰ ਮਰੇਂਗਾ ਨਹੀਂ। 14 ਤੂੰ ਅਜਿਹਾ ਪਾਪ ਕੀਤਾ ਹੈ ਕਿ, ਹੁਣ ਯਹੋਵਾਹ ਦੇ ਦੁਸ਼ਮਣਾਂ ਨੂੰ ਉਸ ਲਈ ਆਪਣੀ ਇੱਜ਼ਤ ਗੁਆਉਣ ਦਾ ਮੌਕਾ ਮਿਲ ਗਿਆ ਹੈ। ਸੋ ਇਸ ਪਾਪ ਕਾਰਣ ਇਹ ਤੇਰਾ ਨਵਾਂ ਜੰਮਿਆ ਮੁੰਡਾ ਜ਼ਰੂਰ ਮਰ ਜਾਵੇਗਾ।”

ਦਾਊਦ ਅਤੇ ਬਥ-ਸ਼ਬਾ ਦੇ ਬੱਚੇ ਦੀ ਮੌਤ

15 ਤਦ ਨਾਥਾਨ ਵਾਪਸ ਘਰ ਆ ਗਿਆ। ਯਹੋਵਾਹ ਨੇ ਉਸ ਬਾਲਕ ਨੂੰ ਜੋ ਊਰਿੱਯਾਹ ਦੀ ਪਤਨੀ ਤੋਂ ਦਾਊਦ ਲਈ ਜੰਮਿਆ ਸੀ ਅਜਿਹਾ ਮਾਰਿਆ ਕਿ ਉਹ ਬਹੁਤ ਬਿਮਾਰ ਹੋ ਗਿਆ। 16 ਦਾਊਦ ਨੇ ਉਸ ਮੁੰਡੇ ਲਈ ਪਰਮੇਸ਼ੁਰ ਕੋਲ ਜਾਕੇ ਬੇਨਤੀ ਕੀਤੀ ਅਤੇ ਉਸ ਨੇ ਵਰਤ ਵੀ ਰੱਖਿਆ ਅਤੇ ਸਾਰੀ ਰਾਤ ਆਪਣੇ ਘਰ ਜਾਕੇ ਜ਼ਮੀਨ ਤੇ ਪੈ ਕੇ ਕੱਟੀ।

17 ਦਾਊਦ ਪਰਿਵਾਰ ਦੇ ਬਜ਼ੁਰਗ ਆਏ ਅਤੇ ਉਸ ਨੂੰ ਭੁੰਜਿਓਁ ਉੱਠਣ ਦੀ ਬੇਨਤੀ ਕੀਤੀ ਪਰ ਦਾਊਦ ਨੇ ਉੱਠਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਉਨ੍ਹਾਂ ਨਾਲ ਭੋਜਨ ਕਰਨ ਤੋਂ ਵੀ ਇਨਕਾਰ ਕਰ ਦਿੱਤਾ। 18 ਸੱਤਵੇਂ ਦਿਨ ਉਹ ਮੁੰਡਾ ਮਰ ਗਿਆ। ਦਾਊਦ ਦੇ ਸੇਵਕ ਉਸ ਨੂੰ ਇਹ ਖਬਰ ਦੇਣ ਤੋਂ ਘਬਰਾ ਰਹੇ ਸਨ ਤਾਂ ਉਨ੍ਹਾਂ ਆਖਿਆ, “ਵੇਖ! ਜਦੋਂ ਉਹ ਮੁੰਡਾ ਅਜੇ ਜਿਉਂਦਾ ਸੀ ਤਾਂ ਅਸੀਂ ਉਸ ਨੂੰ ਕਿਹਾ ਅਤੇ ਉਸ ਨੇ ਸਾਡੀ ਗੱਲ ਨਾ ਮੰਨੀ ਅਤੇ ਜੇਕਰ ਹੁਣ ਅਸੀਂ ਉਸ ਨੂੰ ਇਹ ਦੱਸੀਏ ਕਿ ਮੁੰਡਾ ਮਰ ਗਿਆ ਹੈ ਤਾਂ ਹੋ ਸੱਕਦਾ ਹੈ ਕਿ ਉਹ ਆਪਣੀ ਜਾਨ ਨੂੰ ਕਸ਼ਟ ਦੇਵੇ।”

19 ਪਰ ਦਾਊਦ ਨੇ ਆਪਣੇ ਸੇਵਕਾਂ ਨੂੰ ਖੁਸਰ-ਫ਼ੁਸਰ ਕਰਦਿਆਂ ਵੇਖਿਆ ਤਾਂ ਦਾਊਦ ਸਮਝ ਗਿਆ ਕਿ ਮੰਡਾ ਮਰ ਗਿਆ ਹੈ, ਤਾਂ ਉਸ ਨੇ ਆਪਣੇ ਸੇਵਕਾਂ ਨੂੰ ਆਖਿਆ, “ਕੀ ਮੁੰਡਾ ਮਰ ਗਿਆ ਹੈ?”

ਸੇਵਕਾਂ ਨੇ ਕਿਹਾ, “ਹਾਂ, ਉਹ ਮਰ ਗਿਆ ਹੈ।”

20 ਤਦ ਦਾਊਦ ਭੁੰਜਿਓਂ ਉੱਠਿਆ ਅਤੇ ਉਸ ਨੇ ਨਹਾ ਕੇ ਆਪਣਾ-ਆਪ ਪਵਿੱਤਰ ਕੀਤਾ, ਆਪਣੇ ਕੱਪੜੇ ਬਦਲੇ ਅਤੇ ਤਿਆਰ ਹੋਇਆ। ਫ਼ਿਰ ਉਹ ਉਪਾਸਨਾ ਕਰਨ ਲਈ ਯਹੋਵਾਹ ਦੇ ਘਰ ਆਇਆ। ਫ਼ਿਰ ਉਹ ਜਦੋਂ ਘਰ ਵਾਪਸ ਮੁੜਿਆ ਤਾਂ ਕੁਝ ਖਾਣ ਲਈ ਮੰਗਿਆ। ਉਸ ਦੇ ਸੇਵਕਾਂ ਨੇ ਉਸ ਨੂੰ ਕੁਝ ਭੋਜਨ ਦਿੱਤਾ ਅਤੇ ਉਸ ਨੇ ਭੋਜਨ ਛਕਿਆ।

21 ਦਾਊਦ ਦੇ ਸੇਵਕਾਂ ਨੇ ਉਸ ਨੂੰ ਕਿਹਾ, “ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਜਦੋਂ ਬੱਚਾ ਅਜੇ ਜਿਉਂਦਾ ਸੀ, ਤੁਸੀਂ ਤਦ ਹੀ ਖਾਣ ਤੋਂ ਇਨਕਾਰ ਕੀਤਾ? ਤੁਸੀਂ ਰੋਂਦੇ ਵੀ ਰਹੇ। ਪਰ ਜਦੋਂ ਹੁਣ ਬੱਚਾ ਮਰ ਗਿਆ ਹੈ, ਤਾਂ ਤੁਸੀਂ ਜ਼ਮੀਨ ਤੋਂ ਉੱਠ ਵੀ ਖਲੋਤੇ ਹੋ ਤੇ ਖਾਣਾ ਵੀ ਖਾ ਲਿਆ ਹੈ?”

22 ਦਾਊਦ ਨੇ ਕਿਹਾ, “ਜਦ ਤੱਕ ਉਹ ਮੁੰਡਾ ਜਿਉਂਦਾ ਸੀ ਤਾਂ ਮੈਂ ਵਰਤ ਰੱਖਿਆ ਅਤੇ ਰੋਂਦਾ ਰਿਹਾ ਕਿਉਂ ਕਿ ਮੈਂ ਸੋਚਿਆ ਸੀ ਕਿ ਕੀ ਪਤਾ ਯਹੋਵਾਹ ਨੂੰ ਦਯਾ ਆ ਜਾਵੇ ਤੇ ਉਹ ਉਸ ਬੱਚੇ ਨੂੰ ਜੀਵਨ ਦੇਵੇ। 23 ਪਰ ਹੁਣ ਮੁੰਡਾ ਮਰ ਚੁੱਕਾ ਹੈ, ਇਸ ਲਈ ਹੁਣ ਮੈਂ ਖਾਣ ਤੋਂ ਇਨਕਾਰ ਕਿਉਂ ਕਰਾਂ? ਕੀ ਭਲਾ ਮੈਂ ਬੱਚੇ ਨੂੰ ਮੁੜ ਜੀਵਨ ਪ੍ਰਾਣ ਦੇ ਸੱਕਦਾ ਹਾਂ? ਨਹੀਂ! ਕਿਸੇ ਦਿਨ ਮੈਂ ਉਸ ਕੋਲ ਚੱਲਾ ਜਾਵਾਂਗਾ, ਪਰ ਜਿੱਥੇ ਉਹ ਗਿਆ ਹੈ ਉੱਥੋਂ ਉਹ ਵਾਪਸ ਨਹੀਂ ਆ ਸੱਕਦਾ।”

ਸੁਲੇਮਾਨ ਦਾ ਜਨਮ

24 ਤਦ ਦਾਊਦ ਨੇ ਆਪਣੀ ਪਤਨੀ ਬਥ-ਸ਼ਬਾ ਨੂੰ ਹੌਂਸਲਾ ਦਿੱਤਾ। ਉਹ ਉਸ ਨਾਲ ਸੁੱਤਾ ਅਤੇ ਉਸ ਨਾਲ ਫ਼ਿਰ ਸੰਭੋਗ ਕੀਤਾ ਅਤੇ ਉਹ ਫ਼ਿਰ ਤੋਂ ਗਰਭਵਤੀ ਹੋ ਗਈ। ਉਸ ਦੇ ਘਰ ਮੁੜ ਤੋਂ ਇੱਕ ਲੜਕੇ ਨੇ ਜਨਮ ਲਿਆ। ਦਾਊਦ ਨੇ ਉਸ ਦਾ ਨਾਂ ਸੁਲੇਮਾਨ ਰੱਖਿਆ। ਉਹ ਯਹੋਵਾਹ ਨੂੰ ਬਹੁਤ ਪਿਆਰਾ ਸੀ। 25 ਯਹੋਵਾਹ ਨੇ ਨਾਥਾਨ ਨਬੀ ਦੇ ਹੱਥ ਸੁਨੇਹਾ ਭੇਜਿਆ ਅਤੇ ਨਾਥਾਨ ਨੇ ਉਸਦਾ ਨਾਉਂ ਯਦੀਦਯਾਹ [b] ਰੱਖਿਆ ਇਉਂ ਨਾਥਾਨ ਨੇ ਪਾਤਸ਼ਾਹ ਯਹੋਵਾਹ ਲਈ ਕੀਤਾ।

ਦਾਊਦ ਦਾ ਰੱਬਾਹ ਤੇ ਕਬਜ਼ਾ

26 ਰੱਬਾਹ ਅੰਮੋਨੀਆਂ ਦੀ ਰਾਜਧਾਨੀ ਸੀ। ਯੋਆਬ ਰੱਬਾਹ ਦੇ ਵਿਰੁੱਧ ਲੜਿਆ ਅਤੇ ਉਸਤੇ ਕਬਜ਼ਾ ਕਰ ਲਿਆ। 27 ਫ਼ਿਰ ਯੋਆਬ ਨੇ ਸੰਦੇਸ਼ਵਾਹਕਾਂ ਰਾਹੀਂ ਦਾਊਦ ਨੂੰ ਸੁਨੇਹਾ ਭੇਜਿਆ, “ਮੈਂ ਰੱਬਾਹ ਦੇ ਨਾਲ ਲੜਿਆ ਹਾਂ ਅਤੇ ਮੈਂ ਪਾਣੀਆਂ ਦੇ ਸ਼ਹਿਰ ਉੱਪਰ ਕਬਜ਼ਾ ਕਰ ਲਿਆ ਹੈ। 28 ਸੋ ਹੁਣ ਤੁਸੀਂ ਰਹਿੰਦੇ ਬਾਕੀ ਲੋਕਾਂ ਨੂੰ ਇਕੱਠਾ ਕਰਕੇ ਉਸ ਸ਼ਹਿਰ ਉੱਪਰ ਹਮਲਾ ਕਰੋ ਅਤੇ ਉਸ ਨੂੰ ਜਿੱਤ ਲਓ, ਅਜਿਹਾ ਨਾ ਹੋਵੇ ਕਿ ਮੈਂ ਪਹਿਲਾਂ ਉਸ ਸ਼ਹਿਰ ਨੂੰ ਜਿੱਤ ਲਵਾਂ ਅਤੇ ਉਹ ਮੇਰੇ ਨਾਉਂ ਤੋਂ ਸੱਦਿਆ ਜਾਵੇ ਇਸ ਲਈ ਮੇਰੇ ਜਿੱਤਣ ਤੋਂ ਪਹਿਲਾਂ ਤੁਸੀਂ ਰੱਬਾਹ ਸ਼ਹਿਰ ਜਿੱਤ ਲਵੋ।”

29 ਤਦ ਦਾਊਦ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਰੱਬਾਹ ਵੱਲ ਨੂੰ ਚੱਲਾ ਗਿਆ। ਉਸ ਨੇ ਰੱਬਾਹ ਦੇ ਵਿਰੁੱਧ ਲੜਾਈ ਲੜੀ ਅਤੇ ਉਸਤੇ ਕਬਜ਼ਾ ਕਰ ਲਿਆ। 30 ਉਸ ਨੇ ਉਨ੍ਹਾਂ ਦੇ ਰਾਜੇ ਦੇ ਸਿਰ [c] ਦਾ ਮੁਕਟ [d] ਉਸ ਦੇ ਸਿਰ ਤੋਂ ਲੈ ਲਿਆ। ਉਹ ਮੁਕਟ ਸੋਨੇ ਦਾ ਬਣਿਆ ਸੀ ਜਿਸਦਾ ਵਜ਼ਨ 75 ਪੌਂਡ ਸੀ ਅਤੇ ਉੱਪਰ ਕੀਮਤੀ ਰਤਨ ਜੜੇ ਹੋਏ ਸਨ। ਉਨ੍ਹਾਂ ਨੇ ਉਹ ਮੁਕਟ ਦਾਊਦ ਦੇ ਸਿਰ ਤੇ ਸਜਾ ਦਿੱਤਾ। ਦਾਊਦ ਨੇ ਉਸ ਸ਼ਹਿਰ ਵਿੱਚੋਂ ਬੜਾ ਕੀਮਤੀ ਸਮਾਨ ਲੁੱਟਿਆ।

31 ਦਾਊਦ ਨੇ ਉਨ੍ਹਾਂ ਲੋਕਾਂ ਨੂੰ ਜੋ ਰੱਬਾਹ ਸ਼ਹਿਰ ਵਿੱਚ ਸਨ ਬਾਹਰ ਕੱਢ ਕੇ ਆਰਿਆਂ, ਲੋਹੇ ਦੇ ਸੁਹਾਗਿਆਂ ਅਤੇ ਲੋਹੇ ਦੇ ਕੁਲਹਾੜਿਆਂ ਨਾਲ ਉਨ੍ਹਾਂ ਤੋਂ ਕੰਮ ਲਿਆ ਅਤੇ ਉਨ੍ਹਾਂ ਨੂੰ ਇੱਟਾਂ ਨਾਲ ਇਮਾਰਤਾਂ ਬਨਾਉਣ ਮਜਦੂਰੀ ਕਰਨ ਤੇ ਮਜ਼ਬੂਰ ਕੀਤਾ। ਦਾਊਦ ਨੇ ਇਹੀ ਸਭ ਕੁਝ ਅੰਮੋਨੀ ਸ਼ਹਿਰ ਦੇ ਲੋਕਾਂ ਨਾਲ ਵੀ ਕੀਤਾ। ਉਸ ਉਪਰੰਤ ਦਾਊਦ ਅਤੇ ਉਸਦੀ ਸਾਰੀ ਸੈਨਾ ਯਰੂਸ਼ਲਮ ਵਾਪਸ ਮੁੜ ਗਈ।

ਅਮਨੋਨ ਅਤੇ ਤਾਮਾਰ

13 ਅਬਸ਼ਾਲੋਮ ਦਾਊਦ ਦੇ ਪੁੱਤਰਾਂ ਵਿੱਚੋਂ ਇੱਕ ਸੀ। ਉਸ ਦੀ ਭੈਣ ਦਾ ਨਾਂ ਤਾਮਾਰ ਸੀ। ਤਾਮਾਰ ਬੜੀ ਹੀ ਸੋਹਣੀ ਸੀ। ਉਸ ਦੇ ਹੋਰਾਂ ਪੁੱਤਰਾਂ ਵਿੱਚੋਂ, ਅਮਨੋਨ [e] ਨੇ ਤਾਮਾਰ ਦੀ ਲਾਲਸਾ ਕੀਤੀ। ਅਮਨੋਨ ਆਪਣੀ ਭੈਣ ਤਾਮਾਰ ਨੂੰ ਪਿਆਰ ਕਰਦਾ ਸੀ ਅਤੇ ਉਸਦੀ ਲਾਲਸਾ ਕਰਕੇ ਬਹੁਤ ਨਿਰਾਸ਼ ਹੋ ਗਿਆ। ਉਹ ਵਿਆਹੀ ਹੋਈ ਨਹੀਂ ਸੀ ਜਾਂ ਉਸ ਨੇ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਨਹੀਂ ਬਣਾਏ ਸਨ। ਉਹ ਤਾਮਾਰ ਬਾਰੇ ਇੰਨਾ ਜ਼ਿਆਦਾ ਸੋਚਦਾ ਸੀ, ਕਿ ਉਸ ਨੇ ਬਿਮਾਰ ਹੋਣ ਦਾ ਢੋਂਗ ਕਰਨ ਦੀ ਵਿਉਂਤ ਬਣਾਈ।

ਦਾਊਦ ਦੇ ਭਰਾ ਸਿਮਆਹ ਦਾ ਪੁੱਤਰ ਯੋਨਾਦਾਬ ਅਮਨੋਨ ਦਾ ਮਿੱਤਰ ਸੀ। ਯੋਨਾਦਾਬ ਬੜਾ ਚਤੁਰ ਮਨੁੱਖ ਸੀ। ਯੋਨਾਦਾਬ ਨੇ ਅਮਨੋਨ ਨੂੰ ਕਿਹਾ, “ਤੂੰ ਪਾਤਸ਼ਾਹ ਦਾ ਪੁੱਤਰ ਹੈਂ, ਪਰ ਕੀ ਗੱਲ ਹੈ ਕਿ ਤੂੰ ਦਿਨ ਬਰ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈਂ? ਤੁਹਾਡੇ ਘਰ ਖਾਣ-ਪੀਣ ਦੀ ਕੋਈ ਘਾਟ ਨਹੀਂ ਫ਼ਿਰ ਤੂੰ ਕਿਉਂ ਕਮਜ਼ੋਰ ਹੁੰਦਾ ਜਾ ਰਿਹਾ ਹੈਂ? ਮੈਨੂੰ ਇਸਦੀ ਵਜਾਹ ਦੱਸ।”

ਅਮਨੋਨ ਨੇ ਯੋਨਾਦਾਬ ਨੂੰ ਆਖਿਆ, “ਮੈਂ ਤਾਮਾਰ ਨੂੰ ਪਿਆਰ ਕਰਦਾ ਹਾਂ ਪਰ ਉਹ ਮੇਰੇ ਸੋਤੇਲੇ ਭਰਾ ਅਬਸ਼ਾਲੋਮ ਦੀ ਸੱਕੀ ਭੈਣ ਹੈ।”

ਯੋਨਾਦਾਬ ਨੇ ਅਮਨੋਨ ਨੂੰ ਕਿਹਾ, “ਤੂੰ ਮੰਜੇ ਤੇ ਜਾਕੇ ਲੰਮਾ ਪੈ ਕੇ ਇੰਝ ਵਿਖਾਵਾ ਕਰ ਕਿ ਜਿਵੇਂ ਤੂੰ ਬੜਾ ਬਿਮਾਰ ਹੈਂ। ਫ਼ਿਰ ਤੇਰਾ ਪਿਤਾ ਤੇਰੀ ਖਬਰ ਲੈਣ ਆਵੇਗਾ ਤਾਂ ਤੂੰ ਉਸ ਨੂੰ ਕਹਿ ਦੇਵੀਂ, ‘ਕਿਰਪਾ ਕਰਕੇ ਮੇਰੀ ਭੈਣ ਤਾਮਾਰ ਨੂੰ ਪਰਵਾਨਗੀ ਦੇਵੋ ਕਿ ਉਹ ਆਵੇ ਅਤੇ ਆਕੇ ਮੈਨੂੰ ਰੋਟੀ ਖੁਆਵੇ ਅਤੇ ਉਹ ਮੇਰੇ ਸਾਹਮਣੇ ਭੋਜਨ ਤਿਆਰ ਕਰੇ, ਜੋ ਮੈਂ ਵੇਖਾਂ ਅਤੇ ਉਸ ਦੇ ਹੀ ਹੱਥੋਂ ਖਾਵਾਂ।’”

ਤਦ ਅਮਨੋਨ ਮੰਜੇ ਤੇ ਲੰਮਾ ਪੈਕੇ ਬਿਮਾਰ ਹੋਣ ਦਾ ਢੋਂਗ ਕਰਨ ਲੱਗਾ। ਦਾਊਦ ਪਾਤਸ਼ਾਹ ਅਮਨੋਨ ਦੀ ਖਬਰ ਲੈਣ ਲਈ ਉਸ ਕੋਲ ਆਇਆ ਤਾਂ ਅਮਨੋਨ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਕਿਰਪਾ ਕਰਕੇ ਮੇਰੀ ਭੈਣ ਤਾਮਾਰ ਨੂੰ ਅੰਦਰ ਆਉਣ ਦੇਵੋ ਅਤੇ ਉਸ ਨੂੰ ਮੇਰੇ ਸਾਹਮਣੇ ਮੇਰੇ ਲਈ ਦੋ ਰੋਟੀਆਂ ਬਨਾਉਣ ਦੇਵੋ। ਤਦ ਮੈਂ ਉਸ ਨੂੰ ਬਣਾਉਂਦਿਆਂ ਵੇਖਾਂਗਾ, ਖਾਵਾਂਗਾ ਅਤੇ ਰਾਜ਼ੀ ਹੋ ਜਾਵਾਂਗਾ।”

ਦਾਊਦ ਨੇ ਤਾਮਾਰ ਦੇ ਘਰ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਤਾਮਾਰ ਨੂੰ ਕਿਹਾ, “ਜਾਓ ਆਪਣੇ ਭਰਾ ਅਮਨੋਨ ਦੇ ਘਰ ਜਾਕੇ ਉਸ ਲਈ ਭੋਜਨ ਤਿਆਰ ਕਰੋ।”

ਤਾਮਾਰ ਦਾ ਅਮਨੋਨ ਲਈ ਭੋਜਨ ਤਿਆਰ ਕਰਨਾ

ਤਾਂ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਗਈ। ਅਮਨੋਨ ਬਿਸਤਰ ਤੇ ਪਿਆ ਸੀ। ਤਾਮਾਰ ਨੇ ਕੁਝ ਆਟਾ ਲਿਆ, ਉਸ ਦੇ ਪੇੜੇ ਬਣਾਏ ਅਤੇ ਫ਼ਿਰ ਉਸਦੀ ਰੋਟੀ ਬਣਾਈ, ਇਹ ਸਭ ਕੁਝ ਉਸ ਨੇ ਅਮਨੋਨ ਦੇ ਸਾਹਮਣੇ ਕੀਤਾ। ਫ਼ਿਰ ਉਸ ਨੇ ਤਵੇ ਤੋਂ ਰੋਟੀ ਲਾਹ ਕੇ ਉਸ ਨੂੰ ਪਲੇਟ ਵਿੱਚ ਪਾਕੇ ਅਮਨੋਨ ਅੱਗੇ ਲਿਆਈ ਪਰ ਅਮਨੋਨ ਨੇ ਖਾਣ ਤੋਂ ਇਨਕਾਰ ਕੀਤਾ। ਅਮਨੋਨ ਨੇ ਆਪਣੇ ਨੌਕਰਾਂ ਨੂੰ ਬਾਹਰ ਜਾਣ ਦਾ ਹੁਕਮ ਦਿੱਤਾ ਅਤੇ ਕਿਹਾ, “ਇੱਥੋਂ ਬਾਹਰ ਚੱਲੇ ਜਾਵੋ ਅਤੇ ਮੈਨੂੰ ਇੱਕਲਿਆਂ ਰਹਿਣ ਦੇਵੋ।” ਤਾਂ ਉਸ ਦੇ ਸਾਰੇ ਸੇਵਕ ਕਮਰੇ ਵਿੱਚੋਂ ਬਾਹਰ ਹੋ ਗਏ।

ਅਮਨੋਨ ਦੁਆਰਾ ਤਾਮਾਰ ਦਾ ਬਲਾਤਕਾਰ

10 ਤਦ ਅਮਨੋਨ ਨੇ ਤਾਮਾਰ ਨੂੰ ਕਿਹਾ, “ਤੂੰ ਭੋਜਨ ਮੇਰੇ ਸੌਣ ਵਾਲੇ ਕਮਰੇ ਵਿੱਚ ਲਿਆ ਕੇ ਮੈਨੂੰ ਉੱਥੇ ਆਕੇ ਖੁਆ।”

ਤਾਂ ਤਾਮਾਰ ਨੇ ਜਿਹੜਾ ਭੋਜਨ ਭਰਾ ਲਈ ਤਿਆਰ ਕੀਤਾ ਸੀ, ਉਹ ਆਪਣੇ ਭਰਾ ਦੇ ਸੌਣ ਕਮਰੇ ਵਿੱਚ ਲੈ ਗਈ। 11 ਉਸ ਨੇ ਆਪਣੇ ਹੱਥੀਂ ਅਮਨੋਨ ਨੂੰ ਖੁਆਣਾ ਸ਼ੁਰੂ ਕੀਤਾ ਪਰ ਉਸ ਨੇ ਉਸਦਾ ਹੱਥ ਪਕੜ ਲਿਆ ਅਤੇ ਉਸ ਨੂੰ ਆਖਿਆ, “ਭੈਣ! ਇੱਥੇ ਆਕੇ ਤੂੰ ਮੇਰੇ ਨਾਲ ਸੌਂ।”

12 ਤਾਮਾਰ ਨੇ ਅਮਨੋਨ ਨੂੰ ਕਿਹਾ, “ਨਹੀਂ ਮੇਰੇ ਭਰਾ! ਮੈਨੂੰ ਅਜਿਹਾ ਕਰਨ ਲਈ ਮਜ਼ਬੂਰ ਨਾ ਕਰ। ਨਹੀਂ ਮੇਰੇ ਭਾਈ, ਤੂੰ ਮੇਰੇ ਨਾਲ ਜ਼ਬਰਦਸਤੀ ਇਹ ਗੁਨਾਹ ਨਾ ਕਰ। ਅਜਿਹਾ ਸ਼ਰਮਨਾਕ ਕੰਮ ਇਸਰਾਏਲ ਵਿੱਚ ਕਦੇ ਨਹੀਂ ਹੋਇਆ। 13 ਇਉਂ ਮੈਂ ਆਪਣਾ ਅਜਿਹਾ ਕਲੰਕ ਕਿੱਥੋ ਲਾਹਵਾਂਗੀ ਅਤੇ ਤੂੰ ਇਸਰਾਏਲ ਦੇ ਪਾਪੀਆਂ ਵਿੱਚੋਂ ਇੱਕ ਹੋਵੇਂਗਾ। ਕਿਰਪਾ ਕਰਕੇ ਤੂੰ ਪਾਤਸ਼ਾਹ ਨੂੰ ਆਖ ਕਿ ਉਹ ਤੇਰੇ ਨਾਲ ਮੇਰਾ ਵਿਆਹ ਕਰ ਦੇਵੇ।”

14 ਪਰ ਅਮਨੋਨ ਨੇ ਤਾਮਾਰ ਦੀ ਇੱਕ ਨਾ ਸੁਣੀ। ਉਹ ਤਾਮਾਰ ਤੋਂ ਵੱਧ ਤਾਕਤਵਰ ਸੀ ਉਸ ਨੇ ਤਾਮਾਰ ਨੂੰ ਸੰਭੋਗ ਕਰਨ ਲਈ ਮਜ਼ਬੂਰ ਕੀਤਾ। 15 ਉਸ ਉਪਰੰਤ ਉਸ ਨੇ ਤਾਮਾਰ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਜਿੰਨਾ ਪਹਿਲਾਂ ਉਹ ਉਸ ਦੇ ਪਿਆਰ ਵਿੱਚ ਮਰਦਾ ਸੀ, ਉਸਤੋਂ ਕਿਤੇ ਵੱਧ ਉਸ ਨੇ ਤਾਮਾਰ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਅਮਨੋਨ ਨੇ ਤਾਮਾਰ ਨੂੰ ਕਿਹਾ, “ਇੱਥੋਂ ਉੱਠ ਅਤੇ ਇੱਥੋਂ ਚਲੀ ਜਾ।”

16 ਤਾਮਾਰ ਨੇ ਅਮਨੋਨ ਨੂੰ ਕਿਹਾ, “ਨਹੀਂ! ਹੁਣ ਮੈਨੂੰ ਇੰਝ ਨਾ ਠੁਕਰਾ। ਇੰਝ ਤਾਂ ਜੋ ਕੁਝ ਤੂੰ ਮੇਰੇ ਨਾਲ ਪਹਿਲਾਂ ਕੀਤਾ ਹੈ ਇਹ ਉਸਤੋਂ ਵੀ ਵੱਧ ਬੁਰਾ ਹੋਵੇਗਾ।”

ਪਰ ਅਮਨੋਨ ਨੇ ਉਸਦੀ ਇੱਕ ਨਾ ਸੁਣੀ। 17 ਅਮਨੋਨ ਨੇ ਆਪਣੇ ਸੇਵਕ ਨੂੰ ਬੁਲਾਇਆ ਅਤੇ ਕਿਹਾ, “ਇਸ ਕੁੜੀ ਨੂੰ ਹੁਣੇ ਇਸ ਕਮਰੇ ਵਿੱਚੋਂ ਬਾਹਰ ਕੱਢ ਅਤੇ ਇਸ ਨੂੰ ਬਾਹਰ ਕੱਢ ਕੇ ਦਰਵਾਜ਼ੇ ਨੂੰ ਤਾਲਾ ਮਾਰਦੇ।”

18 ਸੋ ਅਮਨੋਨ ਦੇ ਨੌਕਰ ਨੇ ਤਾਮਾਰ ਨੂੰ ਬਾਹਰ ਕੱਢ ਕੇ ਦਰਵਾਜ਼ੇ ਨੂੰ ਜਿੰਦਰਾ ਲਾ ਦਿੱਤਾ।

ਤਾਮਾਰ ਨੇ ਲੰਬਾ ਰੰਗ ਬਿਰੰਗਾ ਧਾਰੀਦਾਰ ਚੋਲਾ ਪਾਇਆ ਹੋਇਆ ਸੀ। ਪਾਤਸ਼ਾਹ ਦੀਆਂ ਕੁਆਰੀਆਂ ਕੁੜੀਆਂ ਅਜਿਹਾ ਲਿਬਾਸ ਹੀ ਪਾਉਂਦੀਆਂ ਸਨ। 19 ਤਾਮਾਰ ਨੇ ਉਹ ਆਪਣਾ ਰੰਗੀਨ ਪਹਿਰਾਵਾ ਫ਼ਾੜ ਕੇ ਆਪਣੇ ਸਿਰ ਤੇ ਸੁਆਹ ਪਾ ਲਈ ਫ਼ਿਰ ਆਪਣੇ ਹੱਥਾਂ ਵਿੱਚ ਆਪਣੇ ਸਿਰ ਨੂੰ ਘੁੱਟ ਕੇ ਪਿੱਟਣ ਲੱਗ ਪਈ।

20 ਤਦ ਤਾਮਾਰ ਦੇ ਸਗੇ ਭਰਾ ਅਬਸ਼ਾਲੋਮ ਨੇ ਉਸ ਨੂੰ ਆਖਿਆ, “ਕੀ ਤੂੰ ਆਪਣੇ ਭਰਾ ਅਮਨੋਨ ਨਾਲ ਖੇਹ ਖਾਧੀ ਹੈ? ਕੀ ਉਸ ਨੇ ਤੇਰੇ ਨਾਲ ਧੋਖਾ ਕੀਤਾ ਹੈ? ਕੋਈ ਨਹੀਂ, ਹੁਣ ਤੂੰ ਭੈਣ ਸ਼ਾਂਤ ਹੋ ਜਾ! ਅਮਨੋਨ ਤੇਰਾ ਭਰਾ ਹੈ, ਸੋ ਇਸ ਗੱਲ ਲਈ ਹੁਣ ਤੂੰ ਮਨ ਵਿੱਚ ਫ਼ਿਕਰ ਨਾ ਰੱਖ। ਤੂੰ ਇਸ ਗੱਲ ਤੋਂ ਬਹੁਤੀ ਦੁੱਖੀ ਨਾ ਹੋ।” ਤਦ ਤਾਮਾਰ ਅੱਗੋਂ ਚੁੱਪ ਰਹੀ ਅਤੇ ਚੁੱਪ ਕਰਕੇ ਆਪਣੇ ਭਰਾ ਅਬਸ਼ਾਲੋਮ ਦੇ ਘਰ ਚਲੀ ਗਈ।

21 ਜਦੋਂ ਦਾਊਦ ਪਾਤਸ਼ਾਹ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਉਸਦਾ ਕਰੋਧ ਬੜਾ ਜਾਗਿਆ। 22 ਅਬਸ਼ਾਲੋਮ ਵੀ ਅਮਨੋਨ ਨੂੰ ਬੜੀ ਨਫ਼ਰਤ ਕਰਨ ਲੱਗਾ। ਅਬਸ਼ਾਲੋਮ ਨੇ ਅਮਨੋਨ ਨੂੰ ਕੁਝ ਵੀ ਚੰਗਾ-ਮੰਦਾ ਨਾ ਕਿਹਾ ਪਰ ਅਬਸ਼ਾਲੋਮ ਨੇ ਅਮਨੋਨ ਨੂੰ ਇਸ ਲਈ ਘਿਰਣਾ ਕੀਤੀ ਕਿਉਂ ਜੋ ਉਸ ਨੇ ਉਸਦੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ।

ਅਬਸ਼ਾਲੋਮ ਦਾ ਬਦਲਾ ਲੈਣਾ

23 ਦੋ ਸਾਲ ਬਾਅਦ ਅਬਸ਼ਾਲੋਮ ਦੇ ਉੱਨ ਕਤਰਨ ਵਾਲੇ ਬਆਲ-ਹਸੋਰ ਵਿੱਚੋਂ ਜੋ ਇਫ਼ਰਾਈਮ ਦੇ ਕੋਲ ਹੈ, ਉੱਥੇ ਸਨ। ਅਬਸ਼ਾਲੋਮ ਨੇ ਪਾਤਸ਼ਾਹ ਦੇ ਸਭਨਾਂ ਪੁੱਤਰਾਂ ਨੂੰ ਉੱਥੇ ਬੁਲਾਇਆ ਅਤੇ ਆਖਿਆ ਕਿ ਉਹ ਸਭ ਇਹ ਵਾਚਣ। 24 ਅਬਸ਼ਾਲੋਮ ਪਾਤਸ਼ਾਹ ਕੋਲ ਗਿਆ ਅਤੇ ਕਿਹਾ, “ਵੇਖ! ਤੇਰੇ ਸੇਵਕ ਭੇਡਾਂ ਦੀ ਉੱਨ ਕਤਰਨ ਵਾਲੇ ਹਨ, ਸੋ ਹੁਣ ਮੈਂ ਬੇਨਤੀ ਕਰਦਾ ਹਾਂ ਜੋ ਪਾਤਸ਼ਾਹ ਅਤੇ ਉਸ ਦੇ ਸੇਵਕ ਉੱਥੇ ਚੱਲਣ।”

25 ਪਾਤਸ਼ਾਹ ਦਾਊਦ ਨੇ ਅਬਸ਼ਾਲੋਮ ਨੂੰ ਕਿਹਾ, “ਨਹੀਂ ਪੁੱਤਰ। ਅਸੀਂ ਸਾਰੇ ਇਸ ਵੇਲੇ ਜਾਈਏ ਤਾਂ ਚੰਗਾ ਨਹੀਂ ਹੋਵੇਗਾ। ਕਿਤੇ ਐਸਾ ਨਾ ਹੋਵੇ ਕਿ ਤੇਰੇ ਤੇ ਭਾਰੂ ਹੋ ਜਾਈਏ।”

ਅਬਸ਼ਾਲੋਮ ਨੇ ਦਾਊਦ ਨੂੰ ਨਾਲ ਚੱਲਣ ਦੀ ਬੜੀ ਮਿੰਨਤ ਕੀਤੀ ਪਰ ਦਾਊਦ ਨਾ ਗਿਆ ਪਰ ਉਸ ਨੇ ਅਬਸ਼ਾਲੋਮ ਨੂੰ ਅਸੀਸ ਦਿੱਤੀ, ਆਪਣੀ ਬਖਸ਼ੀਸ਼ ਦਿੱਤੀ।

26 ਅਬਸ਼ਾਲੋਮ ਨੇ ਦਾਊਦ ਨੂੰ ਆਖਿਆ, “ਜੇਕਰ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਕਿਰਪਾ ਕਰਕੇ ਮੇਰੇ ਭਰਾ ਅਮਨੋਨ ਨੂੰ ਮੇਰੇ ਨਾਲ ਭੇਜ ਦੇਵੋ।”

ਤਾਂ ਪਾਤਸ਼ਾਹ ਦਾਊਦ ਨੇ ਆਖਿਆ, “ਭਲਾ, ਉਹ ਤੇਰੇ ਨਾਲ ਕਿਉਂ ਜਾਵੇ?”

27 ਅਬਸ਼ਾਲੋਮ ਦਾਊਦ ਦੀਆਂ ਮਿੰਨਤਾਂ ਕਰਦਾ ਰਿਹਾ ਤਾਂ ਅਖੀਰ ਵਿੱਚ ਦਾਊਦ ਨੇ ਆਪਣੇ ਹੋਰ ਵੀ ਬਾਕੀ ਦੇ ਪੁੱਤਰਾਂ ਨੂੰ ਅਬਸ਼ਾਲੋਮ ਦੇ ਨਾਲ ਜਾਣ ਦਿੱਤਾ।

ਅਮਨੋਨ ਦਾ ਕਤਲ

28 ਤਦ ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਅਮਨੋਨ ਵੱਲ ਨਜ਼ਰ ਰੱਖੋ! ਜਦੋਂ ਉਹ ਖੂਬ ਸ਼ਰਾਬ ਪੀ ਲਵੇ ਅਤੇ ਉਸ ਨੂੰ ਸ਼ਰਾਬ ਦਾ ਨਸ਼ਾ ਚੜ੍ਹ ਜਾਵੇ ਤਾਂ ਮੈਂ ਤੁਹਾਨੂੰ ਹੁਕਮ ਦੇਵਾਂਗਾ। ਤਾਂ ਤੁਸੀਂ ਉਸ ਉੱਪਰ ਹਮਲਾ ਕਰਕੇ ਉਸ ਨੂੰ ਖਤਮ ਕਰ ਦੇਣਾ। ਕਿਤੇ ਤੁਹਾਨੂੰ ਸਜ਼ਾ ਨਾ ਮਿਲੇ ਇਸ ਡਰ ਤੋਂ ਘਬਰਾਉਣਾ ਨਹੀਂ ਕਿਉਂ ਕਿ ਆਖਿਰ ਕਰ ਤੁਸੀਂ ਤਾਂ ਮੇਰਾ ਹੁਕਮ ਹੀ ਮੰਨ ਰਹੇ ਹੋ ਨਾ। ਇਸ ਲਈ ਬਹਾਦਰ ਬਣੋ, ਅਤੇ ਤਕੜੇ ਹੋ ਜਾਵੋ।”

29 ਇਉਂ ਅਬਸ਼ਾਲੋਮ ਦੇ ਜਵਾਨ ਸੇਵਕਾਂ ਨੇ ਉਹੀ ਕੀਤਾ ਜਿਵੇਂ ਉਸ ਨੇ ਹੁਕਮ ਕੀਤਾ ਉਨ੍ਹਾਂ ਨੇ ਅਮਨੋਨ ਦਾ ਕਤਲ ਕਰ ਦਿੱਤਾ ਪਰ ਦਾਊਦ ਦੇ ਬਾਕੀ ਸਾਰੇ ਪੁੱਤਰ ਬਚ ਕੇ ਭੱਜ ਗਏ। ਦਾਊਦ ਦੇ ਬਾਕੀ ਸਾਰੇ ਪੁੱਤਰ ਆਪੋ-ਆਪਣੀਆਂ ਖੱਚਰਾਂ ਉੱਤੇ ਚੜ੍ਹ ਕੇ ਭੱਜ ਗਏ।

ਦਾਊਦ ਨੂੰ ਅਮਨੋਨ ਦੀ ਮੌਤ ਦਾ ਪਤਾ ਲੱਗਣਾ

30 ਪਾਤਸ਼ਾਹ ਦੇ ਪੁੱਤਰ ਅਜੇ ਰਾਹ ਵਿੱਚ ਹੀ ਸਨ ਪਰ ਦਾਊਦ ਪਾਤਸ਼ਾਹ ਨੂੰ ਪਹਿਲਾਂ ਹੀ ਇਹ ਖਬਰ ਮਿਲੀ, “ਅਬਸ਼ਾਲੋਮ ਨੇ ਸਾਰੇ ਰਾਜ ਪੁੱਤਰਾਂ ਨੂੰ ਵੱਢ ਦਿੱਤਾ ਹੈ ਅਤੇ ਉਸਦਾ ਕੋਈ ਵੀ ਪੁੱਤਰ ਬਾਕੀ ਜਿਉਂਦਾ ਨਹੀਂ ਬਚਿਆ।”

31 ਦਾਊਦ ਪਾਤਸ਼ਾਹ ਨੇ ਆਪਣੇ ਕੱਪੜੇ ਪਾੜ ਸੁੱਟੇ ਅਤੇ ਭੌਂ ਉੱਤੇ ਲੰਮਾ ਪੈ ਗਿਆ ਤਾਂ ਉਸ ਦੇ ਸਾਰੇ ਸੇਵਕ ਵੀ ਆਪੋ-ਆਪਣੇ ਵਸਤਰ ਪਾੜ ਕੇ ਉਸ ਦੇ ਅੱਗੇ ਖਲੋ ਗਏ।

32 ਪਰ ਦਾਊਦ ਦੇ ਭਰਾ ਸ਼ਿਮਆਹ ਦਾ ਪੁੱਤਰ ਯੋਨਾਦਾਬ ਇਉਂ ਆਖਕੇ ਬੋਲਿਆ, “ਇਹ ਨਾ ਸੋਚੋ, ਪਾਤਸ਼ਾਹ ਦੇ ਸਾਰੇ ਹੀ ਰਾਜ ਪੁੱਤਰ ਮਾਰੇ ਗਏ ਸਨ, ਸਿਰਫ਼ ਅਮਨੋਨ ਦਾ ਕਤਲ ਹੋਇਆ ਹੈ। ਅਬਸ਼ਾਲੋਮ ਅਮਨੋਨ ਨੂੰ ਕਤਲ ਕਰਨ ਦੀ ਉਸ ਦਿਨ ਤੋਂ ਹੀ ਵਿਉਂਤ ਕਰ ਰਿਹਾ ਸੀ ਜਿਸ ਦਿਨ ਉਸ ਨੇ ਉਸਦੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ। 33 ਸੋ ਮੇਰਾ ਮਹਾਰਾਜ ਪਾਤਸ਼ਾਹ ਮਨ ਵਿੱਚ ਇਹ ਨਾ ਸਮਝੇ ਕਿ ਸਾਰੇ ਰਾਜ-ਪੁੱਤਰ ਮਾਰੇ ਗਏ ਹਨ, ਕਿਉਂ ਕਿ ਸਿਰਫ਼ ਅਮਨੋਨ ਹੀ ਮਾਰਿਆ ਗਿਆ ਹੈ।”

34 ਅਬਸ਼ਾਲੋਮ ਨੱਠ ਗਿਆ।

ਸ਼ਹਿਰ ਦੀ ਦੀਵਾਰ ਉੱਪਰ ਰੱਖਿਅਕ ਖੜ੍ਹਾ ਸੀ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਪਹਾੜ ਦੀ ਪਰਲੀ ਤਰਫ਼ੋਂ ਆਉਂਦਿਆਂ ਵੇਖਿਆ। 35 ਤਾਂ ਯੋਨਾਦਾਬ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਵੇਖ! ਮੈਂ ਠੀਕ ਕਿਹਾ ਸੀ। ਕਿ ਪਾਤਸ਼ਾਹ ਦੇ ਰਾਜ-ਪੁੱਤਰ ਆ ਰਹੇ ਹਨ।”

36 ਜਦੋਂ ਯੋਨਾਦਾਬ ਨੇ ਇਹ ਆਖਿਆ ਹੀ ਸੀ ਤਾਂ ਰਾਜ ਪੁੱਤਰ ਉੱਥੇ ਆਣ ਪਹੁੰਚੇ। ਉਹ ਉੱਚੀ-ਉੱਚੀ ਰੋ ਰਹੇ ਸਨ। ਦਾਊਦ ਅਤੇ ਉਸ ਦੇ ਸਾਰੇ ਅਫ਼ਸਰਾਂ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ। ਉਹ ਸਾਰੇ ਬੜਾ ਰੋਏ-ਪਿੱਟੇ। 37 ਦਾਊਦ ਹਰ ਰੋਜ਼ ਆਪਣੇ ਪੁੱਤਰ ਅਮਨੋਨ ਲਈ ਬੜਾ ਰੋਂਦਾ ਰਿਹਾ।

ਅਬਸ਼ਾਲੋਮ ਦਾ ਗਸ਼ੂਰ ਵਿੱਚ ਭੱਜ ਜਾਣਾ

ਅਬਸ਼ਾਲੋਮ ਗਸ਼ੂਰ ਦੇ ਰਾਜੇ ਅਮੀਹੂਰ ਦੇ ਪੁੱਤਰ ਤਲਮੀ [f] ਕੋਲ ਭੱਜ ਗਿਆ। 38 ਜਦੋਂ ਅਬਸ਼ਾਲੋਮ ਗਸ਼ੂਰ ਵਿੱਚ ਭੱਜਕੇ ਛੁਪ ਗਿਆ ਤਾਂ ਉਹ ਉੱਥੇ ਤਿੰਨ ਸਾਲ ਰਿਹਾ। 39 ਪਾਤਸ਼ਾਹ ਦਾਊਦ ਨੂੰ ਅਬਸ਼ਾਲੋਨ ਦੀ ਕਮੀ ਮਹਿਸੂਸ ਹੋਈ ਅਤੇ ਉਸ ਨੇ ਉਸ ਨੂੰ ਜਾਕੇ ਵੇਖਣ ਦੀ ਤਾਂਘ ਕੀਤੀ ਕਿਉਂ ਕਿ ਪਾਤਸ਼ਾਹ ਨੇ ਅਮਨੋਨ ਦੀ ਮੌਤ ਤੇ ਧੀਰਜ ਧਰ ਲਿਆ ਸੀ।

ਯੋਆਬ ਵੱਲੋਂ ਦਾਊਦ ਕੋਲ ਇੱਕ ਸਿਆਣੀ ਔਰਤ ਨੂੰ ਭੇਜਣਾ

14 ਸਰੂਯਾਹ ਦੇ ਪੁੱਤਰ ਯੋਆਬ ਨੂੰ ਜਦੋਂ ਪਤਾ ਲੱਗਾ ਕਿ ਦਾਊਦ ਪਾਤਸ਼ਾਹ ਆਪਣੇ ਪੁੱਤਰ ਅਬਸ਼ਾਲੋਮ ਨੂੰ ਬਹੁਤ ਯਾਦ ਕਰਦਾ ਹੈ ਤਾਂ ਯੋਆਬ ਨੇ ਤਕੋਆਹ ਵਿੱਚ ਸੰਦੇਸ਼ਵਾਹਕ ਭੇਜਕੇ ਉੱਥੋਂ ਇੱਕ ਸਿਆਣੀ ਔਰਤ ਬੁਲਵਾਈ ਅਤੇ ਉਸ ਨੂੰ ਆਖਿਆ, “ਤੂੰ ਸੋਗੀ ਪਹਿਰਾਵਾ ਪਾਕੇ ਸੋਗ ਦਾ ਸਾਂਗ ਰਚਾਅ ਅਤੇ ਇਉਂ ਸਾਂਗ ਕਰ ਜਿਵੇਂ ਇੱਕ ਔਰਤ ਕਿਸੇ ਦੇ ਮਰਨ ਉਪਰੰਤ ਉਸ ਲਈ ਕਿੰਨੇ ਦਿਨ ਵੈਣ ਪਾਉਂਦੀ ਤੇ ਰੋਂਦੀ-ਪਿੱਟਦੀ ਹੈ। ਤੂੰ ਪਾਤਸ਼ਾਹ ਕੋਲ ਜਾ ਅਤੇ ਜਿਵੇਂ ਮੈਂ ਤੈਨੂੰ ਸਮਝਾਵਾਂ ਉਸ ਨੂੰ ਉਵੇਂ ਹੀ ਜਾਕੇ ਆਖ।” ਤਦ ਯੋਆਬ ਨੇ ਉਸ ਸਿਆਣੀ ਔਰਤ ਨੂੰ ਸਮਝਾਇਆ ਕਿ ਜਾਕੇ ਕੀ ਆਖਣਾ ਹੈ।

ਤਦ ਤਕੋਆਹ ਦੀ ਉਹ ਔਰਤ ਨੇ ਜਾਕੇ ਪਾਤਸ਼ਾਹ ਨਾਲ ਗੱਲ ਕੀਤੀ। ਉਸ ਨੇ ਜਾਕੇ ਆਪਣਾ ਸਿਰ ਝੁਕਾਅ ਕੇ ਮੱਥਾ ਟੇਕਿਆ ਅਤੇ ਆਖਣ ਲਗੀ, “ਹੇ ਪਾਤਸ਼ਾਹ! ਮੇਰੀ ਮਦਦ ਕਰ!”

ਦਾਊਦ ਪਾਤਸ਼ਾਹ ਨੇ ਉਸ ਨੂੰ ਆਖਿਆ, “ਤੈਨੂੰ ਕੀ ਦੁੱਖ ਹੈ?”

ਉਸ ਔਰਤ ਨੇ ਕਿਹਾ, “ਮੈਂ ਵਿੱਧਵਾ ਔਰਤ ਹਾਂ। ਮੇਰਾ ਪਤੀ ਮਰ ਗਿਆ ਹੈ। ਮੇਰੇ ਦੋ ਪੁੱਤਰ ਸਨ, ਉਹ ਦੋਨੋ ਖੇਤ ਵਿੱਚ ਆਪਸ ਵਿੱਚ ਲੜ ਪਏ ਅਤੇ ਉੱਥੇ ਉਨ੍ਹਾਂ ਨੂੰ ਛੁਡਾਉਣ ਵਾਲਾ ਕੋਈ ਨਹੀਂ ਸੀ ਤਾਂ ਇੱਕ ਪੁੱਤਰ ਨੇ ਦੂਜੇ ਨੂੰ ਮਾਰ ਦਿੱਤਾ। ਹੁਣ ਸਾਰਾ ਪਰਿਵਾਰ ਮੇਰੇ ਵਿਰੁੱਧ ਹੋ ਗਿਆ ਹੈ। ਉਨ੍ਹਾਂ ਮੈਨੂੰ ਆਖਿਆ, ‘ਜਿਸਨੇ ਆਪਣੇ ਭਰਾ ਨੂੰ ਵੱਢ ਸੁੱਟਿਆ ਹੈ ਉਸ ਨੂੰ ਸਾਡੇ ਹੱਥ ਸੌਂਪ ਦੇ ਜੋ ਅਸੀਂ ਉਸ ਦੇ ਮਾਰੇ ਹੋਏ ਭਰਾ ਦੇ ਬਦਲੇ ਉਸ ਨੂੰ ਵੱਢ ਸੁੱਟੀਏ ਕਿਉਂ ਕਿ ਉਸ ਨੇ ਆਪਣੇ ਭਰਾ ਨੂੰ ਮਾਰਿਆ ਹੈ।’ ਮੇਰਾ ਉਹ ਬੱਚਿਆਂ ਹੋਇਆ ਪੁੱਤਰ ਅੱਗ ਦੀ ਅਖੀਰੀ ਚਿੰਗਾਰੀ ਵਰਗਾ ਹੈ, ਜੇਕਰ ਉਹ ਉਸ ਨੂੰ ਮਾਰ ਦੇਣਗੇ ਤਾਂ ਉਹ ਅੱਗ ਵੀ ਬਲਦੀ ਬੁਝ ਜਾਵੇਗੀ। ਸਿਰਫ਼ ਉਹੀ ਪੁੱਤਰ ਬੱਚਿਆਂ ਹੈ ਜੋ ਆਪਣੇ ਪਿਤਾ ਦੀ ਜਾਇਦਾਦ ਦਾ ਹੱਕਦਾਰ ਹੈ। ਤਾਂ ਫ਼ਿਰ ਮੇਰੇ ਮਰੇ ਹੋਏ ਪਤੀ ਦੀ ਜਾਇਦਾਦ ਕਿਸੇ ਹੋਰ ਦੇ ਨਾਂ ਹੋ ਜਾਵੇਗੀ ਅਤੇ ਉਸਦਾ ਨਾਂ ਹੀ ਧਰਤੀ ਤੋਂ ਖਤਮ ਹੋ ਜਾਵੇਗਾ।”

ਤਾਂ ਪਾਤਸ਼ਾਹ ਨੇ ਉਸ ਔਰਤ ਨੂੰ ਕਿਹਾ, “ਤੂੰ ਆਪਣੇ ਘਰ ਜਾ ਮੈਂ ਤੇਰੇ ਲਈ ਆਗਿਆ ਦੇਵਾਂਗਾ।”

ਤਾਂ ਉਸ ਤਕੋਆਹ ਦੀ ਔਰਤ ਨੇ ਪਾਤਸ਼ਾਹ ਨੂੰ ਕਿਹਾ, “ਹੇ ਮੇਰੇ ਮਹਾਰਾਜ, ਪਾਤਸ਼ਾਹ! ਤੁਸੀਂ ਇਹ ਸਾਰਾ ਦੋਸ਼ ਮੇਰੇ ਉੱਪਰ ਰਹਿਣ ਦੇਵੋ। ਤੁਸੀਂ ਤੇ ਤੁਹਾਡਾ ਰਾਜ ਬੇਦੋਸ਼ਾ ਹੋਵੇ।”

10 ਦਾਊਦ ਪਾਤਸ਼ਾਹ ਨੇ ਆਖਿਆ, “ਜੇਕਰ ਕੋਈ ਮਨੁੱਖ ਤੈਨੂੰ ਕੁਝ ਬੁਰਾ-ਭਲਾ ਕਹੇ, ਉਸ ਨੂੰ ਮੇਰੇ ਕੋਲ ਲੈ ਆ, ਕੀ ਮਜਾਲ ਉਹ ਤੈਨੂੰ ਦੋਬਾਰਾ ਕੁਝ ਆਖ ਸੱਕੇ।”

11 ਉਸ ਔਰਤ ਨੇ ਆਖਿਆ, “ਮੈਂ ਬੇਨਤੀ ਕਰਦੀ ਹਾਂ, ਹੇ ਪਾਤਸ਼ਾਹ! ਯਹੋਵਾਹ, ਆਪਣੇ ਪਰਮੇਸ਼ੁਰ ਵੱਲ ਧਿਆਨ ਲਾਕੇ ਕਤਲ ਦਾ ਬਦਲਾ ਲੈਣ ਵਾਲਿਆਂ ਨੂੰ ਰੋਕ ਦੇਵੋ। ਉਹ ਮੇਰੇ ਪੁੱਤਰ ਨੂੰ ਆਪਣੇ ਭਰਾ ਦੇ ਕਤਲ ਕਾਰਣ ਸਜ਼ਾ ਦੇਣਾ ਚਾਹੁੰਦੇ ਹਨ। ਵਚਨ ਦਿਓ ਕਿ ਤੁਸੀਂ ਉਨ੍ਹਾਂ ਨੂੰ ਮੇਰੇ ਪੁੱਤਰ ਨੂੰ ਖਤਮ ਨਾ ਕਰਨ ਦੇਵੋਂਗੇ।”

ਦਾਊਦ ਨੇ ਕਿਹਾ, “ਯਹੋਵਾਹ ਦੀ ਸੌਂਹ! ਤੇਰੇ ਪੁੱਤਰ ਦਾ ਧਰਤੀ ਤੇ ਇੱਕ ਵਾਲ ਵੀ ਨਾ ਡਿੱਗੇਗਾ।”

12 ਉਸ ਔਰਤ ਨੇ ਕਿਹਾ, “ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ! ਮੈਨੂੰ ਕੁਝ ਹੋਰ ਵੀ ਆਖਣ ਦੀ ਇਜਾਜ਼ਤ ਦੇ।”

ਪਾਤਸ਼ਾਹ ਨੇ ਕਿਹਾ, “ਬੋਲ!”

13 ਤਾਂ ਉਸ ਔਰਤ ਨੇ ਕਿਹਾ, “ਤੁਸੀਂ ਪਰਮੇਸ਼ੁਰ ਦੇ ਲੋਕਾਂ ਦੇ ਵਿਰੁੱਧ ਇਹੋ ਜਿਹਾ ਕਿਸ ਲਈ ਧਿਆਨ ਕੀਤਾ ਹੈ? ਹਾਂ! ਜਦੋਂ ਤੁਸੀਂ ਅਜਿਹਾ ਆਖਦੇ ਹੋ ਤਾਂ ਇਉਂ ਜਾਪਦੇ ਕਿ ਤੁਸੀਂ ਦੋਸ਼ੀ ਹੋ! ਕਿਉਂ ਕਿ ਜਿਸ ਪੁੱਤਰ ਨੂੰ ਤੁਸੀਂ ਜਬਰਦਸਤੀ ਘਰੋ ਕੱਢਿਆ ਸੀ ਉਸ ਨੂੰ ਵਾਪਸ ਨਹੀਂ ਸੱਦਿਆ। 14 ਅਸੀਂ ਸਭਨਾਂ ਨੇ ਇੱਕ ਨਾ ਇੱਕ ਦਿਨ ਮਰਨਾ ਹੈ। ਅਸੀਂ ਉਸ ਪਾਣੀ ਵਰਗੇ ਹਾਂ ਜੋ ਧਰਤੀ ਤੇ ਡੋਲ੍ਹਿਆ ਜਾਂਦਾ ਹੈ, ਤੇ ਫ਼ਿਰ ਧਰਤੀ ਤੇ ਡੁਲ੍ਹੇ ਪਾਣੀ ਨੂੰ ਕੋਈ ਮੁੜ ਇਕੱਠਾ ਨਹੀਂ ਕਰ ਸੱਕਦਾ। ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਕਿਸੇ ਦੀ ਜਾਨ ਨਹੀਂ ਲੈਂਦਾ ਸਗੋਂ ਜਿਹੜੇ ਘਰੋ ਜਬਰਦਸਤੀ ਕੱਢੇ ਜਾਂਦੇ ਹਨ, ਪਰਮੇਸ਼ੁਰ ਉਨ੍ਹਾਂ ਦੀ ਸੁਰੱਖਿਆ ਦੀ ਵਿਉਂਤ ਬਣਾਉਂਦਾ ਹੈ-ਪਰਮੇਸ਼ੁਰ ਉਨ੍ਹਾਂ ਨੂੰ ਆਪਣੀ ਨਜ਼ਰ ਤੋਂ ਦੂਰ ਕਰਨ ਦਾ ਹੁਕਮ ਨਹੀਂ ਦਿੰਦਾ। 15 ਮੇਰੇ ਮਹਾਰਾਜ ਅਤੇ ਪਾਤਸ਼ਾਹ, ਮੈਂ ਤੁਹਾਨੂੰ ਇਹ ਗੱਲ ਆਖਣ ਇਸ ਲਈ ਆਈ ਹਾਂ ਕਿਉਂ ਕਿ ਲੋਕਾਂ ਨੇ ਮੈਨੂੰ ਡਰਾਇਆ ਤਾਂ ਮੈਂ ਆਪਣੇ-ਆਪ ਨੂੰ ਕਿਹਾ, ‘ਮੈਂ ਪਾਤਸ਼ਾਹ ਅੱਗੇ ਫ਼ਰਿਆਦ ਕਰਾਂਗੀ, ਹੋ ਸੱਕਦਾ ਪਾਤਸ਼ਾਹ ਮੇਰੀ ਫ਼ਰਿਆਦ ਸੁਣੇ ਤੇ ਮੇਰੀ ਮਦਦ ਕਰੇ। 16 ਪਾਤਸ਼ਾਹ ਮੇਰੀ ਸੁਣੇਗਾ ਅਤੇ ਜੋ ਮੈਨੂੰ ਅਤੇ ਮੇਰੇ ਪੁੱਤਰ ਨੂੰ ਮਾਰਨਾ ਚਾਹੁੰਦੇ ਹਨ, ਉਨ੍ਹਾਂ ਤੋਂ ਸਾਡੀ ਸੁਰੱਖਿਆ ਕਰੇਗਾ। ਜੋ ਮਨੁੱਖ ਸਾਨੂੰ ਪਰਮੇਸ਼ੁਰ ਦੀ ਦਿੱਤੀ ਦਾਤ ਤੋਂ ਵਾਂਝਾ ਰੱਖ ਕੇ ਮਾਰਨਾ ਚਾਹੁੰਦਾ ਹੈ, ਪਾਤਸ਼ਾਹ ਸਾਨੂੰ ਉਸਤੋਂ ਬਚਾਵੇਗਾ।’ 17 ਮੈਨੂੰ ਪਤਾ ਹੈ ਕਿ ਮੇਰੇ ਮਹਾਰਾਜ ਪਾਤਸ਼ਾਹ ਦੇ ਸ਼ਬਦ ਸੁੱਖ-ਸ਼ਾਂਤੀ ਦੇਣਗੇ ਕਿਉਂ ਕਿ ਤੂੰ ਪਰਮੇਸ਼ੁਰ ਦੇ ਦੂਤ ਵਰਗਾ ਹੈਂ। ਤੂੰ ਚੰਗੇ ਬੁਰੇ ਦੀ ਪਛਾਣ ਰੱਖਦਾ ਹੈਂ ਅਤੇ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੈ।”

18 ਦਾਊਦ ਪਾਤਸ਼ਾਹ ਨੇ ਉਸ ਔਰਤ ਨੂੰ ਆਖਿਆ, “ਤੈਨੂੰ ਮੈਂ ਜੋ ਗੱਲਾਂ ਪੁੱਛਾਂ ਤੂੰ ਸਿਰਫ਼ ਉਸਦਾ ਜਵਾਬ ਦੇਵੀਂ।”

ਔਰਤ ਨੇ ਕਿਹਾ, “ਮੇਰੇ ਮਹਾਰਾਜ ਅਤੇ ਪਾਤਸ਼ਾਹ! ਕਿਰਪਾ ਕਰਕੇ ਸਵਾਲ ਪੁੱਛੋ।”

19 ਪਾਤਸ਼ਾਹ ਨੇ ਆਖਿਆ, “ਕੀ ਯੋਆਬ ਨੇ ਇਹ ਸਭ ਕੁਝ ਮੈਨੂੰ ਆਖਣ ਲਈ ਤੈਨੂੰ ਨਹੀਂ ਸਿੱਖਾਇਆ?”

ਔਰਤ ਨੇ ਜਵਾਬ ਦਿੱਤਾ, “ਤੇਰੀ ਜਾਨ ਦੀ ਸੌਂਹ! ਮੇਰੇ ਮਹਾਰਾਜ ਅਤੇ ਪਾਤਸ਼ਾਹ! ਤੂੰ ਬਿਲਕੁਲ ਠੀਕ ਆਖਿਆ ਹੈ। ਤੇਰੇ ਅਫ਼ਸਰ ਯੋਆਬ ਨੇ ਹੀ ਇਹ ਸਭ ਕੁਝ ਮੈਨੂੰ ਤੈਨੂੰ ਆਖਣ ਲਈ ਕਿਹਾ ਸੀ। 20 ਅਤੇ ਤੇਰੇ ਸੇਵਕ ਯੋਆਬ ਨੇ ਇਹ ਸਾਰੀ ਗੱਲ ਇਸ ਲਈ ਕੀਤੀ ਹੈ ਤਾਂ ਜੋ ਉਹ ਇਸ ਕੰਮ ਦਾ ਰੰਗ ਬਦਲ ਦੇਵੇ ਅਤੇ ਜੋ ਕੁਝ ਧਰਤੀ ਤੇ ਹੁੰਦਾ ਹੈ ਉਸ ਦੇ ਜਾਨਣ ਨੂੰ ਮੇਰਾ ਮਹਾਰਾਜ ਪਰਮੇਸ਼ੁਰ ਦੇ ਦੂਤ ਦੀ ਬੁੱਧ ਅਨੁਸਾਰ ਬੁੱਧਵਾਨ ਹੈ।”

ਅਬਸ਼ਾਲੋਮ ਦਾ ਯਰੂਸ਼ਲਮ ਨੂੰ ਪਰਤਨਾ

21 ਪਾਤਸ਼ਾਹ ਨੇ ਯੋਆਬ ਨੂੰ ਆਖਿਆ, “ਵੇਖ! ਜੋ ਮੈਂ ਵਾਅਦਾ ਕੀਤਾ ਹੈ, ਉਹ ਪੂਰਾ ਕਰਾਂਗਾ। ਹੁਣ ਤੂੰ ਮਿਹਰਬਾਨੀ ਕਰਕੇ ਜੁਆਨ ਅਬਸ਼ਲੋਮ ਨੂੰ ਵਾਪਸ ਸੱਦ ਲਿਆ।”

22 ਤਦ ਯੋਆਬ ਨੇ ਨਿਮਰਤਾ ਸਹਿਤ ਮੂੰਹ ਪਰਨੇ ਧਰਤੀ ਵੱਲ ਝੁਕ ਕੇ ਮੱਥਾ ਟੇਕ ਕੇ ਪਾਤਸ਼ਾਹ ਨੂੰ ਧੰਨ ਕਿਹਾ। ਤਾਂ ਯੋਆਬ ਬੋਲਿਆ, “ਅੱਜ ਮੈਂ ਜਾਣਦਾ ਹਾਂ ਕਿ ਮੇਰੇ ਪਾਤਸ਼ਾਹ ਦੀ ਮੇਰੇ ਤੇ ਕਿਰਪਾ ਹੈ ਕਿਉਂ ਕਿ ਮੈਂ ਜੋ ਅਰਜ ਕੀਤੀ ਹੈ ਤੁਸੀਂ ਮੇਰੀ ਬੇਨਤੀ ਪਰਵਾਨ ਕੀਤੀ ਹੈ।”

23 ਤਦ ਯੋਆਬ ਉੱਠਿਆ ਅਤੇ ਗਸ਼ੂਰ ਵੱਲ ਗਿਆ ਅਤੇ ਉੱਥੋਂ ਅਬਸ਼ਾਲੋਮ ਨੂੰ ਯਰੂਸ਼ਲਮ ਵਿੱਚ ਲਿਆਣ ਲਈ ਗਿਆ। 24 ਪਰ ਦਾਊਦ ਪਾਤਸ਼ਾਹ ਨੇ ਕਿਹਾ, “ਅਬਸ਼ਲੋਮ ਆਪਣੇ ਘਰ ਵਾਪਸ ਜਾ ਸੱਕਦਾ ਹੈ, ਪਰ ਉਹ ਇੱਥੇ ਮੇਰੇ ਕੋਲ ਨਹੀਂ ਆ ਸੱਕਦਾ!”

25 ਸਾਰੇ ਇਸਰਾਏਲ ਵਿੱਚ ਕੋਈ ਮਨੁੱਖ ਵੀ ਅਬਸ਼ਾਲੋਮ ਦੇ ਸਮਾਨ ਸੁਹੱਪਣ ਵਿੱਚ ਉਸਤਤ ਯੋਗ ਨਹੀਂ ਸੀ ਕਿਉਂ ਕਿ ਸਿਰ ਤੋਂ ਲੈ ਕੇ ਪੈਰਾਂ ਤੀਕ ਉਸ ਦੇ ਵਿੱਚ ਕੋਈ ਵੀ ਕਾਣ ਨਹੀਂ ਸੀ। 26 ਸਾਲ ਦੇ ਅਖੀਰ ਵਿੱਚ, ਅਬਸ਼ਾਲੋਮ ਆਪਣੇ ਸਿਰ ਦੇ ਵਾਲ ਮੁੰਨਦਾ ਸੀ ਅਤੇ ਉਨ੍ਹਾਂ ਨੂੰ ਤੋਲਦਾ ਸੀ ਤਾਂ ਉਨ੍ਹਾਂ ਮੁੰਨੇ ਵਾਲਾਂ ਦਾ ਭਾਰ ਕੋਈ ਪੰਜ ਪੌਂਡ ਦੇ ਕਰੀਬ ਹੁੰਦਾ ਸੀ। 27 ਅਬਸ਼ਾਲੋਮ ਦੇ ਘਰ ਤਿੰਨ ਪੁੱਤਰ ਅਤੇ ਇੱਕ ਧੀ ਪੈਦਾ ਹੋਈ। ਇਸ ਕੁੜੀ ਦਾ ਨਾਂ ਉਸ ਤਾਮਾਰ ਰੱਖਿਆ ਜੋ ਕਿ ਬੜੀ ਸੋਹਣੀ ਔਰਤ ਸੀ।

ਅਬਸ਼ਾਲੋਮ ਨੇ ਯੋਆਬ ਨੂੰ ਉਸ ਨੂੰਵੇਖਣ ਤੇ ਮਿਲਣ ਲਈ ਜ਼ੋਰ ਪਾਇਆ

28 ਅਬਸ਼ਾਲੋਮ ਯਰੂਸ਼ਲਮ ਵਿੱਚ ਪੂਰੇ ਦੋ ਵਰ੍ਹੇ ਰਿਹਾ ਪਰ ਉਨ੍ਹਾਂ ਦੋ ਵਰ੍ਹਿਆਂ ਵਿੱਚ ਉਸ ਨੂੰ ਪਾਤਸ਼ਾਹ ਦਾਊਦ ਨੂੰ ਮਿਲਣ ਦੀ ਆਗਿਆ ਨਹੀਂ ਸੀ। 29 ਅਬਸ਼ਾਲੋਮ ਨੇ ਯੋਆਬ ਵੱਲ ਸੰਦੇਸ਼ਵਾਹਕ ਭੇਜੇ। ਇਨ੍ਹਾਂ ਸੰਦੇਸ਼ਵਾਹਕਾਂ ਨੇ ਯੋਆਬ ਨੂੰ ਆਖਿਆ, ਕਿ ਅਬਸ਼ਾਲੋਮ ਨੂੰ ਪਾਤਸ਼ਾਹ ਨਾਲ ਮਿਲਾ ਦੇ। ਪਰ ਯੋਆਬ ਅਬਸ਼ਾਲੋਮ ਕੋਲ ਨਾ ਆਇਆ। ਅਬਸ਼ਾਲੋਮ ਨੇ ਦੂਜੀ ਵਾਰ ਫ਼ੇਰ ਉਸ ਨੂੰ ਸੰਦੇਸ਼ ਭੇਜਿਆ। ਪਰ ਯੋਆਬ ਨੇ ਫ਼ੇਰ ਵੀ ਆਉਣ ਤੇ ਮਿਲਣ ਤੋਂ ਇਨਕਾਰ ਕੀਤਾ।

30 ਤਦ ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਕਿਹਾ, “ਵੇਖੋ! ਯੋਆਬ ਦੀ ਪੈਲੀ ਮੇਰੀ ਪੈਲੀ ਦੇ ਨਾਲ ਲੱਗਦੀ ਹੈ। ਉਸ ਦੀ ਪੈਲੀ ਵਿੱਚ ਬਾਜ਼ਰਾ ਉਗਿਆ ਹੋਇਆ ਹੈ, ਤੁਸੀਂ ਜਾਵੋ ਅਤੇ ਉਸਦੀ ਪੈਲੀ ’ਚ ਅੱਗ ਲਾ ਦੇਵੋ।”

ਤਾਂ ਅਬਸ਼ਾਲੋਮ ਦੇ ਸੇਵਕਾਂ ਨੇ ਯੋਆਬ ਦੀ ਪੈਲੀ ਨੂੰ ਅੱਗ ਲਾ ਦਿੱਤੀ। 31 ਯੋਆਬ ਉੱਠਿਆ ਤਾਂ ਅਬਸ਼ਾਲੋਮ ਦੇ ਘਰ ਵੱਲ ਆਇਆ ਅਤੇ ਆਕੇ ਉਸ ਨੇ ਅਬਸ਼ਾਲੋਮ ਨੂੰ ਕਿਹਾ, “ਤੇਰੇ ਸੇਵਕਾਂ ਨੇ ਮੇਰੀ ਪੈਲੀ ਨੂੰ ਅੱਗ ਕਿਉਂ ਲਗਾਈ?”

32 ਅਬਸ਼ਾਲੋਮ ਨੇ ਯੋਆਬ ਨੂੰ ਕਿਹਾ, “ਮੈਂ ਤੇਰੇ ਵੱਲ ਸੁਨੇਹਾ ਭੇਜਿਆ। ਮੈਂ ਤੈਨੂੰ ਇੱਥੇ ਆਉਣ ਲਈ ਆਖਿਆ ਕਿਉਂ ਕਿ ਮੈਂ ਤੈਨੂੰ ਪਾਤਸ਼ਾਹ ਕੋਲ ਭੇਜਣਾ ਚਾਹੁੰਦਾ ਸੀ ਕਿਉਂ ਕਿ ਮੈਂ ਤੈਨੂੰ ਪਾਤਸ਼ਾਹ ਕੋਲ ਭੇਜਕੇ ਇਹ ਪੁੱਛਣਾ ਚਾਹੁੰਦਾ ਸੀ ਕਿ ਉਸ ਨੇ ਮੈਨੂੰ ਗਸ਼ੂਰ ਤੋਂ ਘਰ ਵਾਪਸ ਕਿਉਂ ਸੱਦਿਆ ਸੀ। ਜੇਕਰ ਮੈਂ ਉਸ ਨੂੰ ਵੇਖ ਹੀ ਨਹੀਂ ਸੱਕਦਾ ਤਾਂ ਇਸ ਤੋਂ ਤਾਂ ਚੰਗਾ ਹੀ ਸੀ ਕਿ ਮੈਂ ਗਸ਼ੂਰ ਵਿੱਚ ਹੀ ਰਹਿੰਦਾ। ਇਸ ਲਈ ਹੁਣ ਤੂੰ ਮੈਨੂੰ ਪਾਤਸ਼ਾਹ ਨੂੰ ਵੇਖਣ ਦੀ ਆਗਿਆ ਲੈ ਕੇ ਦੇ। ਜੇਕਰ ਮੈਂ ਕੋਈ ਪਾਪ ਕੀਤਾ ਹੋਵੇ ਤਾਂ ਉਹ ਭਾਵੇਂ ਮੈਨੂੰ ਵੱਢ ਸੁੱਟੇ।”

ਅਬਸ਼ਾਲੋਮ ਦਾਊਦ ਪਾਤਸ਼ਾਹ ਨੂੰ ਮਿਲਿਆ

33 ਤਦ ਯੋਆਬ ਨੇ ਪਾਤਸ਼ਾਹ ਕੋਲ ਜਾਕੇ ਉਸ ਨੂੰ ਅਬਸ਼ਾਲੋਮ ਦੀ ਕਹੀ ਗੱਲ ਆਖੀ ਤਾਂ ਪਾਤਸ਼ਾਹ ਨੇ ਅਬਸ਼ਾਲੋਮ ਨੂੰ ਬੁਲਾਇਆ। ਅਬਸ਼ਾਲੋਮ ਪਾਤਸ਼ਾਹ ਕੋਲ ਆਇਆ। ਅਬਸ਼ਾਲੋਮ ਨੇ ਝੁਕ ਕੇ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਪਾਤਸ਼ਾਹ ਨੇ ਅਬਸ਼ਾਲੋਮ ਨੂੰ ਚੁੰਮਿਆ।

ਅਬਸ਼ਾਲੋਮ ਦੀ ਮਿੱਤਰਤਾ

15 ਇਸ ਤੋਂ ਬਾਅਦ ਅਬਸ਼ਾਲੋਮ ਨੇ ਆਪਣੇ ਲਈ ਰੱਥ ਅਤੇ ਘੋੜੇ ਅਤੇ ਆਪਣੇ ਅੱਗੇ ਦੌੜਨ ਵਾਲੇ 50 ਆਦਮੀ ਤਿਆਰ ਕੀਤੇ। ਅਬਸ਼ਾਲੋਮ ਸਵੇਰ-ਸਾਰ ਉੱਠਿਆ ਕਰਦਾ ਤੇ ਸ਼ਹਿਰ ਦੇ ਫ਼ਾਟਕ [g] ਦੇ ਕੋਲ ਇਹ ਵੇਖਣ ਲਈ ਜਾਕੇ ਖਲੋ ਜਾਂਦਾ ਕਿ ਜੇਕਰ ਕੋਈ ਪਾਤਸ਼ਾਹ ਦਾਊਦ ਕੋਲ ਕਿਸੇ ਸਮੱਸਿਆ ਦੇ ਨਿਆਉ ਲਈ ਜਾ ਰਿਹਾ ਹੋਵੇ। ਤਾਂ ਉਹ ਉਸ ਵਿਅਕਤੀ ਨੂੰ ਪੁੱਛ ਸੱਕੇ, “ਤੂੰ ਕਿਸ ਸ਼ਹਿਰ ਤੋਂ ਆਇਆ ਹੈਂ?” ਉਹ ਮਨੁੱਖ ਅੱਗੋਂ ਆਖਦਾ, “ਮੈਂ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਹਾਂ।” ਤਦ ਅਬਸ਼ਾਲੋਮ ਉਸ ਮਨੁੱਖ ਨੂੰ ਆਖਦਾ, “ਵੇਖ, ਜੋ ਤੂੰ ਕਹਿਨਾ ਸਹੀ ਹੈ, ਪਰ ਪਾਤਸ਼ਾਹ ਦਾਊਦ ਦੇ ਨਿਯੁਕਤ ਕੀਤੇ ਨਿਆਂਕਾਰ ਤੇਰੇ ਮੁਕੱਦਮੇ ਦੀ ਸੁਣਾਈ ਨਹੀਂ ਕਰਨਗੇ।”

ਅਬਸ਼ਾਲੋਮ ਇਹ ਵੀ ਆਖਦਾ, “ਮੈਂ ਆਸ ਕਰਦਾਂ ਕਿ ਕੋਈ ਇਸ ਦੇਸ ਵਿੱਚ ਮੈਨੂੰ ਨਿਆਂਕਾਰ ਬਣਾਵੇ, ਫ਼ੇਰ ਮੈਂ ਹਰ ਓਸ ਵਿਅਕਤੀ ਦੀ ਮਦਦ ਕਰ ਸੱਕਾਂਗਾ ਜਿਸ ਨੂੰ ਕੋਈ ਸਮੱਸਿਆ ਹੋਵੇ। ਮੈਂ ਉਸ ਨੂੰ ਉਸਦੀ ਸਮੱਸਿਆ ਦਾ ਸਹੀ ਉਪਚਾਰ ਲੱਭਣ ਵਿੱਚ ਮਦਦ ਕਰਾਂਗਾ।”

ਅਤੇ ਜੇਕਰ ਕੋਈ ਮਨੁੱਖ ਅਬਸ਼ਾਲੋਮ ਕੋਲ ਮੱਥਾ ਟੇਕਣ ਲਈ ਆਉਂਦਾ, ਤਾਂ ਅਬਸ਼ਾਲੋਮ ਉਸ ਨੂੰ ਸਗੇ ਮਿੱਤਰਾਂ ਵਾਂਗ ਮਿਲਦਾ, ਉਸ ਨੂੰ ਨੂੰ ਚਾਹ ਕੇ ਮਿਲਦਾ ਅਤੇ ਘੁੱਟਕੇ ਗਲਵਕੜੀ ਪਾਉਂਦਾ ਅਤੇ ਚੁੰਮਦਾ। ਸੋ ਅਬਸ਼ਾਲੋਮ ਨੇ ਸਾਰੇ ਇਸਰਾਏਲੀਆਂ ਨਾਲ ਜੋ ਪਾਤਸ਼ਾਹ ਕੋਲ ਪੁਕਾਰ ਕਰਨ ਆਉਂਦੇ ਸਨ, ਇਸੇ ਤਰ੍ਹਾਂ ਹੀ ਕੀਤਾ। ਇਵੇਂ ਅਬਸ਼ਾਲੋਮ ਨੇ ਇਸਰਾਏਲ ਦੇ ਲੋਕਾਂ ਦੇ ਮਨ ਮੋਹ ਲਏ।

ਅਬਸ਼ਾਲੋਮ ਦੀ ਦਾਊਦ ਦਾ ਰਾਜ ਖਿੱਚਣ ਦੀ ਵਿਉਂਤ

ਚਾਰ ਵਰ੍ਹਿਆਂ [h] ਬਾਅਦ ਅਬਸ਼ਾਲੋਮ ਨੇ ਦਾਊਦ ਪਾਤਸ਼ਾਹ ਨੂੰ ਆਖਿਆ, “ਕਿਰਪਾ ਕਰਕੇ, ਮੈਨੂੰ ਪਰਵਾਨਗੀ ਦੇਵੋ ਕਿ ਮੈਂ ਜਾਵਾਂ ਅਤੇ ਆਪਣੀ ਸੁੱਖਣਾ ਜੋ ਮੈਂ ਯਹੋਵਾਹ ਦੇ ਅੱਗੇ ਸੁੱਖੀ ਹੈ ਹਬਰੋਨ ਵਿੱਚ ਪੂਰੀ ਕਰਾਂ। ਇਹ ਸੁੱਖਣਾ ਮੈਂ ਉਦੋਂ ਸੁੱਖੀ ਸੀ ਜਿਸ ਵੇਲੇ ਮੈਂ ਅਰਾਮੀ ਗਸ਼ੂਰ ਵਿੱਚ ਸੀ। ਤਦ ਮੈਂ ਇਹ ਸੁੱਖਣਾ ਸੁੱਖੀ ਸੀ ਕਿ ਜੇ ਕਦੇ ਯਹੋਵਾਹ ਮੈਨੂੰ ਸੱਚ ਮੁੱਚ ਯਰੂਸ਼ਲਮ ਵਿੱਚ ਮੋੜ ਲਿਆਵੇ ਤਾਂ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।”

ਦਾਊਦ ਪਾਤਸ਼ਾਹ ਨੇ ਆਖਿਆ, “ਸ਼ਾਂਤੀ ਨਾਲ ਜਾ!”

ਅਬਸ਼ਾਲੋਮ ਹਬਰੋਨ ਨੂੰ ਗਿਆ। 10 ਪਰ ਅਬਸ਼ਾਲੋਮ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚ ਜਾਸੂਸ ਇਹ ਕਹਿ ਕੇ ਭੇਜੇ ਕਿ ਜਿਸ ਵੇਲੇ ਤੁਸੀਂ ਤੁਰ੍ਹੀ ਦੀ ਆਵਾਜ਼ ਸੁਣੋ ਤਾਂ ਤੁਸੀਂ ਆਖਣਾ, “ਅਬਸ਼ਾਲੋਮ ਹਬਰੋਨ ਦਾ ਪਾਤਸ਼ਾਹ ਹੈ।”

11 ਅਬਸ਼ਾਲੋਮ ਦੇ ਨਾਲ ਯਰੂਸ਼ਲਮ ਤੋਂ 200 ਆਦਮੀ ਤੁਰੇ, ਜਿਨ੍ਹਾਂ ਨੂੰ ਉਸ ਨੇ ਸੱਦਿਆ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਸਦਾ ਵਿੱਚਾਰ ਕੀ ਹੈ। ਇਸ ਬਾਰੇ ਉਨ੍ਹਾਂ ਨੂੰ ਕੋਈ ਖਬਰ ਨਹੀਂ ਸੀ। 12 ਅਹੀਥੋਫ਼ਲ ਦਾਊਦ ਦੇ ਸਲਾਹਕਾਰਾਂ ਵਿੱਚੋਂ ਇੱਕ ਸੀ ਜੋ ਕਿ ਗਿਲੋਹ ਸ਼ਹਿਰ ਵਿੱਚੋਂ ਸੀ। ਜਦੋਂ ਅਬਸ਼ਾਲੋਮ ਬਲੀਆਂ ਚੜ੍ਹਾ ਰਿਹਾ ਸੀ, ਉਸ ਵਕਤ ਉਸ ਨੇ ਅਹੀਥੋਫ਼ਲ ਨੂੰ ਗਿਲੋਹ ਸ਼ਹਿਰ ਵਿੱਚੋਂ ਬੁਲਾਵਾ ਭੇਜਿਆ। ਅਬਸ਼ਾਲੋਮ ਦੀਆਂ ਯੋਜਨਾਵਾਂ ਬੜੀਆਂ ਸਹੀ ਕਾਰਜ ਕਰਦੀਆਂ ਸਨ ਜਿਸ ਨਾਲ ਵੱਧ ਤੋਂ ਵੱਧ ਲੋਕ ਉਸਦਾ ਸਾਬ ਦੇਣ ਲੱਗ ਪਏ।

ਦਾਊਦ ਨੂੰ ਅਬਸ਼ਾਲੋਮ ਦੀ ਵਿਉਂਤ ਬਾਰੇ ਖਬਰ ਹੋਣਾ

13 ਤਦ ਇੱਕ ਮਨੁੱਖ ਨੇ ਦਾਊਦ ਨੂੰ ਆਕੇ ਦੱਸਿਆ, “ਇਸਰਾਏਲ ਦੇ ਮਨੁੱਖਾਂ ਦੇ ਮਨ ਅਬਸ਼ਾਲੋਮ ਦੇ ਮਗਰ ਲੱਗੇ ਹੋਏ ਹਨ।”

14 ਤਦ ਦਾਊਦ ਨੇ ਆਪਣੇ ਸਾਰੇ ਅਫ਼ਸਰਾਂ ਨੂੰ ਆਖਿਆ ਜਿਹੜੇ ਕਿ ਯਰੂਸ਼ਲਮ ਵਿੱਚ ਸਨ, “ਸਾਨੂੰ ਕੁਝ ਬਚਾਅ ਦਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ! ਜੇਕਰ ਅਸੀਂ ਏਸਾ ਨਹੀਂ ਕਰਾਂਗੇ, ਤਾਂ ਅਬਸ਼ਾਲੋਮ ਸਾਨੂੰ ਫ਼ੜ ਲਵੇਗਾ ਤੇ ਅਸੀਂ ਬਚ ਨਹੀਂ ਸੱਕਾਂਗੇ। ਸਾਨੂੰ ਛੇਤੀ ਇੱਥੋਂ ਭੱਜਣਾ ਚਾਹੀਦਾ ਹੈ, ਇਹ ਨਾ ਹੋਵੇ ਕਿ ਅਬਸ਼ਾਲੋਮ ਪਹਿਲਾਂ ਹੀ ਸਾਨੂੰ ਪਕੜ ਲਵੇ। ਉਹ ਸਾਨੂੰ ਸਭਨੂੰ ਤਬਾਹ ਕਰ ਦੇਵੇਗਾ ਅਤੇ ਉਹ ਸਾਰੇ ਯਰੂਸ਼ਲਮ ਦੇ ਲੋਕਾਂ ਨੂੰ ਵੀ ਵੱਢ ਸੁੱਟੇਗਾ।”

15 ਪਾਤਸ਼ਾਹ ਦੇ ਅਫ਼ਸਰਾਂ ਨੇ ਉਸ ਨੂੰ ਕਿਹਾ, “ਅਸੀਂ ਉਹੀ ਕਰਾਂਗੇ, ਜਿਵੇਂ ਤੁਸੀਂ ਸਾਨੂੰ ਹੁਕਮ ਕਰੋਂਗੇ।”

ਦਾਊਦ ਅਤੇ ਉਸ ਦੇ ਲੋਕਾਂ ਦਾ ਬਚ ਜਾਣਾ

16 ਤਦ ਪਾਤਸ਼ਾਹ ਨਿਕਲਿਆ ਅਤੇ ਉਸਦਾ ਸਾਰਾ ਪਰਿਵਾਰ ਉਸ ਦੇ ਮਗਰ ਹੋ ਤੁਰਿਆ। ਪਾਤਸ਼ਾਹ ਨੇ ਆਪਣੇ ਪਿੱਛੇ ਆਪਣੀਆਂ ਦਸ ਪਤਨੀਆਂ ਨੂੰ ਘਰ ਦੀ ਰੱਖਵਾਲੀ ਲਈ ਛੱਡ ਗਿਆ। 17 ਅਤੇ ਉਹ ਬਾਕੀ ਸਾਰੇ ਲੋਕਾਂ ਨੂੰ ਆਪਣੇ ਮਗਰ ਲੈ ਕੇ ਉੱਥੋਂ ਤੁਰ ਪਿਆ ਅਤੇ ਉਹ ਸਾਰੇ ਆਖਰੀ ਇੱਕ ਘਰ ’ਚ ਜਾ ਠਹਿਰੇ। 18 ਉਸ ਦੇ ਸਾਰੇ ਅਫ਼ਸਰ ਉਸ ਦੇ ਨਾਲ ਪਾਰ ਲੰਘਦੇ ਜਾਂਦੇ ਸਨ ਅਤੇ ਸਭ ਕਰੇਤੀ ਅਤੇ ਫ਼ਲੇਤੀ ਅਤੇ ਸਾਰੇ ਗਿੱਤੀ (600 ਜੁਆਨ ਜੋ ਗਬ ਤੋਂ) ਉਸ ਦੇ ਨਾਲ ਆਏ ਸਨ, ਪਾਤਸ਼ਾਹ ਦੇ ਅੱਗੇ-ਅੱਗੇ ਪਾਰ ਲੰਘ ਗਏ।

19 ਤਦ ਪਾਤਸ਼ਾਹ ਨੇ ਗਿੱਤੀ ਇੱਤਈ ਨੂੰ ਆਖਿਆ, “ਤੂੰ ਸਾਡੇ ਨਾਲ ਕਿਉਂ ਆਇਆ ਹੈਂ? ਤੂੰ ਮੁੜ ਜਾ ਅਤੇ ਪਾਤਸ਼ਾਹ ਅਬਸ਼ਾਲੋਮ ਨਾਲ ਜਾ ਕੇ ਰਹਿ। ਤੂੰ ਓਪਰਾ ਬੰਦਾ ਹੈਂ ਅਤੇ ਆਪਣੇ ਦੇਸੋਂ ਕੱਢਿਆ ਹੋਇਆ ਵੀ। ਇਸ ਲਈ ਤੂੰ ਆਪਣੀ ਥਾਂ ਮੁੜ ਜਾ। 20 ਅਜੇ ਕੱਲ੍ਹ ਹੀ ਤਾਂ ਤੂੰ ਮੇਰੇ ਕੋਲ ਆਇਆ ਹੈਂ ਅਤੇ ਭਲਾ ਅੱਜ ਹੀ ਮੈਂ ਤੈਨੂੰ ਆਪਣੇ ਨਾਲ ਇੱਧਰ-ਓਧਰ ਘੁਮਾਵਾਂ? ਨਹੀਂ! ਤੂੰ ਆਪਣੇ ਸਾਥੀਆਂ ਨੂੰ ਆਪਣੇ ਨਾਲ ਲੈ ਕੇ ਇੱਥੋਂ ਮੁੜ ਜਾ ਅਤੇ ਦਯਾ ਅਤੇ ਸੱਚਾਈ ਤੇਰੇ ਨਾਲ ਰਹੇ।”

21 ਪਰ ਇੱਤਈ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਜਿਉਂਦੇ ਯਹੋਵਾਹ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀ ਸੌਂਹ, ਮੈਂ ਤੇਰੇ ਸੰਗ ਰਹਾਂਗਾ। ਮੈਂ ਜ਼ਿੰਦਗੀ ਜਾਂ ਮੌਤ ਵਿੱਚ ਤੇਰੇ ਸੰਗ ਹੋਵਾਂਗਾ!”

22 ਦਾਊਦ ਨੇ ਇਤਈ ਨੂੰ ਆਖਿਆ, “ਚੱਲ ਫ਼ਿਰ ਇੱਥੋਂ ਪਾਰ ਲੰਘ।”

ਤਾਂ ਇੱਤਈ ਗਿੱਤੀ ਅਤੇ ਉਸ ਦੇ ਸਾਰੇ ਲੋਕ ਅਤੇ ਸਭ ਬੱਚੇ ਨੀਗਰ ਜੋ ਉਸ ਨਾਲ ਸਨ, ਪਾਰ ਲੰਘ ਗਏ। 23 ਸਾਰੇ ਲੋਕ ਭੁੱਬਾਂ ਮਾਰ-ਮਾਰ ਰੋਏ। ਪਾਤਸ਼ਾਹ ਦਾਊਦ ਕਿਦਰੋਨ ਨਦੀ ਦੇ ਪਾਰ ਗਿਆ ਅਤੇ ਬਾਕੀ ਦੇ ਸਾਰੇ ਲੋਕ ਪਾਰ ਲੰਘਕੇ ਉਜਾੜ ਵੱਲ ਨੂੰ ਮੁੜ ਗਏ। 24 ਸਾਦੋਕ ਅਤੇ ਲੇਵੀ ਦੇ ਸਾਰੇ ਲੋਕ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕੀ ਉਸ ਦੇ ਨਾਲ ਸਨ। ਉਨ੍ਹਾਂ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਹੇਠਾਂ ਰੱਖਿਆ ਅਤੇ ਅਬਯਾਥਾਰ ਨੇ ਤਦ ਤੀਕ ਪ੍ਰਾਰਥਨਾ ਕੀਤੀ ਜਦ ਤੱਕ ਸਾਰੇ ਲੋਕ ਯਰੂਸ਼ਲਮ ਤੋਂ ਨਾ ਗਏ।

25 ਤਦ ਪਾਤਸ਼ਾਹ ਦਾਊਦ ਨੇ ਸਾਦੋਕ ਨੂੰ ਆਖਿਆ, “ਪਰਮੇਸ਼ੁਰ ਦਾ ਪਵਿੱਤਰ ਸੰਦੂਕ ਸ਼ਹਿਰ ਨੂੰ ਮੋੜ ਲੈ ਜਾਵੋ। ਜੇਕਰ ਯਹੋਵਾਹ ਵੱਲੋਂ ਮੇਰੇ ਤੇ ਕਿਰਪਾ ਦਰਿਸ਼ਟੀ ਹੋਈ ਤਾਂ ਉਹ ਮੈਨੂੰ ਯਰੂਸ਼ਲਮ ’ਚ ਮੋੜ ਲਿਆਵੇਗਾ ਅਤੇ ਉਸ ਦੇ ਅਤੇ ਮੰਦਰ ਦੇ ਦਰਸ਼ਨ ਮੈਨੂੰ ਮੁੜ ਕਰਾਵੇਗਾ। 26 ਪਰ ਜੇਕਰ ਯਹੋਵਾਹ ਨੇ ਕਿਹਾ ਕਿ ਉਹ ਮੇਰੇ ਤੇ ਪ੍ਰਸੰਨ ਨਹੀਂ ਹੈ ਤਾਂ ਉਹ ਜੋ ਚਾਹੇ ਮੇਰੇ ਨਾਲ ਸਲੂਕ ਕਰ ਸੱਕਦਾ ਹੈ।”

27 ਪਾਤਸ਼ਾਹ ਨੇ ਸਾਦੋਕ ਜਾਜਕ ਨੂੰ ਫ਼ੇਰ ਆਖਿਆ, “ਤੂੰ ਤਾਂ ਪੈਗੰਬਰ ਹੈਂ। ਤੂੰ ਸ਼ਾਂਤੀ ਨਾਲ ਸ਼ਹਿਰ ਵਾਪਿਸ ਮੁੜ। ਅਤੇ ਦੋਵੇਂ ਪੁੱਤਰ ਅਹੀਮਅਸ ਜੋ ਤੇਰਾ ਪੁੱਤਰ ਹੈ ਅਤੇ ਯੋਨਾਥਾਨ ਜੋ ਅਬਯਾਥਾਰ ਦਾ ਪੁੱਤਰ ਹੈ ਉਨ੍ਹਾਂ ਨੂੰ ਵੀ ਲੈ ਜਾ। 28 ਮੈਂ ਉਨ੍ਹਾਂ ਜਗ੍ਹਾਵਾਂ ਦੇ ਕਰੀਬ ਇੰਤਜ਼ਾਰ ਕਰਾਂਗਾ ਜਿੱਥੇ ਲੋਕ ਮਾਰੂਥਲ ਅੰਦਰ ਜਾਣ ਲਈ ਦਰਿਆ ਪਾਰ ਕਰਦੇ ਹਨ ਜਦ ਤੀਕ ਮੈਨੂੰ ਤੁਹਾਡੇ ਵੱਲੋਂ ਕੋਈ ਖਬਰ ਨਾ ਮਿਲ ਜਾਵੇ।”

29 ਸੋ ਸਾਦੋਕ ਅਤੇ ਅਬਯਾਥਾਰ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਯਰੂਸ਼ਲਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ।

ਅਹੀਥੋਫ਼ਲ ਦੇ ਖਿਲਾਫ਼ ਦਾਊਦ ਦੀ ਪ੍ਰਾਰਥਨਾ

30 ਦਾਊਦ ਜੈਤੂਨ ਦੇ ਪਹਾੜ ਤੇ ਚੜ੍ਹਿਆ। ਉਹ ਰੋ ਰਿਹਾ ਸੀ। ਉਸ ਨੇ ਸਿਰ ਢੱਕਿਆ ਹੋਇਆ ਸੀ ਅਤੇ ਪੈਰੋ ਨੰਗਾ ਸੀ। ਦਾਊਦ ਦੇ ਨਾਲ ਆਏ ਸਾਰੇ ਲੋਕਾਂ ਨੇ ਵੀ ਆਪਣੇ ਸਿਰ ਢੱਕੱ ਲੇ ਅਤੇ ਦਾਊਦ ਦੇ ਨਾਲ ਰੋਦੇ ਹੋਏ ਗਏ।

31 ਇੱਕ ਮਨੁੱਖ ਨੇ ਦਾਊਦ ਨੂੰ ਕਿਹਾ, “ਅਹੀਥੋਫ਼ਲ ਵੀ ਦੁਸ਼ਮਣਾਂ ਵਿੱਚ ਰਲਕੇ ਅਬਸ਼ਾਲੋਮ ਦੇ ਨਾਲ ਹੈ।” ਤਦ ਦਾਊਦ ਨੇ ਆਖਿਆ, “ਹੇ ਯਹੋਵਾਹ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰੱਖਤਾਈ ਨਾਲ ਉਲਟਾਅ ਦੇ।” 32 ਦਾਊਦ ਪਹਾੜ ਦੀ ਚੋਟੀ ਤੇ ਆਇਆ। ਇਹ ਉਹ ਜਗ੍ਹਾ ਸੀ ਜਿੱਥੇ ਉਹ ਅਕਸਰ ਯਹੋਵਾਹ ਦੀ ਉਪਾਸਨਾ ਕਰਨ ਲਈ ਆਉਂਦਾ ਸੀ। ਉਸ ਵਕਤ ਹੂਸ਼ਈ ਅਰਕੀ ਆਪਣੇ ਕੱਪੜੇ ਪਾੜੇ ਹੋਏ ਅਤੇ ਆਪਣੇ ਸਿਰ ਤੇ ਮਿੱਟੀ ਪਾਈ ਹੋਈ ਉਸ ਨੂੰ ਮਿਲਣ ਲਈ ਆਇਆ।

33 ਦਾਊਦ ਨੇ ਹੂਸ਼ਈ ਨੂੰ ਆਖਿਆ, “ਜੇਕਰ ਤੂੰ ਮੇਰੇ ਨਾਲ ਚੱਲੇਂਗਾ ਤਾਂ ਮੇਰੇ ਸਿਰ ਤੇ ਇੱਕ ਹੋਰ ਮਨੁੱਖ ਦਾ ਭਾਰ ਪਵੇਗਾ। 34 ਪਰ ਜੇ ਤੂੰ ਯਰੂਸ਼ਲਮ ਨੂੰ ਮੁੜ ਜਾਵੇਂ ਤਾਂ ਤੂੰ ਅਹੀਥੋਫ਼ਲ ਦੀ ਸਲਾਹ ਨੂੰ ਫ਼ਿਜ਼ੂਲ ਸਿੱਧ ਕਰ ਸੱਕਦਾ ਹੈਂ। ਜੇ ਤੂੰ ਜਾਕੇ ਅਬਸ਼ਾਲੋਮ ਨੂੰ ਆਖੇਁ, ‘ਹੇ ਪਾਤਸ਼ਾਹ! ਮੈਂ ਤੇਰਾ ਸੇਵਕ ਹਾਂ। ਪਹਿਲਾਂ ਮੈਂ ਤੇਰੇ, ਪਿਤਾ ਦੀ ਟਹਿਲ ਕੀਤੀ ਹੁਣ ਮੈਂ ਤੇਰੀ ਸੇਵਾ ਕਰਾਂਗਾ।’ 35 ਸਾਦੋਕ ਅਤੇ ਅਬਯਾਥਾਰ ਜਾਜਕ ਤੇਰੇ ਨਾਲ ਹਨ। ਸੋ ਅਜਿਹਾ ਹੋਵੇ ਕਿ ਜੋ ਕੁਝ ਵੀ ਤੂੰ ਪਾਤਸ਼ਾਹ ਦੇ ਘਰ ਵਿੱਚ ਸੁਣੇ ਸੋ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਦੱਸ ਦੇਵੀਂ। 36 ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਪੁੱਤਰ ਅਹੀਮਅਸ ਸਾਦੋਕ ਦਾ ਅਤੇ ਯੋਨਾਥਾਨ ਅਬਯਾਥਾਰ ਦਾ ਵੀ ਹਨ। ਫ਼ਿਰ ਜੋ ਕੁਝ ਵੀ ਤੁਸੀਂ ਸੁਣੋ ਸੋ ਉਨ੍ਹਾਂ ਦੇ ਰਾਹੀਂ ਮੈਨੂੰ ਅਖਵਾ ਭੇਜਣਾ।”

37 ਇਉਂ ਹੂਸ਼ਈ ਦਾਊਦ ਦਾ ਦੋਸਤ ਸ਼ਹਿਰ ਨੂੰ ਆਇਆ ਅਤੇ ਅਬਸ਼ਾਲੋਮ ਵੀ ਯਰੂਸ਼ਲਮ ਵਿੱਚ ਆਇਆ।

ਸੀਬਾ ਦਾ ਦਾਊਦ ਨੂੰ ਮਿਲਣਾ

16 ਦਾਊਦ ਪਹਾੜ ਦੀ ਚੋਟੀ ਜੈਤੂਨ ਦੇ ਪਹਾੜ ਤੋਂ ਅਗਾਂਹ ਵੱਧਿਆ ਤਾਂ ਮਫ਼ੀਬੋਸ਼ਥ ਦਾ ਨੌਕਰ ਸੀਬਾ ਦਾਊਦ ਨੂੰ ਮਿਲਿਆ। ਉਸ ਕੋਲ ਦੋ ਖੋਤੇ ਕੱਸੇ ਹੋਏ ਸਨ। ਉਨ੍ਹਾਂ ਉੱਪਰ 200 ਰੋਟੀਆਂ, 100 ਗੁੱਛਾ ਦਾਖਾਂ ਦਾ, 100 ਗਰਮੀਆਂ ਦੇ ਮੌਸਮੀ ਫ਼ਲ ਅਤੇ ਇੱਕ ਮਸ਼ਕ ਮੈਅ ਦੀ ਸੀ। ਦਾਊਦ ਪਾਤਸ਼ਾਹ ਨੇ ਸੀਬਾ ਨੂੰ ਆਖਿਆ, “ਇਹ ਸਭ ਵਸਤਾਂ ਕਿਸ ਲਈ ਹਨ?”

ਸੀਬਾ ਨੇ ਕਿਹਾ, “ਇਹ ਖੋਤੇ ਪਾਤਸ਼ਾਹ ਦੇ ਪਰਿਵਾਰ ਦੇ ਚੜ੍ਹਨ ਲਈ ਹਨ ਅਤੇ ਇਹ ਰੋਟੀਆਂ ਅਤੇ ਫ਼ਲ ਉਸ ਦੇ ਅਫ਼ਸਰਾਂ ਦੇ ਖਾਣ ਲਈ ਅਤੇ ਉਜਾੜ ਵਿੱਚ ਜਾਂਦਿਆਂ ਕੋਈ ਵੀ ਮਨੁੱਖ ਰਾਹ ਵਿੱਚ ਕਮਜ਼ੋਰੀ ਮਹਿਸੂਸ ਕਰੇ ਉਸ ਲਈ ਇਹ ਮੈਅ ਦੀ ਮਸ਼ਕ ਹੈ।”

ਪਾਤਸ਼ਾਹ ਨੇ ਪੁੱਛਿਆ, “ਮਫ਼ੀਬੋਸ਼ਥ ਕਿੱਥੇ ਹੈ?”

ਸੀਬਾ ਨੇ ਪਾਤਸ਼ਾਹ ਨੂੰ ਕਿਹਾ, “ਮਫ਼ੀਬੋਸ਼ਥ ਤਾਂ ਯਰੂਸ਼ਲਮ ਵਿੱਚ ਠਹਿਰਿਆ ਹੋਇਆ ਹੈ। ਕਿਉਂ ਜੋ ਉਸ ਨੇ ਆਖਿਆ ਹੈ ਕਿ ਇਸਰਾਏਲੀ ਅੱਜ ਹੀ ਮੇਰੇ ਪਿਤਾ ਦਾ ਰਾਜ ਮੈਨੂੰ ਮੋੜ ਦੇਣਗੇ।”

ਤਦ ਪਾਤਸ਼ਾਹ ਨੇ ਸੀਬਾ ਨੂੰ ਆਖਿਆ, “ਇਸੇ ਲਈ ਮੈਂ ਤੈਨੂੰ ਉਹ ਸਭ ਕੁਝ ਵਾਪਸ ਕਰਦਾ ਹਾਂ ਜੋ ਮਫ਼ੀਬੋਸ਼ਥ ਨਾਲ ਸਬੰਧਿਤ ਹੈ।”

ਸੀਬਾ ਨੇ ਕਿਹਾ, “ਮੈਂ ਤੇਰੇ ਅੱਗੇ ਸਿਰ ਨਿਵਾਉਂਦਾ ਹਾਂ ਅਤੇ ਆਸ ਰੱਖਦਾ ਹਾਂ ਕਿ ਮੈਂ ਆਪਣੇ ਪਾਤਸ਼ਾਹ ਦੀ ਨਿਗਾਹ ਹੇਠਾਂ ਕਿਰਪਾ ਯੋਗ ਹੋਵਾਂ।”

ਸ਼ਿਮਈ ਦਾਊਦ ਨੂੰ ਸਰਾਪਦਾ

ਦਾਊਦ ਪਾਤਸ਼ਾਹ ਤਦ ਬਹੁਰੀਮ ਵਿੱਚ ਆਇਆ। ਉੱਥੇ ਸ਼ਾਊਲ ਦੇ ਘਰਾਣੇ ਦੀ ਕੁੱਲ ਵਿੱਚੋਂ ਗੇਰਾ ਨਾਂ ਦੇ ਮਨੁੱਖ ਦਾ ਪੁੱਤਰ ਸ਼ਿਮਈ ਨਿਕਲਿਆ। ਉਹ ਦਾਊਦ ਨੂੰ ਮੰਦੇ ਬੋਲ ਬੋਲਦਾ ਬਾਹਰ ਨਿਕਲਿਆ ਅਤੇ ਉਹ ਇੰਝ ਬਾਰ-ਬਾਰ ਆਖਦਾ ਗਿਆ।

ਸ਼ਿਮਈ ਨੇ ਦਾਊਦ ਅਤੇ ਉਸ ਦੇ ਟਹਿਲੂਆਂ ਉੱਪਰ ਪਥਰਾਵ ਕਰਨਾ ਸ਼ੁਰੂ ਕਰ ਦਿੱਤਾ। ਪਰ ਉਸ ਵਕਤ ਸੂਰਮੇ ਅਤੇ ਲੋਕ ਦਾਊਦ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਸ਼ਿਮਈ ਦਾਊਦ ਨੂੰ ਸਰਾਪ ਦਿੰਦਾ ਹੋਇਆ ਆਖਣ ਲੱਗਾ, “ਨਿਕਲ ਆ, ਨਿਕਲ ਆ, ਤੂੰ ਖੂਨੀ ਮਨੁੱਖ! ਹੇ ਸ਼ਤਾਨ ਦੀ ਔਲਾਦ। ਯਹੋਵਾਹ ਤੈਨੂੰ ਸਜ਼ਾ ਦੇ ਰਿਹਾ ਹੈ। ਕਿਉਂ ਕਿ ਤੂੰ ਸ਼ਾਊਲ ਦੇ ਘਰਾਣੇ ਦਾ ਖੂਨ ਕੀਤਾ, ਤੂੰ ਸ਼ਾਊਲ ਦੀ ਥਾਂ ਚੁਰਾਕੇ ਖੁਦ ਪਾਤਸ਼ਾਹ ਬਣ ਬੈਠਾ, ਪਰ ਉਹੀ ਸਭ ਬੁਰਿਆਈਆਂ ਹੁਣ ਤੇਰੇ ਨਾਲ ਵਾਪਰ ਰਹੀਆਂ ਹਨ। ਹੁਣ ਯਹੋਵਾਹ ਨੇ ਤੇਰਾ ਰਾਜ ਤੇਰੇ ਪੁੱਤਰ ਅਬਸ਼ਾਲੋਮ ਦੇ ਹੱਥ ਦੇ ਦਿੱਤਾ ਕਿਉਂ ਕਿ ਤੂੰ ਖੂਨੀ ਮਨੁੱਖ ਹੈਂ।”

ਤਦ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਪਾਤਸ਼ਾਹ ਨੂੰ ਆਖਿਆ, “ਇਹ ਮੋਇਆ ਹੋਇਆ ਕੁਤਾ ਭਲਾ ਕਾਹਨੂੰ ਮੇਰੇ ਮਹਾਰਾਜ ਪਾਤਸ਼ਾਹ ਨੂੰ ਸਰਾਪ ਦੇਵੇ? ਜੇਕਰ ਮੈਨੂੰ ਆਗਿਆ ਦੇਵੋਂ ਤਾਂ ਜਾਕੇ ਉਸਦਾ ਸਿਰ ਉਡਾ ਦੇਵਾਂ।”

10 ਪਰ ਪਾਤਸ਼ਾਹ ਨੇ ਜਵਾਬ ਦਿੱਤਾ, “ਸਰੂਯਾਹ ਦੇ ਪੁੱਤਰੋ ਮੈਂ ਕੀ ਕਰ ਸੱਕਦਾ ਹਾਂ? ਅਵੱਸ਼ ਹੀ, ਸ਼ਿਮਈ ਮੈਨੂੰ ਸਰਾਪ ਰਿਹਾ ਹੈ। ਪਰ ਯਹੋਵਾਹ ਨੇ ਉਸ ਨੂੰ ਮੈਨੂੰ ਸਰਾਪਣ ਲਈ ਕਿਹਾ ਹੈ।” 11 ਦਾਊਦ ਨੇ ਵੀ ਅਬੀਸ਼ਈ ਅਤੇ ਆਪਣੇ ਸਾਰੇ ਸੇਵਕਾਂ ਨੂੰ ਆਖਿਆ, “ਵੇਖੋ! ਮੇਰਾ ਆਪਣਾ ਪੁੱਤਰ (ਅਬਸ਼ਾਲੋਮ) ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਫ਼ਿਰ ਬਿਨਯਾਮੀਨ ਦੇ ਪਰਿਵਾਰ-ਸਮੂਹ ਚੋ ਇਸ ਮਨੁੱਖ (ਸ਼ਿਮਈ) ਨੂੰ ਤਾਂ ਮੈਨੂੰ ਸਰਾਪ ਦੇਣ ਦਾ ਵੱਧੇਰੇ ਅਧਿਕਾਰ ਹੈ। ਉਸ ਨੂੰ ਜਾਣ ਦਿਓ ਅਤੇ ਸਰਾਪ ਦੇਣ ਦੇਵੋ ਕਿਉਂ ਕਿ ਯਹੋਵਾਹ ਨੇ ਉਸ ਨੂੰ ਅਜਿਹਾ ਹੁਕਮ ਦਿੱਤਾ ਹੈ।” 12 ਹੋ ਸੱਕਦਾ ਜੋ ਮੰਦੀਆਂ ਗੱਲਾਂ ਮੇਰੇ ਨਾਲ ਵਾਪਰ ਰਹੀਆਂ ਯਹੋਵਾਹ ਉਨ੍ਹਾਂ ਨੂੰ ਵੇਖੇ। ਫ਼ੇਰ ਹੋ ਸੱਕਦਾ ਕਿ ਯਹੋਵਾਹ ਮੈਨੂੰ ਸ਼ਿਮਈ ਦੁਆਰਾ ਅੱਜ ਆਖੀ ਹਰ ਮੰਦੀ ਗੱਲ ਲਈ ਕੁਝ ਚੰਗਾ ਦੇਵੇ।

13 ਤਾਂ ਦਾਊਦ ਅਤੇ ਉਸ ਦੇ ਆਦਮੀ ਆਪਣੇ ਰਾਹ ਤੁਰੇ ਜਾਂਦੇ ਸਨ ਪਰ ਸ਼ਿਮਈ ਦਾਊਦ ਦਾ ਪਿੱਛਾ ਕਰਦਾ ਰਿਹਾ। ਸ਼ਿਮਈ ਪਹਾੜੀ ਦੀ ਦੂਜੀ ਤਰਫ਼ ਸੜਕ ਦੇਰ ਦੂਜੇ ਕਿਨਾਰੇ ਤੁਰਦਾ ਰਿਹਾ ਅਤੇ ਰਾਹ ਵਿੱਚ ਦਾਊਦ ਨੂੰ ਮੰਦੇ ਬੋਲ ਬੋਲਦਾ ਰਿਹਾ ਅਤੇ ਉਸ ਉੱਪਰ ਧੂੜ-ਮਿੱਟੀ ਪਾਉਂਦਾ ਅਤੇ ਵੱਟੇ ਮਾਰਦਾ ਰਿਹਾ।

14 ਦਾਊਦ ਪਾਤਸ਼ਾਹ ਅਤੇ ਉਸ ਦੇ ਸਾਰੇ ਆਦਮੀ ਯਰਦਨ ਦਰਿਆ ਤੇ ਪੁੱਜੇ ਤੇ ਉਸ ਵਕਤ ਉਹ ਬੜੇ ਥੱਕੇ ਹੋਏ ਸਨ। ਇਸ ਲਈ ਉੱਥੇ ਰੁਕ ਕੇ ਉਨ੍ਹਾਂ ਨੇ ਬੋੜੀ ਦੇਰ ਅਰਾਮ ਕਰਕੇ ਥੋੜਾ ਸਾਹ ਲਿਆ।

15 ਅਬਸ਼ਾਲੋਮ ਅਹੀਥੋਫ਼ਲ ਅਤੇ ਹੋਰ ਸਾਰੇ ਇਸਰਾਏਲ ਦੇ ਮਨੁੱਖ ਯਰੂਸ਼ਲਮ ਵਿੱਚ ਆਏ। 16 ਦਾਊਦ ਦਾ ਮਿੱਤਰ ਹੂਸ਼ਈ ਅਰਕੀ ਅਬਸ਼ਾਲੋਮ ਕੋਲ ਆਇਆ ਅਤੇ ਆਖਣ ਲੱਗਾ, “ਪਾਤਸ਼ਾਹ ਜਿਉਂਦਾ ਰਹੇ! ਪਾਤਸ਼ਾਹ ਜਿਉਂਦਾ ਰਹੇ!”

17 ਅਬਸ਼ਾਲੋਮ ਨੇ ਆਖਿਆ, “ਭਲਾ ਤੂੰ ਆਪਣੇ ਮਿੱਤਰ ਦਾਊਦ ਉੱਤੇ ਕਿਰਪਾਲੂ ਕਿਉਂ ਨਹੀਂ? ਭਲਾ ਤੂੰ ਆਪਣੇ ਸਾਰੇ ਮਿੱਤਰਾਂ ਨਾਲ ਯਰੂਸ਼ਲਮ ਛੱਡ ਕੇ ਕਿਉਂ ਨਹੀਂ ਗਿਆ?”

18 ਹੂਸ਼ਈ ਨੇ ਕਿਹਾ, “ਮੈਂ ਉਸ ਮਨੁੱਖ ਵੱਲ ਹਾਂ ਜਿਸ ਨੂੰ ਯਹੋਵਾਹ ਚੁਣਦਾ ਹੈ। ਇਨ੍ਹਾਂ ਲੋਕਾਂ ਅਤੇ ਇਸਰਾਏਲ ਦੇ ਲੋਕਾਂ ਨੇ ਤੈਨੂੰ ਚੁਣਿਆ, ਇਸ ਲਈ ਮੈਂ ਤੇਰੇ ਨਾਲ ਹੀ ਰਹਾਂਗਾ। 19 ਇਸ ਤੋਂ ਪਹਿਲਾਂ ਮੈਂ ਤੇਰੇ ਪਿਤਾ ਦੀ ਸੇਵਾ ਕੀਤੀ ਇਸ ਲਈ ਮੈਂ ਹੁਣ ਦਾਊਦ ਦੇ ਪੁੱਤਰ ਦੀ ਟਹਿਲ ਕਰਾਂਗਾ, ਤੇਰੀ ਸੇਵਾ ਕਰਾਂਗਾ।”

ਅਬਸ਼ਾਲੋਮ ਨੇ ਅਹੀਥੋਫ਼ਲ ਤੋਂ ਸਲਾਹ ਮੰਗੀ

20 ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਕਿਹਾ, “ਕਿਰਪਾ ਕਰਕੇ ਸਾਨੂੰ ਦੱਸੋ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ?”

21 ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਅਖਿਆ, “ਤੇਰੇ ਪਿਤਾ ਆਪਣੀਆਂ ਕੁਝ ਪਤਨੀਆਂ ਨੂੰ ਇੱਥੇ ਪਿੱਛੇ ਘਰ ਦੀ ਦੇਖ ਭਾਲ ਲਈ ਛੱਡ ਗਏ ਹਨ ਸੋ ਤੂੰ ਜਾ ਅਤੇ ਉਨ੍ਹਾਂ ਨਾਲ ਜਾਕੇ ਜਿਨਸੀ ਸੰਬੰਧ ਕਰ। ਤਦ ਸਾਰੇ ਇਸਰਾਏਲੀ ਜਦੋਂ ਇਹ ਸੁਨਣਗੇ ਕਿ ਤਹਾਡੇ ਪਿਤਾ ਦੀ ਤੁਹਾਡੇ ਨਾਲ ਬੜੀ ਨਫ਼ਰਤ ਹੈ ਤਾਂ ਜੋ ਤੁਹਾਡੇ ਨਾਲ ਹਨ ਉਨ੍ਹਾਂ ਸਭਨਾਂ ਦੇ ਹੱਥ ਤਕੜੇ ਹੋਣਗੇ।”

22 ਤਦ ਉਨ੍ਹਾਂ ਨੇ ਘਰ ਦੀ ਛੱਤ ਉੱਪਰ ਅਬਸ਼ਾਲੋਮ ਲਈ ਤੰਬੂ ਲਗਾਇਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਵੇਖਦਿਆਂ ਆਪਣੇ ਪਿਤਾ ਦੀਆਂ ਪਤਨੀਆਂ ਦੇ ਨਾਲ ਸੰਭੋਗ ਕੀਤਾ। 23 ਉਸ ਵਕਤ ਅਹੀਥੋਫ਼ਲ ਦੀ ਸਲਾਹ ਜੋ ਉਨ੍ਹਾਂ ਦਿਨਾਂ ਵਿੱਚ ਉਹ ਦਿੰਦਾ ਸੀ ਅਜਿਹੀ ਹੁੰਦੀ ਸੀ ਜੋ ਇਉਂ ਜਾਣੀ ਜਾਂਦੀ ਸੀ ਕਿ ਉਸ ਨੇ ਉਹ ਪਰਮੇਸ਼ੁਰ ਦੀ ਬਾਣੀ ਦੇ ਰਾਹੀਂ ਇਹ ਪਾਈ ਹੈ। ਇਸ ਲਈ ਦਾਊਦ ਅਤੇ ਅਬਸ਼ਾਲੋਮ ਦੋਨਾਂ ਲਈ ਉਸਦੀ ਬਾਣੀ ਬੜੀ ਮਹੱਤਵਯੋਗ ਸੀ।

ਅਹੀਥੋਫ਼ਲ ਦੀ ਦਾਊਦ ਵਾਸਤੇ ਸਲਾਹ

17 ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਇਹ ਵੀ ਕਿਹਾ, “ਮੈਨੂੰ ਪਰਵਾਨਗੀ ਦੇਵੋ ਜੋ ਮੈਂ ਹੁਣ 12,000 ਮਨੁੱਖ ਚੁਣ ਲਵਾਂ ਅਤੇ ਅੱਜ ਹੀ ਰਾਤ ਉੱਠ ਕੇ ਦਾਊਦ ਦਾ ਪਿੱਛਾ ਕਰਾਂ। ਮੈਂ ਉਸ ਨੂੰ ਉਸ ਵਕਤ ਫ਼ੜਾਂਗਾ ਜਦੋਂ ਕਿ ਉਹ ਥੱਕਿਆ-ਹਾਰਿਆ ਪਿਆ ਹੋਵੇਗਾ। ਮੈਂ ਉਸ ਨੂੰ ਡਰਾਵਾਂਗਾ ਅਤੇ ਉਸ ਦੇ ਸਾਰੇ ਲੋਕ ਭੱਜ ਜਾਣਗੇ। ਪਰ ਮੈਂ ਸਿਰਫ਼ ਦਾਊਦ ਪਾਤਸ਼ਾਹ ਨੂੰ ਹੀ ਮਾਰਾਂਗਾ। ਫ਼ਿਰ ਮੈਂ ਸਾਰੇ ਲੋਕਾਂ ਨੂੰ ਤੇਰੇ ਕੋਲ ਵਾਪਸ ਲੈ ਆਵਾਂਗਾ। ਜੇਕਰ ਦਾਊਦ ਮਰ ਗਿਆ ਤਾਂ ਫ਼ਿਰ ਸਾਰੇ ਲੋਕੀ ਸ਼ਾਂਤੀ ’ਚ ਵਾਪਸ ਮੁੜ ਆਉਣਗੇ।”

ਸੋ ਇਹ ਗੱਲ ਅਬਸ਼ਾਲੋਮ ਅਤੇ ਸਾਰੇ ਇਸਰਾਏਲੀ ਆਗੂਆਂ ਨੂੰ ਚੰਗੀ ਲਗੀ। ਪਰ ਅਬਸ਼ਾਲੋਮ ਨੇ ਆਖਿਆ, “ਹੁਣ ਹੂਸ਼ਈ ਅਰਕੀ ਨੂੰ ਵੀ ਸੱਦ ਲਵੋ! ਮੈਂ ਉਸ ਦੇ ਮੂੰਹੋਂ ਵੀ ਕੁਝ ਸੁਣਨਾ ਚਾਹੁੰਦਾ ਹਾਂ।”

ਹੂਸ਼ਈ ਦਾ ਅਹੀਥੋਫ਼ਲ ਦੀ ਸਲਾਹ ਨੂੰ ਗਰਕ ਕਰਨਾ

ਹੂਸ਼ਈ ਅਬਸ਼ਾਲੋਮ ਕੋਲ ਆਇਆ ਅਤੇ ਅਬਸ਼ਾਲੋਮ ਨੇ ਹੂਸ਼ਈ ਨੂੰ ਕਿਹਾ, “ਇਹ ਹੈ ਅਹੀਥੋਫ਼ਲ ਦੀ ਸਲਾਹ, ਕੀ ਸਾਨੂੰ ਉਸ ਤੇ ਅਮਲ ਕਰਨਾ ਚਾਹੀਦਾ ਹੈ? ਜੇਕਰ ਨਹੀਂ ਤਾਂ ਸਾਨੂੰ ਦੱਸੋ?”

ਹੂਸ਼ਈ ਨੇ ਅਬਸ਼ਾਲੋਮ ਨੂੰ ਕਿਹਾ, “ਅਹੀਥੋਫ਼ਲ ਨੇ ਜੋ ਇਹ ਸਲਾਹ ਇਸ ਵਕਤ ਦੱਸੀ ਹੈ ਉਹ ਚੰਗੀ ਨਹੀਂ।” ਨਾਲ ਹੀ ਹੂਸ਼ਈ ਨੇ ਇਹ ਵੀ ਕਿਹਾ, “ਤੁਸੀਂ ਆਪਣੇ ਪਿਤਾ ਅਤੇ ਉਸ ਦੇ ਆਦਮੀਆਂ ਨੂੰ ਵੀ ਜਾਣਦੇ ਹੀ ਹੋ ਕਿ ਉਹ ਕਿੰਨੇ ਸੂਰਮੇ ਹਨ। ਉਹ ਇੰਨੇ ਖਤਰਨਾਕ ਹਨ ਜਿੰਨੇ ਕਿ ਜੰਗਲੀ ਰਿੱਛ ਜਿਵੇਂ ਉਸ ਦੇ ਬੱਚੇ ਨੂੰ ਉਜਾੜ ਵਿੱਚ ਖੁਸ ਜਾਣ ਤਾਂ ਹੁੰਦਾ ਹੈ। ਤੁਹਾਡੇ ਪਿਤਾ ਇੱਕ ਯੋਧਾ ਵੀਰ ਹਨ ਅਤੇ ਉਹ ਸਾਰੀ ਰਾਤ ਲੋਕਾਂ ਨਾਲ ਨਹੀਂ ਠਹਿਰੇਗਾ। ਹੁਣ ਵੀ ਸ਼ਾਇਦ ਉਹ ਕਿਸੇ ਖੁੱਡ ਜਾਂ ਗੁਫ਼ਾ ਵਿੱਚ ਲੁਕਿਆ ਹੋਵੇ। ਜੇਕਰ ਤੁਹਾਡਾ ਪਿਤਾ ਪਹਿਲਾਂ ਤੁਹਾਡੇ ਤੋਂ ਤੁਹਾਡੇ ਤੇ ਹਮਲਾ ਬੋਲੇ ਤਾਂ ਲੋਕਾਂ ਵਿੱਚ ਖਬਰ ਫ਼ੈਲ ਜਾਵੇਗੀ ਅਤੇ ਉਹ ਸੋਚਣਗੇ, ‘ਅਬਸ਼ਾਲੋਮ ਦੇ ਆਦਮੀ ਹਾਰ ਰਹੇ ਹਨ!’ 10 ਤਾਂ ਫ਼ਿਰ ਭਾਵੇਂ ਜਿਹੜੇ ਸ਼ੇਰ ਵਰਗੇ ਬਹਾਦੁਰ ਸੂਰਮੇ ਵੀ ਹਨ ਉਹ ਵੀ ਡਰ ਜਾਣਗੇ ਕਿਉਂ ਕਿ ਸਾਰੇ ਇਸਰਾਏਲੀ ਜਾਣਦੇ ਹਨ ਕਿ ਤੁਹਾਡੇ ਪਿਤਾ ਵੱਡੇ ਵੀਰ ਯੋਧਾ ਹਨ ਅਤੇ ਉਸ ਦੇ ਆਦਮੀ ਵੀ ਬੜੇ ਬਹਾਦੁਰ ਸੂਰਮੇ ਹਨ।

11 “ਮੈਂ ਤਾਂ ਤੁਹਾਨੂੰ ਇਹੀ ਸੁਝਾਅ ਦਿੰਦਾ ਹਾਂ ਕਿ ਤੁਸੀਂ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਸਾਰੇ ਇਸਰਾਏਲੀਆਂ ਨੂੰ ਇਕੱਠਿਆਂ ਕਰੋ। ਤਦ ਉੱਥੇ ਇੰਨੇ ਲੋਕ ਹੋਣ ਜਿਵੇਂ ਸਮੁੰਦਰ ਕੰਢੇ ਰੇਤ। ਤਦ ਤੁਸੀਂ ਲੜਾਈ ਵਿੱਚ ਜ਼ਰੂਰ ਉੱਤਰੋ। 12 ਅਤੇ ਅਸੀਂ ਦਾਊਦ ਨੂੰ ਜਿੱਥੇ ਉਹ ਲੁਕਿਆ ਹੋਵੇਗਾ, ਫ਼ੜ ਲਵਾਂਗੇ। ਅਸੀਂ ਬਹੁਤ ਸਾਰੇ ਸਿਪਾਹੀਆਂ ਨਾਲ ਦਾਊਦ ਤੇ ਹਮਲਾ ਬੋਲਾਂਗੇ ਅਸੀਂ ਉਸ ਵਕਤ ਘਾਹ ਤੇ ਪਈ ਬਹੁਤ ਸਾਰੀ ਤਰੇਲ ਵਾਂਗ ਹੋਵਾਂਗੇ ਅਤੇ ਅਸੀਂ ਦਾਊਦ ਅਤੇ ਉਸ ਦੇ ਸਾਰੇ ਆਦਮੀਆਂ ਨੂੰ ਮਾਰ ਮੁਕਾਵਾਂਗੇ। ਉਸਦਾ ਕੋਈ ਵੀ ਮਨੁੱਖ ਜਿਉਂਦਾ ਨਹੀਂ ਬਚੇਗਾ। 13 ਜੇਕਰ ਦਾਊਦ ਕਿਸੇ ਸ਼ਹਿਰ ਵਿੱਚ ਵੜ ਗਿਆ ਹੋਵੇ ਤਾਂ ਸਾਰੇ ਇਸਰਾਏਲੀ ਉਸ ਸ਼ਹਿਰ ਵਿੱਚ ਰੱਸੀਆਂ ਲੈ ਕੇ ਚੜ੍ਹ ਜਾਣਗੇ ਅਤੇ ਅਸੀਂ ਉਸ ਸ਼ਹਿਰ ਦੀਆਂ ਸਾਰੀਆਂ ਦੀਵਾਰਾਂ ਭੰਨ ਸੁੱਟਾਂਗੇ। ਅਸੀਂ ਉਸ ਨੂੰ ਖੱਡ ਜਾਂ ਵਾਦੀ ਵਿੱਚ ਅਜਿਹਾ ਸੁੱਟਾਂਗੇ ਕਿ ਉਸ ਸ਼ਹਿਰ ਵਿੱਚ ਤੁਹਾਨੂੰ ਇੱਕ ਕੰਕਰ ਵੀ ਨਾ ਲੱਭੇਗਾ।”

14 ਅਬਸ਼ਾਲੋਮ ਅਤੇ ਸਾਰੇ ਇਸਰਾਏਲੀਆਂ ਨੇ ਕਿਹਾ, “ਹੂਸ਼ਈ ਅਰਕੀ ਦੀ ਸਲਾਹ ਅਹੀਥੋਫ਼ਲ ਦੀ ਸਲਾਹ ਕੋਲੋਂ ਚੰਗੀ ਹੈ।” ਉਨ੍ਹਾਂ ਨੇ ਅਜਿਹਾ ਇਸ ਲਈ ਆਖਿਆ ਕਿਉਂ ਕਿ ਇਹ ਯਹੋਵਾਹ ਦੀ ਵਿਉਂਤ ਸੀ। ਯਹੋਵਾਹ ਨੇ ਅਹੀਥੋਫ਼ਲ ਦੀ ਸਲਾਹ ਨੂੰ ਨਕਾਰਾ ਸਿੱਧ ਕਰਨ ਦੀ ਸਲਾਹ ਦਿੱਤੀ ਸੀ ਕਿਉਂ ਕਿ ਯਹੋਵਾਹ ਨੇ ਅਹੀਥੋਫ਼ਲ ਦੀ ਚੰਗੀ ਸਲਾਹ ਨੂੰ ਉਲਟਾ ਪਾਉਣ ਲਈ ਅੱਗੇ ਹੀ ਠਹਿਰਾ ਦਿੱਤਾ ਸੀ ਕਿ ਯਹੋਵਾਹ ਅਬਸ਼ਾਲੋਮ ਉੱਤੇ ਬੁਰਿਆਈ ਪਾਵੇ।

ਹੂਸ਼ਈ ਨੇ ਦਾਊਦ ਨੂੰ ਖਬਰਦਾਰ ਕੀਤਾ

15 ਤਦ ਹੂਸ਼ਈ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਆਖਿਆ ਕਿ ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਅਤੇ ਇਸਰਾਏਲ ਦੇ ਆਗੂਆਂ ਨੂੰ ਇਉਂ ਸਲਾਹ ਦਿੱਤੀ ਹੈ ਅਤੇ ਮੈਂ ਇਉਂ ਇਹ-ਇਹ ਸਲਾਹ ਦਿੱਤੀ ਹੈ। ਤਦ ਹੂਸ਼ਈ ਨੇ ਕਿਹਾ, 16 “ਜਲਦੀ ਹੀ ਦਾਊਦ ਨੂੰ ਇਹ ਸੁਨੇਹਾ ਭੇਜੋ। ਉਸ ਨੂੰ ਆਖੋ ਕਿ ਅੱਜ ਰਾਤ ਉਸ ਜਗ੍ਹਾ ਦੇ ਕਰੀਬ ਨਾ ਰਹੇ ਜਿਥੋਂ ਦੀ ਲੋਕ ਮਾਰੂਥਲ ਅੰਦਰ ਜਾਂਦੇ ਹਨ। ਇਸਦੀ ਬਜਾਇ, ਉਸ ਨੂੰ ਕਿਸੇ ਵੀ ਕੀਮਤ ਤੇ ਪਾਰ ਲੰਘ ਜਾਣਾ ਚਾਹੀਦਾ ਹੈ ਨਹੀਂ ਤਾਂ ਉਸ ਉੱਤੇ ਅਤੇ ਉਸ ਦੇ ਸਾਰੇ ਲੋਕਾਂ ਉੱਤੇ ਹਮਲਾ ਹੋਵੇਗਾ ਅਤੇ ਉਹ ਤਬਾਹ ਹੋ ਜਾਣਗੇ।”

17 ਉਸ ਵੇਲੇ ਯੋਨਾਥਾਨ ਅਤੇ ਅਹੀਮਅਸ ਏਨ-ਰੋਗੇਲ ਵਿੱਚ ਜਾਜਕ ਦੇ ਪੁੱਤਰ ਰਹਿੰਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਆਉਣਾ ਜਾਣਾ ਸ਼ਹਿਰ ਵਿੱਚ ਜਾਣਿਆ ਜਾਵੇ ਤਾਂ ਇੱਕ ਨੌਕਰਾਨੀ ਨੇ ਉਨ੍ਹਾਂ ਨੂੰ ਜਾਕੇ ਦੱਸਿਆ ਅਤੇ ਸਾਰੀ ਖਬਰ ਦਿੱਤੀ ਤਾਂ ਫ਼ਿਰ ਯੋਨਾਥਾਨ ਅਤੇ ਅਹੀਮਅਸ ਉੱਥੋਂ ਗਏ ਅਤੇ ਇਹ ਸਾਰੀ ਖਬਰ ਦਾਊਦ ਪਾਤਸ਼ਾਹ ਨੂੰ ਜਾ ਦੱਸੀ।

18 ਪਰ ਇੱਕ ਮੁੰਡੇ ਨੇ ਯੋਨਾਥਾਨ ਅਤੇ ਅਹੀਮਅਸ ਨੂੰ ਜਾਂਦਿਆਂ ਵੇਖ ਲਿਆ ਅਤੇ ਉਹ ਅਬਸ਼ਾਲੋਮ ਨੂੰ ਖਬਰ ਦੇਣ ਲਈ ਦੌੜਿਆ। ਯੋਨਾਥਾਨ ਅਤੇ ਅਬਸ਼ਾਲੋਮ ਉੱਥੋਂ ਬੜੀ ਤੇਜ਼ੀ ਨਾਲ ਭੱਜੇ ਅਤੇ ਬਹੁਰੀਮ ਵਿੱਚ ਇੱਕ ਆਦਮੀ ਦੇ ਘਰ ਆਣ ਵੜੇ। ਉਸ ਆਦਮੀ ਦੇ ਵਿਹੜੇ ਵਿੱਚ ਇੱਕ ਖੂਹ ਸੀ, ਉਹ ਉਸ ਵਿੱਚ ਉਤਰ ਗਏ। 19 ਉਸ ਆਦਮੀ ਦੀ ਪਤਨੀ ਨੇ ਖੂਹ ਉੱਪਰ ਇੱਕ ਚਾਦਰ ਵਿਛਾਅ ਦਿੱਤੀ ਅਤੇ ਉਸ ਉੱਪਰ ਅਨਾਜ ਖਲਾਰ ਦਿੱਤਾ। ਇਸ ਨਾਲ ਖੂਹ ਕਣਕ ਦੀ ਖੇਹੀ ਜਿਹੀ ਲੱਗਣ ਲੱਗਾ। ਇਉਂ ਕਿਸੇ ਨੂੰ ਵੀ ਇਹ ਪਤਾ ਨਾ ਲੱਗਿਆ ਕਿ ਉਹ ਦੋਵੇਂ ਇੱਥੇ ਲੁਕੇ ਹੋਏ ਹਨ। 20 ਅਬਸ਼ਾਲੋਮ ਦੇ ਆਦਮੀ ਨੌਕਰ ਉਸ ਔਰਤ ਦੇ ਘਰ ਆਏ ਅਤੇ ਉਨ੍ਹਾਂ ਪੁੱਛਿਆ, “ਅਹੀਮਅਸ ਅਤੇ ਯੋਨਾਥਾਨ ਕਿੱਥੇ ਹਨ?”

ਉਸ ਔਰਤ ਨੇ ਅਬਸ਼ਾਲੋਮ ਦੇ ਸੇਵਕਾਂ ਨੂੰ ਕਿਹਾ, “ਉਹ ਤਾਂ ਹੁਣ ਤੀਕ ਨਦੀਓ ਵੀ ਪਾਰ ਲੰਘ ਗਏ ਹੋਣਗੇ।”

ਤਦ ਅਬਸ਼ਾਲੋਮ ਦੇ ਸੇਵਕਾਂ ਨੇ ਉਨ੍ਹਾਂ ਦੋਨਾਂ ਨੂੰ ਇੱਧਰ ਉੱਧਰ ਲੱਭਿਆ, ਪਰ ਜਦੋਂ ਉਨ੍ਹਾਂ ਨੂੰ ਉਹ ਨਾ ਲੱਭੇ ਤਾਂ ਉਹ ਯਰੂਸ਼ਲਮ ਨੂੰ ਵਾਪਸ ਮੁੜ ਗਏ।

21 ਜਦੋਂ ਉਸ ਦੇ ਨੌਕਰ ਵਾਪਸ ਚੱਲੇ ਗਏ ਤਾਂ ਯੋਨਾਥਾਨ ਅਤੇ ਅਹੀਮਅਸ ਖੂਹ ਚੋ ਬਾਹਰ ਨਿਕਲੇ ਅਤੇ ਉਨ੍ਹਾਂ ਨੇ ਜਾਕੇ ਦਾਊਦ ਨੂੰ ਦੱਸਿਆ, “ਜਲਦੀ ਕਰ! ਜਲਦੀ ਦਰਿਆ ਪਾਰ ਕਰ ਕਿਉਂ ਕਿ ਅਹੀਥੋਫ਼ਲ ਤੇਰੇ ਖਿਲਾਫ਼ ਇਹ ਸਲਾਹ ਕਰ ਰਿਹਾ ਹੈ।”

22 ਤਦ ਦਾਊਦ ਅਤੇ ਉਸ ਦੇ ਸਾਰੇ ਆਦਮੀ ਯਰਦਨ ਦਰਿਆ ਤੋਂ ਪਾਰ ਲੰਘ ਗਏ। ਸਵੇਰ ਹੋਣ ਤੋਂ ਪਹਿਲਾਂ ਉਹ ਤੇ ਉਸ ਦੇ ਆਦਮੀ ਦਰਿਆ ਪਾਰ ਕਰ ਚੁੱਕੇ ਸਨ।

ਅਹੀਥੋਫ਼ਲ ਦਾ ਖੁਦਕੁਸ਼ੀ ਕਰਨਾ

23 ਜਦੋਂ ਅਹੀਥੋਫ਼ਲ ਨੇ ਵੇਖਿਆ ਕਿ ਇਸਰਾਏਲੀਆਂ ਨੇ ਉਸਦੀ ਸਲਾਹ ਨੂੰ ਨਹੀਂ ਮੰਨਿਆ ਤਾਂ ਉਸ ਨੇ ਆਪਣੇ ਖੋਤੇ ਨੂੰ ਕਸਿਆ ਅਤੇ ਆਪਣੇ ਖੋਤੇ ਤੇ ਕਾਠੀ ਪਾਕੇ ਉਸ ਉੱਪਰ ਚੜ੍ਹ ਕੇ ਆਪਣੇ ਸ਼ਹਿਰ ਵਿੱਚ ਆਪਣੇ ਘਰ ਨੂੰ ਵਾਪਸ ਮੁੜ ਗਿਆ। ਉਸ ਨੇ ਆਪਣੇ ਪਰਿਵਾਰ ਨੂੰ ਸੁਧਾਰ ਕੇ ਆਪਣੇ ਆਪਨੂੰ ਫ਼ਾਹਾ ਦੇ ਦਿੱਤਾ। ਜਦੋਂ ਅਹੀਥੋਫ਼ਲ ਮਰ ਗਿਆ ਤਾਂ ਲੋਕਾਂ ਨੇ ਉਸ ਨੂੰ ਉਸ ਦੇ ਪਿਤਾ ਦੀ ਸਮਾਧ ਵਿੱਚ ਹੀ ਦੱਬ ਦਿੱਤਾ।

ਅਬਸ਼ਾਲੋਮ ਦਾ ਯਰਦਨ ਦਰਿਆ ਲੰਘਣਾ

24 ਫ਼ੇਰ ਦਾਊਦ ਮਹਨਇਮ ਨੂੰ ਲੰਘ ਗਿਆ ਪਰ ਅਬਸ਼ਾਲੋਮ ਅਤੇ ਇਸਰਾਏਲੀਆਂ ਨੇ ਜੋ ਉਸ ਦੇ ਨਾਲ ਸਨ ਯਰਦਨ ਦਰਿਆ ਪਾਰ ਕੀਤਾ। 25 ਅਬਸ਼ਾਲੋਮ ਨੇ ਯੋਆਬ ਦੀ ਥਾਂ ਅਮਾਸਾ ਨੂੰ ਸੈਨਾ ਦਾ ਕਪਤਾਨ ਬਣਾਇਆ। [i] ਅਮਾਸਾ ਇੱਕ ਯਿਥਰਾ ਨਾਂ ਦੇ ਇਸਰਾਏਲੀ ਮਨੁੱਖ ਦਾ ਪੁੱਤਰ ਸੀ। ਉਸ ਨੇ ਨਾਹਸ਼ ਦੀ ਧੀ, ਯੋਆਬ ਦੀ ਮਾਂ ਸਰੂਯਾਹ ਦੀ ਭੈਣ ਅਬੀਗੈਲ ਨਾਲ ਸੰਭੋਗ ਕੀਤਾ ਸੀ। 26 ਇਉਂ ਅਬਸ਼ਾਲੋਮ ਅਤੇ ਇਸਰਾਏਲੀਆਂ ਨੇ ਗਿਲਆਦ ਦੇ ਦੇਸ਼ ਵਿੱਚ ਡੇਰੇ ਲਾ ਲਏ।

ਸ਼ੋਬੀ, ਮਾਕੀਰ ਅਤੇ ਬਰਜ਼ਿੱਲਈ

27 ਤਦ ਦਾਊਦ ਮਹਨਇਮ ਵਿੱਚ ਪਹੁੰਚਿਆ। ਸ਼ੋਬੀ, ਮਾਕੀਰ ਅਤੇ ਬਰਜ਼ਿੱਲਈ ਵੀ ਉਸੇ ਜਗ੍ਹਾ ਸਨ। (ਸ਼ੋਬੀ ਨਾਹਸ਼ ਦਾ ਪੁੱਤਰ, ਅੰਮੋਨੀਆਂ ਦੇ ਰੱਬਾਹ ਤੋਂ ਸੀ। ਮਾਕੀਰ ਜੋ ਕਿ ਅੰਮੀਏਲ ਦਾ ਪੁੱਤਰ ਲੋ-ਦਬਾਰ ਤੋਂ ਸੀ ਅਤੇ ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ ਸੀ।) 28-29 ਉਨ੍ਹਾਂ ਤਿੰਨਾਂ ਮਨੁੱਖਾਂ ਨੇ ਕਿਹਾ, “ਉਜਾੜ ਵਿੱਚ ਲੋਕ ਭੁੱਖੇ, ਪਿਆਸੇ ਅਤੇ ਥੱਕੇ ਹੋਏ ਹਨ।” ਇਸ ਲਈ ਉਹ ਦਾਊਦ ਲਈ ਅਤੇ ਉਸ ਦੇ ਨਾਲ ਜਿੰਨੇ ਆਦਮੀ ਸਨ ਉਨ੍ਹਾਂ ਲਈ ਬਹੁਤ ਸਾਰਾ ਸਮਾਨ ਲਿਆਏ। ਉਨ੍ਹਾਂ ਨੇ ਉਨ੍ਹਾਂ ਲੋਕਾਂ ਵਾਸਤੇ ਅਤੇ ਦਾਊਦ ਲਈ ਬਿਸਤਰੇ ਭਾਂਡੇ ਤੇ ਕਟੋਰੇ ਕਈ ਤਰ੍ਹਾਂ ਦੇ ਬਰਤਨ ਲਿਆਂਦੇ। ਇਸ ਦੇ ਇਲਾਵਾ ਕਣਕ, ਜੌਂ, ਆਟਾ, ਭੁੰਨੇ ਹੋਏ ਅਨਾਜ, ਰਵਾਂਹ ਦੀਆਂ ਫ਼ਲੀਆਂ, ਮਸਰ, ਭੁੰਨੇ ਹੋਏ ਛੋਲੇ, ਸ਼ਹਿਦ, ਮੱਖਣ, ਭੇਡਾਂ ਅਤੇ ਪਨੀਰ ਆਦਿ ਵਸਤਾਂ ਲਿਆਏ।

ਦਾਊਦ ਦੀ ਲੜਾਈ ਲਈ ਤਿਆਰੀ

18 ਦਾਊਦ ਨੇ ਆਪਣੇ ਆਦਮੀ ਗਿਣੇ। ਉਸ ਨੇ ਹਜ਼ਾਰਾਂ ਲੋਕਾਂ ਉੱਪਰ ਕਪਤਾਨ ਅਤੇ ਸੌਆਂ ਉੱਪਰ ਕਪਤਾਨ ਥਾਪ ਦਿੱਤੇ। ਦਾਊਦ ਨੇ ਲੋਕਾਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ ਅਤੇ ਫ਼ਿਰ ਉਨ੍ਹਾਂ ਨੂੰ ਬਾਹਰ ਭੇਜ ਦਿੱਤਾ। ਇੱਕ ਤਿਹਾਈ ਹਿੱਸੇ ਦਾ ਆਗੂ ਯੋਆਬ ਨੂੰ ਬਣਾਇਆ ਅਤੇ ਦੂਜੇ ਇੱਕ ਤਿਹਾਈ ਦਸਤੇ ਦਾ ਆਗੂ ਯੋਆਬ ਦੇ ਭਰਾ ਸਰੂਯਾਹ ਦੇ ਪੁੱਤਰ ਅਬੀਸ਼ਈ ਨੂੰ ਬਣਾਇਆ ਅਤੇ ਇੱਕ ਤਿਹਾਈ ਦਸਤੇ ਨੂੰ ਗਿੱਤੀ ਇੱਤਈ ਦੇ ਹੱਥ ਕਰ ਦਿੱਤਾ ਅਤੇ ਉਨ੍ਹਾਂ ਨੂੰ ਬਾਹਰ ਘੱਲ ਦਿੱਤਾ।

ਪਾਤਸ਼ਾਹ ਦਾਊਦ ਨੇ ਲੋਕਾਂ ਨੂੰ ਆਖਿਆ, “ਮੈਂ ਵੀ ਤੁਹਾਡੇ ਨਾਲ ਚੱਲਾਂਗਾ।”

ਪਰ ਲੋਕਾਂ ਨੇ ਕਿਹਾ, “ਨਹੀਂ! ਤੁਹਾਨੂੰ ਸਾਡੇ ਨਾਲ ਨਹੀਂ ਜਾਣਾ ਚਾਹੀਦਾ। ਕਿਉਂ ਕਿ ਜੇਕਰ ਸਾਨੂੰ ਨੱਸਣਾ ਪਵੇ ਤਾਂ ਅਬਸ਼ਾਲੋਮ ਨੂੰ ਸਾਡੀ ਕੋਈ ਪਰਵਾਹ ਨਹੀਂ ਹੋਵੇਗੀ ਅਤੇ ਜੇਕਰ ਅਸੀਂ ਕਦੇ ਅੱਧੇ ਵੀ ਮਾਰੇ ਜਾਈਏ ਤਾਂ ਵੀ ਅਬਸ਼ਾਲੋਮ ਦੇ ਆਦਮੀ ਪਰਵਾਹ ਨਹੀਂ ਕਰਨਗੇ। ਪਰ ਤਸੀਂ ਸਾਡੇ 10,000 ਵਰਗੇ ਹੋ। ਇਸਤੋਂ ਤਾਂ ਚੰਗਾ ਹੋਵੇਗਾ ਜੇਕਰ ਤੁਸੀਂ ਸ਼ਹਿਰ ਵਿੱਚ ਹੀ ਠਹਿਰੋ। ਤਦ ਜੇਕਰ ਸਾਨੂੰ ਮਦਦ ਦੀ ਲੋੜ ਹੋਵੇ ਤਾਂ ਤੁਸੀਂ ਸਾਡੀ ਮਦਦ ਕਰ ਸੱਕਦੇ ਹੋ।”

ਪਾਤਸ਼ਾਹ ਨੇ ਆਪਣੇ ਲੋਕਾਂ ਨੂੰ ਕਿਹਾ, “ਮੈਂ ਉਹੀ ਕਰਾਂਗਾ ਜਿਸ ਕੰਮ ਨੂੰ ਤੁਸੀਂ ਠੀਕ ਸਮਝੋ।”

ਤਦ ਪਾਤਸ਼ਾਹ ਸ਼ਹਿਰ ਦੇ ਲਾਂਘੇ ਦੇ ਦਰਵਾਜ਼ੇ ਕੋਲ ਖਲੋਤਾ ਅਤੇ ਸਾਰੀ ਫ਼ੌਜ ਚਲੀ ਗਈ। ਇਹ ਸਾਰੀ ਫ਼ੌਜ 100 ਅਤੇ 1,000 ਦੀਆਂ ਟੁਕੜੀਆਂ ਵਿੱਚ ਗਈ।

“ਜੁਆਨ ਅਬਸ਼ਾਲੋਮ ਨਾਲ ਨਰਮ ਵਤੀਰਾ”

ਪਾਤਸ਼ਾਹ ਨੇ ਯੋਆਬ ਨੂੰ ਅਬੀਸ਼ਈ ਅਤੇ ਇੱਤਈ ਨੂੰ ਹੁਕਮ ਦਿੱਤਾ ਅਤੇ ਕਿਹਾ, “ਮੇਰੀ ਖਾਤਿਰ ਉਸ ਜੁਆਨ ਅਬਸ਼ਾਲੋਮ ਨਾਲ ਨਰਮ ਵਰਤਾਓ ਕਰਨਾ।”

ਜਿਸ ਵੇਲੇ ਪਾਤਸ਼ਾਹ ਨੇ ਸਭਨਾਂ ਕਪਤਾਨਾਂ ਨੂੰ ਅਬਸ਼ਾਲੋਮ ਦੇ ਲਈ ਇਹ ਆਗਿਆ ਦਿੱਤੀ ਤਾਂ ਸਾਰੇ ਲੋਕਾਂ ਨੇ ਸੁਣੀ।

ਦਾਊਦ ਦੀ ਫ਼ੌਜ ਨੇ ਅਬਸ਼ਾਲੋਮ ਦੀ ਫ਼ੌਜ ਨੂੰ ਹਰਾਇਆ

ਦਾਊਦ ਦੀ ਫ਼ੌਜ ਅਬਸ਼ਾਲੋਮ ਦੀ ਇਸਰਾਏਲੀ ਫ਼ੌਜ ਦੇ ਖਿਲਾਫ਼ ਲੜਨ ਲਈ ਰੜੇ ਵਿੱਚ ਉਤਰ ਗਈ ਅਤੇ ਅਫ਼ਰਾਈਮ ਦੇ ਜੰਗਲ ਵਿੱਚ ਲੜਾਈ ਲੜੀ। ਇਸਰਾਏਲ ਦੇ ਲੋਕ ਦਾਊਦ ਦੇ ਆਦਮੀਆਂ ਦੇ ਅੱਗੇ ਮਾਰੇ ਗਏ ਅਤੇ ਉਸ ਦਿਨ 20,000 ਮਨੁੱਖਾਂ ਦਾ ਕਤਲ ਹੋਇਆ ਕਿਉਂ ਕਿ ਉਸ ਦਿਨ ਲੜਾਈ ਸਾਰੇ ਦੇਸ ਵਿੱਚ ਛਿੜ ਗਈ ਪਰ ਉਸ ਦਿਨ ਜਿਹੜੇ ਤਲਵਾਰ ਨਾਲ ਬੰਦੇ ਮਾਰੇ ਗਏ ਉਸ ਤੋਂ ਵੱਧ ਬੰਦਿਆਂ ਦੀ ਮੌਤ ਜੰਗਲ ਦੇ ਵਿੱਚ ਹੋਈ।

ਉਸ ਵੇਲੇ ਅਬਸ਼ਾਲੋਮ ਦਾਊਦ ਦੇ ਬੰਦਿਆਂ ਨੂੰ ਟੱਕਰ ਗਿਆ। ਅਬਸ਼ਾਲੋਮ ਬਚਣ ਲਈ ਆਪਣੇ ਖੋਤੇ ਉੱਤੇ ਚੜ੍ਹ ਗਿਆ, ਪਰ ਉਹ ਖੋਤਾ ਇੱਕ ਵੱਡੇ ਬੋਹੜ ਦੇ ਰੁੱਖ ਦੀਆਂ ਟਹਿਣੀਆਂ ਹੇਠੋਂ ਦੀ ਲੰਘਿਆ। ਟਹਿਣੀਆਂ ਬਹੁਤ ਸੰਘਣੀਆਂ ਸਨ ਅਤੇ ਅਬਸ਼ਾਲੋਮ ਦਾ ਸਿਰ ਉਨ੍ਹਾਂ ਵਿੱਚ ਅੜ ਗਿਆ। ਅਬਸ਼ਾਲੋਮ ਦਾ ਖੋਤਾ ਉਸ ਨੂੰ ਰੁੱਖ ਤੇ ਲਟਕਦਿਆਂ ਛੱਡ ਕੇ ਉਸ ਦੇ ਹੇਠੋਁ ਨਿਕਲ ਗਿਆ।

10 ਇੱਕ ਆਦਮੀ ਨੇ ਇਹ ਵੇਖਿਆ ਅਤੇ ਯੋਆਬ ਨੂੰ ਕਿਹਾ, “ਮੈਂ ਅਬਸ਼ਾਲੋਮ ਨੂੰ ਇੱਕ ਵੱਡੇ ਬੋਹੜ ਦੇ ਰੁੱਖ ਨਾਲ ਲਟਕਦੇ ਵੇਖਿਆ ਹੈ।”

11 ਯੋਆਬ ਨੇ ਉਸ ਆਦਮੀ ਨੂੰ ਕਿਹਾ, “ਤੂੰ ਜੋ ਉਸ ਨੂੰ ਵੇਖਿਆ ਤਾਂ ਮਾਰ ਕੇ ਧਰਤੀ ਉੱਪਰ ਕਿਉਂ ਨਾ ਸੁੱਟ ਦਿੱਤਾ? ਜੇ ਤੂੰ ਇੰਝ ਕਰਦਾ ਤਾਂ ਮੈਂ ਤੈਨੂੰ ਦਸ ਚਾਂਦੀ ਦੇ ਟੁਕੜੇ ਤੇ ਇੱਕ ਪੇਟੀ ਬਖਸ਼ ਦਿੰਦਾ।”

12 ਉਸ ਆਦਮੀ ਨੇ ਯੋਆਬ ਨੂੰ ਕਿਹਾ, “ਭਾਵੇਂ ਤੂੰ ਹਜ਼ਾਰ ਟੁਕੜੇ ਚਾਂਦੀ ਦੇ ਮੈਨੂੰ ਦਿੰਦਾ ਤਦ ਵੀ ਮੈਂ ਪਾਤਸ਼ਾਹ ਦੇ ਪੁੱਤਰ ਨੂੰ ਨਾ ਮਾਰਦਾ ਕਿਉਂ ਕਿ ਪਾਤਸ਼ਾਹ ਨੇ ਸਾਡੇ ਲੋਕਾਂ ਸਾਹਮਣੇ ਤੈਨੂੰ ਅਬੀਸ਼ਈ ਅਤੇ ਇੱਤਈ ਨੂੰ ਤਕੀਦ ਨਾਲ ਆਖਿਆ ਸੀ ਕਿ, ਧਿਆਨ ਰੱਖਣਾ ਕਿ ‘ਜੁਆਨ ਅਬਸ਼ਾਲੋਮ ਨੂੰ ਕੋਈ ਨਾ ਛੂਹੇ।’ 13 ਜੇਕਰ ਮੈਂ ਇਉਂ ਅਬਸ਼ਾਲੋਮ ਨੂੰ ਮਾਰ ਦਿੰਦਾ ਤਾਂ ਰਾਜੇ ਨੂੰ ਪਤਾ ਲੱਗ ਜਾਣਾ ਸੀ ਅਤੇ ਤੂੰ ਖੁਦ ਮੈਨੂੰ ਬਚਾਉਣ ਦੇ ਉਦੇਸ਼ ਨਾਲ ਇਸ ਮਾਮਲੇ ਵਿੱਚ ਦਖਲ ਨਹੀਂ ਦੇਣਾ ਸੀ।”

14 ਯੋਆਬ ਨੇ ਕਿਹਾ, “ਹੁਣ ਮੈਂ ਇੱਥੇ ਤੇਰੇ ਨਾਲ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ।”

ਅਬਸ਼ਾਲੋਮ ਅਜੇ ਵੀ ਜਿਉਂਦਾ ਸੀ ਅਤੇ ਬਲੂਤ ਦੇ ਰੁੱਖ ਨਾਲ ਲਟਕਿਆ ਹੋਇਆ ਸੀ। ਯੋਆਬ ਨੇ ਤਿੰਨ ਤੀਰ ਹੱਥ ਵਿੱਚ ਫ਼ੜੇ ਅਤੇ ਅਬਸ਼ਾਲੋਮ ਉੱਪਰ ਕਸੇ ਜੋ ਕਿ ਉਸ ਦੇ ਦਿਲ ਨੂੰ ਵਿੰਨ੍ਹ ਗਏ। 15 ਯੋਆਬ ਕੋਲ ਲੜਾਈ ਵਿੱਚ ਦਸ ਜਵਾਨ ਸਿਪਾਹੀ ਸਨ, ਜਿਨ੍ਹਾਂ ਨੇ ਲੜਾਈ ਵਿੱਚ ਉਸਦੀ ਮਦਦ ਕੀਤੀ। ਇਹ ਦਸ ਮਨੁੱਖ ਅਬਸ਼ਾਲੋਮ ਦੇ ਦੁਆਲੇ ਇਕੱਠੇ ਹੋਏ ਅਤੇ ਉਸ ਨੂੰ ਮਾਰ ਸੁੱਟਿਆ।

16 ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਲੋਕ ਇਸਰਾਏਲੀਆਂ ਦਾ ਪਿੱਛਾ ਕਰਨ ਤੋਂ ਮੁੜੇ ਕਿਉਂ ਕਿ ਯੋਆਬ ਨੇ ਲੋਕਾਂ ਨੂੰ ਰੋਕ ਦਿੱਤਾ ਸੀ। 17 ਤਦ ਯੋਆਬ ਦੇ ਆਦਮੀਆਂ ਨੇ ਅਬਸ਼ਾਲੋਮ ਨੂੰ ਚੁੱਕਿਆ ਅਤੇ ਉਸ ਨੂੰ ਜੰਗਲ ਦੇ ਇੱਕ ਵੱਡੇ ਟੋਏ ਵਿੱਚ ਸੁੱਟ ਦਿੱਤਾ ਅਤੇ ਉਸ ਟੋਏ ਨੂੰ ਉੱਪਰੋਂ ਪੱਥਰਾਂ ਨਾਲ ਪੂਰ ਦਿੱਤਾ।

ਉਹ ਸਾਰੇ ਇਸਰਾਏਲੀ ਜੋ ਅਬਸ਼ਾਲੋਮ ਦੇ ਮਗਰ ਉਸ ਨਾਲ ਆਏ ਸਨ ਉਹ ਭੱਜਕੇ ਘਰੋ-ਘਰੀਁ ਚੱਲੇ ਗਏ।

18 ਜਦੋਂ ਅਬਸ਼ਾਲੋਮ ਅਜੇ ਜਿਉਂਦਾ ਸੀ ਤਦ ਉਸ ਨੇ ਧਰਤੀ ਲੈ ਕੇ, ਆਪਣੇ ਲਈ ਪਾਤਸ਼ਾਹੀ, ਖੱਡ ਵਿੱਚ ਇੱਕ ਥੰਮ ਬਣਾਇਆ ਸੀ ਕਿਉਂ ਜੋ ਉਸ ਨੇ ਆਖਿਆ ਕਿ, “ਮੇਰੇ ਕੋਈ ਪੁੱਤਰ ਨਹੀਂ ਹੈ ਜਿਸ ਨਾਲ ਮੇਰੇ ਨਾਂ ਦੀ ਯਾਦ ਰਹੇ।” ਇਸ ਲਈ ਉਸ ਨੇ ਆਪਣਾ ਉਸ ਥੰਮ ਦਾ ਨਾਮ ਆਪਣੇ ਉੱਪਰ ਰੱਖਿਆ ਸੀ। ਅੱਜ ਤੀਕ ਉਹ ਥੰਮ ਵਾਲੀ ਥਾਂ “ਅਬਸ਼ਾਲੋਮ ਦੀ ਮੜ੍ਹੀ” ਅਖਵਾਉਂਦੀ ਹੈ।

ਯੋਆਬ ਨੇ ਦਾਊਦ ਨੂੰ ਖਬਰ ਭੇਜੀ

19 ਤਦ ਸਾਦੋਕ ਦੇ ਪੁੱਤਰ ਅਹੀਮਅਸ ਨੇ ਯੋਆਬ ਨੂੰ ਕਿਹਾ, “ਮੈਨੂੰ ਹੁਣ ਨੱਸਣ ਦੇ ਤਾਂ ਜੋ ਮੈਂ ਜਾਕੇ ਪਾਤਸ਼ਾਹ ਨੂੰ ਇਹ ਖਬਰ ਦੱਸਾ ਕਿ ਯਹੋਵਾਹ ਨੇ ਉਸ ਦੇ ਵੈਰੀਆਂ ਤੋਂ ਉਸਦਾ ਬਦਲਾ ਲਿਆ।”

20 ਯੋਆਬ ਨੇ ਅਹੀਮਅਸ ਨੂੰ ਆਖਿਆ, “ਨਹੀਂ! ਤੂੰ ਅੱਜ ਜਾਕੇ ਉਸ ਨੂੰ ਇਹ ਖਬਰ ਨਾ ਦੱਸ। ਫ਼ਿਰ ਕਿਸੇ ਦਿਨ ਤੂੰ ਦਾਊਦ ਨੂੰ ਇਹ ਖਬਰ ਦੱਸ ਦੇਵੀਂ, ਪਰ ਅੱਜ ਨਹੀਂ। ਕਿਉਂ ਕਿ ਅੱਜ ਪਾਤਸ਼ਾਹ ਦਾ ਪੁੱਤਰ ਮਰਿਆ ਹੈ।”

21 ਤਦ ਯੋਆਬ ਨੇ ਕੂਸ਼ੀ ਨੂੰ ਆਖਿਆ, “ਤੂੰ ਜਾ, ਅਤੇ ਜੋ ਕੁਝ ਤੂੰ ਅੱਖੀ ਡਿੱਠਾ ਹੈ, ਜਾਕੇ ਪਾਤਸ਼ਾਹ ਨੂੰ ਦੱਸ।”

ਤਦ ਕੂਸ਼ੀ ਨੇ ਯੋਆਬ ਨੂੰ ਮੱਥਾ ਟੇਕਿਆ ਅਤੇ ਦਾਊਦ ਵੱਲ ਦੌੜ ਪਿਆ।

22 ਫ਼ਿਰ ਸਾਦੋਕ ਦੇ ਪੁੱਤਰ ਅਹੀਮਅਸ ਨੇ ਦੂਜੀ ਵਾਰ ਯੋਆਬ ਨੂੰ ਆਖਿਆ, “ਜਰਾ ਮੈਨੂੰ ਵੀ ਪਰਵਾਨਗੀ ਦੇ ਕਿ ਮੈਂ ਵੀ ਕੂਸ਼ੀ ਦੇ ਪਿੱਛੇ ਭੱਜ ਜਾਵਾਂ। ਇਸ ਦੀ ਮੈਨੂੰ ਕੋਈ ਪਰਵਾਹ ਨਹੀਂ ਕਿ ਮੇਰੇ ਨਾਲ ਕੀ ਹੋਵੇਗਾ।”

ਯੋਆਬ ਨੇ ਆਖਿਆ, “ਪੁੱਤਰ! ਤੈਨੂੰ ਭੱਜ ਕੇ ਖਬਰ ਦੇਣ ਦੀ ਕੀ ਲੋੜ ਪਈ ਹੈ? ਤੈਨੂੰ ਇਹ ਖਬਰ ਦੇਕੇ ਕੋਈ ਇਨਾਮ ਤਾਂ ਨਹੀਂ ਮਿਲਣਾ।”

23 ਅਹੀਮਅਸ ਨੇ ਕਿਹਾ, “ਮੈਨੂੰ ਕੋਈ ਪਰਵਾਹ ਨਹੀਂ ਕਿ ਕੀ ਹੋਵੇਗਾ, ਪਰ ਮੈਂ ਦਾਊਦ ਨੂੰ ਨੱਸ ਕੇ ਦੱਸਣਾ ਚਾਹੁੰਦਾ ਹਾਂ।”

ਯੋਆਬ ਨੇ ਅਹੀਮਅਸ ਨੂੰ ਆਖਿਆ, “ਤਾਂ ਠੀਕ ਹੈ! ਫ਼ਿਰ ਤੂੰ ਦਾਊਦ ਵੱਲ ਭੱਜ ਜਾ।”

ਤਦ ਅਹੀਮਅਸ ਯਰਦਨ ਵਾਦੀ ਦੇ ਰਾਹ ਵੱਲੋਂ ਗਿਆ ਅਤੇ ਕੂਸ਼ੀ ਤੋਂ ਅੱਗੇ ਪਹੁੰਚ ਗਿਆ।

ਦਾਊਦ ਨੇ ਖਬਰ ਸੁਣੀ

24 ਦਾਊਦ ਸ਼ਹਿਰ ਦੇ ਦੋ ਦਰਵਾਜ਼ਿਆਂ ਵਿੱਚਕਾਰ ਬੈਠਾ ਹੋਇਆ ਸੀ ਅਤੇ ਦਰਬਾਨ ਦਰਵਾਜ਼ਿਆਂ ਦੀ ਛੱਤ ਦੇ ਬੰਨੇ ਉੱਪਰ ਚੜ੍ਹਿਆ ਹੋਇਆ ਸੀ। ਉਸ ਨੇ ਵੇਖਿਆ ਕਿ ਇੱਕ ਆਦਮੀ ਇੱਕਲਾ ਨੱਸਦਾ ਹੋਇਆ ਆ ਰਿਹਾ ਹੈ। 25 ਉਹ ਦਰਬਾਨ ਦਾਊਦ ਪਾਤਸ਼ਾਹ ਨੂੰ ਇਹ ਖਬਰ ਦੇਣ ਲਈ ਉੱਚੀ ਆਵਾਜ਼ ਵਿੱਚ ਚੀਕਿਆ।

ਦਾਊਦ ਪਾਤਸ਼ਾਹ ਨੇ ਆਖਿਆ, “ਜੇਕਰ ਉਹ ਆਦਮੀ ਇੱਕਲਾ ਹੈ ਤਾਂ ਇਸਦਾ ਮਤਲਬ ਉਹ ਕੋਈ ਖਬਰ ਲਿਆ ਰਿਹਾ ਹੈ।”

ਉਹ ਆਦਮੀ ਸ਼ਹਿਰ ਦੇ ਹੋਰ ਨਜ਼ਦੀਕ ਪਹੁੰਚਦਾ ਗਿਆ। 26 ਦਰਬਾਨ ਨੇ ਇੱਕ ਹੋਰ ਭੱਜਦੇ ਆਉਂਦੇ ਮਨੁੱਖ ਨੂੰ ਵੇਖਿਆ ਤਾਂ ਦਰਬਾਨ ਨੇ ਦਰਵਾਜ਼ੇ ਦੇ ਚੌਕੀਦਾਰ ਨੂੰ ਕਿਹਾ, “ਵੇਖ! ਇੱਕ ਹੋਰ ਇੱਕਲਾ ਮਨੁੱਖ ਦੌੜਦਾ ਆ ਰਿਹਾ ਹੈ।”

ਤਾਂ ਪਾਤਸ਼ਾਹ ਨੇ ਕਿਹਾ, “ਉਹ ਵੀ ਖਬਰ ਲੈ ਕੇ ਹੀ ਆ ਰਿਹਾ ਹੈ।”

27 ਤਾਂ ਦਰਬਾਨ ਨੇ ਕਿਹਾ, “ਮੇਰੇ ਖਿਆਲ ਵਿੱਚ ਜਿਹੜਾ ਪਹਿਲਾ ਆਦਮੀ ਨੱਸਦਾ ਆ ਰਿਹਾ ਹੈ ਉਹ ਸਾਦੋਕ ਦੇ ਪੁੱਤਰ ਅਹੀਮਅਸ ਵਰਗਾ ਜਾਪਦਾ ਹੈ।”

ਪਾਤਸ਼ਾਹ ਨੇ ਕਿਹਾ, “ਅਹੀਮਅਸ ਇੱਕ ਚੰਗਾ ਮਨੁੱਖ ਹੈ, ਉਹ ਜ਼ਰੂਰ ਕੋਈ ਚੰਗੀ ਹੀ ਖਬਰ ਲਿਆ ਰਿਹਾ ਹੋਣਾ ਹੈ।”

28 ਅਹੀਮਅਸ ਨੇ ਪੁਕਾਰ ਕੇ ਹਾਕ ਮਾਰਕੇ ਪਾਤਸ਼ਾਹ ਨੂੰ ਆਖਿਆ, “ਸਭ ਠੀਕ-ਠਾਕ ਹੈ।” ਅਹੀਮਅਸ ਨੇ ਆਕੇ ਪਾਤਸ਼ਾਹ ਨੂੰ ਸਿਰ ਝੁਕਾਅ ਕੇ ਮੱਥਾ ਟੇਕਿਆ ਅਤੇ ਕਿਹਾ, “ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰੋ। ਯਹੋਵਾਹ ਨੇ ਤੁਹਾਡੇ ਦੁਸ਼ਮਣਾਂ ਨੂੰ ਹਾਰ ਦਿੱਤੀ ਹੈ। ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ, ਤੁਹਾਡੀ ਜਿੱਤ ਹੋਈ ਹੈ।”

29 ਪਾਤਸ਼ਾਹ ਨੇ ਪੁੱਛਿਆ, “ਕੀ ਜਵਾਨ ਅਬਸ਼ਾਲੋਮ ਠੀਕ-ਠਾਕ ਹੈ।”

ਅਹੀਮਅਸ ਨੇ ਜਵਾਬ ਦਿੱਤਾ, “ਜਦੋਂ ਯੋਆਬ ਨੇ ਮੈਨੂੰ ਭੇਜਿਆ ਸੀ ਉਸ ਵੇਲੇ ਮੈਂ ਇੱਕ ਅਜ਼ਬ ਭੀੜ ਵੇਖੀ ਪਰ ਮੈਨੂੰ ਖਬਰ ਨਹੀਂ ਸੀ ਕਿ ਕੀ ਹੋਇਆ।”

30 ਤਦ ਪਾਤਸ਼ਾਹ ਨੇ ਕਿਹਾ, “ਤੂੰ ਇੱਥੇ ਅੰਦਰ ਜਾਕੇ ਜ਼ਰਾ ਕੁ ਰੁਕ ਅਤੇ ਇੰਤਜਾਰ ਕਰ।” ਤਾਂ ਅਹੀਮਅਸ ਉੱਥੇ ਜਾਕੇ ਰੁਕਿਆ ਅਤੇ ਉਡੀਕਣ ਲੱਗਾ।

31 ਤਦ ਕੂਸ਼ੀ ਉੱਥੇ ਪੁਜਿਆ। ਉਸ ਨੇ ਕਿਹਾ, “ਮੇਰੇ ਮਹਾਰਾਜ ਅਤੇ ਪਾਤਸ਼ਾਹ! ਮੈਂ ਚੰਗੀ ਖਬਰ ਲਿਆਇਆ ਹਾਂ ਕਿ ਯਹੋਵਾਹ ਨੇ ਅੱਜ ਦੇ ਦਿਨ ਉਨ੍ਹਾਂ ਸਭਨਾਂ ਤੋਂ ਜੋ ਤੁਹਾਡੇ ਵਿਰੋਧ ਲਈ ਉੱਠੇ ਸਨ ਤੁਹਾਡਾ ਬਦਲਾ ਲਿਆ ਹੈ।”

32 ਪਾਤਸ਼ਾਹ ਨੇ ਕੂਸ਼ੀ ਨੂੰ ਪੁੱਛਿਆ ਕਿ ਅਬਸ਼ਾਲੋਮ ਜਵਾਨ ਕੀ ਸੁੱਖ ਨਾਲ ਹੈ?

ਤਾਂ ਕੂਸ਼ੀ ਨੇ ਜਵਾਬ ਵਿੱਚ ਇਹ ਕਿਹਾ, “ਮੇਰੇ ਮਹਾਰਾਜ ਪਾਤਸ਼ਾਹ ਦੇ ਦੁਸ਼ਮਣ ਅਤੇ ਉਹ ਸਭ ਲੋਕ ਜੋ ਪਾਤਸ਼ਾਹ ਦੇ ਵਿਰੋਧ ਵਿੱਚ ਹਨ, ਉਹ ਸਭ ਉਸੇ ਜਵਾਨ (ਅਬਸ਼ਾਲੋਮ) ਵਰਗੇ ਹੋ ਜਾਣ।”

33 ਤਦ ਪਾਤਸ਼ਾਹ ਜਾਣ ਗਿਆ ਕਿ ਅਬਸ਼ਾਲੋਮ ਮਰ ਗਿਆ ਹੈ। ਤਾਂ ਪਾਤਸ਼ਾਹ ਬੜਾ ਬੇਚੈਨ ਹੋਇਆ, ਉਹ ਕੰਬ ਉੱਠਿਆ ਅਤੇ ਉਸ ਚੁਬਾਰੇ ਵਿੱਚ ਜੋ ਡਿਉੜੀ ਦੇ ਉੱਪਰ ਸੀ ਉਸ ਉੱਪਰ ਚੜ੍ਹ ਗਿਆ ਅਤੇ ਕੁਰਲਾਉਂਦਾ ਹੋਇਆ ਇਹ ਆਖ ਰਿਹਾ ਸੀ, “ਹਾਏ, ਮੇਰੇ ਪੁੱਤਰ ਅਬਸ਼ਾਲੋਮ! ਓ ਮੇਰੇ ਅਬਸ਼ਾਲੋਮ! ਕਾਸ਼ ਤੇਰੀ ਜਗ੍ਹਾ ਮੈਂ ਹੀ ਮਰ ਜਾਂਦਾ, ਮੈਨੂੰ ਮੌਤ ਆ ਜਾਂਦੀ ਮੇਰੇ ਪੁੱਤਰ! ਅਬਸ਼ਾਲੋਮ! ਹਾਏ ਮੇਰੇ ਪੁੱਤਰ!”

ਯੋਆਬ ਦਾ ਦਾਊਦ ਨੂੰ ਮੰਦਾ ਆਖਣਾ

19 ਲੋਕਾਂ ਨੇ ਇਹ ਖਬਰ ਯੋਆਬ ਨੂੰ ਸੁਣਾਈ। ਉਨ੍ਹਾਂ ਆਖਿਆ, “ਵੇਖ, ਪਾਤਸ਼ਾਹ ਅਬਸ਼ਾਲੋਮ ਲਈ ਕੁਰਲਾਅ ਰਿਹਾ ਹੈ ਅਤੇ ਬੜਾ ਉਦਾਸ ਹੈ।” ਉਸ ਦਿਨ ਦਾਊਦ ਦੀ ਫ਼ੌਜ ਦੀ ਜਿੱਤ ਹੋਈ, ਪਰ ਉਸ ਦਿਨ ਦੀ ਇਹ ਖਬਰ ਸਭਨਾਂ ਲੋਕਾਂ ਲਈ ਦੁੱਖ ਦਾ ਦਿਹਾੜਾ ਬਣੀ। ਇਹ ਸਭਨਾਂ ਲਈ ਸ਼ੋਕ ਦਾ ਦਿਹਾੜਾ ਸੀ ਕਿਉਂ ਕਿ ਲੋਕਾਂ ਨੇ ਸੁਣਿਆ ਕਿ, “ਪਾਤਸ਼ਾਹ ਆਪਣੇ ਪੁੱਤਰ ਲਈ ਬੜਾ ਦੁੱਖੀ ਹੈ।”

ਲੋਕ ਚੁੱਪ-ਚੁਪੀਤਾ ਸ਼ਹਿਰ ਵਿੱਚ ਆ ਵੜੇ। ਉਹ ਇੰਝ ਪ੍ਰਵੇਸ਼ ਕੀਤੇ ਜਿਵੇਂ ਲੋਕ ਲੜਾਈ ਵਿੱਚੋਂ ਹਾਰ ਖਾਕੇ ਸ਼ਰਮ ਦੇ ਮਾਰੇ ਆਉਂਦੇ ਹਨ। ਪਾਤਸ਼ਾਹ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਤੇ ਉੱਚੀ-ਉੱਚੀ ਕੁਰਲਾਅ ਰਿਹਾ ਸੀ, “ਹਾਏ ਮੇਰੇ ਪੁੱਤਰ ਅਬਸ਼ਾਲੋਮ, ਹਾਏ ਅਬਸ਼ਾਲੋਮ, ਮੇਰੇ ਪੁੱਤਰ, ਹਾਏ ਮੇਰੇ ਪੁੱਤਰ।”

ਯੋਆਬ ਦਾਊਦ ਪਾਤਸ਼ਾਹ ਦੇ ਕੋਲ ਆਇਆ ਅਤੇ ਉਸ ਨੂੰ ਆਖਣ ਲੱਗਾ, “ਅੱਜ ਦੇ ਦਿਨ ਤੁਸੀਂ ਆਪਣੇ ਸਾਰੇ ਅਫ਼ਸਰਾਂ ਨੂੰ ਸ਼ਰਮਿੰਦਾ ਕਰ ਰਹੇ ਹੋ! ਵੇਖੋ, ਉਨ੍ਹਾਂ ਅਫ਼ਸਰਾਂ ਨੇ ਅੱਜ ਤੁਹਾਡੀ ਜਾਨ ਬਚਾਈ ਹੈ ਅਤੇ ਉਨ੍ਹਾਂ ਨੇ ਤੁਹਾਡੇ ਇਲਾਵਾ ਤੁਹਾਡੇ ਪੁੱਤਰਾਂ, ਧੀਆਂ ਅਤੇ ਤੁਹਾਡੀਆਂ ਪਤਨੀਆਂ ਅਤੇ ਦਾਸੀਆਂ ਦੀਆਂ ਜਾਨਾਂ ਨੂੰ ਵੀ ਬਚਾਇਆ ਹੈ। ਪਰ ਤੁਸੀਂ ਤਾਂ ਸਗੋਂ ਆਪਣੇ ਦੁਸ਼ਮਣਾਂ ਨਾਲ ਪ੍ਰੀਤ ਕਰ ਰਹੇ ਹੋ ਅਤੇ ਜੋ ਤੁਹਾਨੂੰ ਪ੍ਰੀਤ ਕਰਦੇ ਹਨ ਉਨ੍ਹਾਂ ਨਾਲ ਘਿਰਣਾ ਕਰ ਰਹੇ ਹੋ। ਅੱਜ ਤੁਸੀਂ ਇਹ ਸਿੱਧ ਕਰ ਦਿੱਤਾ ਹੈ ਕਿ ਤੁਹਾਡੇ ਲਈ ਤੁਹਾਡੇ ਅਫ਼ਸਰਾਂ ਅਤੇ ਲੋਕਾਂ ਦਾ ਕੋਈ ਮੁੱਲ ਨਹੀਂ। ਇਹ ਮੈਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਜੇਕਰ ਅਬਸ਼ਾਲੋਮ ਜਿਉਂਦਾ ਰਹਿੰਦਾ ਅਤੇ ਉਸਦੀ ਜਗ੍ਹਾ ਅੱਜ ਅਸੀਂ ਮਾਰੇ ਗਏ ਹੁੰਦੇ ਤਾਂ ਤੁਸੀਂ ਪੂਰੇ ਖੁਸ਼ ਹੋਣਾ ਸੀ। ਸੋ ਹੁਣ ਉੱਠੋ ਅਤੇ ਉੱਠ ਕੇ ਆਪਣੇ ਅਫ਼ਸਰਾਂ ਨੂੰ ਧੀਰਜ ਦੇਵੋ ਕਿਉਂ ਕਿ ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਕਿ ਜੇ ਤੁਸੀਂ ਬਾਹਰ ਨਹੀਂ ਨਿਕਲੋਂਗੇ ਤਾਂ ਰਾਤ ਤੀਕ ਤੁਹਾਡੇ ਨਾਲ ਇੱਕ ਵੀ ਬੰਦਾ ਨਹੀਂ ਰਹੇਗਾ ਅਤੇ ਇਹ ਤੁਹਾਡੇ ਲਈ ਉਨ੍ਹਾਂ ਸਾਰੀਆਂ ਬੁਰਿਆਈਆਂ ਨਾਲੋਂ ਜੋ ਜੁਆਨੀ ਦੀ ਉਮਰ ਦੇ ਮੁੱਢ ਤੋਂ ਲੈ ਕੇ ਅੱਜ ਤੀਕ ਤੁਹਾਡੇ ਉੱਪਰ ਆਈਆਂ, ਤੋਂ ਵੱਧੀਕ ਬੁਰੀ ਹੋਵੇਗੀ।”

ਤਦ ਪਾਤਸ਼ਾਹ ਸ਼ਹਿਰ ਦੇ ਦੁਆਰ ਤੀਕ ਗਿਆ ਤੇ ਇਹ ਖਬਰ ਝਟ ਫ਼ੈਲ ਗਈ ਕਿ ਪਾਤਸ਼ਾਹ ਦੁਆਰ ਤੇ ਖੜ੍ਹਾ ਹੈ ਤਾਂ ਸਾਰੇ ਲੋਕ ਪਾਤਸ਼ਾਹ ਨੂੰ ਮਿਲਣ ਲਈ ਆਏ। ਕਿਉਂ ਕਿ ਸਾਰੇ ਇਸਰਾਏਲੀ ਜਿਨ੍ਹਾਂ ਅਬਸ਼ਾਲੋਮ ਨੂੰ ਚੁਣਿਆ ਸੀ ਆਪਣੇ ਘਰੋ-ਘਰੀਁ ਭੱਜ ਗਏ ਸਨ।

ਦਾਊਦ ਦਾ ਮੁੜ ਪਾਤਸ਼ਾਹ ਠਹਿਰਨਾ

ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਸਭ ਲੋਕ ਆਪਸ ਵਿੱਚ ਝਗੜਦੇ ਸਨ ਅਤੇ ਆਖਦੇ ਸਨ ਕਿ, “ਪਾਤਸ਼ਾਹ ਨੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਖੋਹਿਆ ਅਤੇ ਫ਼ਲਿਸਤੀਆਂ ਤੋਂ ਸਾਨੂੰ ਬਚਾਇਆ ਸੀ ਅਤੇ ਹੁਣ ਉਹ ਅਬਸ਼ਾਲੋਮ ਦੇ ਹੱਥੋਂ ਦੇਸੋਂ ਭੱਜ ਗਿਆ ਹੈ। 10 ਇਸ ਲਈ ਅਸੀਂ ਅਬਸ਼ਾਲੋਮ ਨੂੰ ਰਾਜ ਕਰਨ ਲਈ ਚੁਣਿਆ। ਪਰ ਹੁਣ ਅਬਸ਼ਾਲੋਮ ਵੀ ਮਰ ਗਿਆ ਹੈ। ਉਹ ਲੜਾਈ ਵਿੱਚ ਮਾਰਿਆ ਗਿਆ ਇਸ ਲਈ ਅਸੀਂ ਦਾਊਦ ਨੂੰ ਮੁੜ ਪਾਤਸ਼ਾਹ ਥਾਪਦੇ ਹਾਂ।”

11 ਦਾਊਦ ਪਾਤਸ਼ਾਹ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਸੁਨੇਹਾ ਭੇਜਿਆ ਅਤੇ ਕਿਹਾ, “ਯਹੂਦਾਹ ਦੇ ਬਜ਼ੁਰਗਾਂ ਨਾਲ ਗੱਲ ਕਰੋ। ਆਖੋ, ਤੁਸੀਂ ਦਾਊਦ ਪਾਤਸ਼ਾਹ ਨੂੰ ਮਹਿਲ ਵੱਲ ਮੋੜ ਲਿਆਉਣ ਵਿੱਚ ਕਿਉਂ ਸਭਨਾਂ ਨਾਲੋਂ ਪਿੱਛੇ ਰਹਿ ਗਏ ਹੋਂ?” 12 ਤੁਸੀਂ ਮੇਰੇ ਭਰਾ ਭਾਈ ਅਤੇ ਮੇਰਾ ਪਰਿਵਾਰ ਹੋ ਤਾਂ ਫ਼ਿਰ ਤੁਸੀਂ ਪਾਤਸ਼ਾਹ ਨੂੰ ਮੋੜ ਲਿਆਉਣ ਵਿੱਚ ਪਿੱਛੇ ਕਿਉਂ ਰਹਿ ਗਏ। 13 ਅਮਾਸਾ ਨੂੰ ਆਖੋ, “ਤੂੰ ਮੇਰੇ ਹੀ ਪਰਿਵਾਰ ਦਾ ਅੰਗ ਹੈਂ। ਸੋ ਜੇਕਰ ਮੈਂ ਤੈਨੂੰ ਯੋਆਬ ਦੀ ਜਗ੍ਹਾ ਆਪਣੇ ਅੱਗੇ ਸੇਨਾਪਤੀ ਨਾ ਬਣਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ, ਸਗੋਂ ਇਸ ਤੋਂ ਵੀ ਵੱਧੀਕ ਕਰੇ।”

14 ਦਾਊਦ ਨੇ ਯਹੂਦਾਹ ਦੇ ਸਾਰੇ ਲੋਕਾਂ ਦੇ ਦਿਲਾਂ ’ਚ ਘਰ ਕਰ ਲਿਆ ਇਸ ਲਈ ਉਹ ਸਾਰੇ ਇੱਕ ਰਾਇ ਹੋ ਗਏ। ਤਾਂ ਉਨ੍ਹਾਂ ਨੇ ਪਾਤਸ਼ਾਹ ਨੂੰ ਸੁਨੇਹਾ ਭੇਜਿਆ ਕਿ, “ਆਪਣੇ ਸਾਰੇ ਅਫ਼ਸਰਾਂ ਸਮੇਤ ਤੁਸੀਂ ਮੁੜ ਆਵੋ।”

15 ਤਦ ਦਾਊਦ ਪਾਤਸ਼ਾਹ ਯਰਦਨ ਨਦੀ ਦੇ ਕੰਢੇ ਆਇਆ। ਯਹੂਦਾਹ ਦੇ ਲੋਕ ਉਸ ਨੂੰ ਯਰਦਨ ਦੇ ਪਾਰ ਲਿਆਉਣ ਨੂੰ ਗਿਲਗਾਲ ਤੀਕ ਆਏ।

ਸ਼ਿਮਈ ਨੇ ਦਾਊਦ ਤੋਂ ਖਿਮਾ ਮੰਗੀ

16 ਗੇਰਾ ਦਾ ਪੁੱਤਰ ਸ਼ਿਮਈ ਬਿਨਯਾਮੀਨੀ ਬਹੁਰੀਮ ਤੋਂ ਕਾਹਲੀ ਨਾਲ ਤੁਰਿਆ ਅਤੇ ਯਹੂਦਾਹ ਦੇ ਲੋਕਾਂ ਨਾਲ ਰਲ ਕੇ ਦਾਊਦ ਪਾਤਸ਼ਾਹ ਨੂੰ ਮਿਲਣ ਲਈ ਆਇਆ। 17 ਤਕਰੀਬਨ 1,000 ਦੇ ਕਰੀਬ ਲੋਕ ਬਿਨਯਾਮੀਨ ਤੋਂ ਸ਼ਿਮਈ ਦੇ ਨਾਲ ਤੁਰੇ। ਦਾਊਦ ਦੇ ਪਰਿਵਾਰ-ਸਮੂਹ ਵਿੱਚੋਂ ਸੀਬਾ ਨਾਂ ਦਾ ਸੇਵਕ ਵੀ ਆਇਆ ਅਤੇ ਉਹ ਆਪਣੇ ਨਾਲ ਆਪਣੇ 15 ਪੁੱਤਰ ਅਤੇ 20 ਨੌਕਰ ਵੀ ਲੈ ਕੇ ਆਇਆ। ਫ਼ਿਰ ਸਾਰੇ ਲੋਕ ਬੜੀ ਕਾਹਲੀ ਨਾਲ ਯਰਦਨ ਦਰਿਆ ਕੋਲ ਦਾਊਦ ਪਾਤਸ਼ਾਹ ਦੇ ਮਿਲਣ ਲਈ ਆਏ।

18 ਪਾਤਸ਼ਾਹ ਦੇ ਪਰਿਵਾਰ ਨੂੰ ਵਾਪਸ ਲਿਆਉਣ ਲਈ ਲੋਕਾਂ ਨੇ ਯਰਦਨ ਦਰਿਆ ਪਾਰ ਕੀਤਾ। ਲੋਕਾਂ ਨੇ ਉਹੀ ਕੀਤਾ ਜੋ ਰਾਜਾ ਚਾਹੁੰਦਾ ਸੀ, ਜਦੋਂ ਰਾਜਾ ਦਰਿਆ ਪਾਰ ਕਰ ਰਿਹਾ ਸੀ ਗੇਰਾ ਦਾ ਪੁੱਤਰ ਸ਼ਿਮਈ ਉਸ ਨੂੰ ਵੇਖਣ ਲਈ ਆਇਆ। ਸ਼ਿਮਈ ਦਾ ਅਭਿਵਾਦਨ ਕਰਨ ਲਈ ਧਰਤੀ ਤੇ ਝੁਕ ਗਿਆ।। 19 ਸ਼ਿਮਈ ਨੇ ਪਾਤਸ਼ਾਹ ਨੂੰ ਕਿਹਾ, “ਮੇਰੇ ਮਹਾਰਾਜ, ਮੇਰੀਆਂ ਗ਼ਲਤ ਕਰਨੀਆਂ ਨੂੰ ਚੇਤੇ ਨਾ ਕਰੋ! ਮੇਰੇ ਮਹਾਰਾਜ, ਉਨ੍ਹਾਂ ਮੰਦੀਆਂ ਗੱਲਾਂ ਨੂੰ ਭੁੱਲ ਜਾ ਜੋ ਮੈਂ ਉਦੋਂ ਕੀਤੀਆਂ ਸਨ ਜਦੋਂ ਤੂੰ ਯਰੂਸ਼ਲਮ ਛੱਡਿਆ ਸੀ। 20 ਤੁਸੀਂ ਜਾਣਦੇ ਹੋ ਕਿ ਮੈਂ ਪਾਪ ਕੀਤਾ ਹੈ ਇਸੇ ਲਈ ਵੇਖੋ! ਅੱਜ ਦੇ ਦਿਨ ਮੈਂ ਆਪਣੇ ਮਹਾਰਾਜ ਪਾਤਸ਼ਾਹ ਨੂੰ ਮਿਲਣ ਲਈ ਯੂਸੁਫ਼ ਦੇ ਸਾਰੇ ਘਰਾਣੇ ਤੋਂ ਪਹਿਲਾਂ ਨਿਕਲਿਆ ਹਾਂ।”

21 ਫ਼ਿਰ ਲੇਕਿਨ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਕਿਹਾ, “ਸ਼ਿਮਈ ਨੂੰ ਜ਼ਰੂਰ ਮੌਤ ਮਿਲਣੀ ਚਾਹੀਦੀ ਹੈ ਜਿਸਨੇ ਯਹੋਵਾਹ ਦੇ ਮਸਹ ਕੀਤੇ ਨੂੰ ਸਰਾਪ ਦਿੱਤਾ।”

22 ਦਾਊਦ ਨੇ ਆਖਿਆ, “ਹੇ ਸਰੂਯਾਹ ਦੇ ਪੁੱਤਰੋ! ਭਲਾ ਮੈਨੂੰ ਤੁਹਾਡੇ ਨਾਲ ਕੀ ਕੰਮ ਹੈ ਜੋ ਤੁਸੀਂ ਅੱਜ ਮੇਰੇ ਵਿਰੋਧੀ ਬਣ ਜਾਵੋਂ? ਇਸਰਾਏਲ ਦੇ ਵਿੱਚ ਕੋਈ ਵੀ ਮਨੁੱਖ ਅੱਜ ਦੇ ਦਿਨ ਵੱਢਿਆ ਨਹੀਂ ਜਾਵੇਗਾ! ਭਲਾ ਮੈਂ ਇਹ ਨਹੀਂ ਜਾਣਦਾ ਕਿ ਅੱਜ ਦੇ ਦਿਨ ਮੈਂ ਇਸਰਾਏਲ ਦਾ ਪਾਤਸ਼ਾਹ ਬਣਿਆ ਹਾਂ?”

23 ਤਦ ਪਾਤਸ਼ਾਹ ਨੇ ਸ਼ਿਮਈ ਨੂੰ ਆਖਿਆ, “ਤੂੰ ਨਹੀਂ ਮਾਰਿਆ ਜਾਵੇਂਗਾ!” ਅਤੇ ਇਕਰਾਰ ਕੀਤਾ ਕਿ ਉਹ ਆਪਣੀ ਜ਼ਿੰਦਗੀ ਨਹੀਂ ਗੁਆਵੇਗਾ। [j]

ਮਫ਼ੀਬੋਸ਼ਥ ਦਾਊਦ ਨੂੰ ਵੇਖਣ ਗਿਆ

24 ਸ਼ਾਊਲ ਦਾ ਪੁੱਤਰ ਮਫ਼ੀਬੋਸ਼ਥ ਪਾਤਸ਼ਾਹ ਨੂੰ ਮਿਲਣ ਲਈ ਗਿਆ। ਜਿਸ ਦਿਨ ਦਾ ਪਾਤਸ਼ਾਹ ਨਿਕਲਿਆ ਸੀ ਉਸ ਨੇ ਉਸ ਦਿਨ ਤੀਕ ਜਦ ਤੀਕ ਕਿ ਉਹ ਸੁੱਖ ਨਾਲ ਵਾਪਸ ਨਹੀਂ ਮੁੜ ਆਇਆ ਨਾ ਹੀ ਆਪਣੇ ਪੈਰ ਧੋਤੇ ਸਨ ਤੇ ਨਾ ਹੀ ਆਪਣੀ ਦਾਹੜੀ ਸੁਆਰੀ ਸੀ ਅਤੇ ਨਾ ਹੀ ਆਪਣੇ ਵਸਤਰ ਧੁਆਏ ਸਨ। 25 ਅਤੇ ਅਜਿਹਾ ਹੋਇਆ ਕਿ ਜਦੋਂ ਉਹ ਪਾਤਸ਼ਾਹ ਨੂੰ ਮਿਲਣ ਨੂੰ ਯਰੂਸ਼ਲਮ ਵਿੱਚ ਆਇਆ ਤਾਂ ਪਾਤਸ਼ਾਹ ਨੇ ਆਖਿਆ, “ਮਫ਼ੀਬੋਸ਼ਥ, ਜਦੋਂ ਮੈਂ ਯਰੂਸ਼ਲਮ ਤੋਂ ਭਜਿਆ ਸੀ ਤੂੰ ਮੇਰੇ ਨਾਲ ਕਿਉਂ ਨਾ ਭਜਿਆ?”

26 ਮਫ਼ੀਬੋਸ਼ਥ ਨੇ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ! ਮੇਰੇ ਨੌਕਰ ਨੇ ਮੇਰੇ ਨਾਲ ਚਾਲ ਖੇਡੀ। ਜਿਵੇਂ ਤੁਸੀਂ ਜਾਣਦੇ ਹੋ ਕਿ ਮੈਂ ਲੰਗਾ ਹਾਂ ਸੋ ਮੈਂ ਆਪਣੇ ਸੇਵਕ ਸੀਬਾ ਨੂੰ ਕਿਹਾ ਕਿ ‘ਜਾ ਤੇ ਖੋਤੇ ਤੇ ਕਾਠੀ ਚੜ੍ਹਾ ਤਾਂ ਜੋ ਮੈਂ ਇਸ ਤੇ ਸਵਾਰ ਹੋਕੇ ਪਾਤਸ਼ਾਹ ਨਾਲ ਜਾਵਾਂ।’ 27 ਪਰ ਮੇਰੇ ਨੌਕਰ ਨੇ ਮੇਰੇ ਨਾਲ ਛਲ ਕੀਤਾ। ਉਹ ਸਿਰਫ਼ ਤੁਹਾਡੇ ਕੋਲ ਆਇਆ ਅਤੇ ਮੇਰੇ ਖਿਲਾਫ਼ ਤੁਹਾਡੇ ਕੰਨ ਭਰ ਦਿੱਤੇ। ਪਰ ਮੇਰੇ ਮਹਾਰਾਜ ਅਤੇ ਪਾਤਸ਼ਾਹ, ਤੂੰ ਤਾਂ ਯਹੋਵਾਹ ਵੱਲੋਂ ਭੇਜੇ ਦੂਤ ਜਿਹਾ ਹੈਂ। ਸੋ ਤੁਹਾਨੂੰ ਜਿਵੇਂ ਮੁਨਾਸਿਬ ਲੱਗੇ ਉਹੀ ਕਰੋ। 28 ਕਿਉਂ ਜੋ ਮੇਰੇ ਪਿਤਾ ਦਾ ਸਾਰਾ ਪਰਿਵਾਰ ਮੇਰੇ ਮਹਾਰਾਜ ਦੇ ਅੱਗੇ ਮੁਰਦਿਆਂ ਵਰਗਾ ਸੀ, ਪਰ ਤੁਸੀਂ ਆਪਣੇ ਸੇਵਕ ਨੂੰ ਉਨ੍ਹਾਂ ਨਾਲ ਬਿਠਾਇਆ, ਜੋ ਤੁਹਾਡੇ ਲੰਗਰ ਵਿੱਚ ਰੋਟੀ ਖਾਂਦੇ ਸਨ। ਤਾਂ ਫ਼ਿਰ ਪਾਤਸ਼ਾਹ ਦੇ ਅੱਗੇ ਹੋਰ ਦੁਹਾਈ ਕਰਨ ਨੂੰ ਭਲਾ ਮੇਰਾ ਕੀ ਅਧਿਕਾਰ ਹੈ?”

29 ਪਾਤਸ਼ਾਹ ਨੇ ਮਫ਼ੀਬੋਸ਼ਥ ਨੂੰ ਆਖਿਆ, “ਤੂੰ ਆਪਣੀਆਂ ਔਕੜਾਂ ਬਾਰੇ ਬਹੁਤਾਂ ਨਾ ਆਖੀ ਜਾ। ਮੈਂ ਤਾਂ ਫ਼ੈਸਲਾ ਕਰ ਚੁੱਕਿਆ ਹਾਂ ਕਿ ਤੂੰ ਅਤੇ ਸੀਬਾ ਇਸ ਪੈਲੀ ਨੂੰ ਵੰਡ ਲਵੋ।”

30 ਮਫ਼ੀਬੋਸ਼ਥ ਨੇ ਪਾਤਸ਼ਾਹ ਨੂੰ ਕਿਹਾ, “ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ। ਸਾਡੇ ਲਈ ਇਹੀ ਕਾਫ਼ੀ ਹੈ ਕਿ ਤੁਸੀਂ ਘਰ ਸ਼ਾਂਤੀ ਨਾਲ ਵਾਪਸ ਆਏ ਹੋ ਸਗੋਂ ਉਹ ਪੈਲੀ ਭਾਵੇਂ ਸਾਰੀ ਸੀਬਾ ਨੂੰ ਹੀ ਦੇ ਦੇਵੋ।”

ਦਾਊਦ ਦਾ ਬਰਜ਼ਿੱਲਈ ਨੂੰ ਨਾਲ ਆਉਣ ਲਈ ਕਹਿਣਾ

31 ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ ਆਕੇ ਉਸ ਨੂੰ ਯਰਦਨੋਂ ਪਾਰ ਪਹੁੰਚਾਉਣ ਲਈ ਪਾਤਸ਼ਾਹ ਦੇ ਨਾਲ ਯਰਦਨੋਂ ਪਾਰ ਗਿਆ। 32 ਬਰਜ਼ਿੱਲਈ ਬੜਾ ਬੁੱਢਾ, 80 ਵਰ੍ਹਿਆਂ ਦਾ ਬਜ਼ੁਰਗ ਸੀ। ਉਸ ਨੇ ਪਾਤਸ਼ਾਹ ਨੂੰ ਜਦੋਂ ਉਹ ਮਹਨਇਮ ਵਿੱਚ ਪਿਆ ਸੀ ਤਾਂ ਰਸਤ-ਪਾਣੀ ਪਹੁੰਚਾਇਆ ਸੀ ਕਿਉਂ ਕਿ ਉਹ ਬੜਾ ਅਮੀਰ ਆਦਮੀ ਸੀ। 33 ਦਾਊਦ ਨੇ ਬਰਜ਼ਿੱਲਈ ਨੂੰ ਕਿਹਾ, “ਚੱਲ, ਮੇਰੇ ਨਾਲ ਯਰਦਨ ਦੇ ਪਾਰ ਚੱਲ। ਉੱਥੇ ਆਪਣੇ ਨਾਲ ਮੈਂ ਤੇਰਾ ਖਿਆਲ ਰੱਖਾਂਗਾ ਜੇਕਰ ਤੂੰ ਉੱਥੇ ਯਰੂਸ਼ਲਮ ਵਿੱਚ ਮੇਰੇ ਨਾਲ ਰਹੇਁਗਾ।”

34 ਪਰ ਬਰਜ਼ਿੱਲਈ ਨੇ ਪਾਤਸ਼ਾਹ ਨੂੰ ਆਖਿਆ, “ਤੂੰ ਜਾਣਦਾ ਹੈਂ ਕਿ ਇਸ ਵਕਤ ਮੇਰੀ ਉਮਰ ਕਿੰਨੀ ਹੈ? ਤੂੰ ਕੀ ਸੋਚਦਾ ਹੈਂ ਕਿ ਮੈਂ ਇਸ ਉਮਰੇ ਤੇਰੇ ਨਾਲ ਯਰੂਸ਼ਲਮ ਜਾ ਸੱਕਦਾ ਹਾਂ? 35 ਮੈਂ 80 ਸਾਲਾਂ ਦਾ ਹੋ ਗਿਆ ਹਾਂ। ਮੈਂ ਇੰਨਾ ਬੁੱਢਾ ਹਾਂ ਕਿ ਇਹ ਵੀ ਨਹੀਂ ਦੱਸ ਸੱਕਦਾ ਕਿ ਕਿਹੜਾ ਚੰਗਾ ਹੈ ਅਤੇ ਕਿਹੜਾ ਮਾੜਾ। ਮੈਂ ਇੰਨਾ ਬੁੱਢਾ ਹੋ ਗਿਆ ਹਾਂ ਕਿ ਮੈਂ ਸਵਾਦ ਵੀ ਨਹੀਂ ਵੇਖ ਸੱਕਦਾ ਕਿ ਮੈਂ ਕੀ ਖਾਂਦਾ ਹਾਂ ਜਾਂ ਕੀ ਪੀਂਦਾ ਹਾਂ। ਮੈਂ ਇੰਨਾ ਬੁੱਢਾ ਹੋ ਗਿਆ ਹਾਂ ਕਿ ਔਰਤਾਂ ਦੇ ਗਾਉਣ ਵਿੱਚ ਅਤੇ ਆਦਮੀਆਂ ਦੇ ਗਾਉਣ ਵਿੱਚ ਵੀ ਫ਼ਰਕ ਨਹੀਂ ਕਰ ਸੱਕਦਾ। ਤਾਂ ਫਿਰ ਤੈਨੂੰ ਮੇਰੇ ਬਾਰੇ ਫ਼ਿਕਰ ਕਰਨ ਦੀ ਕੀ ਲੋੜ ਹੈ? 36 ਜੋ ਕੁਝ ਤੂੰ ਮੈਨੂੰ ਬਖਸ਼ਣਾ ਚਾਹੁੰਦਾ ਹੈਂ ਦਰਅਸਲ ਮੈਨੂੰ ਕੁਝ ਵੀ ਨਹੀਂ ਚਾਹੀਦਾ ਇਸ ਲਈ ਮੈਂ ਯਰਦਨ ਪਾਰ ਤੱਕ ਤੇਰੇ ਨਾਲ ਜਾਵਾਂਗਾ। 37 ਪਰ ਮਿਹਰਬਾਨੀ ਕਰਕੇ ਤੂੰ ਮੈਨੂੰ ਘਰ ਨੂੰ ਪਰਤਨ ਦੇਵੀਂ। ਤਦ ਮੈਂ ਆਪਣੇ ਸ਼ਹਿਰ ਵਿੱਚ ਅਰਾਮ ਨਾਲ ਮਰ ਸੱਕਾਂਗਾ ਅਤੇ ਆਪਣੇ ਮਾਤਾ-ਪਿਤਾ ਦੀ ਕਬਰ ਦੇ ਨਾਲ ਹੀ ਦਫ਼ਨਾਇਆ ਜਾਵਾਂਗਾ। ਪਰ ਇੱਥੇ ਕਿਮਹਾਮ ਤੁਹਾਡਾ ਸੇਵਕ ਹੈ, ਉਹ ਮੇਰੇ ਮਹਾਰਾਜ ਪਾਤਸ਼ਾਹ ਦੇ ਨਾਲ ਜਾਵੇ, ਅਤੇ ਜੋ ਕੁਝ ਜਿਵੇਂ ਤੈਨੂੰ ਚੰਗਾ ਲੱਗੇ ਤੂੰ ਉਸ ਨਾਲ ਕਰੀਂ।”

38 ਪਾਤਸ਼ਾਹ ਨੇ ਜਵਾਬ ਦਿੱਤਾ, “ਕਿਮਹਾਮ ਮੇਰੇ ਨਾਲ ਪਾਰ ਚੱਲੇਗਾ ਅਤੇ ਜੋ ਕੁਝ ਤੈਨੂੰ ਚੰਗਾ ਲੱਗੇ ਮੈਂ ਉਹੀ ਉਸ ਨਾਲ ਕਰਾਂਗਾ ਅਤੇ ਜੋ ਕੁਝ ਤੂੰ ਮੇਰੇ ਕੋਲੋਂ ਮੰਗੇ ਮੈਂ ਉਹੀ ਤੈਨੂੰ ਦੇਵਾਂਗਾ।”

ਦਾਊਦ ਦਾ ਘਰ ਵਾਪਸ ਮੁੜਨਾ

39 ਪਾਤਸ਼ਾਹ ਨੇ ਫ਼ੇਰ ਬਰਜ਼ਿੱਲਈ ਨੂੰ ਚੁੰਮਿਆ ਅਤੇ ਅਸੀਸ ਦਿੱਤੀ ਅਤੇ ਬਰਜ਼ਿੱਲਈ ਘਰ ਨੂੰ ਮੁੜ ਆਇਆ ਅਤੇ ਪਾਤਸ਼ਾਹ ਅਤੇ ਹੋਰ ਸਾਰੇ ਲੋਕ ਦਰਿਆ ਪਾਰ ਕਰ ਗਏ।

40 ਤਦ ਪਾਤਸ਼ਾਹ ਗਿਲਗਾਲ ਵੱਲ ਤੁਰਿਆ ਅਤੇ ਕਿਮਹਾਮ ਵੀ ਉਸ ਦੇ ਨਾਲ ਗਿਆ। ਯਹੂਦਾਹ ਦੇ ਸਭ ਲੋਕ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਅੱਧੇ ਲੋਕ ਪਾਤਸ਼ਾਹ ਦੇ ਨਾਲ ਗਏ।

ਇਸਰਾਏਲੀਆਂ ਦੀ ਯਹੂਦਾਹ ਦੇ ਲੋਕਾਂ ਨਾਲ ਬਹਿਸ

41 ਸਾਰੇ ਇਸਰਾਏਲੀ ਇਕੱਠੇ ਹੋਕੇ ਪਾਤਸ਼ਾਹ ਕੋਲ ਆਏ। ਉਨ੍ਹਾਂ ਨੇ ਪਾਤਸ਼ਾਹ ਨੂੰ ਕਿਹਾ, “ਸਾਡੇ ਹੀ ਭਰਾ, ਯਹੂਦਾਹ ਦੇ ਮਨੁੱਖ ਤੁਹਾਨੂੰ ਕਿਸ ਲਈ ਚੜ੍ਹਾ ਲਿਆਏ, ਅਤੇ ਜਾਕੇ ਪਾਤਸ਼ਾਹ ਨੂੰ, ਉਸ ਦੇ ਪਰਿਵਾਰ ਨੂੰ, ਦਾਊਦ ਦੇ ਨਾਲ ਦੇ ਸਾਰੇ ਲੋਕਾਂ ਨੂੰ ਯਰਦਨੋ ਪਾਰ ਲੈ ਆਏ?”

42 ਤਦ ਯਹੂਦਾਹ ਸਾਰੇ ਲੋਕਾਂ ਨੇ ਇਸਰਾਏਲੀਆਂ ਨੂੰ ਉੱਤਰ ਦਿੱਤਾ, “ਇਸ ਲਈ ਕਿਉਂ ਕਿ ਪਾਤਸ਼ਾਹ ਸਾਡੇ ਨੇੜੇ ਦਾ ਸਾਕ ਹੈ, ਤਾਂ ਇਸ ਗੱਲ ਲਈ ਤੁਸੀਂ ਕਾਹਨੂੰ ਔਖੇ ਹੁੰਦੇ ਹੋ? ਕੀ ਭਲਾ ਅਸੀਂ ਪਾਤਸ਼ਾਹ ਦਾ ਕੁਝ ਖਾ ਲਿਆ ਹੈ? ਜਾਂ ਉਸ ਨੇ ਸਾਨੂੰ ਕੋਈ ਤੋਹਫ਼ੇ ਦੇ ਦਿੱਤੇ ਹਨ?”

43 ਇਸਰਾਏਲੀਆਂ ਨੇ ਉੱਤਰ ਦਿੱਤਾ, “ਪਾਤਸ਼ਾਹ ਵਿੱਚ ਸਾਡੀਆਂ ਦਸ ਵੰਡਾਂ ਹਨ ਇਸ ਲਈ ਤੁਹਾਡੇ ਨਾਲੋਂ ਦਾਊਦ ਉੱਪਰ ਸਾਡਾ ਹੱਕ ਵੱਧੇਰੇ ਹੈ। ਫ਼ਿਰ ਤੁਸੀਂ ਸਾਨੂੰ ਕਿਉਂ ਤੁੱਛ ਸਮਝਦੇ ਹੋ? ਅਸੀਂ ਹੀ ਸਗੋਂ ਪਾਤਸ਼ਾਹ ਨੂੰ ਘਰ ਵਾਪਸ ਮੋੜ ਲਿਆਉਣ ਦੀ ਸਲਾਹ ਪਹਿਲਾਂ ਦਿੱਤੀ ਸੀ।”

ਪਰ ਯਹੂਦਾਹ ਦੇ ਲੋਕਾਂ ਨੇ ਇਸਰਾਏਲੀਆਂ ਨੂੰ ਬੜਾ ਮਾੜਾ ਜਵਾਬ ਦਿੱਤਾ। ਯਹੂਦਾਹ ਦੇ ਲੋਕਾਂ ਦਾ ਜਵਾਬ ਇਸਰਾਏਲੀਆਂ ਨਾਲੋਂ ਬਹੁਤ ਤੱਤਾ ਅਤੇ ਮੰਦਾ ਸੀ।

ਸ਼ਬਾ ਇਸਰਾਏਲ ਨੂੰ ਦਾਊਦ ਤੋਂ ਦੂਰ ਕਰ ਦਿੰਦੀ ਹੈ

20 ਉਸੇ ਜਗ੍ਹਾ ਬਿਕਰੀ ਨਾਂ ਦੇ ਮਨੁੱਖ ਦਾ ਪੁੱਤਰ ਸ਼ਬਾ ਸੀ। ਉਹ ਬਿਨਯਾਮੀਨ ਘਰਾਣੇ ਵਿੱਚੋਂ ਇੱਕ ਵਾਹਿਯਾਤ ਕਿਸਮ ਦਾ ਮਨੁੱਖ ਸੀ। ਉਸ ਨੇ ਤੁਰ੍ਹੀ ਵਜਾਕੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਆਖਿਆ,

“ਦਾਊਦ ਨਾਲ ਸਾਡਾ ਕੋਈ ਹਿੱਸਾ ਨਹੀਂ ਲੱਗਦਾ
    ਨਾ ਹੀ ਸਾਡੀ ਵੰਡ ਯੱਸੀ ਦੇ ਪੁੱਤਰ ਨਾਲ ਲੱਗਦੀ ਹੈ
ਇਸਰਾਏਲ! ਚਲੋ ਸਭ ਆਪੋ-ਆਪਣੇ ਤੰਬੂਆਂ ਨੂੰ ਚੱਲੀਏ!”

ਸੋ ਸਾਰੇ ਇਸਰਾਏਲੀ ਦਾਊਦ ਨੂੰ ਛੱਡ ਕੇ ਬਿਕਰੀ ਦੇ ਪੁੱਤਰ ਸ਼ਬਾ ਨਾਲ ਤੁਰ ਪਏ। ਪਰ ਯਹੂਦਾਹ ਦੇ ਲੋਕ ਯਰਦਨ ਤੋਂ ਲੈ ਕੇ ਯਰੂਸ਼ਲਮ ਤੀਕ ਪਾਤਸ਼ਾਹ ਦੇ ਨਾਲ ਹੀ ਰਹੇ।

ਦਾਊਦ ਯਰੂਸ਼ਲਮ ਵਿੱਚ ਆਪਣੇ ਘਰ ਨੂੰ ਪਰਤਿਆ। ਉਹ ਆਪਣੇ ਪਿੱਛੇ ਘਰ ਦੀ ਰੱਖਵਾਲੀ ਲਈ ਦਸ ਪਤਨੀਆਂ ਛੱਡ ਕੇ ਗਿਆ ਸੀ। ਉਨ੍ਹਾਂ ਦਸ ਸੁਰੀਤਾਂ ਨੂੰ ਜਿਨ੍ਹਾਂ ਨੂੰ ਉਹ ਆਪਣੇ ਘਰ ਦੀ ਰਾਖੀ ਲਈ ਛੱਡ ਕੇ ਗਿਆ ਸੀ, ਫ਼ੜਕੇ ਕੈਦ ਕਰ ਦਿੱਤਾ ਅਤੇ ਉਨ੍ਹਾਂ ਲਈ ਰਸਤ ਠਹਿਰਾ ਦਿੱਤੀ ਪਰ ਫ਼ਿਰ ਕਦੇ ਉਨ੍ਹਾਂ ਨਾਲ ਸੰਭੋਗ ਨਾ ਕੀਤਾ, ਸੋ ਉਹ ਆਪਣੇ ਮਰਨ ਸਮੇਂ ਤੀਕ ਕੈਦ ਵਿੱਚ ਰੰਡੇਪੇ ਜਿਹੀ ਹਾਲਤ ਵਿੱਚ ਹੀ ਰਹੀਆਂ।

ਪਾਤਸ਼ਾਹ ਨੇ ਅਮਾਸਾ ਨੂੰ ਆਖਿਆ, “ਯਹੂਦਾਹ ਦੇ ਲੋਕਾਂ ਨੂੰ ਆਖਦੇ ਕਿ ਤਿੰਨ ਦਿਨਾਂ ਵਿੱਚ ਮੈਨੂੰ ਮਿਲਣ, ਅਤੇ ਤੈਨੂੰ ਵੀ ਉਨ੍ਹਾਂ ਦੇ ਨਾਲ ਹੋਣਾ ਚਾਹੀਦਾ ਹੈਂ।”

ਤਦ ਅਮਾਸਾ ਯਹੂਦਾਹ ਦੇ ਲੋਕਾਂ ਨੂੰ ਇਕੱਠਾ ਕਰਨ ਗਿਆ ਪਰ ਪਾਤਸ਼ਾਹ ਦੇ ਠਹਿਰਾਏ ਸਮੇਂ ਤੋਂ ਉਸ ਨੂੰ ਲੋਕਾਂ ਨੂੰ ਇਕੱਠਾ ਕਰਨ ਵਿੱਚ ਵੱਧ ਸਮਾਂ ਲੱਗ ਗਿਆ।

ਦਾਊਦ ਨੇ ਅਬੀਸ਼ਈ ਨੂੰ ਸ਼ਬਾ ਨੂੰ ਵੱਢਣ ਲਈ ਆਖਿਆ

ਦਾਊਦ ਨੇ ਅਬੀਸ਼ਈ ਨੂੰ ਆਖਿਆ, “ਬਿਕਰੀ ਦਾ ਪੁੱਤਰ ਸ਼ਬਾ ਸਾਡੇ ਲਈ ਅਬਸ਼ਾਲੋਮ ਤੋਂ ਵੀ ਵੱਧ ਖਤਰਨਾਕ ਹੈ। ਇਸ ਲਈ ਮੇਰੇ ਅਫ਼ਸਰਾਂ ਨਾਲ ਜਾਕੇ ਇਸ ਦਾ ਪਿੱਛਾ ਕਰੋ। ਜਲਦੀ ਕਰੋ, ਕਿਤੇ ਐਸਾ ਨਾ ਹੋਵੇ ਕਿ ਉਹ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੜਕੇ ਸਾਡੇ ਵੇਖਣ ਤੋਂ ਬਚ ਜਾਵੇ।”

ਇਸ ਲਈ ਉਸ ਦੇ ਪਿੱਛੇ ਯੋਆਬ ਦੇ ਲੋਕ ਅਤੇ ਕਰੇਤੀ, ਫ਼ਲੇਤੀ ਅਤੇ ਸਾਰੇ ਸੂਰਮੇ ਨਿਕਲੇ ਅਤੇ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਨੂੰ ਯਰੂਸ਼ਲਮ ਤੋਂ ਬਾਹਰ ਆਏ।

ਯੋਆਬ ਦਾ ਅਮਾਸਾ ਨੂੰ ਮਾਰਨਾ

ਜਦੋਂ ਯੋਆਬ ਅਤੇ ਉਸਦੀ ਫ਼ੌਜ ਗਿਬਓਨ ਦੇ ਵੱਡੇ ਪੱਥਰ ਕੋਲ ਪਹੁੰਚੇ ਤਾਂ ਅਮਾਸਾ ਉਨ੍ਹਾਂ ਨੂੰ ਮਿਲਣ ਲਈ ਬਾਹਰ ਨਿਕਲਿਆ। ਯੋਆਬ ਨੇ ਆਪਣੀ ਵਰਦੀ ਪਾਈ ਹੋਈ ਸੀ। ਉਸ ਨੇ ਪੇਟੀ ਬੰਨ੍ਹੀ ਹੋਈ ਸੀ ਜਿਸ ਦੀ ਮਿਆਨ ਵਿੱਚ ਤਲਵਾਰ ਵੀ ਕਸੀ ਹੋਈ ਸੀ। ਜਿਸ ਵਕਤ ਯੋਆਬ ਅਮਾਸਾ ਨੂੰ ਮਿਲਣ ਲਈ ਅੱਗੇ ਵੱਧ ਰਿਹਾ ਸੀ ਤਾਂ ਉਸਦੀ ਤਲਵਾਰ ਮਿਆਨ ਵਿੱਚੋਂ ਡਿੱਗ ਪਈ। ਯੋਆਬ ਨੇ ਉਸ ਨੂੰ ਭੁੰਜਿਓਁ ਚੁੱਕਿਆ ਅਤੇ ਆਪਣੇ ਹੱਥ ਵਿੱਚ ਲੈ ਲਿਤੀ। ਯੋਆਬ ਨੇ ਅਮਾਸਾ ਨੂੰ ਕਿਹਾ, “ਹੇ ਮੇਰੇ ਭਾਈ! ਤੂੰ ਸੁੱਖ-ਸਾਂਦ ਨਾਲ ਹੈਂ?” ਤਾਂ ਯੋਆਬ ਨੇ ਅਮਾਸਾ ਦੀ ਦਾਹੜੀ ਆਪਣੇ ਸੱਜੇ ਹੱਥ ਨਾਲ ਫ਼ੜ ਲਈ ਤਾਂ ਜੋ ਉਸ ਨੂੰ ਚੁੰਮ ਕੇ ਵੇਖੋ ਆਖ ਸੱਕੇ। 10 ਪਰ ਅਮਾਸਾ ਨੇ ਉਸ ਤਲਵਾਰ ਵੱਲ ਜੋ ਯੋਆਬ ਦੇ ਹੱਥ ਵਿੱਚ ਸੀ ਕੁਝ ਧਿਆਨ ਨਾ ਕੀਤਾ ਸੋ ਯੋਆਬ ਨੇ ਉਸ ਨੂੰ ਤਲਵਾਰ ਨਾਲ ਉਸਦੀ ਪੰਜਵੀਂ ਪੱਸਲੀ ਵਿੱਚ ਅਜਿਹਾ ਮਾਰਿਆ ਜੋ ਉਸ ਦੀਆਂ ਆਂਦਰਾਂ ਧਰਤੀ ਉੱਤੇ ਜਾ ਡਿੱਗੀਆਂ। ਫ਼ਿਰ ਯੋਆਬ ਨੂੰ ਦੂਜੀ ਵਾਰ ਉਸਤੇ ਵਾਰ ਨਾ ਕਰਨਾ ਪਿਆ ਕਿਉਂ ਕਿ ਉਹ ਪਹਿਲਾਂ ਹੀ ਖਤਮ ਹੋ ਗਿਆ ਸੀ।

ਦਾਊਦ ਦੇ ਆਦਮੀ ਸ਼ਬਾ ਦੀ ਭਾਲ ਜਾਰੀ ਰੱਖਦੇ ਹਨ

ਤਦ ਯੋਆਬ ਅਤੇ ਉਸਦਾ ਭਰਾ ਅਬੀਸ਼ਈ ਫ਼ੇਰ ਸ਼ਬਾ ਦਾ ਪਿੱਛਾ ਕਰਨ ਲੱਗ ਪਏ। 11 ਤਦ ਯੋਆਬ ਦੇ ਜੁਆਨਾਂ ਵਿੱਚੋਂ ਇੱਕ ਬੰਦਾ ਅਮਾਸਾ ਦੇ ਕੋਲ ਖਲੋਤਾ ਰਿਹਾ। ਉਸ ਜੁਆਨ ਨੇ ਕਿਹਾ, “ਜੋ ਕੋਈ ਯੋਆਬ ਦੇ ਨਾਲ ਰਾਜ਼ੀ ਹੈ ਅਤੇ ਦਾਊਦ ਦੇ ਵੱਲ ਹੈ, ਉਹ ਯੋਆਬ ਨਾਲ ਤੁਰੇ।”

12 ਅਮਾਸਾ ਸੜਕ ਦੇ ਵਿੱਚਕਾਰ ਖੂਨ ਨਾਲ ਲੱਥਪੱਥ ਪਿਆ ਸੀ। ਉਸ ਜੁਆਨ ਨੇ ਵੇਖਿਆ ਕਿ ਸਾਰੇ ਰਾਹਗੀਰ ਉਸ ਲੋਥ ਵੇਖਕੇ ਖਲੋਂਦੇ ਜਾਂਦੇ ਹਨ ਤਾਂ ਉਸ ਨੇ ਉਸ ਲੋਥ ਨੂੰ ਸੜਕ ਤੋਂ ਰੇੜ ਕੇ ਪੈਲੀ ਵਿੱਚ ਸੁੱਟ ਦਿੱਤਾ ਅਤੇ ਉਸ ਲੋਥ ਨੂੰ ਇੱਕ ਕੱਪੜੇ ਨਾਲ ਢੱਕ ਦਿੱਤਾ। 13 ਜਦੋਂ ਅਮਾਸਾ ਦੀ ਲੋਥ ਉੱਥੋਂ ਚੁੱਕੀ ਗਈ ਤਾਂ ਸਾਰੇ ਲੋਕ ਯੋਆਬ ਦੇ ਨਾਲ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਨੂੰ ਤੁਰ ਪਏ।

ਸ਼ਬਾ ਦਾ ਆਬੇਲ ਬੈਤ-ਮਅਕਾਹ ਵੱਲ ਬਚ ਨਿਕਲਣਾ

14 ਬਿਕਰੀ ਦਾ ਪੁੱਤਰ ਸ਼ਬਾ ਸਾਰੇ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਹੋਕੇ ਆਬੇਲ ਅਤੇ ਬੈਤ-ਮਅਕਾਹ ਤੀਕ ਗਿਆ ਅਤੇ ਸਾਰੇ ਬੇਰੀ ਇਕੱਠੇ ਹੋਕੇ ਉਸ ਦੇ ਪਿੱਛੇ ਤੁਰ ਪਏ।

15 ਯੋਆਬ ਅਤੇ ਉਸ ਦੇ ਆਦਮੀ ਅਬੇਲ, ਬੈਤ-ਮਅਕਾਹ ਤੀਕ ਪਹੁੰਚੇ। ਯੋਆਬ ਦੀ ਸੈਨਾ ਨੇ ਨਗਰ ਨੂੰ ਘੇਰ ਲਿਆ ਅਤੇ ਸ਼ਹਿਰ ਦੇ ਸਾਹਮਣੇ ਦੀਵਾਰ ਨਾਲ ਇੱਕ ਢੇਰ ਬਣਾਇਆ। ਅਤੇ ਸਭ ਲੋਕ ਜੋ ਯੋਆਬ ਦੇ ਨਾਲ ਸਨ ਉਹ ਕੰਧ ਨੂੰ ਢਾਹੁਣ ਦੀ ਕੋਸ਼ਿਸ਼ ਕਰਨ ਲੱਗੇ।

16 ਪਰ ਉਸ ਸ਼ਹਿਰ ਵਿੱਚ ਇੱਕ ਬੜੀ ਸਿਆਣੀ ਔਰਤ ਸੀ। ਉਸ ਨੇ ਸ਼ਹਿਰ ਵਿੱਚੋਂ ਉੱਚੀ-ਉੱਚੀ ਕਹਿਣ ਲਗੀ, “ਮੇਰੀ ਗੱਲ ਸੁਣੋ! ਯੋਆਬ ਨੂੰ ਆਖੋ ਕਿ ਇੱਥੇ ਆਵੇ ਮੈਂ ਉਸ ਨਾਲ ਗੱਲ ਕਰਨਾ ਚਾਹੁੰਦੀ ਹਾਂ।”

17 ਯੋਆਬ ਉਸ ਔਰਤ ਨਾਲ ਗੱਲ ਕਰਨ ਲਈ ਗਿਆ। ਉਸ ਔਰਤ ਨੇ ਉਸ ਨੂੰ ਪੁੱਛਿਆ, “ਕੀ ਤੂੰ ਯੋਆਬ ਹੈਂ?”

ਯੋਆਬ ਨੇ ਕਿਹਾ, “ਹਾਂ, ਮੈਂ ਯੋਆਬ ਹਾਂ।”

ਤਾਂ ਉਸ ਔਰਤ ਨੇ ਆਖਿਆ, “ਮੇਰੀ ਗੱਲ ਸੁਣ।”

ਯੋਆਬ ਨੇ ਕਿਹਾ, “ਮੈਂ ਸੁਣ ਰਿਹਾ ਹਾਂ।”

18 ਤਾਂ ਉਸ ਔਰਤ ਨੇ ਕਿਹਾ, “ਪਿੱਛਲੇ ਸਮੇਂ ਵਿੱਚ ਲੋਕ ਇਹ ਕਹਾਵਤ ਆਖਦੇ ਸਨ, ‘ਅਬੇਲ ਵਿੱਚ ਮਦਦ ਲਈ ਪੁੱਛੋ ਤਾਂ ਤੁਸੀਂ ਜੋ ਮੰਗੋ ਤੁਹਾਨੂੰ ਮਿਲਦਾ ਹੈ।’ 19 ਮੈਂ ਇਸਰਾਏਲ ਵਿੱਚ ਸ਼ਾਂਤ ਅਤੇ ਭਲੇ ਮਾਣਸ ਲੋਕਾਂ ਵਿੱਚੋਂ ਹਾਂ। ਤੁਸੀਂ ਇਸਰਾਏਲ ਦਾ ਇੱਕ ਮਹੱਤਵਪੂਰਣ ਸ਼ਹਿਰ ਉਜਾੜਨ ਲਈ ਆਏ ਹੋ। ਭਲਾ ਤੁਸੀਂ ਉਸ ਚੀਜ਼ ਨੂੰ ਨਸ਼ਟ ਕਰਕੇ ਕੀ ਕਰੋਂਗੇ ਜੋ ਯਹੋਵਾਹ ਦੀ ਹੈ?”

20 ਯੋਆਬ ਨੇ ਜਵਾਬ ’ਚ ਕਿਹਾ, “ਸੁਣ! ਮੈਂ ਕੁਝ ਨਸ਼ਟ ਨਹੀਂ ਕਰਨਾ ਚਾਹੁੰਦਾ ਅਤੇ ਨਾ ਹੀ ਤੁਹਾਡੇ ਸ਼ਹਿਰ ਨੂੰ ਬਰਬਾਦ ਕਰਨਾ ਚਾਹੁੰਦਾ ਹਾਂ। 21 ਪਰ ਤੁਹਾਡੇ ਇਸ ਸ਼ਹਿਰ ਵਿੱਚ ਇਫ਼ਰਾਈਮ ਦੇ ਪਹਾੜ ਦਾ ਇੱਕ ਮਨੁੱਖ ਜੋ ਕਿ ਬਿਕਰੀ ਦਾ ਪੁੱਤਰ ਸ਼ਬਾ ਹੈ, ਇੱਥੇ ਆਣ ਲੁਕਿਆ ਹੈ। ਉਸ ਨੇ ਪਾਤਸ਼ਾਹ ਦਾਊਦ ਦੇ ਵਿਰੁੱਧ ਵਿਦਰੋਹ ਕੀਤਾ ਹੈ, ਜੇਕਰ ਉਸ ਨੂੰ ਮੇਰੇ ਹਵਾਲੇ ਕਰ ਦੇਵੋਁ ਤਾਂ ਮੈਂ ਤੁਹਾਡਾ ਸ਼ਹਿਰ ਇੰਝ ਹੀ ਛੱਡ ਜਾਵਾਂਗਾ।”

ਉਸ ਔਰਤ ਨੇ ਯੋਆਬ ਨੂੰ ਕਿਹਾ, “ਠੀਕ ਹੈ। ਉਸਦਾ ਸਿਰ ਕੰਧ ਉੱਪਰੋਂ ਤੇਰੇ ਕੋਲ ਸੁੱਟਿਆ ਜਾਵੇਗਾ।”

22 ਤਦ ਉਹ ਔਰਤ ਆਪਣੀ ਸਿਆਣਪ ਨਾਲ ਸਭਨਾਂ ਲੋਕਾਂ ਨੂੰ ਸਮਝਾਉਣ ਲਗੀ ਤਾਂ ਉਨ੍ਹਾਂ ਨੇ ਬਿਕਰੀ ਦੇ ਪੁੱਤਰ ਸ਼ਬਾ ਦਾ ਸਿਰ ਵੱਢਕੇ ਯੋਆਬ ਵੱਲ ਬਾਹਰ ਨੂੰ ਸੁੱਟ ਦਿੱਤਾ।

ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਫ਼ੌਜ ਉਸ ਸ਼ਹਿਰ ਤੋਂ ਮੁੜ ਪਈ। ਸੂਰਮੇ ਆਪਣੇ ਘਰਾਂ ਵੱਲ ਪਰਤ ਗਏ ਅਤੇ ਯੋਆਬ ਵਾਪਸ ਯਰੂਸ਼ਲਮ ਵਿੱਚ ਪਾਤਸ਼ਾਹ ਕੋਲ ਪਰਤ ਗਿਆ।

ਦਾਊਦ ਦੀ ਫ਼ੌਜ ਵਿੱਚ ਨਿਯੁਕਤੀ

23 ਯੋਆਬ ਇਸਰਾਏਲ ਦੀ ਸੈਨਾ ਦਾ ਕਪਤਾਨ ਬਣਿਆ। ਯੋਨਾਦਾਬ ਦਾ ਪੁੱਤਰ ਬਨਾਯਾਹ ਕਰੇਤੀਆਂ ਦਾ ਅਤੇ ਫ਼ਲੇਤੀਆਂ ਦਾ ਆਗੂ ਬਣਿਆ। 24 ਅਦੋਰਾਮ ਬੇਗਾਰੀਆਂ ਉੱਪਰ ਸੀ ਅਤੇ ਅਹੀਲਦ ਦਾ ਪੁੱਤਰ ਯਹੋਸਫ਼ਾਟ ਇਤਹਾਸੱਕਾਰ ਸੀ। 25 ਸ਼ਿਵਾ ਸਕੱਤਰ ਸੀ। ਸਾਦੋਕ ਅਤੇ ਅਬਿਯਾਥਰ ਜਾਜਕ ਠਹਿਰਾਏ ਗਏ। 26 ਅਤੇ ਈਰਾ ਵੀ ਦਾਊਦ ਦਾ ਇੱਕ ਮੁੱਖ ਸੇਵਕ [k] ਸੀ।

ਸ਼ਾਊਲ ਦੇ ਪਰਿਵਾਰ ਨੂੰ ਸਜ਼ਾ

21 ਜਦੋਂ ਦਾਊਦ ਪਾਤਸ਼ਾਹ ਸੀ ਉਸ ਸਮੇਂ ਵਿੱਚ ਤਿੰਨ ਸਾਲ ਭੁੱਖਮਰੀ ਪਈ ਰਹੀ ਕਿਉਂ ਕਿ ਕਾਲ ਤਿੰਨ ਵਰ੍ਹੇ ਚੱਲਦਾ ਰਿਹਾ। ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤਾਂ ਯਹੋਵਾਹ ਨੇ ਆਖਿਆ, “ਸ਼ਾਊਲ ਅਤੇ ਉਸ ਦੇ ਹਤਿਆਰੇ ਘਰਾਣੇ ਦੇ ਕਾਰਣ ਇਹ ਕਾਲ ਪਿਆ ਹੈ ਕਿਉਂ ਕਿ ਉਸ ਨੇ ਗਿਬਓਨੀਆਂ ਨੂੰ ਵੱਢ ਸੁੱਟਿਆ।” ਇਹ ਗਿਬਓਨੀ ਇਸਰਾਏਲ ਦੀ ਸੰਤਾਨ ਵਿੱਚੋਂ ਨਹੀਂ ਸਨ ਸਗੋਂ ਇਹ ਅਮੋਰੀਆਂ ਦਾ ਟੋਲਾ ਸੀ ਅਤੇ ਇਸਰਾਏਲੀਆਂ ਨੇ ਉਨ੍ਹਾਂ ਨਾਲ ਵਚਨ ਕੀਤਾ ਸੀ ਕਿ ਉਹ ਗਿਬਓਨੀਆਂ ਨੂੰ ਚੋਟ ਨਹੀਂ ਪਹੁੰਚਾਣਗੇ। ਪਰ ਸ਼ਾਊਲ ਨੇ ਗਿਬਓਨੀਆਂ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ। ਸ਼ਾਊਲ ਨੇ ਇਉਂ ਇਸਰਾਏਲ ਅਤੇ ਯਹੂਦੀਆਂ ਲਈ ਆਪਣੀ ਗਹਿਰੀ ਭਾਵਨਾ ਕਰਕੇ ਕੀਤਾ।

ਤਾਂ ਦਾਊਦ ਪਾਤਸ਼ਾਹ ਨੇ ਸਾਰੇ ਗਿਬਓਨੀਆਂ ਨੂੰ ਇਕੱਠੇ ਬੁਲਾਕੇ ਉਨ੍ਹਾਂ ਨਾਲ ਗੱਲ ਬਾਤ ਕੀਤੀ। ਅਤੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਡੇ ਲਈ ਕੀ ਕਰ ਸੱਕਦਾ ਹਾਂ? ਅਤੇ ਕਿਸ ਤਰ੍ਹਾਂ ਨਾਲ ਮੈਂ ਪਰਾਸ਼ਚਿਤ ਕਰਾਂ ਕਿ ਤੁਸੀਂ ਯਹੋਵਾਹ ਦੇ ਲੋਕਾਂ ਨੂੰ ਅਸੀਸ ਦੇਵੋਁ ਜੋ ਉਨ੍ਹਾਂ ਦੇ ਪਾਪ ਬਖਸ਼ੇ ਜਾਣ।”

ਗਿਬਓਨੀਆਂ ਨੇ ਦਾਊਦ ਨੂੰ ਕਿਹਾ, “ਸਾਨੂੰ ਸ਼ਾਊਲ ਅਤੇ ਉਸ ਦੇ ਘਰਾਣੇ ਤੋਂ ਬਦਲੇ ’ਚ ਚਾਂਦੀ ਸੋਨੇ ਦੀ ਤਾਂ ਕੋਈ ਗੱਲ ਨਹੀਂ, ਅਤੇ ਨਾ ਤੁਸੀਂ ਸਾਡੇ ਲਈ ਇਸਰਾਏਲ ਦੇ ਕਿਸੇ ਮਨੁੱਖ ਨੂੰ ਮਾਰੋ-ਇਸ ਦਾ ਸਾਨੂੰ ਕੋਈ ਹੱਕ ਨਹੀਂ ਹੈ।”

ਦਾਊਦ ਨੇ ਆਖਿਆ, “ਠੀਕ ਹੈ, ਦੱਸੋ ਮੈਂ ਤਹਾਡੀ ਕੀ ਸੇਵਾ ਕਰਾਂ?”

ਗਿਬਓਨੀਆਂ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਸ਼ਾਊਲ ਨੇ ਸਾਡੇ ਵਿਰੋਧ ਵਿੱਚ ਵਿਉਂਤ ਬਣਾਈ ਉਸ ਨੇ ਸਾਡੇ ਇਸਰਾਏਲ ਦੀ ਧਰਤੀ ਤੇ ਰਹਿੰਦੇ ਸਾਰੇ ਲੋਕਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ। ਸ਼ਾਊਲ ਯਹੋਵਾਹ ਦਾ ਚੁਣਿਆ ਹੋਇਆ ਪਾਤਸ਼ਾਹ ਸੀ। ਇਸ ਲਈ ਘੱਟ ਤੋਂ ਘੱਟ ਸਾਨੂੰ ਉਸ ਦੇ ਪਰਿਵਾਰ ਵਿੱਚੋਂ ਸੱਤ ਆਦਮੀ ਦੇ ਦੇਵੋ। ਫੇਰ ਅਸੀਂ ਉਨ੍ਹਾਂ ਨੂੰ ਸ਼ਾਊਲ ਦੇ ਪਰਬਤ, ਗਿਬਆਹ ਤੇ ਫਾਂਸੀ ਦੇ ਦੇਵਾਂਗੇ।”

ਦਾਊਦ ਪਾਤਸ਼ਾਹ ਨੇ ਆਖਿਆ, “ਮੈਂ ਉਨ੍ਹਾਂ ਨੂੰ ਤੁਹਾਡੇ ਹਵਾਲੇ ਕਰ ਦੇਵਾਂਗਾ।” ਪਰ ਪਾਤਸ਼ਾਹ ਨੇ ਯੋਨਾਥਾਨ ਦੇ ਪੁੱਤਰ ਨੂੰ ਬਚਾਅ ਲਿਆ ਜਿਸ ਦਾ ਨਾਂ ਮਫ਼ੀਬੋਸ਼ਥ ਸੀ। ਯੋਨਾਥਾਨ ਸਾਊਲ ਦਾ ਪੁੱਤਰ ਸੀ ਪਰ ਦਾਊਦ ਨੇ ਯੋਨਾਥਾਨ ਅੱਗੇ ਯਹੋਵਾਹ ਦਾ ਨਾਂ ਲੈ ਕੇ ਸੌਂਹ ਖਾਧੀ ਸੀ, ਇਸ ਲਈ ਪਾਤਸ਼ਾਹ ਉਸ ਨੂੰ ਚੋਟ ਪਹੁੰਚਾਣਾ ਨਹੀਂ ਚਾਹੁੰਦਾ ਸੀ। ਪਾਤਸ਼ਾਹ ਨੇ ਅੱਯਾਹ ਦੀ ਧੀ ਰਿਸਫ਼ਾਹ ਦੇ ਦੋ ਪੁੱਤਰ ਜੋ ਕਿ ਰਿਸਫ਼ਾਹ ਅਤੇ ਸ਼ਾਊਲ ਤੋਂ ਸੀ, ਤੇ ਜਿਨ੍ਹਾਂ ਦਾ ਨਾਂ ਅਰਮੋਨੀ ਅਤੇ ਮਫ਼ੀਬੋਸ਼ਥ ਸੀ, ਉਨ੍ਹਾਂ ਨੂੰ ਦੇ ਦਿੱਤੇ। ਸ਼ਾਊਲ ਦੀ ਇੱਕ ਧੀ ਵੀ ਸੀ ਜਿਸ ਦਾ ਨਾਂ ਮੀਕਲ ਸੀ। ਉਹ ਬਰਜ਼ਿੱਲਈ ਮਹੋਲਾਬੀ ਦੇ ਪੁੱਤਰ ਅੰਦਰੀਏਲ ਨਾਲ ਵਿਆਹੀ ਹੋਈ ਸੀ, ਇਉਂ ਦਾਊਦ ਨੇ ਮੀਕਲ ਅਤੇ ਅੰਦਰੀਏਲ ਦੇ ਵੀ ਪੰਜ ਪੁੱਤਰ ਲੈ ਲਏ। ਦਾਊਦ ਨੇ ਇਉਂ ਇਹ ਸੱਤ ਪੁੱਤਰ ਗਿਬਓਨੀਆਂ ਦੇ ਹੱਥ ਸੌਂਪ ਦਿੱਤੇ ਅਤੇ ਗਿਬਓਨੀਆਂ ਨੇ ਇਨ੍ਹਾਂ ਸੱਤਾਂ ਪੁੱਤਰਾਂ ਨੂੰ ਗਿਬਆਹ ਦੇ ਟਿੱਬੇ ਉੱਤੇ ਯਹੋਵਾਹ ਦੇ ਸਾਹਮਣੇ ਫ਼ਾਹਾ ਦੇ ਦਿੱਤਾ। ਉਹ ਸੱਤੋਂ ਪੁੱਤਰ ਇਕੱਠੇ ਹੀ ਦਮ ਤੋੜ ਗਏ। ਇਨ੍ਹਾਂ ਨੂੰ ਵਾਢੀ ਦੇ ਪਹਿਲੇ ਦਿਨਾਂ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ। ਇਹ ਮੌਸਮ ਜੌਂ ਦੀ ਵਾਢੀ ਦੇ ਦਿਨਾਂ, ਬਸੰਤ ਦੇ ਦਿਨਾਂ ਦੇ ਸ਼ੁਰੂ ਦਾ, ਸੀ ਵਿੱਚ ਉਨ੍ਹਾਂ ਸੱਤਾਂ ਪੁੱਤਰਾਂ ਦੀ ਮੌਤ ਹੋਈ।

ਦਾਊਦ ਅਤੇ ਰਿਸਫ਼ਾਹ

10 ਤਦ ਅੱਯਾਹ ਦੀ ਧੀ ਰਿਸਫ਼ਾਹ ਨੇ ਉਦਾਸੀ ਦਾ ਤੱਪੜ ਲੈ ਕੇ ਉਸ ਪੱਥਰ ਦੇ ਉੱਤੇ ਵਿਛਾ ਦਿੱਤਾ ਅਤੇ ਉਹ ਤੱਪੜ ਉਸ ਪੱਥਰ ਉੱਪਰ ਵਾਢੀਆਂ ਦੇ ਮੌਸਮ ਤੋਂ ਲੈ ਕੇ ਬਾਰਸ਼ਾਂ ਦੇ ਮੌਸਮ ਤੱਕ ਵਿਛਿਆ ਰਿਹਾ। ਰਿਸਫ਼ਾਹ ਦਿਨ ਰਾਤ ਉੱਥੇ ਉਨ੍ਹਾਂ ਲੋਥਾਂ ਨੂੰ ਵੇਖਦੀ ਰਹੀ ਅਤੇ ਉਨ੍ਹਾਂ ਦੀ ਰੱਖਵਾਲੀ ਕਰਦੀ ਰਹੀ ਤਾਂ ਜੋ ਕਿਤੇ ਦਿਨ ਦੇ ਵੇਲੇ ਕੋਈ ਜੰਗਲੀ ਪਰਿੰਦਾ ਉਨ੍ਹਾਂ ਦੀ ਲੋਥ ਨੂੰ ਨਾ ਪੈ ਜਾਵੇ ਅਤੇ ਨਾ ਹੀ ਕਿਤੇ ਰਾਤ ਵਕਤ ਕੋਈ ਦਰਿੰਦਾ ਉਨ੍ਹਾਂ ਦੀ ਲੋਥ ਨੂੰ ਚੁੱਕ ਲੈ ਜਾਵੇ।

11 ਲੋਕਾਂ ਨੇ ਜਾਕੇ ਦਾਊਦ ਨੂੰ ਦੱਸਿਆ ਕਿ ਸ਼ਾਊਲ ਦੀ ਦਾਸੀ ਅੱਯਾਹ ਦੀ ਧੀ ਰਿਸਫ਼ਾਹ ਉੱਥੇ ਕੀ ਕਰ ਰਹੀ ਹੈ। 12 ਤਦ ਦਾਊਦ ਨੇ ਸ਼ਾਊਲ ਅਤੇ ਯੋਨਾਥਾਨ ਦੀਆਂ ਹੱਡੀਆਂ ਯਾਬੇਸ਼ ਗਿਲਆਦ ਦੇ ਲੋਕਾਂ ਤੋਂ ਲਈਆਂ ਯਾਬੇਸ਼ ਗਿਲਆਦ ਦੇ ਲੋਕਾਂ ਨੇ ਇਹ ਹੱਡੀਆਂ ਬੈਤ-ਸਾਨ ਵਿਖੇ ਖੁਲ੍ਹੇ-ਆਮ ਚੁਰਾ ਲਈਆਂ ਸਨ। ਇਹ ਉਹੀ ਜਗ੍ਹਾ ਹੈ ਜਿੱਥੇ ਫ਼ਲਿਸਤੀਆਂ ਨੇ ਸ਼ਾਊਲ ਨੂੰ ਗਿਲਬੋਆ ਪਰਬਤ ਤੇ ਮਾਰਨ ਤੋਂ ਬਾਅਦ, ਇਹ ਮੁਰਦਾ ਸ਼ਰੀਰ ਟੰਗ ਦਿੱਤੇ ਸਨ। 13 ਸੋ ਦਾਊਦ ਨੇ ਸ਼ਾਊਲ ਦੀਆਂ ਹੱਡੀਆਂ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਉੱਥੋਂ ਲੈ ਆਂਦਾ ਅਤੇ ਇਨ੍ਹਾਂ ਸਭਨਾਂ ਦੀਆਂ ਹੱਡੀਆਂ ਨੂੰ ਜੋ ਟਂਗੇ ਗਏ ਸਨ ਇੱਕ ਬਾਵੇਂ ਇਕੱਠਾ ਕੀਤਾ। 14 ਤਾਂ ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਬਿਨਯਾਮੀਨ ਦੇਸ ਦੇ ਸੇਲਾ ਵਿੱਚ ਉਸ ਦੇ ਪਿਤਾ ਕੀਸ਼ ਦੀ ਸਮਾਧ ਵਿੱਚ ਦੱਬ ਦਿੱਤਾ ਅਤੇ ਜੋ ਕੁਝ ਪਾਤਸ਼ਾਹ ਨੇ ਹੁਕਮ ਦਿੱਤਾ ਸੀ, ਉਹ ਸਭ ਕੁਝ ਉਨ੍ਹਾਂ ਨੇ ਮੰਨਿਆ ਅਤੇ ਉਸ ਤੋਂ ਬਾਅਦ ਉਸ ਦੇਸ਼ ਵਾਸਤੇ ਪਰਮੇਸ਼ੁਰ ਨੇ ਬੇਨਤੀਆਂ ਸੁਣ ਲਈਆਂ।

ਫ਼ਲਿਸਤੀਆਂ ਨਾਲ ਲੜਾਈ

15 ਫ਼ਲਿਸਤੀਆਂ ਨੇ ਇਸਰਾਏਲ ਦੇ ਖਿਲਾਫ਼ ਇੱਕ ਹੋਰ ਯੁੱਧ ਸ਼ੁਰੂ ਕਰ ਦਿੱਤਾ। ਦਾਊਦ ਅਤੇ ਉਸ ਦੇ ਸਾਰੇ ਆਦਮੀ ਫਲਿਸਤੀਆਂ ਦੇ ਵਿਰੁੱਧ ਲੜਨ ਲਈ ਗਏ, ਪਰ ਉਹ ਥੱਕਿਆਂ ਹੋਇਆਂ ਅਤੇ ਕਮਜ਼ੋਰ ਹੋ ਗਿਆ ਸੀ। 16 ਇਸ਼ਬੀ-ਬਨੋਬ ਦੈਁਤਾ ਵਿੱਚੋਂ ਇੱਕ ਸੀ। ਉਸ ਦੇ ਬਰਛੇ ਦਾ ਤੋਂਲ ਸਾਢੇ ਸੱਤ ਪੋਁਡ ਸੀ ਅਤੇ ਉਸ ਕੋਲ ਇੱਕ ਨਵੀਂ ਤਲਵਾਰ ਸੀ ਅਤੇ ਉਸ ਨੇ ਦਾਊਦ ਨੂੰ ਜਾਨੋਁ ਮਾਰਨ ਦੀ ਵਿਉਂਤ ਬਣਾਈ ਹੋਈ ਸੀ। 17 ਪਰ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਉਸ ਫ਼ਲਿਸਤੀ ਨੂੰ ਵੱਢ ਕੇ ਪਾਤਸ਼ਾਹ ਦਾਊਦ ਦੀ ਜਾਨ ਬਚਾਅ ਲਈ।

ਤਦ ਦਾਊਦ ਦੇ ਆਦਮੀਆਂ ਨੇ ਦਾਊਦ ਨਾਲ ਇੱਕ ਵਿਸ਼ੇਸ਼ ਵਚਨ ਕੀਤਾ ਅਤੇ ਉਸ ਨੂੰ ਆਖਿਆ, “ਹੁਣ ਤੁਸੀਂ ਸਾਡੇ ਨਾਲ ਜੰਗ ਵਿੱਚ ਹੋਰ ਨਹੀਂ ਜਾ ਸੱਕਦੇ, ਜੇਕਰ ਤੁਸੀਂ ਇਉਂ ਕੀਤਾ ਤਾਂ ਇਸਰਾਏਲ ਦੇ ਲੋਕ ਆਪਣੇ ਹੱਥੋਂ ਇੱਕ ਮਹਾਨ ਆਗੂ ਗੁਆ ਬੈਠਣਗੇ।”

18 ਉਸਤੋਂ ਬਾਅਦ ਗੋਬ ਵਿੱਚ ਫ਼ਲਿਸਤੀਆਂ ਦੇ ਨਾਲ ਫ਼ੇਰ ਜੰਗ ਹੋਈ। ਸਿਬਕੀ ਹੁਸ਼ਾਤੀ ਨੇ ਸਫ਼ ਨੂੰ ਮਾਰਿਆ ਜੋ ਕਿ ਦੈਤਾਂ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਸੀ।

19 ਅਤੇ ਫ਼ੇਰ ਗਬੋ ਵਿੱਚ ਫ਼ਲਿਸਤੀਆਂ ਦੇ ਖਿਲਾਫ਼ ਇੱਕ ਹੋਰ ਜੰਗ ਹੋਈ ਬੈਤਲਹਮ ਤੋਂ ਯਆਰੇ ਓਰਗੀਮ ਦੇ ਪੁੱਤਰ ਅਲਹਾਨਾਨ ਨੇ ਗੋਲਿਆਬ ਗਿੱਤੀ ਨੂੰ ਮਾਰ ਦਿੱਤਾ। ਗੋਲਿਆਬ ਦਾ ਬਰਛਾ ਜੁਲਾਹੇ ਦੀ ਛੜ ਜਿੰਨਾ ਲੰਬਾ ਸੀ।

20 ਫ਼ਿਰ ਗਬ ਵਿੱਚ ਇੱਕ ਹੋਰ ਲੜਾਈ ਹੋਈ, ਉੱਥੇ ਇੱਕ ਵੱਡਾ ਲੰਮਾ ਸਾਰਾ ਮਨੁੱਖ ਸੀ। ਉਸ ਦੇ ਹੱਥਾਂ ਅਤੇ ਪੈਰਾਂ ਵਿੱਚ ਛੇ-ਛੇ ਉਂਗਲੀਆਂ ਸਨ। ਉਸ ਦੀਆਂ ਕੁੱਲ ਚੌਵੀ ਉਂਗਲਾਂ ਸਨ। ਇਹ ਮਨੁੱਖ ਵੀ ਦੈਁਤਾਂ ਦੀ ਵੰਸ਼ ਵਿੱਚੋਂ ਸੀ। 21 ਇਸ ਆਦਮੀ ਨੇ ਇਸਰਾਏਲ ਨੂੰ ਵੰਗਾਰਿਆ ਤੇ ਉਸਦਾ ਮਖੌਲ ਉਡਾਇਆ ਪਰ ਯੋਨਾਥਾਨ ਨੇ ਇਸ ਆਦਮੀ ਨੂੰ ਵੱਢ ਸੁੱਟਿਆ। (ਇਹ ਯੋਨਾਥਾਨ ਦਾਊਦ ਦੇ ਭਰਾ ਸ਼ਿਮਈ ਦਾ ਪੁੱਤਰ ਸੀ।)

22 ਇਹ ਚਾਰੇ ਆਦਮੀ ਗਬ ਵਿੱਚ ਦੈਁਤਾਂ ਦੀ ਵੰਸ਼ ਵਿੱਚੋਂ ਸਨ ਅਤੇ ਦੈਁਤ ਹੀ ਸਨ ਜੋ ਕਿ ਦਾਊਦ ਅਤੇ ਉਸ ਦੇ ਆਦਮੀਆਂ ਵੱਲੋਂ ਮਾਰ ਦਿੱਤੇ ਗਏ।

ਦਾਊਦ ਵੱਲੋਂ ਯਹੋਵਾਹ ਦੀ ਉਸਤਤ ਵਿੱਚ ਗੀਤ

22 ਜਿਸ ਦਿਨ ਯਹੋਵਾਹ ਨੇ ਦਾਊਦ ਨੂੰ ਸ਼ਾਊਲ ਅਤੇ ਉਸ ਦੇ ਹੋਰ ਦੁਸ਼ਮਣਾਂ ਤੋਂ ਬਚਾਇਆ ਉਸ ਨੇ ਇਹ ਗੀਤ ਲਿਖਿਆ:

ਯਹੋਵਾਹ ਮੇਰੀ ਚੱਟਾਨ, ਮੇਰਾ ਕਿਲ੍ਹਾ, ਮੇਰੀ ਸੁਰੱਖਿਆ ਦਾ ਸਥਾਨ ਹੈ।
    ਉਹ ਮੇਰਾ ਪਰਮੇਸ਼ੁਰ ਹੈ,
ਉਹ ਮੇਰਾ ਟਿੱਲਾ ਹੈ, ਜਿਸ ਦੀ ਸ਼ਰਨੀਁ ਮੈਂ ਆਇਆ ਹਾਂ।
    ਪਰਮੇਸ਼ੁਰ ਮੇਰੀ ਢਾਲ, ਮੇਰੇ ਬਚਾਓ ਦਾ ਸਿੰਗ,
ਮੇਰਾ ਉੱਚਾ ਗੜ੍ਹ, ਮੇਰੀ ਓਟ ਹੈ।
    ਜੋ ਮੈਨੂੰ ਵੈਰੀਆਂ ਤੋਂ ਬਚਾਉਂਦਾ ਹੈ।
ਉਹ ਮੇਰਾ ਮਖੌਲ ਉਡਾਉਂਦੇ
    ਪਰ ਮੈਂ ਯਹੋਵਾਹ ਨੂੰ ਮਦਦ ਲਈ ਪੁਕਾਰਦਾ ਤੇ
    ਮੈਂ ਆਪਣੇ ਵੈਰੀਆਂ ਤੋਂ ਬਚ ਜਾਂਦਾ।

ਮੇਰੇ ਵੈਰੀਆਂ, ਮੈਨੂੰ ਵੱਢਣ ਦੀ ਕੋਸ਼ਿਸ਼ ਕੀਤੀ ਮੌਤ ਦੀਆਂ ਲਹਿਰਾਂ ਨੇ ਮੈਨੂੰ ਘੇਰ ਲਿਆ ਬੇਧਰਮੀ ਹੜਾਂ ’ਚ
    ਮੈਂ ਘਿਰਿਆ ਜਿਨ੍ਹਾਂ ਮੈਨੂੰ ਮੌਤ ਦੇ ਘਾਟ ਉਤਾਰਨਾ ਚਾਹਿਆ।
ਪਾਤਾਲ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ,
    ਮੌਤ ਦੇ ਫ਼ੰਧੇ ਮੇਰੇ ਸਾਹਮਣੇ ਸੀ,
ਉਨ੍ਹਾਂ ’ਚ ਘਿਰਿਆ, ਮੈਂ ਯਹੋਵਾਹ ਨੂੰ ਮਦਦ ਲਈ ਪੁਕਾਰਿਆ,
    ਹਾਂ, ਮੈਂ ਆਪਣੇ ਪਰਮੇਸ਼ੁਰ ਨੂੰ ਪੁਕਾਰਿਆ।
ਪਰਮੇਸ਼ੁਰ, ਆਪਣੇ ਮੰਦਰ ’ਚ ਵਿਰਾਜਮਾਨ, ਨੇ ਮੇਰੀ ਪੁਕਾਰ ਸੁਣੀ
    ਉਸ ਨੇ ਮੇਰੇ ਕੁਰਲਾਉਂਦੇ ਦੀ ਚੀਖ ਸੁਣੀ।
ਤਦ ਧਰਤੀ ਕੰਬੀ ਤੇ ਥਰਥਰਾਈ ਅਕਾਸ਼ ਦੀਆਂ ਨੀਹਾਂ ਹਿੱਲੀਆਂ।
    ਕਿਉਂ ਕਿ ਯਹੋਵਾਹ ਨੂੰ ਕਰੋਧ ਚੜ੍ਹਿਆ।
ਪਰਮੇਸ਼ੁਰ ਦੀਆਂ ਨਾਸਾਂ ਚੋ ਧੂੰਆਂ ਨਿਕਲਿਆ ਮੂੰਹ ਚੋ ਅੱਗ ਦੀਆਂ ਲਾਟਾਂ ਚੱਲੀਆਂ
    ਉਸਦੀ ਦੇਹ ਚੋ ਅੱਗ ਦੇ ਚਿੰਗਾੜੇ ਉੱਡੇ।
10 ਯਹੋਵਾਹ ਨੇ ਅਸਮਾਨਾਂ ਨੂੰ ਨਿਵਾਇਆ ਅਤੇ ਹੇਠਾਂ ਉਤਰਿਆ
    ਯਹੋਵਾਹ ਭਾਰੇ ਘਣੇ ਕਾਲੇ ਬੱਦਲ ’ਚ ਖੜੋਤਾ।
11 ਉਹ ਉੱਡ ਰਿਹਾ ਸੀ ਯਹੋਵਾਹ ਕਰੂਬੀ ਫ਼ਰਿਸ਼ਤਿਆਂ ਉੱਪਰ ਚੜ੍ਹ ਕੇ
    ਉਡਿਆ ਉਸਨੂੰ ਪੌਣ ਦੇ ਖੰਭਾਂ ਤੇ ਸਵਾਰ ਵੇਖਿਆ ਗਿਆ।
12 ਯਹੋਵਾਹ ਨੇ ਕਾਲੇ ਬੱਦਲਾਂ ਨੂੰ ਤੰਬੂ ਵਾਂਗ ਆਪਣੇ ਦੁਆਲੇ ਲਪੇਟ ਲਿਆ।
    ਉਸ ਨੇ ਪਾਣੀ ਨੂੰ, ਭਾਰੇ ਘਟੇ ਬੱਦਲ ਦਾ ਰੂਪ ਦੇਣ ਲਈ ਇਕੱਠਾ ਕੀਤਾ।
13 ਉਸ ਦੇ ਅੱਗੇ ਦੀ ਦਮਕ
    ਤੋਂ ਅੰਗਿਆਰ ਦਗ-ਦਗ ਕਰਨ ਲੱਗੇ।
14 ਯਹੋਵਾਹ ਅਕਾਸ਼ ਤੋਂ ਗਰਜਿਆ ਅੱਤ
    ਉੱਚ ਪਰਮੇਸ਼ੁਰ ਨੇ ਆਪਣੀ ਵਾਣੀ ਸੁਣਾਈ।
15 ਫ਼ਿਰ ਯਹੋਵਾਹ ਨੇ ਆਪਣੇ ਤੀਰ ਚਲਾਏ
    ਅਤੇ ਆਪਣੇ ਵੈਰੀਆਂ ਨੂੰ ਵਿੰਨ੍ਹ ਦਿੱਤਾ ਬਿਜਲੀਆਂ ਦੀ ਚਮਕ ਨਾਲ ਲੋਕਾਂ ਨੂੰ ਡਰਾ ਦਿੱਤਾ।

16 ਯਹੋਵਾਹ ਦੇ ਘੁਰਕਣੇ ਕਾਰਣ
    ਉਸ ਦੀਆਂ ਨਾਸਾਂ ਦੇ ਸਾਹ ਦੇ
ਝੋਕੇ ਕਾਰਣ ਸਮੁੰਦਰ ਦੀਆਂ ਨਿਚਲੀਆਂ ਦਿਸ ਪਈਆਂ
    ਅਤੇ ਜਗਤ ਦੀਆਂ ਨੀਹਾਂ ਖੁਲ੍ਹ ਗਈਆਂ।

17 ਯਹੋਵਾਹ ਨੇ ਉਵੇਂ ਹੀ ਮੇਰੀ ਰੱਖਿਆ ਕੀਤੀ।
    ਯਹੋਵਾਹ ਅਰਸੋਁ ਫ਼ਰਸ਼ੇ ਉੱਤਰਿਆ ਯਹੋਵਾਹ ਨੇ ਮੈਨੂੰ ਜਕੜਿਆ ਤੇ ਮੁਸੀਬਤਾਂ ਦੇ ਸਮੁੰਦਰਾਂ ਚੋ ਮੈਨੂੰ ਆਪਣੇ ਵੱਲ ਖਿਚਿਆ।
18 ਮੇਰੇ ਵੈਰੀ ਮੈਥੋਂ ਵੱਧ ਬਲਵਾਨ ਸਨ ਉਨ੍ਹਾਂ ਮੇਰੇ ਨਾਲ ਬੜੀ ਨਫ਼ਰਤ ਕੀਤੀ
    ਮੇਰੇ ਵੈਰੀ ਮੇਰੇ ਲਈ ਬਹੁਤ ਤਾਕਤਵਰ ਹਨ ਪਰ ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਤੋਂ ਬਚਾਇਆ।

Punjabi Bible: Easy-to-Read Version (ERV-PA)

2010 by World Bible Translation Center